ਲਾਲ ਬੱਤੀ ਜ਼ਿੰਦਾਬਾਦ !
ਚਰਨਜੀਤ ਭੁੱਲਰ
ਬਠਿੰਡਾ : : ਏਦਾਂ ਦੇ ਮੁਲਕ ਵੀ ਯੂਰਪ 'ਚ ਹਨ ਜਿਨਾਂ 'ਚ 'ਲਾਲ ਬੱਤੀ' ਲੋਥਾਂ ਢੋਹਣ ਵਾਲੀ ਗੱਡੀ 'ਤੇ ਲੱਗਦੀ ਹੈ। ਫਰਕ ਇੱਧਰ ਵੀ ਥੋੜਾ ਹੀ ਹੈ। ਇੱਧਰ ਬੰਦੇ ਲੋਥਾਂ ਵਰਗੇ ਹਨ ਜੋ 'ਲਾਲ ਬੱਤੀ' ਲਈ ਦਿਨ ਰਾਤ ਜਾਗਦੇ ਹਨ। ਬਹੁਤੇ ਤਾਂ ਲੋਥਾਂ ਨਾਲੋਂ ਵੀ ਭੈੜੇ ਹਨ। ਮੁਰਦਿਆਂ ਦੀਆਂ ਪੈਨਸ਼ਨਾਂ ਛੱਕ ਜਾਂਦੇ ਹਨ। ਤਾਬੂਤਾਂ ਚੋਂ ਹੱਥ ਰੰਗ ਲੈਂਦੇ ਹਨ। ਹੋਰ ਤਾਂ ਹੋਰ ਇਹ 'ਲਾਲ ਬੱਤੀ' ਵਾਲੇ ਤਾਂ 'ਮਰਨੇ' ਦੇ ਸਮਾਗਮਾਂ 'ਚ ਵੀ ਵੋਟਾਂ ਲੱਭਦੇ ਰਹਿੰਦੇ ਹਨ। ਸੱਚਮੁੱਚ ਇਹ ਗੱਦੀ ਵਾਲੇ ਬੰਦੇ ਲੋਥਾਂ ਨਾ ਹੁੰਦੇ ਤਾਂ ਜਨ ਸਧਾਰਨ ਦਾ ਅੱਜ ਇਹ ਹਾਲ ਨਹੀਂ ਹੋਣਾ ਸੀ। ਏਦਾਂ ਰਿਹਾ ਤਾਂ ਕਿਆਮਤ ਦੇ ਦਿਨ ਆਉਣਗੇ ਜਦੋਂ ਮੁਰਦੇ ਹੀ ਉਠ ਖਲੋਣਗੇ। ਉਂਝ ਏਨਾ ਲੀਡਰਾਂ ਦਾ ਪਿਆਰ ਮੁਰਦਿਆਂ ਨਾਲ ਵੀ ਕੋਈ ਘੱਟ ਨਹੀਂ ਹੈ। ਸਰਕਾਰ ਨੂੰ ਉੱਨਾਂ ਲੋਕਾਂ ਦੀ ਸਿਹਤ ਦਾ ਫਿਕਰ ਨਹੀਂ ਜਿਨ•ਾਂ ਸ਼ਮਸ਼ਾਨਘਾਟਾਂ ਦਾ ਹੈ। 'ਲਾਲ ਬੱਤੀ' ਵਾਲਾ ਨੇਤਾ ਸ਼ਮਸ਼ਾਨ ਘਾਟਾਂ ਨੂੰ ਗੱਫੇ ਦੇਣਾ ਕਦੇ ਭੁੱਲਦਾ ਨਹੀਂ। ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਹਿਲੇ ਇੱਕ ਵਰੇ• 'ਚ ਆਪਣੇ ਸੰਸਦੀ ਕੋਟੇ ਦੇ ਫੰਡਾਂ ਚੋਂ 1.96 ਕਰੋੜ ਰੁਪਏ ਵੰਡੇ ਹਨ। ਬੀਬੀ ਬਾਦਲ ਨੇ ਇਸ ਰਾਸ਼ੀ ਚੋਂ ਇੱਕ ਫੁੱਟੀ ਕੌਡੀ ਵੀ ਸਿਹਤ ਪ੍ਰਬੰਧਾਂ ਲਈ ਖਰਚ ਨਹੀਂ ਕੀਤੀ। ਪਸ਼ੂਆਂ ਦੀ ਸਿਹਤ ਲਈ 18 ਲੱਖ ਰੁਪਏ ਜਰੂਰ ਵੰਡ ਦਿੱਤੇ ਹਨ। ਜੋ ਫੰਡ ਸ਼ਮਸ਼ਾਨ ਘਾਟਾਂ ਲਈ ਵੰਡੇ, ਉਹ ਇਸ ਤੋਂ ਵੀ ਜਿਆਦਾ ਹਨ। ਬੀਬੀ ਬਾਦਲ ਇਕੱਲੀ 'ਲਾਲ ਬੱਤੀ' 'ਚ ਸਫ਼ਰ ਨਹੀਂ ਕਰਦੀ ਬਲਕਿ ਜਦੋਂ ਉਹ ਪਿੰਡਾਂ 'ਚ ਸੰਗਤ ਦਰਸ਼ਨ ਪ੍ਰੋਗਰਾਮ 'ਤੇ ਜਾਂਦੇ ਹਨ ਤਾਂ ਉਨ•ਾਂ ਨਾਲ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਤੋਂ ਇਲਾਵਾ 26 ਅਫਸਰਾਂ ਦੀ ਟੀਮ ਵੀ ਜਾਂਦੀ ਹੈ।
