ਪਾਣੀਆਂ ਦੇ ਰਾਖੇ
ਬਾਦਲ ਪਰਿਵਾਰ ਦਾ 'ਚੌਟਾਲਾ ਮੋਹ'
ਚਰਨਜੀਤ ਭੁੱਲਰ
ਬਠਿੰਡਾ : ਬਾਦਲ-ਚੌਟਾਲਾ ਪਰਿਵਾਰ ਦੀ ਦੋਸਤੀ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਸ਼ਮਣ ਬਣ ਗਈ ਹੈ। ਚੌਟਾਲਾ ਪਰਿਵਾਰ ਨੇ ਹੁਣ ਸਤਲੁਜ ਯਮਨਾ ਲਿੰਕ ਨਹਿਰ ਨੂੰ ਖੋਦਣ ਦਾ ਐਲਾਨ ਕੀਤਾ ਹੈ। ਇੱਧਰ ਬਾਦਲ ਸਰਕਾਰ ਨੇ 'ਚੌਧਰੀ ਦੇਵੀ ਲਾਲ ਯਾਦਗਾਰ' ਦੀ ਰਾਖੀ ਲਈ ਖ਼ਜ਼ਾਨਾ ਪੁੱਟ ਦਿੱਤਾ ਹੈ। ਭਾਵੇਂ ਚੌਟਾਲਾ ਪਰਿਵਾਰ ਚੋਣਾਂ ਮੌਕੇ ਪੰਜਾਬ ਤੋਂ ਦੂਰ ਰਿਹਾ ਲੇਕਿਨ ਅਕਾਲੀ ਸਰਕਾਰ ਰਾਖੀ ਲਈ 'ਚੌਧਰੀ ਦੀ ਯਾਦਗਾਰ' ਦੇ ਨੇੜੇ ਰਹੀ ਹੈ। 'ਹੂਸੈਨੀਵਾਲ ਸਮਾਰਕ' ਅਤੇ 'ਮੁਕਤੇ ਮੀਨਾਰ' ਨੂੰ ਏਦਾ ਦੀ ਸੁਰੱਖਿਆ ਨਹੀਂ ਮਿਲੀ ਹੈ। ਮੁੱਖ ਮੰਤਰੀ 'ਦੇਵੀ ਲਾਲ ਯਾਦਗਾਰ' ਦੀ ਚਮਕ ਦਮਕ ਰੱਖ ਕੇ ਦੋਸਤੀ ਪੁਗਾ ਰਹੇ ਹਨ ਅਤੇ ਨਾਲੋ ਨਾਲ ਹਲਕਾ ਲੰਬੀ ਦਾ ਬੁੱਤਾ ਵੀ ਸਾਰ ਰਹੇ ਹਨ। ਪੰਜਾਬ ਹਰਿਆਣਾ ਸੀਮਾ ਤੇ ਪਿੰਡ ਕਿੱਲਿਆਂ ਵਾਲੀ 'ਚ ਚੌਧਰੀ ਦੇਵੀ ਲਾਲ ਦੀ ਯਾਦਗਾਰ ਉਸਾਰਨ ਲਈ ਪਾਵਰਕੌਮ ਦੇ ਦਫ਼ਤਰ ਨੂੰ ਢਾਹਿਆ ਗਿਆ ਸੀ ਜਿਥੇ ਚੌਧਰੀ ਦੇਵੀ ਲਾਲ ਦਾ ਬੁੱਤ ਲੱਗਾ ਹੈ। ਤਤਕਾਲੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ 25 ਸਤੰਬਰ 2001 ਨੂੰ ਇਸ ਯਾਦਗਾਰ ਦਾ ਉਦਘਾਟਨ ਕੀਤਾ ਸੀ। ਪੰਜਾਬ ਸਰਕਾਰ ਨੇ ਅੱਜ ਤੱਕ ਪਾਵਰਕੌਮ ਨੂੰ 6 ਕਨਾਲ ਜਗ•ਾ ਦਾ 42.03 ਲੱਖ ਦਾ ਮੁਆਵਜ਼ਾ ਨਹੀਂ ਦਿੱਤਾ ਹੈ। ਜਦੋਂ ਗਠਜੋੜ ਸਰਕਾਰ ਨੇ ਹਕੂਮਤ ਸੰਭਾਲੀ ਤਾਂ ਉਦੋਂ ਹੀ ਸਾਲ 2008 ਵਿਚ ਇਸ ਯਾਦਗਾਰ ਤੇ ਪੁਲੀਸ ਦੀ ਗਾਰਦ ਲਗਾ ਦਿੱਤੀ।
