ਕੁੱਤਿਆਂ ਵਾਲੀ,ਕੱਟਿਆਂ ਵਾਲੀ, ਬੋਤਿਆਂ ਵਾਲੀ ,ਝੋਟਿਆਂ ਵਾਲੀ।
ਚਰਨਜੀਤ ਭੁੱਲਰ
ਬਠਿੰਡਾ : ਭਰੀ ਕਲਾਸ 'ਚ ਨਵੀਂ ਉਮਰ ਦੇ ਮੁੰਡੇ ਦਾ ਪਹਿਲਾ ਦਿਨ ਸੀ। ਮਾਣ ਨਾਲ ਹਰ ਕੋਈ ਆਪਣੀ ਪਹਿਲੀ ਜਾਣ ਪਹਿਚਾਣ ਕਰਾ ਰਿਹਾ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਉਹ ਆਪਣਾ ਨਾਮ ਦੱਸ ਕੇ ਚੁੱਪ ਹੋ ਗਿਆ। ਅਧਿਆਪਕ ਨੇ ਸੁੰਨ ਜਿਹੇ ਖੜੇ ਮੁੰਡੇ ਨੂੰ ਪੁੱਛਿਆ, 'ਕਾਕਾ, ਦੱਸੋ ਕਿਥੋਂ ਆਏ ਹੋ।' ਸ਼ਰਮੋਂ-ਸ਼ਰਮੀ ਹੋਇਆ ਮੁੰਡਾ ਬੋਲਿਆ, 'ਝੋਟਿਆਂ ਵਾਲੀ ਤੋਂ।' ਪੂਰੀ ਕਲਾਸ 'ਚ ਹਾਸੜ ਮੱਚ ਗਿਆ। ਅਧਿਆਪਕ ਵੀ ਮੁਸ਼ਕਰਾ ਪਿਆ। ਇਸ ਮੁੰਡੇ ਨਾਲ ਉਹੋਂ ਭਾਣਾ ਵਾਪਰ ਗਿਆ, ਜਿਸ ਦਾ ਉਸ ਨੂੰ ਪਹਿਲਾਂ ਹੀ ਡਰ ਸੀ। ਹਰ ਕੋਈ ਉਸ ਨੂੰ ਛੇੜਣ ਲੱਗਾ। ਇਕੱਲੇ ਇਸ ਮੁੰਡੇ ਨੂੰ ਨਹੀਂ ਬਲਕਿ ਪੰਜਾਬ ਦੇ ਉਨ•ਾਂ ਪਿੰਡਾਂ ਦੇ ਨਵੇਂ ਪੋਚ ਨੂੰ ਵੀ ਹੁਣ ਕਾਫੀ ਸ਼ਰਮ ਆਉਂਦੀ ਹੈ ਜਿਨ•ਾਂ ਦੇ ਪਿੰਡਾਂ ਦੇ ਨਾਮ ਹਾਸੋਹੀਣੇ ਹਨ। ਪੰਜਾਬ ਦੇ 85 ਦੇ ਕਰੀਬ ਅਜਿਹੇ ਪਿੰਡ ਹਨ ਜਿਨ•ਾਂ ਦੇ ਨਾਮ ਪੰਛੀਆਂ ਜਾਂ ਜਾਨਵਰਾਂ ਵਾਲੇ ਹਨ। ਕੁੱਤਿਆਂ ਵਾਲੀ, ਕੱਟਿਆਂ ਵਾਲੀ, ਬੋਤਿਆਂ ਵਾਲੀ ਤੇ ਝੋਟਿਆਂ ਵਾਲੀ....। ਇਹ ਸਭ ਪੰਜਾਬ ਦੇ ਪਿੰਡ ਹਨ। ਇਨ•ਾਂ ਪਿੰਡਾਂ ਦੇ ਪੁਰਾਣੇ ਬਜ਼ੁਰਗਾਂ ਨੂੰ ਕਦੇ ਆਪਣੇ ਪਿੰਡ ਦਾ ਨਾਮ ਬੁਰ•ਾ ਨਹੀਂ ਲੱਗਿਆ। ਜੋ ਨਵੀਂ ਪੀੜੀ ਹੈ ,ਉਸ ਨੂੰ ਇਨ•ਾਂ ਹਾਸੋਹੀਣੇ ਨਾਵਾਂ ਤੋਂ ਕਾਫੀ ਖਿੱਝ ਹੈ। ਛੇਤੀ ਕਿਤੇ ਇਨ•ਾਂ ਪਿੰਡਾਂ ਦੇ ਮੁੰਡੇ ਆਪਣੇ ਪਿੰਡ ਦਾ ਭੇਤ ਨਹੀਂ ਖੋਲਦੇ ਹਨ। ਕਈ ਕਈ ਦਹਾਕੇ ਪੁਰਾਣੇ ਇਹ ਨਾਮ ਹੁਣ ਢੁਕਵੇਂ ਨਹੀਂ ਲੱਗਦੇ।
ਪੰਜਾਬ ਦੇ ਇਸ ਤਰ•ਾਂ ਦੇ 84 ਪਿੰਡ ਹਨ ਜਿਨ•ਾਂ ਦੇ ਨਾਵਾਂ ਤੋਂ ਨਵੀਂ ਪੀੜੀ ਪ੍ਰੇਸ਼ਾਨ ਹੈ। ਇਨ•ਾਂ ਪਿੰਡਾਂ ਵਲੋਂ ਆਪੋ ਆਪਣੇ ਪਿੰਡ ਦੇ ਨਾਮ ਬਦਲਣ ਲਈ ਹਰ ਹੀਲਾ ਵਸੀਲਾ ਵਰਤਿਆ ਗਿਆ ਜੋ ਰਾਸ ਨਹੀਂ ਆਇਆ। ਉਂਝ ਇਨ•ਾਂ ਪਿੰਡਾਂ ਦੇ ਮੋਹਤਬਾਰ ਸੱਜਣ ਤਾਂ ਅੱਜ ਵੀ ਆਪਣੇ ਪਿੰਡਾਂ ਦਾ ਨਾਮ ਮਾਣ ਨਾਲ ਲੈਂਦੇ ਹਨ। ਉਨ•ਾਂ ਨੂੰ ਕਦੇ ਕੁਝ ਵੀ ਓਪਰਾ ਨਹੀਂ ਲੱਗਿਆ ਹੈ। ਹੁਣ ਵਕਤ ਬਦਲ ਗਿਆ ਹੈ, ਚੰਦਰਮਾ 'ਤੇ ਪਾਣੀ ਤਲਾਸ਼ ਲਿਆ ਗਿਆ ਹੈ ਪ੍ਰੰਤੂ ਇਨ•ਾਂ ਪਿੰਡਾਂ ਲਈ ਨਵੇਂ ਨਾਮ ਤਲਾਸ਼ੇ ਨਹੀਂ ਜਾ ਸਕੇ ਹਨ। ਮਤਲਬ ਕਿ ਪਿੰਡਾਂ ਦੇ ਨਾਮ ਨਹੀਂ ਬਦਲੇ ਜਾ ਸਕੇ। ਇਨ•ਾਂ ਪਿੰਡਾਂ ਦੇ ਮੁੰਡੇ ਕੁੜੀਆਂ ਜੋ ਦੂਰ ਦੁਰਾਡੇ ਵੱਡੇ ਸ਼ਹਿਰਾਂ 'ਚ ਪੜਦੇ ਹਨ, ਉਨ•ਾਂ ਨੂੰ ਪਿੰਡ ਦਾ ਨਾਮ ਦੱਸਣ 'ਚ ਸੰਗ ਆਉਂਦੀ ਹੈ। ਕਾਲਜੋਂ ਘਰ ਆ ਕੇ ਇਨ•ਾਂ ਮੁੰਡੇ ਕੁੜੀਆਂ ਦਾ ਝਗੜਾ ਮਾਪਿਆਂ ਨਾਲ ਹੁੰਦਾ ਹੈ। ਅਖੇ ਪਿੰਡ ਦਾ ਨਾਮ ਤਾਂ ਚੰਗਾ ਰਖਾ ਲੈਂਦੇ। ਪੁਰਾਣੇ ਬਜ਼ੁਰਗ ਤਾਂ ਫਿਰ ਇਹੋ ਜੁਆਬ ਦਿੰਦੇ ਹਨ ਕਿ 'ਅਸੀਂ ਤਾਂ ਭਾਈ ਏਦਾਂ ਹੀ ਕੱਟ ਲਈ ਹੈ, ਸਾਨੂੰ ਤਾਂ ਕਦੇ ਸ਼ਰਮ ਨਹੀਂ ਆਈ।' ਨਵਾਂ ਪੋਚ ਆਖਦਾ ਹੈ ਕਿ 'ਤੁਸੀਂ ਤਾਂ ਕੱਟ ਲਈ, ਸਾਡਾ ਵੀ ਖਿਆਲ ਕਰੋ। ਸਾਨੂੰ ਤਾਂ ਸ਼ਰਮ ਆਉਂਦੀ ਹੈ।' ਜਾਨਵਰਾਂ ਦੇ ਨਾਵਾਂ ਵਾਲੇ ਪਿੰਡਾਂ ਦੇ ਬਹੁਤੇ ਲੋਕ ਤਾਂ ਆਖਦੇ ਹਨ ਕਿ ਉਹ ਤਾਂ ਕਦੇ ਪਿੰਡ ਦਾ ਨਾਮ ਨਹੀਂ ਛੁਪਾਉਂਦੇ, ਪੂਰੇ ਮਾਣ ਨਾਲ ਦੱਸਦੇ ਹਨ। ਹਰ ਪਿੰਡ ਦੇ ਨਾਮ ਪਿਛੇ ਇੱਕ ਰਾਜ ਛੁਪਿਆ ਹੋਇਆ ਹੈ। ਜਿਸ ਵਜੋਂ ਇਸ ਮਾਮਲੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਚ ਪਿੰਡ ਹਨ ਕੁੱਤਿਆਂ ਵਾਲੀ ਤੇ ਕੱਟਿਆਂ ਵਾਲੀ। ਪਿੰਡ ਕੁੱਤਿਆਂ ਵਾਲੀ ਦੇ ਮੋਹਤਬਾਰ ਆਗੂ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਪਹਿਲਾਂ ਨਾਮ ਨੱਥਪੁਰ ਸੂਰਾਵਾਲਾ ਸੀ। ਪਿੰਡ 'ਚ ਮੁਸਲਮਾਨਾਂ ਦੀ ਗਿਣਤੀ ਜਿਆਦਾ ਸੀ। ਮੁਲਕ ਦੀ ਅਜ਼ਾਦੀ ਤੋਂ ਪਹਿਲਾਂ ਜਦੋਂ ਪਿੰਡ ਦੇ ਲੋਕ ਅੰਗਰੇਜ ਅਫਸਰ ਕੋਲ ਪਿੰਡ ਦਾ ਨਾਮ ਬਦਲੀ ਕਰਾਉਣ ਗਏ ਤਾਂ ਉਸ ਅਫਸਰ ਨੇ ਮਜਾਕ 'ਚ ਆਖਿਆ,ਤੁਹਾਡੇ ਪਿੰਡ ਦਾ ਨਾਮ ਕੁੱਤਿਆਂ ਵਾਲੀ ਰੱਖ ਦਿੰਦੇ ਹਾਂ। ਉਸ ਅਫਸਰ ਦਾ ਮਜਾਕ ਅੱਜ ਨਵੀਂ ਪੀੜੀ ਨੂੰ ਮਜਾਕ ਦਾ ਪਾਤਰ ਬਣਾ ਰਿਹਾ ਹੈ। ਨੌਜਵਾਨ ਬੱਬੂ ਤੇ ਕੁਲਦੀਪ ਵੀ ਚਾਹੁੰਦੇ ਹਨ ਕਿ ਪਿੰਡ ਦਾ ਨਾਮ ਬਦਲੇ। ਪੰਜਾਬ 'ਚ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਜ਼ਿਲਾ ਫਿਰੋਜਪੁਰ ਹੈ ਜਿਥੋਂ ਦੇ ਡੇਢ ਦਰਜ਼ਨ ਪਿੰਡਾਂ ਦੇ ਨਾਮ ਜਾਨਵਰਾਂ ਤੇ ਪਸ਼ੂਆਂ ਵਾਲੇ ਹਨ। ਪਾਕਿਸਤਾਨ ਨਾਲ ਸੀਮਾ ਲੱਗਦੀ ਹੋਣ ਕਰਕੇ ਬਹੁਤੇ ਪਿੰਡਾਂ ਦੇ ਨਾਮ ਮੁਸਲਮਾਨਾਂ ਵਾਲੇ ਵੀ ਹਨ। ਫਿਰੋਜਪੁਰ 'ਚ ਪਿੰਡ ਗਿੱਦੜਾਂ ਵਾਲੀ ਵੀ ਹੈ ਤੇ ਸ਼ੇਰਗੜ ਵੀ ਹੈ। ਕੋਇਲ ਖੇੜਾ ਵੀ ਹੈ ਤੇ ਮੋਰਾਂ ਵਾਲੀ ਵੀ ਹੈ। ਇਸੇ ਜ਼ਿਲੇ• ਦੇ ਪਿੰਡਾਂ 'ਚ ਪਿੰਡ ਬਿੱਲੀਮਾਰ,ਭੇਡਾਂਵਾਲਾ,ਡੰਗਰ ਖੇੜਾ,ਕੀੜੀਆਂ ਵਾਲਾ,ਚੱਕ ਤੋਤਿਆਂ ਵਾਲਾ,ਕਾਵਾਂ ਵਾਲੀ,ਸੱਪਾਂ ਵਾਲੀ,ਬਸਤੀ ਖੱਚਰ ਵਾਲੀ ਵੀ ਸ਼ਾਮਲ ਹਨ। ਅਜੀਬੋ ਗਰੀਬ ਨਾਵਾਂ 'ਚ ਇਹ ਜ਼ਿਲ•ਾ ਪਿਛੇ ਨਹੀਂ ਹੈ। ਕਿਉਂਕਿ ਇਸ ਜ਼ਿਲ•ੇ 'ਚ ਪਿੰਡ ਗੱਟੀ ਤੇਲੂ ਮੱਲ,ਸਿਲਕ ਕੱਪੜਾ ,ਕੜਮਾ, ਕਬਰਵਾਲਾ, ਮੱਧਰੇ, ਚੁਪਾਤੀ, ਖੈਰਪੁਰਾ,ਕਟੋਰਾ,ਇੱਟਾਂਵਾਲੀ,ਗੰਜੂਆਣਾ ਵੀ ਹਨ।
ਬਠਿੰਡਾ ਜ਼ਿਲੇ 'ਚ ਗਿੱਦੜ ਪਿੰਡ ਵੀ ਹੈ ਤੇ ਗਧੀਆਂ ਵਾਲਾ ਵੀ ਪਿੰਡ ਹੈ ਜਿਸ ਨੂੰ ਭਗਵਾਨਪੁਰਾ ਆਖਦੇ ਹਨ। ਭਾਗੀ ਬਾਂਦਰ ਵੀ ਹੈ ਤੇ ਲੇਲੇਵਾਲਾ ਵੀ ਹੈ। ਕੈਲੇ ਬਾਂਦਰ ਤੋਂ ਬਿਨ•ਾਂ ਕਸਾਈਵਾੜਾ ਪਿੰਡ ਵੀ ਹੈ ਜਿਸ ਨੂੰ ਰਾਮਨਗਰ ਆਖਦੇ ਹਨ। ਪਿੰਡ ਗਿੱਦੜ ਦੇ ਨੰਬਰਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲਾਂ ਪਿੰਡ ਦਾ ਨਾਮ ਸ਼ੇਰਪੁਰਾ ਸੀ ਪ੍ਰੰਤੂ ਜਦੋਂ ਗੁਆਂਢੀ ਪਿੰਡ ਦੇ ਲੋਕਾਂ ਨੇ ਕਿਸੇ ਚੋਰੀ ਦਾ ਇਲਜਾਮ ਪਿੰਡ ਸ਼ੇਰਪੁਰਾ ਦੇ ਲੋਕਾਂ 'ਤੇ ਲਾ ਦਿੱਤਾ ਤਾਂ ਉਸ ਵੇਲੇ ਦੇ ਅੰਗਰੇਜ ਥਾਨੇਦਾਰ ਨੇ ਪਿੰਡ ਦਾ ਨਾਮ ਹੀ ਬਦਲ ਦਿੱਤਾ। ਉਸ ਨੇ ਆਖ ਦਿੱਤਾ ਕਿ ਇਸ ਪਿੰਡ ਦਾ ਨਾਮ ਅੱਜ ਤੋਂ ਗਿੱਦੜ ਹੈ। ਪਿੰਡ ਦੀ ਸਰਪੰਚ ਬਿੰਦਰ ਕੌਰ ਦਾ ਕਹਿਣਾ ਸੀ ਕਿ ਨਵੀਂ ਪੀੜੀ ਦੀ ਮੰਗ ਹੈ ਅਤੇ ਬਾਕੀ ਪਿੰਡ ਵਾਲੇ ਵੀ ਚਾਹੁੰਦੇ ਹਨ ਕਿ ਪਿੰਡ ਦਾ ਨਾਮ ਬਦਲਿਆ ਜਾਵੇ। ਪੰਚਾਇਤ ਮੈਂਬਰ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਜਦੋਂ ਕਦੇ ਕਿਸੇ ਨੂੰ ਟੈਲੀਫੂਨ 'ਤੇ ਪਿੰਡ ਦਾ ਨਾਮ ਦੱਸਦੇ ਹਾਂ ਤਾਂ ਸ਼ਰਮ ਆਉਂਦੀ ਹੈ। ਪਿੰਡ ਦੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪਿੰਡ ਦਾ ਨਾਮ ਤਾਂ ਭਾਵੇਂ ਗਿੱਦੜ ਹੈ ਪ੍ਰੰਤੂ ਲੋਕ ਸ਼ੇਰਾਂ ਵਰਗੇ ਹਨ। ਇਸ ਜ਼ਿਲੇ 'ਚ ਪਿੰਡ ਭਗਵਾਨਗੜ ਵੀ ਹੈ ਜਿਸ ਨੂੰ ਭੁੱਖਿਆ ਵਾਲੀ ਵੀ ਆਖਿਆ ਜਾਂਦਾ ਹੈ।
ਪਿੰਡ ਭੁੱਖਿਆ ਵਾਲੀ ਦੇ ਜੈਲਦਾਰ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੇ ਸਾਰੇ ਲੋਕ ਰੱਜੀ ਰੂਹ ਵਾਲੇ ਹਨ। ਇਹ ਵੱਖਰੀ ਗੱਲ ਹੈ ਕਿ ਪਿੰਡ ਦਾ ਨਾਮ ਭੁੱਖਿਆ ਵਾਲੀ ਹੈ। ਉਸ ਦਾ ਕਹਿਣਾ ਸੀ ਕਿ ਪਿੰਡ ਦਾ ਰਕਬਾ ਆਸ ਪਾਸ ਦੇ ਦੋ ਪਿੰਡਾਂ ਦੇ ਰਕਬੇ ਨਾਲੋਂ ਜਿਆਦਾ ਹੈ। ਉਸਨੇ ਦੱਸਿਆ ਕਿ ਜਦੋਂ ਕਿ ਪੁਰਾਣੇ ਸਮਿਆਂ 'ਚ ਪਿੰਡ ਦੀ ਜੂਹ ਮਿਥੀ ਗਈ ਸੀ ਤਾਂ ਉਦੋਂ ਕਿਸੇ ਘਰ ਵਲੋਂ ਚੁੱਲੇ• ਅੱਗ ਬਾਲੀ ਨਹੀਂ ਗਈ ਸੀ ਤੇ ਉਦੋਂ ਹੀ ਇੱਕ ਮਰਾਸੀ ਪਿੰਡ 'ਚ ਰੋਟੀ ਮੰਗਣ ਆ ਗਿਆ। ਲੋਕਾਂ ਨੇ ਆਖ ਦਿੱਤਾ ਕਿ ਅਸੀਂ ਤਾਂ ਖੁਦ ਭੁੱਖੇ ਪੇਟ ਬੈਠੇ ਹਾਂ। ਬੱਸ ਫਿਰ ਕੀ ,ਮਰਾਸੀ ਨੇ ਚਾਰ ਚੁਫੇਰੇ ਰੌਲਾ ਪਾ ਦਿੱਤਾ ਕਿ ਇਹ ਤਾਂ 'ਭੁੱਖਿਆ ਵਾਲੀ' ਹੈ। ਇੰਝ ਪਿੰਡ ਦਾ ਨਾਮ ਪੈ ਗਿਆ। ਰੱਜਪਣੇ ਦੀ ਨਿਸ਼ਾਨੀ ਹੈ ਕਿ ਪਿੰਡ ਦੀ ਕਬੱਡੀ ਤੇ ਵਾਲੀਵਾਲ ਦੀ ਟੀਮ ਦੀ ਕਾਫੀ ਸਮਾਂ ਚੜਤ ਰਹੀ ਹੈ। ਇੱਥੋਂ ਦੇ ਗੀਤਕਾਰ ਵੀ ਹੋਏ ਹਨ। ਕਾਂਗਰਸੀ ਹਕੂਮਤ ਵਿੱਚ ਵਿਧਾਇਕ ਰਹੇ ਗੁਰਜੰਟ ਸਿੰਘ ਦਾ ਪਿੰਡ ਕੁੱਤੀਵਾਲ ਕਲਾਂ ਬਠਿੰਡਾ ਜ਼ਿਲੇ• 'ਚ ਹੈ। ਪਿੰਡ ਦੇ ਮੁੰਡੇ ਸ਼ਰਮ ਮੰਨਦੇ ਹਨ ਲੇਕਿਨ ਸਾਬਕਾ ਵਿਧਾਇਕ ਆਖਦਾ ਹੈ ਕਿ ਉਨ•ਾਂ ਦੇ ਪਿੰਡ ਦਾ ਨਾਮ ਸੋਹਣਾ ਹੈ ਅਤੇ ਉਸਨੂੰ ਪਸੰਦ ਹੈ ਜਿਸ ਕਰਕੇ ਉਹ ਪਿੰਡ ਦਾ ਨਾਮ ਬਦਲੇ ਜਾਣ ਦੇ ਹੱਕ ਵਿੱਚ ਨਹੀਂ ਹੈ। ਗੁਆਂਢੀ ਜ਼ਿਲੇ ਮਾਨਸਾ 'ਚ ਪਿੰਡ ਜਗਤਗੜ ਬਾਂਦਰ ਹੈ। ਠੂਠਿਆ ਵਾਲੀ ਤੇ ਆਂਡਿਆਂ ਵਾਲੀ ਪਿੰਡ ਵੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਪਿੰਡ ਦਾ ਨਾਮ ਆਂਡਿਆਂ ਵਾਲੀ ਹੈ, ਉਸ ਪਿੰਡ 'ਚ ਇੱਕ ਵੀ ਮੁਰਗੀ ਨਹੀਂ ਹੈ। ਆਂਡਿਆਂ ਵਾਲੀ ਦਾ ਸਰਪੰਚ ਜਮਨਾ ਸਿੰਘ ਆਖਣ ਲੱਗਾ ,'ਪੋਲਟਰੀ ਫਾਰਮ ਤਾਂ ਛੱਡੋ, ਸਾਡੇ ਪਿੰਡ ਤਾਂ ਕੋਈ ਮੁਰਗੀ ਵੀ ਨਹੀਂ ਹੈ।' ਉਸਨੇ ਦੱਸਿਆ ਜਦੋਂ ਪਿੰਡ ਦੇ ਬਜ਼ੁਰਗਾਂ ਨੇ ਪਿੰਡ ਵਸਾਇਆ ਸੀ ਤਾਂ ਉਦੋਂ ਕਿਸੇ ਜਾਨਵਰ ਦੇ ਆਂਡੇ ਨਿਕਲ ਆਏ ਸਨ, ਜਿਸ ਕਰਕੇ ਪਿੰਡ ਦਾ ਨਾਮ ਆਂਡਿਆਂ ਵਾਲੀ ਪੈ ਗਿਆ। ਉਸਨੇ ਦੱਸਿਆ ਕਿ ਪਿੰਡ ਦਾ ਪੁਰਾਣਾ ਨਾਮ ਬਾਦਲਗੜ ਵੀ ਸੀ।
