ਗੁਪਤ ਡੀਲ
ਗੁਰੂ ਤੋਂ ਦੂਰ, ਡੇਰੇ ਦੇ ਨੇੜੇ
ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ 'ਚ ਸ਼੍ਰੋਮਣੀ ਅਕਾਲੀ ਦਲ 'ਚ ਗੁਪਤ ਸਮਝੌਤਾ ਉਦੋਂ ਜੱਗ ਜ਼ਾਹਰ ਹੋਇਆ ਜਦੋਂ ਕਿ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੱਧੂ ਨੇ ਡੇਰਾ ਸਿਰਸਾ ਦੀ ਬਠਿੰਡਾ 'ਚ ਸਿਆਸੀ ਸਟੇਜ ਤੋਂ ਐਲਾਨ ਕੀਤਾ ਕਿ ਉਹ ਪੰਜਾਬ 'ਚ ਡੇਰਾ ਮੁਖੀ ਦੀ ਸਤਸੰਗ ਕਰਾਉਣਗੇ ਅਤੇ ਉਹ ਡੇਰਾ ਮੁਖੀ ਨਾਲ ਉਥੇ ਵਾਅਦਾ ਕਰਕੇ ਆਏ ਹਨ। ਸਿੱਧੂ ਡੇਰਾ ਸਿਰਸਾ ਗਏ ਅਕਾਲੀ ਉਮੀਦਵਾਰਾਂ ਨਾਲ ਡੇਰਾ ਸਿਰਸਾ 'ਚ ਹੋਈ ਗੱਲਬਾਤ ਦਾ ਹਵਾਲਾ ਦੇ ਰਹੇ ਸਨ। ਸਿੱਧਾ ਇਸ਼ਾਰਾ ਦਿੱਖਿਆ ਕਿ ਡੇਰਾ ਪੈਰੋਕਾਰ ਇਨ•ਾਂ ਚੋਣਾਂ 'ਚ ਦੱਬ ਕੇ ਤੱਕੜੀ ਵਾਲਾ ਬਟਨ ਦਬਾਉਣਗੇ, ਬਦਲੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ 'ਚ ਡੇਰਾ ਮੁਖੀ ਦੀ ਸਤਸੰਗ ਕਰਾਈ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਨਾਮੇ ਦੀ ਉਲੰਘਣਾ ਹੋਈ ਹੈ ਪਰ ਸਭ ਤਖਤ ਦੇ ਜਥੇਦਾਰ ਇਸ ਮਾਮਲੇ ਤੇ ਚੁੱਪ ਹਨ। ਡੇਰਾ ਸਿਰਸਾ ਤੋਂ ਚੋਣਾਂ 'ਚ ਹਮਾਇਤ ਲੈਣ ਲਈ ਅੱਜ ਬਠਿੰਡਾ 'ਚ ਅਕਾਲੀ ਉਮੀਦਵਾਰਾਂ ਨੇ 'ਧੰਨ ਧੰਨ ਸਤਿਗੁਰੂ..' ਦੇ ਜੈਕਾਰੇ ਛੱਡੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਸਮੇਤ ਬਠਿੰਡਾ ਮਾਨਸਾ ਦੇ ਅਕਾਲੀ ਉਮੀਦਵਾਰਾਂ ਨੂੰ ਚੋਣਾਂ 'ਚ ਸਿਆਸੀ ਹਮਾਇਤ ਦੇਣ ਦਾ ਐਲਾਨ ਇੱਥੇ ਖੁੱਲ•ੀ ਮੀਟਿੰਗ 'ਚ ਕੀਤਾ। ਇੱਥੋਂ ਤੱਕ ਅਕਾਲੀ ਉਮੀਦਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਬਿਨ•ਾਂ ਪ੍ਰਵਾਹ ਕੀਤੇ ਡੇਰਾ ਮੁੱਖੀ ਦੀ ਪੰਜਾਬ 'ਚ ਸਤਸੰਗ ਕਰਾਉਣ ਦਾ ਵੀ ਐਲਾਨ ਕਰ ਦਿੱਤਾ।
