ਦੱਖਣੀ ਪੰਜਾਬ 'ਚ ਇਲਾਜ ਮਹਿੰਗਾ, ਮੌਤ ਸਸਤੀ
ਚਰਨਜੀਤ ਭੁੱਲਰ
ਬਠਿੰਡਾ ਬਠਿੰਡਾ ਪੱਟੀ 'ਚ ਸੈਂਕੜੇ ਬਦਨਸੀਬ ਮੌਤ ਨੂੰ ਉਡੀਕ ਰਹੇ ਹਨ। ਕੈਂਸਰ ਵਰ੍ਹਿਆਂ ਤੋਂ ਸੱਥਰ ਵਿਛਾ ਰਿਹਾ ਹੈ,ਕੋਈ ਫਿਕਰ ਕਰਨ ਵਾਲਾ ਹੀ ਨਹੀਂ। ਗੁਰਬਤ ਭੰਨੇ ਲੋਕਾਂ ਨੂੰ ਹੁਣ ਮਹਿੰਗੇ ਇਲਾਜ ਨਾਲੋਂ ਮੌਤ ਸਸਤੀ ਲੱਗਦੀ ਹੈ। ਸਰਕਾਰੀ ਖਜ਼ਾਨਾ ਵਸੀਲਾ ਬਣ ਜਾਂਦਾ ਤਾਂ ਇਨ੍ਹਾਂ ਨਾਲ ਇੰਜ ਨਹੀਂ ਹੋਣੀ ਸੀ। ਜਿਨ੍ਹਾਂ ਨੂੰ ਇਲਾਜ ਲਈ ਪਾਈ ਵੀ ਨਹੀਂ ਜੁੜ ਸਕੀ,ਉਹ ਜਹਾਨੋਂ ਚਲੇ ਗਏ। ਪਿੰਡ ਗਹਿਰੀ ਭਾਗੀ 'ਚ ਕੈਂਸਰ ਦੇ ਕਹਿਰ ਨੇ ਕਈ ਘਰ ਹਿਲਾ ਕੇ ਰੱਖ ਦਿੱਤੇ ਹਨ। ਇਸ ਪਿੰਡ ਦਾ ਬਲਵਿੰਦਰ ਸਿੰਘ 9 ਮਹੀਨੇ ਪਹਿਲਾਂ ਕੈਂਸਰ ਨਾਲ ਮੌਤ ਦੇ ਮੂੰਹ ਜਾ ਪਿਆ। ਉਸ ਮਗਰੋਂ ਉਸਦੀ ਮਾਂ ਸੁਰਜੀਤ ਕੌਰ ਤੋਂ ਵੀ ਕੈਂਸਰ ਨੇ ਜ਼ਿੰਦਗੀ ਖੋਹ ਲਈ। ਹੁਣ ਬਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਕੈਂਸਰ ਦਾ ਦੁੱਖ ਝੱਲ ਰਹੀ ਹੈ। ਉਹ ਦੱਸਦੀ ਹੈ ਕਿ ਇਲਾਜ 'ਚ ਇੱਕ ਏਕੜ ਜ਼ਮੀਨ ਵਿਕ ਗਈ ਹੈ। ਪਿਛੇ ਹੁਣ ਕੋਈ ਸਹਾਰਾ ਨਹੀਂ ਬਚਿਆ। ਇਸ ਅਭਾਗੀ ਔਰਤ ਨੇ ਦੁੱਖ ਦੱਸਿਆ'ਨਾ ਰਿਸ਼ਤੇਦਾਰਾਂ ਨੇ ਬਾਂਹ ਫੜੀ ਤੇ ਨਾ ਹੀ ਸਰਕਾਰ ਨੇ।'
ਇਸ ਤੋਂ ਵੱਡਾ ਦੁੱਖ ਇਸ ਪਿੰਡ ਦੇ ਹੀ ਗੁਰਦੇਵ ਸਿੰਘ ਦੇ ਪਰਿਵਾਰ ਨੇ ਝੱਲਿਆ ਹੈ। 