ਮਜ਼ਬੂਰੀ ਦਾ 'ਬੈਂਡ-ਵਾਜਾ'
ਚਰਨਜੀਤ ਭੁੱਲਰ
ਬਠਿੰਡਾ : ਮੰਗੀ ਤਾਂ ਤਰੱਕੀ ਸੀ, ਮਿਲ ਗਿਆ ਬੈਂਡ ਵਾਜਾ। ਮਜ਼ਬੂਰੀ 'ਚ ਹੋਮਗਾਰਡਾਂ ਨੂੰ ਬੈਂਡ ਵਜਾਉਣਾ ਪੈਂਦਾ ਹੈ। ਬਠਿੰਡਾ ਪੁਲੀਸ ਕੋਲ ਜਦੋਂ ਕੋਈ ਚਾਰਾ ਨਾ ਬਚਿਆ ਤਾਂ 'ਬੀਨ ਵਾਜੇ' ਹੋਮਗਾਰਡ ਜਵਾਨਾਂ ਨੂੰ ਚੁਕਵਾ ਦਿੱਤੇ। ਜੋ ਬੈਂਡ ਵਾਜੇ ਵਾਲੇ ਸਨ ,ਉਹ ਸੇਵਾ ਮੁਕਤ ਹੋ ਗਏ। ਅਣਜਾਣ ਹੋਮਗਾਰਡ ਵਾਲੇ ਹੁਣ ਬੇਸੁਰੀਆਂ ਸੁਰਾਂ ਕੱਢਦੇ ਹਨ। ਉਪਰੋਂ ਫੰਡ ਨਹੀਂ ਜਿਸ ਕਰਕੇ ਬੀਨ ਵੀ ਲੋੜੋਂ ਘੱਟ ਹਨ। ਅੱਜ ਕੱਲ ਬਠਿੰਡਾ ਪੁਲੀਸ ਦਾ 'ਬੈਂਡ ਵਾਜਾ' ਹੋਮਗਾਰਡ ਜਵਾਨ ਵਜਾ ਰਹੇ ਹਨ। 'ਬੈਂਡ ਸਟਾਫ' 'ਚ 'ਬੀਨ' ਵਜਾਉਣ ਵਾਲੇ (ਪਾਈਪਰ) ਘੱਟ ਗਏ ਹਨ। ਪੁਲੀਸ ਦੇ 'ਬੈਂਡ ਸਟਾਫ' ਦੇ ਟਰੇਂਡ ਮੈਂਬਰ ਸੇਵਾ ਮੁਕਤ ਹੋ ਗਏ ਹਨ। ਨਵੀਂ ਭਰਤੀ ਹੋਈ ਨਹੀਂ ਜਿਸ ਵਜੋਂ ਹੋਮਗਾਰਡ ਜਵਾਨ ਹੀ 'ਵਾਜੇ' ਵਜਾ ਰਹੇ ਹਨ। 'ਬੈਂਡ ਸਟਾਫ' ਵਲੋਂ ਪੁਲੀਸ ਮੁਲਾਜ਼ਮਾਂ ਦੇ ਪ੍ਰਾਈਵੇਟ ਸਮਾਗਮਾਂ ਦੀ ਫੀਸ 1500 ਰੁਪਏ ਰੱਖੀ ਹੋਈ ਹੈ ਜਦੋਂ ਕਿ ਵੱਡੇ ਪੁਲੀਸ ਅਫਸਰਾਂ ਦੇ ਵਿਹੜੇ ਮੁਫਤੋਂ ਮੁਫਤ 'ਚ 'ਬੈਂਡ-ਵਾਜੇ' ਵੱਜਦੇ ਹਨ। ਪ੍ਰਾਈਵੇਟ ਵਿਅਕਤੀ ਲਈ ਸਰਕਾਰੀ ਬੈਂਡ ਸਟਾਫ ਦੀ ਫੀਸ ਹੁਣ ਪੰਜ ਹਜ਼ਾਰ ਰੁਪਏ ਹੋ ਗਏ ਹਨ। ਜ਼ਿਲ੍ਹਾ ਪੁਲੀਸ ਦੇ 'ਬੈਂਡ ਸਟਾਫ' 'ਚ ਪ੍ਰਵਾਨਿਤ 21 ਅਸਾਮੀਆਂ ਹਨ ਜਿਨ੍ਹਾਂ 'ਚ ਇੱਕ ਏ.ਐਸ.