ਪਿੰਡ ਪਰੀਆਂ ਦਾ ......
ਚਰਨਜੀਤ ਭੁੱਲਰ
''ਚਾਹ ਥੱਲੇ ਦੀ, ਲੜਾਈ ਹੱਲੇ ਦੀ
ਤੀਵੀਆਂ 'ਚੋਂ ਤੀਵੀਂ ਪਿੰਡ ਜੋਗੇ ਰੱਲੇ ਦੀ''
ਸੁਹੱਪਣ ਲਈ ਇਹ ਕਹਿਣਾ ਵੀ ਕਾਫੀ ਹੈ। ਇਹ ਦਹਾਕੇ ਪੁਰਾਣੀ ਪ੍ਰਚਲਿਤ ਲੋਕ ਗਾਥਾ ਹੈ। ਲੋਕ ਗਾਇਕਾ ਜਗਮੋਹਨ ਕੌਰ ਨੇ ਇਹ ਲੋਕ ਤੱਥ ਕਦੇ ਗਾਏ ਸਨ। ਪਿੰਡ ਜੋਗਾ ਤੇ ਰੱਲਾ ਜ਼ਿਲ੍ਹਾ ਮਾਨਸਾ ਦੇ ਵੱਡੇ ਪਿੰਡ ਹਨ। ਦੋਹਾਂ ਪਿੰਡਾਂ ਦੀ ਦੂਰੀ ਦੀ ਵਿੱਥ ਤਾਂ ਹੈ ਪਰ ਸੁਹੱਪਣ ਦੀ ਨਹੀਂ। ਲੋਕ ਗਾਥਾ ਦੇ ਬੋਲ ਇਨ੍ਹਾਂ ਪਿੰਡਾਂ ਦੇ ਸੁਹੱਪਣ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਦੋਹਾਂ ਪਿੰਡਾਂ ਚੋਂ ਪਰੀਆਂ ਦੇ ਪਿੰਡ ਵਜੋਂ ਜਾਣਿਆਂ ਜਾਂਦਾ ਪਿੰਡ ਰੱਲਾ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਥੇ ਕਿ ਛੇ ਮਹਾਰਾਜੇ ਢੁਕੇ ਸਨ। ਨਾ ਉਹ ਸਮਾਂ ਰਿਹੈ ਤੇ ਨਾ ਹੀ ਦਿਨ। ਰੱਲਾ 'ਚ ਸਭ ਕੁਝ ਬਦਲ ਗਿਆ। ਸੁਹੱਪਣ ਦਾ ਰੰਗ ਹਾਲੇ ਪੂਰਾ ਬਦਲਿਆ ਨਹੀਂ। ਅੱਜ ਪਿੰਡ ਸੰਕਟਾਂ 'ਚ ਹੈ। ਕੋਈ ਬਾਂਹ ਫੜਨ ਵਾਲਾ ਨਹੀਂ। ਕਿਸੇ ਮਹਾਰਾਜੇ ਨੇ ਪਿੰਡ ਦੀ ਸਾਰ ਨਹੀਂ ਲਈ। ਸੁਹੱਪਣ ਅਤੇ ਸਵੱਲੀ ਕੁੱਖ ਕਾਰਨ ਰਾਜ ਕੁਮਾਰਾਂ ਲਈ ਖਿੱਚ ਬਣਿਆ ਇਹ ਪਿੰਡ ਆਪਣੀ ਵਿਲੱਖਣ ਪਰੰਪਰਾ ਤੋਂ ਦੂਰ ਹੋਣ ਲੱਗਾ ਹੈ। ਜਿਨ੍ਹਾਂ ਘਰਾਂ ਵਿਚ ਰਾਜ ਕੁਮਾਰ ਸ਼ਾਨੌ ਸ਼ੌਕਤ ਨਾਲ ਵਿਆਹੇ ਸਨ, ਉਨ੍ਹਾਂ ਘਰਾਂ ਦੀ ਚਮਕ ਨੂੰ ਹੁਣ ਗੁਰਬਤ ਨੇ ਮਧੋਲ਼ ਲਿਆ ਹੈ। ਮਾਲਵੇ ਦੇ ਇਸ ਪਿੰਡ ਦੇ ਉਹ ਵੀ ਦਿਨ ਸਨ ਜਦੋਂ ਰੱਥਾਂ ਵਿਚ ਪੂਰੇ ਬੈਂਡ ਵਾਜਿਆਂ ਨਾਲ ਸ਼ਾਦੀ ਲਈ ਰਾਜ ਕੁਮਾਰ ਇਸ ਪਿੰਡ ਪੁੱਜਦੇ ਸਨ ਪਰ ਅੱਜ ਇਹ ਪਿੰਡ ਭੀੜ ਵਿਚ ਗੁਆਚ ਕੇ ਰਹਿ ਗਿਆ ਹੈ ਰਾਜ ਕੁਮਾਰਾਂ ਵੱਲੋਂ ਪਿੰਡ ਲਈ ਦਿੱਤੇ ਤੋਹਫ਼ੇ ਵੀ ਆਪਣੀ ਸ਼ਾਨ ਗੁਆ ਚੁੱਕੇ ਹਨ ਅਤੇ ਨਵੀਂ ਪੀੜ੍ਹੀ ਤਾਂ ਪਿੰਡ ਦੀ ਪੁਰਾਣੇ ਦਿਨਾਂ ਤੋਂ ਵਾਕਫ਼ ਵੀ ਨਹੀਂ ਰਹੀ ।
ਪਿੰਡ ਦੀ ਜੂਹ 'ਚ ਜਾ ਕੇ ਹਰ ਪੱਖ ਨੇੜਿਓਂ ਦੇਖਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀ ਦੱਸਦੇ ਹਨ ਕਿ ਮਹਾਰਾਜਿਆਂ ਦੇ ਖਾਨਦਾਨ ਅੱਜ ਵੀ ਇਸ ਪਿੰਡ ਨਾਲ ਜੁੜੀ ਰਿਸ਼ਤੇਦਾਰੀ ਦਾ ਜ਼ਿਕਰ ਤਾਂ ਕਰਦੇ ਹਨ ਪਰ ਉਨ੍ਹਾਂ ਵੱਲੋਂ ਕਦੇ ਪਿੰਡ ਦੇ ਸਾਰ ਨਹੀਂ ਲਈ ਗਈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਕੂਮਤ ਵੇਲੇ ਕਈ ਵਾਰ ਇਸ ਇਲਾਕੇ ਦੇ ਦੌਰੇ ਸਮੇਂ ਜਨਤਕ ਤੌਰ 'ਤੇ ਪਿੰਡ ਰੱਲਾ ਨਾਲ ਜੁੜੇ ਸਬੰਧਾਂ ਦਾ ਜਿਕਰ ਕੀਤਾ ਸੀ ਪਰ ਉਨ੍ਹਾਂ ਵੱਲੋਂ ਵੀ ਪਿੰਡ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਪਿੰਡ ਦੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਵਿਚ ਮਹਾਰਾਜਾ ਸਾਹਿਬ ਸਿੰਘ ਅਤੇ ਉਸ ਦਾ ਪੋਤਾ ਵਿਆਹੇ ਸਨ। ਇਸੇ ਤਰ੍ਹਾਂ ਮਹਾਰਾਜਾ ਹੰਢਿਆਇਆ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ ਅਤੇ ਮਹਾਰਾਜਾ ਫਰੀਦਕੋਟ ਇਸ ਪਿੰਡ ਵਿਚ ਵਿਆਹੇ ਸਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਦੀਆਂ ਲੜਕੀਆਂ ਨੂੰ ਇਹ ਵਰ ਦਿੱਤਾ ਸੀ ਕਿ ਉਹ ਰੱਜੇ ਪੁੱਜੇ ਘਰਾਂ ਦੀ ਸ਼ਾਨ ਬਣਨਗੀਆਂ ਅਤੇ ਕੁੱਖ ਹਮੇਸ਼ਾ ਸਵੱਲੀ ਰਹੇਗੀ। ਜ਼ਿਕਰ ਯੋਗ ਹੈ ਕਿ ਅੱਜ ਤੱਕ ਇਸ ਪਿੰਡ ਦੀ ਕਿਸੇ ਵੀ ਲੜਕੀ ਦੀ ਕੁੱਖ ਖ਼ਾਲੀ ਨਹੀਂ ਰਹੀ। ਬਹੁਤੇ ਬੇ ਔਲਾਦ ਸਰਦਾਰ ਲੋਕੀਂ ਅੱਜ ਵੀ ਇਸ ਪਿੰਡ ਵਿਚ ਰਿਸ਼ਤੇਦਾਰੀ ਪਾਉਣ ਵਿਚ ਦਿਲਚਸਪੀ ਲੈਂਦੇ ਹਨ। ਪਿੰਡ ਵਿਚ 85 ਫੀਸਦੀ ਲੋਕ ਚਹਿਲਾਂ ਗੋਤ ਦੇ ਹਨ। ਲੜਕੀਆਂ ਦੇ ਹੁਸਨ ਦੇ ਮਾਮਲੇ ਵਿਚ ਇਸ ਪਿੰਡ ਦਾ ਕੋਈ ਸਾਨੀ ਨਹੀਂ ਸੀ ਅਤੇ ਇਸੇ ਕਰਕੇ ਲੋਕ ਤੱਥਾਂ ਵਿਚ ਵੀ ਇਸ ਪਿੰਡ ਦੇ ਸੁਹੱਪਣ ਦਾ ਜ਼ਿਕਰ ਆਉਂਦਾ ਹੈ। ਅੱਜ ਬਦਲੇ ਰੰਗਾਂ ਵਿਚ ਇਹ ਪਿੰਡ ਆਪਣੀ ਪੁਰਾਣੀ ਸੁਹੱਪਣ ਵਾਲੀ ਪਰੰਪਰਾ ਬਰਕਰਾਰ ਤਾਂ ਨਹੀਂ ਰੱਖ ਸਕਿਆ ਪਰ ਸਵੱਲੀ ਕੁੱਖ ਦੀ ਹਾਲੇ ਵੀ ਮਾਨਤਾ ਬਣੀ ਹੋਈ ਹੈ।
ਬਜ਼ੁਰਗ ਦੱਸਦੇ ਹਨ ਕਿ ਮਹਾਰਾਜਾ ਪਟਿਆਲਾ ਜਿਸ ਦਿਨ ਪਿੰਡ ਵਿਚ ਢੁਕਿਆ ਤਾਂ ਪਿੰਡ ਦੀਆਂ ਲੜਕੀਆਂ ਨੇ ਰਾਜ ਕੁਮਾਰ ਦੀ ਜੁੱਤੀ ਵਿਆਹ ਮੌਕੇ ਲਕੋ ਲਈ। ਜੁੱਤੀ ਲੜਕੀਆਂ ਨੇ ਉਦੋਂ ਦਿੱਤੀ ਜਦੋਂ ਰਾਜ ਕੁਮਾਰ ਨੇ ਪਿੰਡ ਵਿਚ ਵੱਡਾ ਖੂਹ ਲਾਉਣ ਦਾ ਵਾਅਦਾ ਕੀਤਾ ਕਿਉਂਕਿ ਇਲਾਕੇ ਵਿਚ ਪਾਣੀ ਦੀ ਕਾਫੀ ਦਿੱਕਤ ਸੀ। ਸੱਤ ਵਿੱਡਾ ਖੂਹ ਅੱਜ ਲੋਕਾਂ ਨੇ ਬੰਦ ਕਰ ਦਿੱਤਾ ਹੈ। ਇੱਕ ਬਿਰਧ ਮਾਈ ਦੱਸਦੀ ਹੈ ਕਿ ਪਿੰਡ ਵਿਚ ਚਾਰ ਬੁਰਜਾਂ ਵਾਲਾ ਕੱਚਾ ਕਿਲ੍ਹਾ ਸੀ ਅਤੇ ਕਿਲ੍ਹੇ 'ਤੇ ਪਹਿਰੇ ਲੱਗਦੇ ਸਨ। ਅੱਜ ਇਹ ਕਿਲ੍ਹਾ ਵੀ ਗੁਆਚ ਚੱਕਾ ਹੈ ਅਤੇ ਕੋਈ ਨਿਸ਼ਾਨੀ ਵੀ ਕਿਲ੍ਹੇ ਦੀ ਨਹੀਂ ਬਚੀ। ਮਹਾਰਾਜਾ ਨਾਭਾ ਵੱਲੋਂ ਪਿੰਡ ਵਿਚ ਢੁਕਣ ਉਪਰੰਤ ਜੋ ਸ਼ਾਹੀ ਗੇਟ ਬਣਾਇਆ ਗਿਆ, ਉਹ ਵੀ ਢਹਿ ਗਿਆ ਸੀ ਪਰ ਹੁਣ ਇਸ ਨੂੰ ਲੋਕਾਂ ਨੂੰ ਬਚਾ ਲਿਆ ਹੈ। ਮਹਾਰਾਜਿਆਂ ਨੇ ਇਸ ਪਿੰਡ ਦੇ ਬਹੁਤੇ ਲੋਕਾਂ ਦੇ ਮਾਲੀਏ ਵੀ ਮੁਆਫ਼ ਕੀਤੇ ਹੋਏ ਸਨ। ਮਹਾਰਾਜਾ ਨਾਭਾ ਦੇ ਖਾਨਦਾਨ ਵੱਲੋਂ ਅੱਜ ਵੀ ਪਿੰਡ ਰੱਲਾ ਦੇ ਵਾਸੀਆਂ ਨੂੰ ਪੂਰਾ ਇੱਜ਼ਤ ਮਾਣ ਦਿੱਤਾ ਜਾਂਦਾ ਹੈ। ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਸਰ ਰੂੜ ਸਿੰਘ ਵੀ ਇਸੇ ਪਿੰਡ ਵਿਚ ਵਿਆਹੇ ਹੋਏ ਸਨ।
ਇਸ ਪਿੰਡ ਦੀਆਂ ਚਹਿਲਾਂ ਦੀਆਂ ਲੜਕੀਆਂ, ਜੋ ਇਨ੍ਹਾਂ ਰਾਜਕੁਮਾਰਾਂ ਨਾਲ ਵਿਆਹੀਆਂ ਗਈਆਂ, ਉਨ੍ਹਾਂ ਦਾ ਵੰਸ਼ ਤਾਂ ਅੱਜ ਸ਼ਾਹੀ ਚਾਵਾਂ ਵਿਚ ਹੈ ਪਰ ਉਨ੍ਹਾਂ ਲੜਕੀਆਂ ਦੇ ਪੇਕੇ ਘਰ ਵਾਲਿਆਂ ਦੀ ਜੋ ਅੱਜ ਹਾਲਤ ਹੈ, ਉਹ ਕਾਫੀ ਮਾੜੀ ਹੈ। ਕਰੀਬ 50 ਵਰ੍ਹਿਆਂ ਦਾ ਗੁਰਚਰਨ ਸਿੰਘ ਦੱਸਦਾ ਹੈ ਕਿ ਉਸ ਦੀ ਸੱਤਵੀਂ ਪੀੜ੍ਹੀ ਵਿਚ ਮਹਾਰਾਜਾ ਪਟਿਆਲਾ ਵਿਆਹਿਆ ਸੀ। ਉਹ ਮਾਣ ਤਾਂ ਕਰਦਾ ਹੈ ਕਿ ਉਸ ਦਾ ਰਿਸ਼ਤਾ ਸ਼ਾਹੀ ਖਾਨਦਾਨ ਨਾਲ ਜੁੜਿਆ ਹੋਇਆ ਹੈ ਪਰ ਉਹ ਆਪਣੀ ਅੱਜ ਦੀ ਤਰਸਮਈ ਜ਼ਿੰਦਗੀ 'ਤੇ ਅਫਸੋਸ ਵੀ ਜ਼ਾਹਿਰ ਕਰਦਾ ਹੈ। ਉਹ ਛੇ ਏਕੜ ਜ਼ਮੀਨ ਦਾ ਮਾਲਕ ਹੈ ਜਿਸ ਵਿਚੋਂ ਪੈਦਾਵਾਰ ਕਰਨ ਲਈ ਮੋਟਰ ਵੀ ਇਕੱਲੇ ਨੂੰ ਨਸੀਬ ਨਹੀਂ ਹੋਈ। ਉਹ ਆਖਦਾ ਹੇ ਕਿ ਦਿਨ ਕਟੀ ਹੀ ਹੋ ਰਹੀ ਹੈ ਅਤੇ ਉਸ ਦਾ ਅੱਧਾ ਕੱਚਾ ਪੱਕਾ ਮਕਾਨ ਉਸ ਦੀ ਮਾਲੀ ਹਾਲਤ ਦੀ ਗਵਾਹੀ ਭਰਦਾ ਹੈ। ਸ਼ਾਹੀ ਖਾਨਦਾਨ ਨਾਲ ਜੁੜੇ ਤੰਦਾਂ ਅਤੇ ਉਸ ਦੇ ਘਰ ਦੇ ਹਾਲਾਤ ਨੂੰ ਦੇਖੀਏ ਤਾਂ ਕੋਈ ਮੇਲ ਨਹੀਂ । ਉਹ ਆਖਦਾ ਹੈ ਕਿ ਉਹ ਤਾਂ ਆਪਣੇ ਬੱਚਿਆਂ ਨੂੰ ਵੀ ਕਿਸੇ ਚੰਗੇ ਸਕੂਲ ਵਿਚ ਨਹੀਂ ਪਾ ਸਕਿਆ। ਇਸੇ ਤਰ੍ਹਾਂ ਅਜਮੇਰ ਸਿੰਘ ਦੀ ਹਾਲਤ ਵੀ ਕੋਈ ਚੰਗੀ ਨਹੀਂ ਹੈ। ਉਸ ਦੇ ਪੁਰਾਣੀ ਪੀੜ੍ਹੀ ਦੇ ਸਬੰਧ ਵੀ ਸ਼ਾਹੀ ਵਿਰਾਸਤ ਨਾਲ ਜੁੜੇ ਹੋਏ ਸਨ। ਉਸ ਕੋਲ ਤਾਂ ਗੁਜ਼ਾਰੇ ਲਾਇਕ ਜ਼ਮੀਨ ਵੀ ਨਹੀਂ ਰਹੀ। ਪਿੰਡ ਦਾ ਕੋਈ ਵੀ ਬਜ਼ੁਰਗ ਪੁਰਾਣੇ ਵੇਰਵੇ ਨਾ ਦੇ ਸਕਿਆ ਪਰ ਛੇ ਰਾਜੇ ਢੁਕਣ ਵਾਲੀ ਗੱਲ ਹਰ ਦੀ ਜ਼ੁਬਾਨ 'ਤੇ ਹੈ।
ਪੁਰਾਣੇ ਲੋਕੀ ਦੱਸਦੇ ਹਨ ਕਿ ਪਿੰਡ ਰੱਲਾ ਦੇ ਲੋਕਾਂ ਨੂੰ ਪਰੀਆਂ ਦੀ ਔਲਾਦ ਵੀ ਕਿਹਾ ਜਾਂਦਾ ਰਿਹਾ ਹੈ ਕਿਉਂਕਿ ਦੇਸ਼ ਦਾ ਇਰਾਨ,ਇਰਾਕ ਅਤੇ ਅਫ਼ਗਾਨਿਸਤਾਨ ਨਾਲ ਵਪਾਰ ਗੱਡਿਆਂ ਰਾਹੀਂ ਇਸ ਪਿੰਡ ਦੇ ਰਸਤੇ ਰਾਹੀਂ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਲੜਕੀਆਂ ਦੀ ਸਵੱਲੀ ਕੁੱਖ ਹੈ ਜਿਸ ਨੂੰ ਬਹੁਤੇ ਪਰਿਵਾਰ ਅੱਜ ਵੀ ਮਾਨਤਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਹੀ ਸ਼ਾਨੌ ਸ਼ੌਕਤ 'ਚ ਰਹੇ ਇਸ ਪਿੰਡ ਦੀ ਛੋਟੀ ਕਿਸਾਨੀ ਅੱਜ ਧਾਹਾਂ ਮਾਰ ਮਾਰ ਕੇ ਰੋ ਰਹੀ ਹੈ ਅਤੇ ਕੋਈ ਉਸ ਦੀ ਬਾਂਹ ਫੜਨ ਵਾਲਾ ਨਹੀਂ ਹੈ। ਇਥੋਂ ਤੱਕ ਸ਼ਾਹੀ ਖਾਨਦਾਨ ਨਾਲ ਜੁੜੇ ਲੋਕਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਪੰਜਾਬ ਵਿਚ ਮਹਾਰਾਜਾ ਪਟਿਆਲਾ ਦੀ ਸਰਕਾਰ ਵੀ ਰਹੀਂ ਪਰ ਉਸ ਸਰਕਾਰ ਨੇ ਵੀ ਪਿੰਡ ਰੱਲਾ ਨਾਲ ਸਾਂਝ ਨਹੀਂ ਨਿਭਾਈ ਅਤੇ ਪਿੰਡ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਸ਼ਾਹੀ ਖਾਨਦਾਨ ਨਾਲ ਜੁੜੇ ਪਰਿਵਾਰਾਂ ਨੇ ਵੀ ਉਮੀਦ ਲਾ ਰੱਖੀ ਸੀ ਪਰ ਸਭ ਦੇ ਪੱਲੇ ਨਿਰਾਸ਼ਾ ਹੀ ਪਈ। ਉਂਝ ਇਹ ਪਿੰਡ ਅਤੇ ਸ਼ਾਹੀ ਖਾਨਦਾਨ ਨਾਲ ਸਬੰਧਿਤ ਰਹੇ ਪਿੰਡ ਦੇ ਲੋਕ ਪੁਰਾਣੇ ਰਾਹਾਂ ਦੀ ਤਲਾਸ਼ ਵਿਚ ਇਕ ਨਵੀਂ ਸਵੇਰ ਵੀ ਉਮੀਦ ਕਰ ਰਹੇ ਹਨ।
ਰੱਲਾ ਨਹੀਂ ਕੱਲਾ
ਪਿੰਡ ਰੱਲਾ ਕੱਲਾ ਨਹੀਂ। ਪੂਰੇ 40 ਪਿੰਡ ਹਨ ਜੋ ਪਿੰਡ ਰੱਲਾ ਚੋਂ ਬੱਝੇ ਹਨ। ਪਿੰਡ ਦੇ ਆਸ ਪਾਸ ਦੇ ਪਿੰਡ ਸਭ ਰੱਲਾ ਪਿੰਡ ਚੋਂ ਹੀ ਨਿਕਲੇ ਹਨ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਜੋਗਾ ਅਤੇ ਰੱਲਾ ਨਾਮ ਦੇ ਦੋ ਭਰਾ ਸਨ ਜੋ ਕਿ ਮੌਜੂਦਾ ਦੋਹਾਂ ਪਿੰਡਾਂ ਦੇ ਵਿਚਕਾਰ ਟਿੱਬਿਆਂ ਤੇ ਬੈਠੇ ਸਨ। ਦੋਹਾਂ ਭਰਾਵਾਂ ਦਾ ਜਦੋਂ ਆਪਸ ਵਿੱਚ ਝਗੜਾ ਹੋ ਗਿਆ ਤਾਂ ਦੋਹੇ ਇੱਕ ਦੂਸਰੇ ਤੋਂ ਦੂਰ ਹੋ ਗਏ। ਜਿਥੇ ਰੱਲਾ ਬੈਠਿਆ ,ਉਸ ਦਾ ਪਿੰਡ ਦਾ ਨਾਮ ਰੱਲਾ ਪੈ ਗਿਆ ਅਤੇ ਇਸੇ ਤਰ੍ਹਾਂ ਪਿੰਡ ਜੋਗਾ ਦਾ ਨਾਮ ਪਿਆ। ਦੱਸਦੇ ਹਨ ਕਿ ਜਦੋਂ ਦੋਹੇ ਭਰਾ ਇਕੱਠੇ ਸਨ ਤਾਂ ਉਦੋਂ ਰੱਲਾ ਨੇ ਸਾਧੂ ਸੰਤਾਂ ਦੀ ਬੜੀ ਸੇਵਾ ਕੀਤੀ। ਸੇਵਾ ਤੋਂ ਖੁਸ਼ ਹੋ ਕੇ ਸਾਧੂਆਂ ਨੇ ਰੱਲਾ ਨੂੰ ਵਰ ਦਿੱਤਾ ਕਿ ਉਹ ਬਹੁਤ ਵਧੇ ਫੁੱਲੇਗਾ ਅਤੇ ਜੋਗਾ ਨੂੰ ਇਹ ਆਖਿਆ ਕਿ ਉਹ ਕੇਵਲ ਆਪਣੇ ਜੋਗੇ ਹੀ ਰਹੇਗਾ। ਇਸੇ ਵਜੋਂ ਰੱਲਾ ਚੋਂ ਕਈ ਪਿੰਡ ਬੱਝੇ ਅਤੇ ਜੋਗਾ ਕੇਵਲ ਪਿੰਡ ਜੋਗਾ ਤੱਕ ਹੀ ਸੀਮਿਤ ਰਿਹਾ। ਪਿੰਡ ਰੱਲਾ 'ਚ ਕਰੀਬ 1450 ਘਰ ਹਨ ਅਤੇ 5900 ਦੇ ਕਰੀਬ ਪਿੰਡ ਦੀ ਵੋਟ ਹੈ। ਪਿੰਡ 'ਚ ਲੜਕੀਆਂ ਅਤੇ ਲੜਕਿਆਂ ਦੇ ਦੋ ਵੱਖੋ ਵੱਖਰੇ ਜਮ੍ਹਾਂ ਦੋ ਤੱਕ ਦੇ ਸਕੂਲ ਹਨ। ਪਿੰਡ ਦੇ ਵਸਨੀਕ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਅੱਜ ਵੀ ਸੁਹੱਪਣ ਪੱਖੋਂ ਘੱਟ ਨਹੀਂ ਅਤੇ ਪਿੰਡ ਦੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਹਨ। ਵੱਡੀ ਗਿਣਤੀ ਵਿੱਚ ਲੜਕੀਆਂ ਗਰੈਜੂਏਟ ਹਨ। ਪਿੰਡ 'ਚ ਕਰੀਬ ਅੱਧੀ ਦਰਜਨ ਪੱਤੀਆਂ ਹਨ। ਧਾਰਮਿਕ ਖਿਆਲਾਂ ਵਾਲੇ ਪਿੰਡ ਦੇ ਲੋਕ ਹਨ। ਪਿੰਡ ਵਿੱਚ ਯੂਨੀਵਰਸਿਟੀ ਕੈਂਪਸ ਬਣ ਗਿਆ ਹੈ ਅਤੇ ਪਿੰਡ ਵਾਲਿਆਂ ਨੇ 100 ਏਕੜ ਪੰਚਾਇਤੀ ਜ਼ਮੀਨ ਦਾਨ ਵਜੋਂ ਦਿੱਤੀ ਹੈ। ਪਿੰਡ ਵਿੱਚ ਸਿਹਤ ਸਹੂਲਤਾਂ ਵੀ ਹਨ। ਉਂਜ ਤਾਂ ਪਿੰਡ ਦੇ ਲੋਕ ਨਸ਼ੇ ਪੱਤੇ ਤੋਂ ਰਹਿਤ ਹਨ ਪ੍ਰੰਤੂ ਪਿੰਡ ਲਾਗੇ ਇੱਕ ਡੇਰੇ ਵਿੱਚ ਸ਼ਰਾਬ ਚੜ੍ਹਨ ਕਰਕੇ ਨਸ਼ਾ ਪਿੰਡ ਨੂੰ ਪ੍ਰਭਾਵਿਤ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੁਰਾਣੀ ਕਹਾਵਤ ਹੈ ਕਿ ਪਿੰਡ ਦੀਆਂ ਔਰਤਾਂ ਦੀ ਕੁੱਖ ਸੁਲੱਖਣੀ ਹੈ ਤੇ ਇਸੇ ਕਰਕੇ ਮਹਾਰਾਜੇ ਲੋਕਾਂ ਨੇ ਵੀ ਇਸ ਪਿੰਡ ਦੀ ਆਸਰਾ ਲਿਆ ਸੀ।

22Bhullar G Tuhada hr lekh bahut kable tareef hunda hai, Allaha kre tuhadi klm smaj te KHali de mukke jinaasr krdi rhe............................................................................................................./
ReplyDelete