ਠੱਗਾਂ ਦੇ ਸਿਰਾਂ 'ਤੇ ਲੱਖਾਂ ਦੇ ਇਨਾਮ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਨੂੰ ਠੱਗਾਂ ਦੇ ਸਿਰਾਂ 'ਤੇ ਲੱਖਾਂ ਦੇ ਇਨਾਮ ਰੱਖਣੇ ਪਏ ਹਨ। ਇਨ੍ਹਾਂ ਠੱਗਾਂ ਨੇ ਤਾਂ ਸੂਹੀਏ ਵੀ ਫੇਲ੍ਹ ਕਰ ਦਿੱਤੇ ਹਨ। ਪੁਲੀਸ ਨੇ ਇਨ੍ਹਾਂ ਪੈੜ ਨੱਪਣ ਵਾਸਤੇ ਪਹਿਲਾਂ ਸੂਹੀਏ ਪਿਛੇ ਪਾਏ ਸਨ। ਹੁਣ ਇਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖ ਦਿੱਤੇ ਗਏ ਹਨ। ਇਨ੍ਹਾਂ ਟਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਮ ਹੇਠ ਲੋਕਾਂ ਨਾਲ ਵੱਡੀ ਠੱਗੀ ਮਾਰੀ ਗਈ ਹੈ। ਠੱਗੀ ਮਾਰਨ ਮਗਰੋਂ ਇਹ ਟਰੈਵਲ ਏਜੰਟ ਰੂਪੋਸ਼ ਹੋ ਗਏ ਹਨ। ਅਦਾਲਤਾਂ ਵਲੋਂ ਇਨ੍ਹਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਗਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਇਟੈਂਲੀਜੈਂਸੀ) ਨੇ ਕਰੀਬ ਦੋ ਦਰਜਨ ਉਨ੍ਹਾਂ ਟਰੈਵਲ ਏਜੰਟਾਂ ਦੀ ਸੂਚੀ ਜਨਤਿਕ ਕੀਤੀ ਹੈ ਜਿਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖੇ ਗਏ ਹਨ। ਪੰਜਾਬ ਪੁਲੀਸ ਨੇ 23 ਟਰੈਵਲ ਏਜੰਟਾਂ ਨੂੰ ਫੜਨ ਲਈ 5.90 ਲੱਖ ਰੁਪਏ ਦੇ ਇਨਾਮ ਰੱਖੇ ਹਨ। ਇਨ੍ਹਾਂ ਚੋਂ 22 ਭਗੌੜੇ ਹੋਏ ਟਰੈਵਲ ਏਜੰਟਾਂ ਦੇ ਸਿਰ 'ਤੇ 20-20 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਜਦੋਂ ਕਿ 'ਕਿੰਗ ਏਜੰਟ' ਦੇ ਸਿਰ 'ਤੇ ਸਭ ਤੋਂ ਜਿਆਦਾ 1.50 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸਾਲ 2002 ਤੋਂ ਮਗਰੋਂ ਹੀ ਇਨ੍ਹਾਂ ਟਰੈਵਲ ਏਜੰਟਾਂ 'ਤੇ ਪੁਲੀਸ ਕੇਸ ਦਰਜ ਕੀਤੇ ਗਏ ਹਨ। ਪੜਤਾਲ 'ਚ ਇਨ੍ਹਾਂ ਵਲੋਂ ਮਾਰੀ ਠੱਗੀ ਸਾਬਤ ਹੋ ਗਈ ਹੈ। ਪੰਜਾਬ ਪੁਲੀਸ ਵਲੋਂ ਪਹਿਲੇ ਪੜਾਅ 'ਤੇ ਕੇਵਲ ਉਨ੍ਹਾਂ ਟਰੈਵਲ ਏਜੰਟਾਂ ਦੇ ਸਿਰ 'ਤੇ ਇਨਾਮ ਰੱਖਿਆ ਗਿਆ ਹੈ ਜਿਨ੍ਹਾਂ 'ਤੇ ਦੋ ਜਾਂ ਦੋ ਤੋਂ ਜਿਆਦਾ ਪੁਲੀਸ ਕੇਸ ਦਰਜ ਹਨ।
ਪੰਜਾਬ ਪੁਲੀਸ ਦੇ ਏ.ਡੀ.ਜੀ.ਪੀ (ਇਟੈਂਲੀਜੈਂਸੀ) ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਗਰ ਕੋਈ ਵੀ ਵਿਅਕਤੀ ਇਨ੍ਹਾਂ ਭਗੌੜੇ ਲੋਕਾਂ ਦੀ ਸੂਹ ਦਿੰਦਾ ਹੈ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਉਂਦਾ ਹੈ ਤਾਂ ਉਸ ਨੂੰ ਪੁਲੀਸ 'ਨਗਦ ਰਾਸ਼ੀ' ਦਾ ਇਨਾਮ ਦੇਵੇਗੀ। ਇਹ ਬਦਨਾਮ ਟਰੈਵਲ ਏਜੰਟ ਹਨ ਜੋ ਕਿ ਪੁਲੀਸ ਦੇ ਹੱਥੋਂ ਬਚੇ ਹੋਏ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਮਾਲਵਾ ਖ਼ਿੱਤੇ ਦੇ ਹਨ ਜਦੋਂ ਕਿ ਬਾਕੀ ਮਾਝੇ ਅਤੇ ਦੁਆਬੇ ਤੋਂ ਹਨ। ਇਕੱਲੇ ਮਾਲਵਾ ਇਲਾਕੇ ਦੇ ਇੱਕ ਦਰਜਨ ਟਰੈਵਲ ਏਜੰਟ ਹਨ ਜੋ ਕਈ ਕਈ ਵਰ੍ਹਿਆਂ ਤੋਂ ਭਗੌੜੇ ਹਨ। ਸੂਚੀ ਅਨੁਸਾਰ ਇਨ੍ਹਾਂ ਭਗੌੜਿਆਂ 'ਚ ਤਿੰਨ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਚੋਂ ਹਰ ਇੱਕ ਦੇ ਸਿਰ 'ਤੇ ਪੁਲੀਸ ਨੇ 20 ਹਜ਼ਾਰ ਰੁਪਏ ਦਾ ਨਗਦ ਇਨਾਮ ਰੱਖਿਆ ਹੈ। ਬਠਿੰਡਾ ਜ਼ੋਨ ਅਧੀਨ ਪੈਂਦਾ ਜ਼ਿਲ੍ਹਾ ਫਰੀਦਕੋਟ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ ਜਿਥੋਂ ਦੇ ਪੰਜ ਭਗੌੜੇ ਟਰੈਵਲ ਏਜੰਟਾਂ ਸਿਰ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਚੋਂ ਦੋ ਭਗੌੜੇ ਕੋਟਕਪੂਰਾ ਦੇ ਹਨ ਜਦੋਂ ਕਿ ਤਿੰਨ ਭਗੌੜੇ ਜੈਤੋ ਮੰਡੀ ਦੇ ਹਨ। ਜੈਤੋ ਦੇ ਮਾਂ ਪੁੱਤ ਦੇ ਸਿਰ 'ਤੇ 20-20 ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਹੈ। ਜੈਤੋ ਦੀ ਹਰਬੰਸ ਕੌਰ ਉਰਫ ਨੈਬੋ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਉਰਫ ਰਿੰਕੂ ਨੂੰ ਕਈ ਵਰ੍ਹਿਆਂ ਤੋਂ ਭਗੌੜੇ ਐਲਾਨਿਆ ਹੋਇਆ ਹੈ।
