Friday, December 30, 2011

                                    ਕੇਹੇ ਲੋਕ ਸੇਵਕ  
            ਬਹਾਨਾ ਲੋਕਾਂ ਦਾ,ਸੈਰ ਪਹਾੜਾਂ ਦੀ      
                                  ਚਰਨਜੀਤ ਭੁੱਲਰ
ਬਠਿੰਡਾ  : ਦਰਜਨਾਂ ਵਿਧਾਇਕ ਪੌਣੇ ਪੰਜ ਵਰਿਅ•ਾਂ ਦੌਰਾਨ ਪਹਾੜਾਂ ਦੀ ਸੈਰ 'ਤੇ ਰਹੇ ਹਨ। ਬਹਾਨਾ ਲੋਕ ਮੁਸ਼ਕਲਾਂ ਨੂੰ ਨਜਿੱਠਣ ਦਾ ਬਣਾਇਆ ਗਿਆ ਜਦੋਂ ਕਿ ਮਕਸਦ ਸੈਰ ਕਰਨ ਰਿਹਾ ਹੈ। ਸਰਕਾਰੀ ਖ਼ਜ਼ਾਨੇ ਨੇ ਇਨ•ਾਂ ਸੈਰਾਂ ਦਾ ਖਰਚਾ ਝੱਲਿਆ ਹੈ। ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਨ•ਾਂ ਵਿਧਾਇਕਾਂ ਨੇ ਠੰਢੀਆਂ ਥਾਂਵਾਂ 'ਤੇ ਬੈਠ ਕੇ ਮੀਟਿੰਗਾਂ ਕੀਤੀਆਂ। ਭਾਵੇਂ ਮਸਲਿਆਂ ਦਾ ਕੁਝ ਵੀ ਬਣਿਆ ਲੇਕਿਨ ਇਨ•ਾਂ ਵਿਧਾਇਕਾਂ ਨੇ ਇਸ ਬਹਾਨੇ ਚੰਗੀ ਸੈਰ ਕਰ ਲਈ ਹੈ। ਪੰਜਾਬ ਵਿਧਾਨ ਸਭਾ ਵਲੋਂ ਬਣਾਈ ਪਟੀਸ਼ਨ ਕਮੇਟੀ ਦੇ ਇਹ 13 ਵਿਧਾਇਕ ਮੈਂਬਰ ਹਨ ਜਿਨ•ਾਂ 'ਚ ਕਾਂਗਰਸੀ ਤੇ ਅਕਾਲੀ ਵਿਧਾਇਕ ਸ਼ਾਮਲ ਹਨ। ਪੰਜਾਬ ਦੇ ਲੋਕਾਂ ਵਲੋਂ ਆਪਣੇ ਮਸਲਿਆਂ ਅਤੇ ਜ਼ਿਆਦਤੀਆਂ ਖ਼ਿਲਾਫ਼ ਪਟੀਸ਼ਨ ਕਮੇਟੀ ਤੱਕ ਪਹੁੰਚ ਕੀਤੀ ਜਾਂਦੀ ਹੈ। ਲੋਕ ਪਟੀਸ਼ਨਾਂ ਦੀ ਸੁਣਵਾਈ ਪਟੀਸ਼ਨ ਕਮੇਟੀ ਕਰਦੀ ਹੈ। ਵਿਧਾਨ ਸਭਾ ਦੀ ਇਹ ਕਮੇਟੀ ਕਾਫੀ ਤਾਕਤ ਰੱਖਦੀ ਹੈ। ਪਟੀਸ਼ਨ ਕਮੇਟੀ ਦੀਆਂ ਔਸਤਨ ਹਰ ਮਹੀਨੇ ਦੋ ਜਾਂ ਤਿੰਨ ਮੀਟਿੰਗਾਂ ਹੁੰਦੀਆਂ ਹਨ ਜਿਨ•ਾਂ 'ਚ ਲੋਕਾਂ ਵਲੋਂ ਦਾਇਰ ਪਟੀਸ਼ਨਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਪਟੀਸ਼ਨ ਕਮੇਟੀ ਵਲੋਂ ਇਨ•ਾਂ ਮੀਟਿੰਗਾਂ ਦਾ ਸਥਾਨ ਪਹਾੜੀ ਥਾਂਵਾਂ 'ਤੇ ਰੱਖਿਆ ਗਿਆ। ਮੌਜੂਦਾ ਸਰਕਾਰ ਦੇ ਰਾਜ ਭਾਗ ਦੌਰਾਨ ਪਟੀਸ਼ਨ ਕਮੇਟੀ ਵਲੋਂ ਹੁਣ ਤੱਕ 168 ਮੀਟਿੰਗਾਂ ਕੀਤੀਆਂ ਗਈਆਂ ਹਨ ਜਿਨ•ਾਂ ਚੋਂ 68 ਮੀਟਿੰਗਾਂ ਦਾ ਸਥਾਨ ਚੰਡੀਗੜ• ਤੋਂ ਬਾਹਰ ਦਾ ਰਿਹਾ ਹੈ। ਜਿਆਦਾ ਮੀਟਿੰਗਾਂ ਦਾ ਸਥਾਨ ਨਵੀਂ ਦਿੱਲੀ ਵੀ ਰਿਹਾ ਹੈ। ਮੀਟਿੰਗਾਂ ਦੀ ਤਰਤੀਬ ਸੰਕੇਤ ਕਰਦੀ ਹੈ ਕਿ ਲੋਕ ਮਸਲਿਆਂ 'ਤੇ ਸੈਰ ਭਾਰੂ ਰਹੀ ਹੈ।
          ਵਿਧਾਨ ਸਭਾ ਸਕੱਤਰੇਤ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪਟੀਸ਼ਨ ਕਮੇਟੀ ਕੋਲ ਲੰਘੇ ਪੌਣੇ ਪੰਜ ਵਰਿ•ਆਂ ਦੌਰਾਨ 82 ਪਟੀਸ਼ਨਾਂ ਦਾਇਰ ਹੋਈਆਂ ਹਨ। ਇਨ•ਾਂ ਪਟੀਸ਼ਨਾਂ ਦੇ ਨਿਪਟਾਰੇ ਖਾਤਰ ਪਟੀਸ਼ਨ ਕਮੇਟੀ ਨੇ 32 ਮੀਟਿੰਗਾਂ ਤਾਂ ਨਵੀਂ ਦਿੱਲੀ ਵਿੱਚ ਰੱਖ ਕੇ ਕੀਤੀਆਂ ਹਨ ਜਦੋਂ ਕਿ 17 ਮੀਟਿੰਗਾਂ ਕਮੇਟੀ ਵਲੋਂ ਸ਼ਿਮਲਾ ਵਿੱਚ ਕੀਤੀਆਂ ਗਈਆਂ ਹਨ। ਸਾਲ 2007-08 ਵਿੱਚ ਪਟੀਸ਼ਨ ਕਮੇਟੀ ਵਲੋਂ 52 ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ 20 ਪਟੀਸ਼ਨਾਂ ਦਾ ਫੈਸਲਾ ਕੀਤਾ ਜਾ ਸਕੇ। ਇਸ ਵਰੇ• ਦੌਰਾਨ ਪਟੀਸ਼ਨ ਕਮੇਟੀ ਨੇ 11 ਮਈ 2007 ਅਤੇ 12 ਮਈ 2007 ਨੂੰ ਸ਼ਿਮਲਾ ਦੀਆਂ ਪਹਾੜੀਆਂ ਵਿੱਚ ਬੈਠ ਕੇ ਮੀਟਿੰਗ ਕੀਤੀ ਗਈ ਜਦੋਂ ਕਿ ਇੱਕ ਮੀਟਿੰਗ 29 ਸਤੰਬਰ 2007 ਨੂੰ ਗਵਾਲੀਅਰ ਵਿੱਚ ਰੱਖੀ ਗਈ ਸੀ। ਕਮੇਟੀ ਨੇ ਦੋ ਮੀਟਿੰਗਾਂ ਇੰਦੌਰ  'ਚ 30 ਸਤੰਬਰ ਅਤੇ 4 ਅਕਤੂਬਰ 2007 ਨੂੰ ਕੀਤੀਆਂ। ਕਮੇਟੀ ਦੇ ਵਿਧਾਇਕਾਂ ਨੇ ਤਿੰਨ ਮੀਟਿੰਗਾਂ ਨੰਦੇੜ 'ਚ ਪਹਿਲੀ ਅਕਤੂਬਰ ਤੋਂ ਤਿੰਨ ਅਕਤੂਬਰ 2007 ਤੱਕ ਕੀਤੀਆਂ। ਪੰਜਾਬ ਦੇ ਲੋਕਾਂ ਨਾਲ ਹੋਈਆਂ ਜਿਆਦਤੀ ਦੇ ਮਸਲੇ ਇਨ•ਾਂ ਸੂਬਿਆਂ ਵਿੱਚ ਬੈਠ ਕੇ ਦੇਖੇ ਗਏ। ਚਾਰ ਮੀਟਿੰਗਾਂ ਸਾਹਪੁਰ ਕੰਡੀ ਵਿਖੇ ਵੀ ਕੀਤੀਆਂ ਗਈਆਂ। ਸਾਲ 2008-09 ਵਿੱਚ ਪਟੀਸ਼ਨ ਕਮੇਟੀ ਕੋਲ 20 ਪਟੀਸ਼ਨਾਂ ਆਈਆਂ ਜਿਨ•ਾਂ ਦੇ ਨਿਪਟਾਰੇ ਲਈ 47 ਮੀਟਿੰਗਾਂ ਹੋਈਆਂ। ਕਮੇਟੀ ਨੇ ਤਿੰਨ ਮੀਟਿੰਗਾਂ ਸ਼ਿਮਲਾ 'ਚ 30 ਜੁਲਾਈ,31 ਜੁਲਾਈ ਅਤੇ ਇੱਕ ਅਗਸਤ 2008 ਨੂੰ ਕੀਤੀਆਂ। ਉਸ ਵੇਲੇ ਪੰਜਾਬ ਵਿੱਚ ਕਾਫੀ ਗਰਮੀ ਪੈ ਰਹੀ ਸੀ। ਵਿਧਾਇਕਾਂ ਨੇ ਇੱਕ ਮੀਟਿੰਗ ਦੇਹਰਾਦੂਨ 'ਚ 18 ਅਗਸਤ 2008 ਨੂੰ ੰਰੱਖੀ ਜਦੋਂ ਕਿ 19 ਅਗਸਤ 2008 ਨੂੰ ਇੱਕ ਮੀਟਿੰਗ ਨੈਨੀਤਾਲ ਵਿਖੇ ਕੀਤੀ ਗਈ। ਅਗਲੀ ਮੀਟਿੰਗ 20 ਅਗਸਤ ਨੂੰ ਨਾਨਕਮੱਤਾ ਵਿਖੇ ਕੀਤੀ ਗਈ।
             ਇਥੇ ਹੀ ਵੱਸ ਨਹੀਂ,ਕਮੇਟੀ ਦੇ ਵਿਧਾਇਕਾਂ ਨੇ ਦੋ ਮੀਟਿੰਗਾਂ ਲਖਨਊ ਅਤੇ ਇੱਕ ਮੀਟਿੰਗ ਪਟਨਾ ਵਿੱਚ ਕੀਤੀ। ਪੰਜਾਬ ਦੇ ਮਸਲੇ ਬਿਹਾਰ ਵਿੱਚ ਬੈਠ ਕੇ ਵਿਚਾਰੇ ਗਏ। ਰੁਝਾਨ ਦੱਸਦਾ ਹੈ ਕਿ ਗਰਮੀ ਦੇ ਦਿਨਾਂ ਦੌਰਾਨ ਹੀ ਜਿਆਦਾ ਮੀਟਿੰਗਾਂ ਪਹਾੜੀ ਰਾਜਾਂ 'ਚ ਹੋਈਆਂ ਹਨ। ਸਾਲ 2009-10 ਦੌਰਾਨ ਸਿਰਫ਼ 11 ਮੀਟਿੰਗਾਂ ਹੋਈਆਂ ਜਦੋਂ ਕਿ ਪਟੀਸ਼ਨਾਂ ਦੀ ਗਿਣਤੀ 24 ਰਹੀ। ਇਸ ਵਰੇ• ਦੌਰਾਨ ਕਮੇਟੀ ਵਲੋਂ ਪੰਜ ਮੀਟਿੰਗਾਂ ਸ਼ਿਮਲਾ ਵਿੱਚ ਕੀਤੀਆਂ ਗਈਆਂ ਜਦੋਂ ਕਿ ਅੱਧੀ ਦਰਜਨ ਮੀਟਿੰਗਾਂ ਲਈ ਸਥਾਨ ਨਵੀਂ ਦਿੱਲੀ ਵਿਖੇ ਰੱਖਿਆ ਗਿਆ। ਇਵੇਂ ਹੀ ਸਾਲ 2010-11 'ਚ ਪਟੀਸ਼ਨ ਕਮੇਟੀ ਨੇ ਐਨ ਗਰਮੀ ਦੇ ਮਹੀਨੇ ਜੂਨ ਜੁਲਾਈ 'ਚ ਚਾਰ ਮੀਟਿੰਗਾਂ ਸ਼ਿਮਲਾ ਵਿੱਚ ਕੀਤੀਆਂ ਅਤੇ ਦੋ ਮੀਟਿੰਗਾਂ ਸਰਦੀ ਦੀ ਰੁੱਤ ਵਿੱਚ ਸ਼ਿਮਲਾ ਵਿੱਚ ਕੀਤੀਆਂ। 