ਚੋਣਾਂ ਦੇ ਐਨ ਮੌਕੇ 'ਤੇ ਅਕਾਲੀ ਉਮੀਦਵਾਰਾਂ ਨੇ ਪੰਥਕ ਵੋਟ ਦੀ ਥਾਂ ਡੇਰਾ ਵੋਟ ਨੂੰ ਤਰਜੀਹ ਦਿੱਤੀ ਹੈ। ਅਕਾਲੀ ਉਮੀਦਵਾਰਾਂ ਨੇ ਡੇਰਾ ਸਿਰਸਾ ਦੀ ਸ਼ਲਾਘਾ ਕੀਤੀ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰ ਜਗਜੀਤ ਸਿੰਘ ਵਿਜੇਪੁਰ,ਬਲਰਾਜ ਸਿੰਘ ਅਤੇ ਛਿੰਦਰਪਾਲ ਸਿੰਘ ਦੀ ਤਰਫ਼ੋਂ ਖੁੱਲ•ੇ ਪੰਡਾਲ 'ਚ ਅਕਾਲੀ ਉਮੀਦਵਾਰਾਂ ਨੂੰ ਸਿਆਸੀ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੰਘ ਸਿੱਧੂ, ਅਮਿਤ ਰਤਨ, ਸਰੂਪ ਚੰਦ ਸਿੰਗਲਾ, ਹਰਪ੍ਰੀਤ ਕੋਟਭਾਈ, ਜਗਦੀਪ ਨਕਈ, ਡਾ.ਨਿਸ਼ਾਨ ਸਿੰਘ ਅਤੇ ਦਿਲਰਾਜ ਭੂੰਦੜ ਅੱਜ ਡੇਰੇ ਸਿਰਸਾ ਦੀ ਸਿਆਸੀ ਸਟੇਜ ਤੇ ਪੁੱਜੇ ਹੋਏ ਸਨ। ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਸਭ ਅਕਾਲੀ ਉਮੀਦਵਾਰਾਂ ਤਰਫ਼ੋਂ ਸਟੇਜ ਤੋਂ ਇਹ ਵਾਅਦਾ ਕੀਤਾ ਕਿ ਉਹ ਜਲਦੀ ਹੀ ਹਾਲਾਤ ਬਣਨ 'ਤੇ ਪੰਜਾਬ 'ਚ ਡੇਰਾ ਸਿਰਸਾ ਦੀ ਸਤਸੰਗ ਕਰਾਉਣਗੇ। ਜੀਤਮਹਿੰਦਰ ਨੇ ਸਟੇਜ ਤੋਂ ਦੋ ਵਾਰ 'ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ' ਦੇ ਜੈਕਾਰੇ ਛੱਡੇ। ਜਦੋਂ ਸਿੱਧੂ ਨੇ ਸਤਸੰਗ ਕਰਾਉਣ ਦਾ ਐਲਾਨ ਕੀਤਾ ਤਾਂ ਪੰਡਾਲ 'ਚ ਜੁੜੇ ਡੇਰਾ ਪ੍ਰੇਮੀ ਕਾਫ਼ੀ ਸਮਾਂ ਭੰਗੜੇ ਪਾਉਂਦੇ ਰਹੇ। ਡੇਰਾ ਪ੍ਰਬੰਧਕਾਂ ਨੇ ਪੈਰੋਕਾਰਾਂ ਨੂੰ ਅਕਾਲੀ ਦਲ ਦੀ ਹਮਾਇਤ ਵਿਚ ਹਨੇਰੀ ਲਿਆਉਣ ਦਾ ਸੱਦਾ ਦਿੱਤਾ।
ਉਦੋਂ ਡੇਰਾ ਪ੍ਰੇਮੀ ਭਾਰੂ ਪੈਂਦੇ ਜਾਪੇ ਜਦੋਂ ਕਿ ਜੀਤਮਹਿੰਦਰ ਨੂੰ ਉਨ•ਾਂ ਨੇ ਦੁਬਾਰਾ ਸਟੇਜ ਤੋਂ 'ਧੰਨ ਧੰਨ ਸਤਿਗੁਰੂ..' ਦੇ ਉਚਾਰਨ ਦੀ ਹਦਾਇਤ ਕੀਤੀ। ਸਿੱਧੂ ਨੇ ਦੋ ਵਾਰੀ 'ਧੰਨ ਧੰਨ ਸਤਿਗੁਰੂ.. ਉਚਾਰਨ ਕੀਤਾ। ਅਕਾਲੀ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਡੇਰਾ ਸਿਰਸਾ ਵਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਡੇਰੇ ਦੇ ਸਮਾਜਿਕ ਕੰਮਾਂ ਵਿਚ ਉਹ ਯੋਗਦਾਨ ਕਰਨਗੇ ਅਤੇ ਤੀਸਰੀ ਵਾਰ ਸਰਕਾਰ ਬਣਨ ਦੀ ਸੂਰਤ ਵਿਚ ਡੇਰਾ ਪੈਰੋਕਾਰਾਂ ਨੂੰ ਮਾਣ ਸਨਮਾਨ ਦੇਣ ਦਾ ਐਲਾਨ ਕੀਤਾ। ਮਲੂਕਾ ਨੇ ਡੇਰਾ ਸਿਰਸਾ ਦੇ ਹਮਾਇਤ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ। ਹਲਕਾ ਲੰਬੀ ਤੋਂ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਹੋਇਆ ਪਰ ਬਾਦਲ ਖੁਦ ਮੌਜੂਦ ਨਹੀਂ ਸਨ। ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਡੇਰਾ ਪੈਰੋਕਾਰਾਂ ਦੇ ਹਰ ਦੁੱਖ ਸੁੱਖ ਵਿਚ ਖੜਨ ਦਾ ਭਰੋਸਾ ਦਿੱਤਾ ਅਤੇ ਭਵਿੱਖ ਵਿਚ ਪਿੰਡਾਂ ਵਿਚ ਕੈਂਪ ਲਗਾ ਕੇ ਸਮਾਜਿਕ ਕੁਰੀਤੀਆਂ ਦੂਰ ਕਰਨ ਦੀ ਗੱਲ ਆਖੀ। ਉਨ•ਾਂ ਸਿਆਸੀ ਹਮਾਇਤ ਦੇਣ ਦੇ ਐਲਾਨ ਤੇ ਧੰਨਵਾਦ ਵੀ ਕੀਤਾ। ਸਿਆਸੀ ਵਿੰਗ ਦੇ ਆਖਿਆ ਕਿ ਅਕਾਲੀ ਦਲ ਨੇ ਨਸ਼ਿਆਂ ਦੇ ਖ਼ਾਤਮੇ ਦਾ ਭਰੋਸਾ ਦਿੱਤਾ ਹੈ ਜਿਸ ਕਰਕੇ ਇਹ ਹਮਾਇਤ ਦਿੱਤੀ ਗਈ ਹੈ।
ਅਕਾਲ ਤਖਤ ਨੂੰ ਪਿੱਠ ਦਿਖਾਈ : ਦਾਦੂਵਾਲ।
ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਸੀ ਕਿ ਅੱਜ ਅਕਾਲੀ ਉਮੀਦਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪਿੱਠ ਦਿਖਾ ਦਿੱਤੀ ਹੈ ਜਿਸ ਕਰਕੇ ਹੁਣ ਪੰਜਾਬ ਦੇ ਲੋਕ ਗੁਰੂ ਤੋਂ ਬੇਮੁੱਖ ਹੋਣ ਵਾਲੇ ਇਨ•ਾਂ ਲੀਡਰਾਂ ਨੂੰ ਸਬਕ ਸਿਖਾਉਣ। ਉਨ•ਾਂ ਆਖਿਆ ਕਿ ਡੇਰਾ ਸਿਰਸਾ ਹੁਣ ਅਕਾਲੀਆਂ ਦੀ ਡੁੱਬਦੀ ਬੇੜੀ ਪਾਰ ਨਹੀਂ ਲਾ ਸਕੇਗਾ। ਉਨ•ਾਂ ਚੁਣੌਤੀ ਦਿੱਤੀ ਕਿ ਡੇਰਾ ਮੁਖੀ ਵਿਚ ਦਮ ਹੈ ਤਾਂ ਉਹ ਮੌੜ ਤੋਂ ਆਪਣੇ ਕੁੜਮ ਨੂੰ ਜਿਤਾ ਕੇ ਦਿਖਾਂਵੇ।
ਡੇਰਾ ਮੁਖੀ ਨੇ ਕੁੜਮ ਜੱਸੀ ਤੋਂ ਮੂੰਹ ਫੇਰਿਆ।
ਡੇਰਾ ਸਿਰਸਾ ਐਤਕੀਂ ਡੇਰਾ ਮੁਖੀ ਦੇ ਕੁੜਮ ਅਤੇ ਹਲਕਾ ਮੌੜ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਖਿਲਾਫ ਭੁਗਤੇਗਾ। ਅੱਜ ਸਿਆਸੀ ਵਿੰਗ ਨੇ ਜੱਸੀ ਦੇ ਖਿਲਾਫ ਲੜ ਰਹੇ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੂੰ ਚੋਣਾਂ ਵਿਚ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਜੱਸੀ ਤੇ ਅੱਜ ਇਹ ਵੱਡੀ ਸਿਆਸੀ ਸੱਟ ਵੱਜੀ ਹੈ। ਡੇਰਾ ਮੁਖੀ ਦੇ ਇਸ ਫੈਸਲੇ ਨੇ ਕਈ ਸੁਆਲ ਖੜ•ੇ ਕਰ ਦਿੱਤੇ ਹਨ।

Shame on Kalis!!!!
ReplyDeleteਕਾਲੀਆਂ ਭੇਡਾ
ReplyDelete