ਦਿੱਲੀ ਕਮੇਟੀ
ਤਿੱਕੜੀ ਤੋਂ ਉੱਡੀ ਸੁਰੱਖਿਆ ਛਤਰੀ
ਚਰਨਜੀਤ ਭੁੱਲਰ
ਬਠਿੰਡਾ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਤੋਂ ਪੰਜਾਬ ਪੁਲੀਸ ਨੇ ਜਿਪਸੀਆਂ ਅਤੇ ਗੰਨਮੈਨ ਵਾਪਸ ਲੈ ਲਏ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਤੋਂ ਪੁਲੀਸ ਨੇ ਤਿੰਨ ਜਿਪਸੀਆਂ ਅਤੇ ਕਰੀਬ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਇਨ•ਾਂ ਜਿਪਸੀਆਂ ਸਮੇਤ ਗੰਨਮੈਨ ਵਾਪਸ ਪੰਜਾਬ ਪੁੱਜ ਗਏ ਹਨ ਜੋ ਕਿ ਕਾਫ਼ੀ ਸਮੇਂ ਤੋਂ ਦਿੱਲੀ ਵਿਚ ਹੀ ਇਨ•ਾਂ ਨੇਤਾਵਾਂ ਨਾਲ ਤਾਇਨਾਤ ਸਨ। ਚੋਣ ਕਮਿਸ਼ਨ ਨੇ ਕੁਝ ਸਮਾਂ ਪਹਿਲਾਂ ਦਿੱਲੀ ਦੇ ਨੇਤਾਵਾਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕੀਤੀ ਸੀ ਲੇਕਿਨ ਪੰਜਾਬ ਪੁਲੀਸ ਦੇ ਕੁਝ ਸੀਨੀਅਰ ਅਫਸਰਾਂ ਨੇ ਇਸ ਤੋਂ ਟਾਲਾ ਵੱਟ ਲਿਆ। 8 ਫਰਵਰੀ ਨੂੰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਜਿਸ ਦੇ ਵਜੋਂ ਬੀਤੇ ਕੱਲ ਇਹ ਗੰਨਮੈਨ ਅਤੇ ਜਿਪਸੀਆਂ ਵਾਪਸ ਲੈ ਲਈਆਂ ਹਨ। ਅਹਿਮ ਸੂਤਰਾਂ ਨੇ ਦੱਸਿਆ ਕਿ ਦਿੱਲੀ ਕਮੇਟੀ ਦਾ ਇੱਕ ਆਗੂ ਇਸ ਗੱਲੋਂ ਪੁਲੀਸ ਅਫਸਰਾਂ ਨਾਲ ਔਖਾ ਵੀ ਹੋਇਆ ਹੈ। ਮਾਮਲਾ ਉਪ ਮੁੱਖ ਮੰਤਰੀ ਤੱਕ ਵੀ ਪੁੱਜਾ। ਸੁਖਬੀਰ ਬਾਦਲ ਨੇ ਵੀ ਪੁਲੀਸ ਅਫਸਰਾਂ ਨੂੰ ਸੁਰੱਖਿਆ ਵਾਪਸ ਨਾ ਲੈਣ ਲਈ ਜ਼ੋਰ ਪਾਇਆ ਪਰ ਕਿਸੇ ਅਫਸਰ ਨੇ ਇਸ ਮਾਮਲੇ ਵਿਚ ਨਹੀਂ ਸੁਣੀ।
ਸੂਤਰ ਦੱਸਦੇ ਹਨ ਕਿ ਸਿਆਸੀ ਆਗੂਆਂ ਨੇ ਤਾਂ ਪੁਲੀਸ ਅਫਸਰਾਂ ਨੂੰ ਇੱਥੋਂ ਤੱਕ ਸਲਾਹ ਦਿੱਤੀ ਕਿ ਕਾਗਜਾਂ ਵਿਚ ਗੰਨਮੈਨਾਂ ਦੀ ਵਾਪਸੀ ਪਾ ਲਓ, ਉਂਜ ਦਿੱਲੀ ਹੀ ਰਹਿਣ ਦਿਓ। ਕਿਸੇ ਪੁਲੀਸ ਅਫਸਰ ਨੇ ਖਤਰਾ ਮੁੱਲ ਲੈਣ ਦੀ ਹਿੰਮਤ ਨਹੀਂ ਦਿਖਾਈ। ਪੰਜਾਬ ਸਰਕਾਰ ਵਲੋਂ ਦਿੱਲੀ ਦੇ ਵਸਨੀਕ ਆਗੂਆਂ ਨੂੰ ਜਿਪਸੀਆਂ ਤੇ ਗੰਨਮੈਨ ਦਿੱਤੇ ਹੋਏ ਸਨ ਜਿਨ•ਾਂ ਦਾ ਖਰਚਾ ਪੰਜਾਬ ਸਰਕਾਰ ਝੱਲ ਰਹੀ ਸੀ। ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਬੀ.ਕੇ.