....ਅਸੀਂ ਮਰਨਾ ਨਹੀਂ, ਜੀਣਾ ਹੈ।
ਮਾਲਵੇ ਦੇ ਹਰ ਘਰ 'ਚ 'ਕਲਾਵਤੀ'
ਚਰਨਜੀਤ ਭੁੱਲਰ
ਬਠਿੰਡਾ :ਮਾਲਵਾ ਪੰਜਾਬ ਦਾ ਉਹ ਖਿੱਤਾ ਹੈ ਜਿਸ ਦੇ ਤਾਂ ਹਰ ਘਰ 'ਚ ਕਲਾਵਤੀ ਬੈਠੀ ਹੈ। ਬੈਠੀ ਵੀ ਏਨੀ ਸ਼ਾਂਤ ਚਿੱਤ ਹੈ ਕਿ ਉਸਨੂੰ ਹਰ ਦੁੱਖ ਹੁਣ ਛੋਟਾ ਲੱਗਦਾ ਹੈ। ਘਰਾਂ ਦੀ ਬਰਕਤ ਚਲੀ ਗਈ ਹੈ। ਪੈਲੀਆਂ ਵਾਲੇ ਖੇਤਾਂ 'ਚ ਹੀ ਢੇਰ ਹੋ ਗਏ। ਦੇਖਦਿਆਂ ਦੇਖਦਿਆਂ ਆਲ੍ਹਣੇ ਖਿੰਡ ਪੁੰਡ ਗਏ। ਹਰ ਕਲਾਵਤੀ ਸਭ ਕੁਝ ਭੁੱਲ ਸਕਦੀ ਹੈ। ਨਹੀਂ ਭੁੱਲ ਸਕਦੀ ਤਾਂ ਉਹ ਸ਼ਾਹੂਕਾਰ ਦੇ ਗੇੜੇ ਅਤੇ ਬੈਂਕਾਂ ਦੇ ਸੱਥ 'ਚ ਲੱਗੇ ਨਿਲਾਮੀ ਦੇ ਨੋਟਿਸ। ਸ਼ਾਹੂਕਾਰ ਦੀ ਘੁਰਕੀ ਤੇ ਉਪਰੋਂ ਖੇਤ ਹੱਥੋਂ ਨਿਕਲਣ ਦਾ ਡਰ, ਬੱਸ ਇਹੋ ਜਾਨ ਲੈ ਬੈਠੇ ਹਰ ਕਲਾਵਤੀ ਦੇ ਸਿਰ ਦੇ ਸਾਂਈਂ ਦੀ ਜਾਂ ਫਿਰ ਉਸਦੇ ਪੁੱਤ ਦੀ ਜੋ ਬਾਪ ਦੇ ਨਾਲ ਹੀ ਖ਼ੁਦਕਸ਼ੀ ਵਾਲੀ ਡੰਡੀ ਪੈ ਗਿਆ। ਇੱਕ ਨਹੀਂ, ਇੱਥੇ ਤਾਂ ਨਿੱਤ ਦਿਨ ਹਰ ਘਰ ਕਲਾਵਾਤੀ ਇੱਕ ਨਵੀਂ ਜੰਗ ਲੜਦੀ ਹੈ। ਇਹ ਜੰਗ ਸਿਰ ਚੜੇ ਕਰਜ਼ਿਆਂ ਨੂੰ ਉਤਾਰਨ ਦੀ,ਜ਼ਮੀਨਾਂ ਨੂੰ ਬਚਾਉਣ ਦੀ ਜੰਗ,ਹੋਰ ਤਾਂ ਹੋਰ,ਇਹ ਜੰਗ ਸ਼ਿੱਦਤ ਤੇ ਹੌਸਲੇ ਨਾਲ ਘਰਾਂ ਦੇ ਤੀਲਾ ਤੀਲਾ ਹੋਏ ਸੁਪਨਿਆਂ ਨੂੰ ਇਕੱਠਾ ਕਰਨ ਦੀ ਹੈ। ਨੌਜਵਾਨ ਨੇਤਾ ਰਾਹੁਲ ਗਾਂਧੀ ਨੇ ਕੁਝ ਅਰਸਾ ਪਹਿਲਾਂ ਵਿਦਰਭਾ ਦੀ ਕਲਾਵਤੀ ਦੀ ਪਾਰਲੀਮੈਂਟ 'ਚ ਗੱਲ ਕਰਕੇ ਪਹਿਲ ਕਰ ਦਿੱਤੀ ਸੀ। ਅਫਸੋਸ ਇਸ ਗੱਲ ਦਾ ਹੈ ਕਿ ਮਾਲਵੇ ਦੀ ਕਲਾਵਤੀ ਦੇ ਤਾਂ ਆਪਣੇ ਵੀ ਪਰਾਏ ਹੋ ਗਏ ਹਨ।
