Thursday, October 26, 2017

                          ਸੱਤਾ ਦਾ ਨਸ਼ਾ
           ਠੇਕੇ ਤਾਂ ਚਾਲੂ ,ਸਕੂਲ ਕੀਤੇ ਬੰਦ
                          ਚਰਨਜੀਤ ਭੁੱਲਰ
ਬਠਿੰਡਾ  : ਮਾਨਸਾ ਜ਼ਿਲ•ੇ ਦੇ ਪਿੰਡ ਖਿਆਲਾ ਖੁਰਦ ਦੀ ਪੰਚਾਇਤ ਪਿੰਡ ਚੋਂ ਸ਼ਰਾਬ ਦੇ ਠੇਕਾ ਬੰਦ ਕਰਾਉਣਾ ਚਾਹੁੰਦੀ ਸੀ ਪ੍ਰੰਤੂ ਸਰਕਾਰ ਨੇ ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੁਰਮਾਨ ਭੇਜ ਦਿੱਤਾ। ਪੰਚਾਇਤ ਇਸ ਗੱਲੋਂ ਔਖ ਵਿਚ ਹੈ ਕਿ ਉਨ•ਾਂ ਦੀ ਠੇਕਾ ਬੰਦ ਕਰਾਉਣ ਦੇ ਮਤੇ ਨੂੰ ਸਰਕਾਰ ਨੇ ਮੰਨਿਆ ਨਹੀਂ ਅਤੇ ਸਰਕਾਰੀ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ। ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਪੰਚਾਇਤੀ ਮਤਾ ਪਾਸ ਕਰਕੇ ਠੇਕਾ ਬੰਦ ਕਰਾਉਣ ਦਾ ਫੈਸਲਾ ਲਿਆ ਸੀ ਜੋ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ ਪਰ ਹੁਣ ਸਕੂਲ ਨੂੰ ਬੰਦ ਕਰਨ ਦੇ ਹੁਕਮ ਆ ਗਏ ਹਨ। ਸਰਪੰਚ ਨੇ ਆਖਿਆ ਕਿ ਉਹ ਹੁਣ ਪਿੰਡ ਵਿਚ ਸ਼ਰਾਬ ਦਾ ਠੇਕਾ ਵੀ ਨਹੀਂ ਰਹਿਣ ਦੇਣਗੇ। ਸਰਪੰਚ ਦਾ ਪ੍ਰਤੀਕਰਮ ਸੀ ਕਿ ਸਰਕਾਰ ਠੇਕਾ ਵੀ ਪਿੰਡ ਚੋਂ ਚੁੱਕੇ। ਪਿੰਡ ਮਹਿਰਾਜ ਦੇ ਕੋਠੇ ਟੱਲਵਾਲੀ ਤੇ ਪਿੰਡ ਪਿਪਲੀ ਦੇ ਸਰਪੰਚਾਂ ਨੇ ਹੁਣ ਦੋਵਾਂ ਪਿੰਡਾਂ ਦੇ ਸਾਂਝੇ ਸ਼ਰਾਬ ਦੇ ਠੇਕੇ ਨੂੰ ਚੁੱਕਣ ਦੀ ਮੰਗ ਉਠਾਈ ਹੈ। ਇਨ•ਾਂ ਦੋਵਾਂ ਪਿੰਡਾਂ ਦੇ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਹੋਇਆ ਹੈ। ਕੋਠੇ ਟੱਲਵਾਲੀ ਦੇ ਸਰਪੰਚ ਸੁਖਮੰਦਰ ਸਿੰਘ ਤੇ ਪਿਪਲੀ ਦੇ ਸਰਪੰਚ ਮੇਜਰ ਸਿੰਘ ਦਾ ਪ੍ਰਤੀਕਰਮ ਸੀ ਕਿ ਉਹ ਸਕੂਲ ਤਾਂ ਨਹੀਂ ਚੁੱਕਣ ਦੇਣਗੇ ਪ੍ਰੰਤੂ ਸ਼ਰਾਬ ਦਾ ਠੇਕਾ ਜਰੂਰ ਚੁਕਾਉਣਗੇ। ਉਨ•ਾਂ ਮੰਗ ਕੀਤੀ ਕਿ ਸਰਕਾਰ ਅਗਲੇ ਵਰੇ• ਤੋਂ ਠੇਕਾ ਬੰਦ ਕਰੇ।
                    ਮਾਨਸਾ ਦੇ ਪਿੰਡ ਲੁਹਾਰ ਖੇੜਾ ਦੇ ਬੱਚਿਆਂ ਨਾਲ ਤਾਂ ਜੱਗੋਂ ਤੇਰ•ਵੀਂ ਹੋ ਗਈ ਹੈ। ਸਰਪੰਚ ਜਗਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਕੋਲ ਕਿਸੇ ਦੂਸਰੇ ਸਕੂਲ ਵਿਚ ਜਾਣਾ ਮੁਸ਼ਕਲ ਹੈ ਜਿਸ ਕਰਕੇ ਖਦਸ਼ਾ ਹੈ ਕਿ ਬੱਚੇ ਘਰਾਂ ਵਿਚ ਹੀ ਬੈਠ ਜਾਣਗੇ। ਜ਼ਿਲ•ਾ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦਾ ਪ੍ਰਾਇਮਰੀ ਸਕੂਲ ਵੀ ਬੰਦ ਹੋਵੇਗਾ। ਇਸ ਪਿੰਡ ਦੀ ਮਹਿਲਾ ਸਰਪੰਚ ਮਨਜੀਤ ਕੌਰ ਦੱਸਦੀ ਹੈ ਕਿ ਦੋ ਵਰੇ• ਪਹਿਲਾਂ ਠੇਕਾ ਬੰਦ ਕਰਾਉਣਾ ਚਾਹਿਆ ਸੀ ਪ੍ਰੰਤੂ ਸਰਕਾਰ ਨਹੀਂ ਮੰਨੀ ਪ੍ਰੰਤੂ ਹੁਣ ਸਕੂਲ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਉਨ•ਾਂ ਆਖਿਆ ਕਿ ਪੰਚਾਇਤ ਹੁਣ ਠੇਕਾ ਵੀ ਚੁਕਾਏਗੀ। ਪਿੰਡ ਅਸਪਾਲ(ਮਾਨਸਾ) ਦਾ ਪ੍ਰਾਇਮਰੀ ਸਕੂਲ ਬੰਦ ਹੋਇਆ ਤਾਂ ਸਕੂਲ ਦੇ ਬੱਚਿਆਂ ਨੂੰ ਪੌਣੇ ਚਾਰ ਕਿਲੋਮੀਟਰ ਦੂਰ ਪੜ•ਨ ਵਾਸਤੇ ਜਾਣਾ ਪਵੇਗਾ। ਸਾਬਕਾ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਤੁਰ ਕੇ ਜਾਣਾ ਮੁਸ਼ਕਲ ਹੋ ਜਾਵੇਗਾ। ਸੰਗਰੂਰ ਦੇ ਪਿੰਡ ਦੌਲੋਵਾਲ ਦੇ ਸਰਪੰਚ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਪਿੰਡ ਦੇ ਸਕੂਲ ਨੂੰ ਬੰਦ ਨਹੀਂ ਹੋਣ ਦੇਵੇਗੀ। ਇਸੇ ਜ਼ਿਲ•ੇ ਦੇ ਪਿੰਡ ਬੱਲਮਗੜ• ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵੀ ਇਹੋ ਗੱਲ ਆਖੀ।
                    ਪਟਿਆਲਾ ਜ਼ਿਲ•ੇ ਦੇ ਪਿੰਡ ਗਾਜੀਪੁਰ ਦੀ ਪੰਚਾਇਤ ਨੇ ਪੰਚਾਇਤੀ ਮਤਾ ਸ਼ਰਾਬ ਦਾ ਠੇਕਾ ਬੰਦ ਕਰਨ ਵਾਸਤੇ ਪਾਇਆ ਸੀ। ਸਰਕਾਰ ਨੇ ਇਸ ਪਿੰਡ ਚੋਂ ਠੇਕਾ ਵੀ ਬੰਦ ਕਰ ਦਿੱਤਾ ਹੈ ਅਤੇ ਹੁਣ ਸਕੂਲ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਲੋਕ ਤਾਂ ਪਿੰਡ ਚੋਂ ਇਕੱਲਾ ਠੇਕਾ ਹੀ ਚੁਕਾਉਣਾ ਚਾਹੁੰਦੇ ਸਨ। ਇਵੇਂ ਰੋਪੜ ਦੇ ਪਿੰਡ ਕੋਟਲੀ ਵਿਚ ਹੋਇਆ ਹੈ। ਪੰਚਾਇਤ ਨੇ ਠੇਕਾ ਬੰਦ ਕਰਾਉਣ ਵਾਸਤੇ ਮਤਾ ਪਾਸ ਕੀਤਾ ਸੀ। ਸਰਕਾਰ ਨੇ ਪਹਿਲਾਂ ਮਤੇ ਦੇ ਅਧਾਰ ਤੇ ਠੇਕਾ ਚੁਕਵਾ ਦਿੱਤਾ ਅਤੇ ਹੁਣ ਇਸ ਪਿੰਡ ਦਾ ਸਕੂਲ ਬੰਦ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ•ਾਂ ਬਹੁਤ ਪਿੰਡਾਂ ਵਿਚ ਹੋਂਿÂਆ ਹੈ ਜਿਥੋਂ ਦੇ ਲੋਕ ਠੇਕਾ ਬੰਦ ਕਰਾਉਣ ਦੇ ਇੱਛੁਕ ਸਨ ਪ੍ਰੰਤੂ ਹੁਣ ਮਾਰ ਉਨ•ਾਂ ਪਿੰਡਾਂ ਦੇ ਸਕੂਲਾਂ ਨੂੰ ਪੈ ਗਈ ਹੈ।
                                 ਸਕੂਲ ਨਹੀਂ, ਠੇਕੇ ਬੰਦ ਕਰੇ ਸਰਕਾਰ : ਡਾਕਟਰ ਮਾਨ
ਸੰਗਰੂਰ ਦੇ ਸਮਾਜ ਸੇਵੀ ਡਾ.ਅਮਰਜੀਤ ਸਿੰਘ ਮਾਨ ਜੋ ਕਿ ਠੇਕੇ ਬੰਦ ਕਰਾਉਣ ਵਾਸਤੇ ਕਈ ਵਰਿ•ਆਂ ਤੋਂ ਲੜਾਈ ਲੜ ਰਹੇ ਹਨ, ਦਾ ਪ੍ਰਤੀਕਰਮ ਸੀ ਕਿ ਸਰਕਾਰ ਸੱਚਮੁੱਚ ਨਸ਼ੇ ਬੰਦ ਕਰਨਾ ਚਾਹੁੰਦੀ ਹੈ ਤਾਂ ਜਰੂਰਤ ਹੈ ਕਿ ਪਿੰਡਾਂ ਚੋਂ ਠੇਕੇ ਬੰਦ ਕੀਤੇ ਜਾਣ। ਉਨ•ਾਂ ਆਖਿਆ ਕਿ ਅਗਰ ਸਰਕਾਰ ਸਕੂਲ ਬੰਦ ਕਰੇਗੀ ਤਾਂ ਨਵੀਂ ਪੀੜੀ ਗਲਤ ਰਾਹ ਪੈ ਸਕਦੀ ਹੈ ਜਿਸ ਕਰਕੇ ਸਰਕਾਰ ਫੈਸਲੇ ਤੇ ਮੁੜ ਵਿਚਾਰ ਕਰੇ।

