…ਉਹ ਅੱਗ ਅੱਜ ਵੀ ਸਾੜਦੀ ਹੈ ਕਾਲਜਾ
Posted On February - 21 - 2011
ਹੋਂਦ ਚਿੱਲੜ ਪੀੜਤਾਂ ਦੀ ਦਾਸਤਾਨ
ਚਰਨਜੀਤ ਭੁੱਲਰ
ਬਠਿੰਡਾ, 20 ਫਰਵਰੀ
ਬਠਿੰਡਾ, 20 ਫਰਵਰੀ
ਉਤਮ ਸਿੰਘ ਨੂੰ ਉਹ ਦਿਨ ਭੁਲਾਇਆ ਨਹੀਂ ਭੁੱਲਦਾ। 27 ਵਰ੍ਹਿਆਂ ਮਗਰੋਂ ਵੀ ਮਾਸੂਮਾਂ ਦਾ ਚੀਕ ਚਿਹਾੜਾ ਉਸ ਦਾ ਪਿੱਛਾ ਨਹੀਂ ਛੱਡਦਾ। ਉਸ ਕਾਲੇ ਦਿਨ ਬਜ਼ੁਰਗਾਂ ਵੱਲੋਂ ਭਰੇ ਤਰਲੇ ਉਸ ਦੇ ਜ਼ਿਹਨ ‘ਚੋਂ ਨਿਕਲੇ ਨਹੀਂ। ਇਕੱਲਾ ਉਤਮ ਸਿੰਘ ਹੀ ਨਹੀਂ, ਉਸ ਦੇ ਤਿੰਨ ਭਰਾ ਵੀ ਇਸ ਤਰਾਸਦੀ ‘ਚੋਂ ਹਾਲੇ ਨਿਕਲ ਨਹੀਂ ਸਕੇ। ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਵੱਲੋਂ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿੱਚ ‘84 ਦੇ ਕਤਲੇਆਮ ਮੌਕੇ ਮਾਰੇ ਸਿੱਖ ਪਰਿਵਾਰਾਂ ਦੀ ਪੜਤਾਲ ਨੇ ਮੁੜ ਇਨ੍ਹਾਂ ਪਰਿਵਾਰਾਂ ਨੂੰ ‘ਕਾਲੇ ਦਿਨਾਂ’ ਦਾ ਚੇਤਾ ਕਰਾ ਦਿੱਤਾ ਹੈ। ਜ਼ਿਲ੍ਹਾ ਰਿਵਾੜੀ ਦੇ ਪਿੰਡ ਹੋਂਦ ਚਿੱਲੜ ‘ਚੋਂ ਸਿੱਖ ਕਤਲੇਆਮ ਵਿੱਚੋਂ ਬਚੇ ਅੱਧੀ ਦਰਜਨ ਪਰਿਵਾਰ ਇਸ ਵੇਲੇ ਬਠਿੰਡਾ ‘ਚ ਰਹਿ ਰਹੇ ਹਨ। ਇਨ੍ਹਾਂ ਪਰਿਵਾਰਾਂ ਨੇ ਅੱਜ ਆਪਣੀ ਦੁੱਖਾਂ ਦੀ ਦਾਸਤਾਨ ਸਾਂਝੀ ਕੀਤੀ। ਵਰ੍ਹਿਆਂ ਮਗਰੋਂ ਵੀ ਉਨ੍ਹਾਂ ਦੇ ਚਿਹਰਿਆਂ ‘ਤੇ ਸਹਿਮ ਦਾ ਪਰਛਾਵਾਂ ਦਿਸ ਰਿਹਾ ਸੀ। ਇਨ੍ਹਾਂ ਪਰਿਵਾਰਾਂ ਨੇ ਆਪਣੇ ਅੱਖੀਂ ਉਸ ਮਾਹੌਲ ਨੂੰ ਦੇਖਿਆ।
ਉਤਮ ਸਿੰਘ ਦੱਸਦਾ ਹੈ ਕਿ 2 ਨਵੰਬਰ, 1984 ਨੂੰ ਸਵੇਰੇ 11 ਵਜੇ ਕਰੀਬ ਤਿੰਨ ਹਜ਼ਾਰ ਲੋਕਾਂ ਨੇ ਪਿੰਡ ਹੋਂਦ ਚਿੱਲੜ ਨੂੰ ਘੇਰਾ ਪਾਇਆ ਅਤੇ ਸਾਰੇ ਪਿੰਡ ਨੂੰ ਅੱਗ ਲਾ ਦਿੱਤੀ। ਉਸ ਦੇ ਸਾਹਮਣੇ ਸਭ ਤੋਂ ਪਹਿਲਾਂ ਬਜ਼ੁਰਗ ਗੁਲਾਬ ਸਿੰਘ ਦੇ ਘਰ ਨੂੰ ਅੱਗ ਲਾਈ ਗਈ। ਗੁਲਾਬ ਸਿੰਘ ਦੇ ਪਰਿਵਾਰ ਦੇ ਤਿੰਨ ਲੜਕੇ, ਉਨ੍ਹਾਂ ਦੀਆਂ ਪਤਨੀਆਂ ਸਮੇਤ ਕਰੀਬ 10 ਮੈਂਬਰ ਜਿੰਦਾ ਜਲਾ ਦਿੱਤੇ ਗਏ। ਫਿਰ ਗੁਰਦਿਆਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਉਸ ਦੇ ਪਰਿਵਾਰ ਦੇ ਇਕ ਦਰਜਨ ਮੈਂਬਰਾਂ ਨੂੰ ਤੇਲ ਪਾ ਕੇ ਜਿੰਦਾ ਸਾੜ ਦਿੱਤਾ।