ਦਸੰਬਰ 2016 ਤੱਕ ਇਸ ਯਾਦਗਾਰ ਦੀ ਰਾਖੀ ਤੇ ਸਰਕਾਰ ਸਵਾ ਤਿੰਨ ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਜੋ ਯਾਦਗਾਰ ਤੇ ਗਾਰਦ ਲਾਈ ਹੈ, ਉਸ ਵਿਚ ਇੱਕ ਸਬ ਇੰਸਪੈਕਟਰ ਸੁਖਦੇਵ ਸਿੰਘ ਹਾਕੂਵਾਲਾ,ਹੌਲਦਾਰ ਰਵਿੰਦਰ ਸਿੰਘ ਲੁਹਾਰਾ,ਗੁਰਤੇਜ ਸਿੰਘ ਥਰਾਜਵਾਲਾ, ਮੱਖਣ ਸਿੰਘ ਭਿਟੀਵਾਲਾ,ਸਿਵਰਾਜ਼ ਸਿੰਘ ਰਾਏਕੇ ਕਲਾਂ ਸ਼ਾਮਿਲ ਹਨ ਅਤੇ ਇੱਕ ਤੋਂ ਬਿਨ•ਾਂ ਬਾਕੀ ਸਾਰੇ ਮੁਲਾਜ਼ਮ ਹਲਕਾ ਲੰਬੀ ਦੇ ਵਸਨੀਕ ਹਨ। ਡਿਪਟੀ ਕਮਿਸ਼ਨਰ ਮੁਕਤਸਰ ਵਲੋਂ ਸਾਲ 2011-12 ਵਿਚ ਇਸ ਯਾਦਗਾਰ ਲਈ ਪਿੰਡ ਬਾਦਲ ਦੇ ਵਸਨੀਕ ਦੋ ਮਾਲੀ ਗੁਰਦੀਪ ਸਿੰਘ ਤੇ ਸੁਖਜੀਤ ਸਿੰਘ ਤਾਇਨਾਤ ਕੀਤੇ ਅਤੇ ਇਵੇਂ ਦੋ ਸਕਿਊਰਿਟੀ ਮੈਨ ਭਗਵੰਤ ਸਿੰਘ ਤਰਮਾਲਾ ਤੇ ਰੁਪਿੰਦਰ ਸਿੰਘ ਕੰਦੂਖੇੜਾ ਇਸ ਯਾਦਗਾਰ ਵਾਸਤੇ ਰੱਖੇ ਗਏ ਜੋ ਕਿ ਹਲਕਾ ਲੰਬੀ ਦੇ ਹੀ ਵਸਨੀਕ ਹਨ। ਗਾਰਦ ਅਤੇ ਮੁਲਾਜ਼ਮਾਂ ਦੀ ਤਨਖਾਹ ਕਰੀਬ 35.40 ਲੱਖ ਰੁਪਏ ਸਲਾਨਾ ਬਣਦੀ ਹੈ। ਯਾਦਗਾਰ ਦੀ ਬਿਜਲੀ ਪਾਣੀ ਦਾ ਖਰਚਾ ਮਾਰਕੀਟ ਕਮੇਟੀ ਮਲੋਟ ਚੁੱਕਦੀ ਹੈ ਜੋ ਵੱਖਰਾ ਹੈ। ਪਾਵਰਕੌਮ ਤੋਂ ਆਰ.ਟੀ.ਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਯਾਦਗਾਰ ਦਾ 19.98 ਕਿਲੋਵਾਟ ਲੋਡ ਹੈ।ਸਾਲ 2008 ਤੋਂ ਦਸੰਬਰ 2016 ਤੱਕ ਦਾ ਇਸ ਯਾਦਗਾਰ ਦਾ 11.18 ਲੱਖ ਰੁਪਏ ਬਿਜਲੀ ਦਾ ਖਰਚਾ ਆ ਚੁੱਕਾ ਹੈ। ਦੋ ਪਾਣੀ ਦੇ ਕੁਨੈਕਸ਼ਨ ਵੀ ਹਨ।
ਪੰਜਾਬ ਮੰਡੀ ਬੋਰਡ ਨੇ ਇਸ ਯਾਦਗਾਰ ਦੀ ਉਸਾਰੀ ਤੇ 66.40 ਲੱਖ ਰੁਪਏ ਖਰਚ ਕੀਤੇ ਸਨ। ਮਗਰੋਂ ਮਾਰਕੀਟ ਕਮੇਟੀ ਮਲੋਟ ਨੇ ਇਸ ਯਾਦਗਾਰ 'ਚ ਬਿਜਲੀ ਦੇ ਕੰਮਾਂ ਤੇ 6.19 ਲੱਖ ਵੱਖਰੇ ਖਰਚੇ ਹਨ। ਕਮੇਟੀ ਦੇ ਸਕੱਤਰ ਅਜੈਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਬਿੱਲ ਲਗਾਤਾਰ ਭਰ ਰਹੇ ਹਨ ਪਰ ਹੁਣ ਯਾਦਗਾਰ ਦਾ ਮੀਟਰ ਸੜ ਗਿਆ ਹੈ ਜਿਸ ਵਾਰੇ ਵਿਚਾਰ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ 'ਚ ਕਿਸੇ ਵੀ ਯਾਦਗਾਰ ਜਾਂ ਸਮਾਰਕ ਵਿਚ ਏਡੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਹੋਏ ਹਨ। ਦੂਸਰੀ ਤਰਫ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਅਭੈ ਚੌਟਾਲਾ ਨੇ ਐਲਾਨ ਕੀਤਾ ਹੈ ਕਿ ਉਹ 23 ਫਰਵਰੀ ਤੋਂ ਪੰਜਾਬ ਹਰਿਆਣਾ ਸੀਮਾ ਤੇ ਪੈਂਦੇ ਪਿੰਡ ਇਸਮੇਲਪੁਰ ਤੋਂ ਐਸ.ਵਾਈ.ਐਲ ਦੀ ਖੁਦਾਈ ਸ਼ੁਰੂ ਕਰਨਗੇ। ਇੱਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਣੀਆਂ ਦੀ ਰਾਖੀ ਦਾ ਅਹਿਦ ਲਿਆ ਹੋਇਆ ਹੈ ਪਰ ਨਾਲੋਂ ਨਾਲ ਅਕਾਲੀ ਸਰਕਾਰ 'ਚੌਧਰੀ ਦੇਵੀ ਲਾਲ ਯਾਦਗਾਰ' ਦੀ ਰਾਖੀ ਪ੍ਰਤੀ ਵੀ ਵਚਨਬੱਧ ਹੈ। ਜਦੋਂ ਕੈਪਟਨ ਹਕੂਮਤ ਸੀ, ਉਦੋਂ ਯਾਦਗਾਰ ਸੁੰਨੀ ਸੀ ਅਤੇ ਮਗਰੋਂ ਗਠਜੋੜ ਸਰਕਾਰ ਨੇ ਹੀ ਇਸ ਯਾਦਗਾਰ 'ਚ ਲਹਿਰ ਬਹਿਰ ਲਾਈ ਜੋ ਹੁਣ ਤੱਕ ਖਜ਼ਾਨੇ ਤੇ ਬੋਝ ਬਣੀ ਹੋਈ ਹੈ।
ਗਾਰਦ ਵਾਪਸ ਨਹੀਂ ਲਈ : ਐਸ.ਐਸ.ਪੀ
ਐਸ.ਐਸ.ਪੀ ਮੁਕਤਸਰ ਸ੍ਰੀ ਧਰੂਮਨ ਐਚ.ਨਿਬਲੇ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਦੀ ਹਦਾਇਤ ਤੇ ਵੀ.ਆਈ.ਪੀਜ਼ ਤੋਂ ਤਾਂ ਗੰਨਮੈਨ ਵਾਪਸ ਲੈ ਲਏ ਗਏ ਸਨ ਪਰ ਯਾਦਗਾਰ ਤੇ ਲਾਈ ਗਾਰਦ ਸਬੰਧੀ ਕੋਈ ਹਦਾਇਤ ਨਹੀਂ ਹੋਈ ਸੀ। ਉਨ•ਾਂ ਦੱਸਿਆ ਕਿ ਇਹ ਗਾਰਦ ਪਹਿਲਾਂ ਤੋਂ ਹੀ ਲੱਗੀ ਹੋਈ ਹੈ।

ਜਿਸ ਦੀ ਲਾਠੀ ਉਸ ਦੇ ਬੈਂਸ. ਭਾਵੇ ਮੋਅਦੀ ਹੋਵੇ ਭਾਵੇ ਦਲਿਤ ਹੋਵੇ ਭਾਵੇ ਫੋਟੋ ਵਾਲੇ ਹੋਣ
ReplyDelete