Tuesday, October 24, 2017

                                 ਕਰਜ਼ਾ ਮੁਆਫੀ 
                   ਅੱਠ ਸੌ ਕਰੋੜ 'ਚ ਪਏ 'ਲਾਰੇ'
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਭਰ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਝਾਕ ਨੇ ਕਰੀਬ 800 ਕਰੋੜ ਦਾ ਰਗੜਾ ਲਾ ਦਿੱਤਾ ਹੈ ਜਿਨ•ਾਂ ਨੇ 'ਲੰਮੇ ਸਮੇਂ ਦੇ ਕਰਜ਼ੇ' ਚੁੱਕੇ ਹੋਏ ਸਨ। ਕਰਜ਼ਾ ਮੁਆਫ਼ੀ ਦੀ ਆਸ ਨੇ ਕਰੀਬ 33 ਹਜ਼ਾਰ ਨਵੇਂ ਕਿਸਾਨਾਂ ਨੂੰ ਡਿਫਾਲਟਰ ਬਣਾ ਦਿੱਤਾ ਹੈ। ਜਦੋਂ ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨੇ ਕਰਜ਼ਾ ਮੁਆਫ਼ੀ ਦੇ ਐਲਾਨ ਕੀਤੇ ਤਾਂ ਰੈਗੂਲਰ ਕਿਸ਼ਤਾਂ ਭਰਨ ਵਾਲੇ ਕਿਸਾਨਾਂ ਨੇ ਵੀ ਕਿਸ਼ਤ ਭਰਨੀ ਬੰਦ ਕਰ ਦਿੱਤੀ। ਕੈਪਟਨ ਸਰਕਾਰ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਕਰਜ਼ਾ ਮੁਆਫ਼ੀ 'ਚ 'ਲੰਮੇ ਸਮੇਂ ਦੇ ਕਰਜ਼ੇ' ਸ਼ਾਮਲ ਨਹੀਂ ਹਨ ਜਿਸ ਦਾ ਮਤਲਬ ਹੈ ਕਿ ਖੇਤੀ ਵਿਕਾਸ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨ 'ਕਰਜ਼ਾ ਮੁਆਫ਼ੀ' ਦੇ ਘੇਰੇ ਵਿਚ ਨਹੀਂ ਆਉਂਦੇ ਹਨ। ਪੰਜਾਬ ਭਰ 'ਚ 89 ਖੇਤੀ ਵਿਕਾਸ ਬੈਂਕਾਂ ਹਨ ਜਿਨ•ਾਂ ਨੇ ਐਤਕੀਂ ਕਿਸਾਨਾਂ ਤੋਂ 1800 ਕਰੋੜ ਦੀ ਵਸੂਲੀ ਕਰਨੀ ਹੈ। ਵੇਰਵਿਆਂ ਅਨੁਸਾਰ ਜਦੋਂ ਸਿਆਸੀ ਧਿਰਾਂ ਨੇ ਕਰਜ਼ਾ ਮੁਆਫ਼ੀ ਦੇ ਚੋਣਾਂ ਤੋਂ ਪਹਿਲਾਂ ਐਲਾਨ ਕੀਤੇ ਸਨ ਤਾਂ ਉਦੋਂ ਪਹਿਲੀ ਅਕਤੂਬਰ 2016 ਨੂੰ ਪੰਜਾਬ ਵਿਚ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ 59,950 ਸੀ ਜਿਨ•ਾਂ ਦੇ ਸਿਰ 'ਤੇ 652 ਕਰੋੜ ਦਾ ਕਰਜ਼ਾ ਸੀ।
                   ਉਸ ਮਗਰੋਂ ਕਰਜ਼ਾ ਮੁਆਫ਼ੀ ਦੀ ਝਾਕ 'ਚ ਕਿਸਾਨਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਿਸ ਦਾ ਨਤੀਜੇ ਵਜੋਂ ਹੁਣ ਇਨ•ਾਂ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ ਵਧ ਕੇ 93,778 ਹੋ ਗਈ ਹੈ ਜਿਨ•ਾਂ ਸਿਰ ਕਰਜ਼ਾ ਵਧਕੇ 1440 ਕਰੋੜ ਰੁਪਏ ਹੋ ਗਿਆ ਹੈ। ਮੁਆਫ਼ੀ ਦੀ ਝਾਕ 'ਚ ਡਿਫਾਲਟਰਾਂ ਵਿਚ 33,828 ਕਿਸਾਨ ਨਵੇਂ ਜੁੜ ਗਏ ਅਤੇ ਕਰਜ਼ੇ ਵਿਚ ਵੀ 788 ਕਰੋੜ ਦਾ ਵਾਧਾ ਹੋ ਗਿਆ। ਬੈਂਕ ਅਧਿਕਾਰੀ ਦੱਸਦੇ ਹਨ ਕਿ ਕਰਜ਼ਾ ਮੁਆਫ਼ੀ ਦੀ ਝਾਕ ਨੇ ਤਾਂ 'ਗੁੱਡ ਪੇਅ ਮਾਸਟਰਾਂ' 'ਤੇ ਵੀ ਦਾਗ ਲਾ ਦਿੱਤਾ ਹੈ ਜਿਨ•ਾਂ ਨੂੰ ਰੈਗੂਲਰ ਕਿਸ਼ਤਾਂ ਤਾਰਨ 'ਤੇ ਬੈਂਕ ਵਲੋਂ 0.5 ਫੀਸਦੀ ਤੋਂ ਇੱਕ ਫੀਸਦੀ ਛੋਟ ਦਿੱਤੀ ਜਾਂਦੀ ਸੀ। ਰੈਗੂਲਰ ਕਿਸ਼ਤਾਂ ਤਾਰਨ ਵਾਲੇ ਕਿਸਾਨਾਂ ਦੇ ਮੱਥੇ 'ਤੇ ਹੁਣ ਡਿਫਾਲਟਰ ਹੋਣ ਦਾ ਦਾਗ ਲੱਗ ਗਿਆ ਹੈ। ਪੰਜਾਬ ਭਰ ਦੇ ਖੇਤੀ ਵਿਕਾਸ ਬੈਂਕਾਂ ਦੀ ਕਰਜ਼ਾ ਮੁਆਫ਼ੀ ਨੇ ਚੂਲ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਵਰੇ• ਦੇ ਝੋਨੇ ਦੀ ਸੀਜ਼ਨ ਵਿਚ ਇਨ•ਾਂ ਬੈਂਕਾਂ ਦੀ ਵਸੂਲੀ ਦਰ ਇਕਦਮ ਡਿੱਗ ਕੇ 17.48 ਫੀਸਦੀ ਰਹਿ ਗਈ।
                   ਐਤਕੀਂ ਕਣਕ ਦੇ ਸੀਜ਼ਨ ਇਹ ਵਸੂਲੀ ਦਰ ਹੋਰ ਘੱਟ ਕੇ 9.58 ਫੀਸਦੀ ਹੀ ਰਹਿ ਗਈ। ਜੋ ਹੁਣ ਵਸੂਲੀ ਸ਼ੁਰੂ ਹੋਈ ਹੈ, ਉਸ 'ਚ ਹੁਣ ਤੱਕ ਸਿਰਫ਼ 6.01 ਫੀਸਦੀ ਵਸੂਲੀ ਹੀ ਹੋਈ ਹੈ।  ਕਰਜ਼ਾ ਮੁਆਫ਼ੀ ਦਾ ਸੱਚ ਬਾਹਰ ਆਉਣ ਮਗਰੋਂ ਖੇਤੀ ਵਿਕਾਸ ਬੈਂਕਾਂ ਦੇ ਕਰਜ਼ਾਈ ਕਿਸਾਨ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁਆਫ਼ੀ ਦੀ ਝਾਕ ਨੇ ਕਿਸਾਨਾਂ 'ਤੇ ਦੋਹਰਾ ਬੋਝ ਵਧਾ ਦਿੱਤਾ ਹੈ ਅਤੇ ਇੱਧਰ ਬੈਂਕਾਂ ਦੇ ਖ਼ਜ਼ਾਨੇ ਨੂੰ ਵੀ ਸੱਟ ਵੱਜੀ ਹੈ। ਬੀ.ਕੇ.ਯੂ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਨੇ ਕੀਤੇ ਮੁਕੰਮਲ ਵਾਅਦੇ ਨੂੰ ਲਾਗੂ ਨਹੀਂ ਕੀਤਾ ਅਤੇ ਖੇਤੀ ਵਿਕਾਸ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੇ ਭਾਰ ਹੋਰ ਵਧਾ ਦਿੱਤੇ ਹਨ। ਅਧਿਕਾਰੀ ਦੱਸਦੇ ਹਨ ਕਿ ਕਿਸਾਨਾਂ ਨੇ ਕਰਜ਼ਾ ਮੁਆਫ਼ੀ ਦੇ ਚੱਕਰ ਵਿਚ ਵਿਆਜ ਦਾ ਵਾਧੂ ਬੋਝ ਵਧਾ ਲਿਆ ਹੈ ਜੋ ਕਿਸਾਨਾਂ ਦੀ ਗੱਡੀ ਲੀਹੋਂ ਲਾਹੇਗਾ।
                                ਖੇਤੀ ਵਿਕਾਸ ਬੈਂਕ ਮੁਆਫ਼ੀ ਦੇ ਘੇਰੇ ਤੋਂ ਬਾਹਰ : ਐਮ.ਡੀ
ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸਪੱਸ਼ਟ ਅਪੀਲ ਕੀਤੀ ਹੈ ਕਿ ਖੇਤੀ ਵਿਕਾਸ ਬੈਂਕ ਕਰਜ਼ਾ ਮੁਆਫ਼ੀ ਦੇ ਘੇਰੇ ਚੋਂ ਬਾਹਰ ਹਨ ਜਿਸ ਕਰਕੇ ਕਿਸਾਨ ਮੌਜੂਦਾ ਫਸਲ ਦੌਰਾਨ ਬਕਾਇਆ ਕਿਸ਼ਤਾਂ ਤਾਰ ਦੇਣ। ਉਨ•ਾਂ ਆਖਿਆ ਕਿ ਮੁਆਫ਼ੀ ਦੀ ਝਾਕ ਵਿਚ ਡਿਫਾਲਟਰਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਉਨ•ਾਂ ਆਸ ਕੀਤੀ ਕਿ ਐਤਕੀਂ ਫਸਲੀ ਪੈਦਾਵਾਰ ਚੰਗੀ ਹੈ ਤੇ ਕਿਸਾਨ ਕਿਸ਼ਤਾਂ ਤਾਰ ਕੇ ਮੁੜ ਗੱਡੀ ਲੀਹ 'ਤੇ ਪਾ ਸਕਦੇ ਹਨ।
                                   ਡਿਫਾਲਟਰ ਕਿਸਾਨਾਂ ਦੇ ਕਰਜ਼ੇ ਦੀ ਮੌਜੂਦਾ ਸਥਿਤੀ
 ਜ਼ਿਲ•ੇ ਦਾ ਨਾਮ                  ਡਿਫਾਲਟਰ ਕਿਸਾਨਾਂ ਵੱਲ ਖੜ•ੀ ਬਕਾਇਆ ਰਾਸ਼ੀ
1.  ਫਿਰੋਜ਼ਪੁਰ                                          320.87 ਕਰੋੜ
2.  ਮੁਕਤਸਰ                                           131.86 ਕਰੋੜ
3.   ਸੰਗਰੂਰ                                             103.04 ਕਰੋੜ
4.   ਬਠਿੰਡਾ                                              99.69 ਕਰੋੜ
5.   ਮਾਨਸਾ                                              93.77 ਕਰੋੜ
   

Sunday, October 22, 2017

                       ਕੌਮੀ ਸ਼ਾਹਰਾਹ
           ਬਦਲੇ ਜਾਣਗੇ ਸਾਰੇ ਬੋਰਡ
                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਸਭ ਸਾਈਨ ਬੋਰਡ ਹੁਣ ਪੰਜਾਬੀ ਭਾਸ਼ਾ ਵਿਚ ਲੱਗਣਗੇ। ਕੈਪਟਨ ਹਕੂਮਤ ਨੇ ਇਨ•ਾਂ ਸਾਈਨ ਬੋਰਡਾਂ ਨੂੰ ਮਾਂ ਬੋਲੀ ਵਿਚ ਲਿਖਣ ਦਾ ਫੈਸਲਾ ਲੈ ਲਿਆ ਹੈ। ਪੰਜਾਬੀ ਭਾਸ਼ਾ ਪ੍ਰੇਮੀਆਂ ਦੇ ਦਬਾਓ ਮਗਰੋਂ ਲੋਕ ਨਿਰਮਾਣ ਵਿਭਾਗ ਹਰਕਤ ਵਿਚ ਆ ਗਿਆ ਜਿਸ ਨੇ ਹੱਥੋਂ ਹੱਥੀ ਹੁਣ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਹੈ। ਭਾਵੇਂ ਇੱਕ ਦਫ਼ਾ ਕੇਂਦਰ ਸਰਕਾਰ ਨੇ ਪੰਜਾਬੀ ਭਾਸ਼ਾ ਵਾਲੇ ਬੋਰਡ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਹੁਣ ਪ੍ਰਵਾਨਗੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਤਰਫ਼ੋਂ ਪਹਿਲ ਕਰਕੇ ਇਹ ਮਾਮਲਾ ਪ੍ਰਮੁਖਤਾ ਨਾਲ ਉਭਾਰਿਆ ਗਿਆ ਸੀ।ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਲੱਗੇ ਸਾਰੇ ਸਾਈਨ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਸੀ ਜਦੋਂ ਕਿ ਹਿੰਦੀ ਨੂੰ ਪਹਿਲਾ ਅਤੇ ਅੰਗਰੇਜ਼ੀ ਨੂੰ ਦੂਸਰਾ ਸਥਾਨ ਦਿੱਤਾ ਗਿਆ ਹੈ। ਰੋਹ ਵਿਚ ਆ ਕੇ ਅੱਜ ਮਾਲਵਾ ਯੂਥ ਫੈਡਰੇਸ਼ਨ ਤੇ ਪੰਥਕ ਧਿਰਾਂ ਨੇ ਇਸ ਕੌਮੀ ਸ਼ਾਹਰਾਹ 'ਤੇ ਲੱਗੇ ਸਾਈਨ ਬੋਰਡਾਂ 'ਤੇ ਗੈਰ ਪੰਜਾਬੀ ਭਾਸ਼ਾਵਾਂ 'ਤੇ ਕਾਲਾ ਪੋਚਾ ਫੇਰ ਦਿੱਤਾ।
                      ਫੈਡਰੇਸ਼ਨ ਦੀ ਅਗਵਾਈ ਵਿਚ ਸੈਂਕੜੇ ਨੌਜਵਾਨਾਂ ਨੇ ਕਰੀਬ 20 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਸਾਈਨ ਬੋਰਡਾਂ ਤੇ ਗੈਰ ਪੰਜਾਬੀ ਭਾਸ਼ਾਵਾਂ ਤੇ ਕਾਲੀ ਕੂਚੀ ਫੇਰ ਦਿੱਤੀ। ਫੈਡਰੇਸ਼ਨ ਦਾ ਸਹਿਯੋਗ ਅੱਜ ਦਲ ਖਾਲਸਾ ਅਤੇ ਹੋਰ ਧਿਰਾਂ ਨੇ ਵੀ ਕੀਤਾ ਹੈ।  ਸਾਬਕਾ ਗੈਂਗਸਟਰ ਲੱਖਾ ਸਧਾਣਾ ਨੇ ਇਸ ਮੌਕੇ ਆਖਿਆ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਦੇਸ਼ ਨਿਕਾਲ਼ਾ ਦੇਣ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਹੈ ਤਾਂ ਜੋ ਮਾਂ ਬੋਲੀ ਨੂੰ ਆਪਣੀ ਹੀ ਧਰਤੀ ਤੇ ਮਾਣ ਸਨਮਾਨ ਦਿਵਾਇਆ ਜਾ ਸਕੇ। ਜਦੋਂ ਅੱਜ ਪੁਲੀਸ ਨੂੰ ਭਿਣਕ ਪਈ ਤਾਂ ਨੌਜਵਾਨਾਂ ਨੂੰ ਪੁਲੀਸ ਦੇ ਐਸ.ਪੀਜ਼ ਨੇ ਕਾਰਵਾਈ ਕਰਕੇ ਰੋਕ ਦਿੱਤਾ ਜਿਸ ਦੇ ਰੋਸ ਵਜੋਂ ਇਨ•ਾਂ ਆਗੂਆਂ ਨੇ ਪਿੰਡ ਹਰਰਾਏਪੁਰ ਕੋਲ ਸੜਕ ਜਾਮ ਕੀਤੀ। ਇਸ ਮੌਕੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਆਖਿਆ ਕਿ ਕੇਂਦਰ ਦੀ ਹਿੰਦੂਤਵ ਹਕੂਮਤ ਪੰਜਾਬੀ ਨੂੰ ਮਿਟਾਉਣ ਤੇ ਤੁਲੀ ਹੈ। ਇਸ ਮੌਕੇ ਨੌਜਵਾਨ ਆਗੂ ਰਾਜਵਿੰਦਰ ਰਾਜੀ, ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ•ਾ ਪ੍ਰਧਾਨ ਪਰਮਿੰਦਰ ਸਿੰਘ ਪਾਰੀ, ਦਲ ਖਾਲਸਾ ਦੇ ਜੀਵਨ ਸਿੰਘ ਗਿੱਲ ਕਲਾਂ,ਸਿੱਖ ਸਟੂਡੈਂਟ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਕੋਟਫੱਤਾ, ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਆਦਿ ਨੇ ਵੀ ਅਗਵਾਈ ਕੀਤੀ।
                    ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ (ਕੌਮੀ ਹਾਈਵੇਅ) ਸ੍ਰੀ ਏ.ਕੇ.ਸਿੰਗਲਾ ਦਾ ਕਹਿਣਾ ਸੀ ਕਿ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦੇ ਸਾਰੇ ਸਾਈਨ ਬੋਰਡ ਤਬਦੀਲ ਕਰਕੇ ਪੰਜਾਬੀ ਭਾਸ਼ਾ ਵਿਚ ਬੋਰਡ ਲਿਖੇ ਜਾਣਗੇ। ਉਨ•ਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਇਸ ਸਬੰਧੀ ਲੋੜੀਂਦੀ ਪ੍ਰਵਾਨਗੀ ਆਦਿ ਲੈ ਲਈ ਗਈ ਹੈ ਅਤੇ 10 ਨਵੰਬਰ ਤੱਕ ਸ਼ਾਹਰਾਹ ਦੇ ਸਾਰੇ ਬੋਰਡ ਬਦਲ ਦਿੱਤੇ ਜਾਣਗੇ। ਉਨ•ਾਂ ਆਖਿਆ ਕਿ ਕਿਸੇ ਨੂੰ ਮੌਜੂਦਾ ਬੋਰਡਾਂ ਤੇ ਕੁਝ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ•ਾਂ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਬਠਿੰਡਾ ਪੁਲੀਸ ਨੇ ਅੱਜ ਸਾਈਨ ਬੋਰਡਾਂ ਤੇ ਕਾਲਖ ਫੇਰਨ ਵਾਲੇ ਲੱਖਾ ਸਧਾਣਾ, ਦਲ ਖਾਲਸਾ ਦੇ ਹਰਦੀਪ ਮਹਿਰਾਜ ਸਮੇਤ 70-80 ਜਣਿਆ ਤੇ ਪੁਲੀਸ ਕੇਸ ਦਰਜ ਕਰ ਲਿਆ ਹੈ। ਐਸ.ਪੀ (ਡੀ) ਸ੍ਰੀ ਸਵਰਨ ਖੰਨਾ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਵਿਚ ਇਨ•ਾਂ ਆਗੂਆਂ 'ਤੇ ਡੈਮੇਜ ਆਫ ਪਬਲਿਕ ਪ੍ਰੋਪਰਟੀ ਐਕਟ 1984 ਅਤੇ  ਦਾ ਪੰਜਾਬ ਪ੍ਰੋਵੈਨਸ਼ਨ ਆਫ਼ ਡੀਫੇਸਮੈਂਟ  ਪ੍ਰੋਪਰਟੀ ਐਕਟ 1997 ਦੀਆਂ ਧਾਰਾਵਾਂ ਤੇ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਇਨ•ਾਂ ਲੋਕਾਂ ਨੇ ਸਰਕਾਰੀ ਸੰਪਤੀ ਨਾਲ ਛੇੜਛਾੜ ਕੀਤੀ ਹੈ। 

Thursday, October 19, 2017

                                                             ਸਿਵੇ ਬਣੇ ਸਹਾਰਾ
                         ਨਾ ਕੋਈ ਛੱਤ ਨਾ ਬਨੇਰਾ, ਅੰਦਰ ਬਾਹਰ ਦੁੱਖਾਂ ਦਾ ਹਨੇਰਾ
                                                             ਚਰਨਜੀਤ ਭੁੱਲਰ
ਬਠਿੰਡਾ  : ਮਜ਼ਦੂਰ ਛੋਟਾ ਸਿੰਘ ਦੀ ਮਜਬੂਰੀ ਵੱਡੀ ਹੈ ਜੋ ਵਰਿ•ਆਂ ਤੋਂ ਸਿਵਿਆਂ 'ਚ ਰਹਿ ਰਿਹਾ ਹੈ। ਸਿਵਿਆਂ ਦੀ ਅੱਗ ਤੋਂ ਉਸ ਦੇ ਢਿੱਡ ਦੀ ਅੱਗ ਛੋਟੀ ਨਹੀਂ। ਉਸ ਕੋਲ ਇੱਕੋ ਮੰਜਾ ਹੈ, ਇਸ ਤੋਂ ਬਿਨ•ਾਂ ਨਾ ਘਰ ਹੈ ਤੇ ਨਾ ਬਾਰ। ਸਿਵਿਆਂ ਦੇ ਸ਼ੈੱਡ ਵਿਚ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ। ਕੋਈ ਦੀਵਾਲ਼ੀ ਉਸ ਦੀ ਭਾਗ ਦਾ ਦੀਵਾ ਨਹੀਂ ਜਗਾ ਸਕੀ। ਲਟ ਲਟ ਬਲਦੇ ਸਿਵੇ ਦੇਖ ਦੇਖ ਕੇ ਉਸ ਦਾ ਜ਼ਿੰਦਗੀ ਨਾਲੋਂ ਮੋਹ ਟੁੱਟ ਗਿਆ ਹੈ। ਮੁਕਤਸਰ ਦੇ ਪਿੰਡ ਮੱਲਣ ਦੇ ਸਿਵਿਆਂ 'ਚ ਕਰੀਬ 64 ਵਰਿ•ਆਂ ਦਾ ਛੋਟਾ ਸਿੰਘ ਰਹਿ ਰਿਹਾ ਹੈ। ਪਹਿਲੋਂ ਮਜ਼ਦੂਰੀ ਕਰਦਾ ਸੀ, ਹੁਣ ਬੇਵੱਸ ਹੈ। ਪਿੰਡ ਚੋਂ ਮੰਗ ਮੰਗ ਕੇ ਖਾਂਦਾ ਹੈ। ਉਸ ਦੇ ਨਾਲ ਸਿਵੇ 'ਚ ਇੱਕ ਸਰੀਰਕ ਪੱਖੋਂ ਨਕਾਰਾ ਸੇਠ ਵੀ ਰਹਿੰਦਾ ਹੈ ਜੋ ਉਸ ਲਈ ਧਰਵਾਸ ਬਣਦਾ ਹੈ। ਮੱਲਣ ਦੇ ਸਰਪੰਚ ਬਲਕਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਇਨ•ਾਂ ਦੀ ਮਦਦ ਕਰਦੇ ਹਨ ਤੇ ਲੋੜ ਮੁਤਾਬਕ ਸਹਾਰਾ ਵੀ ਬਣਦੇ ਹਨ। ਬਠਿੰਡਾ ਦੇ ਪਿੰਡ ਬੁਲਾਡੇ ਦੇ ਪੁਰਾਣੇ ਸਿਵੇ ਵਿਚ ਰਹਿਣਾ ਤਰਸੇਮ ਸਿੰਘ ਦਾ ਸ਼ੌਕ ਨਹੀਂ। ਜਦੋਂ ਕਿਧਰੇ ਵੀ ਛੱਤ ਜੋਗੀ ਜਗ•ਾ ਨਸੀਬ ਨਾ ਹੋਈ ਤਾਂ ਪੁਰਾਣਾ ਸਿਵਾ ਉਸ ਦਾ ਰੈਣ ਬਸੇਰਾ ਬਣ ਗਿਆ। ਉਸ ਦੇ ਦੋ ਛੋਟੇ ਬੱਚੇ ਸਿਵੇ ਵਿਚ ਰਾਤ ਨੂੰ ਡਰ ਡਰ ਉੱਠਦੇ ਹਨ। ਤਰਸੇਮ ਸਿੰਘ ਆਖਦਾ ਹੈ ਕਿ ਸਿਵੇ 'ਚ ਪਾਏ ਛੱਪਰ ਦਾ ਤਾਂ ਕੋਈ ਬੂਹਾ ਵੀ ਨਹੀਂ ਹੈ, ਫਿਰ ਵੀ ਕਦੇ ਲੱਛਮੀ ਨਹੀਂ ਆਈ। ਉਸ ਦੇ ਹਿੱਸੇ ਤਾਂ ਕੋਈ ਸਰਕਾਰੀ ਸਕੀਮ ਵੀ ਨਹੀਂ ਆਈ। ਇਸ ਪਰਿਵਾਰ ਦੀ ਜ਼ਿੰਦਗੀ ਵਿਚ ਕੋਈ ਦੀਵਾਲ਼ੀ ਵੀ ਦੀਪ ਨਹੀਂ ਜਗਾ ਸਕੀ।
                       ਮੁਕਤਸਰ ਦੇ ਪਿੰਡ ਚੱਕ ਕਾਲਾ ਸਿੰਘ 'ਚ ਸਿਵਿਆਂ ਦੇ ਕੋਲ ਨੇਤਰਹੀਣ ਮਹਿੰਦਰ ਸਿੰਘ ਆਪਣੀ ਪਤਨੀ ਪ੍ਰੀਤੋ ਬਾਈ ਨਾਲ ਰਹਿ ਰਿਹਾ ਹੈ। 10 ਵਰਿ•ਆਂ ਤੋਂ ਕੱਚੇ ਢਾਰੇ ਵਿਚ ਬੈਠਾ ਹੈ। ਬਜ਼ੁਰਗ ਪ੍ਰੀਤੋ ਬਾਈ ਨੇ ਪੂਰੀ ਜ਼ਿੰਦਗੀ ਦੀਵੇ ਦੀ ਲੋਅ ਵਿਚ ਗੁਜ਼ਾਰ ਦਿੱਤੀ ਹੈ ਤੇ ਬਿਜਲੀ ਦਾ ਇੱਕ ਬਲਬ ਵੀ ਨਸੀਬ ਨਹੀਂ ਹੋ ਸਕਿਆ ਹੈ। ਉਸ ਲਈ ਦੀਵਾਲ਼ੀ ਦੇ ਦੀਪ ਕੋਈ ਮਾਅਨਾ ਨਹੀਂ ਰੱਖਦੇ ਹਨ। ਮਹਿੰਦਰ ਸਿੰਘ ਆਖਦਾ ਹੈ ਕਿ ਉਸ ਨੂੰ ਤਾਂ ਕੁਦਰਤ ਨੇ ਹੀ ਨਿਤਾਣਾ ਬਣਾ ਦਿੱਤਾ ਹੈ, ਸਰਕਾਰ ਤਾਂ ਥੋੜਾ ਰਹਿਮ ਕਰ ਲੈਂਦੀ। ਇਸ ਬਜ਼ੁਰਗ ਜੋੜੇ ਨੂੰ ਕਈ ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ। ਨੇਤਰਹੀਣ ਮਹਿੰਦਰ ਸਿੰਘ ਆਖਦਾ ਹੈ ਕਿ 'ਮੈਨੂੰ ਦੀਂਹਦਾ ਹੁੰਦਾ ਤਾਂ 'ਵਿਕਾਸ' ਜਰੂਰ ਵੇਖਦਾ'। ਇਵੇਂ ਕਾਦੀਆਂ (ਗੁਰਦਾਸਪੁਰ) ਦੀਆਂ ਕਬਰਾਂ ਵਿਚ ਕਾਲਾ ਸਿੰਘ ਰਹਿਣ ਲਈ ਮਜਬੂਰ ਹੈ। ਕਿਤੇ ਹੋਰ ਢੋਈ ਨਾ ਮਿਲੀ ਤਾਂ ਕਬਰਾਂ ਦਾ ਸਹਾਰਾ ਤੱਕ ਲਿਆ। ਉਹ ਕਬਰਾਂ ਤੇ ਦੀਵਾ ਜਗਾਉਂਦਾ ਹੈ। ਗੁਰਬਤ ਦੀ ਜਿੱਲ•ਣ ਚੋਂ ਕੱਢਣ ਲਈ ਕੋਈ ਸਰਕਾਰੀ ਸਕੀਮ ਇਨ•ਾਂ ਲਈ ਮੱਲਮ ਨਹੀਂ ਬਣ ਸਕੀ ਹੈ। ਇਨ•ਾਂ ਘਰਾਂ ਵਿਚ ਲੱਛਮੀ ਨਹੀਂ, ਗੁਰਬਤ ਛੜੱਪੇ ਮਾਰਦੀ ਹੈ।  ਜ਼ਿਲ•ਾ ਮੋਗਾ ਦੇ ਪਿੰਡ ਮਾਛੀਕੇ ਦੇ ਪੰਚਾਇਤ ਘਰ 'ਚ ਬਜ਼ੁਰਗ ਬਖਸ਼ੀਸ਼ ਸਿੰਘ ਮੌਤ ਨੂੰ ਉਡੀਕ ਰਿਹਾ ਹੈ। ਬਖ਼ਸ਼ੀਸ਼ ਸਿੰਘ ਨੂੰ ਪੂਰੀ ਜ਼ਿੰਦਗੀ ਵਿਚ ਇੱਕ ਘਰ ਨਹੀਂ ਜੁੜ ਸਕਿਆ। ਉਹ ਆਖਦਾ ਹੈ ਕਿ ਦੀਵੇ ਕਿਥੇ ਰੱਖੀਏ ? ਇਲਾਜ ਲਈ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਇਸ ਪਰਿਵਾਰ 'ਚ ਦੁੱਖਾਂ ਦੇ ਦੀਵੇ ਹੀ ਬਲ ਰਹੇ ਹਨ।
                     ਇਸੇ ਤਰ•ਾਂ ਫਾਜਿਲਕਾ ਦੇ ਪਿੰਡ ਕੰਧਵਾਲਾ 'ਚ ਮਹਿਲਾ ਭੱਠਣ ਦੇਵੀ ਨੂੰ ਪੰਚਾਇਤ ਘਰ 'ਚ ਓਟ ਲੈਣੀ ਪਈ ਹੈ। ਇਹ ਉਹ ਪਰਿਵਾਰ ਹਨ ਜਿਨ•ਾਂ ਨੂੰ ਪੰਜ ਪੰਜ ਮਰਲੇ ਦੀ ਪਲਾਂਟ ਵੀ ਨਹੀਂ ਮਿਲੇ ਅਤੇ ਜਿਨ•ਾਂ ਲਈ ਇੱਕ ਛੱਤ ਵੀ ਸੁਪਨਾ ਬਣ ਗਈ ਹੈ। ਦੀਵਾਲ਼ੀ ਇਨ•ਾਂ ਦੇ ਦੁੱਖਾਂ ਵਿਚ ਕਦੇ ਸੁੱਖਾਂ ਦਾ ਚਿਰਾਗ ਨਹੀਂ ਬਾਲ ਸਕੀ ਹੈ। ਪਿੰਡ ਖੁੰਢੇ ਹਲਾਲ (ਮੁਕਤਸਰ) ਦੇ ਬਿਰਧ ਰਾਮ ਰੱਖੀ ਆਪਣੇ ਪੁੱਤ ਨਾਲ ਪਿੰਡ ਦੀ ਧਰਮਸਾਲਾ ਵਿਚ ਰਹਿ ਰਹੀ ਹੈ। ਮਜ਼ਦੂਰ ਆਗੂ ਤਰਸੇਮ ਸਿੰਘ ਆਖਦਾ ਹੈ ਕਿ ਸਰਕਾਰੀ ਟੀਮ ਕਦੇ ਇਨ•ਾਂ ਪਰਿਵਾਰਾਂ ਦੇ ਦੁੱਖ ਸੁਣ ਲਵੇ ਤਾਂ 'ਵਿਕਾਸ' 'ਤੇ ਸਰਕਾਰ ਨੂੰ ਹੀ ਤਰਸੇਂਵਾ ਆਉਣ ਲੱਗ ਪਵੇਗਾ। ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ (ਸਿੰਘੇਵਾਲਾ) ਦੇ ਮਜ਼ਦੂਰ ਮੁੱਖਾ ਸਿੰਘ, ਸੁੱਖਾ ਸਿੰਘ ਅਤੇ ਛੋਟੂ ਸਿੰਘ ਦਾ ਪਰਿਵਾਰ ਪਿੰਡ ਵਿਚ ਸਿਹਤ ਵਿਭਾਗ ਦੇ ਕੰਡਮ ਐਲਾਨੇ ਕੁਆਰਟਰਾਂ ਵਿਚ ਬੈਠਾ ਹੈ। ਮੁੱਖਾ ਸਿੰਘ ਨੇ ਤਾਂ ਇੱਕ ਧੀ ਦੀ ਡੋਲੀ ਵੀ ਇਸ ਕੰਡਮ ਮਕਾਨ ਚੋਂ ਤੋਰੀ ਹੈ। ਇਨ•ਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ•ਾਂ ਕੋਲ ਨਾ ਤਾਂ ਦੀਵੇ ਹਨ ਤੇ ਨਾ ਹੀ ਦੀਵੇ ਵਿਚ ਤੇਲ ਪਾਉਣ ਦੀ ਪਹੁੰਚ ਹੈ। ਇਨ•ਾਂ ਪਰਿਵਾਰਾਂ ਨੇ ਛੱਤ ਖਾਤਰ ਜਿੰਦਗੀ ਦਾਅ 'ਤੇ ਲਾਈ ਹੋਈ ਹੈ। ਏਦਾ ਦੇ ਪੰਜਾਬ ਵਿਚ ਹਜ਼ਾਰਾਂ ਪਰਿਵਾਰ ਹਨ ਜਿਨ•ਾਂ ਕੋਲ ਦੀਵੇ ਰੱਖਣ ਲਈ ਕੋਈ ਬਿਨੇਰੇ ਹੀ ਨਹੀਂ ਹੈ। 

