Thursday, October 31, 2019

                 ਪਰਵਾਸ ਦਾ ਨਾਗਵਲ 
   ਮਿੱਟੀ ਹੁਣ ਨਹੀਂ ਮਾਰਦੀ ’ਵਾਜਾਂ ! 
                      ਚਰਨਜੀਤ ਭੁੱਲਰ
ਬਠਿੰਡਾ : ਖੇਤਾਂ ’ਚ ‘ਜ਼ਮੀਨ ਵਿਕਾਊ’ ਦੇ ਲੱਗੇ ਬੋਰਡ ਪੇਂਡੂ ਪੰਜਾਬ ਦਾ ਢਿੱਡ ਨੰਗਾ ਕਰ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਬੋਰਡਾਂ ’ਤੇ ਲਿਖਿਆ ਪੜ੍ਹ ਨਹੀਂ ਰਹੀ। ਤਾਹੀਓਂ ਪਰਵਾਸ ਪੈਲੀ ਨਾਲੋਂ ਤੋੜ ਵਿਛੋੜਾ ਕਰਾਉਣ ਲੱਗਾ ਹੈ। ਸ਼ਾਇਦ ਪੰਜਾਬ ਦੀ ਮਿੱਟੀ ਵੀ ਹੁਣ ’ਵਾਜਾਂ ਨਹੀਂ ਮਾਰਦੀ। ਨਵਾਂ ਰੁਝਾਨ ਹੈ ਕਿ ਪ੍ਰਵਾਸੀ ਪੰਜਾਬੀ ਜੱਦੀ ਪੁਸ਼ਤੀ ਜ਼ਮੀਨਾਂ ਸਮੇਟਣ ਲੱਗੇ ਹਨ। ਵਿਦੇਸ਼ਾਂ ’ਚ ਵਸਦਿਆਂ ਨੂੰ ਪੰਜਾਬ ’ਚ ਜ਼ਮੀਨ ਸੁਰੱਖਿਅਤ ਨਹੀਂ ਜਾਪਦੀ। ਇਸੇ ਵਜੋਂ ਜ਼ਮੀਨਾਂ ਦੇ ਸੌਦੇ ਕਰਨ ਦੇ ਰਾਹ ਪਏ ਹਨ। ਪੰਜਾਬ ਵਿਚ ਵੀ ਮਾਪੇ ਜ਼ਮੀਨਾਂ ਵਿਕਾਊ ਕਰ ਰਹੇ ਹਨ ਤਾਂ ਜੋ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜ ਸਕਣ। ਪੇਂਡੂ ਪੰਜਾਬ ਵੱਡਾ ਸੰਤਾਪ ਝੱਲ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਦੇ ਜ਼ਮੀਨਾਂ ਦੇ ਵੱਡੇ ਟੱਕ ਵਿਕਾਊ ਹਨ। ਖਰੀਦਦਾਰ ਕਿਧਰੇ ਕੋਈ ਲੱਭਦਾ ਨਹੀਂ  ਪੰਜਾਬੀ ਟ੍ਰਿਬਿਊਨ ਵੱਲੋਂ ਖੋਜੇ ਤੱਥਾਂ ਅਨੁਸਾਰ ਜ਼ਿਲ੍ਹਾ ਮੋਗਾ ’ਚ ਜ਼ਮੀਨਾਂ ਦੇ ਭਾਅ ਧੜੱਮ ਕਰਕੇ ਡਿੱਗੇ ਹਨ। ਮੋਗਾ ਦੇ ਪਿੰਡ ਧਰਮਕੋਟ, ਭਿੰਡਰ ਕਲਾਂ, ਇੰਦਗੜ੍ਹ, ਬੱਡੂਵਾਲਾ, ਤਲਵੰਡੀ ਮੱਲੀਆਂ ਅਤੇ ਮਹਿਣਾ ਆਦਿ ਵਿਚ ਲੰਘੇ ਦੋ ਵਰ੍ਹਿਆਂ ਵਿਚ ਕਰੀਬ 600 ਏਕੜ ਜ਼ਮੀਨ ਪ੍ਰਵਾਸੀ ਪੰਜਾਬੀ ਵੇਚ ਚੁੱਕੇ ਹਨ। ਧਰਮਕੋਟ ਦੇ ਪਿੰਡ ਤਲਵੰਡੀ ਬੂਟੀਆਂ ਵਿਚ ਇੱਕ ਪ੍ਰਵਾਸੀ ਨੇ ਥੋੜਾ ਸਮਾਂ ਪਹਿਲਾਂ ਹੀ ਆਪਣੀ ਅੱਧੀ ਜ਼ਮੀਨ ਵੇਚੀ ਹੈ।
               ਸੂਤਰਾਂ ਅਨੁਸਾਰ ਮੋਗਾ ਦੇ ਪਿੰਡ ਬੁੱਟਰ ’ਚ ਇੱਕ ਐਨ.ਆਰ.ਆਈ ਨੇ ਸਾਰੀ ਜ਼ਮੀਨ ਵੇਚ ਦਿੱਤੀ ਜਦੋਂ ਕਿ ਪਿੰਡ ਧੂਰਕੋਟ ਵਿਚ ਜ਼ਮੀਨ ਦਾ ਸੌਦਾ ਇੱਕ ਪ੍ਰਵਾਸੀ ਨੇ ਹੁਣੇ ਕੀਤਾ ਹੈ। ਮੱਝੂਕੇ ’ਚ ਵੀ ਜ਼ਮੀਨ ਵਿਕੀ ਹੈ। ਇਵੇਂ ਪਿੰਡ ਥਰਾਜ ਵਿਚ ਇੱਕ ਪ੍ਰਵਾਸੀ ਨੇ ਜ਼ਮੀਨ ਵੇਚੀ ਹੈ। ਨਿਹਾਲ ਸਿੰਘ ਵਾਲਾ ਦੇ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਛੇ ਮਹੀਨੇ ਵਿਚ ਜ਼ਮੀਨਾਂ ਦਾ ਭਾਅ ਦੋ ਲੱਖ ਰੁਪਏ ਹੋਰ ਘਟੇ ਹਨ। ਬਹੁਤੇ ਪ੍ਰਵਾਸੀ ਪੰਜਾਬੀ ਕਬਜ਼ਿਆਂ ਦੇ ਡਰੋਂ ਕਿਨਾਰਾ ਕਰਨ ਲੱਗੇ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਪਿੰਡ ਮਲੂਕਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਹੁਣੇ ਜ਼ਮੀਨ ਦਾ ਬਿਆਨਾ ਕੀਤਾ ਹੈ ਅਤੇ ਪਿੰਡ ਦਿਆਲਪੁਰਾ ਭਾਈਕਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਆਪਣੀ ਸਾਰੀ ਜ਼ਮੀਨ ਵੇਚੀ ਹੈ। ਜਲਾਲ-ਗੁੰਮਟੀ ਸੜਕ ’ਤੇ ਖੇਤਾਂ ਵਿਚ ਦਸ ਏਕੜ ਜ਼ਮੀਨ ਵਿਕਾਊ ਦਾ ਬੋਰਡ ਦੂਰੋ ਨਜ਼ਰ ਪੈਂਦਾ ਹੈ। ਮਹਿਲ ਕਲਾਂ (ਬਰਨਾਲਾ) ਖ਼ਿੱਤੇ ’ਚ ਪ੍ਰਵਾਸੀਆਂ ਨੇ ਜ਼ਮੀਨਾਂ ਵਿਕਾਊ ਕੀਤੀਆਂ ਹਨ। ਪਿੰਡ ਕਾਲੇਕੇ ਵਿਚ ਇੱਕ ਪ੍ਰਵਾਸੀ ਨੇ ਜ਼ਮੀਨ ਵਿਕਾਊ ਕੀਤੀ ਹੈ। ਬਰਨਾਲਾ ਨੇੜਲੇ ਪਿੰਡਾਂ ਵਿਚ ਦਰਜਨਾਂ ਪ੍ਰਵਾਸੀ ਜ਼ਮੀਨਾਂ ਦੇ ਖ੍ਰੀਦਦਾਰ ਤਲਾਸ਼ ਰਹੇ ਹਨ।