68 ਵਰ੍ਹਿਆਂ ਦੀ ਉਮਰ ਭੋਗ ਕੇ ਗੁਰਦੇਵ ਸਿੰਘ ਬੀਕਾਨੇਰ ਗੇੜੇ ਲਾਉਂਦਾ ਲਾਉਂਦਾ ਇਸ ਦੁਨੀਆਂ ਚੋਂ ਤੁਰ ਗਿਆ ਹੈ। ਇਸ ਬਜ਼ੁਰਗ ਦੇ ਚਾਰੋਂ ਪੁੱਤਰਾਂ ਦੇ ਘਰਾਂ ਨੂੰ ਕੈਂਸਰ ਨੇ ਕੱਖੋਂ ਹੌਲੇ ਕਰ ਦਿੱਤਾ। ਦੋ ਵਰ੍ਹੇ ਪਹਿਲਾਂ ਉਸ ਦਾ ਪੋਤਾ ਅੰਮ੍ਰਿਤਪਾਲ ਵੀ ਕੈਂਸਰ ਪਾਸੋਂ ਹਾਰ ਗਿਆ। ਬਜ਼ੁਰਗ ਦੇ ਇੱਕ ਲੜਕੇ ਰਾਜ ਸਿੰਘ ਨੂੰ ਅੱਖਾਂ ਦਾ ਕੈਂਸਰ ਹੈ। 12 ਵਰ੍ਹਿਆਂ ਦਾ ਪੋਤਾ ਹਰਮਨਦੀਪ ਵੀ ਕੈਂਸਰ ਦੀ ਪੀੜ ਝੱਲਣੋਂ ਬੇਵੱਸ ਹੈ ਜਦੋਂ ਕਿ 10 ਸਾਲਾਂ ਦੀ ਪੋਤਰੀ ਕਿਰਨਦੀਪ ਨੂੰ ਵੀ ਸੁਰਤ ਸੰਭਲਣ ਤੋਂ ਪਹਿਲਾਂ ਹੀ ਕੈਂਸਰ ਨੇ ਜਕੜ ਲਿਆ।
9 ਵਰ੍ਹਿਆਂ ਦੀ ਅਮਨਦੀਪ ਕੌਰ ਵੀ ਆਪਣੇ ਬਾਬੇ ਵਾਂਗ ਕੈਂਸਰ ਤੋਂ ਪੀੜਤ ਹੈ। ਇਸ ਪਰਿਵਾਰ ਦੀ ਔਰਤ ਕੁਲਵੰਤ ਕੌਰ ਦੱਸਦੀ ਹੈ ਕਿ ਕੈਂਸਰ ਕਾਰਨ ਬੱਚਿਆਂ ਦੀ ਇੱਕ ਇੱਕ ਅੱਖ ਹੀ ਕਢਵਾਉਣੀ ਪਈ ਹੈ। ਕਿਧਰੋਂ ਕੋਈ ਢਾਰਸ ਨਹੀਂ ਮਿਲੀ। ਉਹ ਆਖਦੀ ਹੈ 'ਏਸ ਬਿਮਾਰੀ ਨੇ ਤਾਂ ਘਰ ਹੀ ਮੂਧਾ ਮਾਰ ਦਿੱਤਾ ਹੈ।' 'ਕਿਸੇ ਨੇ ਵੀ ਕੋਈ ਸਹਾਰਾ ਨਹੀਂ ਦਿੱਤਾ।' ਇਕੱਲੇ ਇਸ ਇੱਕੋ ਪਿੰਡ 'ਚ ਲੰਘੇ ਨੌਂ ਵਰ੍ਹਿਆਂ 'ਚ 23 ਮਰੀਜ਼ ਕੈਂਸਰ ਦੀ ਲਪੇਟ ਦੌਰਾਨ ਆਏ ਹਨ ਜਿਨ੍ਹਾਂ ਚੋਂ 7 ਮਰੀਜ਼ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਸਾਬਕਾ ਪੰਚਾਇਤ ਮੈਂਬਰ ਲੀਲਾ ਸਿੰਘ ਦੀ ਪਤਨੀ ਸੁਖਦੇਵ ਕੌਰ ਕੈਂਸਰ ਤੋਂ ਪੀੜਤ ਸੀ। ਉਸ ਦੇ ਇਲਾਜ ਲਈ ਡੇਢ ਲੱਖ ਰੁਪਏ ਦਾ ਕਰਜ਼ਾ ਸਾਹੂਕਾਰਾਂ ਅਤੇ ਸਹਿਕਾਰੀ ਸਭਾ ਤੋਂ ਚੁੱਕਣਾ ਪਿਆ। ਇਹ ਪਰਿਵਾਰ ਨਾ ਕਰਜ਼ਾ ਮੋੜ ਸਕਿਆ ਹੈ ਅਤੇ ਨਾ ਘਰ ਦੇ ਜੀਅ ਨੂੰ ਬਚਾ ਸਕਿਆ ਹੈ। ਲੀਲਾ ਸਿੰਘ ਦਾ ਭਰਾ ਜਗਰੂਪ ਸਿੰਘ ਅਤੇ ਭੈਣ ਅੰਗਰੇਜ ਕੌਰ ਵੀ ਕੈਂਸਰ ਦੀ ਭੇਂਟ ਚੜ੍ਹ ਚੁੱਕੇ ਹਨ। ਪਿੰਡ ਕੋਟਸ਼ਮੀਰ ਦੇ ਦੋ ਕਿਸਾਨ ਭਰਾ ਇਕਬਾਲ ਸਿੰਘ ਤੇ ਕਰਮਜੀਤ ਸਿੰਘ ਤਾਂ ਆਪਣੇ ਮਾਂ ਦਲੀਪ ਕੌਰ ਨੂੰ ਕੈਂਸਰ ਤੋਂ ਬਚਾਉਣ ਖਾਤਰ ਚਾਰ ਏਕੜ ਜ਼ਮੀਨ ਹੱਥੋਂ ਗੁਆ ਬੈਠੇ ਹਨ। ਇਕਬਾਲ ਸਿੰਘ ਦੱਸਦਾ ਹੈ ਕਿ ਉਨ੍ਹਾਂ ਨੇ ਮਾਂ ਦੇ ਇਲਾਜ 'ਤੇ ਕਰੀਬ ਸੱਤ ਲੱਖ ਖਰਚ ਦਿੱਤੇ ਹਨ। ਇਲਾਜ ਲਈ ਸਾਹੂਕਾਰਾਂ ਤੋਂ ਕਰਜ਼ਾ ਚੁੱਕਦੇ ਰਹੇ ਤੇ ਜਦੋਂ ਕਰਜ਼ਾ ਮੋੜਿਆ ਨਾ ਜਾ ਸਕਿਆ ਤਾਂ ਜ਼ਮੀਨ ਹੀ ਗਿਰਵੀ ਕਰਨੀ ਪਈ ਹੈ। ਇਹ ਭਰਾ ਹੁਣ ਸਰਕਾਰੀ ਮੱਦਦ ਉਡੀਕ ਰਹੇ ਹਨ।
ਪਿੰਡ ਪੱਕਾ ਕਲਾਂ 'ਚ ਤਾਂ ਦਰਦਾਂ ਦਾ ਦਰਿਆ ਹੀ ਵਹਿਦਾ ਹੈ। ਸਰਕਾਰੀ ਰਿਪੋਰਟ ਗਵਾਹ ਹੈ ਕਿ ਇੱਕੋ ਪਿੰਡ 'ਚ 1 ਜਨਵਰੀ 2001 ਤੋਂ 31 ਦਸੰਬਰ 2009 ਤੱਕ 47 ਲੋਕਾਂ ਨੂੰ ਕੈਂਸਰ ਦੀ ਮਾਰ ਝੱਲਣੀ ਪਈ ਹੈ ਜਿਨ੍ਹਾਂ ਚੋਂ 27 ਮਰੀਜ਼ ਤਾਂ ਮੌਤ ਦੇ ਮੂੰਹ ਜਾ ਪਏ। ਬਾਕੀ 20 ਮਰੀਜ਼ ਜ਼ਿੰਦਗੀ ਮੌਤ ਲਈ ਲੜਾਈ ਲੜ ਰਹੇ ਹਨ। ਇਲਾਜ ਲਈ ਬੀਕਾਨੇਰ ਜਾਣਾ ਉਨ੍ਹਾਂ ਦੀ ਮਜ਼ਬੂਰੀ ਹੈ ਕਿਉਂਕਿ ਉਥੇ ਇਲਾਜ ਸਸਤਾ ਹੈ। ਪਿੰਡ ਦਾ 76 ਸਾਲਾ ਬੂਟਾ ਸਿੰਘ ਵੀ ਇਲਾਜ ਲਈ ਬੀਕਾਨੇਰ ਜਾਂਦਾ ਹੈ ਅਤੇ 8 ਵਰ੍ਹਿਆਂ ਦਾ ਇੰਦਰਜੀਤ ਵੀ। ਇੱਕੋ ਗਲੀ 'ਚ ਸੱਤ ਘਰਾਂ 'ਚ ਕੈਂਸਰ ਦੇ ਮਰੀਜ਼ ਹਨ। ਇਸ ਗਲੀ ਦੇ ਵਸਨੀਕ ਕਿਸਾਨ ਬਲਦੇਵ ਸਿੰਘ ਨੂੰ ਆਪਣੀ ਪਤਨੀ ਜਸਵਿੰਦਰ ਕੌਰ ਦਾ ਇਲਾਜ ਕਰਾਉਣ ਵਾਸਤੇ 1.20 ਲੱਖ ਰੁਪਏ ਦਾ ਕਰਜ਼ਾ ਬੈਂਕ ਤੋਂ ਚੁੱਕਣਾ ਪਿਆ ਹੈ। ਉਹ ਦੱਸਦਾ ਹੈ ਕਿ ਉਸ ਨੂੰ ਮਹੀਨੇ 'ਚ ਦੋ ਦਫਾ ਬੀਕਾਨੇਰ ਜਾਣਾ ਪੈਂਦਾ ਹੈ। ਪਰਚੂਨ ਦੀ ਜਿਹੜੀ ਦੁਕਾਨ ਉਹ ਕਰਦਾ ਸੀ, ਉਹ ਵੀ ਹੁਣ ਫੇਲ੍ਹ ਹੋ ਗਈ ਹੈ। ਉਸ ਦਾ ਕਹਿਣਾ ਸੀ ਕਿ ਡੇਢ ਵਰ੍ਹਾ ਪਹਿਲਾਂ ਮਾਲੀ ਮੱਦਦ ਲਈ ਦਰਖਾਸਤ ਦਿੱਤੀ ਸੀ। ਉਹ ਖਫਾ ਸੀ ਤੇ ਆਖ ਰਿਹਾ ਸੀ ਕਿ ' ਜਦੋਂ ਘਰ ਦਾ ਜੀਅ ਹੀ ਨਾ ਰਿਹਾ ਤਾਂ ਮਗਰੋਂ ਮੱਦਦ ਕਿਸ ਕੰਮ ਦੀ।' ਇਸੇ ਤਰ੍ਹਾਂ ਹੀ ਸੰਗਤ ਦੇ ਸੁਖਦੇਵ ਸਿੰਘ ਨੂੰ ਆਪਣੀ ਦੋ ਕਨਾਲ ਜ਼ਮੀਨ ਗਹਿਣੇ ਕਰਨੀ ਪਈ ਹੈ ਤਾਂ ਜੋ ਉਹ ਆਪਣੀ ਪਤਨੀ ਸੁਖਪਾਲ ਕੌਰ ਦੇ ਕੈਂਸਰ ਦਾ ਇਲਾਜ ਕਰਾ ਸਕੇ।
ਪਿੰਡ ਭੋਖੜਾ ਦੀ ਨੌਜਵਾਨ ਮਹਿਲਾ ਕਰਮਜੀਤ ਕੌਰ ਨੂੰ ਕੈਂਸਰ ਨੇ ਅਪਾਹਜ ਕਰ ਦਿੱਤਾ ਹੈ। ਉਸ ਦੇ ਦਿਉਰ ਮੱਖਣ ਸਿੰਘ ਨੇ ਦੱਸਿਆ ਕਿ ਕੈਂਸਰ ਕਾਰਨ ਉਸ ਦੀ ਭਰਜਾਈ ਦੀ ਲੱਤ ਕੱਟਣੀ ਪਈ ਹੈ। ਉਸ ਨੇ ਦੱਸਿਆ ਕਿ ਕਰੀਬ ਚਾਰ ਲੱਖ ਰੁਪਏ ਇਲਾਜ 'ਤੇ ਖਰਚ ਆ ਚੁੱਕੇ ਹਨ। ਦੱਖਣੀ ਮਾਲਵੇ ਦੇ ਬਹੁਤੇ ਪਿੰਡਾਂ ਦੀ ਇਹੋ ਕਹਾਣੀ ਹੈ। ਕਰੀਬ ਡੇਢ ਦਹਾਕੇ ਤੋਂ ਕੈਂਸਰ ਪੈਰ ਪਸਾਰ ਰਿਹਾ ਹੈ। ਪੰਜਾਬ ਸਰਕਾਰ ਹਾਲੇ ਤੱਕ ਕੈਂਸਰ ਦੇ ਕਾਰਨ ਹੀ ਨਹੀਂ ਲੱਭ ਸਕੀ ਹੈ। ਜ਼ਿਲ੍ਹਾ ਬਠਿੰਡਾ ਦੇ ਕਰੀਬ 500 ਕੈਂਸਰ ਮਰੀਜ਼ਾਂ ਨੇ ਸਰਕਾਰ ਕੋਲ ਇਲਾਜ ਵਾਸਤੇ ਪਿਛਲੇ ਸਮੇਂ ਦੌਰਾਨ ਪਹੁੰਚ ਕੀਤੀ ਸੀ। ਇਨ੍ਹਾਂ ਚੋਂ ਕਰੀਬ 200 ਮਰੀਜ਼ ਸਰਕਾਰੀ ਮੱਦਦ ਉਡੀਕਦੇ ਉਡੀਕਦੇ ਹੀ ਰੱਬ ਨੂੰ ਪਿਆਰੇ ਹੋ ਗਏ।