ਪਟਿਆਲਾ ਵਾਲੇ ਪ੍ਰੋ.ਕਿਰਪਾਲ ਕਜਾਕ ਦੱਸਦੇ ਹਨ ਕਿ ਹਰ ਪਿੰਡ ਦੇ ਨਾਮਕਰਨ ਪਿਛੇ ਇੱਕ ਤਰਕ ਹੁੰਦਾ ਹੈ। ਬਹੁਤੇ ਪਿੰਡ ਜਿਨ•ਾਂ ਦਾ ਅੱਜ ਨਾਮ ਵਿਗੜਿਆ ਹੋਇਆ ਹੈ, ਉਨ•ਾਂ ਦੇ ਪ੍ਰਾਚੀਨ ਨਾਮ ਕੋਈ ਹੋਰ ਸਨ। ਵੱਡੇ ਪਿੰਡਾਂ ਨਾਲੋਂ ਵਿਸਰ ਕੇ ਜੋ ਛੋਟੇ ਪਿੰਡ ਬਣ ਗਏ ਹਨ, ਉਨ•ਾਂ ਪਿੰਡਾਂ ਦੇ ਨਾਮ ਨਾਲ ਕੋਈ ਨਾ ਕੋਈ ਅੱਲ ਪੈਂਦੀ ਹੁੰਦੀ ਹੈ। ਉਨ•ਾਂ ਦੱਸਿਆ ਕਿ ਬਹੁਤੇ ਪਿੰਡ ਪੁਰਾਣੇ ਬਜ਼ੁਰਗਾਂ ਦੇ ਨਾਮ 'ਤੇ ਬੱਝੇ ਹੋਏ ਹਨ ਜਿਸ ਕਰਕੇ ਉਨ•ਾਂ ਦੇ ਨਾਵਾਂ 'ਤੇ ਪਿੰਡ ਦਾ ਨਾਮਕਰਨ ਹੋਇਆ ਹੁੰਦਾ ਹੈ। ਮਾਲਵੇ ਦੇ ਅਗਲੇ ਜ਼ਿਲੇ• ਸੰਗਰੂਰ ਦੀ ਗੱਲ ਕਰੀਏ ਤਾਂ ਇਸ ਜ਼ਿਲ•ੇ 'ਚ ਮੋਰਾਂਵਾਲੀ ਤੇ ਘੋੜਾ ਕਬ ਪਿੰਡ ਵੀ ਹਨ। ਇਸੇ ਜ਼ਿਲੇ• 'ਚ ਗਿੱਦੜਣੀ ਤੇ ਛੱਤਰੀ ਵਾਲਾ ਪਿੰਡ ਹਨ। ਅਜੀਬੋ ਗਰੀਬ ਨਾਵਾਂ 'ਚ ਪਿੰਡ ਰੇਤਗੜ,ਛੱਤਰੀਵਾਲਾ,ਸੰਤਪੁਰਾ,ਦਹਿਲੀਜ਼ ਕਲਾਂ ਤੇ ਦਹਿਲੀਜ਼ ਖੁਰਦ ਹਨ।
ਜ਼ਿਲ•ਾ ਮੋਗਾ 'ਚ ਤੋਤਾ ਸਿੰਘ ਵਾਲਾ ਪਿੰਡ ਹੈ। ਇਸੇ ਜ਼ਿਲੇ• 'ਚ ਪਿੰਡ ਕਾਵਾਂ ਤੇ ਵਾਂਦਰ ਵੀ ਹਨ। ਮੋਠਾਂ ਵਾਲੀ,ਬੁੱਕਣ ਵਾਲਾ ਤੇ ਖੋਟੇ ਪਿੰਡ ਵੀ ਇਸ ਜ਼ਿਲੇ ਦੀ ਹਦੂਦ 'ਚ ਹੈ। ਜ਼ਿਲੇ• 'ਚ ਔਤਾਂਵਾਲੀ ਪਿੰਡ ਵੀ ਹੈ ਅਤੇ ਇੱਜਤਵਾਲਾ ਪਿੰਡ ਵੀ ਇਸੇ ਜ਼ਿਲੇ• 'ਚ ਪੈਂਦਾ ਹੈ। ਦੋ ਪਿੰਡਾਂ ਦਾ ਨਾਮ ਹੈ, 'ਛੋਟਾ ਘਰ' ਤੇ 'ਵੱਡਾ ਘਰ'। ਸਾਦੀਵਾਲਾ ਤੇ ਲੰਡੇ ਪਿੰਡ ਵੀ ਇਸੇ ਜ਼ਿਲੇ ਦੇ ਹਨ। ਇਨ•ਾਂ ਸਭ ਪਿੰਡਾਂ ਦੇ ਨਾਮ ਪਿਛੇ ਕੋਈ ਨਾ ਕੋਈ ਕਹਾਣੀ ਜੁੜੀ ਹੋਈ ਹੈ। ਪਟਿਆਲਾ ਜ਼ਿਲੇ 'ਚ ਪਿੰਡ ਮਵੀ ਸੱਪਾਂ ਤੇ ਭੇਡਪੁਰਾ ਹਨ। ਆਕੜ, ਕੌਲੀ,ਬੋਹੜਪੁਰ ਤੇ ਸੂਰਜਗੜ ਵੀ ਇਸ ਜ਼ਿਲੇ ਦੇ ਪਿੰਡ ਹਨ। ਇਸੇ ਜ਼ਿਲੇ 'ਚ ਪਿੰਡ ਦਿਓਗੜ,ਭੂੰਡ ਥੇਹ,ਸੋਟਾ ਤੇ ਸੀਲ ਵੀ ਹਨ। ਮਾਲਵੇ ਦੇ ਬਹੁਤੇ ਪਿੰਡਾਂ ਦੇ ਨਾਮ ਲੋਕਾਂ ਨੇ ਬਦਲ ਵੀ ਲਏ ਹਨ। ਬਠਿੰਡਾ ਦੇ ਪਿੰਡ ਕੈਲੇ ਬਾਂਦਰ ਦਾ ਨਾਮ ਹੁਣ ਨਸੀਬਪੁਰਾ ਹੋ ਗਿਆ ਹੈ।
ਭਾਰਤੀ ਅੰਕੜਾ ਲਾਇਬਰੇਰੀ ਲੁਧਿਆਣਾ ਦੇ ਸੁਖਮਿੰਦਰ ਸਿੰਘ ਜਿਨ•ਾਂ ਦੀ ਪੰਜਾਬ ਦੇ ਪਿੰਡਾਂ ਵਾਰੇ ਖੋਜ ਵੀ ਹੈ,ਨੇ ਦੱਸਿਆ ਕਿ ਦੁਆਬੇ ਦੇ ਪਿੰਡ ਛੋਟੇ ਹਨ ਜਦੋਂ ਕਿ ਮਾਲਵੇ ਦੇ ਪਿੰਡ ਜਿਆਦਾ ਵੱਡੇ ਹਨ। ਉਨ•ਾਂ ਦੱਸਿਆ ਕਿ ਬਹੁਤੇ ਪਿੰਡ ਵੱਡ ਵਡੇਰਿਆ ਦੇ ਨਾਮ 'ਤੇ ਬੱਝੇ ਹਨ। ਗੋਤਾਂ 'ਤੇ ਵੀ ਪਿੰਡਾਂ ਦੇ ਨਾਮ ਹਨ। ਮਾਲ ਮਹਿਕਮੇ ਦੇ ਰਿਕਾਰਡ 'ਚ ਜਿਸ ਨੂੰ ਰੈਵਨਿਊ ਅਸਟੇਟ ਆਖਿਆ ਜਾਂਦਾ ਸੀ ,ਉਸ ਨੂੰ ਪਿੰਡ ਆਖਿਆ ਜਾਣ ਲੱਗਾ ਹੈ। ਉਨ•ਾਂ ਦੱਸਿਆ ਕਿ ਅੰਗਰੇਜਾਂ ਵਲੋਂ ਸਾਲ 1911 'ਚ ਸਰਵੇ ਕਰਾਇਆ ਗਿਆ ਸੀ ਅਤੇ ਉਦੋਂ ਹੀ ਪਿੰਡਾਂ ਦੀ ਹੱਦਬੰਦੀ ਨਿਸ਼ਚਿਤ ਹੋਈ ਸੀ। ਉਨ•ਾਂ ਦੱਸਿਆ ਕਿ ਜਿਨ•ਾਂ ਪਿੰਡਾਂ ਦੇ ਨਾਮ ਜਾਨਵਰਾਂ ਵਾਲੇ ਹਨ,ਉਨ•ਾਂ ਚੋਂ ਬਹੁਤੇ ਪਿੰਡਾਂ ਦਾ ਪਿਛੋਕੜ ਅੰਗਰੇਜ਼ੀ ਜ਼ਮਾਨੇ ਨਾਲ ਜੁੜਿਆ ਹੋਇਆ ਹੈ। ਅੱਗੇ ਵਾਰੀ ਆਉਂਦੀ ਹੈ ਜ਼ਿਲਾ ਲੁਧਿਆਣਾ ਦੀ ਜਿਥੇ ਪਿੰਡ 'ਕੀੜੀ' ਹੈ। ਗਿੱਦੜੀ ਪਿੰਡ ਵੀ ਇਸ ਜ਼ਿਲੇ 'ਚ ਹੈ। ਹੈਰਾਨੀ ਵਾਲੇ ਪਿੰਡ ਦੇ ਨਾਮ ਵੀ ਹਨ। 'ਬੰਬ' ਤੇ 'ਰਾਣੋ' ਪਿੰਡ ਲੁਧਿਆਣਾ ਜ਼ਿਲੇ ਦੀ ਹਦੂਦ 'ਚ ਹਨ। 'ਅਖਾੜਾ','ਸ਼ਰਬਤਗੜ' ਤੇ 'ਦੀਵਾਲਾ' ਪਿੰਡ ਵੀ ਇਸੇ ਜ਼ਿਲੇ ਦੀ ਸੀਮਾ ਅੰਦਰ ਵਸੇ ਹੋਏ ਹਨ। ਪਿੰਡ ਕੀੜੀ ਦੇ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਨੂੰ ਜਦੋਂ ਪੁੱਛਿਆ, 'ਕੀ ਪਿੰਡ ਦੇ ਲੋਕ ਕੀੜੀ ਚਾਲ ਚੱਲਦੇ ਨੇ ?ਸਾਬਕਾ ਸਰਪੰਚ ਨੇ ਇੱਕੋ ਸਾਹ ਆਖਿਆ, 'ਨਾਮ ਤਾਂ ਭਾਵੇਂ ਕੀੜੀ ਹੈ ਪਰ ਲੋਕਾਂ ਦੀ ਚਾਲ ਘੋੜੇ ਵਾਲੀ ਹੈ।' ਪਿੰਡ ਦੇ ਨੰਬਰਦਾਰ ਜਗਰੂਪ ਸਿੰਘ ਦਾ ਕਹਿਣਾ ਸੀ ਕਿ ਤਰੱਕੀ 'ਚ ਪਿੰਡ ਪਿਛੇ ਨਹੀਂ। ਲੋਕ ਕੰਮ ਕਾਰ 'ਚ ਕਾਫੀ ਅਗਾਂਹਵਧੂ ਹਨ। ਇਨ•ਾਂ ਲੋਕਾਂ ਦਾ ਕਹਿਣਾ ਸੀ ਕਿ ਉਨ•ਾਂ ਨੇ ਕਈ ਵਾਰੀ ਪਿੰਡ ਦਾ ਨਾਮ ਬਦਲੀ ਕਰਾਉਣ ਵਾਰੇ ਸੋਚਿਆ ਹੈ ਕਿਉਂਕਿ ਰਿਸ਼ਤੇਦਾਰ ਟਿੱਚਰਾਂ ਕਰਦੇ ਰਹਿੰਦੇ ਹਨ। ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ 'ਚ ਜਿਆਦਾ ਲੋਕ ਵੰਡ ਵੇਲੇ ਪਾਕਿਸਤਾਨ ਚੋਂ ਆਏ ਹੋਏ ਹਨ। ਉਸਨੇ ਦੱਸਿਆ ਕਿ ਪਿੰਡ ਦੀ ਕੋਈ ਪੁਰਾਣੀ ਮਾਈ ਦਾ ਨਾਮ ਕੀੜੀ ਸੀ ਜਿਸ ਤੋਂ ਪਿੰਡ ਦਾ ਨਾਮ ਪੈ ਗਿਆ।
ਜ਼ਿਲਾ ਰੋਪੜ 'ਚ ਇੱਕ ਪਿੰਡ ਦਾ ਨਾਮ 'ਕੱਟਾ' ਹੈ। ਦੁਆਬੇ ਦੇ ਪਿੰਡਾਂ 'ਤੇ ਨਜ਼ਰ ਮਾਰੀਏ ਤਾਂ ਉਹ ਵੀ ਇਸ ਮਾਮਲੇ 'ਚ ਘੱਟ ਨਹੀਂ ਹਨ। ਜ਼ਿਲ•ਾ ਜਲੰਧਰ 'ਚ ਪਿੰਡ ਕਾਲਾ ਬੱਕਰਾ,ਭੂੰਡੀਆਂ,ਕੁੱਕੜ ਪਿੰਡ,ਮੱਖੀ,ਅੰਗੀ ਕੀੜੀ,ਬਿੱਲੀ ਬੜੈਚ,ਬਿੱਲੀ ਚਾਉ,ਬਿਲੂ ਚਹਾਰਮੀ ਤੇ ਮੱਝਾਂ ਹਨ। ਉਂਝ ਪਿੰਡ ਦੀਵਾਲੀ,ਪਿੰਡ ਬੂਟ,ਗੰਨਾ ਪਿੰਡ,ਕਾਨੂੰਨੀ, ਲੁਟੇਰਾ ਕਲਾਂ ,ਲੁਟੇਰਾ ਖੁਰਦ,ਬੁੱਢੀ ਪਿੰਡ ਅਤੇ ਭਤੀਜ ਰੰਧਾਵਾ ਪਿੰਡ ਵੀ ਇਸੇ ਜ਼ਿਲੇ ਦੇ ਹਨ। ਜ਼ਿਲਾ ਹੁਸ਼ਿਆਰਪੁਰ 'ਚ ਇੱਕ ਪਿੰਡ ਦਾ ਨਾਮ 'ਡੱਡ' ਹੈ ਅਤੇ ਦੂਸਰੇ ਪਿੰਡ ਦਾ ਨਾਮ 'ਬਘਿਆੜੀ' ਹੈ। 'ਭੇੜੂਆ' ਤੇ ਪਿੰਡ ਸੁੰਡੀਆ ਵੀ ਇਸੇ ਜ਼ਿਲੇ 'ਚ ਪੈਂਦੇ ਹਨ। ਵੈਸੇ ਪਿੰਡ ਕੌਲੀਆਂ, ਪੋਤਾ, ਅੱਕੀ ਟੁੰਡਾ,ਸੱਜਣ ਤੇ ਕਾਣਾ ਪਿੰਡ ਵੀ ਇਸੇ ਜ਼ਿਲ•ੇ ਦਾ ਮਾਣ ਹਨ। 'ਕੁੱਕੜਾਂ' ਪਿੰਡ ਵੀ ਹੁਸ਼ਿਆਰਪੁਰ ਦਾ ਹਿੱਸਾ ਹੈ। ਕਪੂਰਥਲਾ ਜ਼ਿਲ•ੇ 'ਚ ਪਿੰਡ 'ਤੋਤੀ' ਹੈ। ਆਲੂਵਾਲ ਤੇ ਬੁੱਧੂਵਾਲਾ ਤੋਂ ਇਲਾਵਾ ਪਿੰਡ 'ਮਿੱਠਾ' ਵੀ ਇਸੇ ਜ਼ਿਲੇ• 'ਚ ਹਨ। ਪੰਡਾਂ ਦੇ ਨਾਮ ਪੈਣ ਪਿਛੇ ਕੀ ਕਹਾਣੀ ਹੈ ,ਇਹ ਤਾਂ ਵੱਖਰੀ ਗੱਲ ਹੈ ਪ੍ਰੰਤੂ ਲੋਕ ਮਜ਼ਾਕ ਕਰਨੋਂ ਨਹੀਂ ਹਟਦੇ।
