ਖੇਤੀ ਆਰਡੀਨੈਂਸ
ਕਿਸਾਨ ਸੰਸਦ ਮੈਂਬਰਾਂ ਲਈ ਪ੍ਰੀਖਿਆ !
ਚਰਨਜੀਤ ਭੁੱਲਰ
ਚੰਡੀਗੜ੍ਹ : ਸੰਸਦ ਦੇ ਆਗਾਮੀ ਸੈਸ਼ਨ 'ਚ ਖੇਤੀ ਆਰਡੀਨੈਂਸ 'ਕਿਸਾਨ ਸੰਸਦ ਮੈਂਬਰਾਂ' ਲਈ ਪ੍ਰੀਖਿਆ ਦੀ ਘੜੀ ਹੋਵੇਗੀ। ਵੱਡਾ ਸਵਾਲ ਇਹ ਹੋਵੇਗਾ ਕਿ ਕੀ ਕਿਸਾਨ ਸੰਸਦ ਮੈਂਬਰ ਸੰਸਦੀ ਇਜਲਾਸ 'ਚ ਕਿਸਾਨੀ ਦੀ ਢਾਲ ਬਣਨਗੇ। ਲੋਕ ਸਭਾ 'ਚ ਸਭ ਤੋਂ ਵੱਧ 191 ਸੰਸਦ ਮੈਂਬਰ ਖੇਤੀ ਪਿਛੋਕੜ ਵਾਲੇ ਹਨ ਜਿਨ੍ਹਾਂ ਦੀ ਗਿਣਤੀ 21.48 ਫੀਸਦੀ ਬਣਦੀ ਹੈ। ਕੇਂਦਰੀ ਖੇਤੀ ਆਰਡੀਨੈਂਸ ਬਿੱਲਾਂ 'ਤੇ ਕਿਸਾਨ ਸੰਸਦ ਮੈਂਬਰ ਕਿਸ ਦੀ ਵਕਾਲਤ ਕਰਨਗੇ, ਕਿਸਾਨੀ ਦੀ ਨਿਗ੍ਹਾ ਇਸ 'ਤੇ ਰਹੇਗੀ। ਲੋਕ ਸਭਾ 'ਚ ਇਨ੍ਹਾਂ 191 ਮੈਂਬਰਾਂ 'ਚੋਂ 114 ਸੰਸਦ ਮੈਂਬਰ ਭਾਜਪਾ ਦੇ ਹਨ ਜਿਨ੍ਹਾਂ ਦਾ ਕਿੱਤਾ ਖੇਤੀਬਾੜੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਖੁਦ ਖੇਤੀ ਕਰਨ ਵਾਲੇ 34 ਕਿਸਾਨ ਸੰਸਦ ਮੈਂਬਰ ਵੱਖਰੇ ਹਨ ਜੋ 3.8 ਫੀਸਦੀ ਬਣਦੇ ਹਨ। ਦੇਖਿਆ ਜਾਵੇ ਤਾਂ ਖੇਤੀ ਨਾਲ ਜੁੜੇ ਹੋਏ ਅਤੇ ਖੁਦ ਖੇਤੀ ਕਰਨ ਵਾਲੇ ਸੰਸਦ ਮੈਂਬਰਾਂ ਦਾ ਅੰਕੜਾ 225 'ਤੇ ਪੁੱਜ ਜਾਂਦਾ ਹੈ ਜੋ ਕਿ ਕਿਸੇ ਵੀ ਕਿਸਾਨ ਵਿਰੋਧੀ ਫ਼ੈਸਲੇ ਲਈ ਕੰਧ ਬਣ ਸਕਦਾ ਹੈ। ਕਾਂਗਰਸ ਦੇ ਕਿਸਾਨ ਸੰਸਦ ਮੈਂਬਰ ਸਿਰਫ਼ 9 ਹਨ ਜਿਨ੍ਹਾਂ 'ਚੋਂ ਤਿੰਨ ਸੰਸਦ ਮੈਂਬਰ ਇਕੱਲੇ ਪੰਜਾਬ 'ਚੋਂ ਹਨ। ਲੋਕ ਸਭਾ ਵਿੱਚ ਬਿਜ਼ਨਸਮੈਨ ਸੰਸਦ ਮੈਂਬਰਾਂ ਦੀ ਗਿਣਤੀ 97 ਹੈ ਜੋ 10.91 ਫੀਸਦੀ ਬਣਦੀ ਹੈ ਅਤੇ ਉਦਯੋਗਪਤੀ ਸੰਸਦ ਮੈਂਬਰ 25 ਹਨ। ਪੰਜਾਬ ਦੇ ਸਿਰਫ਼ ਤਿੰਨ ਸੰਸਦ ਮੈਂਬਰ ਹਨ ਜਿਨ੍ਹਾਂ ਆਪਣਾ ਕਿੱਤਾ ਖੇਤੀ ਦੱਸਿਆ ਹੈ।