16 ਫਰਵਰੀ 2011 ਤੋਂ ਬਠਿੰਡਾ ਪ੍ਰਸ਼ਾਸਨ ਕੋਲ 30 ਲੱਖ ਰੁਪਏ ਮੱਦਦ ਲਈ ਪਏ ਹਨ ਜਿਨ੍ਹਾਂ ਨੂੰ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਖੁਦ ਮਰੀਜ਼ਾਂ ਨੂੰ ਵੰਡਣਾ ਚਾਹੁੰਦੇ ਹਨ। ਕੈਂਸਰ ਮਰੀਜ਼ ਹੁਣ ਬੀਬਾ ਬਾਦਲ ਦੀ ਬਠਿੰਡਾ ਫੇਰੀ ਉਡੀਕ ਰਹੇ ਹਨ। ਇਹੋ ਰਾਸ਼ੀ ਵੇਲੇ ਸਿਰ ਵੰਡੀ ਜਾਂਦੀ ਤਾਂ ਪਿੰਡ ਲਹਿਰਾ ਮੁਹੱਬਤ ਦੀ ਜਸਮੇਲ ਕੌਰ ਦੀ ਸ਼ਾਇਦ ਜਾਨ ਬਚ ਜਾਂਦੀ। ਜਸਮੇਲ ਕੌਰ ਕੋਲ ਤਾਂ ਚੈੱਕ ਪੁੱਜਣ ਤੋਂ ਪਹਿਲਾਂ ਮੌਤ ਪੁੱਜ ਗਈ। ਐਸ.ਡੀ.ਐਮ ਬਠਿੰਡਾ ਨੂੰ ਇਹ ਚੈੱਕ 9 ਮਾਰਚ 2011 ਨੂੰ ਪੱਤਰ ਨੰਬਰ 194 ਤਹਿਤ ਵਾਪਸ ਸਰਕਾਰ ਕੋਲ ਭੇਜਣਾ ਪਿਆ ਹੈ।
ਹਰ ਪੀੜਤ ਦਾ ਦਰਦ ਪਤਾ ਹੈ: ਸੁਖਬੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਜੋ 'ਕੈਂਸਰ ਫੰਡ' ਕਾਇਮ ਕੀਤਾ ਗਿਆ ਹੈ, ਉਸ ਚੋਂ ਆਮ ਲੋਕਾਂ ਨੂੰ ਇਲਾਜ ਵਾਸਤੇ ਫੰਡ ਜਾਰੀ ਕੀਤੇ ਜਾਣਗੇ। ਇਹ ਫੰਡ 20 ਕਰੋੜ ਰੁਪਏ ਦਾ ਹੈ ਜਿਸ ਚੋਂ ਮੱਦਦ ਲੈਣ ਵਾਸਤੇ ਕੋਈ ਵੀ ਕੈਂਸਰ ਪੀੜਤ ਦਰਖਾਸਤ ਦੇ ਸਕੇਗਾ। ਹਰ ਕੈਂਸਰ ਪੀੜਤ ਦੀ ਮਾਲੀ ਮੱਦਦ ਕੀਤੀ ਜਾਵੇਗੀ। ਮਾਲਵੇ ਖਿੱਤੇ 'ਚ ਤਾਂ ਸਰਕਾਰ ਕੈਂਸਰ ਹਸਪਤਾਲ ਵੀ ਖੋਲ੍ਹ ਰਹੀ ਹੈ। ਸਰਕਾਰ ਹਰ ਪੀੜਤ ਦੇ ਦਰਦ ਨੂੰ ਸਮਝਦੀ ਹੈ ਅਤੇ ਹਰ ਨਾਗਰਿਕ ਸਰਕਾਰ ਲਈ ਤਰਜੀਹੀ ਹੈ।
ਬੀਕਾਨੇਰ ਜਾਣ ਦੀ ਮਜਬੂਰੀ
ਮਾਲਵਾ ਖਿੱਤੇ ਦੇ ਬਲਾਕ ਤਲਵੰਡੀ ਸਾਬੋ, ਸੰਗਤ, ਗਿੱਦੜਬਹਾ 'ਚ ਕੈਂਸਰ ਦੀ ਮਾਰ ਜ਼ਿਆਦਾ ਹੈ। ਕੌਮੀ ਪੱਧਰ 'ਤੇ ਇੱਕ ਲੱਖ ਪਿਛੇ 71 ਮਰੀਜ਼ ਔਸਤਨ ਕੈਂਸਰ ਦੇ ਹਨ ਜਦੋਂ ਕਿ ਮਾਲਵਾ ਖਿੱਤੇ 'ਚ ਇਹ ਦਰ 125 ਮਰੀਜ਼ਾਂ ਦੀ ਹੈ। ਸਰਕਾਰੀ ਸਰਵੇ ਅਨੁਸਾਰ ਸਾਲ 2001 ਤੋਂ 2009 ਤੱਕ ਜ਼ਿਲ੍ਹਾ ਬਠਿੰਡਾ 'ਚ 2551 ਲੋਕਾਂ ਨੂੰ ਕੈਂਸਰ ਦੀ ਮਾਰ ਪਈ ਜਿਨ੍ਹਾਂ ਚੋਂ 1549 ਵਿਅਕਤੀ ਤਾਂ ਮੌਤ ਦੇ ਮੂੰਹ ਜਾ ਪਏ ਹਨ। ਬਠਿੰਡਾ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ 'ਚ ਤਾਂ ਕੈਂਸਰ ਦੀ ਬਿਮਾਰੀ ਨੇ ਵੱਧ ਮਾਰ ਪਾਈ ਹੈ। ਪਿੰਡ ਭਗਵਾਨਗੜ੍ਹ 'ਚ 14 ਮਰੀਜ਼ ਕੈਂਸਰ ਦੇ ਹਨ ਜੋ ਬੀਕਾਨੇਰ ਜਾਂਦੇ ਹਨ। ਪਿੰਡ ਜੰਡੀਆ 'ਚ 25 ਮਰੀਜ਼,ਨੇਹੀਆ ਵਾਲਾ 'ਚ 35, ਕੋਟਗੁਰੂ 'ਚ 21 ਮਰੀਜ਼, ਬਾਜਕ ਪਿੰਡ 'ਚ 22 ਮਰੀਜ਼,ਬਹਿਮਣ ਦੀਵਾਨਾ 'ਚ 23 ਮਰੀਜ਼ ਅਤੇ ਮਲਕਾਣਾ 'ਚ 20 ਮਰੀਜ਼ ਹਨ ਜਿਨ੍ਹਾਂ ਚੋਂ ਕਾਫੀ ਮਰੀਜ਼ ਤਾਂ ਮਰ ਵੀ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਲਈ ਤਾਂ ਬੀਕਾਨੇਰ ਹੀ ਮੱਕਾ ਹੈ ਕਿਉਂਕਿ ਇਲਾਜ ਸਸਤਾ ਹੋ ਜਾਂਦਾ ਹੈ
ਦੂਜਿਆਂ ਦੇ ਦੁੱਖ ਵੀ ਸਮਝੇ ਸਰਕਾਰ: ਬੀਬੀ ਭੱਠਲ
ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਸੀ ਕਿ ਬਾਦਲਾਂ ਨੂੰ ਕੈਂਸਰ ਪੀੜਤਾਂ ਦੇ ਇਲਾਜ ਦੇ ਮਾਮਲੇ 'ਚ ਕੇਵਲ ਆਪਣੇ ਪਰਿਵਾਰ ਤੱਕ ਹੀ ਨਹੀਂ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਆਮ ਲੋਕਾਂ ਦੇ ਦੁੱਖ ਵੀ ਸਮਝਣੇ ਚਾਹੀਦੇ ਹਨ। ਪੰਜਾਬ ਸਰਕਾਰ ਨੇ ਆਮ ਪੀੜਤਾਂ ਦੀ ਮਾਲੀ ਮੱਦਦ ਕਰਨ ਤੋਂ ਹੱਥ ਹੀ ਘੁੱਟਿਆ ਹੈ।