ਬੱਬਰਾਂ ਤੋਂ ਡੇਰਾ ਮੁਖੀ ਨੂੰ ਖਤਰਾ
ਚਰਨਜੀਤ ਭੁੱਲਰ
ਬਠਿੰਡਾ : ਬੱਬਰਾਂ ਤੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੀ ਜਾਨ ਨੂੰ ਖਤਰਾ ਹੈ। ਇੰਟੈਂਲੀਜੈਂਸ ਬਿਊਰੋ (ਆਈ.ਬੀ) ਨੇ ਡੀ.ਜੀ.ਪੀ ਪੰਜਾਬ ਨੂੰ ਗੁਪਤ ਪੱਤਰ ਲਿਖ ਕੇ ਇਹ ਭੇਤ ਖੋਲ੍ਹਿਆ ਹੈ। ਅੱਗਿਓਂ ਡੀ.ਜੀ.ਪੀ ਨੇ ਜ਼ਿਲ੍ਹਾ ਪੁਲੀਸ ਕਪਤਾਨਾਂ ਨੂੰ ਪੱਤਰ ਭੇਜ ਕੇ ਅਲਰਟ ਕਰ ਦਿੱਤਾ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਿਸ਼ਾਨੇ 'ਤੇ ਡੇਰਾ ਮੁਖੀ ਤੋਂ ਬਿਨ੍ਹਾਂ ਸਾਬਕਾ ਪੁਲੀਸ ਮੁਖੀ ਕੇ.ਪੀ.ਐਸ.ਗਿੱਲ ਵੀ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਬੱਬਰਾਂ ਦੇ ਨਿਸ਼ਾਨੇ 'ਤੇ ਹਨ। ਖੁਫ਼ੀਆ ਪੱਤਰ 'ਚ ਇਨ੍ਹਾਂ ਚਾਰੋ ਜਣਿਆ ਦਾ ਜ਼ਿਕਰ ਕੀਤਾ ਗਿਆ ਹੈ। ਬੱਬਰ ਖਾਲਸਾ ਉਹੀ ਅੱਤਵਾਦੀ ਜਥੇਬੰਦੀ ਹੈ ਜਿਸ ਦੇ ਮਨੁੱਖੀ ਬੰਬ ਦਿਲਾਵਰ ਸਿੰਘ ਵਲੋਂ ਅਗਸਤ 1995 'ਚ ਸਿਵਲ ਸਕੱਤਰੇਤ ਦੇ ਬਾਹਰ ਬੇਅੰਤ ਸਿੰਘ ਦਾ ਕਤਲ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤਰਫ਼ੋਂ ਇਸ ਜਥੇਬੰਦੀ ਨੂੰ ਪਾਬੰਦੀ ਸੁਦਾ ਜਥੇਬੰਦੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਹੋਇਆ ਹੈ। ਡੇਰਾ ਸਿੱਖ ਵਿਵਾਦ ਮਗਰੋਂ ਹੀ ਡੇਰਾ ਸਿਰਸਾ ਦੇ ਮੁਖੀ ਬੱਬਰਾਂ ਦੇ ਨਿਸ਼ਾਨੇ 'ਤੇ ਆਏ ਹਨ। ਡੇਰਾ ਮੁਖੀ ਨੂੰ ਕੇਂਦਰੀ ਅਤੇ ਹਰਿਆਣਾ ਸਰਕਾਰ ਤਰਫ਼ੋਂ ਸੁਰੱਖਿਆ ਮਿਲੀ ਹੋਈ ਹੈ। ਪਤਾ ਲੱਗਾ ਹੈ ਕਿ ਏਸ ਚੇਤਾਵਨੀ ਮਗਰੋਂ ਸੁਰੱਖਿਆ ਦਾ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਸੁਰੱਖਿਆ ਵੀ ਨਾਲੋਂ ਨਾਲੋਂ ਚੱਲ ਰਹੀ ਹੈ। ਡੇਰਾ ਮੁਖੀ ਨੂੰ ਵੀ ਚੌਕੰਨਾ ਕੀਤਾ ਗਿਆ ਹੈ ਕਿ ਉਹ ਲੋਕ ਘੇਰੇ 'ਚ ਸਿੱਧੇ ਨਾ ਜਾਣ। ਆਈ.ਬੀ ਦੀ ਚੇਤਾਵਨੀ ਮਗਰੋਂ ਡੇਰਾ ਮੁਖੀ ਵਲੋਂ ਕੀਤੇ ਜਾਂਦੇ ਸਤਸੰਗ ਪ੍ਰੋਗਰਾਮਾਂ 'ਚ ਕਮੀ ਵੀ ਆ ਸਕਦੀ ਹੈ। ਕੋਈ ਵੀ ਅਣਜਾਣ ਡੇਰਾ ਪੈਰੋਕਾਰ ਦੇ ਰੂਪ 'ਚ ਸਤਸੰਗ ਪ੍ਰੋਗਰਾਮਾਂ 'ਚ ਦਾਖਲ ਹੋ ਸਕਦਾ ਹੈ ਜਿਸ ਕਰਕੇ ਪੈਰੋਕਾਰਾਂ ਤੋਂ ਵੀ ਡੇਰਾ ਮੁਖੀ ਨੂੰ ਦੂਰੀ ਰੱਖਣੀ ਪਏਗੀ। ਹਰਿਆਣਾ ਦੇ ਡੀ.ਜੀ.ਪੀ ਨੂੰ ਵੀ ਇਹ ਗੁਪਤ ਪੱਤਰ ਭੇਜਿਆ ਗਿਆ ਹੈ।
