'ਦਾਸ' ਤੇ 'ਪਾਸ਼' ਨਹੀਂ ਲੜਨਗੇ ਚੋਣ ?
ਚਰਨਜੀਤ ਭੁੱਲਰ
ਬਠਿੰਡਾ : ਅਗਾਮੀ ਅਸੈਂਬਲੀ ਚੋਣਾਂ 'ਚ ਦਾਸ ਤੇ ਪਾਸ਼ ਚੋਣ ਨਹੀਂ ਲੜਨਗੇ ? ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨੇ ਬਠਿੰਡਾ 'ਚ ਇਹ ਸੰਕੇਤ ਦਿੱਤਾ ਹੈ। ਉਨ੍ਹਾਂ ਖੁਦ ਵੀ ਅਗਾਮੀ ਅਸੈਂਬਲੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਉਨ੍ਹਾਂ ਨੂੰ ਲੰਬੀ ਹਲਕੇ ਤੋਂ ਚੋਣ ਲੜਾਏ ਜਾਣ ਦਾ ਗ਼ੈਰਰਸਮੀ ਤੌਰ 'ਤੇ ਐਲਾਨ ਕੀਤਾ ਹੋਇਆ ਹੈ। ਦਾਅਵੇ ਨਾਲ ਉਨ੍ਹਾਂ ਇਹ ਵੀ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਅਗਲੀ ਅਸੈਂਬਲੀ ਚੋਣ ਸ਼ਾਇਦ ਹੀ ਲੜਨ। ਜਦੋਂ ਕਾਰਨ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਉਹ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਸ੍ਰੀ ਗੁਰਦਾਸ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਖੁਸ਼ੀ ਨਾਲ ਚੋਣ ਨਹੀਂ ਲੜੀ ਬਲਕਿ ਹਮੇਸ਼ਾ ਉਸ ਨੂੰ ਮਜਬੂਰੀ 'ਚ ਹੀ ਖੜ੍ਹਾ ਕੀਤਾ ਗਿਆ। ਜਦੋਂ ਕੋਈ ਉਮੀਦਵਾਰ ਨਹੀਂ ਮਿਲਦਾ ਸੀ ਤਾਂ ਉਸ ਨੂੰ ਚੋਣ ਲੜਾਈ ਜਾਂਦੀ ਸੀ। ਉਨ੍ਹਾਂ ਆਖਿਆ ਕਿ ਅਗਾਮੀ ਅਸੈਂਬਲੀ ਚੋਣਾਂ 'ਚ ਉਨ੍ਹਾਂ ਦਾ ਚੋਣਾਂ 'ਚ ਖੜੇ ਹੋਣ ਨੂੰ ਜੀਅ ਨਹੀਂ ਕਰਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੇ ਭਰਾ ਪਾਸ਼ ਖਿਲਾਫ ਚੋਣ ਲੜਨਗੇ ਤਾਂ ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਸ਼ਾਇਦ ਹੀ ਚੋਣ ਲੜਨ। ਨਾਲੋਂ ਨਾਲ ਉਨ੍ਹਾਂ ਇਹ ਵੀ ਮਲਵੀਂ ਜੀਭ ਨਾਲ ਆਖਿਆ ਕਿ ਮੌਕਾ ਆਉਣ 'ਤੇ ਦੇਖਿਆ ਜਾਵੇਗਾ ਅਤੇ ਉਹ ਹੁਣ ਕੁਝ ਵੀ ਕਹਿਣਾ ਨਹੀਂ ਚਾਹੁੰਦੇ।
ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਮੂੰਹ ਬੰਦ ਹੀ ਰੱਖਿਆ। ਇੰਜ ਲੱਗਾ ਜਿਵੇਂ ਸਿਆਸੀ ਵਖਰੇਵਾਂ ਵੀ ਦੋ ਭਰਾਵਾਂ ਦੇ ਹਾਲੇ ਵੀ ਵਾਲ ਵਿੰਗਾ ਨਹੀਂ ਕਰ ਸਕਿਆ ਹੈ। ਜਦੋਂ ਸ੍ਰੀ ਗੁਰਦਾਸ ਸਿੰਘ ਬਾਦਲ ਨੂੰ ਪੁੱਛਿਆ ਕਿ ਮੁੱਖ ਮੰਤਰੀ ਆਖ ਰਹੇ ਹਨ ਕਿ ਮਨਪ੍ਰੀਤ ਨੇ ਉਸ ਤੋਂ ਉਸ ਦਾ ਭਰਾ ਖੋਹ ਲਿਆ ਹੈ ਤਾਂ ਜੁਆਬ 'ਚ ਏਨਾ ਹੀ ਆਖਿਆ ਕਿ ਚੁੱਪ 'ਚ ਹੀ ਭਲੀ ਹੈ। ਉਨ੍ਹਾਂ ਸਾਫ ਆਖਿਆ ਕਿ ਉਹ ਆਪਣੇ ਭਰਾ ਖ਼ਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ। ਦੱਸਣ ਯੋਗ ਹੈ ਕਿ ਇਸ ਹਫਤੇ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬਠਿੰਡਾ 'ਚ ਇਹ ਗੱਲ ਆਖ ਚੁੱਕੇ ਹਨ ਕਿ ਉਨ੍ਹਾਂ ਦੇ ਲੰਬੀ ਤੋਂ ਚੋਣ ਲੜਨ ਵਾਰੇ ਫੈਸਲਾ ਪਾਰਟੀ ਨੇ ਕਰਨਾ ਹੈ। ਨਾਲੇ ਇਹ ਵੀ ਆਖਿਆ ਕਿ ਹਾਲੇ ਇਹ ਮੌਕਾ ਨਹੀਂ ਕੁਝ ਕਹਿਣ ਦਾ। ਉਨ੍ਹਾਂ ਆਪਣੀ ਇਹ ਗੱਲ ਵੀ ਦੁਹਰਾਈ ਸੀ ਕਿ ਮਨਪ੍ਰੀਤ ਨੇ ਉਸ ਤੋਂ ਉਸ ਦਾ ਭਰਾ ਖੋਹ ਲਿਆ ਜਿਸ ਦਾ ਉਸ ਨੂੰ ਸਭ ਤੋਂ ਵੱਡਾ ਦੁੱਖ ਹੈ। ਪਤਾ ਲੱਗਾ ਹੈ ਕਿ ਕਾਫੀ ਸਮੇਂ ਤੋਂ ਦਾਸ ਤੇ ਪਾਸ਼ ਦੀ ਕੋਈ ਮਿਲਣੀ ਵੀ ਨਹੀਂ ਹੋਈ ਹੈ। ਜਦੋਂ ਮੁੱਖ ਮੰਤਰੀ ਸਿਆਸੀ ਵਖਰੇਵੇਂ ਮਗਰੋਂ ਪਹਿਲੀ ਦਫ਼ਾ ਪਿੰਡ ਬਾਦਲ ਗਏ ਸਨ ਤਾਂ ਉਹ ਉਦੋਂ 20 ਮਿੰਟ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਨੂੰ ਮਿਲੇ ਸਨ। ਅੱਜ ਸ੍ਰੀ ਗੁਰਦਾਸ ਸਿੰਘ ਬਾਦਲ ਦੀ ਗੱਲਬਾਤ ਤੋਂ ਸਾਫ ਝਲਕਿਆ ਕਿ ਭਾਵੇਂ ਦੋਹਾਂ ਪਰਵਾਰਾਂ ਦੇ ਸਿਆਸੀ ਰਾਹ ਵੱਖੋ ਵੱਖਰੇ ਹੋ ਗਏ ਹਨ ਪ੍ਰੰਤੂ ਦੋਹਾਂ ਭਰਾਵਾਂ ਦੇ ਪਿਆਰ ਦਾ ਰਸਤਾ ਅੱਜ ਵੀ ਇਕੋ ਹੀ ਹੈ। ਦੋਹਾਂ ਭਰਾਵਾਂ ਨੂੰ ਇੱਕ ਦੂਸਰੇ ਦਾ ਉਵੇਂ ਹੀ ਅੰਦਰੋਂ ਅੰਦਰੀਂ ਮੋਹ ਹੈ।
'ਤਾਇਆ ਜੀ' ਬੁਖਲਾ ਗਏ ਨੇ - ਮਨਪ੍ਰੀਤ
'ਤਾਇਆ ਜੀ, ਬੁਖਲਾ ਗਏ ਹਨ ਤੇ ਉਹ ਅੰਦਰੋਂ ਹਿੱਲ ਗਏ ਹਨ।' ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ 'ਚ ਇਹ ਗੱਲ ਖੁੱਲ੍ਹ ਕੇ ਆਖੀ। ਮਨਪ੍ਰੀਤ ਨੇ ਆਖਿਆ ਕਿ ਮੁੱਖ ਮੰਤਰੀ ਛੇਤੀ ਕਿਤੇ ਕਿਸੇ ਦੀ ਅਲੋਚਨਾ ਨਹੀਂ ਕਰਦੇ। ਜਦੋਂ ਤੋਂ ਖਟਕੜ ਕਲਾਂ ਦਾ ਇਕੱਠ ਹੋਇਆ ਹੈ,ਉਦੋਂ ਤੋਂ ਉਹ ਅਲੋਚਨਾ ਕਰਨ ਲੱਗੇ ਹਨ। ਮੁੱਖ ਮੰਤਰੀ ਖੁਦ ਹੁਣ ਆਖਰੀ ਬੱਲੇਬਾਜ਼ ਵਜੋਂ ਉਨ੍ਹਾਂ ਖ਼ਿਲਾਫ਼ ਮੈਦਾਨ 'ਚ ਉੱਤਰੇ ਹਨ। ਉਨ੍ਹਾਂ ਮੁੱਖ ਮੰਤਰੀ ਵਲੋਂ ਪੀਪਲਜ਼ ਪਾਰਟੀ ਨੂੰ ਨਵੀਂ ਬਹੂ ਆਖਣ ਦੇ ਜੁਆਬ 'ਚ ਆਖਿਆ ਕਿ ਪੀਪਲਜ਼ ਪਾਰਟੀ ਹੁਣ ਪੁਰਾਣੀ ਹੋ ਗਈ ਹੈ ਅਤੇ ਚਾਅ ਹਾਲੇ ਵੀ ਲੱਥਾ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਖ਼ਿਲਾਫ਼ ਬੋਲਣਾ ਨਹੀਂ ਚਾਹੁੰਦੇ ਸਨ ਪ੍ਰੰਤੂ ਹੁਣ ਉਨ੍ਹਾਂ ਦਾ ਮੂੰਹ ਬੰਦ ਕਰਨ ਵਾਸਤੇ ਬੋਲਣਾ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਆਖਰੀ ਹੱਲੇ ਵਜੋਂ ਮੁੱਖ ਮੰਤਰੀ ਖੁਦ ਉਨ੍ਹਾਂ ਖਿੱਲਾਂ ਬੋਲਣ ਲੱਗੇ ਹਨ ਜਿਸ 'ਚ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲਣੀ। ਸਾਬਕਾ ਵਿੱਤ ਮੰਤਰੀ ਨੇ ਇਹ ਵੀ ਆਖਿਆ ਕਿ ਉਸ ਨੂੰ ਸੁਖਬੀਰ ਨਾਲ ਈਰਖਾ ਹੁੰਦੀ ਤਾਂ ਉਹ ਬਠਿੰਡਾ ਦੀ ਸੰਸਦੀ ਚੋਣ 'ਚ ਦਿਨ ਰਾਤ ਇੱਕ ਨਾ ਕਰਦਾ। ਨਾਲੇ ਸੁਖਬੀਰ ਦੀ ਪ੍ਰਾਪਤੀ ਵੀ ਕਿਹੜੀ ਹੈ, ਜਿਸ 'ਤੇ ਈਰਖਾ ਕੀਤੀ ਜਾਵੇ।
ਸਾਬਕਾ ਵਿੱਤ ਮੰਤਰੀ ਨੇ ਸਮਾਜ ਸੇਵਾ ਅੰਨਾ ਹਜ਼ਾਰੇ ਵਲੋਂ ਦਿੱਲੀ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਦੀ ਹਮਾਇਤ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਆਖਿਆ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਪੰਜਾਬ ਭਰ 'ਚ ਇਸ ਹਮਾਇਤ ਦੇ ਤਹਿਤ ਜ਼ਿਲ੍ਹਾ ਪੱਧਰ 'ਤੇ ਰੋਸ ਮਾਰਚ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਅੰਨੇ ਹਜ਼ਾਰੇ ਵਲੋਂ ਵਜਾਏ ਬਿਗਲ ਨਾਲ ਇੱਕ ਆਸ ਦਿੱਖਣ ਲੱਗੀ ਹੈ ਅਤੇ ਉਨ੍ਹਾਂ ਦੀ ਪਾਰਟੀ ਸ੍ਰੀ ਹਜ਼ਾਰੇ ਦੀ ਮੁਹਿੰਮ ਨਾਲ ਬਿਲਕੁਲ ਸਹਿਮਤ ਹਨ। ਉਨ੍ਹਾਂ ਆਖਿਆ ਕਿ ਇੱਕ ਅਜ਼ਾਦਾਨਾ ਲੋਕ ਪਾਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰੋਸ ਮਾਰਚਾਂ ਦਾ ਪ੍ਰੋਗਰਾਮਾਂ ਜਲਦੀ ਐਲਾਨ ਦਿੱਤਾ ਜਾਏਗਾ। ਉਨ੍ਹਾਂ ਆਖਿਆ ਕਿ ਹਾਕਮ ਧਿਰ ਵਲੋਂ ਨਿੱਜੀ ਮਸਲੇ ਉਠਾਏ ਜਾ ਰਹੇ ਹਨ ਜਦੋਂ ਕਿ ਹੁਣ ਬਹਿਸ ਜਨਤਿਕ ਮਸਲਿਆਂ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਉਹ ਚੋਣਾਂ ਤੋਂ ਪਹਿਲਾਂ ਲੋਕ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਵੀ ਕਰਨਗੇ। ਸਾਬਕਾ ਵਿੱਤ ਮੰਤਰੀ ਨੇ ਆਖਿਆ ਕਿ ਗਿੱਦੜਬਹਾ ਤੋਂ ਤਾਂ ਉਸ ਨੂੰ ਉਦੋਂ ਖੜ੍ਹਾ ਕੀਤਾ ਗਿਆ ਸੀ ਜਦੋਂ ਹਰ ਕੋਈ ਬੇਅੰਤ ਸਿੰਘ ਦੇ ਖ਼ਿਲਾਫ਼ ਖੜ੍ਹਾ ਹੋਣ ਤੋਂ ਡਰਦਾ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ 'ਚ ਪੀਪਲਜ਼ ਪਾਰਟੀ ਖੁਦ ਸਿੱਧੇ ਤੌਰ 'ਤੇ ਨਹੀਂ ਉੱਤਰੇਗੀ ਬਲਕਿ ਇਨ੍ਹਾਂ ਚੋਣਾਂ 'ਚ ਚੰਗੇ ਅਕਸ ਵਾਲੇ ਸਿੱਖ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਸਰਕਾਰ ਵਲੋਂ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਉਸ ਦੇ ਨੇੜਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਾਬਕਾ ਵਿੱਤ ਮੰਤਰੀ ਨੇ ਇੱਕ ਸੁਆਲ ਦੇ ਜੁਆਬ 'ਚ ਆਖਿਆ ਕਿ ਹੁਣ ਇਕੱਲੇ ਕੇਂਦਰ ਨੂੰ ਭੰਡ ਕੇ ਗੱਲ ਨਹੀਂ ਬਣਨੀ। ਉਨ੍ਹਾਂ ਆਖਿਆ ਕਿ ਸੂਬਿਆਂ ਨੂੰ ਵੱਧ ਮਾਲੀ ਅਧਿਕਾਰ ਹੋਣੇ ਚਾਹੀਦੇ ਹਨ ਅਤੇ ਕੇਂਦਰੀ ਸਕੀਮਾਂ ਦੀ ਰਾਸ਼ੀ ਸੂਬਿਆਂ ਨੂੰ ਮਿਲਣੀ ਚਾਹੀਦੀ ਹੈ ਪ੍ਰੰਤੂ ਵਿਕਾਸ ਦਾ ਖਾਕਾ ਤਿਆਰ ਕਰਨ ਦਾ ਹੱਕ ਸੂਬਿਆਂ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਵਿਤਕਰੇ ਨਾਲ ਪੰਜਾਬ ਨੂੰ ਸੱਟ ਵੱਜੀ ਹੈ ਪ੍ਰੰਤੂ ਨਲਾਇਕੀ ਪੰਜਾਬ ਦੀ ਵੀ ਰਹੀ ਹੈ। ਜਦੋਂ ਹੋਰਨਾਂ ਪਾਰਟੀਆਂ ਨਾਲ ਸਮਝੌਤੇ ਦੀ ਗੱਲ ਪੁੱਛੀ ਤਾਂ ਉਨ੍ਹਾਂ ਆਖਿਆ ਕਿ ਫਿਲਹਾਲ ਤਾਂ ਉਹ ਆਪਣੀ ਪਾਰਟੀ ਦਾ ਜਥੇਬੰਦਕ ਢਾਂਚਾ ਤਿਆਰ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 117 ਸੀਟਾਂ 'ਤੇ ਹੀ ਚੋਣ ਲੜੇਗੀ ਅਤੇ ਲੋਕਾਂ ਚੋਂ ਹੀ ਉਮੀਦਵਾਰ ਤਿਆਰ ਕੀਤੇ ਜਾਣਗੇ ਜਿਨ੍ਹਾਂ ਦਾ ਅਕਸ ਚੰਗਾ ਹੋਵੇਗਾ ਅਤੇ ਇਮਾਨਦਾਰ ਹੋਣਗੇ। ਲੋਕਾਂ ਦੀ ਕਲੀਨ ਚਿੱਟ ਵਾਲੇ ਪਾਰਟੀ ਦੇ ਉਮੀਦਵਾਰ ਹੋਣਗੇ।

No comments:
Post a Comment