Saturday, October 14, 2017

                        ਕੈਪਟਨ ਸਾਹਬ !
              ਦੀਵਾਲੀ ਦੇ ਤੋਹਫੇ ਲਵੋਗੇ
                        ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ 'ਤੋਹਫਾ ਕਲਚਰ' ਖਤਮ ਕਰੇਗੀ ਜੋ ਦੀਵਾਲ਼ੀ ਦੇ ਤਿਉਹਾਰ ਮੌਕੇ ਜ਼ੋਰ ਫੜਦਾ ਹੈ। ਦਸ ਵਰਿ•ਆਂ ਮਗਰੋਂ ਅਮਰਿੰਦਰ ਸਰਕਾਰ ਨੂੰ ਐਤਕੀਂ ਹਕੂਮਤੀ ਦੀਵਾਲ਼ੀ ਮਨਾਉਣ ਦਾ ਮੌਕਾ ਮਿਲਿਆ ਹੈ। ਕੈਪਟਨ ਸਰਕਾਰ ਨੇ 'ਵੀਆਈਪੀ ਕਲਚਰ' ਖਤਮ ਕਰਨ ਲਈ ਕਦਮ ਉਠਾਏ ਹਨ। ਸੁਆਲ ਉੱਠਣ ਲੱਗੇ ਹਨ ਕਿ ਕੀ ਕੈਪਟਨ ਸਰਕਾਰ ਦੀਵਾਲ਼ੀ ਮੌਕੇ ਵੱਡੇ ਅਫਸਰਾਂ ਅਤੇ ਵਜ਼ੀਰਾਂ ਨੂੰ ਤਿਉਹਾਰਾਂ ਬਹਾਨੇ ਦਿੱਤੇ ਜਾਣ ਵਾਲੇ ਤੋਹਫ਼ਿਆਂ 'ਤੇ ਪਾਬੰਦੀ ਲਗਾਏਗੀ। ਪੰਜਾਬ ਸਰਕਾਰ ਤਰਫ਼ੋਂ ਇਸ ਵਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਉਨ•ਾਂ ਨੇ ਜੁਬਾਨੀ ਹਦਾਇਤਾਂ ਜਾਰੀ ਕਰਕੇ ਪੂਰੇ ਮਹਿਕਮੇ ਵਿਚ ਸੁਨੇਹਾ ਲਗਾ ਦਿੱਤਾ ਹੈ ਕਿ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਲੈ ਕੇ ਉਨ•ਾਂ ਦੇ ਘਰ ਜਾਂ ਦਫ਼ਤਰ ਨਾ ਆਵੇ। ਉਨ•ਾਂ ਦੱਸਿਆ ਕਿ ਉਹ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਪ੍ਰਵਾਨ ਨਹੀਂ ਕਰਨਗੇ। ਅਗਰ ਕਿਸੇ ਨੇ ਦੀਵਾਲ਼ੀ ਮੁਬਾਰਕ ਕਹਿਣਾ ਹੈ ਤਾਂ ਉਹ ਫੋਨ 'ਤੇ ਐਸਐਮਐਸ ਕਰ ਦੇਵੇ।
                        ਦੂਸਰੀ ਤਰਫ ਮਨਪ੍ਰੀਤ ਬਾਦਲ ਨੇ ਫੋਨ ਨਹੀਂ ਚੁੱਕਿਆ ਪ੍ਰੰਤੂ ਉਨ•ਾਂ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਜੌਹਲ ਦਾ ਪ੍ਰਤੀਕਰਮ ਸੀ ਕਿ ਮਨਪ੍ਰੀਤ ਬਾਦਲ ਨੇ ਪਹਿਲਾਂ ਵੀ ਬਤੌਰ ਖ਼ਜ਼ਾਨਾ ਮੰਤਰੀ ਸਭ ਨੂੰ ਵਰਜਿਆ ਹੋਇਆ ਸੀ ਕਿ ਕੋਈ ਵੀ ਦੀਵਾਲ਼ੀ ਮੌਕੇ ਤੋਹਫ਼ਾ ਲੈ ਕੇ ਉਨ•ਾਂ ਦੇ ਘਰ ਵਿਚ ਦਾਖਲ ਨਾ ਹੋਵੇ ਅਤੇ ਹੁਣ ਵੀ ਉਹ ਆਪਣੇ ਮਿਸ਼ਨ ਤੇ ਪਹਿਰਾ ਦੇਣਗੇ। ਇਸੇ ਦੌਰਾਨ 'ਆਪ' ਲੀਡਰਾਂ ਨੇ ਕੈਪਟਨ ਸਰਕਾਰ 'ਤੇ ਇਸ ਮਾਮਲੇ ਨੂੰ ਲੈ ਕੇ  ਉਂਗਲ ਉਠਾਈ ਹੈ ਅਤੇ ਆਖਿਆ ਹੈ ਕਿ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। 'ਆਪ' ਦੇ ਕਨਵੀਨਰ ਅਤੇ ਐਮ.ਪੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਹਰ ਵਜ਼ੀਰ ਵਲੋਂ ਦੀਵਾਲ਼ੀ ਮੌਕੇ ਦਫ਼ਤਰਾਂ ਵਿਚ ਬਕਾਇਦਾ ਨੋਟਿਸ ਚਿਪਕਾਏ ਜਾਂਦੇ ਹਨ ਕਿ ਕੋਈ ਤੋਹਫ਼ਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਐਮ.ਪੀ ਮਾਨ ਨੇ ਆਖਿਆ ਕਿ ਅਸਿੱਧੇ ਰੂਪ ਵਿਚ ਦੀਵਾਲ਼ੀ ਮੌਕੇ ਮਿਲਦੇ ਤੋਹਫ਼ੇ ਵੀ ਰਿਸ਼ਵਤ ਹੀ ਹਨ ਜਿਸ ਵਾਰੇ ਕੈਪਟਨ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ। ਉਨ•ਾਂ ਆਖਿਆ ਕਿ 'ਆਪ' ਪੂਰੀ ਤਰ•ਾਂ 'ਤੋਹਫ਼ਾ ਕਲਚਰ' ਦੇ ਖ਼ਿਲਾਫ਼ ਹੈ ਜੋ ਕਿ ਪੰਜਾਬ ਵਿਚ ਬੰਦ ਹੋਣਾ ਚਾਹੀਦਾ ਹੈ।
                      ਦੱਸਣਯੋਗ ਹੈ ਕਿ ਐਤਕੀਂ ਕਾਂਗਰਸੀ ਵਿਧਾਇਕਾਂ ਨੂੰ ਦਸ ਵਰਿ•ਆਂ ਮਗਰੋਂ ਹਕੂਮਤੀ ਦੀਵਾਲੀ ਮਨਾਉਣ ਦਾ ਮੌਕਾ ਮਿਲਣਾ ਹੈ। ਵਰਿ•ਆਂ ਮਗਰੋਂ ਇਨ•ਾਂ ਲੀਡਰਾਂ ਦੇ ਘਰਾਂ ਵਿਚ ਤੋਹਫ਼ੇ ਪੁੱਜਣ ਦੇ ਅਨੁਮਾਨ ਹਨ। ਦੂਸਰੀ ਤਰਫ਼ ਗਠਜੋੜ ਦੇ ਲੀਡਰਾਂ ਦੇ ਐਤਕੀਂ ਦੀਵਾਲ਼ੀ ਸੁੱਕੀ ਰਹਿਣ ਦੀ ਸੰਭਾਵਨਾ ਹੈ।  ਇਸੇ ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਦੇ ਐਸ. ਐਸ.ਪੀ ਨੇ ਵੀ ਇਹ ਪਹਿਲ ਕੀਤੀ ਹੈ ਅਤੇ ਰੇਂਜ ਦੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਦੀਵਾਲ਼ੀ ਮੌਕੇ 'ਤੋਹਫ਼ਾ ਕਲਚਰ' ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ।  ਬਠਿੰਡਾ ਰੇਂਜ ਦੇ ਐਸ.ਐਸ.ਪੀ ਜਗਜੀਤ ਸਿੰਘ ਭਗਤਾਣਾ ਨੇ ਅਪੀਲ ਕੀਤੀ ਕਿ ਕੋਈ ਅਧਿਕਾਰੀ ਜਾਂ ਮੁਲਾਜ਼ਮ 'ਤੋਹਫਾ ਕਲਚਰ' ਵਿਚ ਨਾ ਉਲਝੇ ਅਤੇ ਅਗਰ ਕੋਈ ਮਠਿਆਈ ਦੀ ਦਫ਼ਤਰ ਵਿਚ ਪੇਸ਼ਕਸ਼ ਕਰਦਾ ਹੈ ਤਾਂ ਉਹ ਮਠਿਆਈ ਦਫ਼ਤਰ ਵਿਚ ਹੀ ਸਾਰੇ ਮੁਲਾਜ਼ਮਾਂ ਤੋ ਹੋਰਨਾਂ ਨੂੰ ਵੰਡ ਦਿੱਤੀ ਜਾਵੇ। ਪਤਾ ਲੱਗਾ ਹੈ ਕਿ ਆਈ.ਪੀ.ਐਸ ਅਧਿਕਾਰੀ ਈਸ਼ਵਰ ਸਿੰਘ ਅਤੇ ਗੌਰਵ ਯਾਦਵ ਬਤੌਰ ਐਸ.ਐਸ.ਪੀ ਤਾਇਨਾਤੀ ਦੌਰਾਨ ਦੀਵਾਲ਼ੀ ਮੌਕੇ ਤੋਹਫ਼ੇ ਨਾ ਸਵੀਕਾਰੇ ਜਾਣ ਦਾ ਸੁਨੇਹਾ ਪੂਰੇ ਜ਼ਿਲ•ੇ ਵਿਚ ਦਿੰਦੇ ਰਹੇ ਹਨ।
                                       ਤੋਹਫ਼ਾ ਕਲਚਰ ਤੇ ਪਾਬੰਦੀ ਲੱਗੇ : ਖਹਿਰਾ
  ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਨੇਤਾ ਸੁਖਪਾਲ ਸਿੰਘ ਖਹਿਰਾ ਆਖਦੇ ਹਨ ਕਿ ਤੋਹਫ਼ਾ ਕਲਚਰ ਵੀ ਇੱਕ ਤਰ•ਾਂ ਨਾਲ ਵੀਆਈਪੀ ਕਲਚਰ ਦਾ ਹਿੱਸਾ ਹੀ ਹੈ। ਉਨ•ਾਂ ਆਖਿਆ ਕਿ ਅਗਰ ਕੈਪਟਨ ਸਰਕਾਰ ਸੁਹਿਰਦ ਹੈ ਤਾਂ ਕੰਮ ਦੇ ਇਵਜ਼ ਵਿਚ ਤਿਉਹਾਰਾਂ ਮੌਕੇ ਵਜ਼ੀਰਾਂ ਤੇ ਅਫਸਰਾਂ ਨੂੰ ਦਿੱਤੇ ਜਾਂਦੇ ਤੋਹਫ਼ਿਆਂ ਤੇ ਪਾਬੰਦੀ ਲਾਏ।

