ਹਥਿਆਰ ਲੱਖਾਂ ਦੇ, ਮੁੱਲ ਕੌਡੀਆਂ ਦਾ
ਚਰਨਜੀਤ ਭੁੱਲਰ
ਬਠਿੰਡਾ : ਪੁਲੀਸ ਅਫਸਰ ਇੰਂਜ 'ਹਥਿਆਰ' ਗੁਆ ਦਿੰਦੇ ਨੇ ਜਿਵੇਂ ਕੋਈ ਬੱਚਾ ਖਿਡੌਣਾ। ਮੁੱਲ ਭਾਰੀ ਤਾਰਨਾ ਪਵੇ ਤਾਂ ਇਹ ਅਫਸਰ ਜਰਾ ਹੋਸ਼ ਰੱਖਣ। ਜਦੋਂ ਪਤਾ ਹੈ ਕਿ ਇਹ ਕੋਈ ਰਾਜਾ ਬਾਬੂ ਨਹੀਂ,ਫਿਰ ਸਭ ਚੱਲਦਾ ਹੈ। ਪੰਜਾਬ ਪੁਲੀਸ 'ਚ ਏਦਾਂ ਹੁੰਦਾ ਹੈ। ਜੰਤਾਂ ਲਈ ਤਾਂ ਕਾਨੂੰਨ ਹੈ ਤੇ ਸਖ਼ਤੀ ਵੀ ਪ੍ਰੰਤੂ ਉਨ੍ਹਾਂ ਪੁਲੀਸ ਅਫਸਰਾਂ ਨੂੰ ਸਭ 'ਮੁਆਫ਼' ਹੈ ਜੋ ਸਰਕਾਰੀ ਹਥਿਆਰ ਗੁੰਮ ਕਰ ਦਿੰਦੇ ਹਨ। ਗ੍ਰਹਿ ਮੰਤਰਾਲਾ ਗੁੰਮ ਹੋਏ ਸਰਕਾਰੀ ਹਥਿਆਰ ਦੀ ਜਾਂਚ ਪੜਤਾਲ ਦੀ ਕੋਈ ਲੋੜ ਨਹੀਂ ਸਮਝਦਾ। ਆਰਮਿਡ ਫੋਰਸ 'ਚ ਅਸਲਾ ਗੁਆਉਣ ਵਾਲੇ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਜਾਂਦੇ ਹਨ ਪ੍ਰੰਤੂ ਪੰਜਾਬ ਪੁਲੀਸ 'ਚ ਸਭ 'ਚੱਲਦਾ' ਹੈ। ਨਾ ਹੀ ਇਨ੍ਹਾਂ ਪੁਲੀਸ ਅਫਸਰਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਹੁੰਦੀ ਹੈ। ਗੁਆਚੇ ਹਥਿਆਰਾਂ ਦਾ ਮਾਮਲਾ ਰਫਾ ਦਫ਼ਾ ਕਰਨ ਵਾਸਤੇ ਫਿਰ ਗ੍ਰਹਿ ਮੰਤਰਾਲੇ ਵਲੋਂ ਕੌਡੀਆਂ ਵਾਲਾ ਮੁੱਲ ਪਾ ਦਿੱਤਾ ਜਾਂਦਾ ਹੈ ਜੋ ਕਿ ਅਫਸਰਾਂ ਨੂੰ ਤਾਰਨਾ ਖੱਬੇ ਹੱਥ ਦਾ ਖੇਡ ਹੈ। ਅਫਸਰਾਂ ਦੀ ਇਸ ਖੇਡ 'ਚ ਸਰਕਾਰੀ ਅਸਲਾ ਗੁੰਮ ਕਰਨ ਵਾਲੇ ਛੋਟੇ ਮੁਲਾਜ਼ਮ ਵੀ ਸਾਫ ਬਚ ਜਾਂਦੇ ਹਨ। ਵੱਡਿਆਂ ਦੇ ਸਹਾਰੇ ਉਹ ਵੀ ਤਰ ਜਾਂਦੇ ਹਨ। ਇਸ ਤਰ੍ਹਾਂ ਦੀ ਖੇਡ 'ਚ ਸਰਕਾਰੀ ਖ਼ਜ਼ਾਨੇ ਨੂੰ ਇਕੱਲਾ ਘਾਟਾ ਹੀ ਨਹੀਂ ਪੈਂਦਾ ਬਲਕਿ ਗੁਆਚੇ ਹਥਿਆਰ ਕਿਤੇ ਵੀ ਵਰਤੇ ਜਾਣ ਦਾ ਡਰ ਵੀ ਰਹਿੰਦਾ ਹੈ। ਪੰਜਾਬ 'ਚ ਲੰਮੇ ਅਰਸੇ ਤੋਂ ਏਦਾਂ ਹੀ ਚੱਲ ਰਿਹਾ ਹੈ। ਪੰਜਾਬ 'ਚ ਇਸ ਤਰ੍ਹਾਂ ਦੇ ਪਿਛਲੇ ਸ਼ਾਲਾਂ 'ਚ ਅਨੇਕਾਂ ਕੇਸ ਹੋਏ ਹਨ।
ਬਠਿੰਡਾ ਪੁਲੀਸ ਦੇ ਸਿਪਾਹੀ ਬਲਵਿੰਦਰ ਸਿੰਘ ਦਾ ਸਰਕਾਰੀ ਰਿਵਾਲਵਰ ਗੁੰਮ ਹੋ ਗਿਆ ਸੀ ਜਿਸ ਦੀ ਸਰਕਾਰੀ ਕੀਮਤ ਕੇਵਲ 150 ਰੁਪਏ ਹੀ ਪਾਈ ਗਈ ਜਦੋਂ ਕਿ ਮਾਰਕੀਟ 'ਚ ਇਸ ਦੀ ਕੀਮਤ ਹਜ਼ਾਰਾਂ ਰੁਪਏ 'ਚ ਹੈ। ਗੁੰਮ ਹੋਏ ਰਿਵਾਲਵਰ ਦਾ ਪੁਲੀਸ ਕੇਸ 25 ਅਕਤੂਬਰ 2002 ਨੂੰ ਦਰਜ ਹੋਇਆ ਸੀ। ਜ਼ਿਲ੍ਹਾ ਪੁਲੀਸ ਨੇ ਆਦਮ ਪਤਾ ਰਿਪੋਰਟ ਦੇ ਦਿੱਤੀ ਜੋ ਕਿ ਅਦਾਲਤ ਵਲੋਂ 17 ਦਸੰਬਰ 2008 ਨੂੰ ਮਨਜ਼ੂਰ ਹੋ ਚੁੱਕੀ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਵੱਟੇ ਖਾਤੇ ਪਾਇਆ ਜਾ ਰਿਹਾ ਹੈ। ਮਾਲਵਾ ਪੱਟੀ ਦੇ ਏ.ਐਸ.ਆਈ ਦੀਵਾਨ ਸਿੰਘ 14 ਦਸੰਬਰ 2006 ਨੂੰ ਆਪਣਾ ਸਰਕਾਰੀ ਪਿਸਟਲ ਗੁਆ ਬੈਠਾ। ਇਕੱਲਾ 9 ਐਮ.ਐਮ ਪਿਸਟਲ ਨਹੀਂ ਬਲਕਿ 12 ਕਾਰਤੂਸ ਵੀ ਸਨ। ਪੁਲੀਸ ਦੀ ਸਰਵੇ ਕਮੇਟੀ ਵਲੋਂ ਇੱਕ ਪਿਸਟਲ ਤੇ ਕਾਰਤੂਸਾਂ ਦੀ ਕੀਮਤ ਕੇਵਲ 655 ਰੁਪਏ ਪਾਈ। ਜਦੋਂ ਕਿ ਮਾਰਕੀਟ 'ਚ ਇਸ ਦੀ ਕੀਮਤ ਲੱਖਾਂ ਰੁਪਏ 'ਚ ਹੈ। ਹੌਲਦਾਰ ਅਜੈਬ ਸਿੰਘ ਦੀ ਸਰਕਾਰੀ ਰਫ਼ਲ ਇਸੇ ਤਰ੍ਹਾਂ ਗੁੰਮ ਹੋ ਗਈ। ਪੰਜਾਬ ਪੁਲੀਸ ਦੀ ਕਮੇਟੀ ਵਲੋਂ ਇਸ ਰਫ਼ਲ ਦੀ ਕੀਮਤ ਕੇਵਲ 455 ਰੁਪਏ ਪਾਈ ਗਈ ਜਦੋਂ ਕਿ ਉਸ ਦੀ ਮਾਰਕੀਟ ਕੀਮਤ ਕਿਤੇ ਜਿਆਦਾ ਸੀ। ਹੌਲਦਾਰ ਨਿਸ਼ਾਨ ਕੋਲੋਂ ਕਾਰਬਾਈਨ 9 ਐਮ.ਐਮ, ਦੋ ਮੈਗਜ਼ੀਨਾਂ ਅਤੇ 105 ਰੌਂਦਾਂ ਸਮੇਤ ਖੋਹੀ ਗਈ, ਜਿਸ ਦੀ ਕੀਮਤ ਕੇਵਲ 2445 ਰੁਪਏ ਪਾਈ ਗਈ।
ਇੱਕ ਹੋਰ ਏ.ਐਸ.ਆਈ ਕੋਲੋਂ 38 ਬੋਰ ਦਾ ਰਿਵਾਲਵਰ ਗੁੰਮ ਹੋਇਆ ਸੀ, ਉਸ ਏ.ਐਸ.ਆਈ ਦੀ ਮੌਤ ਹੋ ਚੁੱਕੀ ਹੈ। ਬਠਿੰਡਾ ਪੁਲੀਸ ਦੇ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਦੋ ਸਕੂਟਰ ਸਵਾਰਾਂ ਨੇ ਉਸ ਦਾ ਸਰਕਾਰੀ 9 ਐਮ.ਐਮ ਰਿਵਾਲਵਰ ਖੋਹ ਲਿਆ। 22 ਜੂਨ 2004 ਨੂੰ ਇਸ ਸਬੰਧੀ ਥਾਣਾ ਕੋਤਵਾਲੀ 'ਚ ਪੁਲੀਸ ਕੇਸ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲੀਸ ਨੇ ਹੁਣ ਦੱਸਿਆ ਹੈ ਕਿ ਇਸ ਮਾਮਲੇ ਨੂੰ ਵੱਟੇ ਖਾਤੇ ਪਾਉਣ ਦਾ ਕੰਮ ਵਿਚਾਰ ਅਧੀਨ ਹੈ। ਪੁਲੀਸ ਨੇ 24 ਜੁਲਾਈ 2006 ਨੂੰ ਆਦਮ ਪਤਾ ਰਿਪੋਰਟ ਤਿਆਰ ਕਰ ਦਿੱਤੀ ਸੀ। ਬਠਿੰਡਾ ਦੇ ਥਾਣੇਦਾਰ ਦਿਨੇਸ਼ ਕੁਮਾਰ ਦਾ 9 ਐਮ.ਐਮ ਪਿਸਤੌਲ 20 ਕਾਰਤੂਸਾਂ ਸਮੇਤ ਚੋਰੀ ਹੋ ਗਿਆ ਸੀ ਜਿਸ ਦਾ ਕੋਤਵਾਲੀ ਪੁਲੀਸ ਥਾਣੇ 'ਚ 1 ਫਰਵਰੀ 2001 ਨੂੰ ਪੁਲੀਸ ਕੇਸ ਦਰਜ ਹੋਇਆ। ਪੁਲੀਸ ਨੇ ਇਸ ਪਿਸਟਲ ਦੀ ਕੀਮਤ ਕੇਵਲ 22641 ਰੁਪਏ ਪਾਈ ਹੈ ਜੋ ਕਿ ਉਸ ਦੀ ਤਨਖਾਹ ਕੱਟ ਲਈ ਗਈ। ਕਾਫੀ ਸਮੇਂ ਤੋਂ ਇਹ ਕੇਸ ਵੱਟੇ ਖਾਤੇ ਪਾਉਣ ਲਈ ਡੀ.ਜੀ.ਪੀ ਕੋਲ ਲੰਬਿਤ ਪਿਆ ਹੈ। ਪਿਸਟਲ ਕਿਵੇਂ ਗੁੰਮ ਹੋਇਆ ? ਇਸ ਦੀ ਕੋਈ ਡੂੰਘੀ ਛਾਣਬੀਣ ਨਹੀਂ ਹੋਈ ਬਲਕਿ ਇਸ ਕੇਸ 'ਚ ਵੀ 17 ਫਰਵਰੀ 2004 ਨੂੰ ਆਦਮ ਪਤਾ ਰਿਪੋਰਟ ਭਰ ਦਿੱਤੀ ਗਈ। ਸੂਤਰ ਆਖਦੇ ਹਨ ਕਿ ਇਹ ਸਰਕਾਰੀ ਅਸਲਾ ਗਲਤ ਹੱਥਾਂ 'ਚ ਵੀ ਜਾ ਸਕਦਾ ਹੈ। ਪੰਜਾਬ ਪੁਲੀਸ ਗੁੰਮ ਹੋਏ ਅਸਲੇ ਨੂੰ ਆਪਣੇ ਸਟਾਕ ਚੋਂ ਮਨਫ਼ੀ ਕਰਨ ਖਾਤਰ ਹੱਥੋਂ ਹੱਥ ਮਾਮਲਾ ਨਿਬੇੜਨ ਦੀ ਕਾਹਲ ਦਿਖਾਉਂਦੀ ਹੈ।
ਫਰੀਦਕੋਟ ਪੁਲੀਸ ਦੇ ਇੱਕ ਡੀ.ਐਸ.ਪੀ ਹਰਵਿੰਦਰ ਸਿੰਘ ਦਾ ਸਰਵਿਸ ਪਿਸਟਲ 9 ਐਮ.ਐਮ 35 ਕਾਰਤੂਸਾਂ ਸਮੇਤ 7 ਅਗਸਤ 2009 ਨੂੰ ਗੁੰਮ ਹੋ ਗਿਆ ਸੀ। ਪੁਲੀਸ ਨੇ ਦੱਸਿਆ ਕਿ ਗੁੰਮ ਹੋਏ ਅਸਲੇ ਦੇ ਗੁੰਮ ਹੋਣ ਦੇ ਕਾਰਨਾਂ ਦੀ ਪੜਤਾਲ ਕਰਨ ਲਈ ਪੀ.ਪੀ.ਆਰ 6-22 ਦੇ ਤਹਿਤ ਕਮੇਟੀ ਨਿਯੁਕਤ ਕੀਤੀ ਗਈ ਹੈ। ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ 'ਚ ਦੱਸਿਆ ਗਿਆ ਕਿ ਇਸ ਦੀ ਹਾਲੇ ਪੜਤਾਲ ਚੱਲ ਰਹੀ ਹੈ। ਡੀ.ਆਈ.ਜੀ ਪਰਮਪਾਲ ਸਿੰਘ ਦਾ ਵੀ ਕਾਫੀ ਸਮਾਂ ਪਹਿਲਾਂ 32 ਬੋਰ ਦਾ ਰਿਵਾਲਵਰ ਪ੍ਰਾਈਵੇਟ ਕਾਰ ਚੋਂ ਚੋਰੀ ਹੋ ਗਿਆ ਸੀ ਜਿਸ ਦਾ ਮਾਮਲਾ ਵੀ ਖੂਹ ਖਾਤੇ ਹੀ ਪੈ ਗਿਆ ਸੀ। ਪੁਲੀਸ ਦੇ ਡੀ.ਐਸ.ਪੀ ਬਲਵੀਰ ਸਿੰਘ ਦਾ 13 ਜੁਲਾਈ 201 ਨੂੰ 38 ਬੋਰ ਦਾ ਸਰਕਾਰੀ ਰਿਵਾਲਵਰ ਗੁੰਮ ਹੋ ਗਿਆ ਸੀ ਜਿਸ ਦੀ ਕੀਮਤ ਪੁਲੀਸ ਵਲੋਂ ਕੇਵਲ 2176 ਰੁਪਏ ਪਾਈ ਗਈ। ਇਸ ਤੋਂ ਵੀ ਹੈਰਾਨੀ ਵਾਲਾ ਕੇਸ ਸਿਪਾਹੀ ਜਸਵੀਰ ਸਿੰਘ ਦਾ ਹੈ ਜਿਸ ਕੋਲੋਂ ਤਿੰਨ ਸਰਕਾਰੀ ਅਸਲੇ ਗੁੰਮ ਹੋਏ ਜਿਨ੍ਹਾਂ 'ਚ ਇੱਕ 9 ਐਮ.ਐਮ ਕਾਰਬਾਈਨ,303 ਰਫ਼ਲ, ਇੱਕ ਐਸ.ਐਲ.ਆਰ ਰਫ਼ਲ ਸ਼ਾਮਲ ਹੈ। ਭਾਵੇਂ ਪੁਲੀਸ ਨੇ ਇਸ ਮੁਲਾਜ਼ਮ ਨੂੰ ਨੌਕਰੀ ਚੋਂ ਕੱਢ ਦਿੱਤਾ ਪ੍ਰੰਤੂ ਇਸ ਮੁਲਾਜ਼ਮ ਸਿਰ ਤਿੰਨੋਂ ਹਥਿਆਰਾਂ ਦੀ ਕੀਮਤ ਕੇਵਲ 1638 ਰੁਪਏ ਪਾਈ ਗਈ ਸੀ।
ਪੁਲੀਸ ਮੁਲਾਜ਼ਮ ਜਗਦੀਸ਼ ਸਿੰਘ ਦਾ 9 ਐਮ.ਐਮ. ਸਰਕਾਰੀ ਰਿਵਾਲਵਰ ਫਿਰੋਜ਼ਪੁਰ ਦੇ ਤਤਕਾਲੀ ਐਸ.ਐਸ.ਪੀ ਗੁਰਚਰਨ ਸਿੰਘ ਦੀ ਰਿਹਾਇਸ਼ ਤੋਂ ਚੋਰੀ ਹੋ ਗਿਆ ਸੀ। ਮਾਮਲੇ ਦੀ ਪੜਤਾਲ ਵੀ ਹੋਈ ਪ੍ਰੰਤੂ ਕੁਝ ਪਤਾ ਨਹੀਂ ਚੱਲਿਆ ਹੈ। ਆਖਰ ਇਸ ਕੇਸ ਨੂੰ ਵੀ ਵੱਟੇ ਖਾਤੇ ਪਾਇਆ ਜਾ ਰਿਹਾ ਹੈ। ਸੂਤਰ ਆਖਦੇ ਹਨ ਕਿ ਸਰਕਾਰੀ ਹਥਿਆਰਾਂ ਦਾ ਮੁਲਾਜ਼ਮਾਂ ਜਾਂ ਅਫਸਰਾਂ ਕੋਲੋਂ ਗੁੰਮ ਹੋਣਾ ਕਾਫੀ ਸੰਜੀਦਾ ਮਾਮਲਾ ਹੈ ਅਤੇ ਇਸ 'ਚ ਪੁਲੀਸ ਮੁਲਾਜ਼ਮਾਂ ਅਤੇ ਅਫਸਰਾਂ ਦੀ ਅਣਗਹਿਲੀ ਅਤੇ ਨਲਾਇਕੀ ਝਲਕਦੀ ਹੈ ਜਿਸ 'ਚ ਜਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਘੱਟੋ ਘੱਟ ਗੁੰਮਸੁੰਦਗੀ ਦੀ ਤੈਹ ਤੱਕ ਜਾਇਆ ਜਾਣਾ ਚਾਹੀਦਾ ਹੈ। ਪ੍ਰੰਤੂ ਪੁਲੀਸ ਹਰ ਅਜਿਹੇ ਮਾਮਲੇ ਨੂੰ ਨਿਬੇੜਨ ਦੀ ਕਾਹਲ 'ਚ ਰਹੀ ਜਿਸ ਵਜੋਂ ਕਿਸੇ ਵੀ ਜਿੰਮੇਵਾਰ ਮੁਲਾਜ਼ਮ ਜਾਂ ਅਫਸਰ ਦਾ ਵਾਲ ਵਿੰਗਾ ਨਹੀਂ ਹੋਇਆ। ਲੱਖਾਂ ਦੇ ਅਸਲੇ ਇੰਂਝ ਹੀ ਕੌਡੀਆਂ ਦੇ ਭਾਅ ਵੱਟੇ ਖਾਤੇ ਪੈਂਦੇ ਰਹੇ। ਜਾਣਕਾਰੀ ਅਨੁਸਾਰ ਫਤਹਿਗੜ ਸਾਹਿਬ ਪੁਲੀਸ ਦੇ ਹੌਲਦਾਰ ਜਸਪਾਲ ਕੁਮਾਰ ਦਾ ਜਦੋਂ 28 ਸਤੰਬਰ 2007 ਨੂੰ ਐਕਸੀਡੈਂਟ ਹੋਇਆ ਤਾਂ ਉਸ ਦਾ ਸਰਵਿਸ ਪਿਸਟਲ ਚੋਰੀ ਹੋ ਗਿਆ ਸੀ। ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਹੋਈ ਤਾਂ ਜਸਪਾਲ ਕੁਮਾਰ ਨੂੰ ਪੁਲੀਸ ਕੇਸ ਚ ਨਾਮਜ਼ਦ ਕੀਤਾ ਗਿਆ। 10 ਅਕਤੂਬਰ 2008 ਨੂੰ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਜ਼ਿਲ੍ਹੇ ਦੀ ਪੁਲੀਸ ਦੇ ਐਸ.ਆਈ ਸਤਨਾਮ ਸਿੰਘ ਦਾ ਸਰਵਿਸ ਪਿਸਟਲ ਗੁੰਮ ਹੋਇਆ। ਪਿਸਟਲ ਉਦੋਂ ਗੁੰਮ ਹੋਇਆ ਜਦੋਂ ਉਹ ਮੁਲਜ਼ਮ ਸਤਵੀਰ ਸਿੰਘ ਦਾ ਪਿੱੱਛਾ ਕਰ ਰਿਹਾ ਸੀ। ਇਸ ਮਾਮਲੇ 'ਚ ਵੀ ਕੁਝ ਨਹੀਂ ਬਣਿਆ। ਸਿਪਾਹੀ ਜਗਮੋਹਨ ਸਿੰਘ ਦਾ ਸਰਵਿਸ ਰਿਵਾਲਵਰ ਵੀ17 ਜੂਨ 2008 ਨੂੰ ਗੁੰਮ ਹੋ ਗਿਆ ਸੀ ਜਿਸ ਦਾ ਕੇਸ ਵੀ ਅੱਧ ਵਿਚਕਾਰੇ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਹਰ ਗੁੰਮ ਹੋਏ ਅਸਲੇ ਦੇ ਸਬੰਧ ਵਿੱਚ ਇੱਕ ਸਰਵੇ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਿਸ ਦੀ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਹੁੰਦੀ ਹੈ। ਇਸੇ ਅਧਾਰ 'ਤੇ ਅਸਲੇ ਦਾ ਮੁੱਲ ਪਾਇਆ ਜਾਂਦਾ ਹੈ। ਕਈ ਮਾਮਲਿਆਂ 'ਚ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਰਾਤੋਂ ਰਾਤ ਕੇਸ ਹੀ ਗਾਇਬ ਹੋ ਜਾਂਦੇ ਹਨ। ਕਥਿਤ ਦੋਸ਼ੀ ਸਾਫ ਬਚ ਨਿਕਲਦੇ ਹਨ।

No comments:
Post a Comment