ਆਈ,2 ਹੌਲਦਾਰ ਅਤੇ 18 ਸਿਪਾਹੀ ਸ਼ਾਮਲ ਹਨ। ਮੌਜੂਦਾ ਸਮੇਂ ਕੇਵਲ 11 ਮੈਂਬਰੀ ਸਟਾਫ ਹੈ ਜਿਨ੍ਹਾਂ 'ਚ ਦੋ ਹੌਲਦਾਰ, ਇੱਕ ਸਿਪਾਹੀ, ਸੱਤ ਹੋਮਗਾਰਡ ਜਵਾਨ ਅਤੇ ਇੱਕ ਐਸ.ਪੀ.ਓ ਸ਼ਾਮਲ ਹੈ। ਬੈਂਡ ਸਟਾਫ ਦੇ ਇੰਚਾਰਜ ਵਲੋਂ ਹੋਮਗਾਰਡ ਜਵਾਨਾਂ ਨੂੰ ਟਰੇਨਿੰਗ ਦੇ ਕੇ ਆਰਜੀ ਖਾਨਾਪੂਰਤੀ ਕੀਤੀ ਹੋਈ ਹੈ। ਬੈਂਡ 'ਚ 9 ਪਾਈਪਰ ਦੀ ਜ਼ਰੂਰਤ ਹੈ ਪ੍ਰੰਤੂ ਪੁਲੀਸ ਕੋਲ ਕੇਵਲ ਤਿੰਨ ਪਾਈਪਰ ਹਨ। ਇੱਕ ਸਿਪਾਹੀ ਤੇ ਦੋ ਹੋਮਗਾਰਡ ਜਵਾਨ ਹੀ 'ਬੀਨ' ਵਜਾਉੇਣ 'ਚ ਮਾਹਿਰ ਹਨ।
ਜਦੋਂ ਉਨ੍ਹਾਂ ਚੋਂ ਕੋਈ ਛੁੱਟੀ ਜਾਂਦਾ ਹੈ ਤਾਂ ਕੋਈ 'ਬੀਨ' ਵਜਾਉਣ ਵਾਲਾ ਨਹੀਂ ਬਚਦਾ। ਬੈਂਡ ਸਟਾਫ ਨੂੰ ਫੌਰੀ ਅੱਧੀ ਦਰਜ਼ਨ 'ਬੀਨ' ਵਜਾਉਣ ਵਾਲੇ ਲੋੜੀਦੇ ਹਨ। ਸੂਤਰ ਆਖਦੇ ਹਨ ਕਿ ਕੋਈ 'ਬੈਂਡ ਸਟਾਫ' 'ਚ ਆਉਣ ਨੂੰ ਹੀ ਤਿਆਰ ਨਹੀਂ ਹੈ। ਤਾਹੀਓਂ ਹੋਮ ਗਾਰਡ ਜਵਾਨ ਬੁੱਤਾ ਸਾਰ ਰਹੇ ਹਨ ਜੋ ਬਿਨ੍ਹਾਂ ਤਰਜ਼ਾਂ ਤੋਂ ਹੀ 'ਵਾਜਾ' ਵਜਾਉਂਦੇ ਹਨ। ਬੈਂਡ ਸਟਾਫ ਦੇ ਇੰਚਾਰਜ ਸ੍ਰੀ ਵਿਜੇ ਕੁਮਾਰ ਹੌਲਦਾਰ ਦਾ ਪ੍ਰਤੀਕਰਮ ਸੀ ਕਿ ਜੋ ਪੁਰਾਣੇ ਤਜਰਬਾਕਾਰ ਮੈਂਬਰ ਸਨ,ਉਹ ਸੇਵਾ ਮੁਕਤ ਹੋ ਗਏ। ਹੁਣ ਨਵੇਂ ਬੈਂਡ ਸਟਾਫ 'ਚ ਰਹਿਣ ਨੂੰ ਤਿਆਰ ਨਹੀਂ। ਜੋ ਹੋਮਗਾਰਡ ਜਵਾਨ ਹਨ,ਉਨ੍ਹਾਂ ਨੂੰ ਵੀ ਹੁਣ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰੰਮ ਵਜਾਉਣ ਵਾਲੇ ਤਾਂ ਹਨ ਪ੍ਰੰਤੂ ਪਾਈਪਰ ਨਹੀਂ ਹਨ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆ ਅਨੁਸਾਰ ਪ੍ਰਾਈਵੇਟ ਵਿਅਕਤੀਆਂ ਲਈ 'ਪੁਲੀਸ ਬੈਂਡ' ਮਹਿੰਗਾ ਹੋ ਗਿਆ ਹੈ। ਪਹਿਲਾਂ ਪ੍ਰਾਈਵੇਟ ਲੋਕਾਂ ਲਈ ਬੈਂਡ ਸਟਾਫ ਵਲੋਂ 3000 ਰੁਪਏ ਲਏ ਜਾਂਦੇ ਸਨ। ਤਤਕਾਲੀ ਐਸ.