ਅਲੋਕਾਰੀ ਵਾਹਨ
ਬਠਿੰਡਾ ਪੁਲੀਸ ਨੇ ਕੀਤਾ ਗੋਲਮਾਲ!
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਕੋਲ ਅਲੋਕਾਰੀ ਮੋਟਰਸਾਇਕਲ ਹਨ ਜਿਨ•ਾਂ ਦਾ ਕੀਮਤ ਤੋਂ ਜਿਆਦਾ ਮੁਰੰਮਤ ਖਰਚਾ ਹੈ। ਇਨ•ਾਂ ਦੇ ਮੁਰੰਮਤ ਖਰਚੇ 'ਚ ਗੋਲਮਾਲ ਜਾਪਦਾ ਹੈ ਪਰ ਮੁਲਾਜ਼ਮ ਇਨ•ਾਂ ਨੂੰ ਗਲ ਪਿਆ ਢੋਲ ਦੱਸ ਰਹੇ ਹਨ। ਇਵੇਂ ਪੁਲੀਸ ਅਫਸਰਾਂ ਦੀਆਂ ਗੱਡੀਆਂ ਦਾ ਤੇਲ ਖਰਚਾ ਘੱਟ ਤੇ ਮੁਰੰਮਤ ਖਰਚਾ ਜਿਆਦਾ ਹੈ। ਇਨ•ਾਂ ਦੀ ਤੇਲ ਦੀ ਐਵਰੇਜ ਵੀ ਬਹੁਤ ਘੱਟ ਹੈ। ਨਵੀਆਂ ਗੱਡੀਆਂ ਦਾ ਮੁਰੰਮਤ ਖਰਚਾ ਪੈ ਰਿਹਾ ਹੈ। ਪੁਲੀਸ ਮੁਲਾਜ਼ਮ ਜੋ ਪੈਟਰੋਲਿੰਗ ਲਈ ਪਲਸਰ ਮੋਟਰ ਸਾਇਕਲ ਦੌੜਾ ਰਹੇ ਹਨ, ਉਸ ਦੀ ਖਰੀਦ ਕੀਮਤ ਕਰੀਬ 71 ਹਜ਼ਾਰ ਹੈ ਜਦੋਂ ਕਿ ਮੁਰੰਮਤ ਖਰਚਾ 90 ਹਜ਼ਾਰ ਤੋਂ ਜਿਆਦਾ ਆ ਚੁੱਕਾ ਹੈ। ਏਦਾ ਦੇ ਪੰਜ ਪਲਸਰ ਮੋਟਰਸਾਇਕਲ ਹਨ ਜੋ ਸਾਲ 2008 ਮਾਡਲ ਹਨ। ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਪਲਸਰ ਮੋਟਰ ਸਾਇਕਲ ਪੀ.ਬੀ 03 ਆਰ 0262 ਦੀ ਮੁਰੰਮਤ ਤੇ ਹੁਣ ਤੱਕ 94,244 ਰੁਪਏ ਖਰਚਾ ਆ ਚੁੱਕਾ ਹੈ ਅਤੇ ਪਲਸਰ ਪੀ.ਬੀ 03 ਐਸ 4163 ਦੀ ਮੁਰੰਮਤ ਦਾ ਖਰਚਾ ਹੁਣ ਤੱਕ 92,329 ਰੁਪਏ ਬਣਦਾ ਹੈ। ਇਵੇਂ ਮੋਟਰ ਸਾਇਕਲ ਪੀ.ਬੀ 03 ਐਸ 4152 ਦਾ ਮੁਰੰਮਤ ਖਰਚਾ 78,209 ਰੁਪਏ ਹੈ ਅਤੇ ਪਲਸਰ ਪੀ.ਬੀ 03 ਐਸ 4165 ਦੀ ਮੁਰੰਮਤ ਤੇ 67,177 ਰੁਪਏ ਖਰਚਾ ਕੀਤਾ ਜਾ ਚੁੱਕਾ ਹੈ। ਪੀ.ਬੀ 03 ਐਸ 4154 ਤੇ ਵੀ 64,919 ਰੁਪਏ ਮੁਰੰਮਤ ਖਰਚ ਆਇਆ ਹੈ।