ਹਰਿਆਣਾ ਵਿਚ ਕੁੱਲ 10 'ਚੋਂ ਚਾਰ ਸੰਸਦ ਮੈਂਬਰ ਖੇਤੀ ਨਾਲ ਸਬੰਧਤ ਹਨ ਜੋ ਸਾਰੇ ਭਾਜਪਾ ਦੇ ਹਨ। ਰਾਜਸਥਾਨ ਦੇ 25 ਸੰਸਦ ਮੈਂਬਰ 'ਚੋਂ 8 ਕਿਸਾਨ ਸੰਸਦ ਮੈਂਬਰ ਹਨ ਅਤੇ ਇਨ੍ਹਾਂ 'ਚੋਂ 7 ਭਾਜਪਾ ਦੇ ਹਨ। ਮੱਧ ਪ੍ਰਦੇਸ਼ 'ਚ 14 ਕਿਸਾਨ ਸੰਸਦ ਮੈਂਬਰ ਹਨ ਅਤੇ ਇਹ ਸਾਰੇ ਭਾਜਪਾ ਦੇ ਹਨ। ਯੂਪੀ ਦੇ 80 ਸੰਸਦ ਮੈਂਬਰਾਂ 'ਚੋਂ 35 ਕਿਸਾਨ ਸੰਸਦ ਮੈਂਬਰ ਹਨ ਜਿਨ੍ਹਾਂ 'ਚੋਂ 27 ਭਾਜਪਈ ਹਨ। ਗੁਜਰਾਤ ਦੇ 26 ਸੰਸਦ ਮੈਂਬਰਾਂ 'ਚੋਂ 11 ਕਿਸਾਨ ਸੰਸਦ ਮੈਂਬਰ ਹਨ ਜੋ ਸਾਰੇ ਭਾਜਪਾ ਦੇ ਹਨ। ਪੱਛਮੀ ਬੰਗਾਲ 'ਚੋਂ ਸਿਰਫ ਦੋ ਸੰਸਦ ਮੈਂਬਰ ਖੇਤੀ ਨਾਲ ਜੁੜੇ ਹੋਏ ਹਨ ਜਦਕਿ ਮਹਾਰਾਸ਼ਟਰ ਦੇ 14 ਕਿਸਾਨ ਸੰਸਦ ਮੈਂਬਰ ਹਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ 'ਚੋਂ ਸਿਰਫ਼ ਚਾਰ ਸੰਸਦ ਮੈਂਬਰ ਕਿਸਾਨੀ ਨਾਲ ਸਬੰਧਤ ਹਨ। ਖੇਤੀ ਆਰਡੀਨੈਂਸਾਂ ਵਿਰੁੱਧ ਵਿੱਚ ਦੇਸ਼ ਭਰ 'ਚੋਂ ਸਭ ਤੋਂ ਵੱਧ ਅੰਦੋਲਨ ਪੰਜਾਬ 'ਚ ਹੋ ਰਹੇ ਹਨ ਅਤੇ ਅੱਜ ਹਰਿਆਣਾ 'ਚ ਵੀ ਰੋਸ ਮੁਜ਼ਾਹਰਾ ਕਿਸਾਨਾਂ 'ਤੇ ਲਾਠੀਚਾਰਜ ਹੋਇਆ ਹੈ। ਕਿਸਾਨ ਧਿਰਾਂ ਵੱਲੋਂ 14 ਸਤੰਬਰ ਨੂੰ ਸ਼ੁਰੂ ਹੋ ਰਹੇ ਸੰਸਦੀ ਸੈਸ਼ਨ ਵਿੱਚ ਦੌਰਾਨ ਸੰਸਦ ਅੱਗੇ ਰੋਸ ਵਿਖਾਵਾ ਕੀਤਾ ਜਾਣਾ ਹੈ। ਵੱਡੀ ਨਜ਼ਰ ਕਿਸਾਨ ਸੰਸਦ ਮੈਂਬਰਾਂ 'ਤੇ ਰਹੇਗੀ ਜੋ ਵੋਟਾਂ ਵੇਲੇ ਕਿਸਾਨੀ ਵਾਲਾ ਲਿਬਾਸ ਪਾਉਂਦੇ ਹਨ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਜੋ ਆਪਣੇ ਆਪ ਨੂੰ ਕਿਸਾਨ ਸੰਸਦ ਮੈਂਬਰ ਦੱਸਦੇ ਹਨ, ਅਸਲ ਵਿੱਚ ਉਹ ਕਾਲਾ ਧਨ ਖੇਤੀ 'ਚ ਖਪਾ ਕੇ ਚਿੱਟਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਥਾਂ ਇਹ ਸੰਸਦ ਮੈਂਬਰ ਆਪਣੀ ਪਾਰਟੀ ਦੀ ਪਿੱਠ 'ਤੇ ਖੜ੍ਹਨਗੇ। ਬੁਰਜ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਖੁਦ ਨੂੰ ਕਿਸਾਨਾਂ ਦੇ ਮੁਦਈ ਆਖਦੇ ਹਨ, ਉਹ ਵੀ ਬਿੱਲ ਦਾ ਵਿਰੋਧ ਨਹੀਂ ਕਰਨਗੇ।ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਜੋ ਕਿਸਾਨ ਸੰਸਦ ਮੈਂਬਰ ਹਨ, ਉਹ ਵੱਡੀਆਂ ਜ਼ਮੀਨਾਂ ਦੇ ਮਾਲਕ ਹਨ ਤੇ ਕਾਰਪੋਰੇਟ ਖੇਤੀ ਦੇ ਪੱਖ 'ਚ ਭੁਗਤਣਗੇ। ਕਿਸਾਨੀ ਦਾ ਤਾਂ ਇਨ੍ਹਾਂ ਸੰਸਦ ਮੈਂਬਰਾਂ ਨੇ ਮੁਖੌਟਾ ਪਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਵੋਟਾਂ ਲੈਣ ਖਾਤਰ ਇਹ ਸਿਆਸੀ ਲੋਕ ਕਿਸਾਨ ਹੋਣ ਦਾ ਢੌਂਗ ਰਚਦੇ ਹਨ।
ਕਿਸਾਨ ਤਰਜੀਹ 'ਤੇ ਨਹੀਂ ਰਹਿਣਗੇ : ਪ੍ਰੋ. ਸੁਖਪਾਲ
ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਪ੍ਰੋ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਖੇਤੀ ਨਾਲ ਜੁੜੇ ਸੰਸਦ ਮੈਂਬਰਾਂ ਦੀ ਤਰਜੀਹ ਵੀ ਖੇਤੀ ਆਰਡੀਨੈਂਸਾਂ ਦੇ ਬਿੱਲ ਪਾਸ ਹੋਣ ਮੌਕੇ ਪਾਰਟੀ ਹੀ ਰਹੇਗੀ। ਪਾਰਟੀ ਵੱਲੋਂ ਵ੍ਹਿਪ ਵੀ ਜਾਰੀ ਕੀਤਾ ਜਾਂਦਾ ਹੈ ਅਤੇ ਕੋਈ ਵੀ ਸੰਸਦ ਮੈਂਬਰ ਇਨ੍ਹਾਂ ਬਿੱਲਾਂ ਖ਼ਿਲਾਫ਼ ਨਿੱਤਰੇਗਾ ਨਹੀਂ। ਉਨ੍ਹਾਂ ਆਖਿਆ ਕਿ ਸੰਸਦ ਮੈਂਬਰਾਂ ਨੂੰ ਪ੍ਰੀਖਿਆ ਦੇ ਮੌਕੇ ਲੋਕ ਹਿੱਤਾਂ ਦੀ ਪਿੱਠ ਪੂਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਰੋਸਾ ਨਾ ਟੁੱਟੇ।

No comments:
Post a Comment