               ਪੰਜਾਬ ਪ੍ਰਾਪਰਟੀ ਹੰਢਿਆਇਆ ਦੇ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪਹਿਲੋਂ ਸਰਦੀਆਂ ਵਿਚ ਜਦੋਂ ਪ੍ਰਵਾਸੀ ਆਉਂਦੇ ਤਾਂ ਪ੍ਰਾਪਰਟੀ ’ਚ ਉਛਾਲ ਆਉਂਦਾ ਸੀ। ਉਹ ਜ਼ਮੀਨਾਂ ’ਚ ਨਿਵੇਸ਼ ਕਰਦੇ ਸਨ। ਹੁਣ ਜਦੋਂ ਪ੍ਰਵਾਸੀ ਆਉਂਦੇ ਹਨ ਤਾਂ ਰੇਟ ਡਿੱਗਦੇ ਹਨ। ਬਠਿੰਡਾ ਦੇ ਪਿੰਡ ਡਿੱਖ ਵਿਚ ਥੋੜੇ ਸਮੇਂ ਵਿਚ ਹੀ 50 ਏਕੜ ਅਤੇ ਪਿੰਡ ਖੋਖਰ ਵਿਚ ਕਰੀਬ 40 ਏਕੜ ਜ਼ਮੀਨ ਵਿਕੀ ਹੈ। ਮੰਡੀ ਕਲਾਂ ਚੋਂ ਇੱਕ ਪ੍ਰਵਾਸੀ ਨੇ ਸਾਰੀ ਜ਼ਮੀਨ ਵੇਚੀ ਹੈ। ਸਟੱਡੀ ਵੀਜ਼ੇ ਕਰਕੇ ਛੋਟੀ ਕਿਸਾਨੀ ਨੇ ਥੋੜੀ ਥੋੜੀ ਜ਼ਮੀਨ ਵਿਕਾਊ ਕੀਤੀ ਹੈ। ਗਿੱਲ ਕਲਾਂ ਦੇ ਕਰੀਬ ਅੱਧੀ ਦਰਜਨ ਕਿਸਾਨਾਂ ਨੇ ਜ਼ਮੀਨਾਂ ਵੇਚੀਆਂ ਹਨ। ਤਹਿਸੀਲ ਬਠਿੰਡਾ ਦੇ ਐਡਵੋਕੇਟ ਸੁਰਜੀਤ ਸਿੰਘ ਨੇ ਦੱਸਿਆ ਕਿ ਅਬਲੂ,ਕਿੱਲੀ ਨਿਹਾਲ ਸਿੰਘ ਵਾਲਾ,ਧੰਨ ਸਿੰਘ ਖਾਨਾ ਅਤੇ ਕੋਟਫੱਤਾ ਆਦਿ ਪਿੰਡਾਂ ਵਿਚ ਸਟੱਡੀ ਵੀਜ਼ੇ ਤੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨਾਂ ਦੇ ਸੌਦੇ ਹੋਏ ਹਨ। ਫਰੀਦਕੋਟ ਦੇ ਪਿੰਡ ਸੇਖਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਜ਼ਮੀਨ ਵਿਕਾਊ ਕੀਤੀ ਹੈ। ਜਦੋਂ ਤੋਂ ਜ਼ਮੀਨਾਂ ਵਿਕਣ ’ਤੇ ਲੱਗੀਆਂ ਹਨ, ਮਾਲਵਾ ਵਿਚ ਦਰਜਨਾਂ ਮੱਝਾਂ ਦੇ ਵਪਾਰੀ ਵੀ ਪ੍ਰਾਪਰਟੀ ਡੀਲਰ ਬਣ ਗਏ ਹਨ। ਰੁਝਾਨ ਏਦਾਂ ਦਾ ਹੈ ਕਿ ਹਰ ਪਿੰਡ ਜ਼ਮੀਨ ਵਿਕਾਊ ਹੈ।
                ਸਾਦਿਕ ਦੇ ਕਾਰੋਬਾਰੀ ਗੁਰਬਖਸ ਸਿੰਘ ਦੱਸਦੇ ਹਨ ਕਿ ਜੋ ਜ਼ਮੀਨ ਅੱਠ ਸਾਲ ਪਹਿਲਾਂ 22 ਲੱਖ ਦੀ ਏਕੜ ਸੀ, ਉਹ 11 ਲੱਖ ਦੀ ਏਕੜ ਰਹਿ ਗਈ ਹੈ, ਫਿਰ ਵੀ ਕੋਈ ਖਰੀਦਦਾਰ ਨਹੀਂ। ਮਾਨਸਾ ਦੇ ਪ੍ਰਾਪਰਟੀ ਕਾਰੋਬਾਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਹੁਣ ਖੇਤੀ ਜ਼ਮੀਨਾਂ ਵਪਾਰੀ ਤਾਂ ਲੈ ਹੀ ਨਹੀਂ ਰਿਹਾ ਹੈ। ਪਿੰਡਾਂ ਦੇ ਰੱਜਦੇ ਪੁੱਜਦੇ ਕਿਸਾਨ ਹੀ ਖਰੀਦਦਾਰ ਬਚੇ ਹਨ। ਸਰਕਾਰੀ/ਪ੍ਰਾਈਵੇਟ ਪ੍ਰੋਜੈਕਟਾਂ ’ਚ ਜੋ ਜ਼ਮੀਨ ਆਈ ਹੈ, ਉਨ੍ਹਾਂ ਦੇ ਮਾਲਕ ਵੀ ਨਵੀਂ ਜ਼ਮੀਨ ਦੇ ਖਰੀਦਦਾਰ ਬਣਦੇ ਹਨ। ਤਹਿਸੀਲਦਾਰ (ਗਿੱਦੜਬਹਾ) ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਮੀਨਾਂ ਦੇ ਛੋਟੇ ਸੌਦੇ ਹੋ ਰਹੇ ਹਨ ਅਤੇ ਵਿਦੇਸ਼ ਬੱਚੇ ਭੇਜਣ ਲਈ ਹੀ ਬਹੁਤੇ ਕਿਸਾਨ ਜ਼ਮੀਨਾਂ ਵੇਚ ਰਹੇ ਹਨ। ਰਜਿਸਟਰੀਆਂ ਘਟਣ ਕਰਕੇ ਹੀ ਅਸ਼ਟਾਮ ਫੀਸ ਵੀ ਪ੍ਰਭਾਵਿਤ ਹੋਈ ਹੈ। ਵੇਰਵਿਆਂ ਅਨੁਸਾਰ ਪਿਛਲੇ ਅਰਸੇ ਦੌਰਾਨ ਦੂਰ ਦੇ ਲੋਕਾਂ ਨੇ ਜੋ ਜ਼ਮੀਨਾਂ ਮਲਵਈ ਪਿੰਡਾਂ ਵਿਚ ਖਰੀਦ ਕੀਤੀਆਂ ਸਨ, ਉਹ ਵੀ ਜ਼ਮੀਨਾਂ ਵੇਚ ਰਹੇ ਹਨ। ਬਾਲਿਆਂ ਵਾਲੀ ਵਿਚ ਏਦਾਂ ਦੀ 22 ਏਕੜ ਜ਼ਮੀਨ ਵਿਕੀ ਹੈ। ਇਹ ਸੰਕਟ ਵੱਡਾ ਹੈ ਜਿਸ ਦਾ ਭਵਿੱਖ ’ਚ ਪੰਜਾਬ ਨੂੰ ਮੁੱਲ ਤਾਰਨਾ ਪੈਣਾ ਹੈ।
                        ਜੜ੍ਹਾਂ ਨਾਲੋਂ ਟੁੱਟਣਾ ਸੌਖਾ ਨਹੀਂ : ਸਿੱਧੂ
ਕੈਨੇਡਾ ਵਸਦੇ ਪ੍ਰਵਾਸੀ ਪੰਜਾਬੀ ਕਮਲਜੀਤ ਸਿੰਘ ਸਿੱਧੂ (ਰਾਈਆ) ਨੇ ਤਜਰਬੇ ਚੋਂ ਦੱਸਿਆ ਕਿ ਪੰਜਾਬ ਸਰਕਾਰ ਜੋ ਮਰਜ਼ੀ ਦਮਗਜੇ ਮਾਰੇ ਪਰ ਪੰਜਾਬ ’ਚ ਪ੍ਰਵਾਸੀ ਪੰਜਾਬੀਆਂ ਦੀ ਜਾਇਦਾਦ ਸੁਰੱਖਿਅਤ ਨਹੀਂ। ਬਹੁਤੇ ਪ੍ਰਵਾਸੀ ਇਸੇ ਡਰ ’ਚ ਜ਼ਮੀਨਾਂ ਵੇਚ ਰਹੇ ਹਨ। ਪ੍ਰਵਾਸੀਆਂ ਦੀ ਨਵੀਂ ਪੀੜੀ ਨੂੰ ਜ਼ਮੀਨਾਂ ਨਾਲ ਕੋਈ ਤੁਆਲਕ ਨਹੀਂ ਰਿਹਾ ਜਿਸ ਕਰਕੇ ਉਹ ਵੀ ਮਾਪਿਆਂ ’ਤੇ ਦਬਾਓ ਬਣਾ ਰਹੇ ਹਨ। ਉਨ੍ਹਾਂ ਆਖਿਆ ਕਿ ਜੜ੍ਹਾਂ ਨਾਲੋਂ ਕੌਣ ਟੁੱਟਣਾ ਚਾਹੁੰਦਾ ਹੈ, ਕੋਈ ਤਾਂ ਮਜਬੂਰੀ ਹੈ, ਸਰਕਾਰ ਫਿਰ ਵੀ ਸਮਝ ਨਹੀਂ ਰਹੀ।
                 ਸਰਕਾਰੀ ਖ਼ਜ਼ਾਨਾ ਵੀ ਝੰਬਿਆਂ ਗਿਆ
ਰਜਿਸਟਰੀਆਂ ਵੀ ਘਟ ਗਈਆਂ ਹਨ। ਸਰਕਾਰੀ ਖ਼ਜ਼ਾਨੇ ਨੂੰ ਅਸ਼ਟਾਮ ਫੀਸ ਵਜੋਂ ਹੋਣ ਵਾਲੀ ਆਮਦਨੀ ਨੂੰ ਵੀ ਸੱਟ ਵੱਜੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੂੰ ਅਸ਼ਟਾਮ ਫੀਸ ਵਜੋਂ ਸਾਲ 2016 ਵਿਚ 1536.21 ਕਰੋੜ ਪ੍ਰਾਪਤ ਹੋਏ ਸਨ ਜੋ ਸਾਲ 2017 ਵਿਚ ਘੱਟ ਕੇ 1408 ਕਰੋੜ ਆਮਦਨੀ ਰਹਿ ਗਈ। ਲੰਘੇ ਸਾਲ ਇਹ ਆਮਦਨ 1500.79 ਕਰੋੜ ਰੁਪਏ ਸੀ ਅਤੇ ਇਸ ਵਰੇ੍ਹ ਅਕਤੂਬਰ ਮਹੀਨੇ ਤੱਕ ਅਸ਼ਟਾਮ ਫੀਸ ਦੀ ਆਮਦਨੀ 1303.34 ਕਰੋੜ ਰੁਪਏ ਹੋਈ ਹੈ।




4 comments:

  1. ਬਨ ਲਈਆ ਪਗਾ ਤੇ ਪਾ ਲੇ ਗਾਤਰੇ ...ਪਰ ਸਿਖੀ ਸ਼ਮਝ ਨਾ ਆਈ. ਪੰਜਾਬ ਨੂ ਕੈਲੀਫ਼ੋਰਨਿਆ ਗਲੀ ਗਲੀ ਬਣਾਓਣ ਵਾਲਿਆ ਨੇ ਵੀ ਭੂ ਮਾਫੀਆ ਬਣਾ ਕੇ ਸਿਖਾ ਦੀਆਂ ਜੜਾ ਵਿਚ ਤੇਲ ਦਿਤਾ ਹੈ. ਸਾਰਿਆ ਨਾਲੋ stupid ਲੋਕ ਇਹ ਹਨ ਜੋ ਆਵਦੇ ਹੀ ਕਬੀਲੇ ਦੀਆਂ ਜੜਾ ਵੜ੍ਹ ਰਹੇ ਹਨ. ਇਤਿਹਾਸ ਇਨਾ ਨੂ ਕਦੇ ਵੀ ਮੁਆਫ ਨਹੀ ਕਰੇਗਾ.
    ਜਿਹੜਾ ਸਿਖ ਕਦੇ ਦਿਲੀ ਤੇ ਇਸਲਾਮਾਬਾਦ ਤੇ ਰਾਜ ਕਰਦਾ ਸੀ ਉਸੇ ਤੋ visa ਮੰਗ ਰਹਿਆ ਹੈ - ਅਖੇ ਅਸੀਂ ਬਾਬੇ ਨਾਨਕ ਦੇ ਗੁਰਦਵਾਰੇ ਦੇ ਦਰਸ਼ਨ ਕਰਨੇ ਹਨ - ਬਾਬਾ ਨਾਨਕ ਇਹ ਪੁਛੇ ਗਾ - ਤੁਸੀਂ ਆਵਦਾ ਰਾਜ ਭਾਗ ਕੋਈ ਗਵਾ ਲਿਆ ਸੀ?

