ਵੱਡੇ ਬਾਗਾਂ ਦੀ ਸਰਕਾਰ 'ਪਟਵਾਰੀ'..।
ਚਰਨਜੀਤ ਭੁੱਲਰ
ਬਠਿੰਡਾ : ਇਕੱਲੇ ਵੱਡੇ ਬਾਗਾਂ ਵਾਲੇ ਹੀ ਸਬਸਿਡੀ ਛੱਕ ਰਹੇ ਹਨ। ਸਰਕਾਰ ਮੁੜ ਘਿੜ ਚੰਦ ਕੁ ਧਨਾਢਾਂ ਨੂੰ ਸਬਸਿਡੀ ਦੇ ਰਹੀ ਹੈ। ਬਾਗਵਾਨੀ ਮਹਿਕਮੇ ਦੀ 'ਮਿਹਰ' ਹੈ ਕਿ ਛੋਟੇ ਬਾਗਵਾਨਾਂ ਨੂੰ ਤਾਂ ਇਸ ਸਬਸਿਡੀ ਦਾ ਇਲਮ ਹੀ ਨਹੀਂ ਹੁੰਦਾ। ਸਬਸਿਡੀ 'ਚ ਨਾਮ ਹਰ ਛੋਟੇ ਵੱਡੇ ਕਿਸਾਨ ਦਾ ਬੋਲਦਾ ਹੈ ਜਦੋਂ ਕਿ ਸਰਕਾਰ 'ਪਟਵਾਰੀ' ਵੱਡੇ ਕਿਸਾਨਾਂ ਦੀ ਬਣੀ ਹੋਈ ਹੈ। ਬਠਿੰਡਾ ,ਮੁਕਤਸਰ ਤੇ ਫਿਰੋਜਪੁਰ 'ਚ ਕੇਵਲ ਇੱਕ ਦਰਜ਼ਨ ਧਨਾਢ ਕਿਸਾਨਾਂ ਹਨ ਜਿਨ੍ਹਾਂ ਨੂੰ ਪੰਜ ਵਰ੍ਹਿਆਂ ਤੋਂ ਮੁੜ ਮੁੜ ਸਬਸਿਡੀ ਦਿੱਤੀ ਜਾ ਰਹੀ ਹੈ। ਮਾਲਵਾ ਦੇ ਤਿੰਨ ਜ਼ਿਲਿਆਂ 'ਚ ਕਿੰਨੂ ਵਾਲੇ ਬਾਗਵਾਨਾਂ ਦੀ ਗਿਣਤੀ 1200 ਦੇ ਕਰੀਬ ਹੈ ਜਦੋਂ ਕਿ ਮੰਡੀਕਰਨ 'ਤੇ ਸਬਸਿਡੀ ਕੇਵਲ 12 ਵੱਡੇ ਬਾਗਵਾਨਾਂ ਨੂੰ ਦਿੱਤੀ ਜਾ ਰਹੀ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਕੇਵਲ ਦੋ ਬਾਗਵਾਨ ਹੀ ਲੱਖਾਂ ਰੁਪਏ ਸਬਸਿਡੀ ਦਾ ਲੈ ਰਹੇ ਹਨ ਜਦੋਂ ਕਿ ਬਾਕੀ 400 ਬਾਗਵਾਨਾਂ ਨੂੰ ਇਹ ਸਬਸਿਡੀ ਮਿਲੀ ਹੀ ਨਹੀਂ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਦੇ ਕੇਵਲ ਸੱਤ ਵੱਡੇ ਬਾਗਵਾਨ ਹਨ ਜਿਨ੍ਹਾਂ ਨੂੰ ਸਬਸਿਡੀ ਮਿਲ ਰਹੀ ਹੈ ਜਦੋਂ ਕਿ ਬਾਕੀ ਇਸ ਜ਼ਿਲ੍ਹੇ ਦੇ 400 ਛੋਟੇ ਤੇ ਦਰਮਿਆਨੇ ਬਾਗਵਾਨਾਂ ਦੀ ਪਹੁੰਚ ਤੋਂ ਸਬਸਿਡੀ ਬਾਹਰ ਹੈ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ ਆਰ.ਟੀ.ਆਈ ਤਹਿਤ ਦਿੱਤੀ ਸੂਚਨਾ 'ਚ ਦੱਸਿਆ ਹੈ ਕਿ ਫਲ ਅਤੇ ਸਬਜ਼ੀਆਂ ਨੂੰ ਉਤਸਾਹਤ ਕਰਨ ਵਾਸਤੇ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਸਕੀਮ ਸਾਲ 1997-98 'ਚ ਸ਼ੁਰੂ ਕੀਤੀ ਗਈ ਸੀ।
