ਕੌਣ ਸਾਹਿਬ ਨੂੰ ਆਖੇ...
ਲੰਬੀ 'ਚ ਹਰ ਦੂਜਾ ਘਰ ਡਿਫਾਲਟਰ !
ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ 'ਚ ਔਸਤਨ ਹਰ ਦੂਸਰਾ ਘਰ ਘਰੇਲੂ ਬਿਜਲੀ ਦਾ ਡਿਫਾਲਟਰ ਹੈ ਜਦੋਂ ਕਿ ਪੰਜਾਬ 'ਚ ਹੋਰ ਕਿਸੇ ਹਲਕੇ 'ਚ ਏਦਾ ਦੇ ਮਾਹੌਲ ਨਹੀਂ ਹਨ। ਇਵੇਂ ਬਿਜਲੀ ਚੋਰੀ 'ਚ ਵੀ ਹਲਕਾ ਲੰਬੀ ਪੰਜਾਬ ਚੋਂ ਮੋਹਰੀ ਬਣ ਗਿਆ ਹੈ। ਪੰਜਾਬ ਚੋਣਾਂ 'ਚ ਟੱਕਰ ਕਾਂਟੇ ਦੀ ਹੋਣ ਕਰਕੇ ਲੰਬੀ ਦੇ ਲੋਕਾਂ ਨੂੰ ਐਤਕੀਂ ਬਿਜਲੀ ਚੋਰੀ ਦੀ ਅਣਐਲਾਨੀ ਖੁੱਲ•ੀ ਛੁੱਟੀ ਮਿਲੀ ਹੋਈ ਸੀ। ਉਂਜ, ਚੋਣਾਂ ਕਰਕੇ ਪਾਵਰਕੌਮ ਐਤਕੀਂ ਵੱਡਾ ਮਾਲੀ ਰਗੜਾ ਲੱਗਾ ਹੈ। ਪਾਵਰਕੌਮ ਦੇ ਵੰਡ ਘਾਟੇ ਸਭ ਤੋਂ ਜਿਆਦਾ ਇਸ ਹਲਕੇ ਦੇ ਹਨ ਜੋ ਬਿਜਲੀ ਚੋਰੀ ਹੋਣ ਦੀ ਗਵਾਹੀ ਭਰਦੇ ਹਨ। ਪਾਵਰਕੌਮ ਦੇ ਅਫਸਰ ਆਖਦੇ ਹਨ ਕਿ ਉਨ•ਾਂ ਦੇ ਤਾਂ ਹੱਥ ਬੰਨ•ੇ ਹੋਏ ਹਨ। ਪਾਵਰਕੌਮ ਤੋਂ ਆਰ.ਟੀ.ਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਵੰਡ ਹਲਕਾ ਲੰਬੀ ਦੇ 30,821 ਘਰਾਂ ਚੋਂ 14,897 ਘਰ ਘਰੇਲੂ ਬਿਜਲੀ ਦੇ ਡਿਫਾਲਟਰ ਹਨ ਜੋ ਕਿ 48.33 ਫੀਸਦੀ ਬਣਦੇ ਹਨ। ਉਪ ਮੰਡਲ ਲੰਬੀ 'ਚ 11271 ਘਰੇਲੂ ਕੁਨੈਕਸ਼ਨਾਂ ਚੋਂ 5606 ਖਪਤਕਾਰ ਡਿਫਾਲਟਰ ਹਨ ਜੋ ਕਿ 49.73 ਫੀਸਦੀ ਬਣਦੇ ਹਨ। ਉਪ ਮੰਡਲ ਬਾਦਲ ਦੇ 8526 ਕੁਨੈਕਸ਼ਨਾਂ ਚੋਂ 4269 ਖਪਤਕਾਰ ਡਿਫਾਲਟਰ ਹੈ ਜਿਨ•ਾਂ ਦੀ ਦਰ 50 ਫੀਸਦੀ ਬਣਦੀ ਹੈ ਅਤੇ ਇਨ•ਾਂ ਵੱਲ ਪੌਣੇ ਛੇ ਕਰੋੜ ਰੁਪਏ ਬਕਾਇਆ ਖੜ•ੇ ਹਨ।
ਹਲਕਾ ਲੰਬੀ ਵਿਚ ਪੈਂਦੇ ਉਪ ਮੰਡਲ ਡਬਵਾਲੀ ਦੇ ਕੁੱਲ 11024 ਘਰੇਲੂ ਖਪਤਕਾਰਾਂ ਚੋਂ 5022 ਖਪਤਕਾਰ ਡਿਫਾਲਟਰ ਹਨ ਜੋ ਕਿ 45.55 ਫੀਸਦੀ ਬਣਦੇ ਹਨ। ਪਾਵਰਕੌਮ ਦੇ ਅਫਸਰ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਤੋਂ ਪਾਸਾ ਵੱਟ ਲੈਂਦੇ ਹਨ। 1ਅਪਰੈਲ 2012 ਤੋਂ ਹੁਣ ਤੱਕ ਡਬਵਾਲੀ ਉਪ ਮੰਡਲ 'ਚ ਸਿਰਫ 452 ਕੁਨੈਕਸ਼ਨ ਕੱਟੇ ਗਏ ਹਨ ਜਦੋਂ ਕਿ 3826 ਪ੍ਰਕਿਰਿਆ ਅਧੀਨ ਹਨ। ਦੂਸਰੇ ਬੰਨ•ੇ ਲੰਬੀ ਦੇ ਨੇੜਲੇ ਉਪ ਮੰਡਲ ਮਲੋਟ (ਦਿਹਾਤੀ) ਵਿਚ ਘਰੇਲੂ ਬਿਜਲੀ ਦੇ ਸਿਰਫ਼ 17 ਫੀਸਦੀ ਡਿਫਾਲਟਰ ਹਨ ਅਤੇ ਉਪ ਮੰਡਲ ਖੂਹੀਆਂ ਸਰਵਰ ਵਿਚ ਸਿਰਫ 2.8 ਫੀਸਦੀ ਡਿਫਾਲਟਰ ਹਨ। ਇਵੇਂ ਪਾਵਰਕੌਮ ਦੇ ਵੰਡ ਘਾਟੇ ਜਿਨ•ਾਂ 'ਚ ਮੁੱਖ ਤੌਰ ਤੇ ਬਿਜਲੀ ਚੋਰੀ ਸ਼ਾਮਿਲ ਹੁੰਦੀ ਹੈ, 'ਚ ਵੀ ਹਲਕਾ ਲੰਬੀ ਮੋਹਰੀ ਹੈ। ਚੋਣਾਂ ਵਾਲੇ ਵਰੇ• ਵਿਚ ਬਿਜਲੀ ਚੋਰੀ ਹੋਰ ਵੀ ਵਧੀ ਹੈ। ਡਵੀਜ਼ਨ ਲੰਬੀ ਵਿਚ ਸਾਲ 2015-16 ਵਿਚ ਵੰਡ ਘਾਟੇ 32 ਫੀਸਦੀ ਸਨ ਜੋ ਕਿ ਸਾਲ 2016-17 (ਸਤੰਬਰ ਤੱਕ) 'ਚ ਵੱਧ ਕੇ 47 ਫੀਸਦੀ ਹੋ ਗਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਵਿਚ ਐਤਕੀਂ ਸਤੰਬਰ ਤੱਕ ਵੰਡ ਘਾਟੇ 37 ਫੀਸਦੀ ਹੋ ਗਏ ਹਨ ਜੋ ਕਿ ਲੰਘੇ ਮਾਲੀ ਵਰੇ• ਦੌਰਾਨ 28.94 ਫੀਸਦੀ ਸਨ।
ਪਾਵਰਕੌਮ ਨੇ ਪੰਜਾਬ ਚੋਣਾਂ ਕਰਕੇ ਛਾਪੇਮਾਰੀ ਵੀ ਘਟਾ ਦਿੱਤੀ ਹੈ। ਪੰਜਾਬ ਵਿਚ ਸਾਲ 2015-16 ਦੇ ਸਤੰਬਰ ਮਹੀਨੇ ਤੱਕ ਪੰਜਾਬ ਵਿਚ 126 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਸੀ ਜਦੋਂ ਕਿ ਐਤਕੀਂ ਸਾਲ 2016-17 ਦੇ ਸਤੰਬਰ ਮਹੀਨੇ ਤੱਕ ਸਿਰਫ਼ 86 ਕਰੋੜ ਦੀ ਬਿਜਲੀ ਚੋਰੀ ਫੜੀ ਹੈ। ਪੱਛਮੀ ਜ਼ੋਨ ਬਠਿੰਡਾ ਜਿਸ 'ਚ ਬਾਦਲਾਂ ਦੇ ਹਲਕੇ ਪੈਂਦੇ ਹਨ, 'ਚ ਪਿਛਲੇ ਵਰੇ• ਸਤੰਬਰ ਤੱਕ 32 ਕਰੋੜ ਦੀ ਅਤੇ ਚਾਲੂ ਮਾਲੀ ਵਰੇ• ਦੇ ਸਤੰਬਰ ਮਹੀਨੇ ਤੱਕ ਸਿਰਫ਼ 13 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਹੈ। ਪੱਛਮੀ ਜ਼ੋਨ 'ਚ ਕਰੀਬ 236 ਕਰੋੜ ਦੀ ਬਕਾਇਆ ਰਾਸ਼ੀ ਖੜ•ੀ ਹੈ। ਚੋਣਾਂ ਕਰਕੇ ਵਰਤੀ ਢਿੱਲ ਵਜੋਂ ਖਪਤਕਾਰਾਂ ਵੱਲ ਚਾਲੂ ਮਾਲੀ ਵਰ•ੇ ਦੇ ਸਤੰਬਰ ਮਹੀਨੇ ਤੱਕ 1195 ਕਰੋੜ ਰੁਪਏ ਹੋ ਗਈ ਹੈ ਜੋ ਕਿ ਪਿਛਲੇ ਮਾਲੀ ਵਰੇ• ਦੇ ਸਤੰਬਰ ਤੱਕ 937 ਕਰੋੜ ਰੁਪਏ ਸੀ। ਚੋਣਾਂ ਵਾਲੇ ਦਿਨਾਂ ਵਿਚ ਤਾਂ ਬਿਜਲੀ ਚੋਰਾਂ ਨੂੰ ਮੌਜ ਲੱਗੀ ਰਹੀ। ਇੰਪਲਾਈਜ ਜੁਆਇੰਟ ਫੋਰਮ ਦੇ ਜਨਰਲ ਸਕੱਤਰ ਬਲਜੀਤ ਸਿੰਘ ਬੋਦੀਵਾਲਾ ਦਾ ਕਹਿਣਾ ਸੀ ਕਿ ਸਿਆਸੀ ਮੁਲਾਹਜੇ ਪੂਰਨ ਲਈ ਮੈਨੇਜਮੈਂਟ ਨੇ ਪਾਵਰਕੌਮ ਦੇ ਹਿੱਤਾਂ ਦੀ ਬਲੀ ਦੇ ਦਿੱਤੀ ਹੈ।
ਵਸੂਲੀ ਲਈ ਮੁਹਿੰਮ ਵਿੱਢੀ ਹੈ : ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਕੇ.ਐਲ.ਸ਼ਰਮਾ ਦਾ ਕਹਿਣਾ ਸੀ ਕਿ ਹਮੇਸ਼ਾ ਹੀ ਪਾਵਰਕੌਮ ਵਲੋਂ ਮਾਲੀ ਵਰੇ• ਦੇ ਅਖੀਰਲੇ ਦੋ ਮਹੀਨਿਆਂ ਵਿਚ ਮਿਹੰਮ ਚਲਾ ਕੇ ਵਸੂਲੀ ਕੀਤੀ ਜਾਂਦੀ ਹੈ ਅਤੇ ਚੋਣਾਂ ਕਰਕੇ ਵਸੂਲੀ ਪ੍ਰਭਾਵਿਤ ਨਹੀਂ ਹੋਈ ਹੈ। 500 ਕਰੋੜ ਦੀ ਬਕਾਇਆ ਰਾਸ਼ੀ ਤਾਂ ਇਕੱਲੇ ਸਰਕਾਰੀ ਵਿਭਾਗਾਂ ਦੀ ਹੈ। ਬਕਾਇਆ ਰਾਸ਼ੀ ਸਭ ਪੇਂਡੂ ਖੇਤਰਾਂ ਵਿਚ ਤਕਰੀਬਨ ਇਕਸਾਰ ਹੀ ਹੈ ਅਤੇ ਲੰਘੇ ਪੰਜ ਵਰਿ•ਆਂ ਵਿਚ ਵੰਡ ਘਾਟਿਆਂ ਵਿਚ ਵੀ ਕਾਫੀ ਸੁਧਾਰ ਹੋਇਆ ਹੈ। ਹੁਣ ਵਸੂਲੀ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
(3artoon by 7urpreet 1rtist)

No comments:
Post a Comment