ਤਾਇਆ ਭਤੀਜਾ 'ਵੱਟੋ ਵੱਟ'
ਚਰਨਜੀਤ ਭੁੱਲਰ
ਬਠਿੰਡਾ : ਤਾਏ ਭਤੀਜੇ ਦੀ ਸੁਰ ਤਾਂ ਇੱਕੋ ਹੀ ਹੈ। ਭੋਰਾ ਫਰਕ ਨਹੀਂ ਹੈ। ਤਾਇਆ ਚੌਥੀ ਵਾਰ ਮੁੱਖ ਮੰਤਰੀ ਬਣਿਆ ਹੈ। ਭਤੀਜਾ ਚੌਥੀ ਦਫਾ ਵਿਧਾਇਕ। ਢਿੱਡ ਦਾ ਭੇਤ ਦੋਹੇ ਨਹੀਂ ਦਿੰਦੇ। ਤਾਇਆ ਚੋਣਾਂ ਵੇਲੇ ਘਰੋਂ ਘਰੀ ਹੋ ਜਾਂਦੈ। ਭਤੀਜਾ ਪਿੰਡੋਂ ਪਿੰਡੋਂ ਹੋਇਆ ਫਿਰਦਾ ਹੈ। ਤਾਇਆ ਮੁੜ ਘਿੜ ਕੇਂਦਰ 'ਤੇ ਸੂਈ ਰੱਖਦਾ ਹੈ ਤਾਂ ਭਤੀਜੇ ਨੇ 'ਪੰਜਾਬ' ਦੀ ਰੱਟ ਲਾਈ ਹੋਈ ਹੈ। ਮਿਹਨਤੀ ਵੀ ਦੋਵੇਂ ਸਿਰੇ ਦੇ ਨੇ। ਨਾ ਦਿਨ ਦਾ ਪਤਾ ਤੇ ਨਾ ਰਾਤ ਦਾ। ਕੋਈ ਕੁਝ ਮਰਜ਼ੀ ਕਹੀ ਜਾਵੇ, ਦੋਹੇ ਪ੍ਰਵਾਹ ਨਹੀਂ ਕਰਦੇ। ਗੱਲ ਕੋਈ ਕੇਂਦਰ ਦੀ ਕਰੇ ਤੇ ਚਾਹੇ ਪੰਜਾਬ ਦੀ, ਮਸਲਾ ਕੁਰਸੀ ਦਾ ਹੈ। ਤਾਏ ਨੂੰ 'ਲੰਬੀ ਮੋਹ' ਰਿਹਾ ਹੈ ਤਾਂ ਭਤੀਜੇ ਨੂੰ 'ਗਿੱਦੜਬਹਾ' ਦਾ। 'ਆਪਣਿਆ' ਨੂੰ ਦੋਹੇ ਹੱਥੀ ਵੰਡਣ 'ਚ ਦੋਹਾਂ ਦੀ ਕੋਈ ਰੀਸ ਨਹੀਂ। ਇੱਕੋ ਵੱਡਾ ਵਖਰੇਵਾਂ ਹੈ। ਤਾਇਆ ਸਮੁੰਦਰ ਪੀ ਜਾਂਦਾ ਹੈ। ਭਤੀਜੇ 'ਚ ਆਪਣੀ 'ਅਲੋਚਨਾ' ਦੇ ਦੋ ਘੁੱਟ ਪੀਣ ਦਾ ਮਾਦਾ ਨਹੀਂ। ਰੋਸੇ ਲੱਖ ਹੋਣ, ਤਾਇਆ ਭਤੀਜਾ ਘਰ ਦੀ ਗੱਲ ਬਾਹਰ ਨਹੀਂ ਕੱਢਦੇ। ਭਤੀਜਾ ਕਰੁਪਸ਼ਨ ਦੀ ਗੱਲ ਤਾਂ ਕਰਨੀ ਭੁੱਲਦਾ ਨਹੀਂ। 