ਵੱਢੀਖੋਰਾਂ ਦੇ ਹੱਥਾਂ 'ਤੇ 'ਵਗਾਰ' ਦਾ ਰੰਗ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਵੱਢੀਖੋਰਾਂ ਦੇ ਹੱਥ 'ਮੁਫਤ' 'ਚ ਹੀ ਰੰਗੇ ਜਾਂਦੇ ਹਨ। ਵਿਜੀਲੈਂਸ ਵੱਢੀਖੋਰਾਂ ਦੇ ਹੱਥ ਰੰਗਣ ਲਈ ਕੋਈ ਖਰਚ ਨਹੀਂ ਕਰਦੀ। ਵੱਢੀਖੋਰ ਆਖਦੇ ਹਨ ਕਿ 'ਵਿਜੀਲੈਂਸ' ਵਾਲੇ ਕਿਹੜਾ ਦੁੱਧ ਧੋਤੇ ਹਨ। ਇੱਧਰ ਵਿਜੀਲੈਂਸ ਆਖਦੇ ਹਨ ਕਿ ਕੁਰੱਪਟ ਏਦਾ ਹੀ ਬੋਲਦੇ ਹੁੰਦੇ ਹਨ। ਖੈਰ ਇਸ ਮਾਮਲੇ 'ਚ ਸੱਚੇ ਦੋਹੇਂ ਹੀ ਹਨ। ਵੱਢੀਖੋਰਾਂ ਨੂੰ ਰੰਗੇ ਹੱਥੀ ਫੜਣ ਵਾਸਤੇ ਵਿਜੀਲੈਂਸ 'ਵਗਾਰ' ਦਾ ਸਹਾਰਾ ਲੈਂਦੀ ਹੈ। ਮਾਮਲਾ ਇੰਂਝ ਹੈ ਕਿ ਵਿਜੀਲੈਂਸ ਨੇ ਕਦੇ ਉਹ ਚਿੱਟਾ ਪਾਊਡਰ ਖਰੀਦ ਹੀ ਨਹੀਂ ਕੀਤਾ ਜੋ ਵੱਢੀਖੋਰਾਂ ਨੂੰ ਫੜਨ ਵੇਲੇ ਵਰਤਿਆ ਜਾਂਦਾ ਹੈ। ਸਰਕਾਰੀ ਰਿਕਾਰਡ ਅਨੁਸਾਰ ਵੱਢੀਖੋਰ ਫੜਨ ਲਈ ਵਿਜੀਲੈਂਸ ਨੇ ਚਿੱਟੇ ਪਾਊਡਰ ਦੀ ਖਰੀਦ 'ਤੇ ਕੋਈ ਪਾਈ ਖਰਚ ਨਹੀਂ ਕੀਤੀ। ਕੁਰੱਪਸ਼ਨ ਦੇ ਖ਼ਾਤਮੇ 'ਚ ਜੁਟੀ ਵਿਜੀਲੈਂਸ ਖੁਦ 'ਚਿੱਟਾ ਪਾਊਡਰ' 'ਵਗਾਰ' 'ਚ ਲੈਂਦੀ ਹੈ। ਦੱਸਣ ਯੋਗ ਹੈ ਕਿ ਜਦੋਂ ਵੀ ਕੋਈ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਵਿਜੀਲੈਂਸ ਰੰਗੇ ਹੱਥੀ ਰਿਸ਼ਵਤ ਲੈਂਦੇ ਫੜਦੀ ਹੈ ਤਾਂ ਮੁਦਈ ਵਲੋਂ ਜੋ ਵੱਢੀਖੋਰ ਨੂੰ ਰਿਸ਼ਵਤਖੋਰੀ ਦੇ ਨੋਟ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਵਿਜੀਲੈਂਸ ਪਹਿਲਾਂ ਹੀ 'ਫਿਨੋਲਥਲੀਨ' (ਚਿੱਟਾ ਪਾਊਡਰ) ਲਗਾ ਦਿੰਦੀ ਹੈ। ਜਦੋਂ ਵੱਢੀਖੋਰ ਨੋਟ ਫੜ ਲੈਂਦਾ ਤਾਂ ਇਹ ਪਾਊਡਰ ਉਸ ਦੇ ਹੱਥਾਂ ਨੂੰ ਲੱਗ ਜਾਂਦਾ ਹੈ। ਮੌਕੇ 'ਤੇ ਆਸ ਪਾਸ ਤਾਇਨਾਤ ਵਿਜੀਲੈਂਸ ਟੀਮ ਫੌਰੀ ਛਾਪਾ ਮਾਰ ਲੈਂਦੀ ਹੈ ਤਾਂ ਵੱਢੀਖੋਰ ਨੂੰ ਫੜ ਲੈਂਦੀ ਹੈ। ਵਿਜੀਲੈਂਸ ਟੀਮ ਵਲੋਂ ਮੌਕੇ 'ਤੇ ਵੱਢੀਖੋਰ ਦੇ ਹੱਥ ਇੱਕ ਕੈਮੀਕਲ ਵਾਲੇ ਪਾਣੀ 'ਚ ਧੁਆਏ ਜਾਂਦੇ ਹਨ। ਚਿੱਟੇ ਪਾਊਡਰ ਵਾਲੇ ਹੱਥ ਪਾਣੀ ਦਾ ਰੰਗ ਗੁਲਾਬੀ ਕਰ ਦਿੰਦੇ ਹਨ ਜੋ ਕਿ ਵਿਜੀਲੈਂਸ ਇਹ ਸਾਬਤ ਕਰਦੀ ਹੈ ਕਿ ਵੱਢੀਖੋਰੀ ਦੀ ਰਾਸ਼ੀ ਲਈ ਗਈ ਹੈ।
ਚਿੱਟੇ ਪਾਊਡਰ ਦੀ ਕੀਮਤ ਕਿੰਨੀ ਹੈ,ਇਸ ਦਾ ਇਲਮ ਤਾਂ ਵਿਜੀਲੈਂਸ ਨੂੰ ਵੀ ਨਹੀਂ ਹੈ ਕਿਉਂਕਿ ਵਿਜੀਲੈਂਸ ਨੂੰ ਕਦੇ ਇਹ ਪਾਊਡਰ ਖਰਚ ਕੇ ਖਰੀਦਣ ਦੀ ਲੋੜ ਹੀ ਨਹੀਂ ਪਈ ਹੈ। ਸਮਾਜ ਚੋਂ ਸਵੱਛ ਬਣਾਉਣ ਵਾਲੇ ਇਸ ਮਹਿਕਮੇ ਦੇ ਅਧਿਕਾਰੀ ਬਿਨ੍ਹਾਂ ਕੋਈ ਖਰਚ ਕੀਤੇ ਇਧਰੋਂ ਉਧਰੋਂ ਹੀ ਇਸ ਪਾਊਡਰ ਦਾ ਇੰਤਜ਼ਾਮ ਕਰਦੇ ਹਨ। ਮਾਲਵਾ ਇਲਾਕੇ ਦੇ ਜ਼ਿਲ੍ਹਾ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ,ਮੋਗਾ,ਫਿਰੋਜ਼ਪੁਰ 'ਚ ਹੁਣ ਤੱਕ ਜੋ ਵੀ ਵੱਢੀਖੋਰ ਫੜੇ ਗਏ ਹਨ,ਉਨ੍ਹਾਂ ਦੇ ਹੱਥਾਂ ਨੂੰ ਰੰਗ ਲਾਉਣ ਵਾਸਤੇ ਚਿੱਟਾ ਪਾਊਡਰ ਕਦੇ ਖਰੀਦ ਹੀ ਨਹੀਂ ਕੀਤਾ ਗਿਆ। ਵਿਜੀਲੈਂਸ ਰੇਂਜ ਫਿਰੋਜ਼ਪੁਰ ਦੇ ਐਸ.ਐਸ.