    ਐਵੇ ਢੋਲ ਡਮੁਕੇ ਤੇ ਰੋਲਾ ਗੋਲਾ ਰੋਟੀਆ ਛਕ ਕੇ ਬਾਬੇ ਨਾਨਕ ਦਾ 550 ਵਾ ਮਨਾ ਲੈਣਾ ਸਿਖਾ ਵਾਸਤੇ ਕਿਨਾ ਕੁ ਲਾਹੇਵੰਦ ਹੈ - tourism ਵਾਲਿਆ ਵਾਸਤੇ ਤਾ ਪੋੰ ਬਾਰਾਂ

    ਸਿਖਾ ਦੇ leader ਹੈਗੇ? ਸਿਖਾ ਦਾ ਆਵਦਾ ਕੋਈ ਘਰ ਹੈਗਾ - ਕੀ ਸਿਖਾ ਨੂ ਪਤਾ ਹੈ ਕਿ ਟ੍ਰੁੰਪ ਤੇ ਮੋਦੀ ਤੇ Quebec ਵਾਲੇ ਉਨਾ ਬਾਰੇ ਕੀ ਸੋਚਦੇ ਹਨ - ਅਖੇ ਮਨਪ੍ਰੀਤ ਤਾ London School of Economics ਦਾ ਪੜ੍ਹਿਆ ਹੈ - ਇਸ ਨੂ ਨਹੀ ਫਿਕਰ -

    ਜੋ ਪੰਜਾਬ ਵਿਚ leader ਹਨ ਕੀ ਓਹ ਦੂਰਅੰਦੇਸ਼ੀ ਹਨ - jews ਨੇ ਆਵਦਾ ਘਰ ਮਾਰੂਥਲ ਵਿਚ ਹੀ ਬਣਾ ਲਿਆ ਤੇ ਸਾਡੇ ਵਾਲੇ NRIs ਦੀਆਂ ਜਮੀਨਾ ਤੇ ਘਰ ਤੇ ਕਬਜ਼ੇ ਕਰ ਰਹੇ ਹਨ -

    ਤੁਹਾਨ ਯਾਦ ਹੋਵੇਗਾ - ਕੈਪਟੈਨ ਦੇ ਵਡੇਰੇ ਨੇ ਅਬਦਾਲੀ ਨੂ 4 ਲਖ ਦੇ ਕੇ ਰਾਜੇ ਦਾ ਖਿਤਾਬ ਲੈ ਕੇ ਜਾਨ ਛੁਡਵਾਈ ਸੀ - ਬਾਕੀ ੨੦ ਹਜਾਰ ਸਿਖਾ ਨਾਲ ਕੀ ਹੋਇਆ

    In British India, until the Partition of Punjab in 1947, the Punjab Province encompassed the present-day Indian states and union territories of Punjab, Haryana, Himachal Pradesh, Chandigarh, and Delhi; and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south. The Partition of Punjab divided the Land of the Five Rivers between India and Pakistan, yet, geographically, it stands as one indivisible unit.[3]
    https://en.wikipedia.org/wiki/Punjab

