ਲੋਕਾਂ ਤੋਂ ਦੂਰ ਤੇ ਸਰਕਾਰੀ ਖਜ਼ਾਨੇ ਦੇ ਨੇੜੇ ਰਹੇ ਬਠਿੰਡਾ ਦੇ ਵਿਧਾਇਕ
Posted On February - 12 - 2011
ਚਰਨਜੀਤ ਭੁੱਲਰ
ਬਠਿੰਡਾ, 11 ਫਰਵਰੀ
ਲੋਕਾਂ ਵਿੱਚੋਂ ਗਾਇਬ ਰਹੇ ਬਠਿੰਡਾ ਦੇ ਵਿਧਾਇਕ ਕਦੇ ‘ਭੱਤੇ’ ਲੈਣੋਂ ਨਹੀਂ ਖੁੰਝੇ ਹਨ। ਬਠਿੰਡਾ ਸੰਸਦੀ ਹਲਕੇ ਦੇ ਅੱਠ ਕਾਂਗਰਸੀ ਵਿਧਾਇਕ ਹਨ, ਜਿਨ੍ਹਾਂ ਲੰਘੇ 44 ਮਹੀਨਿਆਂ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ 1.82 ਕਰੋੜ ਰੁਪਏ ਤਨਖਾਹਾਂ ਤੇ ਭੱਤਿਆਂ ਦੇ ਲਏ ਹਨ। ਇਨ੍ਹਾਂ ਅੱਠਾਂ ਵਿਧਾਇਕਾਂ ਨੇ ਇਸ ਸਮੇਂ ਦੌਰਾਨ 71173 ਲੀਟਰ ਪੈਟਰੋਲ ਫੂਕਿਆ ਹੈ, ਜਿਸ ਨਾਲ ਕਰੀਬ 4.27 ਲੱਖ ਕਿਲੋਮੀਟਰ ਸਫਰ ਇਨ੍ਹਾਂ ਵਿਧਾਇਕਾਂ ਨੇ ਗੱਡੀਆਂ ‘ਤੇ ਕੀਤਾ ਹੈ। ਭਾਵੇਂ ਇਨ੍ਹਾਂ ਵਿਧਾਇਕਾਂ ਨੇ ਨਿਯਮਾਂ ਅਨੁਸਾਰ ਤਨਖਾਹਾਂ ‘ਤੇ ਭੱਤੇ ਲਏ ਹਨ ਪਰ ਇਨ੍ਹਾਂ ਨੇ ਹਲਕੇ ਵਿੱਚ ਐਨੀ ਫੁਰਤੀ ਨਹੀਂ ਦਿਖਾਈ, ਜਿੰਨੀ ਤਨਖਾਹਾਂ ਤੇ ਭੱਤੇ ਲੈਣ ਲਈ ਦਿਖਾਈ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਵਿਧਾਇਕਾਂ ਵੱਲੋਂ ਸਾਲ 2007-08 ਤੋਂ 10 ਦਸੰਬਰ 2010 ਤੱਕ 90.20 ਲੱਖ ਰੁਪਏ ਤਨਖਾਹ ਵਜੋਂ ਲਏ ਗਏ, ਜਦੋਂ ਕਿ 60.50 ਲੱਖ ਰੁਪਏ ਟੀ.ਏ ਵਜੋਂ ਵਸੂਲ ਕੀਤੇ ਹਨ। ਇਸ ਤਰ੍ਹਾਂ 32.02 ਲੱਖ ਰੁਪਏ ਪੈਟਰੋਲ ਖਰਚ ਲਿਆ ਹੈ, ਜੋ ਦੂਸਰੇ ਭੱਤੇ ਲਏ ਗਏ, ਉਹ ਵੱਖਰੇ ਹਨ।