Friday, October 13, 2017

                          ਦਾਗ ਤੋਂ ਦੁਹਾਈ
            ਹੁਣ ਦਸ ਨੰਬਰੀਏ ਬਣੇ 'ਬੀਬੇ'
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਕਰੀਬ ਪੰਜ ਸੌ 'ਦਸ ਨੰਬਰੀਏ' ਹੁਣ ਖਾਮੋਸ਼ ਹਨ ਪ੍ਰੰਤੂ ਇਹ 'ਦਸ ਨੰਬਰੀਏ' ਹੋਣ ਦਾ ਧੱਬਾ ਉਨ•ਾਂ ਲਈ ਟੀਸ ਬਣ ਗਿਆ ਹੈ। ਜੋ 'ਦਸ ਨੰਬਰੀਏ' ਚੰਗੇ ਸ਼ਹਿਰੀ ਬਣ ਗਏ ਹਨ ਤੇ ਮੁੱਖ ਧਾਰਾ ਵਿਚ ਹਨ, ਉਹ ਆਖਦੇ ਹਨ ਕਿ 'ਹੁਣ ਤਾਂ ਉਨ•ਾਂ ਦਾ ਦਾਗ ਧੋ ਦਿਓ'। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵੀ ਪਹਿਲਾਂ 'ਦਸ ਨੰਬਰੀਆ' ਰਿਹਾ ਹੈ ਪ੍ਰੰਤੂ ਪੁਲੀਸ ਨੇ ਕੁਝ ਵਰੇ• ਪਹਿਲਾਂ ਉਸ ਨੂੰ ਦਸ ਨੰਬਰੀਆਂ ਦੀ ਸੂਚੀ ਚੋਂ ਆਊਟ ਕਰ ਦਿੱਤਾ ਸੀ। ਉਸ ਨੂੰ 'ਇੱਕ ਨੰਬਰ' ਦਾ ਦਰਜਾ ਦੇ ਦਿੱਤਾ ਸੀ। ਲੰਗਾਹ ਦੇ ਮਗਰੋਂ ਉਹ 'ਦਸ ਨੰਬਰੀਏ' ਕੁਰਲਾ ਉਠੇ ਹਨ, ਜਿਨ•ਾਂ ਦਾ ਵਰਿ•ਆਂ ਤੋਂ ਆਚਰਣ ਠੀਕ ਹੈ ਪ੍ਰੰਤੂ ਪੁਲੀਸ ਉਨ•ਾਂ ਨੂੰ 'ਦਸ ਨੰਬਰੀਏ' ਦੀ ਸੂਚੀ ਚੋਂ ਬਾਹਰ ਨਹੀਂ ਕੱਢ ਰਹੀ ਹੈ।  ਵੇਰਵਿਆਂ ਅਨੁਸਾਰ ਮਾਲਵਾ ਖ਼ਿੱਤੇ ਦੇ ਕਰੀਬ 540 'ਦਸ ਨੰਬਰੀਏ' ਹਨ ਜਿਨ•ਾਂ ਚੋਂ ਬਹੁਤੇ ਖਾਮੋਸ਼ ਹੋ ਗਏ ਹਨ ਅਤੇ ਹਾਜ਼ਰ ਹਨ। ਇਵੇਂ ਬਾਰਡਰ ਰੇਂਜ ਵਿਚ ਕਰੀਬ 280 'ਦਸ ਨੰਬਰੀਏ' ਹਨ। ਸੂਤਰ ਪੰਜਾਬ ਭਰ ਵਿਚ 'ਦਸ ਨੰਬਰੀਆਂ' ਦੀ ਗਿਣਤੀ 2500 ਦੇ ਕਰੀਬ ਦੱਸ ਰਹੇ ਹਨ। ਪੁਲੀਸ ਨੇ ਸਾਲ 1978 ਤੋਂ 1996 ਤੱਕ 'ਦਸ ਨੰਬਰੀਏ' ਐਲਾਨੇ ਹਨ ਅਤੇ ਉਸ ਮਗਰੋਂ ਨਵੇਂ ਦਸ ਨੰਬਰੀਏ ਬਣਾਉਣੇ ਨਾਮਾਤਰ ਹੀ ਕਰ ਦਿੱਤੇ ਸਨ। ਮੁਕਤਸਰ ਪੁਲੀਸ ਨੇ ਗੈਂਗਸਟਰ ਵਿੱਕੀ ਗੌਂਡਰ ਨੂੰ 'ਦਸ ਨੰਬਰੀਆ' ਐਲਾਨਿਆ ਹੈ। ਕਾਫ਼ੀ ਗਿਣਤੀ ਵਿਚ 'ਦਸ ਨੰਬਰੀਏ' ਅੱਜ ਵੀ ਜ਼ੁਲਮ ਦੀ ਦੁਨੀਆਂ 'ਚ ਲੀਨ ਹਨ ਜਿਨ•ਾਂ ਚੋਂ ਕਾਫ਼ੀ ਗੈਰਹਾਜ਼ਰ ਹਨ।
                        ਲੋਕ ਸੰਘਰਸ਼ਾਂ ਵਿਚ ਕੁੱਦੇ ਕਾਫ਼ੀ ਲੋਕਾਂ ਨੂੰ ਪੁਲੀਸ ਨੇ ਕਾਫ਼ੀ ਅਰਸਾ ਪਹਿਲਾਂ 'ਦਸ ਨੰਬਰੀਏ' ਦਾ ਦਰਜਾ ਦੇ ਦਿੱਤਾ ਜਾਂਦਾ ਸੀ। ਥਾਣਾ ਸਿਟੀ ਫਰੀਦਕੋਟ ਦਾ ਇੱਕ 'ਦਸ ਨੰਬਰੀਆ' ਕੈਨੇਡਾ ਰਹਿ ਰਿਹਾ ਹੈ ਅਤੇ ਉਪਰ ਕੋਈ ਵੀ ਕੇਸ ਦਰਜ ਨਹੀਂ ਹੈ ਪ੍ਰੰਤੂ ਉਹ ਫਿਰ ਵੀ 'ਦਸ ਨੰਬਰੀਆ' ਹੈ। ਫਰੀਦਕੋਟ ਦੀ ਡੋਗਰ ਬਸਤੀ ਦੇ ਇੱਕ ਵਿਅਕਤੀ ਤੇ ਕੋਈ ਕੇਸ ਨਹੀਂ ਹੈ ਪ੍ਰੰਤੂ ਫਿਰ ਵੀ ਏ ਕੈਟਾਗਿਰੀ ਦਾ ਬਦਮਾਸ਼ ਹੈ। ਥਾਣਾ ਸਿਟੀ ਕੋਟਕਪੂਰਾ ਨੇ ਉਸ ਵਿਅਕਤੀ ਨੂੰ ਹਾਲੇ ਵੀ 'ਦਸ ਨੰਬਰੀਆ' ਰੱਖਿਆ ਹੋਇਆ ਹੈ ਜੋ ਜਨਤਿਕ ਖੇਤਰ ਦੀ ਬੈਂਕ ਚੋਂ ਬਤੌਰ ਮੈਨੇਜਰ ਸੇਵਾ ਮੁਕਤ ਹੋ ਚੁੱਕਾ ਹੈ। ਜਲੰਧਰ ਦਾ ਇੱਕ ਆੜ•ਤੀਆਂ ਅਤੇ ਇੱਕ ਟਰਾਂਸਪੋਰਟਰ ਵੀ ਇਸ ਸੂਚੀ ਵਿਚ ਸ਼ਾਮਿਲ ਕੀਤੇ ਹੋਏ ਹਨ। ਥਾਣਾ ਜੈਤੋ ਦੇ 'ਦਸ ਨੰਬਰ' ਰਜਿਸਟਰ ਵਿਚ ਇੱਕ ਮਹਿਲਾ ਅਕਾਲੀ ਆਗੂ ਦਾ ਨਾਮ ਵੀ ਬਤੌਰ 'ਦਸ ਨੰਬਰੀ' ਦਰਜ ਹੈ ਜੋ ਕਿ ਪੰਚਾਇਤੀ ਸੰਸਥਾ ਵਿਚ ਚੁਣੀ ਵੀ ਜਾ ਚੁੱਕੀ ਹੈ। ਪਿੰਡ ਸੇਵੇਵਾਲਾ ਦਾ ਇੱਕ ਵਿਅਕਤੀ ਹੁਣ ਗੁਰੂ ਘਰ ਵਿਚ ਗਰੰਥੀ ਹੈ ਪ੍ਰੰਤੂ ਪੁਲੀਸ ਨੇ ਉਸ ਦੇ ਮੱਥੇ ਤੇ 'ਦਸ ਨੰਬਰੀਏ' ਦਾ ਦਾਗ ਲਾਇਆ ਹੋਇਆ ਹੈ। ਮੁਕਤਸਰ ਦੀ ਕੋਟਲੀ ਰੋਡ ਦੀ ਇੱਕ ਮਹਿਲਾ ਵੀ 'ਦਸ ਨੰਬਰੀ' ਹੈ।
                    ਮਲੋਟ ਦੇ ਪਿੰਡ ਈਨਾਖੇੜਾ ਦੇ ਕਈ ਵਿਅਕਤੀ ਹੁਣ ਮਿਹਨਤ ਮਜ਼ਦੂਰੀ ਕਰ ਰਹੇ ਹਨ ਜਿਨ•ਾਂ ਦਾ ਨਾਮ 'ਦਸ ਨੰਬਰੀਆਂ' ਦੇ ਰਜਿਸਟਰ ਵਿਚ ਬੋਲਦਾ ਹੈ। ਮਲੋਟ ਦੇ ਇੱਕ ਵਿਅਕਤੀ ਨੂੰ ਭੜਕਾਊ ਸ਼ਖ਼ਸ ਹੋਣ ਕਰਕੇ 'ਦਸ ਨੰਬਰੀਆਂ' ਬਣਾਇਆ ਹੈ। ਥਾਣਾ ਮਜੀਠਾ ਤੇ ਕਲਾਨੌਰ ਦੇ ਦੋ 'ਦਸ ਨੰਬਰੀਏ' ਹੁਣ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਹਨ ਜਦੋਂ ਕਿ ਮਾਲਵੇ ਦੇ ਇੱਕ ਢਾਡੀ ਜਥੇ ਦਾ ਆਗੂ ਵੀ 'ਦਸ ਨੰਬਰੀਆ' ਹੈ। ਗੁਰਦਾਸਪੁਰ ਤੇ ਤਰਨਤਾਰਨ ਦੇ ਦੋ 'ਦਸ ਨੰਬਰੀਏ' ਵੀ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਹਨ। ਇਸੇ ਤਰ•ਾਂ ਮੁਕਤਸਰ ਦੇ ਪਿੰਡ ਉਦੇਕਰਨ ਦੇ ਇੱਕ ਵਿਅਕਤੀ ਨੂੰ 'ਦਸ ਨੰਬਰੀਏ' ਦੀ ਸੂਚੀ ਵਿਚ ਰੱਖਿਆ ਹੋਇਆ ਹੈ ਜੋ ਕਾਫ਼ੀ ਅਰਸੇ ਤੋਂ ਇੰਗਲੈਂਡ ਰਹਿ ਰਿਹਾ ਹੈ। ਇਸੇ ਜ਼ਿਲ•ੇ ਦੇ ਪਿੰਡ ਗੋਨਿਆਣਾ ਦਾ ਇੱਕ ਵਿਅਕਤੀ ਹੁਣ ਖਾਮੋਸ਼ ਹੈ ਪ੍ਰੰਤੂ ਉਸ ਦੇ ਮੱਥੇ ਤੇ ਦਾਗ ਬਰਕਰਾਰ ਹੈ। ਕਿਸਾਨ ਯੂਨੀਅਨਾਂ ਦੇ ਕਈ ਆਗੂ ਵੀ 'ਦਸ ਨੰਬਰੀਆਂ' ਦੀ ਸੂਚੀ ਵਿਚ ਸ਼ਾਮਲ ਕੀਤੇ ਹੋਏ ਹਨ।
                      ਪੁਲੀਸ ਕੇਸਾਂ ਤੋਂ ਮੁਕਤ ਤੇ ਖਾਮੋਸ਼ ਚੱਲੇ ਆ ਰਹੇ 'ਦਸ ਨੰਬਰੀਏ' ਆਖਦੇ ਹਨ ਕਿ ਉਨ•ਾਂ ਕੋਲ ਕੋਈ ਪਹੁੰਚ ਨਹੀਂ ਹੈ ਜਿਸ ਕਰਕੇ ਦਾਗ ਧੋਤਾ ਨਹੀਂ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਜੋ ਨਾਮੀ ਤਸਕਰ ਅਤੇ ਗੈਂਗਸਟਰ ਹਨ, ਉਨ•ਾਂ ਦਾ ਨਾਮ ਹਾਲੇ ਤੱਕ ਪੁਲੀਸ ਨੇ 'ਦਸ ਨੰਬਰ' ਰਜਿਸਟਰ ਵਿਚ ਸ਼ਾਮਿਲ ਨਹੀਂ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦਾ ਕਹਿਣਾ ਸੀ ਕਿ ਕਾਫ਼ੀ ਅਰਸਾ ਪਹਿਲਾਂ ਪੁਲੀਸ ਨੇ ਲੋਕ ਹਿੱਤਾਂ ਲਈ ਕੰਮ ਵਾਲੇ ਆਗੂਆਂ ਦੇ ਨਾਮ 'ਦਸ ਨੰਬਰ' ਰਜਿਸਟਰ ਵਿਚ ਦਰਜ ਕਰ ਲਏ ਸਨ ਤਾਂ ਜੋ ਉਨ•ਾਂ ਦੇ ਰਾਹ ਰੋਕੇ ਜਾ ਸਕਣ। ਉਨ•ਾਂ ਆਖਿਆ ਕਿ ਪੁਲੀਸ ਇਨ•ਾਂ ਨੂੰ ਰੀਵਿਊ ਕਰੇ। ਦੂਸਰੀ ਤਰਫ ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਉਨ•ਾਂ ਵਿਅਕਤੀਆਂ ਨੂੰ 'ਦਸ ਨੰਬਰੀਆ' ਘੋਸ਼ਿਤ ਕੀਤਾ ਜਾਂਦਾ ਹੈ ਜਿਨ•ਾਂ ਤੇ ਪੁਲੀਸ ਕੇਸ ਦਰਜ ਹੋਣ ਅਤੇ ਬਦਨਾਮ ਹੋਵੇ।