ਅੱਜ ਕੱਲ ਮਨਪ੍ਰੀਤ ਸਿੰਘ ਬਾਦਲ ਵੀ 'ਲਾਲ ਬੱਤੀ' ਦੀ ਗੱਲ ਥਾਂ ਥਾਂ ਕਰ ਰਿਹਾ ਹੈ। ਅਖੇ, ਆਉਂਦੇ 11 ਮਹੀਨੇ ਮਗਰੋਂ ਪੰਜਾਬ 'ਚ ਕਿਧਰੇ 'ਲਾਲ ਬੱਤੀ' ਨਜ਼ਰ ਨਹੀਂ ਪਏਗੀ। ਰਾਜ 'ਲਾਲ ਬੱਤੀ' ਦਾ ਨਹੀਂ ,ਕਾਨੂੰਨ ਦਾ ਹੋਏਗਾ। ਖੈਰ ਚੰਗੀ ਗੱਲ ਹੈ ਕਿ ਜੇ ਮਨਪ੍ਰੀਤ ਏਦਾਂ ਸੋਚਦਾ ਹੈ। ਉਸ ਨੇ ਖੁਦ ਵੀ ਆਪਣੀ ਗੱਡੀ 'ਤੇ ਲਾਲ ਬੱਤੀ ਨਹੀਂ ਲਾਈ ਹੋਈ ਹੈ। ਦੇਖਿਆ ਜਾਵੇ ਤਾਂ ਅਸਲ 'ਚ ਜਮਹੂਰੀ ਪ੍ਰਬੰਧ 'ਚ 'ਲਾਲ ਬੱਤੀ' ਲੋਕ ਹੀ ਲਾਉਂਦੇ ਹਨ ਤੇ ਲੋਕ ਹੀ ਲਾਹੁੰਦੇ ਹਨ। ਪ੍ਰੰਤੂ ਸਾਡੇ ਨੇਤਾ ਹੀ ਏਦਾਂ ਦੇ ਹਨ ਜਿਨ•ਾਂ ਦੀ ਭੁੱਖ 'ਲਾਲ ਬੱਤੀ' ਲਾ ਕੇ ਲਹਿੰਦੀ ਹੈ, ਲੋਕ ਸੇਵਾ ਕਰਕੇ ਨਹੀਂ। 'ਲਾਲ ਬੱਤੀ' ਜਦੋਂ ਲਹਿ ਜਾਂਦੀ ਹੈ, ਫਿਰ ਇਨ•ਾਂ ਦਾ ਜੱਗ ਜਹਾਨ 'ਤੇ ਕਿਧਰੇ ਜੀਅ ਨਹੀਂ ਲੱਗਦਾ। ਸੱਤਾ ਦੇ ਗਰੂਰ 'ਚ ਇਹ ਭੁੱਲ ਬੈਠਦੇ ਹਨ ਕਿ ਗੱਡੀ 'ਤੇ ਲੱਗੀ 'ਲਾਲ ਬੱਤੀ' ਜੰਤਾਂ ਦੀ ਹੈ। ਇੰਂਝ ਲੱਗਦਾ ਹੈ ਕਿ 'ਲਾਲ ਬੱਤੀ' ਵਾਲੀ ਗੱਡੀ 'ਚ ਬੈਠਣ ਵਾਲਿਆਂ ਨੂੰ ਅਸਲ ਸੰਕਟ ਪਹਿਚਾਣ ਦਾ ਬਣ ਜਾਂਦਾ ਹੈ। ਉਨ•ਾਂ ਦੀ ਇਨਸਾਨ ਦੇ ਤੌਰ ਜਾਂ ਉਨ•ਾਂ ਦੇ ਸ਼ਖਸੀਅਤ ਨਾਤੇ ਭੱਲ ਗੁਆਚ ਚੁੱਕੀ ਹੈ। ਫਿਰ ਉਹ ਕਦੇ ਹੂਟਰ ਮਾਰ ਕੇ ਅਤੇ ਕਦੇ 'ਲਾਲ ਬੱਤੀ' ਦੇ ਚਮਕਾਰੇ ਬਣਾ ਕੇ ਆਪਣੀ ਹੋਂਦ ਦਾ ਜਨਤਾ ਜਨਾਰਦਨ ਨੂੰ ਅਹਿਸਾਸ ਕਰਾਉਂਦੇ ਹਨ। ਚੰਗਾ ਹੁੰਦਾ ਇਹ ਨੇਤਾ ਜਾਂ ਅਫਸਰ ਕੁਝ ਐਸਾ ਕਰਦੇ ਕਿ ਉਨ•ਾਂ ਕਰਕੇ 'ਲਾਲ ਬੱਤੀ' ਦੀ ਪਹਿਚਾਣ ਬਣਦੀ, ਨਾ ਕਿ ਉਨ•ਾਂ ਦੀ 'ਲਾਲ ਬੱਤੀ' ਕਰਕੇ। ਇਥੇ ਸਵਾਲ ਟੌਹਰ ਦਾ ਹੈ, ਤਾਹੀਓਂ ਹਰ ਕੋਈ 'ਲਾਲ ਬੱਤੀ' ਲਈ ਤਰਲੋ ਮੱਛੀ ਹੋ ਰਿਹਾ ਹੈ।
