ਦਾਸਤਾ
ਜਦੋਂ ਈਮਾਨ ਦਾ ਸਾਈਕਲ ਪੰਚਰ ਹੋਇਆ...
ਚਰਨਜੀਤ ਭੁੱਲਰ
ਬਠਿੰਡਾ : ਗੱਲ ਸਾਲ 2000 ਦੀ ਵਿਸਾਖੀ ਦੀ ਹੈ। ਵਿਸਾਖੀ ਤੋ ਦੋ ਦਿਨ ਪਹਿਲਾਂ ਜ਼ਿਲ•ਾ ਫਤਹਿਗੜ ਸਾਹਿਬ ਦੇ ਇੱਕ ਪਿੰਡ ਤੋ ਕਥਾ ਵਾਚਕ ਭਾਈ ਪਰਮਜੀਤ ਸਿੰਘ ਰਿਣਵਾਂ ਦਾ ਫੋਨ ਆਇਆ। ਫੋਨ ਤੇ ਉਨ•ਾਂ ਏਨਾ ਹੀ ਕਿਹਾ ਕਿ ਉਸ ਨੇਤਰਹੀਣ ਦੇ ਈਮਾਨ ਨੇ ਮੇਰਾ ਤਨ ਮਨ ਝੰਜੋੜ ਦਿੱਤਾ ਹੈ। ਉਸ ਨੂੰ ਮਿਲਣਾ ਚਾਹੁੰਦਾ ਹਾਂ।12 ਅਪ੍ਰੈਲ ਦੀ ਸਾਮ ਨੂੰ ਭਾਈ ਰਿਣਵਾਂ ਮੇਰੇ ਪਿੰਡ ਮੰਡੀ ਕਲਾਂ ਪੁੱਜ ਗਏ। ਅਸਲ ਚ ਪੰਜਾਬੀ ਟ੍ਰਿਬਿਊਨ ਚ ਜ਼ਿਲ•ਾ ਬਠਿੰਡਾ ਦੇ ਇੱਕ ਪਿੰਡ ਦੇ ਨੇਤਰਹੀਣ ਵਿਅਕਤੀ ਦੇ ਛਪੇ ਲੇਖ ਨੇ ਭਾਈ ਰਿਣਵਾਂ ਨੂੰ ਆਪਣਾ ਮੋਟਰ ਸਾਈਕਲ ਵੇਚਣ ਲਈ ਮਜਬੂਰ ਕਰ ਦਿੱਤਾ। ਕਥਾ ਵਾਚਕ ਨੇ ਪਹਿਲੀ ਗੱਲਬਾਤ ਚ ਹੀ ਉਸ ਨੇਤਰਹੀਣ ਦੀ ਗੱਲ ਤੋਰਦਿਆਂ ਕਿਹਾ ਕਿ ਇਸ ਤਰ•ਾਂ ਦੇ ਲੋਕ ਵੀ ਜਿਉਂਦੇ ਹਨ ,ਜੋ ਜ਼ਿੰਦਗੀ ਨਾਲ ਟਾਕਰਾ ਲੈਂਦੇ ਹਨ। ਈਮਾਨ ਤੇ ਪਹਿਰਾ ਦੇਣ ਲਈ ਸਭ ਕੁਝ ਕੁਰਬਾਨ ਕਰਦੇ ਹਨ। ਰਿਣਵਾਂ ਨੇ ਮਨ ਦੀ ਦੱਸੀ ਕਿ ਨੇਤਰਹੀਨ ਦੀ ਦਾਸਤਾ ਪੜਕੇ ਮੈਥੋ ਰਿਹਾ ਨਹੀਂ ਗਿਆ। ਇੱਕੋ ਇੱਕ ਸੰਪਤੀ ਮੋਟਰ ਸਾਈਕਲ 13 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਹੁਣ ਇਹ ਮਹਾਂਪੁਰਸ਼ 13 ਹਜ਼ਾਰ ਰੁਪਏ ਦੀ ਰਾਸ਼ੀ ਉਸ ਨੇਤਰਹੀਣ ਨੂੰ ਮਦਦ ਵਜੋਂ ਦੇਣਾ ਚਾਹੁੰਦੇ ਸਨ। ਭਾਵੇਂ ਰਿਣਵਾਂ ਨੇ ਨੇਤਰਹੀਨ ਵਾਰੇ ਲਿਖਿਆ ਹਰ ਸ਼ਬਦ ਪੜਿ•ਆ ਹੋਇਆ ਸੀ ਪਰ ਫਿਰ ਉਨ•ਾਂ ਦੁਬਾਰਾ ਮੈਨੂੰ ਉਸ ਦੀ ਦਾਸਤਾ ਸੁਣਾਉਣ ਲਈ ਆਖਿਆ। ਮੈਂ ਉਸ ਨੇਤਰਹੀਣ ਦੀ ਸਾਰੀ ਦਰਦ ਕਹਾਣੀ ਦੱਸੀ।। ਅਸਲ ਵਿੱਚ ਇਹ ਨੇਤਰਹੀਣ ਇੱਕ ਸ਼ਹਿਰ ਤੋ ਰੋਜ਼ਾਨਾ 10 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਫਲ ਲੈਣ ਆਉਂਦਾ ਤੇ ਫਿਰ ਸ਼ਹਿਰ ਚ ਫਲ ਵੇਚਦਾ ਹੈ। ਉਸ ਦਾ ਕੋਈ ਸਹਾਰਾ ਨਹੀਂ ਸੀ। ਇਹ ਨੇਤਰਹੀਣ ਕੋਲ ਇੱਕ ਸਾਈਕਲ ਸੀ ,ਜਿਸ ਦੀ ਸੀਟ ਤੇ ਬੈਠ ਕੇ ਖੁਦ ਉਹ ਪੈਡਲ ਮਾਰਦਾ ਅਤੇ ਸਾਈਕਲ ਦੇ ਮੂਹਰਲੇ ਡੰਡੇ ਤੇ ਬੈਠ ਕੇ ਉਸ ਦੀ ਸੁਜਾਖੀ ਪਤਨੀ ਹੈਂਡਲ ਸੰਭਾਲਦੀ।।
ਜਿੰਦਗੀ ਦਾ ਇਹ ਸਾਈਕਲ ਕਈ ਵਰਿ•ਆਂ ਤੋ ਚੱਲ ਰਿਹਾ ਸੀ। ਰਸਤੇ ਵਿੱਚ ਜਦੋਂ ਮਨਚਲੇ ਲੋਕ ਜ਼ਨਾਨੀ ਨੂੰ ਸਾਈਕਲ ਦੇ ਮੂਹਰਲੇ ਡੰਡੇ ਤੇ ਬੈਠੀ ਨੂੰ ਦੇਖਦੇ ਤਾਂ ਟਿੱਪਣੀਆਂ ਕਰਦੇ। ਕੋਈ ਆਖਦਾ ,ਦੇਖ ਕਿਵੇਂ ਜ਼ਨਾਨੀ ਨੂੰ ਮੂਹਰੇ ਬਿਠਾਈ ਜਾਂਦਾ ਏ।। ਨੇਤਰਹੀਣ ਦੇ ਕਾਲੀ ਐਨਕ ਲੱਗੀ ਹੋਣ ਕਰਕੇ ਹਰ ਕੋਈ ਅਣਜਾਣ ਸੀ। ਹਰ ਗ੍ਰਾਹਕ ਉਸ ਜੋੜੇ ਤੋਂ ਫਲ ਖਰੀਦਣ ਨੂੰ ਪਹਿਲ ਦਿੰਦਾ।। ਸੰਘਣੀ ਧੁੰਦ ਦੇ ਦਿਨਾਂ ਵਿੱਚ ਵੀ ਇਹ ਜੋੜਾ ਆਪਣੀ ਮਿਹਨਤ ਮਜ਼ਦੂਰੀ ਦੀ ਕਮਾਈ ਤੋਂ ਪਿਛਾਂਹ ਨਾ ਹਟਿਆ। ਸਰਕਾਰ ਨੇ ਕੋਈ ਮਦਦ ਨਾ ਕੀਤੀ।।ਇੱਥੋਂ ਤੱਕ ਉਸ ਨੂੰ ਪੈਨਸ਼ਨ ਤੱਕ ਨਾ ਲਾਈ।। ਫਲਾਂ ਦੀ ਕਮਾਈ ਸਿਰਫ਼ ਦੋ ਵਕਤ ਦੀ ਰੋਟੀ ਹੀ ਦਿੰਦੀ ਸੀ। ਟੁੱਟੇ ਭੱਜੇ ਘਰ ਵਿੱਚ ਕੇਵਲ ਗਰੀਬੀ ਦਾ ਵਾਸਾ ਸੀ। ਭਾਈ ਰਿਣਵਾਂ ਦਾ ਮੁੜ ਦਾਸਤਾ ਸੁਣ ਕੇ ਗੱਚ ਭਰ ਆਇਆ। ਫੈਸਲਾ ਕੀਤਾ ਕਿ ਭਲਕੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਉਸ ਨੇਤਰਹੀਣ ਦੀ ਮਦਦ ਕੀਤੀ ਜਾਵੇ। ਵਿਸਾਖੀ ਦੀ ਸਵੇਰ ਨੂੰ ਅਸੀਂ ਉਸ ਨੇਤਰਹੀਣ ਦੇ ਘਰ ਪੁੱਜ ਗਏ। ਮੈਂ ਉਸ ਨੇਤਰਹੀਣ ਨੂੰ ਦੱਸਿਆ ਕਿ ਮਹਾਂਪੁਰਸ਼ ਤੁਹਾਡੀ ਮਦਦ ਕਰਨਾ ਚਾਹੁੰਦੇ ਹਨ,ਉਸ ਨੇਤਰਹੀਣ ਦਾ ਜੁਆਬ ਸੀ ,ਵਾਹਿਗੁਰੂ ਨੇ ਮੈਨੂੰ ਹੱਥ ਦਿੱਤੇ ਨੇ ,ਪੈਰ ਦਿੱਤੇ ਨੇ ,ਮਦਦ ਕਾਹਦੇ ਲਈ। ਕੀ ਹੋਇਆ ਅੱਖਾਂ ਨਹੀਂ ,ਹੌਸਲਾ ਤੇ ਹਿੰਮਤ ਤਾਂ ਮੇਰੇ ਚ ਹੈ। ਉਸ ਨੇ ਇੱਕੋ ਸਾਹ ਏਨਾ ਕੁਝ ਆਖ ਦਿੱਤਾ। ਸਭਨਾਂ ਦੀ ਰੂਹ ਕੰਬ ਗਈ। ਜਦੋਂ ਉਸ ਨੂੰ 13 ਹਜ਼ਾਰ ਰੁਪਏ ਦੇਣੇ ਚਾਹੇ ਤਾਂ ਉਸਨੇ ਦੂਰੀ ਵੱਟ ਲਈ। ਨਾਲ ਹੀ ਕਿਹਾ ਕਿ ਏਨੇ ਦੂਰੋਂ ਆਏ ਹੋ ਮਹਾਂਪੁਰਸ਼ੋ , ਮੈਨੂੰ ਸਿਰਫ਼ ਇੱਕ ਰੁਪਿਆ ਦੇ ਜਾਓ, ਉਹ ਵੀ ਮੈਂ ਤੁਹਾਡੀ ਤਸੱਲੀ ਲਈ ਲੈ ਲੈਂਦਾ ਹਾਂ। ਸਭ ਮਹਾਂਪੁਰਸ਼ ਅਤੇ ਨੇਤਰਹੀਣ ਦੋਵਾਂ ਦੀ ਭਾਵਨਾ ਨੂੰ ਸਮਝ ਰਹੇ ਸਨ। ਸਲਾਹ ਬਣਾਈ ਤੇ ਪਿੰਡ ਦੀ ਪੰਚਾਇਤ ਨੂੰ ਬੁਲਾ ਲਿਆ। ਪੰਚਾਇਤ ਨੇ ਉਸ ਨੇਤਰਹੀਣ ਤੇ ਜ਼ੋਰ ਪਾਇਆ।।ਮੱਲੋ ਜੋਰੀ ਉਸ ਨੇਤਰਹੀਣ ਨੂੰ ਸਾਰੀ ਰਾਸ਼ੀ ਦੇ ਦਿੱਤੀ। ਉਂਜ ਇਸ ਘਟਨਾ ਨੇ ਸਭਨਾਂ ਦੇ ਦਿਲ ਘਸੀਜ ਦਿੱਤੇ।