ਮਾਲਵੇ ਦੀ ਕਲਾਵਾਤੀ ਲਈ ਤਾਂ ਆਪਣੇ ਹੀ ਪਾਰਲੀਮੈਂਟ 'ਚ ਮੂੰਹ ਨਹੀਂ ਖੋਲ ਸਕੇ, ਬਿਗਾਨਿਆਂ 'ਤੇ ਕਾਹਦਾ ਰੋਸਾ। ਦੱਸਣ ਯੋਗ ਹੈ ਕਿ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵਿਦਰਭਾ ਖੇਤਰ ਜਿਥੇ ਸਭ ਤੋਂ ਵੱਧ ਕਿਸਾਨ ਮੰਦਹਾਲੀ ਵਜੋਂ ਖ਼ੁਦਕਸ਼ੀ ਦੇ ਰਾਹ ਪਏ ਹਨ, 'ਚ ਇੱਕ ਵਿਧਵਾ ਔਰਤ ਕਲਾਵਾਤੀ ਦੇ ਘਰ ਫੇਰਾ ਪਾਇਆ ਸੀ। ਕਲਾਵਾਤੀ ਨੇ ਦੁੱਖਾਂ ਦਾ ਹਰ ਪਲ ਰਾਹੁਲ ਗਾਂਧੀ ਨਾਲ ਸਾਂਝਾ ਕੀਤਾ। ਨੌ ਧੀਆਂ ਦੀ ਬਿਰਧ ਮਾਂ ਕਲਾਵਾਤੀ, ਪਤੀ ਵਲੋਂ ਕਰਜ਼ਿਆਂ ਕਾਰਨ ਖ਼ੁਦਕਸ਼ੀ ਕਰਨ ਮਗਰੋਂ ਕਿਵੇਂ ਦੁੱਖਾਂ ਚੋਂ ਹਿੰਮਤ ਨਾਲ ਉਭਰੀ ਤੇ ਕਿਵੇਂ ਆਪਣੇ ਪ੍ਰਵਾਰ ਨੂੰ ਖੜ੍ਹਾ ਕੀਤਾ, ਦੀ ਕਹਾਣੀ ਜਦੋਂ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਸੈਸ਼ਨ 'ਚ ਦੱਸੀ ਸੀ ਤਾਂ ਇੱਕ ਦਫ਼ਾ ਪੂਰੇ ਮੁਲਕ 'ਚ ਕਲਾਵਾਤੀ ਦੀ ਚਰਚਾ ਛਿੜ ਪਈ। ਮਾਲਵੇ ਦੀ ਕਲਾਵਤੀ ਦੀ ਅਵਾਜ਼ ਤਾਂ ਬੱਸ ਏਥੇ ਹੀ ਘਰਾਂ ਦੀਆਂ ਕੱਚੀਆਂ ਕੰਧਾਂ 'ਚ ਹੀ ਕੈਦ ਹੋ ਕੇ ਰਹਿ ਗਈ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀ ਵਿਧਵਾ ਕੁਲਦੀਪ ਕੌਰ ਦੇ ਹਿੱਸੇ ਵੀ ਕਲਾਵਤੀ ਜਿੰਨੇ ਹੀ ਦੁੱਖ ਆਏ ਹਨ। ਪੂਰੇ ਨੌ ਸਾਲ ਪਹਿਲਾਂ ਜਦੋਂ ਪਤੀ ਸਪਰੇਅ ਪੀ ਗਿਆ ਤਾਂ ਉਹ ਇਕੱਲੀ ਹੋ ਗਈ।