ਐਸ.ਪੀ ਈਸ਼ਵਰ ਸਿੰਘ ਨੇ ਇਹ ਰਾਸ਼ੀ ਵਧਾ ਕੇ ਚਾਰ ਹਜ਼ਾਰ ਰੁਪਏ ਕਰ ਦਿੱਤੀ ਜਦੋਂ ਕਿ ਉਸ ਤੋਂ ਕਾਫੀ ਸਮੇਂ ਮਗਰੋਂ ਆਏ ਐਸ.ਐਸ.ਪੀ ਨੌਨਿਹਾਲ ਸਿੰਘ ਨੇ ਇਹ ਰਾਸ਼ੀ ਵਧਾ ਕੇ 5000 ਰੁਪਏ ਕਰ ਦਿੱਤੀ।
ਜ਼ਿਲ੍ਹਾ ਪੁਲੀਸ ਦੇ 107 ਮੁਲਾਜ਼ਮਾਂ ਵਲੋਂ ਲੰਘੇ ਚਾਰ ਵਰ੍ਹਿਆਂ 'ਚ ਆਪਣੇ ਪ੍ਰਾਈਵੇਟ ਸਮਾਗਮਾਂ ਵਾਸਤੇ 'ਪੁਲੀਸ ਬੈਂਡ' ਬੁੱਕ ਕੀਤਾ ਜਿਨ੍ਹਾਂ ਤੋਂ ਪ੍ਰਤੀ ਸਮਾਗਮ 1500 ਰੁਪਏ ਸਰਕਾਰੀ ਫੀਸ ਲਈ ਗਈ। ਇੱਕ ਜਨਵਰੀ 2006 ਤੋਂ ਹੁਣ ਤੱਕ ਬੈਂਡ ਸਟਾਫ ਨੂੰ ਇਨ੍ਹਾਂ ਸਮਾਗਮਾਂ ਤੋਂ1,63,500 ਰੁਪਏ ਆਮਦਨ ਹੋਈ ਹੈ। ਇਸ ਸਮੇਂ ਦੌਰਾਨ ਪ੍ਰਾਈਵੇਟ ਲੋਕਾਂ ਵਲੋਂ 107 ਸਮਾਗਮ ਬੁੱਕ ਕੀਤੇ ਗਏ ਜਿਨ੍ਹਾਂ ਤੋਂ 1,08,550 ਰੁਪਏ ਕਮਾਈ ਹੋਈ ਹੈ। ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਵੱਡੇ ਪੁਲੀਸ ਅਫਸਰ ਹਨ,ਉਹ ਤਾਂ ਸਰਕਾਰੀ ਫੀਸ 1500 ਰੁਪਏ ਵੀ ਨਹੀਂ ਦਿੰਦੇ ਜਦੋਂ ਕਿ ਹੇਠਲੇ ਮੁਲਾਜ਼ਮ ਸਰਕਾਰੀ ਫੀਸ ਭਰਦੇ ਹਨ। ਸੂਤਰ ਆਖਦੇ ਹਨ ਕਿ ਅਫਸਰਾਂ ਦੇ ਪ੍ਰਾਈਵੇਟ ਸਮਾਗਮਾਂ 'ਚ 'ਪੁਲੀਸ ਬੈਂਡ' ਮੁਫਤੋ ਮੁਫਤ 'ਚ ਵੱਜਦਾ ਹੈ। ਲੰਘੇ ਚਾਰ ਵਰ੍ਹਿਆਂ 'ਚ ਕੇਵਲ ਚਾਰ ਡੀ.ਐਸ.