Tuesday, December 27, 2011

                                                                        ਅੰਦਰਲੀ ਗੱਲ
                                          ਪੈਂਤੀ ਸਾਬਕਾ ਐਮ.ਐਲ.ਏ 'ਡਿਫਾਲਟਰ' 
                                                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਡਿਫਾਲਟਰ ਹੋਏ ਸਾਬਕਾ ਐਮ.ਐਲ.ਏ ਹੁਣ ਪੈਨਸ਼ਨ ਤੋਂ ਹੱਥ ਧੋ ਬੈਠੇ ਹਨ। ਦਰਜਨਾਂ ਸਾਬਕਾ ਵਿਧਾਇਕ ਹਨ ਜੋ ਵਿਧਾਨ ਸਭਾ ਤੋਂ ਲਏ ਕਰਜ਼ੇ ਮੋੜ ਨਹੀਂ ਸਕੇ ਹਨ। ਜਦੋਂ ਕੋਈ ਹੋਰ ਰਾਹ ਨਾ ਦਿੱਖਿਆ ਤਾਂ ਵਿਧਾਨ ਸਭਾ ਨੇ ਇਨ•ਾਂ ਡਿਫਾਲਟਰ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਨਾ ਲਾਉਣ ਦਾ ਹੀ ਫੈਸਲਾ ਕਰ ਲਿਆ। ਦਰਜਨਾਂ ਸਾਬਕਾ ਵਿਧਾਇਕ ਹਨ ਜਿਨ•ਾਂ ਵਲੋਂ ਮਕਾਨ ਉਸਾਰੀ ਅਤੇ ਮੋਟਰ ਕਾਰ ਖਰੀਦਣ ਲਈ ਕਰਜ਼ੇ ਚੁੱਕੇ ਗਏ ਸਨ। ਜਦੋਂ ਪੰਜ ਸਾਬਕਾ ਵਿਧਾਇਕਾਂ ਤੋਂ ਕਰਜ਼ੇ ਨਾ ਮੋੜੇ ਗਏ ਤਾਂ ਪੰਜਾਬ ਵਿਧਾਨ ਸਭਾ ਨੇ ਉਨ•ਾਂ ਦੀ ਪੈਨਸ਼ਨ ਨਾ ਲਾਉਣ ਦਾ ਫੈਸਲਾ ਕਰ ਲਿਆ। ਡਿਫਾਲਟਰਾਂ 'ਚ ਅਕਾਲੀ ਦਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਾਮਲ ਹਨ। ਚਾਰ ਸਾਬਕਾ ਵਿਧਾਇਕ ਤਾਂ ਕਰਜ਼ਾ ਮੋੜਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ। ਏਦਾ ਦੇ 35 ਸਾਬਕਾ ਵਿਧਾਇਕ ਹਨ ਜਿਨ•ਾਂ ਵਲੋਂ ਕਰਜ਼ੇ ਦੀ ਰਾਸ਼ੀ ਬਕਾਇਆ ਖੜ•ੀ ਹੈ। ਇਨ•ਾਂ 'ਚ 17 ਸਾਬਕਾ ਵਿਧਾਇਕ ਤਾਂ ਉਹ ਹਨ ਜਿਨ•ਾਂ ਨੇ ਮਕਾਨ ਉਸਾਰੀ ਲਈ ਕਰਜ਼ਾ ਚੁੱਕਿਆ ਸੀ। ਜਦੋਂ ਕਿ 13 ਸਾਬਕਾ ਵਿਧਾਇਕਾਂ ਨੇ ਗੱਡੀ ਲੈਣ ਲਈ ਕਰਜ਼ਾ ਚੁੱਕਿਆ ਸੀ। ਪੰਜ ਸਾਬਕਾ ਵਿਧਾਇਕ ਤਾਂ ਡਿਫਾਲਟਰ ਹੋਣ ਕਰਕੇ ਆਪਣੀ ਪੈਨਸ਼ਨ ਖੁਆ ਬੈਠੇ ਹਨ। ਇਨ•ਾਂ ਸਾਬਕਾ ਵਿਧਾਇਕਾਂ 'ਚ ਜਿਆਦਾ ਅਕਾਲੀ ਦਲ ਨਾਲ ਸਬੰਧਿਤ ਹਨ। ਪੰਜਾਬ ਵਿਧਾਨ ਸਭਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਸੂਚਨਾ ਦਿੱਤੀ ਗਈ ਹੈ,ਉਸ 'ਚ ਇਹ ਤੱਥ ਸਾਹਮਣੇ ਆਏ ਹਨ।