ਮਝੈਲ ਵੀ ਪਿੰਡਾਂ ਦੇ ਨਾਵਾਂ ਦੇ ਮਾਮਲੇ 'ਚ ਘੱਟ ਨਹੀਂ ਹਨ। ਜ਼ਿਲਾ ਗੁਰਦਾਸਪੁਰ 'ਚ ਪੰਜਾਬ ਭਰ ਚੋਂ ਸਭ ਤੋਂ ਵੱਧ 1617 ਪਿੰਡ ਹਨ। ਇਸ ਜ਼ਿਲੇ 'ਚ ਪਿੰਡ 'ਚੂਹੇਵਾਲ',ਸ਼ੇਰਪੁਰ ਉਰਫ ਗਿੱਦੜਪੁਰ,ਗਿੱਦੜ ਪਿੰਡੀ, ਗਿੱਦੜੀ, ਮੱਖੀ,ਕਾਟੋਵਾਲ ਆਦਿ ਹਨ। ਹਾਲਾਂਕਿ ਵੱਖਰੇ ਜਿਹੇ ਪਿੰਡਾਂ 'ਚ ਇਸ ਜ਼ਿਲੇ• ਦੇ ਪਿੰਡ ਪਿੰਜੌਰ,ਬਰਨਾਲਾ, ਗੁਜਰਾਤ,ਹੁਸ਼ਿਆਰਪੁਰ, ਗੰਜਾ, ਗੰਜੀ, ਹਵੇਲੀ ,ਜੰਗਲ, ਕੁੰਡਾ, ਕੋਟਲੀ ਫੌਜੀ,ਖੱਦਰ,ਪੱਤੀ ਚੰਡੀਗੜ•, ਰਾਮ ਦੀਵਾਲੀ,ਸਾਧਾਂਵਾਲੀ,ਕੌੜੇ ਅਤੇ ਮੁੱਠੀ ਜ਼ਿਕਰਯੋਗ ਹਨ। ਜ਼ਿਲਾ ਤਰਨਤਾਰਨ ਦਾ ਪਿੰਡ 'ਸਾਂਡਪੁਰਾ' ਤੇ ਪਿੰਡ 'ਗਿੱਦੜੀ ਬਘਿਆੜੀ' ਵੀ ਇਸੇ ਲੜੀ ਵਾਲਾ ਪਿੰਡ ਹਨ। ਉਂਝ ਇਸ ਜ਼ਿਲੇ• 'ਚ ਪਿੰਡ ਰੂੜੀਵਾਲਾ,ਲੁਹਾਰ ਤੇ ਕੱਲਾ ਪਿੰਡ ਵੀ ਹਨ। ਜ਼ਿਲ•ਾ ਅੰਮ੍ਰਿਤਸਰ 'ਚ 'ਡੱਡੂਆਣਾ', 'ਮਾਲਾ ਕੀੜੀ', 'ਛੰਨਾ ਘੋਗਾ' ਤੇ 'ਹੰਸ' ਪਿੰਡ ਵੀ ਹਨ। ਇਨ•ਾਂ ਸਭਨਾਂ ਪਿੰਡਾਂ 'ਚ ਕੋਈ ਨਾ ਕੋਈ ਇਸ ਗੱਲ ਦੇ ਹੱਕ 'ਚ ਹੈ ਕਿ ਪਿੰਡ ਦਾ ਨਾਮ ਬਦਲੀ ਹੋਣਾ ਚਾਹੀਦਾ ਹੈ। ਪਿੰਡ ਦਾ ਨਾਮ ਕੋਈ ਵੀ ਹੈ, ਉਥੋਂ ਦੇ ਵਸਨੀਕ ਇਸ ਦਾ ਮਾਣ ਵੀ ਮਹਿਸੂਸ ਕਰਦੇ ਹਨ।
ਪੰਜਾਬੀ ਵਰਸਿਟੀ ਪਟਿਆਲਾ ਦੇ ਰਿਜ਼ਨਲ ਸੈਂਟਰ ਬਠਿੰਡਾ ਦੇ ਮੁਖੀ ਪ੍ਰੋ. ਜੀਤ ਸਿੰਘ ਜੋਸ਼ੀ ਵੀ ਇਹੋ ਆਖਦੇ ਹਨ ਜੋ ਪਿੰਡਾਂ ਦੇ ਨਾਮ ਪੁਰਾਣੇ ਹਨ,ਉਹ ਨਾਮ ਰੱਖਣ ਪਿਛੇ ਵਿਗਿਆਨਕ ਤਰਕ ਹੁੰਦਾ ਸੀ। ਉਸ ਵੇਲੇ ਇਹ ਨਾਮ ਕੋਈ ਓਪਰੇ ਨਹੀਂ ਲੱਗਦੇ ਸਨ। ਹੁਣ ਜ਼ਮਾਨਾ ਕਾਫੀ ਤਰੱਕੀ ਕਰ ਗਿਆ ਹੈ। ਨਵੀਂ ਪੀੜੀ ਆ ਗਈ ਹੈ ਅਤੇ ਨਵੀਂ ਸੋਚ ਆ ਗਈ ਹੈ ਜਿਸ ਕਰਕੇ ਇਹ ਨਾਮ ਭੈੜੇ ਤੇ ਹਾਸੋਹੀਣੇ ਲੱਗਣ ਲੱਗੇ ਹਨ। ਉਨ•ਾਂ ਆਖਿਆ ਕਿ ਬਹੁਤੇ ਪਿੰਡ ਤਾਂ ਪੁਰਾਣੇ ਬਜ਼ੁਰਗਾਂ ਦੇ ਨਾਮ 'ਤੇ ਵੀ ਹਨ। ਮਿਸਾਲ ਦੇ ਤੌਰ 'ਤੇ ਜੋਗਾ ਤੇ ਰੱਲਾ ਜੋ ਮਾਨਸਾ ਜ਼ਿਲੇ ਦੇ ਪਿੰਡ ਹਨ,ਦੋ ਭਰਾ ਸਨ,ਜਿਨ•ਾਂ ਦੇ ਨਾਮ 'ਤੇ ਪਿੰਡ ਬੱਝੇ ਹੋਏ ਹਨ। ਮਾਲਵੇ ਇਲਾਕੇ ਵਿੱਚ ਪੰਜ ਕਲਿਆਣਾ ਤੇ ਬਾਹੀਏ ਦੇ ਪਿੰਡ ਦੇ ਮਸ਼ਹੂਰ ਹਨ। ਕਈ ਲਹਿਰੇ ਹਨ। ਪਿੰਡ ਲਹਿਰਾ ਸੌਧਾ, ਲਹਿਰਾ ਧੂਰਕੋਟ, ਲਹਿਰਾ ਬੇਗਾ, ਲਹਿਰਾ ਮੁਹੱਬਤ ਅਤੇ ਲਹਿਰਾ ਖਾਨਾ। ਇਸੇ ਤਰ•ਾਂ ਪੰਜਾਬ ਵਿੱਚ ਹੋਰ ਵੀ ਕਈ ਅਜਿਹੇ ਪਿੰਡ ਹਨ ਜਿਨ•ਾਂ ਦੇ ਆਪਸ ਵਿੱਚ ਨਾਮ ਜੁੜਦੇ ਹਨ।
ਗਿੱਦੜਾਂ ਦੀ ਪੰਚਾਇਤ :