ਪੀਜ਼ ਨੇ ਹੀ ਬੁਕਿੰਗ ਦੀ ਫੀਸ ਤਾਰੀ ਹੋਈ ਹੈ। ਸੂਚੀ 'ਚ ਹੋਰ ਕਿਸੇ ਵੱਡੇ ਅਫਸਰ ਦਾ ਨਾਮ ਦਰਜ਼ ਨਹੀਂ ਹੈ ਜਦੋਂ ਕਿ ਬੈਂਡ ਅਫਸਰਾਂ ਦੇ ਸਮਾਗਮਾਂ 'ਚ ਵੱਜਿਆ ਹੈ। ਸੂਤਰ ਆਖਦੇ ਹਨ ਕਿ ਅਫਸਰਾਂ ਦੇ ਪ੍ਰਾਈਵੇਟ ਸਮਾਗਮਾਂ ,ਜਿਵੇ ਵਿਆਹ ਸ਼ਾਦੀ, ਜਨਮ ਦਿਨ ਪਾਰਟੀਆਂ ਆਦਿ 'ਚ 'ਪੁਲੀਸ ਬੈਂਡ' ਵੱਜਦਾ ਹੈ। ਪੁਲੀਸ ਬੈਂਡ ਹੁਣ ਮਹਿੰਗਾ ਹੋਣ ਕਰਕੇ ਪ੍ਰਾਈਵੇਟ ਲੋਕ ਪਾਸਾ ਵੱਟਣ ਲੱਗੇ ਹਨ। ਲੰਘੇ ਦੋ ਵਰ੍ਹਿਆਂ 'ਚ ਕੇਵਲ ਚਾਰ ਹੀ ਪ੍ਰਾਈਵੇਟ ਬੁਕਿੰਗਾਂ ਹੋਈਆਂ ਹਨ ਜਦੋਂ ਕਿ ਉਸ ਪਹਿਲਾਂ ਸਾਲ 2008 'ਚ ਛੇ ਅਤੇ ਸਾਲ 2007 'ਚ 13 ਪ੍ਰਾਈਵੇਟ ਬੁਕਿੰਗਾਂ ਸਨ। ਬੁਕਿੰਗ ਕਰਾਉਣ ਲਈ ਹਰ ਕਿਸੇ ਨੂੰ ਦਰਖਾਸਤ ਜ਼ਿਲ੍ਹਾ ਪੁਲੀਸ ਨੂੰ ਦੇਣੀ ਪੈਂਦੀ ਹੈ। ਪੁਲੀਸ ਵਲੋਂ ਇਹ ਅਗਾਊ ਦੱਸਿਆ ਜਾਂਦਾ ਹੈ ਕਿ ਅਗਰ ਬੁਕਿੰਗ ਵਾਲੇ ਦਿਨ ਕੋਈ ਵੱਡਾ ਸਰਕਾਰੀ ਸਮਾਗਮ ਆਇਆ ਤਾਂ ਉਨ੍ਹਾਂ ਪ੍ਰਾਈਵੇਟ ਫੰਕਸ਼ਨ ਕੈਂਸਲ ਕਰਨਗੇ। ਇਸੇ ਕਰਕੇ ਵੀ ਪ੍ਰਾਈਵੇਟ ਬੁਕਿੰਗ ਘੱਟ ਗਈ ਹੈ।
ਬਾਕਸ ਲਈ :
ਬੈਂਡ ਸਟਾਫ ਦੀ ਕਮਾਈ 'ਚ 'ਕਮੀ'।
ਜ਼ਿਲ੍ਹਾ ਪੁਲੀਸ ਦੇ 'ਬੈਂਡ ਸਟਾਫ' ਨੇ ਵਾਜਿਆਂ ਤੋ ਚਾਰ ਵਰ੍ਹਿਆਂ 'ਚ 2.72 ਲੱਖ ਕਮਾ ਲਏ ਹਨ। ਹੁਣ ਪ੍ਰਾਈਵੇਟ ਲੋਕਾਂ ਦੀ ਬੁਕਿੰਗ ਘੱਟਣ ਕਰਕੇ ਇਹ ਆਮਦਨ ਘੱਟ ਗਈ ਹੈ। ਸਾਲ 2006 'ਚ ਬੈਂਡ ਸਟਾਫ ਨੇ ਪ੍ਰਾਈਵੇਟ ਲੋਕਾਂ ਦੇ ਸਮਾਗਮਾਂ ਤੋਂ 18250 ਰੁਪਏ ਅਤੇ ਸਰਕਾਰੀ ਤੋਂ 36 ਹਜ਼ਾਰ ਰੁਪਏ ਦੀ ਕਮਾਈ ਕੀਤੀ। ਸਾਲ 2007 