Tuesday, October 10, 2017

                    ਕੇਂਦਰ ਦੀ ਨਾਂਹ
   ਮਾਂ ਬੋਲੀ ਨਹੀਂ ਬਣੇਗੀ ਪਟਰਾਣੀ...
                    ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਨੇ ਕੌਮੀ ਪ੍ਰੋਜੈਕਟਾਂ 'ਚ ਪੰਜਾਬੀ ਭਾਸ਼ਾ ਨੂੰ ਪਟਰਾਣੀ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਨ•ਾਂ ਪ੍ਰੋਜੈਕਟਾਂ 'ਚ ਬੋਰਡਾਂ ਤੇ ਹਿੰਦੀ ਭਾਸ਼ਾ ਹੀ ਮੋਹਰੀ ਰਹੇਗੀ। ਕੇਂਦਰ ਦਾ ਇਹ ਫੈਸਲਾ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੂੰ ਸੱਟ ਮਾਰਨ ਵਾਲਾ ਹੈ। ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਜੋ ਸਾਈਨ ਬੋਰਡ ਲਾਏ ਜਾ ਰਹੇ ਹਨ, ਉਨ•ਾਂ ਤੇ ਹਿੰਦੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ, ਦੂਸਰੇ ਨੰਬਰ ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਹੈ। ਭਾਸ਼ਾ ਪ੍ਰੇਮੀਆਂ ਨੇ ਇਸ ਮਾਮਲੇ ਤੇ ਜ਼ਿਲ•ਾ ਪ੍ਰਸ਼ਾਸਨ ਬਠਿੰਡਾ ਨੂੰ ਮੰਗ ਪੱਤਰ ਵੀ ਦਿੱਤਾ ਸੀ। ਹਰਰਾਏਪੁਰ ਅਤੇ ਅਮਰਗੜ ਪਿੰਡ ਦੇ ਲੋਕਾਂ ਨੇ ਅੱਕ ਕੇ ਦਰਜਨਾਂ ਸਾਈਨ ਬੋਰਡਾਂ ਤੇ ਕਾਲਾ ਪੋਚਾ ਵੀ ਫੇਰ ਦਿੱਤਾ ਸੀ। ਕੌਮੀ ਹਾਈਵੇ ਅਥਾਰਟੀ ਤਰਫ਼ੋਂ ਜੋ ਸਾਈਨ ਬੋਰਡਾਂ ਦਾ ਨਮੂਨਾ ਜਾਰੀ ਕੀਤਾ ਗਿਆ ਹੈ, ਉਸ ਵਿਚ ਹਿੰਦੀ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ। ਇਨ•ਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਾਈਨ ਬੋਰਡਾਂ ਤੇ ਪੰਜਾਬੀ ਭਾਸ਼ਾ ਬਿਲਕੁਲ ਤੀਜੇ ਨੰਬਰ ਤੇ ਆ ਗਈ ਹੈ। ਜਦੋਂ ਇਹ ਮਾਮਲਾ ਭਖ ਗਿਆ ਤਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਹ ਮੁੱਦਾ ਕੌਮੀ ਹਾਈਵੇ ਅਥਾਰਟੀ ਕੋਲ ਉਠਾਇਆ ਸੀ।
                     ਦੂਸਰੀ ਤਰਫ਼ ਜਦੋਂ ਹੁਣ ਕੁਝ ਪਿੰਡਾਂ ਨੇ ਸਾਈਨ ਬੋਰਡਾਂ ਤੇ ਕਾਲਾ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਪ੍ਰਾਈਵੇਟ ਕੰਪਨੀ ਨੇ ਕੌਮੀ ਸ਼ਾਹਰਾਹ ਤੇ ਬਾਕੀ ਬਚਦੇ ਸਾਈਨ ਬੋਰਡ ਵੀ ਧੜਾਧੜ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ•ਾਂ ਤੇ ਹਿੰਦੀ ਨੂੰ ਹੀ ਪ੍ਰਮੁੱਖ ਰੱਖਿਆ ਹੋਇਆ ਹੈ।  ਬਠਿੰਡਾ ਅੰਮ੍ਰਿਤਸਰ ਸ਼ਾਹਰਾਹ ਤੇ ਜੋ ਮੀਲ ਪੱਥਰ ਲੱਗੇ ਹਨ, ਉਨ•ਾਂ ਤੇ ਹਿੰਦੀ ਭਾਸ਼ਾ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਨਾਮ ਲਿਖੇ ਹੋਏ ਹਨ। ਦੂਸਰੀ ਤਰਫ਼ ਬਠਿੰਡਾ ਚੰਡੀਗੜ• ਸ਼ਾਹਰਾਹ 'ਤੇ ਜੋ ਬੋਰਡ ਲੱਗੇ ਹਨ, ਉਨ•ਾਂ ਤੇ ਪੰਜਾਬੀ ਭਾਸ਼ਾ ਪਹਿਲੇ ਨੰਬਰ ਤੇ ਹੈ। ਸੂਤਰ ਦੱਸਦੇ ਹਨ ਕਿ ਕੌਮੀ ਸ਼ਾਹਰਾਹ ਨੂੰ ਚਹੁੰ ਮਾਰਗੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵਲੋਂ ਹੀ ਇਹ ਸਾਈਨ ਬੋਰਡ ਲਗਾਏ ਜਾ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇਸ ਕੰਪਨੀ ਨੇ ਸਾਈਨ ਬੋਰਡ ਲਗਾਏ ਜਾਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ।  ਪੀਪਲਜ਼ ਫੋਰਮ ਬਰਗਾੜੀ ਦੇ ਖੁਸ਼ਵੰਤ ਬਰਗਾੜੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਮਾਂ ਬੋਲੀ ਦੇ ਮਾਣ ਸਨਮਾਨ ਲਈ ਕੇਂਦਰ ਕੋਲ ਇਹ ਮੁੱਦਾ ਫੌਰੀ ਉਠਾਉਣਾ ਚਾਹੀਦਾ ਹੈ।
                   ਸਾਹਿਤ ਸਭਾ ਬਠਿੰਡਾ ਦੇ ਆਗੂ ਗੁਰਦੇਵ ਸਿੰਘ ਖੋਖਰ ਅਤੇ ਜਸਪਾਲ ਮਾਨਖੇੜਾ ਦਾ ਕਹਿਣਾ ਸੀ ਕਿ ਅਗਰ ਕੇਂਦਰ ਦੀ ਜਾਗ ਨਾ ਖੁੱਲ•ੀ ਤਾਂ ਮਾਂ ਬੋਲੀ ਦੀ ਹਮਾਇਤ ਵਿਚ ਉਹ ਲਾਮਬੰਦੀ ਕਰਨਗੇ ਤੇ ਸਰਕਾਰ ਤੇ ਦਬਾਓ ਬਣਾਇਆ ਜਾਵੇਗਾ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਏ.ਕੇ.ਸਿੰਗਲਾ ਦਾ ਕਹਿਣਾ ਸੀ ਕਿ ਉਨ•ਾਂ ਨੇ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਕੋਲ ਪੰਜਾਬੀ ਦਾ ਮੁੱਦਾ ਉਠਾਇਆ ਸੀ ਪ੍ਰੰਤੂ ਉਨ•ਾਂ ਨੇ ਸਾਈਨ ਬੋਰਡਾਂ ਨੂੰ ਤਬਦੀਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਨ•ਾਂ ਲਿਖਤੀ ਰੂਪ ਵਿਚ ਮਾਮਲਾ ਭੇਜਣ ਲਈ ਵੀ ਆਖਿਆ ਹੈ। ਇਹ ਸਾਈਨ ਬੋਰਡ ਕੌਮੀ ਹਾਈਵੇ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਏ ਗਏ ਹਨ।    