ਪੰਜਾਬ ਵਿਧਾਨ ਸਭਾ ਸਕੱਤਰੇਤ ਦੀ ਸੁੂਚਨਾ ਅਨੁਸਾਰ ਹਲਕਾ ਪੱਕਾ ਕਲਾਂ ਤੋਂ ਵਿਧਾਇਕ ਮੱਖਣ ਸਿੰਘ ਜਿਥੇ ਵਿਧਾਨ ਸਭਾ ਵਿੱਚ ਹਾਜ਼ਰ ਰਹਿਣ ਅਤੇ ਸੁਆਲ ਉਠਾਉਣ ਵਿੱਚ ਪਹਿਲੇ ਨੰਬਰ ‘ਤੇ ਰਹੇ ਹਨ, ਉਥੇ ਭੱਤੇ ਵਗੈਰਾ ਲੈਣ ਵਿੱਚ ਵੀ ਇਕ ਨੰਬਰ ‘ਤੇ ਹਨ। ਉਨ੍ਹਾਂ ਅੱਠਾਂ ਵਿਧਾਇਕਾਂ ਵਿੱਚੋਂ ਸਭ ਤੋਂ ਵੱਧ 27.55 ਲੱਖ ਰੁਪਏ 44 ਮਹੀਨਿਆਂ ਦੌਰਾਨ ਤਨਖਾਹਾਂ ਅਤੇ ਭੱਤਿਆਂ ਦੇ ਵਸੂਲ ਕੀਤੇ ਹਨ। ਦੂਸਰੇ ਨੰਬਰ ‘ਤੇ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਹਨ, ਜਿਨ੍ਹਾਂ 26.92 ਲੱਖ ਰੁਪਏ ਪ੍ਰਾਪਤ ਕੀਤੇ ਹਨ। ਤੀਸਰੇ ਨੰਬਰ ‘ਤੇ ਵਿਧਾਇਕ ਅਜਾਇਬ ਸਿੰਘ ਭੱਟੀ ਹਨ, ਜਿਨ੍ਹਾਂ ਇਸ ਸਮੇਂ ਦੌਰਾਨ 25.86 ਲੱਖ ਰੁਪਏ ਤਨਖਾਹ ਅਤੇ ਭੱਤਿਆਂ ਦੇ ਪ੍ਰਾਪਤ ਕੀਤੇ ਹਨ।
ਇਸ ਸਮੇਂ ਦੌਰਾਨ ਸਭ ਤੋਂ ਘੱਟ ਰਾਸ਼ੀ ਬਠਿੰਡਾ ਤੋਂ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ 15.07 ਲੱਖ ਰੁਪਏ ਲਈ ਹੈ। ਪੈਟਰੋਲ ਖਰਚ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪੈਟਰੋਲ ਖਰਚ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ 5.13 ਲੱਖ ਰੁਪਏ ਲਿਆ ਹੈ, ਜਦੋਂ ਕਿ ਸਭ ਤੋਂ ਘੱਟ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ 2.09 ਲੱਖ ਰੁਪਏ ਵਸੂਲਿਆ ਹੈ। ਟੀ.ਏ. ਲੈਣ ਵਿੱਚ ਵਿਧਾਇਕ ਮੱਖਣ ਸਿੰਘ ਮੋਹਰੀ ਬਣੇ ਹਨ, ਜਿਨ੍ਹਾਂ ਨੇ 44 ਮਹੀਨਿਆਂ ਵਿੱਚ 11.93 ਲੱਖ ਰੁਪਏ ਟੀ.ਏ ਲਿਆ ਹੈ, ਜਦੋਂ ਕਿ ਸਭ ਤੋਂ ਘੱਟ ਟੀ.ਏ 1.22 ਲੱਖ ਰੁਪਏ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਲਿਆ ਹੈ।