          ਸਰਕਾਰੀ ਸੂਚਨਾ ਅਨੁਸਾਰ ਜਿਨ•ਾਂ ਸਾਬਕਾ ਵਿਧਾਇਕਾਂ ਨੂੰ ਡਿਫਾਲਟਰ ਹੋਣ ਕਰਕੇ ਪੈਨਸ਼ਨ ਨਹੀਂ ਲਗਾਈ ਗਈ ਹੈ,ਉਨ•ਾਂ 'ਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ,ਸਾਬਕਾ ਵਿਧਾਇਕ ਗੋਬਿੰਦ ਸਿੰਘ ਕਾਂਝਲਾ,ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ,ਸਾਬਕਾ ਵਿਧਾਇਕ ਜਸਬੀਰ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਸ਼ਾਮਲ ਹਨ। ਇਨ•ਾਂ ਪੰਜ ਸਾਬਕਾ ਵਿਧਾਇਕਾਂ ਵਲੋਂ ਕਰਜ਼ਾ ਨਹੀਂ ਮੋੜਿਆ ਗਿਆ ਜਿਸ ਕਰਕੇ ਇਨ•ਾਂ ਦੀ ਪੈਨਸ਼ਨ ਨਹੀਂ ਲਗਾਈ ਗਈ ਹੈ। ਜੋ ਸਾਬਕਾ ਵਿਧਾਇਕ ਕਰਜ਼ਾ ਮੋੜਨ ਤੋਂ ਪਹਿਲਾਂ ਹੀ ਇਸ ਜਹਾਨੋਂ ਚਲੇ ਗਏ ਹਨ ,ਉਨ•ਾਂ 'ਚ ਪ੍ਰੋ.ਜਗੀਰ ਸਿੰਘ ਭੁੱਲਰ,ਉਜਾਗਰ ਸਿੰਘ ਰੰਗਰੇਟਾ,ਸ੍ਰੀਮਤੀ ਰੂਪ ਰਾਣੀ ਅਤੇ ਕ੍ਰਿਸ਼ਨ ਕੁਮਾਰ ਕੌਸ਼ਲ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਲੋਂ ਇਨ•ਾਂ ਸਾਬਕਾ ਵਿਧਾਇਕਾਂ ਨੂੰ ਮਕਾਨ ਉਸਾਰੀ ਲਈ 10 ਲੱਖ ਰੁਪਏ ਦਾ ਕਰਜ਼ਾ ਅਤੇ ਮੋਟਰ ਕਾਰ ਲਈ 6 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ। ਜਿਨ•ਾਂ ਵਲੋਂ ਕਰਜ਼ਾ ਮੋੜਿਆ ਨਹੀਂ ਗਿਆ,ਉਨ•ਾਂ ਨੂੰ ਵਿਧਾਨ ਸਭਾ ਨੇ ਡਿਫਾਲਟਰ ਐਲਾਨ ਦਿੱਤਾ।
           ਜਿਨ•ਾਂ ਸਾਬਕਾ ਵਿਧਾਇਕਾਂ ਸਿਰ ਮਕਾਨ ਉਸਾਰੀ ਦਾ ਕਰਜ਼ਾ ਬਕਾਇਆ ਖੜ•ਾ ਹੈ, ਉਨ•ਾਂ 'ਚ ਰਣਜੀਤ ਸਿੰਘ ਮਜੀਠਾ,ਰਵਿੰਦਰ ਸਿੰਘ ਸੰਧੂ,ਬਾਬੂ ਰਾਮ ਚਾਵਲਾ,ਜਸਜੀਤ ਸਿੰਘ ਰੰਧਾਵਾ,ਮਲਕੀਤ ਸਿੰਘ ਕੀਤੂ,ਸ਼ੇਰ ਸਿੰਘ ਜਲਾਲਾਬਾਦ,ਰਣਜੀਤ ਸਿੰਘ ਬਾਲੀਆ,ਅਜੈਪਾਲ ਸਿਘੰ ਮੀਰਾਂਕੋਟ,ਬਲਵੰਤ ਸਿੰਘ ਅਮਲੋਹ,ਉਜਾਗਰ ਸਿੰਘ ਰੰਗਰੇਟਾ,ਪ੍ਰਕਾਸ਼ ਸਿੰਘ ਭੱਟੀ,ਜਗੀਰ ਸਿੰਘ ਭੁੱਲਰ,ਸ੍ਰੀਮਤੀ ਮਹਿੰਦਰ ਕੌਰ ਜੋਸ਼,ਸ੍ਰੀਮਤੀ ਰੂਪ ਰਾਣੀ,ਕ੍ਰਿਸ਼ਨ ਕੁਮਾਰ ਕੌਸ਼ਲ ਅਤੇ ਕਰਮ ਸਿੰਘ ਗਿੱਲ ਸ਼ਾਮਲ ਹਨ। ਇਸੇ ਤਰ•ਾਂ ਜਿਨ•ਾਂ ਸਾਬਕਾ ਵਿਧਾਇਕਾਂ ਵੱਲ ਮੋਟਰ ਕਾਰ ਦਾ ਕਰਜ਼ਾ ਬਕਾਇਆ ਖੜ•ਾ ਹੈ,ਉਨ•ਾਂ 'ਚ ਬਲਵੰਤ ਸਿੰਘ ਅਮਲੋਹ,ਮਲਕੀਤ ਸਿੰਘ ਕੀਤੂ,ਜਗੀਰ ਸਿੰਘ ਭੁੱਲਰ,ਨੱਥਾ ਸਿੰਘ ਦਾਲਮ,ਇੰਦਰਜੀਤ ਸਿੰਘ ਜੀਰਾ,ਮਨਜੀਤ ਸਿੰਘ ਕਲਕੱਤਾ,ਜਗਤਾਰ ਸਿੰਘ ਰਾਜਲਾ,ਉਜਾਗਰ ਸਿੰਘ ਰੰਗਰੇਟਾ,ਰਾਜ ਕੁਮਾਰ ਗੁਪਤਾ,ਗੋਬਿੰਦ ਸਿੰਘ ਕਾਂਝਲਾ,ਰਾਜ ਕੁਮਾਰ ਵੇਰਕਾ,ਰਾਮ ਕੁਮਾਰ ਗੋਇਲ ਅਤੇ ਬਲਵੀਰ ਸਿੰਘ ਚੌਧਰੀ ਸ਼ਾਮਲ ਹਨ। ਦਰਜਨ ਕੁ ਸਾਬਕਾ ਵਿਧਾਇਕ ਉਹ ਹਨ ਜਿਨ•ਾਂ ਵੱਲ ਮਕਾਨ ਉਸਾਰੀ ਅਤੇ ਮੋਟਰ ਕਾਰ ਦਾ ਕਰਜ਼ਾ ਬਕਾਇਆ ਖੜ•ਾ ਹੈ। ਇਨ•ਾਂ ਤੋਂ ਇਲਾਵਾ ਕਾਫੀ ਸਾਬਕਾ ਵਿਧਾਇਕ ਉਹ ਵੀ ਹਨ ਜੋ ਪੰਜਾਬ ਵਿਧਾਨ ਸਭਾ ਤੋਂ ਲਏ ਕਰਜ਼ਾ ਦਾ ਵਿਆਜ ਮੋੜਦੇ ਰਹਿੰਦੇ ਹਨ ਪ੍ਰੰਤੂ ਮੂਲ ਨਹੀਂ ਮੋੜਦੇ ਹਨ। ਵਿਧਾਨ ਸਭਾ ਵਲੋਂ ਕਰਜ਼ਾ ਨਾ ਮੋੜਨ ਵਾਲੇ ਸਾਬਕਾ ਵਿਧਾਇਕਾਂ ਖਿਲਾਫ ਬਕਾਏ ਵਸੂਲਣ ਲਈ ਅਦਾਲਤਾਂ ਵਿੱਚ ਕੇਸ ਵੀ ਕੀਤੇ ਜਾਂਦੇ ਹਨ। ਉਸ ਤੋਂ ਪਹਿਲਾਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਵੀ ਲਿਖੇ ਜਾਂਦੇ ਹਨ ਕਿ ਡਿਫਾਲਟਰ ਸਾਬਕਾ ਵਿਧਾਇਕਾਂ ਖ਼ਿਲਾਫ਼ ਭੌ ਮਾਲੀਆ ਤਹਿਤ ਕਾਰਵਾਈ ਕੀਤੀ ਜਾਵੇ।
            ਸੂਤਰ ਆਖਦੇ ਹਨ ਕਿ ਡਿਫਾਲਟਰ ਹੋਏ ਸਾਬਕਾ ਵਿਧਾਇਕਾਂ ਦਾ ਵਾਲ ਵਿੰਗ ਨਹੀਂ ਹੁੰਦਾ ਜਦੋਂ ਕਿ ਡਿਫਾਲਟਰ ਕਿਸਾਨ ਤੇ ਮਜ਼ਦੂਰ ਨੂੰ ਤਾਂ ਸਰਕਾਰ ਬਿਨ•ਾਂ ਦੇਰੀ ਤੋਂ ਜੇਲ• ਭੇਜ ਦਿੰਦੀ ਹੈ। ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਕੁਰਕੀ ਦੇ ਹੁਕਮ ਵੀ ਸਰਕਾਰ ਹੱਥੋਂ ਹੱਥ ਦੇ ਦਿੰਦੀ ਹੈ। ਸਾਬਕਾ ਵਿਧਾਇਕਾਂ ਨੂੰ ਇਸ ਮਾਮਲੇ 'ਚ ਕਾਫੀ ਰਿਆਇਤ ਮਿਲ ਜਾਂਦੀ ਹੈ। ਸਰਕਾਰੀ ਸੂਚਨਾ 'ਚ ਦੱਸਿਆ ਗਿਆ ਹੈ ਜੋ ਸਾਬਕਾ ਵਿਧਾਇਕ ਕਰਜ਼ਾ ਮੋੜੇ ਜਾਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ,ਉਨ•ਾਂ ਸਾਬਕਾ ਵਿਧਾਇਕਾਂ ਦਾ ਕਰਜ਼ਾ ਸਬੰਧਿਤ ਅਥਾਰਟੀ ਤੋਂ ਪ੍ਰਵਾਨਗੀ ਲੈ ਕੇ ਵੱਟੇ ਖਾਤੇ ਪਾ ਦਿੱਤਾ ਜਾਂਦਾ ਹੈ। ਵੱਟੇ ਖਾਤੇ ਪਾਏ ਜਾਣ ਵਾਲੇ ਕਰਜ਼ੇ ਵਿੱਚ ਮੂਲ ਅਤੇ ਵਿਆਜ ਦੋਹੇ ਸ਼ਾਮਲ ਹੁੰਦੇ ਹਨ। ਸਾਬਕਾ ਵਿਧਾਇਕਾਂ ਨੇ ਵਿਧਾਇਕ ਹੁੰਦੇ ਹੀ ਇਹ ਕਰਜ਼ੇ ਚੁੱਕੇ ਹੋਏ ਹਨ।
                                        ਵਿਧਾਇਕਾਂ ਨੂੰ ਕਰਜ਼ੇ ਦੇਣ ਤੋਂ ਹੱਥ ਖੜ•ੇ ਕੀਤੇ।
ਪੰਜਾਬ ਵਿਧਾਨ ਸਭਾ ਵਲੋਂ ਹੁਣ ਵਿਧਾਇਕਾਂ ਨੂੰ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ। ਦੋ ਢਾਈ ਵਰਿ•ਆਂ ਤੋਂ ਵਿਧਾਇਕਾਂ ਨੂੰ ਕਰਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਵਿਧਾਨ ਸਭਾ ਨੇ ਵਿਧਾਇਕਾਂ ਨੂੰ ਇਹ ਆਖ ਦਿੱਤਾ ਸੀ ਕਿ ਉਹ ਬੈਂਕਾਂ ਤੋਂ ਕਰਜ਼ਾ ਚੁੱਕ ਲੈਣ। ਜਦੋਂ ਬੈਂਕਾਂ ਨੇ ਇਨ•ਾਂ ਵਿਧਾਇਕਾਂ ਦੀ ਵਿਧਾਨ ਸਭਾ ਤੋਂ ਗਰੰਟੀ ਮੰਗੀ ਤਾਂ ਵਿਧਾਨ ਸਭਾ ਸਕੱਤਰੇਤ ਨੇ ਹੱਥ ਪਿਛਾਂਹ ਖਿੱਚ ਲਏ। ਹੁਣ ਵਿਧਾਇਕਾਂ ਨੂੰ ਨਾ ਵਿਧਾਨ ਸਭਾ ਅਤੇ ਨਾ ਹੀ ਬੈਂਕ ਬਿਨ•ਾਂ ਗਰੰਟੀ ਤੋਂ ਕੋਈ ਕਰਜ਼ਾ ਦਿੰਦੇ ਹਨ। ਵਿਧਾਇਕਾਂ ਨੂੰ ਜੋ ਕਰਜ਼ਾ ਦਿੱਤਾ ਜਾਂਦਾ ਹੈ,ਉਸ 'ਚ ਸਰਕਾਰ ਵਲੋਂ ਵਾਧਾ ਵੀ ਕੀਤਾ ਗਿਆ ਹੈ। ਹੁਣ ਵਾਧੇ ਮਗਰੋਂ ਵਿਧਾਇਕਾਂ ਨੂੰ ਮੋਟਰ ਕਾਰ ਲਈ 15 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਜਦੋਂ ਕਿ ਮਕਾਨ ਉਸਾਰੀ ਲਈ 50 ਲੱਖ ਤੱਕ ਦਾ ਕਰਜ਼ਾ ਦੇਣ ਦੀ ਵਿਵਸਥਾ ਕਰ ਦਿੱਤੀ ਗਈ ਹੈ। ਪਹਿਲਾਂ ਮਕਾਨ ਉਸਾਰੀ ਲਈ 10 ਲੱਖ ਅਤੇ ਮੋਟਰ ਕਾਰ ਲਈ ਕਰਜ਼ਾ 6 ਲੱਖ ਰੁਪਏ ਦਾ ਮਿਲਦਾ ਸੀ।
       

No comments:

Post a Comment