Sunday, October 8, 2017

                     ਹਰਸਿਮਰਤ ਨੂੰ ਤੋਹਫਾ 
  ਹਰਿਆਣਾ 'ਚ ਕਰੋੜਾਂ ਦੀ ਜ਼ਮੀਨ ਮਿਲੀ !
                        ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰਿਆਣਾ 'ਚ ਕਰੀਬ 5.59 ਕਰੋੜ ਰੁਪਏ ਦੀ ਜ਼ਮੀਨ ਤੋਹਫ਼ੇ ਵਿਚ ਮਿਲ ਗਈ ਹੈ ਜਿਸ ਮਗਰੋਂ ਹੁਣ ਖੁਦ ਬੀਬਾ ਬਾਦਲ ਵੀ ਖੇਤੀ ਵਾਲੀ ਜ਼ਮੀਨ ਦੀ ਮਾਲਕਣ ਬਣ ਗਈ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਨੂੰ ਹਰਿਆਣਾ ਦੇ ਪਿੰਡ ਰਣੀਆ ਜ਼ਿਲ•ਾ ਸਿਰਸਾ 'ਚ 255 ਕਨਾਲ਼ਾਂ 12 ਮਰਲੇ (ਕਰੀਬ 31 ਏਕੜ) ਜ਼ਮੀਨ ਤੋਹਫ਼ੇ 'ਚ ਪ੍ਰਾਪਤ ਹੋਈ ਹੈ ਜਿਸ ਦੀ 'ਗਿਫਟ ਡੀਡ' 20 ਅਕਤੂਬਰ 2016 ਨੂੰ ਹੋਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੂੰ ਕੇਂਦਰੀ ਮੰਤਰੀ ਬਾਦਲ ਤਰਫ਼ੋਂ ਜੋ ਹਾਲ ਹੀ ਸਾਲ 2016-17 ਦੇ  ਪ੍ਰਾਪਰਟੀ ਦੇ ਵੇਰਵੇ ਦਿੱਤੇ ਗਏ ਹਨ, ਉਨ•ਾਂ ਅਨੁਸਾਰ ਬੀਬਾ ਬਾਦਲ ਨੂੰ ਮਿਲੇ ਜ਼ਮੀਨ ਦਾ ਤੋਹਫ਼ੇ ਦਾ ਵੇਰਵਾ ਦਰਜ ਹੈ। ਭਾਵੇਂ ਰਿਟਰਨ ਵਿਚ ਤੋਹਫ਼ਾ ਦੇਣ ਵਾਲੇ ਦੇ ਵੇਰਵੇ ਦਰਜ ਨਹੀਂ ਹਨ ਪ੍ਰੰਤੂ ਇਹੋ ਸੰਭਾਵਨਾ ਹੈ ਕਿ ਬਾਦਲ ਪਰਿਵਾਰ ਵਲੋਂ ਹੀ ਇਹ ਜ਼ਮੀਨੀ ਤੋਹਫ਼ਾ ਦਿੱਤਾ ਹੋਵੇਗਾ। ਇਸ ਤੋਂ ਪਹਿਲਾਂ ਜ਼ਮੀਨਾਂ ਦੀ ਮਾਲਕੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਹੀ ਰਹੀ ਹੈ। ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਬੀਬਾ ਬਾਦਲ ਦਾ ਇਸ ਤੋਂ ਪਹਿਲਾਂ ਖੇਤੀ ਵਾਲੀ ਜ਼ਮੀਨ ਵਿਚ ਕਿਧਰੇ ਵੀ ਨਾਮ ਨਹੀਂ ਬੋਲਦਾ ਸੀ ਪ੍ਰੰਤੂ ਹੁਣ ਉਹ ਅਚੱਲ ਸੰਪਤੀ ਦੀ ਮਾਲਕਣ ਵੀ ਬਣ ਗਈ ਹੈ।
                      ਮੋਟੇ ਅੰਦਾਜ਼ੇ ਅਨੁਸਾਰ ਬੀਬਾ ਬਾਦਲ ਨੂੰ ਮਿਲਣ ਵਾਲਾ ਇਹ ਕਰੀਬ ਤੀਸਰਾ ਤੋਹਫ਼ਾ ਹੈ। ਇਸ ਤੋਂ ਪਹਿਲਾਂ ਬੀਬੀ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਗਹਿਣੇ ਵੀ ਮਿਲੇ ਸਨ।  ਬੀਬਾ ਬਾਦਲ ਕੋਲ ਇਸ ਵੇਲੇ ਕਰੀਬ ਛੇ ਕਰੋੜ ਦੇ ਗਹਿਣੇ ਹਨ ਅਤੇ ਸਾਲ 2015-16 ਦੌਰਾਨ ਇੱਕ ਵਰੇ• 'ਚ ਖਰੀਦੇ  ਕਰੀਬ 62 ਲੱਖ ਦੇ ਗਹਿਣੇ ਵੀ ਇਸ ਵਿਚ ਸ਼ਾਮਲ ਹਨ। ਜਦੋਂ ਬੀਬਾ ਬਾਦਲ ਨੇ ਸਾਲ 2009 ਵਿਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ•ਾਂ ਕੋਲ 1.94 ਕਰੋੜ ਦੇ ਗਹਿਣੇ ਸਨ ਜਿਨ•ਾਂ ਦਾ ਵਜ਼ਨ ਉਦੋਂ ਕਰੀਬ 14 ਕਿਲੋ ਤੋਂ ਉਪਰ ਬਣਦਾ ਸੀ। ਰਿਟਰਨ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਨੂੰ ਔਰਬਿਟ ਰਿਜਾਰਟ ਲਿਮਟਿਡ ਦੇ ਕਰੀਬ 11.92 ਕਰੋੜ ਦੇ ਸ਼ੇਅਰ ਆਦਿ ਤੋਹਫ਼ੇ ਵਿਚ ਦਿੱਤੇ ਗਏ ਸਨ। ਸੂਤਰ ਆਖਦੇ ਹਨ ਕਿ ਕੇਂਦਰੀ ਮੰਤਰੀ ਹੁਣ ਜਦੋਂ ਖੁਦ ਜ਼ਮੀਨਾਂ ਦੀ ਮਾਲਕਣ ਬਣ ਗਈ ਹੈ ਤਾਂ ਉਸ ਨੂੰ ਕੇਂਦਰ ਤੇ ਕਿਸਾਨੀ ਮਸਲਿਆਂ ਤੇ ਦਬਾਓ ਪਾਉਣਾ ਚਾਹੀਦਾ ਹੈ। ਹਰਿਆਣਾ ਦੇ ਪਿੰਡ ਰਣੀਆ ਵਿਚ ਸੁਖਬੀਰ ਸਿੰਘ ਬਾਦਲ ਕੋਲ ਵੀ 64.62 ਲੱਖ ਰੁਪਏ ਦੀ ਜ਼ਮੀਨ ਹੈ।
                     ਬਾਦਲ ਪਰਿਵਾਰ ਦਾ ਹਰਿਆਣਾ ਵਿਚ ਬਾਲਾਸਰ ਫਾਰਮ ਹਾਊਸ ਵੀ ਹੈ ਜਿਥੇ ਸ਼ਾਨਦਾਰ ਇਮਾਰਤ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਬਾਲਾਸਰ ਫਾਰਮ ਹਾਊਸ ਜਾਂਦੇ ਰਹਿੰਦੇ ਹਨ। ਮੋਟੀ ਨਜ਼ਰੇ ਵੇਖੀਏ ਤਾਂ ਕੇਂਦਰੀ ਮਹਿਲਾ ਮੰਤਰੀਆਂ ਚੋਂ ਸਭ ਤੋਂ ਜਿਆਦਾ ਗਹਿਣੇ ਬੀਬਾ ਬਾਦਲ ਕੋਲ ਹੀ ਹਨ। ਕੇਂਦਰੀ ਮੰਤਰੀ ਮੇਨਕਾ ਗਾਂਧੀ ਕੋਲ ਵੀ ਸਿਰਫ਼ ਸਵਾ ਕਰੋੜ ਦੇ ਹੀ ਗਹਿਣੇ ਹਨ। ਬਾਕੀ ਮਹਿਲਾ ਮੰਤਰੀ ਇਸ ਦੇ ਨੇੜੇ ਤੇੜੇ ਵੀ ਨਹੀਂ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਵੀ 9 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਹਰਸਿਮਰਤ ਕੌਰ ਕੋਲ 3.40 ਲੱਖ ਰੁਪਏ ਦੀ ਪੇਂਟਿੰਗ ਵੀ ਹੈ। ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿਚ 1.66 ਕਰੋੜ ਦਾ ਇਕੱਲਾ ਫਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ਤੇ 10.31 ਲੱਖ ਦਾ ਫਰਨੀਚਰ ਹੈ।