ਅਕਸਰ ਗ਼ੈਰਹਾਜ਼ਰ ਰਹਿੰਦੇ ਹਨ ਬਠਿੰਡਾ ਦੇ ਕੁਝ ਵਿਧਾਇਕ
Posted On February - 9 - 2011
ਪੰਜ ਵਿਧਾਇਕਾਂ ਦੀ ਹਾਜ਼ਰੀ 80 ਫੀਸਦੀ ਤੋਂ ਘੱਟ
ਚਰਨਜੀਤ ਭੁੱਲਰ
ਬਠਿੰਡਾ, 8 ਫਰਵਰੀ
ਲੋਕ ਵਿਧਾਇਕਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ ਪਰ ਵਿਧਾਇਕ ਵਿਧਾਨ ਸਭਾ ਵਿੱਚ ਘੱਟ ਵੱਧ ਹੀ ਜਾਂਦੇ ਹਨ।
ਸੂਚਨਾ ਦੇ ਅਧਿਕਾਰ ਤਹਿਤ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚੋਂ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਬਠਿੰਡਾ ਸੰਸਦੀ ਹਲਕੇ ਦੇ ਨੌਂ ਵਿਧਾਇਕਾਂ ਵਿੱਚੋਂ ਕਿਸੇ ਦੀ ਵੀ ਹਾਜ਼ਰੀ ਸੌ ਫੀਸਦੀ ਨਹੀਂ ਹੈ। ਸੂਚਨਾ ਅਨੁਸਾਰ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਹੁਣ ਤੱਕ ਵਿਧਾਨ ਸਭਾ ਦੇ 10 ਸੈਸ਼ਨ ਹੋਏ ਹਨ, ਜਿਨ੍ਹਾਂ ਦੀਆਂ 70 ਬੈਠਕਾਂ ਹੋਈਆਂ ਹਨ। ਪਹਿਲਾ ਸੈਸ਼ਨ 15 ਤੋਂ 29 ਮਾਰਚ 2007 ਤੱਕ ਚੱਲਿਆ ਸੀ, ਜਦੋਂ ਕਿ ਹੁਣ ਤੱਕ ਦਾ ਆਖਰੀ ਸੈਸ਼ਨ 24 ਸਤੰਬਰ ਤੋਂ 1 ਅਕਤੂਬਰ 2010 ਤੱਕ ਚੱਲਿਆ। ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਂਵਲੀ ਦੇ ਨਿਯਮ 6 ਅਨੁਸਾਰ ਵਿਧਾਨ ਸਭਾ ਵਿੱਚ ਹਾਜ਼ਰੀ ਰਜਿਸਟਰ ਰੱਖਿਆ ਜਾਂਦਾ ਹੈ, ਜਿਸ ਵਿੱਚ ਹਰ ਵਿਧਾਇਕ ਵੱਲੋਂ ਹਾਜ਼ਰੀ ਲਾਈ ਜਾਂਦੀ ਹੈ।
ਬਠਿੰਡਾ ਸੰਸਦੀ ਹਲਕੇ ਦੇ ਨੌਂ ਵਿਧਾਇਕਾਂ ਵਿੱਚੋਂ ਪੰਜਾਬ ਵਿਧਾਨ ਸਭਾ ਵਿੱਚ ਹਾਜ਼ਰੀ ਪੱਖੋਂ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਮੱਖਣ ਸਿੰਘ ‘ਨੰਬਰ ਇਕ’ ਉਤੇ ਰਹੇ ਹਨ। ਇਹ ਦੋਵੇਂ ਵਿਧਾਇਕ 70 ਦਿਨਾਂ ਵਿੱਚੋਂ ਕੇਵਲ ਤਿੰਨ ਦਿਨ ਹੀ ਗੈਰਹਾਜ਼ਰ ਰਹੇ। ਇਨ੍ਹਾਂ ਦੀ ਹਾਜ਼ਰੀ ਦਰ 95.71 ਫੀਸਦੀ ਰਹੀ ਹੈ। ਸ੍ਰੀ ਮੋਫਰ ਦਾ ਕਹਿਣਾ ਸੀ ਕਿ ਵਿਧਾਇਕ ਦਾ ਕੰਮ ਥਾਣਿਆਂ ਜਾਂ ਕਚਹਿਰੀਆਂ ਵਿੱਚ ਜਾਣਾ ਨਹੀਂ, ਸਗੋਂ ਵਿਧਾਨ ਸਭਾ ਵਿੱਚ ਹਾਜ਼ਰ ਰਹਿਣਾ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਵਿੱਚ ਹੀ ਲੋਕ ਮਸਲੇ ਰੱਖੇ ਜਾ ਸਕਦੇ ਹਨ ਅਤੇ ਲੋਕਾਂ ਲਈ ਚੰਗੇ ਕਾਨੂੰਨ ਬਣਾਏ ਜਾ ਸਕਦੇ ਹਨ। ਹਰ ਵਿਧਾਇਕ ਦੀ ਡਿਊਟੀ ਹੈ ਕਿ ਉਹ ਸੈਸ਼ਨਾਂ ਵਿੱਚ ਹਾਜ਼ਰ ਰਹੇ। ਸੂਚਨਾ ਅਨੁਸਾਰ ਬਠਿੰਡਾ ਸੰਸਦੀ ਹਲਕੇ ਦੇ ਪੰਜ ਵਿਧਾਇਕਾਂ ਦੀ ਹਾਜ਼ਰੀ ਦਰ 80 ਫੀਸਦੀ ਤੋਂ ਘੱਟ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਵਿੱਚੋਂ ਸਭ ਤੋਂ ਵੱਧ ਗੈਰਹਾਜ਼ਰ ਰਹਿਣ ਵਾਲੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਹਨ, ਜਿਨ੍ਹਾਂ ਦੀ ਹਾਜ਼ਰੀ ਦਰ 57.14 ਫੀਸਦੀ ਹੈ। ਤਲਵੰਡੀ ਸਾਬੋ ਦੇ ਇਹ ਵਿਧਾਇਕ 70 ਬੈਠਕਾਂ ਵਿੱਚੋਂ 30 ਦਿਨ ਗੈਰਹਾਜ਼ਰ ਰਹੇ ਹਨ। ਸ੍ਰੀ ਸਿੱਧੂ ਦਾ ਕਹਿਣਾ ਸੀ ਕਿ ਉਹ ਤਾਂ ਕਿਤੇ ਸੈਸ਼ਨ ਵਿੱਚ ਜਾਣੋਂ ਖੁੰਝੇ ਹੀ ਨਹੀਂ ਹਨ। ਉਨ੍ਹਾਂ ਆਖਿਆ ਕਿ ਕੇਵਲ ਇਕ ਸੈਸ਼ਨ ਸਮੇਂ ਹੀ ਉਹ ਦਿੱਲੀ ਵਿੱਚ ਅਦਾਲਤੀ ਕੰਮ ਹੋਣ ਕਰਕੇ ਜਾ ਨਹੀਂ ਸਕੇ।
ਵਿਧਾਇਕ ਮੰਗਤ ਰਾਏ ਬਾਂਸਲ ਦੀ ਵਿਧਾਨ ਸਭਾ ਵਿੱਚ ਹਾਜ਼ਰੀ 71.42 ਫੀਸਦੀ ਰਹੀ ਹੈ ਅਤੇ ਉਹ 20 ਦਿਨ ਗੈਰਹਾਜ਼ਰ ਰਹੇ ਹਨ। ਦੱਸਣਯੋਗ ਹੈ ਕਿ ਬਠਿੰਡਾ ਸੰਸਦੀ ਹਲਕੇ ਤੋਂ ਅੱਠ ਕਾਂਗਰਸੀ ਵਿਧਾਇਕ ਹਨ, ਜਦੋਂ ਕਿ ਇਕ ਅਕਾਲੀ ਵਿਧਾਇਕ ਹੈ। ਅਕਾਲੀ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੀ ਹਾਜ਼ਰੀ ਦਰ 74.28 ਫੀਸਦੀ ਰਹੀ ਹੈ ਅਤੇ ਉਹ ਕੁੱਲ 18 ਦਿਨ ਗੈਰਹਾਜ਼ਰ ਰਹੇ ਹਨ। ਨਥਾਣਾ ਤੋਂ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਹਾਜ਼ਰੀ ਦਰ 91.42 ਫੀਸਦੀ ਰਹੀ ਅਤੇ 6 ਦਿਨ ਗੈਰਹਾਜ਼ਰ ਰਹੇ ਹਨ। ਰਾਮਪੁਰਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ 9 ਦਿਨ ਗੈਰਹਾਜ਼ਰ ਰਹੇ। ਬਠਿੰਡਾ ਤੋਂ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੀ ਹਾਜ਼ਰੀ ਦਰ 77.14 ਫੀਸਦੀ ਰਹੀ ਹੈ। ਸ੍ਰੀ ਜੱਸੀ 16 ਦਿਨ ਗੈਰਹਾਜ਼ਰ ਰਹੇ ਹਨ।
ਵਿਧਾਇਕ ਸ਼ੇਰ ਸਿੰਘ ਗਾਗੋਵਾਲ ਦੀ ਹਾਜ਼ਰੀ ਦਰ 75.71 ਫੀਸਦੀ ਰਹੀ ਹੈ। ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਤਿੰਨ ਦਿਨ ਉਹ ਵੀ ਸਨ, ਜਦੋਂ ਕਿ ਬਠਿੰਡਾ ਸੰਸਦੀ ਹਲਕੇ ਦਾ ਕੋਈ ਵੀ ਕਾਂਗਰਸੀ ਵਿਧਾਇਕ ਹਾਜ਼ਰ ਨਹੀਂ ਸੀ। ਸਾਰੇ ਕਾਂਗਰਸੀ ਵਿਧਾਇਕ 5, 6 ਤੇ 9 ਮਾਰਚ 2009 ਨੂੰ ਸੈਸ਼ਨ ਵਿੱਚੋਂ ਗੈਰਹਾਜ਼ਰ ਸਨ।
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਜਗਮੋਹਨ ਕੌਸ਼ਲ ਦਾ ਕਹਿਣਾ ਸੀ ਕਿ ਆਮ ਲੋਕਾਂ ਨੂੰ ਚੋਣਾਂ ਸਮੇਂ ਹਰ ਵਿਧਾਇਕ ਦੀ ਪੜਚੋਲ ਵਿਧਾਨ ਸਭਾ ਵਿੱਚ ਨਿਭਾਈ ਭੂਮਿਕਾ ਤੋਂ ਕਰਨੀ ਚਾਹੀਦੀ ਹੈ।

HAKK TE SACH DI AWAJ BULAND KARAN WALE PYARE VEER CHARANJIT BHULLAR DI KALAM EDAN E BULAND RAHE.ZINDGI JINDABAD.
ReplyDelete