'ਲਾਲ ਬੱਤੀ' ਲਈ ਲਾਲਾਂ ਸੁੱਟਣ ਵਾਲਿਆਂ 'ਚ ਪਹਿਲਾਂ ਨੇਤਾ ਤੇ ਅਫਸਰ ਹੁੰਦੇ ਸਨ। ਹੁਣ ਬਾਬੇ ਤੇ ਸਾਧਾਂ ਤੋਂ ਬਿਨ•ਾਂ ਧਾਰਮਿਕ ਲੋਕ ਵੀ ਇਸ ਮਾਮਲੇ 'ਚ ਪਿਛੇ ਨਹੀਂ। ਲੀਡਰਾਂ ਤੇ ਅਫਸਰਾਂ ਦੀ 'ਲਾਲ ਬੱਤੀ' ਦੀ ਭੁੱਖ ਤਾਂ ਸਮਝ ਪੈਂਦੀ ਹੈ। ਲੋਕਾਂ ਨੂੰ ਸਾਦਗੀ 'ਤੇ ਨਿਮਰ ਹੋਣ ਦਾ ਉਪਦੇਸ਼ ਦੇਣ ਵਾਲੇ ਧਾਰਮਿਕ ਲੋਕ ਗੱਡੀ 'ਤੇ 'ਲਾਲ ਬੱਤੀ' ਲਗਾ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹਨ, ਸਮਝੋਂ ਬਾਹਰ ਹੈ। ਜਦੋਂ ਬੱਬੂ ਮਾਨ ਗਾਣਾ ਗਾ ਦਿੰਦਾ ਹੈ ਤਾਂ ਫਿਰ ਇਹੋ ਬਾਬੇ ਗੁੱਸਾ ਕਰ ਜਾਂਦੇ ਹਨ। ਗੁੱਸਾ ਕਰਨ ਵਾਲੇ ਸੇਵਕਾਂ ਨੂੰ ਇਹ ਤਾਂ ਸ਼ੀਸ਼ਾ ਦਿਖਾਉਂਦੇ ਹਨ, ਖੁਦ ਨਹੀਂ ਦੇਖਦੇ। ਲੰਮੀਆਂ ਗੱਡੀਆਂ ,'ਲਾਲ ਬੱਤੀਆਂ' ਤੇ ਉਪਰੋਂ ਦੜ ਦੜ ਕਰਦੇ ਫਿਰਦੇ ਸੁਰੱਖਿਆ ਗਾਰਦ। ਇਹ ਸਭ ਕੁਝ ਕਿਸ ਲਈ। ਹੁਣ ਤਾਂ ਪੰਜਾਬ ਦੇ ਹਾਲਾਤ ਵੀ ਕੋਈ ਏਦਾਂ ਦੇ ਨਹੀਂ। ਭਜਨ ਬੰਦਗੀ ਕਰਨ ਵਾਲਿਆਂ ਨੂੰ ਕਾਹਦਾ ਡਰ। ਜਦੋਂ ਭੈਅ ਕੋਈ ਨਹੀਂ ਤਾਂ ਫਿਰ ਏਨਾ ਤਾਣਾ ਬਾਣਾ ਕਾਹਦੇ ਲਈ ਬੁਣਿਆ ਜਾਂਦਾ ਹੈ। ਸਿਰਫ਼ ਏਹੋ ਦੱਸਣ ਲਈ ਕਿ ਉਹ 'ਆਮ' ਨਹੀਂ, 'ਖਾਸ' ਹਨ। ਕਸੂਰ ਸ਼ਾਇਦ ਇਨ•ਾਂ ਦਾ ਵੀ ਨਹੀਂ, ਜਦੋਂ 'ਲਾਲ ਬੱਤੀਆਂ' ਵਾਲੇ ਖੁਦ ਆਪਣੀ 'ਲਾਲ ਬੱਤੀ' ਕਾਇਮ ਰੱਖਣ ਵਾਸਤੇ ਡੇਰਿਆਂ 'ਚ ਭੁੰਜੇ ਜਾ ਬੈਠਦੇ ਹਨ ਤਾਂ ਫਿਰ ਥੋਕ 'ਚ ਵੋਟਾਂ ਬਖ਼ਸ਼ਣ ਵਾਲੇ ਕਿਉਂ ਪਿਛੇ ਰਹਿਣ।
ਪੰਜਾਬ ਸਰਕਾਰ ਦੇ ਸਰਕਾਰੀ ਵੇਰਵਿਆਂ ਅਨੁਸਾਰ ਜਿਨ•ਾਂ ਧਾਰਮਿਕ ਸ਼ਖਸੀਅਤਾਂ ਨੂੰ 'ਲਾਲ ਬੱਤੀ'ਲਈ ਪਿਛਲੇ ਤਿੰਨ ਸਾਲਾਂ ਦੌਰਾਨ ਸਟਿੱਕਰ ਜਾਰੀ ਹੋਏ ਹਨ, ਉਨ•ਾਂ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਗਿਆਨੀ ਤਰਲੋਚਨ ਸਿੰਘ,ਜਥੇਦਾਰ ਬਲਵੰਤ ਸਿੰਘ ਨੰਦਗੜ•, ਸੰਤ ਬਾਬਾ ਮਾਨ ਸਿੰਘ,ਸੰਤ ਬਾਬਾ ਅਜੀਤ ਸਿੰਘ,ਸੰਤ ਬਲਵੀਰ ਸਿੰਘ,ਸੁਖਦੇਵ ਸਿੰਘ ਭੌਰ,ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਦਿ ਸ਼ਾਮਲ ਹਨ। ਕੀ ਇਨ•ਾਂ ਸ਼ਖਸੀਅਤਾਂ ਨੂੰ ਆਪਣੇ ਨਾਲੋਂ 'ਲਾਲ ਬੱਤੀ' ਦੀ ਵੁੱਕਤ ਜਿਆਦਾ ਲੱਗਦੀ ਹੈ। ਬਹੁਤ ਬਾਬੇ ਅਜਿਹੇ ਵੀ ਹਨ ਜੋ ਬਿਨ•ਾਂ ਪ੍ਰਵਾਨਗੀ ਤੋਂ 'ਲਾਲ ਬੱਤੀ' ਲਾ ਕੇ ਘੁੰਮ ਰਹੇ ਹਨ। ਸਾਲ 2007 'ਚ ਪੰਜਾਬ 'ਚ 431 ਗੱਡੀਆਂ 'ਤੇ 'ਲਾਲ ਬੱਤੀ' ਲੱਗੀ ਜਦੋਂ ਕਿ ਸਾਲ 2008 'ਚ 429 ਗੱਡੀਆਂ 'ਤੇ ਇਹੋ ਬੱਤੀ ਲੱਗੀ। ਸਾਲ 2009 ਦੇ ਨਵੰਬਰ ਮਹੀਨੇ ਤੱਕ 286 ਗੱਡੀਆਂ 'ਤੇ 'ਲਾਲ ਬੱਤੀ' ਲੱਗੀ। ਸਾਲ 2010 'ਚ ਸਵਾ ਚਾਰ ਸੌ ਤੋਂ ਜਿਆਦਾ ਗੱਡੀਆਂ ਨੂੰ 'ਲਾਲ ਬੱਤੀ' ਵਾਲੇ ਸਟਿੱਕਰ ਜਾਰੀ ਹੋਏ ਸਨ। ਇਕੱਲੇ ਮੁੱਖ ਮੰਤਰੀ ਪੰਜਾਬ ਦੇ ਕਾਫਲੇ ਦੀਆਂ 41 ਗੱਡੀਆਂ ਲਈ 'ਲਾਲ ਬੱਤੀ' ਦੀ ਪ੍ਰਵਾਨਗੀ ਮਿਲੀ ਹੋਈ ਹੈ। ਕਿਸਾਨ ਨੇਤਾ ਅਜਮੇਰ ਸਿੰਘ ਲੱਖੋਵਾਲ ਵੀ ਆਪਣੀ ਗੱਡੀ 'ਤੇ 'ਲਾਲ ਬੱਤੀ' ਲਗਾ ਕੇ ਕਿਸਾਨਾਂ ਦੇ ਮਸਲੇ ਚੁੱਕਦੇ ਹਨ। ਜੋ ਬਿਨ•ਾਂ ਪ੍ਰਵਾਨਗੀ ਤੋਂ 'ਲਾਲ ਬੱਤੀ' ਲਾਈ ਫਿਰਦੇ ਹਨ, ਉਨ•ਾਂ ਦੀ ਗਿਣਤੀ ਵੱਖਰੀ ਹੈ।
ਇੰਸਪੈਕਟਰ ਜਨਰਲ ਪੁਲੀਸ (ਟਰੈਫ਼ਿਕ) ਦੱਸਦੇ ਹਨ ਕਿ ਗੱਡੀ ਉਪਰ ਲਾਲ ਬੱਤੀ ਦਾ ਸਟਿੱਕਰ ਉਸ ਵਿਅਕਤੀ ਨੂੰ ਹੀ ਜਾਰੀ ਕੀਤਾ ਜਾਂਦਾ ਹੈ ਜਿਸ ਵਾਰੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਨਚਾਰਜਾਂ ਨੂੰ ਇਹ ਸਟਿੱਕਰ ਜਾਰੀ ਨਹੀਂ ਕੀਤਾ ਜਾਂਦਾ,ਉਹ ਬਿਨ•ਾਂ ਸਟਿੱਕਰ ਤੋਂ ਹੀ 'ਲਾਲ ਬੱਤੀ' ਵਾਲੀ ਗੱਡੀ 'ਚ ਝੂਟੇ ਲੈ ਰਹੇ ਹਨ। ਭਾਵੇਂ ਨਿਯਮਾਂ ਤੋਂ ਉਲਟ ਲਾਲ ਬੱਤੀ ਲਗਾਉਣ ਵਾਲਿਆਂ ਖ਼ਿਲਾਫ਼ ਮੋਟਰ ਵਹੀਕਲ ਐਕਟ ਦੀ ਧਾਰਾ 177 ਅਧੀਨ ਕਾਰਵਾਈ ਕੀਤੀ ਜਾਂਦੀ ਹੈ। ਜਦੋਂ ਸਰਕਾਰ ਘਰ ਦੀ ਹੋਵੇ ਤਾਂ ਫਿਰ ਕਾਹਦਾ ਡਰ। ਪਿਛੇ ਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਜ਼ਿਲ•ਾ ਯੋਜਨਾ ਕਮੇਟੀਆਂ ਦੇ ਚੇਅਰਮੈਨਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਨੇ 'ਲਾਲ ਬੱਤੀ' ਲਗਾਉਣ ਦੀ ਆਗਿਆ ਦੇ ਦਿੱਤੀ ਹੈ। 'ਹਿੰਗ ਲੱਗੇ ਨਾ ਫਟਕੜੀ' ਵਾਂਗ ਜਦੋਂ ਲੀਡਰ ਇਕੱਲੀ 'ਲਾਲ ਬੱਤੀ' ਨਾਲ ਬਾਗੋ ਬਾਗ ਹੁੰਦੇ ਹਨ ਤਾਂ ਸਰਕਾਰ ਨੂੰ ਕੀ ਹਰਜ ਹੈ। ਇੱਕ 'ਲਾਲ ਬੱਤੀ' ਉਹ ਵੀ ਹੈ, ਜੋ ਚੌਂਕਾਂ 'ਚ ਜਗਦੀ ਹੈ। ਚੌਂਕਾਂ ਦੀ 'ਲਾਲ ਬੱਤੀ' ਦੀ ਉਲੰਘਣਾ ਕਰਨ ਵਾਲਿਆਂ 'ਚ ਵੀ ਸਭ ਤੋਂ ਵੱਧ 'ਲਾਲ ਬੱਤੀ' ਵਾਲੀ ਗੱਡੀ ਹੀ ਅੱਗੇ ਹੁੰਦੀ ਹੈ।
'ਲਾਲ ਬੱਤੀ' ਹੋਵੇ ,ਚਾਹੇ ਹੂਟਰ ,ਇਸ ਨੇ ਆਮ ਲੋਕਾਂ ਨੂੰ 'ਲਾਲ ਪੀਲੇ' ਕੀਤਾ ਹੋਇਆ ਹੈ। ਕਿਉਂਕਿ ਇਹ 'ਲਾਲ ਬੱਤੀ' ਕਦੇ ਉਨ•ਾਂ ਲਈ ਹਵਾ ਦੇ ਠੰਢੇ ਬੁੱਲੇ ਨਹੀਂ ਲੈ ਕੇ ਆਈ। ਜਦੋਂ 'ਲਾਲ ਬੱਤੀ' ਵਾਲੀ ਗੱਡੀ ਆਈ, ਦੁੱਖ ਲੈ ਕੇ ਹੀ ਆਈ ਹੈ। ਚੋਣਾਂ 'ਚ ਲਾਲ ਬੱਤੀ ਘੁੰਮੀ ਤਾਂ ਨਸ਼ਿਆਂ ਦੇ ਡੱਬੇ ਲੈ ਕੇ ਆਈ। ਜਦੋਂ ਚੋਣਾਂ ਮਗਰੋਂ 'ਲਾਲ ਬੱਤੀ' ਆਉਂਦੀ ਹੈ ਤਾਂ 'ਲਾਰਿਆਂ ਤੇ ਵਾਅਦਿਆਂ' ਦੀ ਪੰਡ ਲੈ ਕੇ ਆਉਂਦੀ ਹੈ। ਇਹੋ ਲਾਲ ਬੱਤੀ ਪਤਾ ਨਹੀਂ ਕਿੰਨੇ ਵਾਰੀ ਰਾਤ ਨੂੰ ਫੁੱਟ ਪਾਥਾਂ 'ਤੇ ਸੌਣ ਵਾਲਿਆਂ ਕੋਲ ਦੀ ਵੀ ਲੰਘੀ ਹੋਵੇਗੀ ਪ੍ਰੰਤੂ ਇਹ ਬੱਤੀ ਕਦੇ ਉਨ•ਾਂ ਦੇ ਦੁੱਖਾਂ ਦੇ ਦਾਰੂ ਨਹੀਂ ਬਣੀ। 'ਲਾਲ ਬੱਤੀ' ਅਕਸਰ ਉਨ•ਾਂ ਜਲ ਘਰਾਂ ਕੋਲ ਦੀ ਵੀ ਗੁਜ਼ਰਦੀ ਹੈ ਜਿਨ•ਾਂ 'ਤੇ ਬੇਕਾਰੀ ਝੱਲਣ ਵਾਲਿਆਂ ਨੂੰ ਚੜ•ਨ ਲਈ ਮਜਬੂਰ ਹੋਣਾ ਪਿਆ। ਜੋ ਕਦੇ ਕੋਠੇ 'ਤੇ ਚੜ•ਨ ਤੋਂ ਡਰਦੇ ਸਨ, ਉਨ•ਾਂ ਨੂੰ ਮਜਬੂਰੀ ਨੇ ਟੈਂਕੀਆਂ 'ਤੇ ਚੜ•ਾ ਦਿੱਤਾ। 'ਲਾਲ ਬੱਤੀ' 'ਚ ਭਲਮਾਣਸੀ ਹੁੰਦੀ ਤਾਂ ਇਹ 'ਲਾਲ ਬੱਤੀ' ਵਾਲੀ ਸਰਕਾਰ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਸਰਵੇ ਕਰਨ 'ਚ ਹੀ ਡੰਗ ਨਾ ਟਪਾਉਂਦੀ। ਇਨ•ਾਂ ਦੇ ਪਰਿਵਾਰਾਂ ਦੀ ਬਾਂਹ ਫੜਦੀ। 'ਲਾਲ ਬੱਤੀ' ਦਾ ਪ੍ਰਤਾਪ ਚੰਗਾ ਹੁੰਦਾ ਤਾਂ ਹਜ਼ਾਰਾਂ ਗਰੀਬ ਲੋਕਾਂ ਨੂੰ ਇਲਾਜ ਖੁਣੋਂ ਆਪਣੇ ਬੱਚਿਆਂ ਨੂੰ ਸੰਗਲ਼ਾਂ ਨਾਲ ਬੰਨ• ਕੇ ਨਾ ਰੱਖਣਾ ਪੈਂਦਾ।