ਬਜਾਜ ਕੰਪਨੀ ਦੇ ਸੇਲਜ ਅਧਿਕਾਰੀ ਦੱਸਦੇ ਹਨ ਕਿ ਸਾਲ 2008 ਵਿਚ ਇਸ ਪਲਸਰ ਮੋਟਰ ਸਾਇਕਲ ਦੀ ਕੀਮਤ ਕਰੀਬ 71 ਹਜ਼ਾਰ ਰੁਪਏ ਸੀ। ਏਦਾ ਲੱਗਦਾ ਹੈ ਕਿ ਜਿਵੇਂ ਖਰੀਦਣ ਮਗਰੋਂ ਹੀ ਪੁਲੀਸ ਨੇ ਇਨ•ਾਂ ਦੀ ਮੁਰੰਮਤ ਕਰਾਉਣੀ ਸ਼ੁਰੂ ਕਰ ਦਿੱਤੀ ਹੋਵੇ। ਸੂਤਰ ਸ਼ੱਕ ਕਰਦੇ ਹਨ ਕਿ ਦਾਲ ਵਿਚ ਕੁਝ ਕਾਲਾ ਹੈ ਕਿਉਂਕਿ ਦੂਸਰੇ ਕਿਸੇ ਜ਼ਿਲ•ੇ ਵਿਚ ਏਨਾ ਮੁਰੰਮਤ ਖਰਚਾ ਨਹੀਂ ਪੈ ਰਿਹਾ ਹੈ। ਬਠਿੰਡਾ ਪੁਲੀਸ ਦੇ ਐਸ.ਪੀ ਦੀ ਗੱਡੀ ਪੀ.ਬੀ 08 ਸੀਬੀ 0052 ਦਾ ਵੀ ਆਲਮ ਨਿਆਰਾ ਹੈ ਜੋ ਕਿ ਸਾਲ 2011 ਮਾਡਲ ਹੈ। 1 ਜਨਵਰੀ 2014 ਤੋਂ ਇਸ ਗੱਡੀ ਦਾ ਤੇਲ ਖਰਚ 1.22 ਲੱਖ ਰੁਪਏ ਰਿਹਾ ਹੈ ਜਦੋਂ ਕਿ ਮੁਰੰਮਤ ਖਰਚਾ 1.37 ਲੱਖ ਹੈ। ਇਸੇ ਤਰ•ਾਂ ਦੂਸਰੇ ਇੱਕ ਪੁਲੀਸ ਅਫਸਰ ਦੀ ਗੱਡੀ ਦਾ ਮੁਰੰਮਤ ਖਰਚਾ 1.28 ਲੱਖ ਰੁਪਏ ਆ ਚੁੱਕਾ ਹੈ।ਡੀ.ਐਸ.ਪੀ ਮੌੜ ਕੋਲ ਸਾਲ 2016 ਮਾਡਲ ਨਵੀਂ ਬਲੈਰੋ ਗੱਡੀ ਹੈ ਜਿਸ ਦਾ ਇੱਕ ਵਰੇ• ਵਿਚ ਹੀ ਮੁਰੰਮਤ ਖਰਚਾ 19,638 ਰੁਪਏ ਆ ਚੁੱਕਾ ਹੈ ਜਦੋਂ ਕਿ ਤੇਲ ਖਰਚਾ 53,901 ਆਇਆ ਹੈ। ਡੀ.ਐਸ.ਪੀ ਦਿਹਾਤੀ ਦੀ ਬਲੈਰੋ ਗੱਡੀ ਹਾਲੇ ਏ.ਐਫ ਹੀ ਹੈ ਜਿਸ ਦੀ ਮੁਰੰਮਤ ਤੇ 12,560 ਰੁਪਏ ਦਾ ਖਰਚ ਹੋ ਚੁੱਕਾ ਹੈ।
ਬਠਿੰਡਾ ਪੁਲੀਸ ਦੇ ਇੱਕ ਐਸ.ਪੀ ਦੀ ਸਕਾਰਪੀਓ ਗੱਡੀ ਹਾਲੇ ਏ.ਐਫ ਹੈ ਅਤੇ ਰਜਿਸਟ੍ਰੇਸ਼ਨ ਵੀ ਨਹੀਂ ਕਰਾਈ ਹੈ ਪਰ ਉਸ ਦਾ ਮੁਰੰਮਤ ਖਰਚਾ 11080 ਰੁਪਏ ਆ ਚੁੱਕਾ ਹੈ। ਇਵੇਂ ਦੂਸਰੇ ਐਸ.ਪੀ ਦੀ ਏ.