ਬਠਿੰਡਾ ਜ਼ਿਲ•ੇ ਦੇ ਪਿੰਡ ਗਿੱਦੜ ਨੂੰ ਕਈ ਵਾਰੀ ਜਨਤਿਕ ਤੌਰ 'ਤੇ ਨਮੋਸ਼ੀ ਝੱਲਣੀ ਪੈਂਦੀ ਹੈ। ਸਰਕਾਰ ਦੇ ਇੱਕ ਸਮਾਗਮ 'ਚ ਵਾਰੋ ਵਾਰੀ ਪੰਚਾਇਤਾਂ ਨੂੰ ਬੁਲਾਇਆ ਜਾ ਰਿਹਾ ਸੀ। ਸਟੇਜ ਸਕੱਤਰ ਨਵੇਂ ਜਦੋਂ ਪਿੰਡ ਗਿੱਦੜ ਦੀ ਵਾਰੀ ਆਈ ਤਾਂ ਆਖਿਆ ' ਗਿੱਦੜਾਂ ਦੀ ਪੰਚਾਇਤ' ਆਏ। ਸਮਾਗਮ 'ਚ ਹਾਸੜ ਮੱਚ ਗਿਆ। ਏਦਾ ਪਹਿਲੀ ਵਾਰ ਨਹੀਂ ਹੋਇਆ ,ਕਈ ਦਫਾ ਹੋ ਚੁੱਕਾ ਹੈ।
ਬਨਸਪਤੀ ਦੇ ਨਾਮ 'ਤੇ ਪਿੰਡ :
ਜਨੌਰਾਂ ਤੇ ਜਾਨਵਰਾਂ ਦੇ ਨਾਮਾਂ ਤੇ ਹੀ ਨਹੀਂ, ਬਨਸਪਤੀ ਦੇ ਨਾਮ 'ਤੇ ਵੀ ਪਿੰਡਾਂ ਦੇ ਨਾਮ ਹਨ। ਜ਼ਿਲਾ ਫਿਰੋਜਪੁਰ 'ਚ ਪਿੰਡ ਕਿੱਕਰ ਖੇੜਾ,ਸਤੀਰਵਾਲਾ,ਤੂਤਵਾਲਾ,ਝਾੜੀ ਵਾਲਾ,ਚੱਕ ਖੁੰਡ ਵਾਲਾ,ਚੱਕ ਟਾਹਲੀਵਾਲਾ,ਜੰਡਵਾਲਾ,ਕਿੱਕਰ ਵਾਲਾ ਰੂਪਾ,ਪਰਾਲੀ ਵਾਲਾ ਆਦਿ ਹਨ ਜਦੋਂ ਜ਼ਿਲਾ ਮੁਕਤਸਰ 'ਚ ਪਿੰਡ ਲੱਕੜਵਾਲਾ,ਖਿੜਕੀਆਂ ਵਾਲਾ,ਸੱਕਾ ਵਾਲੀ,ਕਾਨਿਆ ਵਾਲੀ,ਕੱਖਾਂ ਵਾਲੀ, ਚਿਬੜਾ ਵਾਲੀ ਆਦਿ ਹਨ। ਜ਼ਿਲਾ ਮਾਨਸਾ 'ਚ ਪਿੰਡ ਟਾਹਲੀਆਂ ਤੇ ਅੱਕਾ ਵਾਲੀ ਹੈ। ਹੁਸ਼ਿਆਰਪੁਰ ਜ਼ਿਲੇ 'ਚ ਪਿੰਡ ਖੱਬਲ,ਅੱਕੀ ਟੁੰਡਾ ਹਨ ਜਦੋਂ ਕਿ ਅੰਮ੍ਰਿਤਸਰ ਜ਼ਿਲੇ 'ਚ ਪਿੰਡ ਬੋਹੜਵਾਲਾ ਹੈ। ਜ਼ਿਲਾ ਸੰਗਰੂਰ ਵਿੱਚ ਕਾਲਾਝਾੜ ਪਿੰਡ ਹੈ। ਨਿੰਮਵਾਲਾ ਵੀ ਪਿੰਡ ਦਾ ਨਾਮ ਹੈ। ਸਾਲ 2001 'ਦੀ ਮਰਦਮਸੁਮਾਰੀ ਅਨੁਸਾਰ ਪੰਜਾਬ ਦੇ ਕੁੱਲ 12673 ਪਿੰਡ ਹਨ। ਜ਼ਿਲਾ ਗੁਰਦਾਸਪੁਰ ਪਿੰਡਾਂ ਦੀ ਗਿਣਤੀ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ। ਦੂਸਰੇ ਨੰਬਰ 'ਤੇ ਜ਼ਿਲਾ ਹੁਸ਼ਿਆਰਪੁਰ ਜ਼ਿਲੇ ਦੇ 1417 ਪਿੰਡ ਹਨ ਤੇ ਤੀਸਰੇ ਨੰਬਰ 'ਤੇ ਜ਼ਿਲਾ ਅੰਮ੍ਰਿਤਸਰ ਜ਼ਿਲੇ ਦੇ 1233 ਪਿੰਡ ਹਨ। ਜ਼ਿਲਾ ਫਰੀਦਕੋਟ 'ਚ ਸਭ ਤੋਂ ਘੱਟ 171 ਪਿੰਡ ਹਨ ਅਤੇ ਇਸੇ ਤਰ•ਾਂ ਜ਼ਿਲ•ਾ ਮੁਕਤਸਰ ਜ਼ਿਲੇ ਦੇ 234 ਅਤੇ ਜ਼ਿਲਾ ਮਾਨਸਾ ਦੇ 240 ਪਿੰਡ ਹਨ। ਸਰਹੱਦੀ ਜ਼ਿਲੇ ਫਿਰੋਜਪੁਰ ਦੇ 1004 ਅਤੇ ਜ਼ਿਲਾ ਪਟਿਆਲਾ ਦੇ 1084 ਪਿੰਡ ਹਨ।
ਸੌਖਾ ਨਹੀਂ ਨਾਮ ਬਦਲਣਾ
ਸਰਕਾਰੀ ਸੂਤਰ ਆਖਦੇ ਹਨ ਕਿ ਪਿੰਡ ਦਾ ਨਾਮ ਬਦਲਣ ਲਈ ਕੇਂਦਰ ਸਰਕਾਰ ਮਨਜ਼ੂਰੀ ਦਿੰਦੀ ਹੈ ਅਤੇ ਇਹ ਪ੍ਰਕਿਰਿਆ ਕਾਫੀ ਲੰਮੀ ਹੁੰਦੀ ਹੈ ਜਿਸ ਕਰਕੇ ਪੰਚਾਇਤਾਂ ਵਿਚਕਾਰੇ ਹਥਿਆਰ ਸੁੱਟ ਦਿੰਦੀਆਂ ਹਨ। ਪਿੰਡ ਦੀ ਪੰਚਾਇਤ ਵਲੋਂ ਪੰਚਾਇਤੀ ਮਤਾ ਪਾਸ ਕੀਤਾ ਜਾਂਦਾ ਹੈ ਕਿ ਉਨ•ਾਂ ਦੇ ਪਿੰਡ ਦਾ ਨਾਮ ਬਦਲੀ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵਲੋਂ ਮਤੇ ਨੂੰ ਪ੍ਰਵਾਨ ਕਰਕੇ ਸੂਬਾ ਸਰਕਾਰ ਨੂੰ ਭੇਜਿਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਅਗਾਂਹ ਨਾਮ ਦੀ ਤਬਦੀਲੀ ਲਈ ਕੇਂਦਰ ਸਰਕਾਰ ਨੂੰ ਕੇਸ ਭੇਜਿਆ ਜਾਂਦਾ ਹੈ। ਦੱਸਦੇ ਹਨ ਕਿ ਕਈ ਕਈ ਸਾਲ ਤਾਂ ਨਾਮ ਤਬਦੀਲੀ ਲਈ ਲੱਗ ਹੀ ਜਾਂਦਾ ਹੈ। ਸਿਵਲ ਸਕੱਤਰੇਤ ਵਿੱਚ ਹੀ ਕਈ ਕਈ ਵਰੇ• ਪੰਚਾਇਤਾਂ ਦੀ ਨਾਮ ਬਦਲੀ ਵਾਲੀਆਂ ਫਾਈਲਾਂ ਰੁਲਦੀਆਂ ਰਹਿੰਦੀਆਂ ਹਨ। ਅਗਰ ਕੋਈ ਮੰਤਰੀ ਜਾਂ ਮੁੱਖ ਮੰਤਰੀ ਪਿੱਠ 'ਤੇ ਹੋਵੇ ਤਾਂ ਪਿੰਡ ਦਾ ਨਾਮ ਜਲਦੀ ਵੀ ਬਦਲਿਆ ਜਾਂਦਾ ਹੈ। ਨਾਮ ਬਦਲਣ ਲਈ ਸਰਕਾਰ ਵਲੋਂ ਬਕਾਇਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ। ਬਠਿੰਡਾ ਜ਼ਿਲੇ ਦੇ ਪਿੰਡ ਕੁੱਤੀਵਾਲ ਖੁਰਦ ਦੀ ਪੰਚਾਇਤ ਤਾਂ ਪਿੰਡ ਦਾ ਨਾਮ ਬਦਲਣ ਲਈ ਦੋ ਦਫਾ ਮਤਾ ਪਾਸ ਕਰ ਚੁੱਕੀ ਹੈ ਪ੍ਰੰਤੂ ਪਿੰਡ ਦਾ ਨਾਮ ਬਦਲਿਆ ਨਹੀਂ ਗਿਆ। ਪਿੰਡ ਕੈਲੇ ਵਾਂਦਰ ਦੀ ਪੰਚਾਇਤ ਕਾਫੀ ਨੱਠ ਭੱਜ ਕਰਕੇ ਆਪਣੇ ਪਿੰਡ ਦਾ ਨਾਮ ਬਦਲਾਉਣ ਵਿੱਚ ਕਾਮਯਾਬ ਹੋ ਗਈ ਹੈ। ਇਸ ਪਿੰਡ ਦਾ ਨਾਮ ਨਸੀਬਪੁਰਾ ਪੈ ਗਿਆ ਹੈ।

ਚਰਨਜੀਤ ਜੀ ਸਤਿ ਸ੍ਰੀ ਅਕਾਲ,
ReplyDeleteਤੁਹਾਡਾ ਇਹ ਲੇਖ ਪੜਿਆ,ਬਿਲਕੁੱਲ ਪਿੰਡ ਦਾ ਨਾਂ ਬਦਲਣਾ ਐਨਾ ਸੋਖਾ ਨਹੀ। ਕਨੂੰਨਣ ਤੌਰ ਤੇ ਭਾਵੇਂ ਬਦਲ ਜਾਵੇ ਪਰ ਲੋਕਾਂ ਵਿੱਚ ਪੂਰਾਣਾ ਨਾਂ ਹੀ ਪ੍ਰਚੱਲਤ ਰਹਿੰਦਾ ਹੈ। ਸਾਡੇ ਪਿੰਡ ਦੀ ਇੱਕ ਪੁਰਾਣੀ ਰੌਚਕ ਕਹਾਣੀ ਹੈ ਜਿਸ ਵਿੱਚ ਇੱਕ ਲਾਣੇ ਨੂੰ ਪੈਦੀਂ ਅੱਲ ਬਦਲਣ ਲਈ ਕਾਫੀ ਖਰਚ ਕਰਨਾ ਪਿਆ ਪਰ ਅੱਲ ਫਿਰ ਵੀ ਨਾਂ ਬਦਲ ਸਕੀ। ਹੋਇਆ ਕਿ ਪਿੰਡ ਵਿੱਚ ਇੱਕ ਲਾਣੇ ਨੂੰ 'ਚਿੜੀਮਾਰਾਂ' ਦੀ ਅੱਲ ਪੈਦੀ ਸੀ ਪੁਰਾਣੇ ਬਜੁਰਗ ਦੱਸਦੇ ਹਨ ਕਿ ਇੱਕ ਦਿਨ ਸੱਥ ਵਿੱਚ ਬੈਠੇ ਕੁੱਝ ਲੋਕ ਕਹਿਣ ਲੱਗੇ ਤੁਸੀਂ ਸਾਰੀ ਪੱਤੀ ਨੂੰ ਪਾਰਟੀ ਕਰੋ ਦਾਰੂ ਦੀ, ਅੱਜ ਤੋਂ ਤੁਹਾਡਾ ਨਾਂ 'ਸ਼ੇਰ ਮਾਰ' ਰੱਖ ਦਿਆਗੇ। ਲਉ ਜੀ ਪਾਰਟੀ ਹੋ ਗਈ ਸੁਰੂ, ਉਸ ਟਾਇਮ ਗੱਟਿਆਂ ਵਿੱਚ ਦਾਰੂ ਮਿਲਦੀ ਸੀ। ਇੱਕ ਗੱਟਾ ਲਿਆਦਾਂ ਉਹ ਪੀ ਗਏ, ਦੂਜਾ ਲਿਆਦਾਂ ਉਹ ਵੀ ਪੀਗੇ ,ਤਿੰਨ..ਚਾਰ..ਪੰਜ ਗੱਟੇ ਆ ਗਏ। ਘਰੋਂ ਪੈਸੇ ਵੀ ਮੁੱਕ ਗਏ ਅਤੇ ਜਨਾਨੀਆਂ ਵੀ ਗਾਲਾਂ ਦੇਣ ਲੱਗ ਪਈਆਂ। ਅਖੀਰ ਤੇ ਜਦ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਤਾਂ ਸਰਾਬੀ ਆਪਣੇ ਘਰਾਂ ਨੂੰ ਜਾਣ ਲੱਗ ਪਏ ਤੇ ਨਾਲੇ ਕਹੀ ਜਾਣ ਕਿ 'ਕਰਤੀ ਨਾਂ ਉਹੀ ਚਿੜੀਮਾਰਾਂ ਵਾਲੀ ਗੱਲ'।
ਇਸ ਵਿਚ ਕੋਈ ਦੋ ਰਾਏ ਨਹੀਂ ਇਸ ਤਰਾਂ ਦੇ ਪਿੰਡਾਂ ਦੇ ਨਾਮ ਸੁਨਨ ਚ ਅਜੀਬੋ ਗਰੀਬ ਲਗਦੇ ਹਨ ਪਰ ਇਸ ਸਮੱਸਿਆ ਦਾ ਸਿਰਫ ਇਕ ਹੀ ਹੱਲ ਹੈ ਕਿ ਜਿਨੇ ਵੀ ਪਿੰਡ ਵਾਲੇ ਅਜਿਹੇ ਪਿੰਡਾਂ ਦੇ ਨਾਂਮ ਜੋ ਲੋਕ ਬਦਲਣਾ ਚਾਹੁੰਦੇ ਹਨ ,ਸਰਕਾਰ " ਦਰਿਆ ਦਿਲੀ ਵਿਖਾਵੇ " ਅਤੇ ਸਾਰੇ ਅਜਿਹੇ ਬਦਲ ਕੇ ਸਰਕਾਰੀ ਨੋਟਿਫਿਕੇਸ਼ਨ ਜਾਰੀ ਕਰੇ, ਇਹ ਕੋਈ ਵੀ ਵੱਡੀ ਜਾਂ ਬਹੁਤੀ ਵੱਡੀ ਗੱਲ ਨਹੀ ਸਿਰਫ ਇਛਾਸ਼ਾਕਤੀ ਚਾਹੀਦੀ ਹੈ ............ਇਕ ਦੋ ਸਾਲਾਂ ਚ ਸਭ ਕੁਝ ਕਾਫੀ ਹੱਦ ਤਕ ਠੀਕ ਹੋ ਜਾਵੇਗਾ .... ਪਹਿਲਾਂ ਵੀ ਕਿੰਨੇ ਸ਼ਹਿਰਾਂ ਦੇ ਨਾਮ ਬਦਲੇ ਹਨ ਜਿਵੇ.....ਮਦਰਾਸ ਤੋਂ ਚਨੇਈ ,ਬੰਬੇ ਤੋਂ ਮੁੰਬਈ ,,, ਕਲਕੱਤਾ ਤੋਂ ਕੋਲਕਾਤਾ ....................
ReplyDelete