ਲੋਕਾਂ ਨੂੰ ਕੀ ਬਚਾਏਗੀ, ਇਹ ਬੱਤੀ ਤਾਂ ਪੰਜਾਬ ਨੂੰ ਬਚਾ ਨਹੀਂ ਸਕੀ,ਤਾਂਹੀਓਂ ਤਾਂ ਸਰਕਾਰ ਸੰਪਤੀ ਵੇਚਣ ਦੇ ਰਾਹ ਪੈ ਗਈ ਹੈ। 'ਲਾਲ ਬੱਤੀ' ਨੂੰ ਇਹ ਸਿਹਰਾ ਜ਼ਰੂਰ ਜਾਂਦਾ ਕਿ ਉਸ ਨੇ ਨੇਤਾਵਾਂ ਦੀ ਸੰਪਤੀ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ, ਸਗੋਂ ਜਾਦੂ ਦੀ ਛੜੀ ਨਾਲ ਇਸ ਸੰਪਤੀ ਨੂੰ ਕਈ ਗੁਣਾ ਵੀ ਕਰਕੇ ਦਿਖਾਇਆ ਹੈ। ਜਦੋਂ ਦੇਸੀ ਨੇਤਾ ਵਿਦੇਸ਼ੋਂ ਸੈਰ ਕਰਕੇ ਵਾਪਸ ਮੁੜਦੇ ਹਨ, ਉਹ ਲੋਕਾਂ ਨੂੰ ਵਿਦੇਸ਼ੀ ਪ੍ਰਬੰਧਾਂ ਦੀ ਪੈਰ ਪੈਰ 'ਤੇ ਗੱਲ ਸੁਣਾਉਂਦੇ ਹਨ। ਖੁਦ ਬਾਹਰੋਂ ਕੁਝ ਨਹੀਂ ਸਿੱਖ ਕੇ ਆਉਂਦੇ। ਵਿਦੇਸ਼ੀ ਮੁਲਕਾਂ 'ਚ ਮੰਤਰੀ ਵੀ ਆਮ ਵਿਅਕਤੀ ਵਾਂਗੂ ਵਿਚਰਦੇ ਹਨ। ਇੱਥੇ ਰੱਬ ਹੀ ਰਾਖਾ ਹੈ। ਦੱਸਦੇ ਹਨ ਕਿ ਕੈਬਨਿਟ ਵਜ਼ੀਰ ਆਦੇਸਪ੍ਰਤਾਪ ਸਿੰਘ ਕੈਰੋਂ ਵੀ 'ਲਾਲ ਬੱਤੀ' ਤੋਂ ਬਿਨ•ਾਂ ਚੱਲਦੇ ਹਨ।
ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਨੌਜਵਾਨ ਲੀਡਰਾਂ ਨੂੰ ਗੱਡੀ 'ਤੇ 'ਲਾਲ ਬੱਤੀ' ਨਾ ਲਾਉਣ ਦੀ ਨਸੀਹਤ ਦਿੱਤੀ ਹੈ। ਕੇਂਦਰੀ ਮੰਤਰੀ ਜੇ.ਸਿੰਧੀਆਂ ਆਪਣੇ ਹਲਕੇ 'ਚ ਆਪਣੀ ਪ੍ਰਾਈਵੇਟ ਕਾਰ 'ਤੇ ਜਾਂਦੇ ਹਨ। ਕਾਰ ਉਪਰ 'ਲਾਲ ਬੱਤੀ' ਵੀ ਨਹੀਂ ਲਗਾਉਂਦੇ। ਖਾਣਾ ਵੀ ਘਰੋਂ ਡੱਬੇ 'ਚ ਲੈ ਕੇ ਜਾਂਦੇ ਹਨ। ਇਹ 'ਕੱਲੀ ਇਕਹਿਰੀ ਮਿਸਾਲ ਹੈ। ਉਂਝ ਦੇਖਿਆ ਜਾਵੇ ਤਾਂ ਕਾਂਗਰਸੀ ਲੀਡਰਾਂ 'ਚ ਅਕਾਲੀਆਂ ਨਾਲੋਂ ਵੀ ਵੱਧ 'ਲਾਲ ਬੱਤੀ' ਦੀ ਭੁੱਖ ਵਸੀ ਹੋਈ ਹੈ। ਚੋਣਾਂ ਵੇਲੇ 'ਲਾਲ ਬੱਤੀਆਂ' ਵਾਲੇ ਲੋਕਾਂ ਦੇ ਦਾਸ ਹੋਣ ਦਾ ਡਰਾਮਾ ਵੀ ਕਰਦੇ ਹਨ। ਚੋਣ ਕਮਿਸ਼ਨ ਵੀ ਉਨ•ਾਂ ਦਿਨਾਂ 'ਚ 'ਲਾਲ ਬੱਤੀ' ਲੂਹਾ ਦਿੰਦਾ ਹੈ। ਬਾਕੀ ਕਸਰ ਚੋਣ ਨਤੀਜੇ ਕੱਢ ਦਿੰਦੇ ਹਨ। ਪੂਰੇ ਮੁਲਕ 'ਚ 'ਲਾਲ ਬੱਤੀ' ਸਟੇਟਸ ਸਿੰਬਲ ਬਣ ਗਈ ਹੈ। ਪੰਜਾਬ 'ਚ 'ਲਾਲ ਬੱਤੀ' ਕਿਵੇਂ ਨਾ ਕਿਵੇਂ ਚਰਚਾ 'ਚ ਰਹੀ ਹੈ। ਕਿਉਂਕਿ ਇੱਥੇ ਤਾਂ ਪੁਲੀਸ ਵਾਲੇ 'ਲਾਲ ਬੱਤੀ' ਵਾਲੀ ਗੱਡੀ ਚੋਂ ਭੁੱਕੀ ਤੇ ਅਫੀਮਾਂ ਵੀ ਫੜ ਚੁੱਕੇ ਹਨ। ਕਿਲਾ ਰਾਏਪੁਰ ਦੀ ਜਿਮਨੀ ਚੋਣ ਦੇ ਨਤੀਜੇ ਮਗਰੋਂ ਇੱਕ ਲਾਲ ਬੱਤੀ ਵਾਲੇ ਵਿਧਾਇਕ ਦੀ ਗੱਡੀ ਚੋਂ ਅਫ਼ੀਮ ਫੜੀ ਗਈ ਸੀ, ਪਿਛੋਂ ਮਾਮਲਾ ਰਫਾ ਦਫ਼ਾ ਕਰ ਦਿੱਤਾ ਗਿਆ ਸੀ। ਇੱਕ ਪੁਰਾਣੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਿਸ ਗੱਡੀ ਚੋਂ ਭੁੱਕੀ ਫੜੀ ਗਈ ਸੀ, ਉਸ 'ਤੇ ਲਾਲ ਬੱਤੀ ਲੱਗੀ ਹੋਈ ਸੀ।
ਸ਼੍ਰੋਮਣੀ ਕਮੇਟੀ ਦਾ ਇੱਕ ਪੁਰਾਣਾ ਸੀਨੀਅਰ ਨੇਤਾ ਯੂ.ਪੀ 'ਚ ਸੜਕ ਹਾਦਸੇ ਦੀ ਲਪੇਟ 'ਚ ਆ ਗਿਆ ਸੀ। ਉਦੋਂ ਪੁਲੀਸ ਨੇ ਉਸ ਦੀ ਲਾਲ ਬੱਤੀ ਵਾਲੀ ਗੱਡੀ ਚੋਂ ਸ਼ਰਾਬ ਦੀਆਂ ਪੇਟੀਆਂ ਵੀ ਨਾਲ ਬਾਹਰ ਕੱਢੀਆਂ ਸਨ। ਪੰਜਾਬ ਪੁਲੀਸ ਦੇ ਸਲੂਟ ਵੀ ਹਮੇਸ਼ਾ 'ਲਾਲ ਬੱਤੀ' ਨੂੰ ਵੱਜਦੇ ਹਨ। ਕਦੇ ਕਦਾਈਂ ਕੋਈ ਅੜਿੱਕੇ ਵੀ ਆ ਜਾਂਦਾ ਹੈ ਪ੍ਰੰਤੂ ਆਮ ਤੌਰ 'ਤੇ ਪੁਲੀਸ ਅਫਸਰ ਵੀ 'ਲਾਲ ਬੱਤੀ' ਨਾਲ ਪੰਗਾ ਲੈਣ ਦੀ ਜੁਰਅਤ ਨਹੀਂ ਕਰਦੇ। ਕੁਝ ਵੀ ਹੈ, ਪੁਲੀਸ ਅਫਸਰ 'ਨੀਲੀ ਬੱਤੀ' ਵਾਲਿਆਂ ਨੂੰ ਖੰਘਣ ਨਹੀਂ ਦਿੰਦੇ। ਪਿੰਡ ਕੋਟਸ਼ਮੀਰ ਦੇ ਕਲੱਬ ਵਾਲੇ ਮੁੰਡਿਆਂ ਨੇ ਇੱਕ ਐਬੂਲੈਂਸ ਖਰੀਦੀ ਤਾਂ ਜੋ ਮਰੀਜ਼ਾਂ ਦੀ ਮੁਫ਼ਤ 'ਚ ਸੇਵਾ ਕੀਤੀ ਜਾ ਸਕੇ। ਅਣਜਾਣ ਮੁੰਡਿਆਂ ਨੇ ਐਬੂਲੈਂਸ ਉਪਰ 'ਲਾਲ ਬੱਤੀ' ਲਗਾ ਲਈ। ਦੂਸਰੇ ਦਿਨ ਹੀ ਬਠਿੰਡਾ ਪੁਲੀਸ ਨੇ ਚਲਾਣ ਕੱਟ ਦਿੱਤਾ। ਮੁੰਡਿਆਂ ਨੇ ਬਥੇਰੇ ਤਰਲੇ ਪਾਏ ਕਿ ਉਹ ਤਾਂ ਅਣਜਾਣ ਸਨ ਤੇ ਲੋਕ ਸੇਵਾ ਦਾ ਕੰਮ ਹੀ ਤਾਂ ਕਰਦੇ ਹਨ। ਉਨ•ਾਂ ਦੀ ਪੁਲੀਸ ਨੇ ਇੱਕ ਨਾ ਸੁਣੀ। ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਪੁਲੀਸ ਅਫਸਰਾਂ ਦੇ ਬਠਿੰਡਾ ਦੇ ਉਸ ਸਾਬਕਾ ਕਾਨੂੰਨ ਮੰਤਰੀ ਦੀ 'ਲਾਲ ਬੱਤੀ' ਵਾਲੀ ਗੱਡੀ ਕਦੇ ਅੱਖਾਂ 'ਤੇ ਨਹੀਂ ਚੜ•ੀ ਜੋ ਐਸ.ਐਸ.ਪੀ ਦੇ ਦਰਾਂ ਮੂਹਰੇ ਆਪਣੀ ਗੱਡੀ ਖੜੀ ਕਰਦਾ ਹੈ। ਬਠਿੰਡਾ ਜ਼ਿਲੇ• ਦੇ ਉਸ ਹਲਕਾ ਇਨਚਾਰਜ ਦੀ ਗੱਡੀ 'ਤੇ ਲੱਗੀ ਲਾਲ ਬੱਤੀ ਵੀ ਪੁਲੀਸ ਨੂੰ ਕਦੇ ਨਹੀਂ ਰੜਕੀ ਜੋ ਹਲਕਾ ਇਨਚਾਰਜ ਇਸੇ ਗੱਡੀ 'ਤੇ ਅਫਸਰਾਂ ਨਾਲ ਮੀਟਿੰਗਾਂ ਕਰਨ ਜਾਂਦਾ ਹੈ। ਇਸ ਤਰ•ਾਂ ਦੇ ਕਿੰਨੇ ਹੀ ਕੇਸ ਹਨ। ਦੇਖਣਾ ਇਹ ਹੈ ਕਿ 'ਲਾਲ ਬੱਤੀ' ਵਾਲਿਆਂ ਨੂੰ ਕਦੋਂ ਅਕਲ ਆਉਂਦੀ ਹੈ। ਲੋਕ ਉਨ•ਾਂ ਨੂੰ ਗੱਦੀ ਇਕੱਲੀ 'ਲਾਲ ਬੱਤੀ' ਵਾਸਤੇ ਨਹੀਂ ਦਿੰਦੇ ਬਲਕਿ ਉਨ•ਾਂ ਨੂੰ ਫਰਜ਼ ਤੇ ਜਿੰਮੇਵਾਰੀ ਵੀ ਦਿੰਦੇ ਹਨ।
ਅਖੀਰ 'ਚ ਚੰਡੀਗੜ• ਵਾਲੇ ਬਾਬੇ ਦੀ ਵੀ ਸੁਣੋ। 'ਭਗਤਾਂ ਇੱਕ 'ਲਾਲ ਬੱਤੀ' ਤਾਂ ਦੁਆ ਦੇਈਂ', ਚੰਡੀਗੜ• ਦੇ ਇੱਕ ਬਾਬੇ ਨੇ ਉਸ ਵੀ.ਆਈ.ਪੀ ਭਗਤ ਕੋਲ ਆਪਣੀ ਇਹ ਮੰਗ ਰੱਖੀ ਸੀ ਜੋ ਭਗਤ ਖੁਦ ਬਾਬੇ ਤੋਂ ਕੁਝ 'ਮੰਗਣ' ਗਿਆ ਸੀ। ਇਹ ਭਗਤ ਕੋਈ ਐਰਾ ਗ਼ੈਰਾਂ ਨਹੀਂ ਸੀ ਬਲਕਿ ਜੁਡੀਸਰੀ ਦਾ ਇੱਕ ਬਹੁਤ ਵੱਡਾ ਅਫਸਰ ਸੀ। ਇਸ ਵੀ.ਆਈ.ਪੀ ਭਗਤ ਨੇ 'ਚੰਡੀਗੜ• ਵਾਲੇ ਬਾਬੇ' ਦੀ ਬੜੀ ਮਹਿਮਾ ਸੁਣੀ ਸੀ। ਇਹ ਅਫਸਰ ਬੜੀ ਸ਼ਰਧਾ ਤੇ ਆਸ ਨਾਲ 'ਬਾਬੇ ਦੇ ਦਰਾਂ' 'ਤੇ ਜੀਵਨ ਸਫਲਾ ਕਰਨ ਵਾਸਤੇ ਗਿਆ ਸੀ। ਜਦੋਂ ਅੱਗਿਓਂ ਬਾਬੇ ਨੇ ਗੱਡੀ 'ਤੇ ਲਾਉਣ ਵਾਸਤੇ 'ਲਾਲ ਬੱਤੀ' ਮੰਗ ਲਈ ਤਾਂ ਅਫਸਰ ਨੂੰ ਬਾਬਾ 'ਆਪਣੇ' ਵਰਗਾ ਹੀ ਲੱਗਿਆ। ' ਜੋ ਖੁਦ ਮੰਗੀ ਜਾਂਦਾ ਏ, ਉਹ ਮੈਨੂੰ ਕੀ ਦੇਊ' ਇਹ ਸੋਚ ਕੇ ਵੀ.ਆਈ.ਪੀ ਭਗਤ ਵਾਪਸ ਆ ਗਿਆ। ਹਾਲਾਂ ਕਿ ਇਹ ਅਫਸਰ ਖੁਦ ਵੀ 'ਲਾਲ ਬੱਤੀ' ਵਾਲੀ ਗੱਡੀ 'ਚ ਗਿਆ ਸੀ.

This comment has been removed by the author.
ReplyDeletePta nahi eh kad sudharnge
ReplyDelete