ਪੀ ਨੇ ਪੱਤਰ ਨੰਬਰ 1450 ਮਿਤੀ 7 ਮਾਰਚ 2011 ਨੂੰ ਲਿਖਤੀ ਰਿਪੋਰਟ 'ਚ ਦੱਸਿਆ ਹੈ ਕਿ ਟਰੈਪ ਕਰਨ ਸਮੇਂ ਵਿਜੀਲੈਂਸ ਵਲੋਂ ਫਿਨੋਲਥਲੀਨ ਪਾਊਡਰ ਵਰਤਿਆ ਜਾਂਦਾ ਹੈ। ਪੱਤਰ ਚ ਇਹ ਸਪੱਸ਼ਟ ਲਿਖਿਆ ਹੈ ਕਿ ਵਿਜੀਲੈਂਸ ਰੇਂਜ ਫਿਰੋਜ਼ਪੁਰ ਵਲੋਂ 1 ਜਨਵਰੀ 2002 ਤੋਂ 17 ਜਨਵਰੀ 2011 ਦੌਰਾਨ ਚਿੱਟਾ ਪਾਊਡਰ ਸਰਕਾਰੀ ਫੰਡਾਂ ਚੋਂ ਖਰੀਦ ਹੀ ਨਹੀਂ ਕੀਤਾ ਗਿਆ ਹੈ। ਤਰਕ ਇਹ ਦਿੱਤਾ ਗਿਆ ਕਿ ਇਸ ਕੈਮੀਕਲ ਦਾ ਬੰਦੋਬਸਤ ਤਫ਼ਤੀਸ਼ੀ ਅਫਸਰ ਵਲੋਂ ਖੁਦ ਆਪਣੇ ਤੌਰ 'ਤੇ ਹੀ ਕਰ ਲਿਆ ਜਾਂਦਾ ਹੈ। ਸੂਤਰ ਆਖਦੇ ਹਨ ਕਿ ਇਸ ਤੋਂ ਸਾਫ ਹੈ ਕਿ ਪਾਉੂਡਰ ਵੀ ਵਿਜੀਲੈਂਸ 'ਵਗਾਰ' ਹੀ ਲੈਂਦੀ ਹੈ। ਫਿਰੋਜ਼ਪੁਰ ਰੇਂਜ ਅਧੀਨ ਜ਼ਿਲ੍ਹਾ ਮੁਕਤਸਰ,ਮੋਗਾ ਅਤੇ ਫ਼ਿਰੋਜਪੁਰ ਪੈਂਦੇ ਹਨ।
ਵਿਜੀਲੈਂਸ ਰੇਂਜ ਬਠਿੰਡਾ ਨੇ ਪੱਤਰ ਨੰਬਰ 559 ਮਿਤੀ 17 ਫਰਵਰੀ 2011 ਤਹਿਤ ਇਹ ਤਾਂ ਦੱਸ ਦਿੱਤਾ ਕਿ ਟਰੈਪ ਸਮੇਂ ਫਿਨੋਲਥਲੀਨ ਪਾਊਡਰ ਵਰਤਿਆ ਜਾਂਦਾ ਹੈ ਪ੍ਰੰਤੂ ਇਹ ਪਾਊਂਡਰ ਵਿਜੀਲੈਂਸ ਨੇ ਖਰੀਦ ਕੀਤਾ ਜਾਂ ਨਹੀਂ,ਇਹ ਦੱਸਣ ਤੋਂ ਟਾਲਾ ਵੱਟ ਦਿੱਤਾ। ਇਸ ਦਫ਼ਤਰ ਨੇ ਇਹ ਬਹਾਨਾ ਬਣਾਇਆ ਕਿ ਸੂਚਨਾ ਦੇ ਅਧਿਕਾਰ ਐਕਟ ਦੀ ਧਾਰਾ 8 ਤਹਿਤ ਇਹ ਸੂਚਨਾ ਦਿੱਤੀ ਨਹੀਂ ਜਾ ਸਕਦੀ। ਜਦੋਂ ਕਿ ਖਰੀਦੋ ਫਰੋਖਤ ਦਾ ਮਾਮਲਾ ਹੋਣ ਕਰਕੇ ਐਕਟ 'ਚ ਛੋਟ ਸਬੰਧੀ ਕੋਈ ਵਿਵਸਥਾ ਨਹੀਂ ਹੈ। ਅੰਦਰਲੇ ਸੂਤਰਾਂ ਨੇ ਦੱਸਿਆ ਕਿ ਇਸ ਦਫ਼ਤਰ ਨੇ ਕਦੇ ਪਾਊਡਰ ਖਰੀਦ ਹੀ ਨਹੀਂ ਕੀਤਾ ਤਾਂ ਉਹ ਸੂਚਨਾ ਕਿਥੋਂ ਦੇਣ। ਇਸੇ ਕਰਕੇ ਸੂਚਨਾ ਤੋਂ ਛੋਟ ਵਾਲਾ ਬਹਾਨਾ ਘੜ ਲਿਆ। ਹਾਲਾਂ ਕਿ ਫਿਰੋਜ਼ਪੁਰ ਦਫ਼ਤਰ ਵਲੋਂ ਸੂਚਨਾ ਦਿੱਤੀ ਗਈ ਹੈ। ਵਿਜੀਲੈਂਸ ਰੇਂਜ ਬਠਿੰਡਾ ਵਲੋਂ ਜ਼ਿਲ੍ਹਾ ਬਠਿੰਡਾ,ਮਾਨਸਾ ਅਤੇ ਫਰੀਦਕੋਟ 'ਚ ਸਾਲ 2005 ਤੋਂ ਦਸੰਬਰ 2010 ਤੱਕ 95 ਵੱਢੀਖੋਰਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਸੀ ਜਿਸ ਲਈ ਵਿਜੀਲੈਂਸ ਵਲੋਂ 'ਚਿੱਟਾ ਪਾਊਡਰ' ਵੀ ਵਰਤਿਆ ਗਿਆ। ਸਭ ਤੋਂ ਵੱਧ ਸਾਲ 2006 'ਚ ਵਿਜੀਲੈਂਸ ਨੇ 28 ਵੱਢੀਖੋਰ ਰਿਸ਼ਵਤ ਲੈਂਦੇ ਫੜੇ ਸਨ ਜਦੋਂ ਕਿ ਸਭ ਤੋਂ ਘੱਟ ਸਾਲ 2009 'ਚ ਕੇਵਲ ਪੰਜ ਵੱਢੀਖੋਰ ਫੜੇ ਸਨ। ਵਿਜੀਲੈਂਸ ਨੇ ਸਾਲ 2005 'ਚ 25 ਵੱਢੀਖੋਰ, ਸਾਲ 2007 'ਚ 16 ਵੱਢੀਖੋਰ, ਸਾਲ 2010 'ਚ 9 ਵੱਢੀਖੋਰ ਫੜੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਰੇਂਜ ਵਲੋਂ ਸਾਲ 2005 ਤੋਂ ਹੁਣ ਤੱਕ 113 ਵੱਢੀਖੋਰਾਂ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀ ਫੜਿਆ ਜਿਨ੍ਹਾਂ ਦੇ ਹੱਥਾਂ ਨੂੰ ਚਿੱਟਾ ਪਾਊਡਰ ਲਗਾਉਣ ਲਈ ਕੋਈ ਸਰਕਾਰੀ ਪ੍ਰਬੰਧ ਵੀ ਨਹੀਂ ਕੀਤਾ ਗਿਆ। ਸਭ ਤੋਂ ਜਿਆਦਾ ਇਸ ਰੇਂਜ 'ਚ ਸਾਲ 2005 'ਚ 41 ਵੱਢੀਖੋਰ ਰਿਸ਼ਵਤ ਲੈਂਦੇ ਫੜੇ ਗਏ ਸਨ ਜਦੋਂ ਕਿ ਸਭ ਤੋਂ ਘੱਟ ਸਾਲ 2008 'ਚ ਕੇਵਲ 8 ਵੱਢੀਖੋਰ ਫੜੇ ਗਏ ਸਨ। ਇਨ੍ਹਾਂ ਅੱਧੀ ਦਰਜਨ ਜ਼ਿਲ੍ਹਿਆਂ 'ਚ ਵਿਜੀਲੈਂਸ ਨੇ 208 ਵੱਢੀਖੋਰਾਂ ਨੂੰ ਰਿਸ਼ਵਤ 'ਚ ਫੜਿਆ।

Kmal kari jane o bai ji. Bahut khoob
ReplyDelete