ਕਿਸਾਨ ਮੋਰਚਾ
ਇੱਕੋ ਤੇਰਾ ਲੱਖ ਵਰਗਾ...
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਧਰਤੀ ‘ਤੇ ਵਰ੍ਹਿਆਂ ਮਗਰੋਂ ਸੰਘਰਸ਼ ਦਾ ਤੇਜ਼ ਤਪਸ਼ ਵਾਲਾ ਸੂਰਜ ਚੜ੍ਹਿਆ ਹੈ। ਖੇਤੀ ਆਰਡੀਨੈਂਸਾਂ ਨੇ ਜਾਗੋਮੀਟੀ ‘ਚ ਪਈ ਪੰਜਾਬ ਦੀ ਕਿਸਾਨੀ ਨੂੰ ਹਲੂਣ ਦਿੱਤਾ ਹੈ। ਸੰਘਰਸ਼ੀ ਅਖਾੜੇ ‘ਚ ਪਹਿਲੀ ਵਾਰ ਨਿੱਤਰੇ ਬਹੁਤੇ ਪਰਿਵਾਰਾਂ ਦੇ ਰੋਹ ਦੀ ਤੜ ਦੇਖਣ ਵਾਲੀ ਹੈ। ਪਿੰਡ ਬਾਦਲ ਅਤੇ ਪਟਿਆਲਾ ‘ਚ ਛੇ ਦਿਨਾ ਕਿਸਾਨ ਮੋਰਚਾ ਲੱਗਿਆ ਹੈ ਜਿਸ ਤੋਂ ਉੱਭਰੇ ਨਵੇਂ ਰੰਗ ਧਰਵਾਸਾ ਦੇਣ ਵਾਲੇ ਹਨ।ਪਟਿਆਲਾ ਮੋਰਚੇ ‘ਚ ਹਰੀਪੁਰ ਦਾ 75 ਵਰ੍ਹਿਆਂ ਦਾ ਬਜ਼ੁਰਗ ਪੁੱਜਿਆ, ਜਿਸ ਨੇ ਜੇਬ ‘ਚੋਂ ਇੱਕ ਹਜ਼ਾਰ ਰੁਪਏ ਕੱਢ ਕੇ ਮੋਰਚੇ ਨੂੰ ਫੰਡ ਦੇਣਾ ਚਾਹਿਆ। ਕਿਸਾਨ ਆਗੂ ਮਨਜੀਤ ਨਿਆਲ ਨੇ ਲੈਣ ਤੋਂ ਇਨਕਾਰ ਕੀਤਾ ਤਾਂ ਬਜ਼ੁਰਗ ਨੇ ਕਿਹਾ ਕਿ ਉਸ ਨੇ ਤਾਂ ਬੁਢਾਪਾ ਪੈਨਸ਼ਨ ਜੋੜ-ਜੋੜ ਕੇ ਚੰਦ ਛਿੱਲੜ ਰੱਖੇ ਸਨ, ਉਹੀ ਹੁਣ ਕਿਸਾਨੀ ਮੋਰਚੇ ਨੂੰ ਦੇਣਾ ਚਾਹੁੰਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਬਜ਼ੁਰਗੋ, ਨਹੀਂ ਮੰਨਦੇ ਤਾਂ ਇੱਕ ਰੁਪਈਆ ਦੇ ਦਿਓ..ਸਾਨੂੰ ਤਾਂ ਥੋਡਾ ਉਹੀ ਲੱਖ ਵਰਗਾ ਹੈ। ਪਿੰਡ ਕੋਠਾ ਗੁਰੂ (ਬਠਿੰਡਾ) ‘ਚ ਕਿਸਾਨ ਆਗੂ ਜਦੋਂ ਰਾਸ਼ਨ ਇਕੱਠਾ ਕਰ ਰਹੇ ਸਨ ਤਾਂ ਇਕ ਸਫ਼ਾਈ ਕਰਮਚਾਰੀ ਦੇਵਕਰਨ ਨੇ ਜੇਬ ‘ਚੋਂ ਦਸ ਰੁਪਏ ਦਾ ਨੋਟ ਕੱਢਿਆ ਤੇ ਕਿਸਾਨ ਆਗੂਆਂ ਨੂੰ ਭੇਟ ਕਰ ਦਿੱਤਾ। ਦੇਵਕਰਨ ਆਖਦਾ ਹੈ ਕਿ ਖੇਤ ਬਚਣਗੇ ਤਾਂ ਪਿੰਡ ਬਚਣਗੇ, ਪਿੰਡ ਰਸਦੇ ਰਹਿਣਗੇ ਤਾਂ ਉਨ੍ਹਾਂ ਦਾ ਪਰਿਵਾਰ ਪਲੇਗਾ।
ਪਿੰਡ ਬਾਦਲ ਦੇ ਮੋਰਚੇ ‘ਚ ਟਰਾਈਸਾਈਕਲ ‘ਤੇ ਇੱਕ ਅੰਗਹੀਣ ਪੁੱਜਿਆ ਜਿਸ ਨੇ ਡੰਡੇ ‘ਤੇ ਝੰਡੇ ਲਾਏ ਹੋਏ ਸਨ। ਦਸ ਰੁਪਏ ਦਾ ਨੋਟ ਲੈ ਕੇ ਪੰਡਾਲ ‘ਚ ਪਿੱਛੇ ਖੜ੍ਹਾ ਸੀ। ਆਖ ਰਿਹਾ ਸੀ ਕਿ ਮੇਰਾ ਇਹੋ ਤਿਲ-ਫੁਲ ਕਬੂਲ ਕਰੋ। ਜਦੋਂ ਜ਼ਿੰਦਗੀ ਮੌਤ ਦਾ ਸਵਾਲ ਬਣ ਜਾਵੇ ਤਾਂ ਖੇਤ ਜਾਗਦੇ ਹਨ ਅਤੇ ਪਿੰਡ ਉੱਠਦੇ ਹਨ।ਕਈ ਵਕੀਲਾਂ ਨੇ ਅੱਜ ਕਿਸਾਨਾਂ ਨੂੰ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਟਰਾਂਸਪੋਰਟ ਯੂਨੀਅਨ, ਤਰਕਸ਼ੀਲ ਤੇ ਦੋਧੀ ਵੀ ਪੂਰੀ ਤਰ੍ਹਾਂ ਕਿਸਾਨਾਂ ਨਾਲ ਡਟੇ ਹਨ। ਆਰਐੱਮਪੀ ਐਸੋਸੀਏਸ਼ਨ ਵੱਲੋਂ ਡਾਕਟਰੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਦੱਸਦੀ ਹੈ ਕਿ ਲੰਘੇ ਕੱਲ੍ਹ ਜਦੋਂ ਮੋਰਚਾ ਪਿੰਡ ਬਾਦਲ ਪੁੱਜਿਆ ਤਾਂ ਪਿੰਡ ਦੀਆਂ ਅੌਰਤਾਂ ਤੇ ਬੱਚਿਆਂ ਨੇ ਪਾਣੀ ਦੀ ਸੇਵਾ ਨਿਭਾਈ। ਕਈ ਅੌਰਤਾਂ ਅੱਜ ਮੋਰਚੇ ਵਾਲੇ ਲੰਗਰ ‘ਚ ਦੁੱਧ ਦੇਣ ਪੁੱਜ ਗਈਆਂ। ਮਾਨਸਾ ਦਾ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਦੱਸਦਾ ਹੈ ਕਿ ਪਿੰਡ ਤਾਮਕੋਟ ਅਤੇ ਜਵਾਹਰਕੇ ਦੇ ਕਈ ਆਗੂ ਸਿਆਸੀ ਧਿਰਾਂ ਤੋਂ ਟੁੱਟ ਕੇ ਕਿਸਾਨ ਧਿਰਾਂ ਦੇ ਮੈਂਬਰ ਬਣ ਗਏ ਹਨ। ਬਾਦਲ ਮੋਰਚੇ ‘ਚ ਅੱਜ ਨਿਰਮਲ ਸਿਵੀਆਂ ਗਾ ਰਿਹਾ ਸੀ..‘ਤੈਥੋਂ ਲੁੱਟ ਲਈਆਂ ਹਾੜ੍ਹੀਆਂ ਤੇ ਸੌਣੀਆਂ।‘ ਮੌੜ ਹਲਕੇ ਦਾ ਵੱਡਾ ਪਿੰਡ ਚਾਉਕੇ ਜਿੱਥੋਂ ਕਦੇ ਕਿਸਾਨੀ ਦੇ ਸੰਘਰਸ਼ਾਂ ਵਿੱਚ 30 ਤੋਂ ਜ਼ਿਆਦਾ ਕਿਸਾਨ ਨਹੀਂ ਤੁਰੇ ਸਨ, ਬਾਦਲ ਮੋਰਚੇ ‘ਚ ਇਸ ਪਿੰਡ ਤੋਂ ਛੇ ਵੱਡੀਆਂ ਬੱਸਾਂ ਭਰ ਕੇ ਪੁੱਜੀਆਂ ਹਨ ਜਿਨ੍ਹਾਂ ‘ਚ 50 ਫੀਸਦੀ ਨੌਜਵਾਨ ਸਨ।
ਲੰਘੇ ਕੱਲ੍ਹ ਜਿੱਥੋਂ ਵੀ ਕਿਸਾਨ ਪੈਦਲ ਮਾਰਚ ਕਰਦੇ ਹੋਏ ਲੰਘੇ, ਸੜਕਾਂ ਨੇੜਲੀਆਂ ਖੇਤੀ ਮੋਟਰਾਂ ਕਿਸਾਨਾਂ ਨੇ ਚਲਾ ਦਿੱਤੀਆਂ ਤਾਂ ਜੋ ਸੰਘਰਸ਼ੀ ਲੋਕ ਪਾਣੀ ਪੀ ਸਕਣ। ਕਿਸਾਨ ਆਗੂ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਲੰਬੀ ਹਲਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਖੁਦ ਮੋਰਚੇ ਵਿਚ ਆ ਕੇ ਪੇਸ਼ਕਸ਼ ਕਰ ਕੇ ਗਏ ਹਨ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕਿਸਾਨ ਇਕਾਈਆਂ ਬਣਾਈਆਂ ਜਾਣ। ਜਵਾਨੀ ਨੇ ਕਿਸਾਨ ਮੋਰਚੇ ‘ਚ ਨਵਾਂ ਹੁਲਾਰਾ ਭਰ ਦਿੱਤਾ ਹੈ। ਪਿੰਡਾਂ ‘ਚੋਂ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਪੁੱਜ ਰਹੀਆਂ ਹਨ। ਪਿੰਡ-ਪਿੰਡ ਲੰਗਰ ਬਣ ਰਹੇ ਹਨ। ਪਟਿਆਲਾ ਮੋਰਚੇ ‘ਚ ਬੈਠੇ ਪਿੰਡ ਗੱਜੂਮਾਜਰਾ ਦੇ ਬਜ਼ੁਰਗ ਗੁਰਦੇਵ ਸਿੰਘ ਦਾ ਰੋਹ ਦੇਖਣ ਵਾਲਾ ਸੀ। ਆਖਣ ਲੱਗਾ ਕਿ ਨਿੱਕੇ ਹੁੰਦਿਆਂ ਪਿਓ-ਦਾਦੇ ਨਾਲ ਲੱਗ ਕੇ ਹਲ ਚਲਾਏ, ਬੰਜਰ ਭੰਨੇ। ਨਾਲ ਹੀ ਆਖਿਆ ਕਿ ਕੇਂਦਰ ਦੀ ਅੜੀ ਵੀ ਭੰਨਾਗੇ। ਉਸ ਦਾ ਕਹਿਣਾ ਸੀ ਕਿ ਜਦੋਂ ਹਕੂਮਤ ਚੀੜ੍ਹਾਪਣ ਦਿਖਾਏ, ਉਦੋਂ ਘਰਾਂ ਵਿਚ ਬੈਠਣਾ ਗ਼ਲਤ ਹੈ। ਪਟਿਆਲਾ ਦੇ ਬਲਾਕ ਸਨੌਰ, ਘਨੌਰ ਅਤੇ ਭੁੱਨਰਹੇੜੀ ਦੇ ਪਿੰਡਾਂ ‘ਚੋਂ ਕਿਸਾਨ ਮੋਰਚੇ ਲਈ ਦੁੱਧ ਭੇਜਿਆ ਜਾ ਰਿਹਾ ਹੈ। ਸੱਚਮੁੱਚ ਕਿਸਾਨੀ ਸੰਘਰਸ਼ ‘ਚ ਉਤਰੀ ਜਵਾਨੀ ਨੇ ਇਸ ਰੋਹ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ ਹੈ।

No comments:
Post a Comment