ਸੂਚਨਾ ਅਨੁਸਾਰ ਜੋ ਬਾਗਵਾਨ ਪੰਜਾਬ ਬਾਰਡਰ ਤੋਂ 500 ਕਿਲੋਮੀਟਰ ਮੰਡੀਕਰਨ ਕਰਦੇ ਹਨ, ਉਨ੍ਹਾਂ ਨੂੰ ਕਿੰਨੂ ਦੀ ਵੈਕਸਿੰਗ ਅਤੇ ਗ੍ਰੇਡਿੰਗ 'ਤੇ 50 ਫੀਸਦੀ ਸਬਸਿਡੀ ਅਤੇ ਪ੍ਰੀ ਕੁਲਿੰਗ ਅਤੇ ਕੋਲਡ ਸਟੋਰੇਜ 'ਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਫਲ ਅਤੇ ਸਬਜੀਆਂ ਦੀ ਅੰਦਰੂਨੀ ਢੁਆਈ ਦੇ ਖਰਚੇ 'ਤੇ 25 ਫੀਸਦੀ ਸਬਸਿਡੀ ਦਿਤੀ ਜਾਂਦੀ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ 'ਚ ਸਾਲ 2006-07 ਤੋਂ ਦਸੰਬਰ 2010 ਤੱਕ ਕੇਵਲ ਦੋ ਵੱਡੇ ਬਾਗਵਾਨਾਂ ਨੂੰ ਹੀ ਮੰਡੀਕਰਨ 'ਤੇ 9.10 ਲੱਖ ਰੁਪਏ ਸਬਸਿਡੀ ਦਿੱਤੀ ਹੈ ਅਤੇ ਇਸ ਚੋਂ ਵੀ ਇੱਕ ਬਾਗਵਾਨ ਨੇ ਇਕੱਲੇ ਨੇ ਹੀ 6.49 ਲੱਖ ਰੁਪਏ ਦੀ ਸਬਸਿਡੀ ਪ੍ਰਾਪਤ ਕੀਤੀ ਹੈ। ਜ਼ਿਲ੍ਹੇ 'ਚ ਜੋ ਬਾਕੀ 400 ਬਾਗਵਾਨ ਹਨ,ਉਨ੍ਹਾਂ ਤੱਕ ਇਹ ਸਬਸਿਡੀ ਪੁੱਜੀ ਨਹੀਂ ਹੈ। ਜ਼ਿਲ੍ਹਾ ਮੁਕਤਸਰ ਦੇ ਸੱਤ ਵੱਡੇ ਬਾਗਵਾਨਾਂ ਨੂੰ ਇਸੇ ਸਮੇਂ ਦੌਰਾਲ 19.58 ਲੱਖ ਦੀ ਸਬਸਿਡੀ ਦਿੱਤੀ ਗਈ ਹੈ। ਜ਼ਿਲ੍ਹਾ ਫਿਰੋਜਪੁਰ ਦੇ ਪੰਜ ਧਨਾਢ ਬਾਗਵਾਨਾਂ ਨੂੰ ਲੰਘੇ ਪੰਜ ਵਰ੍ਹਿਆਂ 'ਚ ਮੰਡੀਕਰਨ ਆਦਿ 'ਤੇ 20.20 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਪੰਜ ਵਰ੍ਹਿਆਂ ਨੂੰ ਇੱਕੋ ਕਿਸਾਨਾਂ ਨੂੰ ਮੁੜ ਮੁੜ ਸਬਸਿਡੀ ਦਿੱਤੀ ਜਾ ਰਹੀ ਹੈ। ਆਮ ਬਾਗਵਾਨਾਂ ਤੱਕ ਤਾਂ ਸਬਸਿਡੀ ਸਕੀਮਾਂ ਹੀ ਪੁੱਜ ਨਹੀਂ ਰਹੀਆਂ ਹਨ। ਏਨਾ ਜ਼ਰੂਰ ਹੈ ਕਿ ਬਾਗ ਲਗਾਉਣ ਵੇਲੇ ਦਿੱਤੀ ਜਾਣ ਵਾਲੀ ਸਬਸਿਡੀ ਜ਼ਰੂਰ ਹਰ ਬਾਗਵਾਨ ਤੱਕ ਪੁੱਜਦੀ ਹੈ।
