ਵਾਲ ਵਾਲ ਬਚੇ ਸੁਖਬੀਰ ਬਾਦਲ
ਚਰਨਜੀਤ ਭੁੱਲਰ
ਬਠਿੰਡਾ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਾਲ ਵਾਲ ਬਚ ਗਏ ਹਨ। ਕੱਚਾ ਹੈਲੀਪੈਡ ਇੱਕ ਵੱਡੇ ਹਾਦਸੇ ਦੀ ਵਜ੍ਹਾ ਬਣ ਜਾਣਾ ਸੀ। ਪਾਇਲਟ ਨੇ ਮੌਕੇ 'ਤੇ ਹੁਸ਼ਿਆਰੀ ਵਰਤੀ ਤੇ ਚੌਪਰ ਨੂੰ ਮੌਕੇ 'ਤੇ ਦੂਸਰੀ ਥਾਂ ਉਤਾਰ ਲਿਆ। ਜ਼ਿਲ੍ਹਾ ਮੁਕਤਸਰ ਦੇ ਪਿੰਡ ਕਾਉਣੀ 'ਚ ਪਿਛਲੇ ਦਿਨ੍ਹੀ ਚੌਪਰ ਹਾਦਸੇ ਦਾ ਸ਼ਿਕਾਰ ਹੋਣੋ ਮਸਾਂ ਹੀ ਬਚਿਆ। ਪੰਜਾਬ ਸਰਕਾਰ ਨੇ ਮਾਮਲੇ ਨੂੰ ਨਾਲੋਂ ਨਾਲ ਜੱਗ ਜ਼ਾਹਰ ਹੋਣ ਤੋਂ ਵੀ ਬਚਾ ਲਿਆ। ਪਹਿਲੀ ਦਫ਼ਾ ਨਹੀਂ ਕਿ ਅਣਗਹਿਲੀ ਕਾਰਨ ਇੱਕ ਹਾਦਸਾ ਟਲਿਆ ਹੈ। ਪਹਿਲਾਂ ਵੀ ਇਸ ਤਰ੍ਹਾਂ ਕਈ ਦਫ਼ਾ ਹੋ ਚੁੱਕਾ ਹੈ। ਪਿਛਲੀ ਵਜ਼ਾਰਤ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮਸਾਂ ਹੀ ਬਚੇ ਸਨ। ਉਦੋਂ ਜ਼ਿਲ੍ਹਾ ਗੁਰਦਾਸਪੁਰ 'ਚ ਲੈਡਿੰਗ ਸਮੇਂ ਹੈਲੀਕਾਪਟਰ ਬਿਜਲੀ ਦੀਆਂ ਤਾਰਾਂ 'ਚ ਉਲਝ ਗਿਆ ਸੀ। ਮੋਹਾਲੀ 'ਚ ਵੀ ਸਰਕਾਰੀ ਹੈਲੀਕਾਪਟਰ ਦਸੰਬਰ 2010 'ਚ ਹਾਦਸਾ ਗ੍ਰਸਤ ਹੋ ਗਿਆ ਸੀ। ਇਸ ਹੈਲੀਕਾਪਟਰ 'ਚ ਸਥਾਨਿਕ ਸਰਕਾਰਾਂ ਵਾਰੇ ਮੰਤਰੀ ਮਨੋਰੰਜਨ ਕਾਲੀਆਂ ਨੇ ਜਾਣਾ ਸੀ ਤੇ ਉਸ ਤੋਂ ਕੁਝ ਪਲ ਪਹਿਲਾਂ ਹੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਉਸ ਤੋਂ ਪਹਿਲਾਂ ਲੁਧਿਆਣਾ 'ਚ ਸਰਕਾਰੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ 'ਚ ਪਾਇਲਟ ਅਤੇ ਕੋ ਪਾਇਲਟ ਦੀ ਜਾਨ ਚਲੀ ਗਈ ਸੀ। ਉਸ ਹਾਦਸੇ ਦੀ ਜਾਂਚ ਰਿਪੋਰਟ ਅੱਜ ਤੱਕ ਸਾਹਮਣੇ ਨਹੀਂ ਆ ਸਕੀ ਹੈ। ਗ੍ਰਹਿ ਵਿਭਾਗ ਪੰਜਾਬ ਵਲੋਂ ਭਾਵੇਂ ਹੈਲੀਪੈਡ ਬਣਾਏ ਜਾਣ ਸਬੰਧੀ ਪੱਤਰ ਲਿਖੇ ਜਾਂਦੇ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਪੱਤਰਾਂ 'ਤੇ ਫੁੱਲ ਚੜ੍ਹਾਉਣ ਤੋਂ ਕਈ ਦਫ਼ਾ ਬੇਵੱਸ ਹੋ ਜਾਂਦੇ ਹਨ। ਗ੍ਰਹਿ ਮੰਤਰਾਲੇ ਨੇ ਜੋ ਹੁਣ 'ਗੁਪਤ ਪੱਤਰ' ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤਾ ਹੈ, ਉਸ ਤੋਂ ਪਤਾ ਲੱਗਾ ਹੈ ਕਿ ਹੈਲੀਕਾਪਟਰ ਇੱਕ ਦਫ਼ਾ ਫਿਰ ਹਾਦਸਾ ਗ੍ਰਸਤ ਹੋਣ ਤੋਂ ਬਚ ਗਿਆ ਹੈ ਜਿਸ 'ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਵਾਰ ਸਨ।
ਗ੍ਰਹਿ ਵਿਭਾਗ ਪੰਜਾਬ ਵਲੋਂ ਇਸ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਪਿੰਡ ਕਾਉਣੀ 'ਚ ਨਿਰਧਾਰਤ ਕੱਚੇ ਹੈਲੀਪੈਡ 'ਤੇ ਉਤਰ ਹੀ ਨਹੀਂ ਸਕਿਆ। ਨਤੀਜੇ ਵਜੋਂ ਹੈਲੀਕਾਪਟਰ ਉਸ ਜਗ੍ਹਾਂ 'ਤੇ ਉਤਾਰਨਾ ਪਿਆ ਜੋ ਕਿ ਸੁਰੱਖਿਅਤ ਨਹੀਂ ਸੀ। ਇਹ ਕੋਤਾਹੀ ਹੁਣ ਸਾਹਮਣੇ ਆਈ ਹੈ ਜੋ ਕਿ ਵੀ.ਆਈ.ਪੀਜ਼ ਲਈ ਜਾਨਲੇਵਾ ਬਣ ਸਕਦੀ ਸੀ। ਗ੍ਰਹਿ ਵਿਭਾਗ ਪੰਜਾਬ ਨੇ ਮਾਲਵਾ ਖ਼ਿੱਤੇ ਦੇ ਡਿਪਟੀ ਕਮਿਸ਼ਨਰਾਂ ਨੂੰ 4 ਮਾਰਚ 2011 ਨੂੰ ਮੀਮੋ ਨੰਬਰ 2/12/2011/1 ਗ 4/768 ਤਹਿਤ ਪੱਤਰ ਲਿਖ ਕੇ ਖਿਚਾਈ ਕੀਤੀ ਹੈ। ਵਿÎਭਾਗ ਨੇ ਸਾਫ ਲਿਖਿਆ ਹੈ ਕਿ ਹੈਲੀਪੈਡ ਬਣਾਉਣ ਲਈ ਨਿਰਧਾਰਤ ਨਿਯਮਾਂ ਨੂੰ ਲਾਗੂ ਕੀਤਾ ਜਾਵੇ ਅਤੇ ਇਸ 'ਚ ਕੋਈ ਕੋਤਾਹੀ ਨਾ ਵਰਤੀ ਜਾਵੇ। ਆਖਿਆ ਗਿਆ ਹੈ ਕਿ ਜਦੋਂ ਨਿਯਮਾਂ ਅਨੁਸਾਰ ਹੈਲੀਪੈਡ ਨਹੀਂ ਬਣਾਇਆ ਜਾਂਦਾ ਤਾਂ ਉਸ ਵਕਤ ਕੋਈ ਵੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਸੂਤਰ ਆਖਦੇ ਹਨ ਕਿ ਹੈਲੀਕਾਪਟਰ ਦੀ ਲੈਡਿੰਗ ਲਈ 'ਕੱਚੇ ਹੈਲੀਪੈਡ' ਖ਼ਤਰੇ ਤੋਂ ਖਾਲੀ ਨਹੀਂ ਹਨ। ਕਾਹਲੀ 'ਚ ਬਣਾਏ ਹੈਲੀਪੈਡ ਵੀ.