'ਚ ਬੈਂਡ ਸਟਾਫ ਨੇ 72300 ਰੁਪਏ ਅਤੇ ਸਾਲ 2008 'ਚ ਇਹ ਆਮਦਨ 75500 ਰੁਪਏ ਸੀ। ਸਾਲ 2009 ਚ ਬੈਂਡ ਸਟਾਫ ਨੇ 47500 ਰੁਪਏ ਅਤੇ ਸਾਲ 2010 'ਚ 22500 ਰੁਪਏ ਦੀ ਕਮਾਈ ਕੀਤੀ। ਇਹ ਆਮਦਨ 'ਬੈਂਡ ਫੰਡ' 'ਚ ਹੀ ਰੱਖੀ ਜਾਂਦੀ ਹੈ ਜੋ ਕਿ ਬੈਂਡ ਸਟਾਫ 'ਤੇ ਹੀ ਖਰਚ ਕੀਤੀ ਜਾਂਦੀ ਹੈ।
ਬਾਕਸ ਲਈ :
ਬਿਨ੍ਹਾਂ ਬੁਕਿੰਗ ਤੋਂ ਕਦੇ ਵਾਜੇ ਨਹੀਂ ਵਜਾਏ- ਐਸ.ਪੀ।
ਜ਼ਿਲ੍ਹਾ ਪੁਲੀਸ ਦੇ ਐਸ.ਪੀ (ਸਥਾਨਿਕ) ਸ੍ਰੀ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਮਹਿੰਗਾਈ ਕਰਕੇ ਪੁਲੀਸ ਦਾ ਬੈਂਡ ਵੀ ਮਹਿੰਗਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪੁਰਾਣੇ ਤਜਰਬੇਕਾਰ ਮੈਂਬਰ ਬੈਂਡ ਸਟਾਫ ਚੋਂ ਸੇਵਾ ਮੁਕਤ ਹੋ ਗਏ ਅਤੇ ਨਵਾਂ ਕੋਈ ਸਿੱਖਣ ਨੂੰ ਤਿਆਰ ਨਹੀਂ ਜਿਸ ਕਰਕੇ ਦਿੱਕਤ ਹੈ। ਉਨ੍ਹਾਂ ਦੱਸਿਆ ਕਿ ਬੁਕਿੰਗ ਤੋਂ ਬਿਨ੍ਹਾਂ 'ਬੈਂਡ ਸਟਾਫ' ਕਿਸੇ ਸਮਾਗਮ 'ਚ ਨਹੀਂ ਜਾਂਦਾ ਹੈ ,ਚਾਹੇ ਉਹ ਕਿਸੇ ਅਫਸਰ ਦੇ ਘਰ ਸਮਾਗਮ ਹੋਵੇ ਤੇ ਚਾਹੇ ਮੁਲਾਜ਼ਮ ਦੇ ਘਰ। ਉਨ੍ਹਾਂ ਆਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਪੁਲੀਸ ਅਫਸਰ ਬਿਨ੍ਹਾਂ ਬੁਕਿੰਗ ਤੋਂ 'ਬੈਂਡ ਸਟਾਫ' ਦੀ ਸੇਵਾ ਲੈਂਦੇ ਹਨ। ਉਨ੍ਹਾਂ ਆਖਿਆ ਕਿ ਲੰਘੇ ਚਾਰ ਵਰ੍ਹਿਆਂ 'ਚ ਪੁਲੀਸ ਅਫਸਰਾਂ ਦੇ ਘਰ ਕੋਈ ਸਮਾਗਮ ਹੋਇਆ ਹੀ ਨਹੀਂ ਹੈ।

No comments:
Post a Comment