ਐਫ ਗੱਡੀ ਦਾ ਮੁਰੰਮਤ ਖਰਚਾ 10,400 ਰੁਪਏ ਆ ਚੁੱਕਾ ਹੈ। ਬਠਿੰਡਾ ਜ਼ਿਲ•ੇ ਦੇ ਨੌ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਦੀਆਂ ਗੱਡੀਆਂ ਦੀ ਮੁਰੰਮਤ ਨੇ ਵੀ ਖਜ਼ਾਨੇ ਦਾ ਧੂੰਆਂ ਕੱਢ ਦਿੱਤਾ ਹੈ। ਥਾਣੇਦਾਰਾਂ ਕੋਲ 2010 ਮਾਡਲ ਸਕਾਰਪੀਓ ਗੈਟਵੇ ਗੱਡੀਆਂ ਹਨ। ਲੰਘੇ ਦੋ ਵਰਿ•ਆਂ ਵਿਚ ਇਨ•ਾਂ 19 ਥਾਣਿਆਂ ਦੇ ਥਾਣੇਦਾਰਾਂ ਦੀਆਂ ਗੱਡੀਆਂ ਕਰੀਬ 90 ਲੱਖ ਰੁਪਏ ਦਾ ਤੇਲ ਛੱਕ ਗਈਆਂ ਹਨ। ਥਾਨਾ ਬਾਲਿਆਂ ਵਾਲੀ ਦੀ ਗੱਡੀ ਦਾ ਮੁਰੰਮਤ ਖਰਚਾ ਸਭ ਤੋਂ ਜਿਆਦਾ 1.58 ਲੱਖ ਰੁਪਏ ਹੈ ਜਿਸ ਦਾ ਮਤਲਬ ਹੈ ਕਿ ਪ੍ਰਤੀ ਮਹੀਨਾ 6500 ਰੁਪਏ ਮੁਰੰਮਤ ਖਰਚਾ ਆ ਰਿਹਾ ਹੈ। ਸਰਕਾਰੀ ਵੇਰਵਿਆਂ ਅਨੁਸਾਰ ਥਾਣਾ ਸਿਵਲ ਲਾਈਨ ਬਠਿੰਡਾ ਦੀ ਗੱਡੀ ਦਾ ਮੁਰੰਮਤ ਖਰਚਾ ਦੋ ਵਰਿ•ਆਂ ਵਿਚ 1.51 ਲੱਖ ਰੁਪਏ ਆਇਆ ਹੈ ਜਦੋਂ ਕਿ ਥਾਣਾ ਸਦਰ ਬਠਿੰਡਾ ਦੀ ਗੱਡੀ ਤੇ ਇਨ•ਾਂ ਦੋ ਸਾਲਾਂ ਵਿਚ 1.45 ਲੱਖ ਮੁਰੰਮਤ ਤੇ ਖਰਚੇ ਗਏ ਹਨ।
ਇਸੇ ਤਰ•ਾਂ ਥਾਨਾ ਨੇਹੀਆਂ ਵਾਲਾ ਦੇ ਥਾਣੇਦਾਰ ਦੀ ਗੱਡੀ ਦੀ ਮੁਰੰਮਤ 1.36 ਲੱਖ ਰੁਪਏ ਵਿਚ ਪਈ ਹੈ। ਸੂਤਰ ਆਖਦੇ ਹਨ ਕਿ ਮੁਰੰਮਤ ਦੇ ਨਾਮ ਹੇਠ ਗੜਬੜ ਹੋ ਰਹੀ ਹੈ। ਨਵੀਆਂ ਗੱਡੀਆਂ ਦਾ ਵੀ ਏਡਾ ਵੱਡਾ ਮੁਰੰਮਤ ਖਰਚਾ ਹੋਣਾ ਸ਼ੱਕ ਖੜ•ੇ ਕਰਦਾ ਹੈ। ਪੜਤਾਲ ਵਿਚ ਸਭ ਕੁਝ ਸਾਹਮਣੇ ਆ ਸਕਦਾ ਹੈ। ਐਸ.ਪੀ (ਸਥਾਨਿਕ) ਬਠਿੰਡਾ ਸ੍ਰੀ ਦੇਸ ਰਾਜ ਦਾ ਕਹਿਣਾ ਸੀ ਕਿ ਮੋਟਰਸਾਇਕਲ ਕਾਫੀ ਪੁਰਾਣੇ ਹੋ ਗਏ ਹਨ ਜਿਸ ਕਰਕੇ ਇਨ•ਾਂ ਦੀ ਮੁਰੰਮਤ ਜਿਆਦਾ ਪੈ ਰਹੀ ਹੈ। ਉਨ•ਾਂ ਆਖਿਆ ਕਿ ਮੁਰੰਮਤ ਵਗੈਰਾ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਹੀ ਕਰਾਈ ਗਈ ਹੈ। ਕਿਲੋਮੀਟਰ ਪੂਰੇ ਹੋਣ ਮਗਰੋਂ ਹੀ ਇਨ•ਾਂ ਨੂੰ ਕੰਡਮ ਕੀਤਾ ਜਾਂਦਾ ਹੈ

No comments:
Post a Comment