ਆਈ.ਪੀਜ਼ ਦੀ ਜਾਨ ਲਈ ਖਤਰਾ ਬਣ ਸਕਦੇ ਹਨ। ਅਚਾਨਕ ਪ੍ਰੋਗਰਾਮ ਬਣਨ 'ਤੇ 'ਹੈਲੀਪੈਡ' ਤਿਆਰ ਕਰਨ 'ਚ ਕੋਤਾਹੀ ਹੋਣ ਲੱਗੀ ਹੈ। ਮਾਲਵਾ ਖ਼ਿੱਤੇ 'ਚ ਕਈ ਦਫ਼ਾ ਏਦਾਂ ਹੋਇਆ ਹੈ ਕਿ ਐਨ ਮੌਕੇ 'ਤੇ ਪ੍ਰੋਗਰਾਮ 'ਚ ਤਬਦੀਲੀ ਹੋ ਜਾਂਦੀ ਹੈ। ਮੌਕੇ 'ਤੇ ਫੈਸਲਾ ਹੋਣ ਕਰਕੇ ਪ੍ਰਸ਼ਾਸਨ ਕਾਹਲ ਕਾਹਲ 'ਚ ਹੈਲੀਪੈਡ ਤਿਆਰ ਕਰਦਾ ਹੈ। ਦੱਸਣ ਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮਾਲਵਾ ਪੱਟੀ 'ਚ ਜਿਆਦਾ ਗੇੜੇ ਰਹਿੰਦੇ ਹਨ। ਇੱਥੋਂ ਤੱਕ ਕਿ ਉਹ ਜਿਆਦਾ ਤਰਜ਼ੀਹ ਹਵਾਈ ਸਫ਼ਰ ਨੂੰ ਹੀ ਦਿੰਦੇ ਹਨ। ਜ਼ਿਲ੍ਹਾ ਬਠਿੰਡਾ ਦੇ ਤਾਂ ਦਰਜਨਾਂ ਪਿੰਡ ਅਜਿਹੇ ਹਨ ਜਿਨ੍ਹਾਂ 'ਚ ਹੈਲੀਪੈਡ ਬਣ ਚੁੱਕੇ ਹਨ। ਕਈ ਦਫ਼ਾ ਅਚਾਨਕ ਪ੍ਰੋਗਰਾਮ ਬਣਨ 'ਤੇ ਪ੍ਰਸ਼ਾਸਨ ਵਲੋਂ ਮੌਕੇ 'ਤੇ ਹੀ ਹੈਲੀਪੈਡ ਬਣਾਇਆ ਜਾਂਦਾ ਹੈ ਜਿਸ 'ਚ ਕੋਈ ਨਾ ਕੋਈ ਖਾਮੀ ਰਹਿਣ ਦਾ ਡਰ ਬਣਿਆ ਰਹਿੰਦਾ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕਾਲਝਰਾਨੀ ਤਾਂ ਇੱਕ ਪੱਕਾ ਹੈਲੀਪੈਡ ਹੀ ਬਣਿਆ ਹੋਇਆ ਹੈ ਕਿਉਂਕਿ ਜਦੋਂ ਵੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਪਿੰਡ ਬਾਦਲ ਜਾਂਦੇ ਹਨ ਤਾਂ ਹੈਲੀਕਾਪਟਰ ਪਿੰਡ ਕਾਲਝਰਾਨੀ ਦੇ ਹੈਲੀਪੈਡ 'ਤੇ ਹੀ ਉੱਤਰਦਾ ਹੈ। ਮੁੱਖ ਮੰਤਰੀ ਦੇ ਐਸ.ਪੀ (ਸਕਿਊਰਿਟੀ) ਗੁਰਪ੍ਰੀਤ ਸਿੰਘ ਨੇ 17 ਫਰਵਰੀ 2011 ਨੂੰ ਹੀ 11.30 ਵਜੇ ਇੰਸਪੈਕਟਰ ਜਨਰਲ ਆਫ਼ ਪੁਲੀਸ ਕਮ ਡਾਇਰੈਕਟਰ, ਸਪੈਸ਼ਲ ਸਕਿਊਰਿਟੀ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਕਾਉਣੀ 'ਚ ਸਕੂਲ ਦੇ ਦੌਰੇ ਸਮੇਂ ਚੌਪਰ ਨਿਰਧਾਰਤ ਹੈਲੀਪੈਡ 'ਤੇ ਮਿੱਟੀ ਹੋਣ ਕਰਕੇ ਉਤਰ ਨਹੀਂ ਸਕਿਆ ਜਿਸ ਕਰਕੇ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਜਿਸ ਦਾਣਾ ਮੰਡੀ 'ਚ ਹੈਲੀਕਾਪਟਰ ਉਤਾਰਨਾ ਪਿਆ,ਉਸ ਜਗ੍ਹਾਂ ਸੁਰੱਖਿਅਤ ਨਹੀਂ ਸੀ। ਹੈਲੀਪੈਡ 'ਤੇ ਧੂੜ ਉੱਡ ਰਹੀ ਸੀ ਅਤੇ ਪਾਣੀ ਦੇ ਛਿੜਕਾਓ ਨਾਲ ਹੈਲੀਪੈਡ ਨੂੰ ਪਕਾਇਆ ਨਹੀਂ ਹੋਇਆ ਸੀ।
ਸਪੈਸ਼ਲ ਸਕਿਊਰਿਟੀ ਦੇ ਡਾਇਰੈਕਟਰ ਵਲੋਂ1 ਮਾਰਚ 2011 ਨੂੰ ਪੱਤਰ ਨੰਬਰ 157/ਆਰ/ਡਾਇਰੈਕਟਰ/ ਐਸ.ਐਸ.ਪੀ ਨੇ ਗ੍ਰਹਿ ਵਿਭਾਗ ਪੰਜਾਬ ਨੂੰ ਲਿਖਿਆ ਕਿ ਇਹ ਇੱਕ ਵੱਡੀ ਕੋਤਾਹੀ ਸੀ ਅਤੇ ਭਵਿੱਖ 'ਚ ਇਸ ਨੂੰ ਰੋਕਣ ਵਾਸਤੇ ਨਿਸ਼ਚਿਤ ਨਿਯਮਾਂ ਅਨੁਸਾਰ ਹੀ ਹੈਲੀਪੈਡ ਬਣਾਏ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਟਾਲਿਆ ਜਾ ਸਕੇ। ਗ੍ਰਹਿ ਵਿਭਾਗ ਵਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਗਿਆ ਹੈ ਕਿਉਂਕਿ ਇਸ ਜ਼ਿਲ੍ਹੇ 'ਚ ਸਭ ਤੋਂ ਜਿਆਦਾ ਦੌਰੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਹੁੰਦੇ ਹਨ। ਦੱਸਣ ਯੋਗ ਹੈ ਕਿ ਪਿਛਲੇ ਮਹੀਨਿਆਂ 'ਚ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਬਠਿੰਡਾ ਜ਼ਿਲ੍ਹੇ ਦਾ ਦੌਰਾ ਸੀ ਅਤੇ ਉਨ੍ਹਾਂ ਦਾ ਹੈਲੀਕਾਪਟਰ ਪਿੰਡ ਕਾਲਝਰਾਨੀ ਦੇ ਹੈਲੀਪੈਡ 'ਤੇ ਉੱਤਰਨਾ ਸੀ ਪ੍ਰੰਤੂ ਮੌਕੇ 'ਤੇ ਹੀ ਹੈਲੀਕਾਪਟਰ ਪਿੰਡ ਘੁੱਦਾ 'ਚ ਉਤਾਰਨ ਦਾ ਪ੍ਰੋਗਰਾਮ ਬਣ ਗਿਆ ਸੀ। ਭਾਵੇਂ ਉਹ ਜਗਾ ਪੱਕੀ ਸੀ ਪ੍ਰੰਤੂ ਇੱਕ ਦਫ਼ਾ ਪ੍ਰਸ਼ਾਸਨ ਲਈ ਮੁਸ਼ਕਲ ਖੜ੍ਹੀ ਹੋ ਗਈ ਸੀ। ਪ੍ਰਸ਼ਾਸਨ ਮੌਕੇ 'ਤੇ ਆਰਜ਼ੀ ਪਖਾਨੇ ਦਾ ਪ੍ਰਬੰਧ ਨਹੀਂ ਕਰ ਸਕਿਆ ਸੀ। ਮੁੱਖ ਮੰਤਰੀ ਦੇ ਜਦੋਂ ਪਖਾਨੇ ਵਾਰੇ ਪੁੱਛਿਆ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰ੍ਹਾਂ ਦੀ ਪੈ ਗਈ ਸੀ। ਆਖਰ ਨੇੜੇ ਵਾਲੀ ਖੁੱਲ੍ਹੀ ਥਾਂ ਨੂੰ ਹੀ ਮੁੱਖ ਮੰਤਰੀ ਨੇ ਪਖਾਨਾ ਸਮਝ ਲਿਆ ਸੀ। ਪ੍ਰਸ਼ਾਸਨ ਨੂੰ ਅਜਿਹੇ ਕਈ ਮੌਕਿਆਂ 'ਤੇ ਮੁਸ਼ਕਲ ਬਣ ਜਾਂਦੀ ਅਤੇ ਖਾਸ ਕਰਕੇ ਪਿੰਡਾਂ ਦੇ ਦੌਰਿਆਂ ਸਮੇਂ ਮੁਸ਼ਕਲ ਬਣਦੀ ਹੈ। ਹੁਣ ਅਸੈਂਬਲੀ ਚੋਣਾਂ ਨੇੜੇ ਹਨ ਜਿਸ ਕਰਕੇ ਗ੍ਰਹਿ ਮੰਤਰਾਲੇ ਨੇ ਹੁਣ ਤੋਂ ਹੀ ਚੁਸਤੀ ਫੜ ਲਈ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਹੈਲੀਪੈਡ ਨਿਯਮਾਂ ਅਨੁਸਾਰ ਹੀ ਤਿਆਰ ਕਰਾਏ ਜਾਣ ਤਾਂ ਜੋ ਵੀ.ਆਈ.ਪੀਜ਼ ਲਈ ਕੋਈ ਖਤਰਾ ਨਾ ਖੜ੍ਹਾ ਹੋਵੇ।
ਹੈਲੀਪੈਡ ਤਿਆਰ ਕਰਨ ਲਈ 'ਵਗਾਰ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲੀਪੈਡ 'ਵਗਾਰ' 'ਚ ਤਿਆਰ ਕਰਾਏ ਜਾਂਦੇ ਹਨ। ਪੰਜਾਬ ਸਰਕਾਰ ਤਰਫ਼ੋਂ ਹੈਲੀਪੈਡ ਤਿਆਰ ਕਰਨ ਵਾਸਤੇ ਕੋਈ ਫੰਡ ਵਗੈਰਾ ਨਹੀਂ ਦਿੱਤਾ ਜਾਂਦਾ ਹੈ। ਲੋਕ ਨਿਰਮਾਣ ਵਿਭਾਗ ਵਲੋਂ 'ਹੈਲੀਪੈਡ' ਤਿਆਰ ਕਰਾਏ ਜਾਂਦੇ ਹਨ ਅਤੇ ਡਿਪਟੀ ਕਮਿਸ਼ਨਰ ਵਲੋਂ ਇਹ ਜਿੰਮੇਵਾਰੀ ਇਸੇ ਮਹਿਕਮੇ ਦੇ ਸਿਰ ਪਾਈ ਜਾਂਦੀ ਹੈ। ਲੋਕ ਨਿਰਮਾਣ ਵਿਭਾਗ ਕੋਲ ਅਜਿਹਾ ਕੋਈ ਫੰਡ ਨਹੀਂ ਜੋ ਹੈਲੀਪੈਡ 'ਤੇ ਖ਼ਰਚਿਆ ਜਾ ਸਕੇ। ਚੋਣ ਜ਼ਾਬਤੇ ਦੌਰਾਨ ਜੋ ਹੈਲੀਪੈਡ ਮਹਿਕਮਾ ਤਿਆਰ ਕਰਦਾ ਹੈ, ਉਸ ਦੀ ਰਾਸ਼ੀ ਤਾਂ ਵਸੂਲ ਕਰ ਲੈਂਦਾ ਹੈ। ਸੂਤਰ ਦੱਸਦੇ ਹਨ ਕਿ ਹੁਣ ਜੋ ਹੈਲੀਪੈਡ ਮਹਿਕਮੇ ਵਲੋਂ ਤਿਆਰ ਕਰਾਏ ਜਾਂਦੇ ਹਨ, ਉਸ ਦੀ 'ਵਗਾਰ' ਠੇਕੇਦਾਰ ਨੂੰ ਪਾਈ ਜਾਂਦੀ ਹੈ।

No comments:
Post a Comment