ਇਲਾਕੇ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਚੋਣਵੇਂ ਕਿਸਾਨਾਂ ਨੂੰ ਸਾਲ 2006-07 'ਚ 1,34,800 ਰੁਪਏ ਦੀ ਸਬਸਿਡੀ ਦਿੱਤੀ ਗਈ ਜਦੋਂ ਕਿ ਸਾਲ 2007-08 'ਚ ਇਹ ਸਬਸਿਡੀ 9,91,354 ਰੁਪਏ ਦੀ ਦਿੱਤੀ ਗਈ। ਇਸੇ ਤਰ੍ਹਾਂ ਸਾਲ 2008-09 'ਚ 4,47,395 ਰੁਪਏ ਦੀ ਸਬਸਿਡੀ ਦਿੱਤੀ ਗਈ ਅਤੇ ਸਾਲ 2009-10 'ਚ 33,16,417 ਰੁਪਏ ਦੀ ਸਬਸਿਡੀ ਦਿੱਤੀ ਗਈ । ਚਾਲੂ ਮਾਲੀ ਸਾਲ ਦੌਰਾਨ ਹਾਲੇ ਸਬਸਿਡੀ ਦੀ ਕੋਈ ਰਾਸ਼ੀ ਜਾਰੀ ਨਹੀਂ ਹੋਈ ਹੈ। ਕੌਮੀ ਅਵਾਰਡ ਜੇਤੂ ਬਾਗਵਾਨ ਸ੍ਰੀ ਸੁਖਪਾਲ ਸਿੰਘ ਭੁੱਲਰ ਦਾ ਤਰਕ ਸੀ ਕਿ ਆਮ ਕਿਸਾਨ ਮੰਡੀਕਰਨ 'ਤੇ ਇਸ ਕਰਕੇ ਸਬਸਿਡੀ ਨਹੀਂ ਲੈ ਸਕੇ ਕਿਉਂਕਿ ਉਹ ਮੰਡੀਕਰਨ 'ਚ ਖਤਰਾ ਮੁੱਲ ਨਹੀਂ ਲੈ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਕਿਸਾਨ ਪੰਜਾਬ ਦੇ ਬਾਰਡਰ ਤੋਂ 500 ਕਿਲੋਮੀਟਰ ਦੂਰ ਫਲ ਲਿਜਾਣ ਨੂੰ ਤਿਆਰ ਨਹੀਂ ਹੈ ਜਦੋਂ ਕਿ ਸਬਸਿਡੀ ਲਈ ਇਹ ਸ਼ਰਤ ਲਾਜ਼ਮੀ ਹੈ। ਸਰਕਾਰੀ ਸੂਚਨਾ ਅਨੁਸਾਰ ਦੂਸਰੇ ਮੁਲਕਾਂ ਨੂੰ ਫਲ ਅਤੇ ਸਬਜੀਆ ਨਿਰਯਾਤ ਕਰਦੇ ਹਨ, ਉਨ੍ਹਾਂ ਨੂੰ ਅਧੂਰੇ ਹਵਾਈ ਲੋਡ 'ਤੇ ਸਬਸਿਡੀ 30 ਫੀਸਦੀ ਅਤੇ ਪੂਰੇ ਹਵਾਈ ਲੋਡ 'ਤੇ ਸਬਸਿਡੀ 50 ਫੀਸਦੀ ਦਿੱਤੀ ਜਾਂਦੀ ਹੈ। ਸਮੁੰਦਰੀ ਭਾੜੇ 'ਤੇ ਸਬਸਿਡੀ 30 ਫੀਸਦੀ ਦਿੱਤੀ ਜਾਂਦੀ ਹੈ। ਪੰਜਾਬ ਦੇ ਕੇਵਲ ਚਾਰ ਜ਼ਿਲ੍ਹਿਆ ਪਟਿਆਲਾ,ਲੁਧਿਆਣਾ ,ਅੰਮ੍ਰਿਤਸਰਅਤੇ ਫਤਹਿਗੜ੍ਹ ਸਾਹਿਬ ਦੇ ਧਨਾਢ ਕਿਸਾਨ ਹੀ ਵਿਦੇਸ਼ਾਂ ਨੂੰ ਫਲ ਅਤੇ ਸਬਜ਼ੀਆਂ ਭੇਜ ਰਹੇ ਹਨ ਜਿਨ੍ਹਾਂ ਨੂੰ ਇਹ ਸਬਸਿਡੀ ਮਿਲ ਰਹੀ ਹੈ। ਸਾਲ 2005-06 ਤੋਂ ਹੁਣ ਤੱਕ ਵਿਦੇਸ਼ਾਂ ਨੂੰ ਫਲ ਅਤੇ ਸਬਜੀਆਂ ਭੇਜਣ ਵਾਲੇ ਵੱਡੇ ਕਿਸਾਨ 2.13 ਕਰੋੜ ਰੁਪਏ ਦੀ ਸਬਸਿਡੀ ਲੈ ਚੁੱਕੇ ਹਨ। ਸਾਲ 2008-09 'ਚ ਸਭ ਤੋਂ ਜਿਆਦਾ ਸਬਸਿਡੀ 57 ਲੱਖ ਰੁਪਏ ਜਾਰੀ ਕੀਤੀ ਗਈ। ਇਹ ਵੱਡੇ ਕਿਸਾਨ ਲੰਡਨ,ਸਿਡਨੀ,ਸਾਊਥ ਅਫਰੀਕਾ,ਯੂ.ਏ.ਈ, ਡੁੱਬਈ,ਯੂ.ਕੇ,ਦਮਨ,ਦੋਹਾ, ਸਾਰਜਾਹ ਆਦਿ ਮੁਲਕਾਂ ਨੂੰ ਫਲ ਅਤੇ ਸਬਜੀਆਂ ਭੇਜ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਸਬਸਿਡੀਆਂ ਦਾ ਵੱਡਾ ਹਿੱਸਾ ਤਾਂ ਧਨਾਢ ਕਿਸਾਨ ਹੀ ਛੱਕ ਰਹੇ ਹਨ ਜਦੋਂ ਕਿ ਸਰਕਾਰ ਪ੍ਰਚਾਰ ਕੁਝ ਹੋਰ ਕਰਦੀ ਹੈ। ਉਨ੍ਹਾਂ ਆਖਿਆ ਕਿ ਜੋ ਛੋਟੇ ਅਤੇ ਦਰਮਿਆਨੇ ਕਿਸਾਨ ਹਨ ਜਾਂ ਬਾਗਵਾਨ ਹਨ, ਉਨ੍ਹਾਂ ਤੱਕ ਤਾਂ ਬਹੁਤੀਆਂ ਸਬਸਿਡੀ ਸਕੀਮਾਂ ਪੁੱਜਦੀਆਂ ਹੀ ਨਹੀਂ ਹਨ ਕਿਉਂਕਿ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਵੱਡਿਆਂ ਨਾਲ ਮਿਲੇ ਹੁੰਦੇ ਹਨ ਜਿਸ ਕਰਕੇ ਰਿਆਇਤੀ ਸਹੂਲਤਾਂ ਦੀ ਗੱਲ ਆਮ ਬਾਗਵਾਨਾਂ ਤੱਕ ਪੁੱਜਦੀ ਹੀ ਨਹੀਂ ਕਰਦੇ ਹਨ ਅਤੇ ਨਾ ਹੀ ਆਮ ਬਾਗਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਇਸ ਸਬੰਧੀ ਪੱਖ ਜਾਣਨ ਲਈ ਬਾਗਵਾਨੀ ਪੰਜਾਬ ਦੇ ਡਾਇਰੈਕਟਰ ਨਾਲ ਗੱਲ ਕਰਨੀ ਚਾਹੀ ਪ੍ਰੰਤੂ ਉਨ੍ਹਾਂ ਫੋਨ ਅਟੈਂਡ ਨਾ ਕੀਤਾ ਅਤੇ ਨਾ ਹੀ ਬਠਿੰਡਾ ਦੇ ਡਿਪਟੀ ਡਾਇਰੈਕਟਰ ਨੇ ਫੋਨ ਅਟੈਂਡ ਕੀਤਾ।

No comments:
Post a Comment