ਉਸ ਨੇ ਦੱਸਿਆ ਕਿ ਚਾਰ ਚੁਫੇਰੇ ਹਾਹਾਕਾਰ ਮੱਚੀ ਹੋਈ ਸੀ। ਹਰ ਕੋਈ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਉਣ ਦੇ ਤਰਲੇ ਮਾਰ ਰਿਹਾ ਸੀ। ਉਤਮ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੋ ਕਮਰਿਆਂ ‘ਚ ਕਰੀਬ 45 ਜੀਅ ਸਨ। ਹਮਲਾਵਾਰਾਂ ਨੇ ਇੱਕੋ ਹੱਲੇ ਸਭ ਦਰਵਾਜ਼ੇ ਤੋੜ ਸੁੱਟੇ। ਤੇਲ ਦੀਆਂ ਭਰੀਆਂ ਬਾਲਟੀਆਂ ਸੁੱਟ ਕੇ ਅੱਗ ਲਾ ਦਿੱਤੀ ਜਿਸ ‘ਚ ਉਸ ਦੇ ਤਾਏ ਤੇ ਭਰਜਾਈ ਦੀ ਮੌਕੇ ‘ਤੇ ਹੀ ਮੌਤ ਹੋ ਗਏ ਤੇ ਬਾਕੀ ਜਾਨ ਬਚਾਉਂਦੇ ਭੱਜ ਨਿਕਲੇ। ਕਤਲੇਆਮ ‘ਚੋਂ ਬਚੇ ਕੇਸਰ ਸਿੰਘ ਤੇ ਰਣਜੀਤ ਸਿਘ ਨੇ ਦੱਸਿਆ ਕਿ ਅਚਾਨਕ ਪਿੰਡ ‘ਚ ਡੀਜ਼ਲ ਦਾ ਭਰਿਆ ਡਰੱਮ ਫਟ ਗਿਆ ਜਿਸ ਤੋਂ ਹਮਲਾਵਾਰ ਡਰ ਗਏ। ਉਹ ਗੋਲੀ ਚਲਾਉਂਦੇ ਹੋਏ ਪਿੰਡ ‘ਚੋਂ ਨਿਕਲ ਗਏ। ਪੰਜ ਘੰਟੇ ਮੌਤ ਪਿੰਡ ਦੇ ਹਰ ਘਰ ‘ਚੋਂ ਜ਼ਿੰਦਗੀਆਂ ਤਲਾਸ਼ਦੀ ਰਹੀ। ਛੇ ਪਰਿਵਾਰਾਂ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਹਮਲਾਵਾਰਾਂ ਨੇ ਪਿੰਡ ਦੇ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ ਬਚਦੇ ਬਚਾਉਂਦੇ ਰਾਤ ਨੂੰ ਗੁਆਂਢੀ ਪਿੰਡ ਧਨੋਰਾ ਦੇ ਗੁਰੂ ਘਰ ‘ਚ ਪੁੱਜ ਗਏ ਜਿੱਥੇ ਉਨ੍ਹਾਂ ਨੇ ਅਰਦਾਸ ਕੀਤੀ। ਮਗਰੋਂ ਦੂਸਰੇ ਪਿੰਡ ਨੂਰਪੁਰ ਦੇ ਜਾਟ ਮਹਿੰਗਾ ਰਾਮ ਦੇ ਘਰ ਪੁੱਜ ਗਏ ਜਿੱਥੇ ਉਨ੍ਹਾਂ ਨੇ ਰਾਤੋ-ਰਾਤ ਹੀ ਉਨ੍ਹਾਂ ਨੂੰ ਟਰੈਕਟਰ ਟਰਾਲੀਆਂ ‘ਤੇ ਰਿਵਾੜੀ ਤੋਂ ਤਿੰਨ ਕਿਲੋਮੀਟਰ ਦੂਰ ਰਠੌੜ ਢਾਣੀ ‘ਚ ਪਹੁੰਚਾ ਜਿੱਥੇ ਰਠੌੜ ਬਰਾਦਰੀ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ। ਕਤਲੇਆਮ ‘ਚ ਜ਼ਖਮੀ ਹੋਏ ਲੋਕਾਂ ਦੇ ਮੱਲਮ ਪੱਟੀ ਕੀਤੀ।
ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ ਅੱਠ ਦਿਨ ਉਸ ਪਿੰਡ ‘ਚ ਰਹੇ। ਹਫਤੇ ਮਗਰੋਂ ਐਸ.ਡੀ.