ਆਈ.ਬੀ ਨੇ ਖੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਖਾਤਰ ਯੂਨੀਕ ਤਰੀਕਾ ਬੱਬਰ ਵਰਤ ਸਕਦੇ ਹਨ। ਜਨਤਿਕ ਰੈਲੀਆਂ ਦੇ ਮੌਕੇ ਨੂੰ ਬੱਬਰ ਵਰਤ ਸਕਦੇ ਹਨ। ਉਨ੍ਹਾਂ ਵਲੋਂ ਇਲੈਕਟ੍ਰੋਨਿਕ ਯੰਤਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਚੇਚੇ ਤੌਰ 'ਤੇ ਆਖਿਆ ਗਿਆ ਹੈ ਜਦੋਂ ਕਿ ਇਹ ਸਿੱਖ ਲੀਡਰ ਪੇਂਡੂ ਇਲਾਕਿਆਂ ਅਤੇ ਖਾਸ ਕਰਕੇ ਸਿੱਖ ਵਸੋਂ ਵਾਲੇ ਖੇਤਰਾਂ 'ਚ ਜਨਤਿਕ ਰੈਲੀਆਂ 'ਚ ਜਾਣ ਤਾਂ ਉਦੋਂ ਮੁਸਤੈਦੀ ਵਰਤੀ ਜਾਵੇ। ਬਾਦਲਾਂ ਨੂੰ ਟਾਰਗੈਟ ਕਰਨ ਲਈ ਜਰਮਨੀ 'ਚ ਮੀਟਿੰਗ ਹੋਈ ਦੱਸੀ ਜਾ ਰਹੀ ਹੈ। ਚੇਤਾਵਨੀ ਆਈ ਹੈ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਯੂਰਪ ਦੇ ਦੌਰੇ ਤੋਂ ਵੀ ਗੁਰੇਜ਼ ਕਰਨ ਵਾਸਤੇ ਆਖਿਆ ਗਿਆ ਹੈ ਕਿਉਂਕਿ ਬੱਬਰਾਂ ਨੇ ਇੱਕ ਤਰ੍ਹਾਂ ਇਹ ਐਲਾਨ ਹੀ ਕੀਤਾ ਹੋਇਆ ਹੈ ਕਿ ਉਹ ਬਾਦਲਾਂ ਨੂੰ ਨਿਸ਼ਾਨਾ ਬਣਾਉਣਗੇ। ਆਈ.ਬੀ ਦੇ ਡਾਇਰੈਕਟਰ ਰਾਜੀਵ ਮਾਥੂਰ ਲੰਘੇ ਵਰ੍ਹੇ ਦੇ ਅਗਸਤ ਮਹੀਨੇ 'ਚ ਇਹ ਜਾਣੂ ਕਰਾ ਚੁੱਕੇ ਹਨ ਕਿ ਸਿੱਖ ਅੱਤਵਾਦੀ ਧਿਰਾਂ ਵਲੋਂ ਪੰਜਾਬ 'ਚ ਮੁੜ ਅੱਤਵਾਦ ਸੁਰਜੀਤ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਕੌਮਾਂਤਰੀ ਅਧਾਰ ਵਾਲੇ ਇਸ ਸਿੱਖ ਅੱਤਵਾਦੀ ਗਰੁੱਪ ਨੇ ਲਸ਼ਕਰੇ ਤੋਇਬਾ ਨਾਲ ਸੰਧੀ ਬਣਾਈ ਹੋਈ ਹੈ। ਆਈ.ਬੀ ਨੇ ਇੱਥੋਂ ਤੱਕ ਆਖਿਆ ਕਿ ਇਸ ਕੰਮ ਵਾਸਤੇ ਦੋ ਵਿਅਕਤੀਆਂ ਨੂੰ ਨੇਪਾਲ ਵੀ ਭੇਜਿਆ ਜਾ ਚੁੱਕਾ ਹੈ। ਆਈ.ਬੀ ਦੇ ਇਸ ਖ਼ੁਲਾਸੇ ਮਗਰੋਂ ਨਿਸ਼ਾਨੇ 'ਤੇ ਆਏ ਵੀ.ਆਈ.ਪੀਜ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਬਾਦਲ ਪਰਿਵਾਰ ਦੀ ਸੁਰੱਖਿਆ ਵਧਾਈ
