ਚੋਣ ਚੋਗਾ
ਹੁਣ ਭਾਂਡੇ ਵੰਡੇਗੀ ਸਰਕਾਰ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਅਗਾਮੀ ਚੋਣਾਂ ਤੋਂ ਪਹਿਲਾਂ ਭਾਂਡੇ ਅਤੇ ਖੇਡ ਕਿੱਟਾਂ ਵੰਡੇਗੀ। ਪਿੰਡਾਂ ਨੂੰ ਆਧੁਨਿਕ ਭਾਂਡੇ ਤੇ ਨਵੇਂ ਜਿੰਮ ਮਿਲਨਗੇ। ਹਰ ਅਸੈਂਬਲੀ ਹਲਕੇ ਦੇ 40-40 ਪਿੰਡਾਂ ਵਿਚ ਨਵੇਂ ਜਿੰਮ ਉਸਾਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਂਡਿਆਂ ਵਾਸਤੇ ਫੰਡਾਂ ਦਾ ਹਾਲੇ ਰੇੜਕਾ ਚੱਲ ਰਿਹਾ ਹੈ। ਲੋਕ ਸਭਾ ਚੋਣਾਂ 2014 ਤੋਂ ਪਹਿਲਾਂ ਪੰਜਾਬ ਵਿਚ 50 ਕਰੋੜ ਦੇ ਭਾਂਡੇ ਵੰਡੇ ਗਏ ਸਨ। ਉਸ ਤੋਂ ਪਹਿਲਾਂ ਸਾਲ 2013 ਵਿਚ ਮੁੱਖ ਮੰਤਰੀ ਪੰਜਾਬ ਦੇ ਅਖ਼ਤਿਆਰੀ ਕੋਟੇ ਦੇ ਫੰਡਾਂ ਨਾਲ ਬਠਿੰਡਾ,ਮਾਨਸਾ ਤੇ ਮੁਕਤਸਰ ਜ਼ਿਲ•ੇ ਵਿਚ ਭਾਂਡੇ ਵੰਡੇ ਗਏ ਸਨ। ਸਾਲ 2015 ਵਿਚ ਵੀ ਭਾਂਡੇ ਵੰਡਣੇ ਸਨ ਪ੍ਰੰਤੂ ਫੰਡਾਂ ਦਾ ਪ੍ਰਬੰਧ ਨਹੀਂ ਹੋ ਸਕਿਆ ਸੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕਰੀਬ ਇੱਕ ਸੌ ਕਰੋੜ ਰੁਪਏ ਦੇ ਭਾਂਡੇ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 21 ਜੂਨ ਨੂੰ ਤਕਨੀਕੀ ਬਿੱਡ ਖੋਲੀ ਜਾਣੀ ਹੈ। ਬਰਤਨ ਕਿੱਟ ਵਿਚ ਐਤਕੀਂ ਨਵੇਂ ਥਾਲ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਹੋਰ ਕਟੋਰੀਆਂ ਦੀ ਜਰੂਰਤ ਨਹੀਂ ਰਹਿੰਦੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਤਰਕ ਹੈ ਕਿ ਪਿੰਡਾਂ ਦੇ ਸਮਾਜਿਕ ਖਰਚੇ ਘਟਾਉਣ ਲਈ ਸਕੀਮ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਬਜਟ ਵਿਚ ਭਾਂਡੇ ਖਰੀਦਣ ਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ ਪ੍ਰੰਤੂ ਹਾਲੇ ਕਿਧਰੋ ਫੰਡਾਂ ਦਾ ਹੁੰਗਾਰਾ ਨਹੀਂ ਮਿਲਿਆ ਹੈ। ਮਹਿਕਮੇ ਵਲੋਂ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਲੋਂ ਭਾਂਡਿਆਂ ਦੀ ਖਰੀਦ ਲਈ ਸ਼ਰਤਾਂ ਤੇ ਸਪੈਸੀਫਿਕੇਸ਼ਨਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਆਮ ਤੌਰ ਤੇ ਭਾਂਡੇ ਸੰਗਰੂਰ ਦੀ ਇੱਕ ਫਰਮ ਵਲੋਂ ਹੀ ਸਪਲਾਈ ਕੀਤੇ ਜਾਂਦੇ ਹਨ ਜੋ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਇਹ ਫਰਮ ਹੁਣ ਮੁੜ ਪੱਬਾਂ ਭਾਰ ਹੋ ਗਈ ਹੈ ਪ੍ਰੰਤੂ ਸਰਕਾਰ ਹਾਲੇ ਫੰਡਾਂ ਦੇ ਇੰਤਜ਼ਾਮ ਵਿਚ ਉਲਝੀ ਹੋਈ ਹੈ। ਖ਼ਜ਼ਾਨਾ ਤੇ ਲੇਖਾ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਜੋ ਭਾਂਡੇ ਖਰੀਦ ਕੀਤੇ ਜਾ ਰਹੇ ਹਨ, ਉਨ•ਾਂ ਲਈ ਫੰਡ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੇ ਦੇਣੇ ਹਨ। ਉਧਰ ਪੀ.ਆਈ.ਡੀ.ਬੀ ਦੇ ਮੈਨੇਜਿੰਗ ਡਾਇਰੈਕਟਰ ਏ.ਵੇਨੂੰ ਪ੍ਰਸਾਦ ਦਾ ਕਹਿਣਾ ਸੀ ਕਿ ਉਨ•ਾਂ ਦਾ ਇਸ ਸਕੀਮ ਨਾਲ ਕੋਈ ਤੁਆਲਕ ਨਹੀਂ ਹੈ ,ਫੰਡ ਵਿੱਤ ਵਿਭਾਗ ਨੇ ਹੀ ਦੇਣੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟੈਂਡਰ ਤਾਂ ਲਾ ਦਿੱਤੇ ਗਏ ਹਨ ਪ੍ਰੰਤੂ ਹਾਲੇ ਫੰਡਾਂ ਦਾ ਪ੍ਰਬੰਧ ਨਹੀਂ ਹੋਇਆ ਹੈ। ਡਰ ਹੈ ਕਿ ਕਿਤੇ ਪਿਛਲੇ ਵਰੇ• ਵਾਂਗ ਟੈਂਡਰ ਰੱਦ ਹੀ ਨਾ ਕਰਨੇ ਪੈ ਜਾਣ। ਪੰਜਾਬ ਸਰਕਾਰ ਅਗਾਮੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਖੁਸ਼ ਕਰਨ ਖਾਤਰ ਹਰ ਪੈਂਤੜਾ ਲਵੇਗੀ। ਹਰ ਅਸੈਂਬਲੀ ਹਲਕੇ ਵਿਚ ਚਾਲੀ ਜਿੰਮ ਉਸਾਰੇ ਜਾਣੇ ਹਨ ਅਤੇ ਪ੍ਰਤੀ ਜਿੰਮ ਚਾਰ ਲੱਖ ਰੁਪਏ ਖਰਚ ਆਉਣਗੇ। ਪੰਜਾਬ ਮੰਡੀ ਬੋਰਡ ਵਲੋਂ ਇਹ ਜਿੰਮ ਬਣਾਏ ਜਾਣੇ ਹਨ। ਮੰਡੀ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿੰਮ ਦਾ ਡਿਜ਼ਾਇਨ ਫਾਈਨਲ ਹੋਣਾ ਬਾਕੀ ਹੈ ਅਤੇ ਹਲਕਾ ਵਿਧਾਇਕਾਂ ਵਲੋਂ ਪਿੰਡਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਹਰ ਪਿੰਡ ਵਿਚ ਇੱਕੋ ਡਿਜ਼ਾਇਨ ਦੇ ਜਿੰਮ ਬਣਨਗੇ। ਸੂਤਰਾਂ ਨੇ ਦੱਸਿਆ ਕਿ ਜਿੰਮਾਂ ਦੀ ਉਸਾਰੀ ਦੇ ਨਾਲ ਹੀ ਪਿੰਡਾਂ ਦੇ ਕਲੱਬਾਂ ਨੂੰ ਖੇਡ ਕਿੱਟਾਂ ਦੀ ਵੰਡ ਕੀਤੀ ਜਾਣੀ ਹੈ। ਪਿੰਡਾਂ ਵਿਚ ਨਵੇਂ ਕਲੱਬ ਧੜਾਧੜ ਬਣ ਰਹੇ ਹਨ ਜਿਨ•ਾਂ ਨੂੰ ਚੋਣਾਂ ਤੋਂ ਪਹਿਲਾਂ ਸਰਕਾਰ ਗੱਫਾ ਦੇਵੇਗੀ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ। ਸੂਤਰ ਦੱਸਦੇ ਹਨ ਕਿ ਖੇਡ ਕਿੱਟਾਂ ਅਤੇ ਕਲੱਬਾਂ ਨੂੰ ਫੰਡ ਦੇਣ ਦੀ ਤਿਆਰੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਜੋ ਭਾਂਡੇ ਵੰਡੇ ਜਾਣੇ ਹਨ, ਉਨ•ਾਂ ਦੇ ਸੈੱਟ ਤਿਆਰ ਕੀਤੇ ਜਾਣਗੇ ਅਤੇ ਪਿੰਡਾਂ ਵਿਚ ਮਹਿਲਾ ਮੰਡਲਾਂ,ਪੰਚਾਇਤਾਂ ਅਤੇ ਕਲੱਬਾਂ ਨੂੰ ਇਹ ਬਰਤਨ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਹੁਣ ਲੋਕ ਭਾਂਡਿਆਂ ਦੇ ਝਾਂਸੇ ਵਿਚ ਨਹੀਂ ਆਉਣਗੇ, ਸਗੋਂ ਲੋਕ ਐਤਕੀਂ ਹਾਕਮ ਧਿਰ ਦੇ ਸਿਆਸੀ ਭਾਂਡੇ ਜਰੂਰ ਖੜਕਾ ਦੇਣਗੇ।
ਸਮਾਜਿਕ ਬੋਝ ਘਟਾਉਣਾ ਮੁੱਖ ਮਕਸਦ : ਦੀਪਇੰਦਰ ਸਿੰਘ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸਕੱਤਰ ਦੀਪਇੰਦਰ ਸਿੰਘ ਦਾ ਕਹਿਣਾ ਸੀ ਕਿ ਛੋਟੀ ਕਿਸਾਨੀ ਤੇ ਮਜ਼ਦੂਰਾਂ ਦੇ ਬੇਲੋੜੇ ਖਰਚੇ ਘਟਾਉਣ ਅਤੇ ਉਨ•ਾਂ ਦਾ ਸਮਾਜਿਕ ਬੋਝ ਵੰਡਾਉਣ ਦੇ ਮਕਸਦ ਨਾਲ ਭਾਂਡੇ ਵੰਡਣ ਦੀ ਸਕੀਮ ਉਲੀਕੀ ਗਈ ਹੈ ਜਿਸ ਦੀ ਖਰੀਦ ਦੀ ਪ੍ਰਕਿਰਿਆ ਇੱਕ ਮਹੀਨੇ ਵਿਚ ਮੁਕੰਮਲ ਹੋ ਜਾਵੇਗੀ। ਉਨ•ਾਂ ਦੱਸਿਆ ਕਿ ਭਾਂਡਿਆਂ ਦੇ ਸੈੱਟ ਵਿਚ ਮਾਡਰਨ ਥਾਲ ਵਗੈਰਾ ਵੀ ਦਿੱਤੇ ਜਾਣਗੇ ਅਤੇ ਇਹ ਬਰਤਨ ਪੰਚਾਇਤਾਂ,ਮਹਿਲਾ ਮੰਡਲਾਂ ਅਤੇ ਕਲੱਬਾਂ ਨੂੰ ਦਿੱਤੇ ਜਾਣੇ ਹਨ ਜੋ ਇਨ•ਾਂ ਦੀ ਸਾਂਝੇ ਕੰਮਾਂ ਵਾਸਤੇ ਸਾਂਭ ਸੰਭਾਲ ਕਰ ਸਕਣ।

No comments:
Post a Comment