8 ਮੀਟਿੰਗਾਂ ਨਵੀਂ ਦਿੱਲੀ ਵਿੱਚ ਹੋਈਆਂ। ਮੌਜੂਦਾ ਮਾਲੀ ਸਾਲ ਦੌਰਾਨ ਪਟੀਸ਼ਨ ਕਮੇਟੀ ਵਲੋਂ 10 ਮੀਟਿੰਗਾਂ ਕੀਤੀਆਂ ਗਈਆਂ ਹਨ ਜਿਨ•ਾਂ ਚੋਂ ਇੱਕ ਮੀਟਿੰਗ ਗਰਮੀ ਦੇ ਮਹੀਨੇ ਜੂਨ 2011 ਵਿੱਚ ਸ਼ਿਮਲਾ ਵਿੱਚ ਰੱਖੀ ਗਈ ਅਤੇ ਦੋ ਮੀਟਿੰਗਾਂ ਨਵੀਂ ਦਿੱਲੀ ਵਿੱਚ ਹੋਈਆਂ। ਇਨ•ਾਂ ਮੀਟਿੰਗਾਂ 'ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਨੂੰ ਖ਼ਜ਼ਾਨੇ ਚੋਂ ਟੀ.ਏ/ਡੀ.ਏ ਵਗੈਰਾ ਵੀ ਮਿਲਦਾ ਹੈ। ਸੂਬੇ ਤੋਂ ਬਾਹਰ ਹੋਣ ਵਾਲੀ ਮੀਟਿੰਗ ਦਾ ਖਰਚਾ ਪ੍ਰਤੀ ਵਿਧਾਇਕ ਔਸਤਨ 10 ਹਜ਼ਾਰ ਰੁਪਏ ਪੈ ਜਾਂਦਾ ਹੈ।
                                                            ਪਟੀਸ਼ਨ ਕਮੇਟੀ ਕੀ ਹੈ।
ਪਟੀਸ਼ਨ ਕਮੇਟੀ ਕੋਲ ਪੰਜਾਬ ਦੇ ਲੋਕ ਆਪਣੇ ਵਿਅਕਤੀਗਤ ਅਤੇ ਸਾਂਝੇ ਮਸਲੇ ਰੱਖ ਸਕਦੇ ਹਨ। ਇਹ ਮਸਲੇ ਲੋਕ ਹਿੱਤਾਂ ਦੇ ਹੋ ਸਕਦੇ ਹਨ ਜਾਂ ਫਿਰ ਪ੍ਰਸ਼ਾਸਨ ਵਲੋਂ ਕੀਤੀ ਜਿਆਦਤੀ ਦੇ ਵੀ ਹੋ ਸਕਦੇ ਹਨ। ਲੋਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਆਪਣੀ ਪਟੀਸ਼ਨ ਭੇਜੀ ਜਾਂਦੀ ਹੈ। ਵਿਧਾਨ ਸਭਾ ਦੇ ਸਪੀਕਰ ਪਟੀਸ਼ਨ 'ਤੇ ਫੈਸਲਾ ਲੈਂਦੇ ਹਨ ਅਤੇ ਪਟੀਸ਼ਨ ਨੂੰ ਸੁਣਵਾਈ ਲਈ ਪਟੀਸ਼ਨ ਕਮੇਟੀ ਕੋਲ ਭੇਜਿਆ ਜਾਂਦਾ ਹੈ। ਮੌਜੂਦਾ ਪਟੀਸ਼ਨ ਕਮੇਟੀ ਦੇ ਚੇਅਰਮੈਨ ਜਗਜੀਵਨ ਸਿੰਘ ਖੀਰਨੀਆ ਹਨ ਅਤੇ ਕਮੇਟੀ 'ਚ 12 ਹੋਰ ਵਿਧਾਇਕ ਸ਼ਾਮਲ ਹਨ। ਪਟੀਸ਼ਨ ਕਮੇਟੀ 'ਚ ਸ਼ਾਮਲ ਵਿਧਾਇਕਾਂ 'ਚ ਅਮਰਪਾਲ ਸਿੰਘ ਅਜਨਾਲਾ,ਅਜੀਤਇੰਦਰ ਸਿੰਘ ਮੋਫਰ,ਬਿਕਰਮ ਸਿੰਘ ਮਜੀਠੀਆ,ਬ੍ਰਹਮ ਮਹਿੰਦਰਾ,ਚੂਨੀ ਲਾਲ ਭਗਤ,ਗੁਰਬਚਨ ਸਿੰਘ ਬੱਬੇਹਾਲੀ,ਇੰਦਰਬੀਰ ਸਿੰਘ ਬੁਲਾਰੀਆ,ਲਵ ਕੁਮਾਰ ਗੋਲਡੀ,ਮਦਨ ਲਾਲ ਠੇਕੇਦਾਰ,ਓ.ਪੀ.ਸੋਨੀ,ਰਿਪਜੀਤ ਸਿੰਘ ਬਰਾੜ ਅਤੇ ਮਨੋਰੰਜਨ ਕਾਲੀਆ ਸ਼ਾਮਲ  ਹਨ।
                                                      ਸਪੀਕਰ ਦੀ ਸਹਿਮਤੀ ਨਾਲ- ਚੇਅਰਮੈਨ।
ਪਟੀਸ਼ਨ ਕਮੇਟੀ ਦੇ ਚੇਅਰਮੈਨ ਸ੍ਰੀ ਜਗਜੀਵਨ ਸਿੰਘ ਖੀਰਨੀਆ ਦਾ ਕਹਿਣਾ ਸੀ ਕਿ ਜੋ ਮੀਟਿੰਗਾਂ ਦੂਸਰੇ ਸੂਬਿਆਂ 'ਚ ਰੱਖੀਆਂ ਜਾਂਦੀਆਂ ਹਨ, ਉਨ•ਾਂ ਲਈ ਪਹਿਲਾਂ ਸਪੀਕਰ ਤੋਂ ਪ੍ਰਵਾਨਗੀ ਲਈ ਜਾਂਦੀ ਹੈ ਅਤੇ ਇਨ•ਾਂ ਮੀਟਿੰਗਾਂ ਲਈ ਸਾਰੇ ਮੈਂਬਰ ਵਿਧਾਇਕਾਂ ਵਲੋਂ ਸਹਿਮਤੀ ਬਣਾਈ ਜਾਂਦੀ ਹੈ। ਜਦੋਂ ਇਹ ਪੁੱਛਿਆ ਕਿ ਦੂਸਰੇ ਰਾਜਾਂ 'ਚ ਮੀਟਿੰਗਾਂ ਰੱਖਣ ਦਾ ਮਕਸਦ ਕੀ ਹੁੰਦਾ ਹੈ ਤਾਂ ਚੇਅਰਮੈਨ ਨੇ ਦੱਸਿਆ ਕਿ ਵਿਧਾਇਕ ਨਾਲੇ ਮੀਟਿੰਗ ਕਰ ਲੈਂਦੇ ਹਨ ਅਤੇ ਨਾਲੇ ਗੇੜਾ ਕੱਢ ਆਉਂਦੇ ਹਨ। ਉਨ•ਾਂ ਇਹ ਵੀ ਆਖਿਆ ਕਿ ਉਨ•ਾਂ ਨੇ ਤਾਂ ਆਪਣੀ ਅਗਵਾਈ 'ਚ ਜਿਆਦਾ ਮੀਟਿੰਗਾਂ ਚੰਡੀਗੜ• ਵਿੱਚ ਹੀ ਕੀਤੀਆਂ ਹਨ। ਉਨ•ਾਂ ਇਹ ਵੀ ਦੱਸਿਆ ਕਿ ਪਟੀਸ਼ਨ ਕਮੇਟੀ ਤੋਂ ਲੋਕ ਜਿਆਦਾ ਜਾਗਰੂਕ ਨਹੀਂ ਜਿਸ ਕਰਕੇ ਪਟੀਸ਼ਨਾਂ ਘੱਟ ਆਉਂਦੀਆਂ ਹਨ। ਪਟੀਸ਼ਨ ਕਮੇਟੀ ਵਲੋਂ ਕਾਫੀ ਲੋਕਾਂ ਨੂੰ ਇਨਸਾਫ ਦਿਵਾਇਆ ਗਿਆ ਹੈ।
   

1 comment:

  1. bahut vdhia bahana hai holidays celebrate krn lai. khjana punjab sarkar da, te aish lende hn eh leader. hun vela hai ehna naal hisaab krn da.

    ReplyDelete