38 ਸਾਲ ਦੀ ਕੁਲਦੀਪ ਕੌਰ ਸਾਹਮਣੇ ਦੋ ਨਿਆਣਿਆਂ ਦਾ ਪਾਲਣ ਪੋਸ਼ਣ ਤੇ ਸਿਰ ਖੜ੍ਹਾ ਲੱਖਾਂ ਕਰਜ਼ਾ ਇੱਕ ਚਣੌਤੀ ਤੋਂ ਘੱਟ ਨਹੀਂ ਸੀ। ਬੱਚਿਆਂ ਦੀ ਪੜਾਈ ਤਾਂ ਦੂਰ ਦੀ ਗੱਲ ਸੀ। ਇਸ ਵਿਧਵਾ ਔਰਤ ਨੇ ਘਰ ਦੀ ਚਾਰ ਏਕੜ ਚੋਂ ਦੋ ਏਕੜ ਜ਼ਮੀਨ ਵੇਚੀ ਤੇ ਨਾਲ ਟਰੈਕਟਰ ਵੇਚ ਕੇ ਕਾਫੀ ਕਰਜ਼ਾ ਉਤਾਰ ਦਿੱਤਾ। ਬਾਕੀ ਜ਼ਮੀਨ ਠੇਕੇ 'ਤੇ ਦੇ ਦਿੱਤੀ। ਹੱਥ ਖੱਡੀ ਦਾ ਕੰਮ ਸ਼ੁਰੂ ਕਰ ਲਿਆ। ਮੱਝਾਂ ਦਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਅੱਜ ਨੌ ਸਾਲ ਮਗਰੋਂ ਘਰ ਦੀ ਇਹ ਤਸਵੀਰ ਹੈ ਕਿ ਉਸਦਾ ਲੜਕਾ ਮਨਦੀਪ ਬਾਰਾਂ ਜਮਾਤਾਂ ਪਾਸ ਕਰ ਗਿਆ ਹੈ ਜਦੋਂ ਕਿ ਲੜਕੀ ਅਮਨਦੀਪ ਕੌਰ ਦਸ ਜਮਾਤਾਂ ਪਾਸ ਕਰ ਗਈ ਹੈ। ਥੋੜਾ ਥੋੜਾ ਕਰਕੇ ਸ਼ਾਹੂਕਾਰ ਦਾ ਕਾਫੀ ਕਰਜ਼ਾ ਵੀ ਮੁੜ ਗਿਆ ਹੈ। ਉਸਨੇ ਹੱਥ ਖੱਡੀ ਖਰੀਦੀ ਤੇ ਜ਼ਿੰਦਗੀ ਨਾਲ ਲੜਨ ਦਾ ਫੈਸਲਾ ਕਰ ਲਿਆ। ਦਿਨ ਰਾਤ ਦੀ ਮਿਹਨਤ ਨੇ ਹੀ ਕਾਫੀ ਕੁਝ ਬਦਲ ਦਿੱਤਾ। ਉਹ ਹੱਥ ਖੱਡੀ ਦੇ ਕੰਮ 'ਚ 50 ਰੁਪਏ ਪ੍ਰਤੀ ਚਾਦਰ ਕਮਾਉਂਦੀ ਹੈ। ਜਦੋਂ ਪੁੱਛਿਆ ਕਿ ਹੱਥ ਖੱਡੀ ਦਾ ਕੰਮ ਕਦੋਂ ਸਿੱਖਿਆ ,ਤਾਂ ਇਹੋ ਜੁਆਬ ਮਿਲਿਆ, ਬੱਸ ਵਕਤ ਨੇ ਸਿਖਾ ਦਿੱਤਾ। ਪਿੰਡ ਚੱਠੇਵਾਲਾ ਦੀ ਵਿਧਵਾ ਔਰਤ ਬਲਵਿੰਦਰ ਕੌਰ ਦੀ ਅੱਖ ਦੇ ਹੰਝੇ ਕਦੇ ਮੁੱਕੇ ਹੀ ਨਹੀਂ। ਪਤੀ ਦੀ ਕੁਦਰਤੀ ਮੌਤ ਹੋ ਗਈ ਤੇ ਫਿਰ ਵੱਡਾ ਲੜਕਾ ਮੌਤ ਦੇ ਮੂੰਹ ਚਲਾ ਗਿਆ। ਜਦੋਂ ਦੂਸਰੇ ਨੌਜਵਾਨ ਲੜਕੇ ਦਲਜੀਤ ਸਿੰਘ ਨੇ ਪੰਜ ਸਾਲ ਪਹਿਲਾਂ ਘਰ ਦੀ ਤੰਗੀ ਤੁਰਸ਼ੀ ਤੋਂ ਹਾਰ ਕੇ ਖ਼ੁਦਕਸ਼ੀ ਕਰ ਲਈ ਤਾਂ ਘਰ 'ਤੇ ਮੁਸੀਬਤਾਂ ਦੀ ਝੜੀ ਲੱਗ ਗਈ। ਦਲਜੀਤ ਦੀ ਵਿਧਵਾ ਪਤਨੀ ਰਣਜੀਤ ਕੌਰ ਤੇ ਉਸਦੇ ਦੋ ਬੱਚਿਆਂ ਦੀ ਪਰਵਰਿਸ਼ ਦਾ ਵੱਡਾ ਸੁਆਲ ਬਣ ਗਿਆ। ਬੈਂਕਾਂ ਦੇ ਨਿਲਾਮੀ ਵਾਲੇ ਨੋਟਿਸਾਂ ਨੇ ਹਾਲੇ ਵੀ ਖਹਿੜਾ ਨਹੀਂ ਛੱਡਿਆ।
ਵਿਧਵਾ ਔਰਤ ਬਲਵਿੰਦਰ ਕੌਰ ਭਾਵੇਂ ਸੰਕਟਾਂ ਚੋਂ ਉਭਰ ਤਾਂ ਨਹੀਂ ਸਕੀ ਪ੍ਰੰਤੂ ਉਸਨੇ ਸੂਤ ਅਟੇਰਨ ਦਾ ਕੰਮ ਕਰਕੇ ਪ੍ਰਵਾਰ ਤੋਰਨਾ ਸ਼ੁਰੂ ਕਰ ਦਿੱਤਾ। ਨੂੰਹ ਰਣਜੀਤ ਕੌਰ ਮਿੱਟੀ ਦੇ ਚੁੱਲ੍ਹੇ ਬਣਾਉਣ ਲੱਗ ਪਈ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਇੱਕ ਚੁੱਲ੍ਹੇ ਤੋਂ 25 ਰੁਪਏ ਦੀ ਕਮਾਈ ਹੁੰਦੀ ਹੈ। ਵਿਧਵਾ ਨੂੰਹ ਰਣਜੀਤ ਕੌਰ ਨੇ ਦੱਸਿਆ ਕਿ ਪ੍ਰਵਾਰ ਤਾਂ ਚੱਲ ਪਿਐ ਹੈ। ਬੱਚਿਆਂ ਦੀ ਫੀਸ ਭਰਨ ਜੋਗੇ ਵੀ ਪੈਸੇ ਨਹੀਂ। ਇਨ੍ਹਾਂ ਨੇ ਇਹੋ ਮੰਗ ਰੱਖੀ ਕਿ ਸਰਕਾਰ ਹੋਰ ਨਹੀਂ ਤਾਂ ਸਿਲਾਈ ਮਸ਼ੀਨਾਂ ਦੇ ਹੀ ਦੇਵੇ ਤੇ ਵਿਧਵਾ ਪੈਨਸ਼ਨਾਂ ਲਾ ਦੇਵੇ, ਘੱਟੋ ਘੱਟ ਜ਼ਿੰਦਗੀ ਤਾਂ ਤੁਰੇ। ਮਾਲਵੇ ਦੀ ਖਾਸ ਕਰਕੇ ਕਪਾਹ ਪੱਟੀ ਦੇ ਇਹ ਉਨ੍ਹਾਂ ਘਰਾਂ ਦੀ ਦਾਸਤਾ ਹੈ ਜਿਨ੍ਹਾਂ ਦੇ ਕਮਾਊ ਜੀਅ ਸਿਰ ਚੜੇ ਕਰਜ਼ਿਆਂ ਕਾਰਨ ਜ਼ਿੰਦਗੀ ਨੂੰ ਅਲਵਿਦਾ ਆਖ ਗਏ। ਇਹ ਇਨ੍ਹਾਂ ਵਿਧਵਾ ਔਰਤਾਂ ਦਾ ਸਿਰੜ ਹੈ ਜੋ ਆਖ ਰਹੀਆਂ ਹਨ ਕਿ ਉਨ੍ਹਾਂ ਨੇ ਨਹੀਂ ਮਰਨਾ। ਇਕੱਲੇ ਚੱਠੇਵਾਲਾ 'ਚ ਖ਼ੁਦਕਸ਼ੀ ਦੇ 13 ਕੇਸ ਹਨ। ਹਰ ਪ੍ਰਵਾਰ ਦੀ ਇੱਕੋ ਕਹਾਣੀ ਹੈ। ਨਰਮੇ ਕਪਾਹ ਦੇ ਇੱਕ ਦਹਾਕੇ ਦੇ ਖ਼ਰਾਬੇ ਤੇ ਅਮਰੀਕਨ ਸੁੰਡੀ ਦੇ ਹਮਲੇ ਨੇ ਕਪਾਹ ਬੈਲਟ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਸਨ।
ਪਿੰਡ ਬੁਰਜ ਹਰੀ ਦੀ ਵਿਧਵਾ ਗੁਰਮੇਲ ਕੌਰ ਸਾਹਮਣੇ ਬੱਚਿਆਂ ਦੀ ਪੜਾਈ ਦਾ ਵੱਡਾ ਫਿਕਰ ਹੈ। ਜਦੋਂ ਕਰਜ਼ਾ ਸਿਰ ਚੜ ਗਿਆ ਤੇ ਜਵਾਨ ਧੀਅ ਦੇ ਵਿਆਹ ਦਾ ਚੇਤਾ ਆਇਆ ਤਾਂ ਗੁਰਮੇਲ ਕੌਰ ਦੇ ਪਤੀ ਨੇ ਆਪਣੀ ਜ਼ਿੰਦਗੀ ਦੀ ਲੀਲ੍ਹਾ ਖਤਮ ਕਰ ਲਈ। ਰਿਸ਼ਤੇਦਾਰਾਂ ਦੀ ਮਦਦ ਨਾਲ ਧੀਅ ਬੂਹੇ ਤੋਂ ਤਾਂ ਉੱਠੀ ਪਰ ਉਦੋਂ ਡੋਲੀ ਤੋਰਨ ਵਾਲਾ ਬਾਬਲ ਨਹੀਂ ਸੀ। ਵਿਧਵਾ ਗੁਰਮੇਲ ਕੌਰ ਦੇ ਦੋ ਲੜਕੇ ਹਨ ਜੋ ਅੱਠਵੀਂ ਤੇ ਦਸਵੀਂ 'ਚ ਪੜ੍ਹਦੇ ਹਨ। ਗੁਰਮੇਲ ਕੌਰ ਦੱਸਦੀ ਹੈ ਕਿ ਇੱਕ ਦਿਨ ਬੱਚਿਆਂ ਨੇ ਮੈਨੂੰ ਆਖਿਆ, 'ਮਾਂ ਸਾਨੂੰ ਵੀ ਮਰ ਜਾਣਾ ਚਾਹੀਦਾ ਹੈ, ਅਸੀਂ ਤਾਂ ਚੱਪਲਾਂ ਵੀ ਖਰੀਦ ਨਹੀਂ ਸਕਦੇ।' ਮਾਂ ਨੇ ਢਾਰਸ ਦਿੱਤੀ, ਨਹੀਂ, ਅਸੀਂ ਮਰਨਾ ਨਹੀਂ, ਜੀਣਾ ਹੈ। ਇਹ ਵੱਖਰੀ ਗੱਲ ਹੈ ਕਿ ਬੱਚਿਆਂ ਦੀ ਪ੍ਰੀਖਿਆ ਫੀਸ ਵੀ ਨਹੀਂ ਭਰੀ ਗਈ ਸੀ। ਗੁਰਮੇਲ ਕੌਰ ਦੁੱਧ ਵੇਚ ਕੇ ਘਰ ਚਲਾ ਰਹੀ ਹੈ ਤੇ ਨਰਮੇ ਕਪਾਹ ਦੀ ਸੀਜ਼ਨ ਵਿੱਚ ਮਜ਼ਦੂਰੀ ਵੀ ਕਰਦੀ ਹੈ। ਪਿੰਡ ਬਾਘਾ ਦੀ ਵਿਧਵਾ ਸੁਖਜੀਤ ਕੌਰ ਦੁੱਧ ਵੇਚ ਕੇ ਆਪਣਾ ਗੁਜਾਰਾ ਕਰ ਰਹੀ ਹੈ। ਉਸਦਾ ਪਤੀ ਨਾਇਬ ਸਿੰਘ 24 ਸਤੰਬਰ 2004 ਨੂੰ ਖ਼ੁਦਕਸ਼ੀ ਕਰ ਗਿਆ ਸੀ। ਕਰਜ਼ੇ 'ਚ ਜ਼ਮੀਨ ਵੀ ਵਿਕ ਗਈ। ਉਸਦਾ ਦਿਉਰ ਵੀ ਇਸੇ ਰਾਹ ਚਲਾ ਗਿਆ। ਉਸਨੇ ਹਾਰ ਨਹੀਂ ਮੰਨੀ ਤੇ ਉਹ ਹੁਣ ਆਪਣਾ ਪ੍ਰਵਾਰ ਆਪਣੇ ਬਲਬੂਤੇ ਪਾਲ ਰਹੀ ਹੈ। ਪਿੰਡ ਚੱਠੇਵਾਲਾ ਦੀ ਜਸਪਾਲ ਕੌਰ ਦਾ ਕਿਸਾਨ ਪਤੀ ਜਗਰੂਪ ਸਿੰਘ 4 ਮਈ 2002 ਨੂੰ ਖ਼ੁਦਕਸ਼ੀ ਕਰ ਗਿਆ ਸੀ। ਮਗਰੋਂ 24 ਸਾਲਾਂ ਦਿਉਰ ਕੁਲਬੀਰ ਸਿੰਘ ਨੇ ਵੀ ਫਾਹਾ ਲੈ ਲਿਆ। ਸੱਸ ਮੁਖਤਿਆਰ ਕੌਰ ਨੂੰ ਦੁੱਖਾਂ ਨੇ ਪਾਗਲ ਬਣਾ ਦਿੱਤਾ ਤੇ ਉਹ ਵੀ ਜਹਾਨੋਂ ਚਲੀ ਗਈ। ਸਹੁਰੇ ਜੀਤ ਸਿੰਘ ਨੂੰ ਅਧਰੰਗ ਨੇ ਖਾ ਲਿਆ। ਵਿਧਵਾ ਜਸਪਾਲ ਕੌਰ ਸਿਲਾਈ ਮਸ਼ੀਨ ਸਹਾਰੇ ਜ਼ਿੰਦਗੀ ਕੱਟ ਰਹੀ ਹੈ।
ਹਜ਼ਾਰਾਂ ਇਸ ਤਰ੍ਹਾਂ ਦੀਆਂ ਵਿਧਵਾ ਔਰਤਾਂ ਹਨ ਜਿਨ੍ਹਾਂ ਦੀ ਉਮਰ ਨਾਲੋਂ ਵੱਡੇ ਦੁੱਖ ਹਨ। ਇਨ੍ਹਾਂ ਦੁੱਖਾਂ 'ਤੇ ਹੀ ਕਰਨ ਵਾਲੇ ਤਾਂ ਕਾਫੀ ਸਮੇਂ ਤੋਂ ਸਿਆਸਤ ਹੀ ਕਰੀ ਜਾਂਦੇ ਹਨ।

No comments:
Post a Comment