ਗੌਰਤਲਬ ਹੈ ਕਿ ਵਿਧਾਇਕ ਮੱਖਣ ਸਿੰਘ ਪੰਜਾਬ ਦੇ ਪਹਿਲੇ 10 ਵਿਧਾਇਕਾਂ ਵਿੱਚ ਆਉਂਦੇ ਹਨ, ਜਿਨ੍ਹਾਂ ਨੇ ਸਭ ਤੋਂ ਵੱਧ ਟੀ.ਏ ਲਿਆ ਹੈ। ਤਨਖਾਹ ਦੇ ਮਾਮਲੇ ਵਿੱਚ ਸਭ ਤੋਂ ਵੱਧ 12.09 ਲੱਖ ਰੁਪਏ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ ਵਸੂਲ ਕੀਤੇ ਹਨ, ਜਦੋਂ ਕਿ ਸਭ ਤੋਂ ਘੱਟ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ 8.86 ਲੱਖ ਰੁਪਏ ਪ੍ਰਾਪਤ ਕੀਤੇ ਹਨ। ਪੈਟਰੋਲ ਖਰਚ ਦੀ ਗੱਲ ਕਰੀਏ ਤਾਂ ਹਰ ਵਿਧਾਇਕ ਵੱਲੋਂ ਔਸਤਨ 8896 ਲੀਟਰ ਪੈਟਰੋਲ ਫੂਕਿਆ ਗਿਆ ਹੈ। ਪੈਟਰੋਲ ਖਰਚ ਤੋਂ ਇਹ ਗੱਲ ਉਭਰੀ ਹੈ ਕਿ ਹਰ ਵਿਧਾਇਕ ਨੇ ਹਰ ਹਫਤੇ ਔਸਤਨ ਇਕ ਚੱਕਰ ਚੰਡੀਗੜ੍ਹ ਦਾ ਲਾਇਆ ਹੈ। ਵੇਰਵਿਆਂ ਅਨੁਸਾਰ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਇਸ ਸਮੇਂ ਦੌਰਾਨ ਤਨਖਾਹਾਂ ਤੇ ਭੱਤੇ ਆਦਿ ਵਜੋਂ 17.20 ਲੱਖ ਰੁਪਏ, ਗੁਰਪ੍ਰੀਤ ਸਿੰਘ ਕਾਂਗੜ ਵੱਲੋਂ 25.51 ਲੱਖ ਰੁਪਏ, ਮੰਗਤ ਰਾਏ ਬਾਂਸਲ ਵੱਲੋਂ 21.35 ਲੱਖ ਰੁਪਏ ਅਤੇ ਸ਼ੇਰ ਸਿੰਘ ਗਾਗੋਵਾਲ ਵੱਲੋਂ 23.24 ਲੱਖ ਰੁਪਏ ਵਸੂਲੇ ਗਏ ਹਨ, ਜੋ ਹੁਣ ਪਿੱਛੇ ਜਿਹੇ ਤਨਖਾਹਾਂ ਵਿੱਚ ਵਾਧਾ ਹੋਇਆ ਹੈ, ਉਸ ਅਨੁਸਾਰ ਆਉਂਦੇ ਸਮੇਂ ਵਿੱਚ ਇਹ ਰਾਸ਼ੀ ਹੋਰ ਵਧ ਜਾਣੀ ਹੈ। ਦੂਸਰੇ ਪਾਸੇ ਲੋਕਾਂ ਦਾ ਇਹ ਸ਼ਿਕਵਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਆਮ ਲੋਕਾਂ ਦੀ ਸਾਰ ਨਹੀਂ ਲਈ।
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਜਗਮੋਹਨ ਕੌਸ਼ਲ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦੇ ਵਿਧਾਇਕ ਆਪਣੀ ਭੂਮਿਕਾ ਨਿਭਾਉਣ ਵਿੱਚ ਨਾਕਾਮ ਰਹੇ ਹਨ ਅਤੇ ਇਹ ਵਿਧਾਇਕ ਵੀ ਲੋਕਾਂ ਤੋਂ ਪੌਣੇ ਚਾਰ ਵਰ੍ਹੇ ਗਾਇਬ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਚੋਣਾਂ ਨੇੜੇ ਹੋਣ ਕਰਕੇ ਇਨ੍ਹਾਂ ਵਿਧਾਇਕਾਂ ਨੂੰ ਮੁੜ ਲੋਕਾਂ ਦਾ ਚੇਤਾ ਆ ਗਿਆ ਹੈ। ਉਨ੍ਹਾਂ ਆਖਿਆ ਕਿ ਆਮ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਉਹ ਅਜਿਹੇ ਲੀਡਰਾਂ ਨੂੰ ਸੱਥਾਂ ਵਿੱਚ ਘੇਰ ਕੇ ਸੁਆਲ ਕਰਨ ਕਿ ਚੋਣਾਂ ਵਾਲੇ ਸਾਲ ਹੀ ਉਹ ਕਿਉਂ ਹਮਦਰਦ ਬਣਦੇ ਹਨ।
ਦੱਸਣਯੋਗ ਹੈ ਕਿ ਬਠਿੰਡਾ ਸੰਸਦੀ ਹਲਕੇ ਵਿੱਚ ਨੌ ਵਿੱਚੋਂ ਅੱਠ ਵਿਧਾਇਕ ਕਾਂਗਰਸ ਦੇ ਹਨ ਪਰ ਇਸ ਦੇ ਬਾਵਜੂਦ ਇਹ ਵਿਧਾਇਕ ਆਪਣੀ ਸਾਂਝੀ ਤਾਕਤ ਦੇ ਜ਼ਰੀਏ ਲੋਕ ਮਸਲਿਆਂ ਦੇ ਹੱਲ ਲਈ ਕੋਈ ਯਤਨ ਨਹੀਂ ਕਰ ਸਕੇ ਹਨ। ਵਿਧਾਇਕਾਂ ਨੰੂ ਹੁਣ ਨਵੇਂ ਵਾਧੇ ਮਗਰੋਂ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ, ਜਦੋਂ ਕਿ ਪਹਿਲਾਂ ਇਹ ਤਨਖਾਹ 4000 ਰੁਪਏ ਪ੍ਰਤੀ ਮਹੀਨਾ ਸੀ। ਇਸ ਤਰ੍ਹਾਂ ਮੀਟਿੰਗ ਅਤੇ ਵਿਧਾਨ ਸਭਾ ਵਿੱਚ ਹਾਜ਼ਰ ਹੋਣ ਲਈ ਰੋਜ਼ਾਨਾ ਭੱਤਾ ਹੁਣ 1000 ਰੁਪਏ ਮਿਲਦਾ ਹੈ, ਜਦੋਂ ਕਿ ਪਹਿਲਾਂ 600 ਰੁਪਏ ਸੀ। ਹੁਣ ਪ੍ਰਤੀ ਮਹੀਨਾ 300 ਲੀਟਰ ਪੈਟਰੋਲ ਮਿਲਦਾ ਹੈ ਅਤੇ ਡੀਜ਼ਲ ਦੀ ਗੱਡੀ ਨੂੰ 500 ਲੀਟਰ ਡੀਜ਼ਲ ਪ੍ਰਤੀ ਮਹੀਨਾ ਮਿਲਦਾ ਹੈ। ਇਸ ਤੋਂ ਇਲਾਵਾ ਹਰ ਵਿਧਾਇਕ ਨੂੰ ਹਲਕਾ ਭੱਤਾ, ਦਫਤਰ ਭੱਤਾ, ਸਟੇਸ਼ਨਰੀ ਭੱਤਾ, ਬਿਜਲੀ ਪਾਣੀ ਤੋਂ ਇਲਾਵਾ ਮੈਡੀਕਲ ਅਤੇ ਟੈਲੀਫੋਨ ਖਰਚ ਵੀ ਮਿਲਦਾ ਹੈ। ਇਨ੍ਹਾਂ ਖਰਚਿਆਂ ਵਿੱਚ ਇਨ੍ਹਾਂ ਭੱਤਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈੈ।

Very excellent reporting.
ReplyDelete