ਖੁੱਲ ਗਏ ਭੇਤ ਗਿਆਰਾਂ ਲੱਖ ਕਿਸਾਨਾਂ ਲਈ ‘ਮੌਤ ਦੇ ਵਰੰਟ’
ਚਰਨਜੀਤ ਭੁੱਲਰ
ਚੰਡੀਗੜ੍ਹ : ਨਵੇਂ ਖੇਤੀ ਬਿੱਲ ਪੰਜਾਬ ਦੇ 11.25 ਲੱਖ ਕਿਸਾਨਾਂ ਦੇ ਗਲੇ ਦੀ ਹੱਡੀ ਬਣਨਗੇ। ਜੇਕਰ ਖੇਤੀ ਬਿੱਲ ਜਿਣਸਾਂ ਦੇ ਸਰਕਾਰੀ ਭਾਅ ਨੂੰ ਕੁੜਿੱਕੀ ਪਾਉਂਦੇ ਹਨ ਤਾਂ ਸਰਕਾਰੀ ਭਾਅ ’ਤੇ ਫਸਲਾਂ ਵੇਚਣ ਵਾਲੇ ਦੇਸ਼ ਦੇ ਸਵਾ ਕਰੋੜ ਕਿਸਾਨਾਂ ਲਈ ਨਵਾਂ ਸੰਕਟ ਬਣੇਗਾ। ਸਮੁੱਚੇ ਦੇਸ਼ ਚੋਂ ਪੰਜਾਬ ਅਜਿਹਾ ਦੂਸਰਾ ਸੂਬਾ ਹੈ ਜਿਥੋਂ ਦੇ ਸਭ ਤੋੋਂ ਵੱਧ 10.49 ਲੱਖ ਕਿਸਾਨ ਸਰਕਾਰੀ ਭਾਅ ’ਤੇ ਕਣਕ ਵੇਚਦੇ ਹਨ। ਕੇਂਦਰੀ ਖੁਰਾਕ ਤੇ ਸਪਲਾਈ ਮੰਤਰਾਲੇ ਅਨੁਸਾਰ ਪੰਜਾਬ ਦੇ 10.49 ਲੱਖ ਕਿਸਾਨਾਂ ਨੇ ਲੰਘੇ ਸੀਜ਼ਨ ’ਚ ਕਣਕ ਦੀ ਫਸਲ ਸਰਕਾਰੀ ਭਾਅ ’ਤੇ ਵੇਚੀ ਸੀ ਜਦੋਂ ਕਿ ਸਾਲ 2019-20 ਦੇ ਸੀਜ਼ਨ ’ਚ ਪੰਜਾਬ ਦੇ 11.25 ਲੱਖ ਕਿਸਾਨਾਂ ਨੇ ਝੋਨੇ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ ’ਤੇ ਵੇਚੀ ਸੀ। ਖੇਤੀ ਬਿੱਲ ਆਉਂਦੇ ਸਮੇਂ ਵਿਚ ਪੰਜਾਬ ਦੇ ਕਰੀਬ 11.25 ਲੱਖ ਕਿਸਾਨਾਂ ਨੂੰ ਹਨੇਰੇ ਵਿਚ ਧੱਕ ਸਕਦੇ ਹਨ। ਕੇਂਦਰ ਸਰਕਾਰ ਤਰਫ਼ੋਂ ਅੱਜ ਅਗਲੀ ਕਣਕ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਐਲਾਨ ਦਿੱਤਾ ਹੈ। ਇਸੇ ਦੌਰਾਨ ਸਮੁੱਚਾ ਪੰਜਾਬ ਕਿਸਾਨ ਅੰਦੋਲਨਾਂ ’ਚ ਖੇਤੀ ਬਿੱਲਾਂ ਦੇ ਖ਼ਿਲਾਫ਼ ਡਟਿਆ ਹੋਇਆ ਹੈ।

ਮੱਧ ਪ੍ਰਦੇਸ਼ ਦੇ 15.93 ਲੱਖ, ਪੰਜਾਬ ਦੇ 10.49 ਲੱਖ, ਹਰਿਆਣਾ ਦੇ 7.80 ਲੱਖ, ਯੂ.ਪੀ ਦੇ 6.63 ਲੱਖ ਅਤੇ ਰਾਜਸਥਾਨ ਦੇ 2.19 ਲੱਖ ਕਿਸਾਨਾਂ ਨੇ ਲੰਘੇ ਸੀਜ਼ਨ ’ਚ ਕਣਕ ਦੀ ਫਸਲ ਸਰਕਾਰੀ ਮੁੱਲ ’ਤੇ ਵੇਚੀ ਸੀ। ਇਵੇਂ ਹੀ ਸਾਲ 2019-20 ’ਚ ਤਿਲੰਗਾਨਾ ਦੇ 19.88 ਲੱਖ, ਹਰਿਆਣਾ ਦੇ 18.91 ਲੱਖ, ਛਤੀਸਗੜ੍ਹ ਦੇ 18.38 ਲੱਖ, ਉੜੀਸਾ ਦੇ 11.61 ਲੱਖ ਅਤੇ ਪੰਜਾਬ ਦੇ 11.25 ਲੱਖ ਕਿਸਾਨਾਂ ਨੇ ਝੋਨੇ ਦੀ ਫਸਲ ਸਰਕਾਰੀ ਕੀਮਤ ’ਤੇ ਵੇਚੀ ਸੀ।