    ReplyDelete
    Replies
    1. West ਦੇ ਵਿਚ Right ਵਿੰਗ ਗੋਰਿਆ ਨੂ ਇਹ ਫਿਕਰ ਹੈ ਜੇ ਉਨਾ ਦੀ majority ਖਤਮ ਹੋ ਗਈ ਤਾ ਉਨਾ ਦਾ ਸਿਸਟਮ ਖਰਾਬ ਹੋ ਜਾਵੇਗਾ ਤੇ ਓਹ ਗੁਲਾਮ ਹੋ ਜਾਣਗੇ - ਇਸ ਕਰਕੇ ਓਹ immigration ਦੇ ਵਿਰੁਧ ਹਨ - ਜਿਵੇ ਟ੍ਰੁੰਪ ਦੇ ਹਮਾਇਤੀ - UK ਤਾ ਯੂਰੋਪ ਤੋ ਹੀ ਅਡ ਹੋ ਗਿਆ ਹੈ(brexit). ਕਨੇਡਾ ਦਾ French ਪ੍ਰਧਾਨ ਸੂਬਾ(ਇਨਾ ਨੂ ਕਨੇਡਾ ਸਰਕਾਰ ਨੇ ਬਰੋਬਰ ਦੇ ਅਧਿਕਾਰ ਦਿਤੇ ਹਨ - ਇਨਾ ਵਿਚ ਕੋਈ ਲੋਕ ਹਾਲੇ ਵੀ ਇੰਗਲਿਸ਼ ਦਾ ਇੱਕ ਸਬਦ ਨਹੀ ਬੋਲਦੇ -ਇਨਾ ਦੀ ਬੋਲੀ ਜਿਥੇ ਮਰਜੀ ਜਾਂਦੇ ਰਹਿਣ ਹਰੇਕ ਕਨੇਡੀਅਨ embassy ਵਿਚ ਬੋਲੀ ਜਾਂਦੀ ਹੈ. govt ਦੇ ਸਾਰੇ ਕਾਰਜ ਇਨਾ ਦੀ ਬੋਲੀ ਵਿਚ ਹੁੰਦੇ ਹਨ. ਇਨਾ ਨੇ ਇੱਕ law ਹੁਣੇ ਬਣਾਇਆ ਹੈ ਉਨਾ ਦੇ ਸੂਬੇ ਵਿਚ govt ਦੀ ਜੋਬ ਲੈਣ ਵਾਲਾ(ਜਿਵੇ judge, police officer, teacher, ਡਾਕਟਰ, nurse ਆਦਿ) ਪਗ ਜਾ ਸ਼ਿਰ ਤੇ ਕੋਈ ਕਪੜਾ ਨਹੀ ਪਹਿਨ ਸਕਦਾ - ਮਤਲਬ ਕਿ ਅਮ੍ਰਿਤਧਾਰੀ ਸਿਖ, ਮੁਸਲਮਾਨ ਤੇ jew) ਇਹ ਇਨਾ ਦਾ ਇੱਕ ਸਿਖਾ ਤੇ ਹੋਰ ਧਰ੍ਮਾ ਦੇ ਲੋਕਾ ਨੂ ਕਢਣਾ ਹੀ ਹੈ - ਕੀ ਲੋਕ ਭੁਲ ਗਏ 1920 ਤੇ ਦੂਸਰੀ ਲੜਾਈ ਤੋ ਬਾਦ ਜਦੋ ਲੋਕ ਮੁੜ ਕੇ ਆਏ ਸੀ ਇੰਡੀਆ ਵਾਪਸ - ਸਿਖਾ ਦੇ leaders ਨੂ ਸਗੋ ਸਿਖਾ ਦੀਆਂ properties ਸੁਰਖਿਆਤ ਕਰਨੀਆ ਚਾਹੀਦੀਆ ਹਨ - ਇਥੇ ਤਾ ਪਟਵਾਰੀ - police -politician ਭੂ ਮਾਫੀਆ ਸਗੋ ਹੀ ਉਨਾ ਨੂ ਲੁਟ ਰਹੇ ਹਨ

      Delete
  2. ਇਸ ਦਾ ਖਿਆਮ੍ਜਾ ਸਿਖਾ ਦੀਆਂ ਅਓਨ ਵਾਲੀਆ ਪੀਹੜੀਆ ਨੂ ਭੁਗਤਾਨਾ ਪਵੇਗਾ!!!!
