ਪੰਜ ਕਰੋੜ ਦੇ ਛੋਲੇ ਛੱਕ ਗਏ ਕੈਦੀ
ਚਰਨਜੀਤ ਭੁੱਲਰ
ਬਠਿੰਡਾ : ਕੈਦੀਆਂ ਨੂੰ ਸਰਕਾਰ ਛੋਲੇ ਛਕਾਉਣਾ ਨਹੀਂ ਭੁੱਲੀ। ਤਾਹੀਓਂ ਤਾਂ ਕੈਦੀ ਪੰਜ ਕਰੋੜ ਦੇ ਇਕੱਲੇ ਛੋਲੇ ਹੀ ਛੱਕ ਗਏ ਹਨ। ਹਰ ਵਰ੍ਹੇ ਕੈਦੀਆਂ ਨੂੰ ਛੋਲਿਆਂ ਦੀ ਖੁਰਾਕ ਦੇਣ ਵਾਸਤੇ ਇੱਕ ਕਰੋੜ ਦਾ ਬਜਟ ਰੱਖਿਆ ਜਾਂਦਾ ਹੈ। ਹਾਲੇ ਤਾਂ ਪੰਜਾਬ ਸਰਕਾਰ ਵਲੋਂ ਛੋਲਿਆਂ ਦੀ ਮਾਤਰਾ ਘਟਾ ਦਿੱਤੀ ਗਈ ਹੈ। ਪਹਿਲਾਂ ਤਾਂ ਇਹੋ ਕੈਦੀ ਨਿੱਤ 20 ਕੁਇੰਟਲ ਛੋਲੇ ਹਜ਼ਮ ਕਰ ਜਾਂਦੇ ਸਨ। ਗੋਰਿਆਂ ਵਲੋਂ ਛੋਲਿਆਂ ਨੂੰ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਖੁਰਾਕ ਵਜੋਂ ਸ਼ੁਰੂ ਕੀਤਾ ਗਿਆ ਸੀ। ਅੰਗਰੇਜ਼ ਬੇਸ਼ੱਕ ਚਲੇ ਗਏ ਪ੍ਰੰਤੂ ਉਨ੍ਹਾਂ ਵਲੋਂ ਸ਼ੁਰੂ ਕੀਤੀ ਖੁਰਾਕ ਅੱਜ ਵੀ ਕੈਦੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਹਾਲਾਂ ਕਿ ਨਵੀਂ ਉਮਰ ਦੇ ਕੈਦੀ ਛੋਲੇ ਲੈਣ ਵੇਲੇ ਨੱਕ ਚੜ੍ਹਾਉਂਦੇ ਹਨ। ਫਿਰ ਵੀ ਜੇਲ੍ਹਾਂ 'ਚ ਰੋਜ਼ਾਨਾ 10.20 ਕੁਇੰਟਲ ਛੋਲੇ ਭੁੰਨੇ ਜਾਂਦੇ ਹਨ। ਪੰਜਾਬ ਸਰਕਾਰ ਤਰਫ਼ੋਂ ਹਰ ਕੈਦੀ ਤੇ ਹਵਾਲਾਤੀ ਨੂੰ ਸ਼ਾਮ ਵਕਤ ਜੇਲ੍ਹ 'ਚ ਚਾਹ ਦੇ ਨਾਲ 60 ਗਰਾਮ ਛੋਲੇ ਦਿੱਤੇ ਜਾਂਦੇ ਹਨ। ਪਹਿਲਾਂ 115 ਗਰਾਮ ਛੋਲੇ ਹਰ ਕੈਦੀ ਨੂੰ ਮਿਲਦੇ ਸਨ। ਸਰਕਾਰ ਨੇ ਮਗਰੋਂ ਇਸ ਦੀ ਮਾਤਰਾ ਘਟਾ ਦਿੱਤੀ ਸੀ। ਕੇਂਦਰੀ ਸੁਧਾਰ ਘਰਾਂ 'ਚ ਬੰਦ ਇਨ੍ਹਾਂ ਕੈਦੀਆਂ ਨੂੰ ਪੂਰਾ ਪੌਸਟਿਕ ਭੋਜਨ ਮਿਲਦਾ ਹੈ ਪ੍ਰੰਤੂ ਸੁਧਾਰ ਘਰਾਂ 'ਚ ਇਹ ਸੁਧਰਦੇ ਕਿੰਨੇ ਕੁ ਹਨ, ਇਹ ਵੱਖਰੀ ਗੱਲ ਹੈ।
ਜੇਲ੍ਹ ਵਿਭਾਗ ਦੇ ਆਪਣੇ ਵੇਰਵੇ ਹਨ ਕਿ ਜੇਲ੍ਹਾਂ 'ਚ ਬੰਦ ਕੈਦੀ ਲੰਘੇ ਛੇ ਵਰ੍ਹਿਆਂ 'ਚ 19623 ਕੁਇੰਟਲ ਛੋਲੇ ਖਾ ਗਏ ਹਨ ਜਿਨ੍ਹਾਂ ਦੀ ਕੀਮਤ ਅੰਦਾਜ਼ਨ 4.90 ਕਰੋੜ ਰੁਪਏ ਬਣਦੀ ਹੈ। ਜੇਲ ਵਿਭਾਗ ਪੰਜਾਬ ਵਲੋਂ ਰੋਜ਼ਾਨਾ 3.50 ਲੱਖ ਰੁਪਏ ਦੇ ਛੋਲੇ ਜੇਲ੍ਹਾਂ 'ਚ ਵਰਤਾਏ ਜਾਂਦੇ ਹਨ। ਕਰੀਬ 17 ਹਜ਼ਾਰ ਕੈਦੀਆਂ ਤੇ ਹਵਾਲਾਤੀਆਂ ਨੂੰ ਨਿੱਤ ਤੋਲ ਤੋਲ ਕੇ ਛੋਲੇ ਮਿਲਦੇ ਹਨ। ਜੇਲ੍ਹ ਵਿਭਾਗ ਵਲੋਂ ਹਰ ਸਾਲ ਛੋਲਿਆਂ ਦਾ ਪੂਰਾ ਸਟਾਕ ਖਰੀਦ ਲਿਆ ਜਾਂਦਾ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਛੋਲਿਆਂ ਦੀ ਠੇਕੇਦਾਰ ਰਾਹੀਂ ਸਪਲਾਈ ਹੁੰਦੀ ਹੈ। ਸੂਤਰ ਦੱਸਦੇ ਹਨ ਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਛੋਲੇ ਕੈਦੀਆਂ ਦੀ ਖੁਰਾਕ ਦਾ ਹਿੱਸਾ ਹਨ। ਸਰਕਾਰ ਨੇ ਕਦੇ ਵੀ ਇਸ 'ਚ ਬਦਲਾਓ ਬਾਰੇ ਨਹੀਂ ਸੋਚਿਆ। 'ਵੱਡੀ ਉਮਰ ਦੇ ਕੈਦੀ ਤਾਂ ਹਰ ਵੇਲੇ ਛੋਲੇ ਜੇਬ 'ਚ ਰੱਖਦੇ ਹਨ, ਜਦੋਂ ਜੀਅ ਕਰਦੈ, ਫੱਕਾ ਮਾਰ ਲੈਂਦੇ ਹਨ',ਇੱਕ ਜੇਲ ਅਧਿਕਾਰੀ ਨੇ ਦੱਸਿਆ। ਅੱਜ ਕੱਲ੍ਹ ਦੇ ਮੁੰਡੇ ਛੋਲੇ ਲੈਂਦੇ ਤਾਂ ਹਨ ਲੇਕਿਨ ਉਹ ਛੋਲਿਆਂ ਦਾ ਬਦਲ ਚਾਹੁੰਦੇ ਹਨ।
ਮਾਲਵਾ ਪੱਟੀ ਦੀਆਂ ਜੇਲ੍ਹਾਂ 'ਚ 12456 ਕੁਇੰਟਲ ਛੋਲਿਆਂ ਦੀ ਖਪਤ ਛੇ ਸਾਲਾਂ ਵਿੱਚ ਹੋਈ ਹੈ। ਜ਼ਿਲ੍ਹਾ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ 1334 ਦੇ ਕਰੀਬ ਕੈਦੀ ਅਤੇ ਹਵਾਲਾਤੀ ਹਨ। ਛੇ ਸਾਲਾਂ 'ਚ ਇਸ ਜੇਲ 'ਚ 2055 ਕੁਇੰਟਲ ਛੋਲਿਆਂ ਦੀ ਖਪਤ ਹੋਈ ਹੈ। ਛੋਲਿਆਂ ਦੀ ਸਭ ਤੋਂ ਵੱਧ ਖਪਤ 3273 ਕੁਇੰਟਲ ਅੰਮ੍ਰਿਤਸਰ ਜੇਲ 'ਚ ਹੋਈ ਹੈ। ਦੂਸਰਾ ਨੰਬਰ ਲੁਧਿਆਣਾ ਜੇਲ ਦਾ ਆਉਂਦਾ ਹੈ ਜਿਥੇ 2477 ਕੁਇੰਟਲ ਛੋਲੇ ਵਰਤਾਏ ਗਏ। ਜੋ ਸਬ ਜੇਲ੍ਹਾਂ ਹਨ,ਉਨ੍ਹਾਂ 'ਚ ਖਪਤ ਵੀ ਘੱਟ ਹੈ। ਇਸ ਵੇਲੇ ਸੱਤ ਕੇਂਦਰੀ ਜੇਲ੍ਹਾਂ ਅਤੇ ਛੇ ਜ਼ਿਲ੍ਹਾ ਜੇਲ੍ਹਾਂ ਹਨ। ਬਾਕੀ ਸਬ ਜੇਲ੍ਹਾਂ ਹਨ। ਸਭ ਨੂੰ ਸੁਧਾਰ ਘਰ ਆਖਿਆ ਜਾਂਦਾ ਹੈ। ਵਿਗੜਿਆਂ ਨੂੰ ਸੁਧਾਰਨ ਲਈ ਹੀ ਤਾਂ ਸਭ ਸਹੂਲਤ ਦਿੱਤੀ ਜਾਂਦੀ ਹੈ। ਤਾਂ ਜੋ ਕੋਈ ਕਮੀ ਨਾ ਰਹੇ। ਬਾਵਜੂਦ ਇਸ ਦੇ,ਜੇਲ੍ਹਾਂ ਨੱਕੋਂ ਨੱਕ ਭਰ ਰਹੀਆਂ ਹਨ। ਦੂਸਰੀ ਗੱਲ ਰੋਟੀ ਦੀ ਕਰੀਏ ਤਾਂ ਇਸ ਵੇਲੇ ਜੇਲ੍ਹਾਂ 'ਚ ਨਿੱਤ ਔਸਤਨ ਦੋ ਲੱਖ ਰੋਟੀ ਪੱਕਦੀ ਹੈ। ਨਿਯਮਾਂ ਅਨੁਸਾਰ ਹਰ ਕੈਦੀ ਜਾਂ ਹਵਾਲਾਤੀ ਨੂੰ ਦੋ ਵਕਤ ਛੇ ਛੇ ਰੋਟੀਆਂ ਮਿਲਦੀਆਂ ਹਨ। ਹਰ ਜੇਲ੍ਹ 'ਚ ਦਿਨ ਰਾਤ ਕਰੀਬ 12 ਤੋਂ 14 ਘੰਟੇ ਰੋਟੀ ਬਣਾਉਣ 'ਤੇ ਲੱਗਦੇ ਹਨ। ਕੈਦੀ ਆਪੋ ਆਪਣੀ ਵਾਰੀ ਮੁਤਾਬਿਕ ਖਾਣਾ ਤਿਆਰ ਕਰਦੇ ਹਨ। ਪਿਛਲੇ ਛੇ ਸਾਲ ਦਾ ਰਿਕਾਰਡ ਦੇਖੀਏ ਤਾਂ ਰੋਜ਼ਾਨਾ 1,73,700 ਰੋਟੀਆਂ ਪੱਕੀਆਂ ਹਨ। ਮਾਲਵੇ ਖ਼ਿੱਤੇ ਦੀਆਂ ਜੇਲ੍ਹਾਂ 'ਚ ਨਿੱਤ 1.15 ਲੱਖ ਰੋਟੀਆਂ ਬਣਦੀਆਂ ਹਨ।