ਪੰਜਾਬ ਦੇ ਝੋਨੇ ਦੀ ਜਿਣਸ ਸਰਕਾਰੀ ਭਾਅ ’ਤੇ ਵੇਚਣ ਵਾਲੇ ਕਿਸਾਨਾਂ ਦੀ ਸਾਲ 2015-16 ਵਿਚ ਦੇਸ਼ ਵਿਚੋਂ ਸਭ ਤੋਂ ਵੱਧ ਗਿਣਤੀ 12.06 ਲੱਖ ਸੀ। ਉਦੋਂ ਮੁਲਕ ਚੋਂ ਪੰਜਾਬ ਪਹਿਲੇ ਨੰਬਰ ’ਤੇ ਸੀ ਅਤੇ ਹੁਣ ਪਛੜ ਕੇ ਪੰਜਵੇਂ ਨੰਬਰ ’ਤੇ ਆ ਗਿਆ ਹੈ। ਪੂਰੇ ਮੁਲਕ ’ਤੇ ਨਜ਼ਰ ਮਾਰੀਏ ਤਾਂ ਦਸ ਸੂਬਿਆਂ ਵਿਚ ਕਣਕ ਦੀ ਫਸਲ ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ਵਿਚ ਖਰੀਦ ਕੀਤੀ ਗਈ ਸੀ ਅਤੇ ਇਨ੍ਹਾਂ ਦਸ ਸੂਬਿਆਂ ਦੇ ਕਿਸਾਨਾਂ ਦੀ ਗਿਣਤੀ 43.35 ਲੱਖ ਬਣਦੀ ਹੈ ਜਿਨ੍ਹਾਂ ਨੂੰ ਸਰਕਾਰੀ ਭਾਅ ਮਿਲਿਆ ਸੀ। ਇਸੇ ਤਰ੍ਹਾਂ ਦੇਸ਼ ਦੇ 22 ਸੂਬਿਆਂ ’ਚ ਝੋਨੇ ਵਾਲੇ 1.24 ਕਰੋੜ ਕਿਸਾਨਾਂ ਨੇ ਆਪਣੀ ਜਿਣਸ ਸਰਕਾਰੀ ਕੀਮਤ ’ਤੇ ਵੇਚੀ ਸੀ। ਭਾਰਤੀ ਖੁਰਾਕ ਨਿਗਮ ਵੱਲੋਂ ਦੇਸ਼ ਭਰ ਚੋਂ ਲੰਘੇ ਸੀਜ਼ਨ ਵਿਚ 38.66 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜਿਸ ਚੋਂ 14.20 ਲੱਖ ਮੀਟਰਿਕ ਟਨ ਇਕੱਲੇ ਪੰਜਾਬ ਚੋਂ ਖਰੀਦ ਕੀਤੀ ਗਈ ਸੀ। ਇਸੇ ਤਰ੍ਹਾਂ ਖੁਰਾਕ ਨਿਗਮ ਨੇ ਪੰਜਾਬ ਚੋਂ ਲੰਘੇ ਸੀਜ਼ਨ ਵਿਚ 2.24 ਲੱਖ ਮੀਟਰਿਕ ਟਨ ਝੋਨਾ ਖਰੀਦ ਕੀਤਾ ਸੀ। ਵੇਰਵਿਆਂ ਅਨੁਸਾਰ ਖੁਰਾਕ ਨਿਗਮ ਵੱਲੋਂ ਪੂਰਬੀ ਰਾਜਾਂ ’ਚ ਇੱਕ ਤਜਰਬਾ ਕੀਤਾ ਗਿਆ ਸੀ ਜਿਸ ਤਹਿਤ ਨਿਗਮ ਨੇ ਪ੍ਰਾਈਵੇਟ ਕੰਪਨੀਆਂ ਨੂੰ ਖਰੀਦ ਦੇ ਕੰਮ ਵਿਚ ਸ਼ਾਮਿਲ ਕੀਤਾ ਸੀ।ਖੁਰਾਕ ਨਿਗਮ ਦੇ ਇਸ ਤਜਰਬੇ ਤਹਿਤ ਝਾਰਖੰਡ, ਯੂ.ਪੀ ਅਤੇ ਪੱਛਮੀ ਬੰਗਾਲ ਚੋਂ ਸਾਲ 2015-16 ਤੋਂ 2017-18 ਦੌਰਾਨ ਪ੍ਰਾਈਵੇਟ ਕੰਪਨੀਆਂ ਨੇ ਸਰਕਾਰੀ ਮੁੱਲ ’ਤੇ ਸਿਰਫ਼ 7.60 ਲੱਖ ਮੀਟਰਿਕ ਟਨ ਫਸਲ ਹੀ ਖਰੀਦ ਕੀਤੀ ਸੀ। ਕੇਂਦਰ ਸਰਕਾਰ ਨੇ ਅੱਜ ਕਣਕ ਦਾ ਸਰਕਾਰੀ ਭਾਅ 50 ਰੁਪਏ ਵਧਾ ਕੇ 1975 ਰੁਪਏ ਪ੍ਰਤੀ ਕੁਇੰਟਲ ਐਲਾਨ ਦਿੱਤਾ ਗਿਆ ਹੈ। ਆਉਂਦੇ ਸਮੇਂ ਵਿਚ ਸਰਕਾਰੀ ਭਾਅ ਹਕੀਕਤ ਨਾ ਬਣਿਆ ਤਾਂ ਸਭ ਤੋਂ ਵੱਡੀ ਮਾਰ ਪੰਜਾਬ ਦੀ ਕਿਸਾਨੀ ਨੂੰ ਝੱਲਣੀ ਪੈਣੀ ਹੈ।
ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ’ਚ ਕਣਕ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ :
ਰਾਜ ਦਾ ਨਾਮ ਕਿਸਾਨ (ਗਿਣਤੀ ਲੱਖਾਂ ’ਚ)
ਮੱਧ ਪ੍ਰਦੇਸ਼ : 15.93
ਪੰਜਾਬ : 10.49
ਹਰਿਆਣਾ : 7.80
ਉਤਰ ਪ੍ਰਦੇਸ਼ : 6.63
ਰਾਜਸਥਾਨ : 2.19
ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ’ਚ ਝੋਨੇ ਦੀ ਫਸਲ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ :
ਰਾਜ ਦਾ ਨਾਮ ਕਿਸਾਨ (ਗਿਣਤੀ ਲੱਖਾਂ ’ਚ)
ਤਿਲੰਗਾਨਾ : 19.88
ਹਰਿਆਣਾ : 18.91
ਛਤੀਸਗੜ੍ਹ : 18.38
ਉੜੀਸਾ : 11.61ਰਾਜ ਦਾ ਨਾਮ ਕਿਸਾਨ (ਗਿਣਤੀ ਲੱਖਾਂ ’ਚ)
ਮੱਧ ਪ੍ਰਦੇਸ਼ : 15.93
ਪੰਜਾਬ : 10.49
ਹਰਿਆਣਾ : 7.80
ਉਤਰ ਪ੍ਰਦੇਸ਼ : 6.63
ਰਾਜਸਥਾਨ : 2.19
ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ’ਚ ਝੋਨੇ ਦੀ ਫਸਲ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ :
ਰਾਜ ਦਾ ਨਾਮ ਕਿਸਾਨ (ਗਿਣਤੀ ਲੱਖਾਂ ’ਚ)
ਤਿਲੰਗਾਨਾ : 19.88
ਹਰਿਆਣਾ : 18.91
ਛਤੀਸਗੜ੍ਹ : 18.38
ਪੰਜਾਬ : 11.25
Good sir
ReplyDeleteGood reporting.
ReplyDeleteGood Story but font colour very poor. Please change font colour to dark
ReplyDeleteGood story but font colour is very poor. Please change font colour.
ReplyDeleteਬਹੁਤ ਉਮਦਾ ਜਾਣਕਾਰੀ ।
ReplyDelete