ਪੰਜਾਬ ਪੁਲੀਸ ਵਲੋਂ ਲੰਮੇ ਸਮੇਂ ਮਗਰੋਂ ਭਗੌੜੇ ਟਰੈਵਲ ਏਜੰਟ ਫੜਨ ਲਈ ਇਨਾਮ ਰੱਖਿਆ ਹੈ। ਉਂਝ ਵੀ ਪੰਜਾਬ ਪੁਲੀਸ ਵਲੋਂ ਪਿਛਲੇ ਕੁਝ ਸਮੇਂ ਤੋਂ ਭਗੌੜਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਦੋ ਟਰੈਵਲ ਏਜੰਟ ਲੁਧਿਆਣਾ ਜ਼ਿਲ੍ਹੇ ਦੇ ਹਨ ਜਿਨ੍ਹਾਂ ਨੂੰ ਫੜਨ ਵਾਸਤੇ ਇਨਾਮ ਰੱਖਣ ਦੀ ਲੋੜ ਪਈ ਹੈ। ਜੈਤੋ ਦੇ ਜਸਵਿੰਦਰ ਸਿੰਘ ਉਰਫ ਰਿੰਕੂ 'ਤੇ ਚਾਰ ਪੁਲੀਸ ਕੇਸ ਇਕੱਲੇ ਜ਼ਿਲ੍ਹਾ ਮੁਕਤਸਰ 'ਚ ਦਰਜ ਹਨ ਜੋ ਕਿ 17 ਅਪ੍ਰੈਲ 2005 ਨੂੰ ਦਰਜ ਹੋਏ ਹਨ। ਇਵੇਂ ਹੀ ਸਿੰਧਵਾ ਬੇਟ ਥਾਨੇ 'ਚ ਸੁਖਵਿੰਦਰ ਸਿੰਘ 'ਤੇ ਦੋ ਪੁਲੀਸ ਕੇਸ ਦਰਜ ਹੋਏ ਹਨ ਜੋ ਕਿ ਧੋਖਾਧੜੀ ਦੇ ਹਨ। ਚਮਕੌਰ ਸਾਹਿਬ ਦੀ ਰੇਖਾ ਰਾਣੀ 'ਤੇ ਵੀ 20 ਹਜ਼ਾਰ ਰੁਪਏ ਦਾ ਇਨਾਮ ਪੁਲੀਸ ਨੇ ਰੱਖਿਆ ਹੈ ਅਤੇ ਇਸ ਤਰ੍ਹਾਂ ਜਲੰਧਰ ਦੀ ਪ੍ਰੀਤੀ 'ਤੇ ਵੀ ਨਗਦ ਇਨਾਮ ਰੱਖਣਾ ਪਿਆ ਹੈ। ਸੂਤਰ ਆਖਦੇ ਹਨ ਕਿ ਇਹ ਭਗੌੜੇ ਲੋਕ ਪੰਜਾਬ ਤੋਂ ਬਾਹਰ ਛੁਪੇ ਹੋਏ ਹਨ ਜਿਨ੍ਹਾਂ ਦਾ ਪੁਲੀਸ ਨੂੰ ਕੋਈ ਪਤਾ ਟਿਕਾਣਾ ਪਤਾ ਨਹੀਂ ਲੱਗ ਰਿਹਾ ਹੈ। ਪੁਲੀਸ ਵਲੋਂ ਸੂਹੀਏ ਵੀ ਇਨ੍ਹਾਂ ਦੀ ਭਾਲ 'ਚ ਲਗਾਏ ਗਏ ਸਨ ਪ੍ਰੰਤੂ ਪੁਲੀਸ ਫਿਰ ਵੀ ਇਨ੍ਹਾਂ ਨੂੰ ਫੜਨ 'ਚ ਅਸਫਲ ਰਹੀ ਹੈ। ਹੁਣ ਇਸੇ ਕਰਕੇ ਪੁਲੀਸ ਨੇ ਇਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖੇ ਹਨ। ਦੇਖਣਾ ਇਹ ਹੈ ਕਿ ਹੁਣ ਪੁਲੀਸ ਇਸ ਮਾਮਲੇ 'ਚ ਕਿੰਨਾ ਕੁ ਸਫਲ ਹੁੰਦੀ ਹੈ।
ਗਗਨ ਬਖਸ਼ੀ 'ਤੇ 76 ਪੁਲੀਸ ਕੇਸ ਦਰਜ
ਸਭ ਤੋਂ ਵੱਧ ਬਦਨਾਮ ਭਗੌੜਾ ਦੁਆਬੇ ਦਾ ਗਗਨ ਕੁਮਾਰ ਬਖਸ਼ੀ ਹੈ ਜਿਸ 'ਤੇ 76 ਪੁਲੀਸ ਕੇਸ ਦਰਜ ਹਨ। ਇਨ੍ਹਾਂ ਕੇਸਾਂ 'ਚ ਸਭ ਤੋਂ ਜਿਆਦਾ ਕੇਸ ਧੋਖਾਧੜੀ ਦੇ ਹਨ। ਇਹ ਲਾਂਬੜਾ ਦਾ ਵਸਨੀਕ ਹੈ ਜਿਸ ਦੇ ਸਿਰ 'ਤੇ ਸਭ ਤੋਂ ਜਿਆਦਾ 1.50 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ ਹੈ। ਦੁਆਬੇ ਅਤੇ ਮਾਝੇ ਦੇ ਤਕਰੀਬਨ ਹਰ ਜ਼ਿਲ੍ਹੇ 'ਚ ਇਸ ਟਰੈਵਲ ਏਜੰਟ 'ਤੇ ਪੁਲੀਸ ਕੇਸ ਦਰਜ ਹੈ। ਪਿਛਲੇ 10 ਸਾਲਾਂ 'ਚ ਉਸ 'ਤੇ ਇਹ ਪੁਲੀਸ ਕੇਸ ਦਰਜ ਹੋਏ ਹਨ। ਦਰਜਨਾਂ ਕੇਸਾਂ 'ਚ ਉਹ ਅਦਾਲਤ ਵਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈ। ਸੂਤਰ ਆਖਦੇ ਹਨ ਕਿ ਸ਼ਾਇਦ ਉਹ ਪੰਜਾਬ ਦਾ ਪਹਿਲਾ ਅਜਿਹਾ ਵਿਅਕਤੀ ਹੋਵੇ ਜਿਸ 'ਤੇ ਸਭ ਤੋਂ
ਭਗੌੜੇ ਫੜਨ ਲਈ ਸਪੈਸ਼ਲ ਅਪਰੇਸ਼ਨ ਸ਼ੁਰੂ- ਆਈ.ਜੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਨਿਰਮਲ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਬਠਿੰਡਾ ਜ਼ੋਨ 'ਚ ਇਸੇ ਵਰ੍ਹੇ 'ਚ 300 ਦੇ ਕਰੀਬ ਭਗੌੜੇ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਭਗੌੜਿਆਂ ਨੂੰ ਫੜਾਉਣ 'ਚ ਮਦਦ ਕਰੇਗਾ,ਉਸ ਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ। ਜਿਨ੍ਹਾਂ ਭਗੌੜਿਆਂ ਦੇ ਸਿਰਾਂ 'ਤੇ ਹੁਣ ਇਨਾਮ ਰੱਖਿਆ ਗਿਆ ਹੈ, ਉਨ੍ਹਾਂ ਨੂੰ ਫੜਾਉਣ ਵਾਲਿਆਂ ਨੂੰ ਨਿਸ਼ਚਿਤ ਕੀਤੀ ਨਗਦ ਰਾਸ਼ੀ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ੋਨ 'ਚ ਭਗੌੜੇ ਫੜਨ ਵਾਸਤੇ ਇੱਕ ਸਪੈਸ਼ਲ ਅਪਰੇਸ਼ਨ 24 ਅਪਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਇੱਕ ਮਈ ਤੱਕ ਚੱਲੇਗਾ। ਇਸ ਹਫਤੇ ਦੌਰਾਨ ਭਗੌੜਿਆਂ ਨੂੰ ਫੜਨ ਲਈ ਪੁਲੀਸ ਵਿਸ਼ੇਸ਼ ਅਪਰੇਸ਼ਨ ਤਹਿਤ ਕੰਮ ਕਰੇਗੀ।