ਹੁਣ ਕਈ ਵਰਿ•ਆਂ ਤੋਂ ਉਸ ਨੇਤਰਹੀਣ ਦੀ ਮੈਨੂੰ ਕੋਈ ਖ਼ਬਰ ਸਾਰ ਨਹੀਂ ਸੀ। ਲੰਘੀ ਦੀਵਾਲ਼ੀ ਤੋਂ ਹਫਤਾ ਪਹਿਲਾਂ ਮੈਂ ਮੁੜ ਉਸ ਨੇਤਰਹੀਣ ਵਾਰੇ ਲਿਖਣ ਦਾ ਫੈਸਲਾ ਕੀਤਾ ਤਾਂ ਜੋ ਉਸ ਨੂੰ ਦੀਵਾਲ਼ੀ ਮੌਕੇ ਲਿਖੀ ਜਾਣ ਵਾਲੀ ਸਤਜੁਗੀ ਚਿਰਾਗ਼ਾਂ ਦੀ ਕਹਾਣੀ ਚ ਸ਼ਾਮਿਲ ਕੀਤਾ ਜਾ ਸਕੇ। ਮਂੈ ਖੁਦ ਉਸ ਵਿਅਕਤੀ ਦੇ ਈਮਾਨ ਤੋਂ ਪ੍ਰਭਾਵਿਤ ਸੀ। ਮੈਂ ਆਪਣੇ ਇੱਕ ਦੋਸਤ ਨੂੰ ਉਸ ਨੇਤਰਹੀਣ ਦੇ ਪਿੰਡ ਭੇਜਿਆ।। ਦੋਸਤ ਨੇ ਉਸ ਪਿੰਡ ਚੋ ਹੀ ਮੈਨੂੰ ਫੋਨ ਕਰਕੇ ਏਨਾ ਹੀ ਕਿਹਾ ਕਿ ,ਹੁਣ ਨਾ ਕੋਈ ਲੇਖ ਲਿਖਿਓ। ਉਸ ਵਾਰੇ। ਬਾਕੀ ਮੈਂ ਤੁਹਾਨੂੰ ਆ ਕੇ ਦੱਸਦਾ।। ਮੈਨੂੰ ਲੱਗਾ ਕਿ ਸ਼ਾਇਦ ਉਹ ਵਿਅਕਤੀ ਜ਼ਿੰਦਗੀ ਨਾਲ ਸੰਘਰਸ਼ ਲੜਦਾ ਲੜਦਾ ਇਸ ਜਹਾਨ ਚੋ ਚਲਾ ਹੀ ਨਾ ਗਿਆ ਹੋਵੇ।। ਤਰ•ਾਂ ਤਰ•ਾਂ ਦੇ ਵਿਚਾਰ ਮਨ ਚ ਆਉਂਦੇ ਰਹੇ। ਮੇਰੇ ਦੋਸਤ ਨੇ ਮੁੜ ਆ ਕੇ ਸਾਰੀ ਕਹਾਣੀ ਦੱਸੀ। ਮੇਰੇ ਦੋਸਤ ਨੇ ਜਦਂੋ ਉਸਨੇ ਪਿੰਡ ਦੀ ਸੱਥ ਚੋ ਉਸ ਨੇਤਰਹੀਣ ਦੇ ਘਰ ਦਾ ਪਤਾ ਪੁੱਛਿਆ ਤਾਂ ਇੱਕ ਬਜ਼ੁਰਗ ਨੇ ਨਜ਼ਦੀਕ ਆ ਕੇ ਹੌਲੀ ਦੇਣੇ ਕਿਹਾ, ਕਿਉਂ ਮਸਾਲਾ ਲੈਣੇ। ਉਸਨੂੰ ਲੱਗਾ ਕਿ ਸ਼ਾਇਦ ਬਜ਼ੁਰਗ ਫਲਾਂ ਨੂੰ ਪਕਾਉਣ ਵਾਲੇ ਮਸਾਲੇ ਦੀ ਗੱਲ ਕਰ ਰਿਹਾ ਹੈ। ਉਸ ਬਜ਼ੁਰਗ ਨੇ ਨਾਲ ਦੀ ਨਾਲ ਸਲਾਹ ਦਿੱਤੀ ਕਿ ਨੌਜਵਾਨਾਂ ਜੇ ਮਸਾਲਾ ਲੈਣਾ ,ਤਾਂ ਮੋਟਰ ਸਾਈਕਲ ਇੱਧਰ ਉਧਰ ਖੜ•ਾ ਕਰ ਜਾਈ ,ਨਹੀਂ ਤਾਂ ਖਾਲੀ ਹੱਥ ਮੁੜਨਾ ਪਊ। ਉਸਨੂੰ ਥੋੜਾ ਸ਼ੱਕ ਜਿਹਾ ਹੋ ਗਿਆ। ਖੈਰ ਉਹ ਬਜ਼ੁਰਗ ਦੀ ਸਲਾਹ ਮੰਨ ਕੇ ਉਸ ਨੇਤਰਹੀਣ ਦੇ ਘਰ ਪੁੱਜਾ ਤਾਂ ਉਸਨੂੰ ਕਹਾਣੀ ਵਾਲਾ ਨੇਤਰਹੀਣ ਕਿਧਰੇ ਨਾ ਦਿਖਿਆ। ਉਸ ਦੇ ਘਰ ਦੋ ਕਾਰਾਂ ਤੇ ਦੋ ਮੋਟਰ ਸਾਈਕਲ ਖੜੇ ਸਨ। ਖੁਦ ਉਹ ਕਿਸੇ ਵਿਧਾਇਕ ਵਾਂਗੂ ਘਰ ਦੇ ਐਨ ਵਿਚਕਾਰ ਵੱਡੀ ਕੁਰਸੀ ਤੇ ਬੈਠਾ ਸੀ। ਜਦੋਂ ਦੋਸਤ ਨੇ ਉਸ ਨਾਲ ਮੁੜ ਲੇਖ ਲਿਖਣ ਵਾਰੇ ਗੱਲ ਕੀਤੀ ਤਾਂ ਉਸਨੇ ਏਨਾ ਹੀ ਕਿਹਾ ,ਹੁਣ ਨਾ ਛਾਪਿਓ ਕੋਈ ਲੇਖ ਲੂਖ ,ਹੁਣ ਤਾਂ ਬਾਬੇ ਦੀ ਫੁੱਲ ਕਿਰਪਾ ਹੈ।
ਘਰੋ ਵਾਪਸ ਮੁੜਦੇ ਨੂੰ ਦੋਸਤ ਨੂੰ ਬਜ਼ੁਰਗ ਵਲੋਂ ਦੱਸੇ ਮਸਾਲੇ ਦੀ ਸਮਝ ਪਈ ,ਜਿਸ ਨੂੰ ਉਹ ਵਾਹਿਗੁਰੂ ਦੀ ਕਿਰਪਾ ਦੱਸ ਰਿਹਾ ਸੀ। ਮੇਰੇ ਦੋਸਤ ਵਲੋਂ ਦੱਸੀ ਇਸ ਕਹਾਣੀ ਤੋਂ ਮੈਨੂੰ ਲੱਗਾ ਕਿ ਸੱਚਮੁੱਚ ਛੇ ਵਰੇ• ਪਹਿਲਾਂ ਵਾਲਾ ਨੇਤਰਹੀਣ ਤਾਂ ਮਰ ਚੁੱਕਾ ਹੈ। ਕੇਵਲ ਸਰੀਰ ਹੀ ਬਾਕੀ ਹੈ। ਗਹਿਰੀ ਧੁੰਦ ਵਿਚਦੀ ਠੁਰ ਠੁਰ ਕਰਕੇ ਫਲ ਵੇਚਣ ਵਾਲਾ ਇੰਝ ਮਸਾਲਾ ਵੇਚਣ ਲੱਗ ਜਾਵੇਗਾ, ਇਹ ਤਾਂ ਸੁਪਨੇ ਵਿੱਚ ਵੀ ਕਦੇ ਸੋਚਿਆ ਨਹੀਂ ਸੀ। ਸਭ ਨੂੰ ਪਤਾ ਹੈ ਕਿ ਇਸ ਮਸਾਲੇ ਨੇ ਪੰਜਾਬ ਦੇ ਹਜ਼ਾਰਾਂ ਘਰ ਬਰਬਾਦ ਕਰ ਦਿੱਤੇ ਹਨ। ਨੌਜਵਾਨ ਪੀੜੀ ਨੂੰ ਇਸ ਮਸਾਲੇ ਨੇ ਮਸਲ ਕੇ ਰੱਖ ਦਿੱਤਾ ਹੈ। ਨੌਜਵਾਨ ਪੀੜੀ ਨੂੰ ਬਚਾਉਣਾ ਹੁਣ ਇਕੱਲੇ ਨਸਾ ਛੁਡਾਊ ਕੇਂਦਰਾਂ ਦੇ ਵੱਸ ਦਾ ਰੋਗ ਨਹੀਂ ਰਿਹਾ। ਈਮਾਨ ਜਦੋਂ ਡੋਲਦਾ ਹੈ ਤਾਂ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਪੈਂਦੀ। ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਨੇਤਰਹੀਣ ਇੱਕ ਦਮ ਪੁੱਠੇ ਰਾਹ ਤੇ ਕਿਵੇਂ ਪੈ ਗਿਆ।

ਇਮਾਨ ਕਿਥੇ ਗਿਆ ਖ਼ਬਰੇ
ReplyDelete