ਕੈਂਸਰ ਮਰੀਜ ਹਾਰੇ,ਵੀ.ਆਈ.ਪੀ ਘੋੜੇ ਜੇਤੂ।
ਚਰਨਜੀਤ ਭੁੱਲਰ
ਬਠਿੰਡਾ : ਕੈਂਸਰ ਦੇ ਮਰੀਜ਼ਾਂ ਨਾਲੋਂ ਤਾਂ ਵੀ.ਆਈ.ਪੀ ਘੋੜੇ ਚੰਗੇ ਹਨ ਜਿਨ੍ਹਾਂ ਲਈ ਪੌਣੇ ਦੋ ਕਰੋੜ 'ਚ ਪਿੰਡ ਬਾਦਲ 'ਚ ਸਰਕਾਰੀ ਹਸਪਤਾਲ ਬਣ ਗਿਆ ਹੈ। ਕੈਂਸਰ ਹਸਪਤਾਲ ਲਈ ਸਰਕਾਰੀ ਖਜ਼ਾਨੇ 'ਚ ਪੈਸ਼ਾ ਨਹੀਂ। ਪ੍ਰਾਈਵੇਟ ਕੰਪਨੀ ਕੈਂਸਰ ਹਸਪਤਾਲ ਬਣਾ ਰਹੀ ਹੈ ਜਦੋਂ ਕਿ ਘੋੜਿਆ ਦਾ ਹਸਪਤਾਲ ਸਰਕਾਰੀ ਰਾਸ਼ੀ ਨਾਲ ਬਣ ਕੇ ਤਿਆਰ ਹੈ। ਪਸ਼ੂ ਪਾਲਣ ਮਹਿਕਮਾ ਮੁਕਤਸਰ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 247 'ਚ ਇਹ ਸੂਚਨਾ ਦਿਤੀ ਗਈ ਹੈ ਕਿ ਪਿੰਡ ਬਾਦਲ ਦੇ ਪੋਲੀਕਲੀਨਿਕ ਕੰਪਲੈਕਸ 'ਚ ਸਰਕਾਰ ਵਲੋਂ ਘੋੜਿਆਂ ਦਾ ਹਸਪਤਾਲ ਖੋਲਿਆ ਜਾ ਰਿਹਾ ਹੈ ਜੋ ਕਿ ਨਿਰੋਲ ਸਰਕਾਰੀ ਹੋਵੇਗਾ। ਸੂਚਨਾ ਅਨੁਸਾਰ ਪੇਂਡੂ ਵਿਕਾਸ ਮਹਿਕਮੇ ਵਲੋਂ ਇਸ ਸਰਕਾਰੀ ਹਸਪਤਾਲ ਵਾਸਤੇ 1,75,19,000 ਰੁਪਏ ਵੀ ਭੇਜ ਦਿੱਤੇ ਗਏ ਸਨ ਜਿਸ ਨਾਲ ਹੁਣ ਹਸਪਤਾਲ ਤਿਆਰ ਹੋ ਗਿਆ ਹੈ। ਘੋੜਿਆਂ ਦੇ ਹਸਪਤਾਲ ਵਾਰੇ ਇਹ ਤਰਕ ਦਿੱਤਾ ਗਿਆ ਹੈ ਕਿ ਲੋਕਾਂ ਦੀ ਮੰਗ ਸੀ। ਦੱਸਣਯੋਗ ਹੈ ਕਿ ਪਿੰਡ ਬਾਦਲ 'ਚ ਹੀ ਮੁੱਖ ਮੰਤਰੀ ਪੰਜਾਬ ਦਾ ਸਟੱਡ ਫਾਰਮ ਹੈ। ਉਂਝ ਮੁੱਖ ਮੰਤਰੀ ਦੇ ਜੱਦੀ ਜ਼ਿਲੇ 'ਚ ਅੱਧੀ ਦਰਜ਼ਨ ਸਟੱਡ ਫਾਰਮ ਹਨ। ਇਸ ਹਸਪਤਾਲ ਦੀ ਉਸਾਰੀ ਪੰਜਾਬ ਮੰਡੀ ਬੋਰਡ ਤੋਂ ਕਰਵਾਈ ਗਈ ਹੈ।
ਬਠਿੰਡਾ ਸੰਸਦੀ ਹਲਕੇ ਦੇ ਪਿੰਡ ਬਾਦਲ 'ਚ ਸਾਲ 2001 'ਚ ਜ਼ਿਲਾ ਪੱਧਰ ਦਾ ਵੈਟਰਨਰੀ ਪੋਲੀਕਲੀਨਿਕ ਬਣਾਇਆ ਗਿਆ ਸੀ ਜਿਸ 'ਤੇ 79.68 ਲੱਖ ਰੁਪਏ ਖਰਚ ਹੋਏ ਸਨ। ਜਦੋਂ ਕਿ ਪੰਜਾਬ ਭਰ ਦੇ ਹਰ ਜ਼ਿਲੇ 'ਚ ਜ਼ਿਲਾ ਪੱਧਰ ਦਾ ਵੈਟਰਨਰੀ ਪੋਲੀਕਲੀਨਿਕ ਜ਼ਿਲਾ ਹੈਡ ਕੁਆਰਟਰ 'ਤੇ ਬਣਿਆ ਹੋਇਆ ਹੈ। ਇਹੋ ਜ਼ਿਲ੍ਹਾ ਹੈ ਜਿਥੇ ਵੈਟਰਨਰੀ ਪੌਲੀਕਲੀਨਿਕ ਜ਼ਿਲਾ ਕੁਆਰਟਰ ਦੀ ਥਾਂ ਇੱਕ ਪਿੰਡ 'ਚ ਬਣਾਇਆ ਗਿਆ ਹੈ ਜੋ ਕਿ ਜ਼ਿਲਾ ਹੈਡਕੁਆਰਟਰ ਤੋਂ ਕਾਫੀ ਦੂਰ ਪੈਂਦਾ ਹੈ। ਪਿੰਡ ਬਾਦਲ 'ਚ ਪੋਲੀਕਲੀਨਿਕ ਤੇ ਹਸਪਤਾਲ 27 ਕਨਾਲ 4 ਮਰਲੇ 'ਚ ਬਣੇ ਹੋਏ ਹਨ। ਇਸ ਹਸਪਤਾਲ ਤੇ ਪੋਲੀਕਲੀਨਿਕ ਲਈ ਇੱਕ ਵੈਟਰਨਰੀ ਅਫਸਰ,ਦੋ ਵੈਟਰਨਰੀ ਇੰਸਪੈਕਟਰ,ਇੱਕ ਲਬਾਟਰੀ ਸਹਾਇਕ, ਦੋ ਦਰਜਾ ਚਾਰ ਮੁਲਾਜ਼ਮਾਂ ਦੀਆਂ ਅਸਾਮੀਆ ਮਨਜ਼ੂਰ ਹਨ। ਇਥੇ ਕੋਈ ਅਸਾਮੀ ਖਾਲੀ ਨਹੀਂ ਹੈ। ਸੂਤਰ ਆਖਦੇ ਹਨ ਕਿ ਇਹ ਤਸਵੀਰ ਦਾ ਇੱਕ ਪਾਸਾ ਹੈ ਕਿ ਵੀ.ਆਈ.ਪੀ ਪਿੰਡ ਬਾਦਲ ਦੇ ਪਸ਼ੂਆਂ ਤੇ ਘੋੜਿਆ ਲਈ ਫੰਡਾਂ ਦੇ ਗੱਫੇ ਦਿੱਤੇ ਗਏ ਹਨ। ਦੂਸਰਾ ਪਾਸਾ ਬਠਿੰਡਾ ਜ਼ਿਲੇ ਦੇ ਕੈਂਸਰ ਪੀੜਤਾਂ ਦੀ ਤਸਵੀਰ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਇਲਾਜ ਵਾਸਤੇ ਇੱਕ ਸਰਕਾਰੀ ਹਸਪਤਾਲ ਵੀ ਨਸੀਬ ਨਹੀਂ ਹੋ ਸਕਿਆ ਹੈ। ਇਕੱਲੇ ਬਠਿੰਡਾ ਜ਼ਿਲੇ 'ਚ ਦੋ ਹਜ਼ਾਰ ਤੋਂ ਉਪਰ ਕੈਂਸਰ ਪੀੜਤ ਹਨ।
ਕੈਂਸਰ ਪੀੜਤਾਂ ਨੂੰ ਇਲਾਜ ਲਈ ਸਰਕਾਰੀ ਦਫਤਰਾਂ 'ਚ ਚੱਕਰ ਕੱਟਣੇ ਪੈ ਰਹੇ ਹਨ। ਦਰਜ਼ਨਾਂ ਕੈਂਸਰ ਪੀੜਤ ਤਾਂ ਸਰਕਾਰੀ ਰਾਸ਼ੀ ਉਡੀਕਦੇ ਹੀ ਰੱਬ ਨੂੰ ਪਿਆਰੇ ਹੋ ਗਏ ਹਨ। ਸਰਕਾਰ ਵਲੋਂ ਕੈਂਸਰ ਪੀੜਤਾਂ ਨਾਲ ਹਸਪਤਾਲ ਬਣਾਉਣ ਦੇ ਵਾਅਦੇ ਕੀਤੇ ਗਏ ਸਨ। ਆਖਰ ਹੁਣ ਸਰਕਾਰ ਨੇ ਖੁਦ ਕੈਂਸਰ ਹਸਪਤਾਲ ਬਣਾਉਣ ਤੋਂ ਹੱਥ ਖੜੇ ਕਰ ਦਿੱਤੇ ਹਨ। ਪ੍ਰਾਈਵੇਟ ਕੰਪਨੀ ਮੈਕਸ ਹੈਲਥ ਕੇਅਰ ਗਰੁਪ ਵਲੋਂ ਬਠਿੰਡਾ 'ਚ ਕੈਂਸਰ ਹਸਪਤਾਲ ਬਣਾਇਆ ਜਾ ਰਿਹਾ ਹੈ। ਸਰਕਾਰ ਵਲੋਂ ਪ੍ਰਾਈਵੇਟ ਕੰਪਨੀ ਨੂੰ ਹਸਪਤਾਲ ਬਣਾਉਣ ਲਈ 4.8 ਏਕੜ ਜਗ੍ਹਾਂ ਲੀਜ 'ਤੇ ਦਿੱਤੀ ਗਈ ਹੈ। ਮੈਕਸ ਹੈਲਥ ਕੇਅਰ ਦੇ ਖੇਤਰੀ ਡਾਇਰੈਕਟਰ ਡਾ . ਦਿਲਪ੍ਰੀਤ ਬਰਾੜ ਅਨੁਸਾਰ ਕੈਂਸਰ ਹਸਪਤਾਲ ਅਗਸਤ 2011 ਤੋਂ ਕੰਮ ਸ਼ੁਰੂ ਕਰ ਦੇਏਗਾ। ਸਿਵਲ ਸਰਜਨ ਬਠਿੰਡਾ ਦਾ ਕਹਿਣਾ ਸੀ ਕਿ ਪ੍ਰਾਈਵੇਟ ਕੰਪਨੀ ਹਸਪਤਾਲ ਤੋਂ ਪ੍ਰਾਪਤ ਆਮਦਨ ਚੋਂ 5 ਫੀਸਦੀ ਪੂੰਜੀ ਸਰਕਾਰ ਨੂੰ ਦੇਏਗੀ ਜਿਸ ਨਾਲ ਗਰੀਬ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਨਾਲ ਕਰੀਬ 100 ਕਰੋੜ ਰੁਪਏ ਦਾ ਸਮਰਪਤ ਫੰਡ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੰਪਨੀ ਵਲੋਂ ਹੀ ਹਸਪਤਾਲ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਸਿਹਤ ਮਹਿਕਮੇ ਵਲੋਂ ਹਸਪਤਾਲ ਲਈ ਜਗ੍ਹਾਂ ਲੀਜ 'ਤੇ ਦਿੱਤੀ ਗਈ ਹੈ। ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਤੇ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਇਸ ਤੋਂ ਇੱਕ ਤਾਂ ਇਹ ਸਾਫ ਹੈ ਕਿ ਸਰਕਾਰ ਨੂੰ ਇਨਸਾਨਾਂ ਤੋਂ ਵੱਧ ਵੀ.ਆਈ.ਪੀ ਘੋੜਿਆ ਦੀ ਚਿੰਤਾਂ ਹੈ। ਦੂਸਰਾ ਜੋ ਕੈਂਸਰ ਦਾ ਪ੍ਰਾਈਵੇਟ ਹਸਪਤਾਲ ਬਣ ਰਿਹਾ ਹੈ, ਉਸ ਤੋਂ ਇਹ ਉਮੀਦ ਰੱਖਣੀ ਕਿ ਗਰੀਬ ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ, ਮੂਰਖਤਾ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਸਰਕਾਰ ਘੋੜਿਆਂ ਪ੍ਰਤੀ ਤਾਂ ਸੁਹਿਰਦ ਹੈ ਪ੍ਰੰਤੂ ਮਨੁੱਖਾਂ ਦੀ ਜਾਨ ਦਾ ਕੋਈ ਫਿਕਰ ਨਹੀਂ ਹੈ। ਉਨ੍ਹਾਂ ਆਖਿਆ ਕਿ ਸਰਕਾਰ ਆਪਣੀਆਂ ਤਰਜ਼ੀਹਾਂ ਨਿਰਧਾਰਤ ਕਰੇ। ਉਨ੍ਹਾਂ ਆਖਿਆ ਕਿ ਦਵਾਈਆਂ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ ਤੇ ਨਿੱਜੀ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿੰਦੀ।

KASH VIP JANWAR VI "VOTE" PA SAKDE ..........
ReplyDeleteਕਾਸ਼ VIP ਜਾਨਵਰ ਵੀ ਵੋਟ ਪਾ ਸਕਦੇ.............