ਬਾਵਾ ਨੇ ਫੋਨ ਨਹੀਂ ਚੁੱਕਿਆ ਪਰ ਇੱਕ ਹੋਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦਿੱਲੀ ਤੋਂ ਗੰਨਮੈਨ ਤੇ ਜਿਪਸੀਆਂ ਵਾਪਸ ਲੈ ਲਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਪ੍ਰਤੀ ਜਿਪਸੀ 290 ਲੀਟਰ ਪ੍ਰਤੀ ਮਹੀਨਾ ਤੇਲ ਦੀ ਸੁਵਿਧਾ ਦਿੱਤੀ ਹੋਈ ਸੀ। ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਦੀ ਹਦਾਇਤ ਮਗਰੋਂ ਪੂਰੇ ਪੰਜਾਬ ਚੋਂ ਕਰੀਬ 30 ਜਿਪਸੀਆਂ ਵਾਪਸ ਲਈਆਂ ਗਈਆਂ ਹਨ। ਇਹ ਜਿਪਸੀਆਂ ਨਿਯਮਾਂ ਤੋਂ ਉਲਟ ਜਾ ਕੇ ਸਿਆਸੀ ਲੋਕਾਂ ਨੂੰ ਅਲਾਟ ਕੀਤੀਆਂ ਹੋਈਆਂ ਸਨ। ਚੋਣ ਕਮਿਸ਼ਨ ਵਲੋਂ ਜਿਨ•ਾਂ ਆਗੂਆਂ ਤੋਂ ਗੰਨਮੈਨ ਵਾਪਸ ਲਏ ਗਏ ਹਨ, ਉਨ•ਾਂ ਨੇ ਮੁੜ ਗੰਨਮੈਨ ਲੈਣ ਲਈ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ।
ਐਸ.ਐਸ.ਪੀ ਬਠਿੰਡਾ ਸਵੱਪਨ ਸ਼ਰਮਾ ਨੇ ਦੱਸਿਆ ਕਿ ਜਿਨ•ਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ,ਉਹ ਮੁੜ ਸੁਰੱਖਿਆ ਮੰਗ ਰਹੇ ਹਨ। ਏ.ਡੀ.ਜੀ.ਪੀ ਸ੍ਰੀ ਵੀ.ਕੇ.ਭਾਵਰਾ ਨੇ ਦੱਸਿਆ ਕਿ ਜਿਨ•ਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ, ਉਹ ਮੁੜ ਸੁਰੱਖਿਆ ਮੰਗਣ ਲੱਗੇ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ•ਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਤੋਂ ਦਰਜਨ ਦੇ ਕਰੀਬ ਗੰਨਮੈਨ ਵਾਪਸ ਲੈ ਗਏ ਸਨ। ਪ੍ਰਧਾਨ ਕੋਲਿਆਂ ਵਾਲੀ ਨੇ ਹੁਣ ਚੋਣ ਕਮਿਸ਼ਨ ਅਤੇ ਡੀ.ਜੀ.ਪੀ ਨੂੰ ਪੱਤਰ ਭੇਜ ਕੇ ਮੁੜ ਗੰਨਮੈਨ ਮੰਗੇ ਹਨ। ਅਕਾਲੀ ਦਲ ਦੇ ਜ਼ਿਲ•ਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਦਾ ਕਹਿਣਾ ਸੀ ਕਿ ਉਸ ਤੋਂ ਗੰਨਮੈਨ ਵਾਪਸ ਲੈ ਲਏ ਸਨ ਪਰ ਹੁਣ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਸਿਆਸੀ ਲੋਕਾਂ ਤੋਂ ਧਮਕੀਆਂ ਮਿਲ ਰਹੀਆਂ ਹਨ ਜਿਸ ਕਰਕੇ ਉਸ ਨੇ ਪੁਰਾਣੀ ਸੁਰੱਖਿਆ ਬਹਾਲ ਕਰਨ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ।

No comments:
Post a Comment