ਐਮ. ਨੇ ਜਦੋਂ ਪਿੰਡ ਹੋਂਦ ਚਿੱਲੜ ਦਾ ਦੌਰਾ ਕੀਤਾ ਤਾਂ ਚਾਰ ਚੁਫੇਰੇ ਜਲੀਆ ਲਾਸ਼ਾਂ ਸਨ, ਫੂਕੇ ਹੋਏ ਘਰਾਂ ‘ਚੋਂ ਰਾਖ ਉਡ ਰਹੀ ਸੀ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਪਿੰਡ ‘ਚ 17 ਦੁਕਾਨਾਂ ਨੂੰ ਵੀ ਸਾੜ ਦਿੱਤਾ ਗਿਆ। ਇਸ ਉਜਾੜੇ ਬਦਲੇ ਪ੍ਰਸ਼ਾਸਨ ਨੇ ਉਸ ਵੇਲੇ ਉਨ੍ਹਾਂ ਦੀ ਸਿਰਫ 10 ਹਜ਼ਾਰ ਰੁਪਏ ਮਦਦ ਕੀਤੀ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ 1985 ‘ਚ ਪੰਜਾਬ ਆ ਗਏ ਸਨ। ਇਕ ਸਾਲ ਮਗਰੋਂ ਉਹ ਬਠਿੰਡਾ ਆ ਕੇ ਵਸ ਗਏ ਅਤੇ ਰੁਜ਼ਗਾਰ ਸ਼ੁਰੂ ਕਰ ਦਿੱਤਾ। ਉਤਮ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਇਕ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦਿੱਤੇ ਹਨ, ਬਾਕੀ ਕਿਸੇ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਠੋਸ ਮੁਆਵਜ਼ਾ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਲ ਬਚੇ ਕੁਝ ਪਰਿਵਾਰ ਲੁਧਿਆਣਾ ਵਿਖੇ ਹਨ ਜਿਨ੍ਹਾਂ ‘ਚ ਇੰਦਰ ਸਿੰਘ, ਬਲਵੰਤ ਸਿੰਘ, ਸਾਵਨ ਸਿੰਘ, ਪ੍ਰਤਾਪ ਸਿੰਘ ਤੇ ਹਰਨਾਮ ਸਿੰਘ ਸ਼ਾਮਲ ਹਨ। ਇਨ੍ਹਾਂ ਪਰਿਵਾਰਾਂ ਵੱਲੋਂ ਦਰਦ ਕਹਾਣੀ ਬਿਆਨ ਕਰਨ ਵੇਲੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਮੱਕੜ ਨੇ ਇਨ੍ਹਾਂ ਵਿਅਕਤੀਆਂ ਦੀ ਗੱਲਬਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਵੀ ਕਰਾਈ।

kamal de report hai. politicians kiven mare marai shikar wichon hissa bhalde nai, jahir hunda. underla sach eh v hai k aaj hissa akalin da hai taan kal nu kisse hor politician da v ho sakda. just like a HAFTA.
ReplyDeleteNovember 84 ਵਿਚ ਹਜਾਰਾਂ ਸਿਖ " ਦੰਗਿਆ " ਦੀ ਭੇਂਟ ਚੜ ਗਏ ਸਨ , ਹਜਾਰਾਂ " ਕਿਸਮਤ" ਨਾਲ ਬਚ ਗਏ ਸਨ... ਕੀ ਇਨਸਾਫ਼ ਹੋਇਆ ਸਾਰੀ ਦੁਨੀਆਂ ਜਾਂਦੀ ਹੈ. ਇਸ ਹਮਾਮ ਚ ਸਾਰੇ ਲੀਡਰ ਸਭ ਨੰਗੇ ਨੇ, ਫਰਕ ਸਿਰਫ ਇਹੀ ਹੈ ਕਿ ਕਈ " ਚੁੱਪ " ਰਹੇ ਅਤੇ ਕੁਝ ਸਮੇਂ ਸਮੇਂ "ਰਾਜਨੀਤੀ" ਕਰੀ ਜਾਂਦੇ ਹਨ ਤਾਂ ਕਿ ਆਪਣੀਆ ਸਿਆਸੀ ਰੋਟੀਆਂ ਪੱਕਦੀਆਂ ਰਹਿਣ...............
ReplyDelete