    ਬੋਧੀਆ ਨੂ ਪੁਛ ਕੇ ਵੇਖੋ - ਹੁਣ ਇੰਡੀਆ ਵੀ ਉਨਾ ਨੂ ਰਖ ਕੇ ਨਹੀ ਰਾਜੀ

    ReplyDelete
  3. ਮੇਰੇ ਬਾਰੇ ਮਿਸ ਮਾਰੀਆ ਦੀ ਸਰਪ੍ਰਸਤੀ ਅਤੇ ਨਾਰਾਇਣਾ ਹਸਪਤਾਲ ਵਿਚ ਡਾ. ਰਾਜ, ਜੋ ਮੈਂ ਆਪਣੀ ਕਿਡਨੀ ਵਿਚੋਂ ਇਕ ਪੈਸੇ ਲਈ ਵੇਚਦਾ ਸੀ ਅਤੇ ਉਸਨੇ ਮੈਨੂੰ ਟਰਾਂਸਪਲਾਂਟ ਹੋਣ ਤੋਂ ਕੁਝ ਦਿਨ ਪਹਿਲਾਂ ਕੁਝ ($ 450,000,00 ਡਾਲਰ) ਦੀ ਰਕਮ ਅਦਾ ਕੀਤੀ, ਮੈਂ ਵਰਤਿਆ ਬਹੁਤ ਮਾੜਾ ਹੋਣਾ ਅਤੇ ਮੈਨੂੰ ਖਾਣਾ hardਖਾ ਲੱਗਦਾ ਹੈ, ਮੈਂ ਇਸ ਬਾਰੇ ਗੱਲ ਕੀਤੀ ਕਿ ਡਾਕਟਰ ਰਾਜ ਨੇ ਉਸਦੀ ਕਿਡਨੀ ਇਕ ਕੇਨ ਸੀਨ ਦੁਆਰਾ ਦਿੱਤੀ, ਜਿਸ ਨੇ ਕਿਹਾ ਕਿ ਕੋਈ ਵੀ ਜੋ ਇਸ ਵਿਚ ਦਿਲਚਸਪੀ ਰੱਖਦਾ ਹੈ, ਇਸ ਦੀ ਸੁਣਵਾਈ ਕਰਦਾ ਹੈ ਅਤੇ ਵਾਪਸ ਆ ਜਾਂਦਾ ਹੈ. ਗਵਾਹੀ ਦਿਓ, ਮੈਂ ਈਮੇਲ ਨੂੰ (llilavatihospital.in@gmail.com) ਦੇ ਤੌਰ ਤੇ ਕਾੱਪੀ ਕੀਤਾ ਅਤੇ ਤਿੰਨ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਉਸਨੂੰ ਈਮੇਲ ਕੀਤਾ ਮੈਨੂੰ ਡਾਕਟਰ ਦੁਆਰਾ ਜਵਾਬ ਮਿਲਿਆ ਅਤੇ ਅਸੀਂ ਸੌਦੇਬਾਜ਼ੀ ਕੀਤੀ ਅਤੇ ਮੈਂ ਇੱਕ ਜ਼ੋਰਦਾਰ ਕਦਮ ਚੁੱਕਿਆ, ਰਜਿਸਟਰ ਹੋਇਆ, ਸਾਰੇ ਜ਼ਰੂਰੀ ਸਮਝੌਤੇ ਲੈਂਦੇ ਹੋਏ ਹੱਲ ਕੀਤਾ ਸਾਰੇ ਮੁੱਦੇ, ਕੁਝ ਦਿਨਾਂ ਵਿੱਚ ਮੈਂ ਦੋਵਾਂ ਦੁਆਰਾ ਸਹਿਮਤ ਹੋਏ ਰੂਪ ਵਿੱਚ ਭੁਗਤਾਨ ਕਰ ਲਿਆ ਅਤੇ ਇੱਕ ਤਰੀਕ ਅਪ੍ਰੇਸ਼ਨ ਲਈ ਲਈ ਗਈ ਅਤੇ ਮਰੀਜ਼ ਨੂੰ ਬਿਨਾਂ ਕਿਸੇ ਮੁੱਦੇ ਦੇ ਬਚਾਉਣ ਲਈ ਮੇਰੇ ਤੇ ਸੰਚਾਲਨ ਕੀਤਾ ਗਿਆ ਅਤੇ ਮੈਨੂੰ ਆਪਣਾ ਬਕਾਇਆ ਪੈਸਾ ਮਿਲ ਗਿਆ, ਕਿਰਪਾ ਕਰਕੇ ਹੁਣ ਮੈਂ ਆਰਥਿਕ ਤੌਰ ਤੇ ਨਿਪਟਾਰਾ ਹੋਇਆ ਹਾਂ ਅਤੇ ਪੱਕਾ ਰਿਹਾ ਹਾਂ, ਕਿਰਪਾ ਕਰਕੇ ਹਸਪਤਾਲ ਨਾਲ ਸੰਪਰਕ ਕਰਨ ਵਿਚ ਸੰਕੋਚ ਨਾ ਕਰੋ ਅਤੇ ਆਪਣੀ ਕਿਡਨੀ ਨੂੰ ਵੇਚੋ @ (lilavatihospital.in@gmail.com) ਮੇਰੀ ਵਿੱਤੀ ਸਮੱਸਿਆ ਜਿੰਦਗੀ ਵਿੱਚ ਖਤਮ ਹੋ ਗਈ ਹੈ ਅਤੇ ਹੁਣ ਖੁਸ਼ਹਾਲ ਜੀਵਣ ਹਾਂ.

    ReplyDelete