ਪੰਜਾਬ ਪੁਲੀਸ ਨੇ ਆਈ.ਬੀ ਦੀ ਚੇਤਾਵਨੀ ਮਗਰੋਂ ਬਾਦਲ ਪਰਿਵਾਰ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਪੁਲੀਸ ਵਲੋਂ ਪਿੰਡ ਬਾਦਲ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖਾਸ ਕਰਕੇ ਹੁਣ ਜੋ ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਜਨਤਿਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ 'ਚ ਬਾਦਲਾਂ ਦੀ ਆਮ ਲੋਕਾਂ ਤੋਂ ਦੂਰੀ ਰੱਖੀ ਜਾ ਰਹੀ ਹੈ। ਪੰਜਾਬ ਪੁਲੀਸ ਵਲੋਂ ਸਿਵਲ ਕੱਪੜਿਆਂ 'ਚ ਪੁਲੀਸ ਦੀ ਤਾਇਨਾਤੀ ਵਧਾਈ ਗਈ ਹੈ। ਪਤਾ ਲੱਗਾ ਹੈ ਕਿ ਪੁਰਾਣੇ ਅੱਤਵਾਦੀ ਗਰੁੱਪਾਂ ਦੀਆਂ ਐਲਬਮਾਂ ਨੂੰ ਮੁੜ ਵਾਚਿਆ ਜਾ ਰਿਹਾ ਹੈ। ਮਹਿਲਾ ਪੁਲੀਸ ਦੀ ਨਫ਼ਰੀ ਵੀ ਨਾਲੋਂ ਨਾਲ ਸੁਰੱਖਿਆ 'ਚ ਵਧਾ ਦਿੱਤੀ ਗਈ ਹੈ। ਜਨਤਿਕ ਰੈਲੀਆਂ ਦੌਰਾਨ ਬਣਾਈ ਜਾਂਦੀ ਡੀ 'ਤੇ ਸੁਰੱਖਿਆ ਕਾਫੀ ਮਜ਼ਬੂਤ ਕੀਤੀ ਗਈ ਹੈ। ਰੈਲੀਆਂ 'ਚ ਆਉਣ ਵਾਲੇ ਲੋਕਾਂ ਦੀ ਦੋਹਰੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ। ਹਰ ਅਨਜਾਣੇ ਵਿਅਕਤੀ ਦੀ ਪੁੱਛ-ਗਿੱਛ ਕੀਤੀ ਜਾਂਦੀ ਹੈ। ਬਠਿੰਡਾ ਜ਼ਿਲ੍ਹੇ 'ਚ ਅੱਜ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਚਰੇ ਤਾਂ ਉਨ੍ਹਾਂ ਦੇ ਸੁਰੱਖਿਆ ਘੇਰੇ ਦੀ ਮਜਬੂਰੀ ਨਜ਼ਰ ਆਈ। ਉਨ੍ਹਾਂ ਦੇ ਜਨਤਿਕ ਪ੍ਰੋਗਰਾਮਾਂ 'ਚ ਪੁਲੀਸ ਦੀ ਨਫ਼ਰੀ ਵੀ ਜਿਆਦਾ ਤਾਇਨਾਤ ਕੀਤੀ ਜਾ ਰਹੀ ਹੈ। ਸਟੇਜ ਲਾਗਲੀ ਡੀ ਦੇ ਆਸ ਪਾਸ ਬੈਠੇ ਲੋਕਾਂ 'ਤੇ ਖਾਸ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ। ਅੱਗੇ ਵਿਸਾਖੀ ਮੇਲੇ 'ਤੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੈ। ਆਈ.ਬੀ ਦੀ ਚੇਤਾਵਨੀ ਦੇ ਮੱਦੇ-ਨਜ਼ਰ ਵਿਸਾਖੀ ਮੇਲੇ 'ਤੇ ਸੁਰੱਖਿਆ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

No comments:
Post a Comment