ਕੇਂਦਰੀ ਜੇਲ੍ਹ ਬਠਿੰਡਾ 'ਚ ਦਿਨ ਰਾਤ 'ਚ 16 ਹਜ਼ਾਰ ਰੋਟੀ ਪੱਕਦੀ ਹੈ। ਹਰ ਜੇਲ੍ਹ 'ਚ ਬਕਾਇਦਾ ਲੰਗਰ ਕਮੇਟੀ ਬਣੀ ਹੋਈ ਹੈ ਜੋ ਰੋਟੀਆਂ ਗਿਣ ਕੇ ਲੈਂਦੀ ਹੈ ਤੇ ਦਿੰਦੀ ਹੈ। ਮਰਦਾਂ ਲਈ 480 ਗਰਾਮ ਆਟੇ ਦੀਆਂ ਰੋਟੀਆਂ ਅਤੇ ਔਰਤਾਂ ਲਈ 460 ਗਰਾਮ ਆਟੇ ਦੀਆਂ ਰੋਟੀਆਂ ਦਿੱਤੀਆਂ ਜਾਂ ਦੀਆਂ ਹਨ। ਬਕਾਇਦਾ ਤੱਕੜੀ ਨਾਲ ਰੋਟੀਆਂ ਦੀ ਤੁਲਾਈ ਹੁੰਦੀ ਹੈ। ਲੁਧਿਆਣਾ ਜੇਲ੍ਹ 'ਚ ਨਿੱਤ 21600 ਅਤੇ ਅੰਮ੍ਰਿਤਸਰ ਜੇਲ੍ਹ 'ਚ ਰੋਜ਼ਾਨਾ 21600 ਰੋਟੀਆਂ ਬਣਾਉਣ ਲਈ ਚੁੱਲ੍ਹਾ ਤਪਦਾ ਹੈ। ਅਧਿਕਾਰੀ ਦੱਸਦੇ ਹਨ ਕਿ ਜੇਲ੍ਹ ਦਾ ਚੁੱਲ੍ਹਾ ਕਦੇ ਠੰਢਾ ਨਹੀਂ ਹੁੰਦਾ। ਰਾਤ ਨੂੰ 12 ਵਜੇ ਖਾਣੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਤੇ ਸਵੇਰ ਤੱਕ ਰੋਟੀ ਬਣਦੀ ਹੈ ਅਤੇ ਰਾਤ ਦੀ ਰੋਟੀ ਦੀ ਤਿਆਰੀ ਦਿਨ ਵੇਲੇ 10 ਵਜੇ ਸ਼ੁਰੂ ਹੋ ਜਾਂਦੀ ਤੇ ਸ਼ਾਮੀ ਪੰਜ ਵਜੇ ਤੱਕ ਕੰਮ ਚੱਲਦਾ ਹੈ। ਕੇਂਦਰੀ ਜੇਲ੍ਹਾਂ 'ਚ ਹਰ ਰੋਜ਼ 15 ਹਜ਼ਾਰ ਤੋਂ ਜਿਆਦਾ ਰੋਟੀ ਪੱਕਦੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਛੋਲੇ ਕੈਦੀਆਂ ਦੀ ਖੁਰਾਕ ਦਾ ਹਿੱਸਾ ਹਨ ਅਤੇ ਅੱਜ ਵੀ ਕੈਦੀ ਛੋਲੇ ਖੁਸ਼ ਹੋ ਕੇ ਖਾ ਰਹੇ ਹਨ। ਸਾਲ ਭਰ ਦੀ ਖਰੀਦ ਨਿਯਮਾਂ ਅਨੁਸਾਰ ਇਕੱਠੀ ਕੀਤੀ ਜਾਂਦੀ ਹੈ। ਦੱਸਦੇ ਹਨ ਕਿ ਛੋਲਿਆਂ ਵਿੱਚ ਪੌਸਟਿਕ ਤੱਤ ਜਿਆਦਾ ਹੁੰਦੇ ਹਨ ਜਿਸ ਕਰਕੇ ਕਦੇ ਇਸ 'ਚ ਬਦਲਾਓ ਦੀ ਗੱਲ ਨਹੀਂ ਉੱਠੀ। Àਹ ਦੱਸਦੇ ਹਨ ਕਿ ਛੋਲਿਆਂ ਨੂੰ ਕਈ ਦਫ਼ਾ ਸਬਜ਼ੀ 'ਚ ਵਰਤ ਲਿਆ ਜਾਂਦਾ ਹੈ ਤੇ ਕੜੀ ਵੇਸਣ ਲਈ ਵੀ ਛੋਲੇ ਕੰਮ ਆ ਜਾਂਦੇ ਹਨ। ਉਨ੍ਹਾਂ ਆਖਿਆ ਕਿ ਕੁਝ ਸਮਾਂ ਪਹਿਲਾਂ ਛੋਲਿਆਂ ਦੀ ਮਾਤਰਾ ਜਰੂਰ ਘੱਟ ਕੀਤੀ ਗਈ ਸੀ।
ਜੇਲ੍ਹ ਦੀ ਰੋਟੀ ਦਾ ਮੁੱਲ ਪੈ ਗਿਆ
ਜੋਤਸ਼ੀਆਂ ਨੇ ਜੇਲ੍ਹ ਦੀ ਰੋਟੀ ਦਾ ਮੁੱਲ ਪਾ ਦਿੱਤਾ ਹੈ। ਇਕੱਲੇ ਕੈਦੀ ਨਹੀਂ ਬਲਕਿ ਖੁੱਲ੍ਹੇ 'ਪੰਛੀ' ਵੀ ਜੇਲ੍ਹ ਦੀ ਰੋਟੀ ਛਕਦੇ ਹਨ। ਜੋਤਸ਼ੀਆਂ ਵਲੋਂ ਵਹਿਮੀ ਲੋਕਾਂ ਨੂੰ ਜੇਲ ਯਾਤਰਾ ਤੋਂ ਬਚਾਉਣ ਲਈ ਜੇਲ ਦੀ ਰੋਟੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਫਿਰ ਕੀ ਹੁੰਦਾ ਹੈ ਕਿ ਭਰਮਾਂ ਦੇ ਪੱਟੇ ਲੋਕ ਜੇਲ੍ਹ ਦੀ ਰੋਟੀ ਖਾਣ ਲਈ ਜੇਲ੍ਹ ਅਫਸਰਾਂ ਦੇ ਮਿੰਨਤ ਤਰਲੇ ਵੀ ਕਰਦੇ ਹਨ। ਮਿੰਨਤਾਂ ਕਰਨ ਵਾਲਿਆਂ ਵਿੱਚ ਅਫਸਰ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਕਰੀਬ ਪੰਜ ਰੋਟੀਆਂ ਦੀ ਖਪਤ ਬਾਹਰਲੇ ਲੋਕਾਂ ਦੀ ਹੈ। ਡੀ.ਆਈ.ਜੀ (ਜੇਲ੍ਹਾਂ) ਨੇ ਦੱਸਿਆ ਕਿ ਹਰ ਜੇਲ੍ਹ 'ਚ ਸਾਲ ਭਰ 'ਚ ਪੰਜ ਸੱਤ ਆਦਮੀ ਅਜਿਹੇ ਵੀ ਆਉਂਦੇ ਹਨ ਜੋ ਜੋਤਸ਼ੀ ਦੇ ਕਹੇ 'ਤੇ ਜੇਲ ਚੋਂ ਰੋਟੀ ਮੰਗਦੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਚੋਰੀ ਛੁਪੇ ਹੀ ਜੇਲ੍ਹ ਚੋਂ ਰੋਟੀ ਮੰਗਵਾਉਂਦੇ ਹਨ। ਉਨ੍ਹਾਂ ਮਜ਼ਾਕ 'ਚ ਆਖਿਆ ਕਿ ਵਹਿਮੀ ਲੋਕਾਂ ਲਈ ਤਾਂ ਰੋਟੀ ਦੀ ਸਰਕਾਰੀ ਫੀਸ ਹੀ ਰੱਖ ਦੇਣੀ ਚਾਹੀਦੀ ਹੈ।