'ਬਾਦਲ ਪ੍ਰਵਾਰ' ਦੀ ਗੱਲ ਤੱਕ ਨਹੀਂ ਛੇੜਦਾ। ਤਾਏੇ ਨੇ ਹਕੂਮਤ ਕਰ ਕਰ ਕੇ ਚਾਅ ਪੂਰੇ ਕੀਤੇ ਨੇ। ਭਤੀਜੇ ਦੀ ਅੱਖ ਵੀ ਤਾਏ ਵਾਲੀ ਕੁਰਸੀ 'ਤੇ ਹੈ। ਸਵਾਰਥ ਦੇ ਜ਼ਮਾਨੇ 'ਚ ਐਵੇਂ ਭਲਾ ਕੌਣ ਯਾਦ ਕਰਦਾ ਹੈ ਸ਼ਹੀਦਾਂ ਨੂੰ । ਉਨ•ਾਂ ਦੀ ਵਿਰਾਸਤ ਨੂੰ । ਗੱਦੀ ਲਈ ਤਾਇਆ ਆਟਾ ਦਾਲ ਵੰਡੀ ਜਾਂਦੈ । ਭਤੀਜਾ ਸ਼ਹੀਦਾਂ ਦੇ ਸੁਪਨੇ ਲੋਕਾਂ ਨੂੰ ਚੇਤਾ ਕਰਾ ਰਿਹਾ ਹੈ।
ਆਓ ਤਾਏ ਭਤੀਜਾ ਦਾ 'ਪੰਜਾਬ ਮੋਹ' ਦੇਖਦੇ ਹਾਂ। ਨਮੂਨੇ ਵਜੋਂ ਮੁੱਖ ਮੰਤਰੀ ਬੰਧਨ ਮੁਕਤ ਫੰਡ ਦੀ ਗੱਲ ਕਰਦੇ ਹਾਂ। ਤਾਏ ਦਾ 'ਪੰਜਾਬ ਮੋਹ' ਹੁੰਦਾ ਤਾਂ ਫੰਡ ਇੱਕੋ ਤੱਕੜੀ ਤੁਲਦੇ। ਮੋਹ ਲੰਬੀ ਦਾ ਟਿਕਣ ਨਹੀਂ ਦਿੰਦਾ। ਜਾਂ ਕਹਿ ਲਓ ਵੋਟਾਂ ਦੇ ਝੱਬ ਨੇ ਮੱਤ ਮਾਰ ਰੱਖੀ ਹੈ। ਤੱਕੜੀ ਭਤੀਜੇ ਨੇ ਤਾਏ ਵਾਲੀ ਹੀ ਫੜ•ੀ ਹੋਈ ਹੈ। ਲੰਘੇ 40 ਮਹੀਨਿਆਂ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 'ਮੁੱਖ ਮੰਤਰੀ ਬੰਧਨ ਮੁਕਤ ਫੰਡ' ਚੋਂ ਪੰਜਾਬ ਭਰ 'ਚ 37.71 ਕਰੋੜ ਰੁਪਏ ਵੰਡੇ ਗਏ ਹਨ। ਇਹ ਕਾਣੀ ਵੰਡ ਹੈ ਕਿ ਮੁੱਖ ਮੰਤਰੀ ਵਲੋਂ ਆਪਣੇ ਜੱਦੀ ਹਲਕੇ ਲੰਬੀ 'ਚ ਇਨ•ਾਂ ਫੰਡਾਂ ਚੋਂ 21.85 ਕਰੋੜ ਰੁਪਏ ਵੰਡੇ ਗਏ ਹਨ। ਅਗਰ ਉਨ•ਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕਾ ਬਠਿੰਡਾ ਨੂੰ ਇਸ 'ਚ ਸ਼ਾਮਲ ਕਰ ਲਈਏ ਤਾਂ ਇਹ ਫੰਡ 24.54 ਕਰੋੜ ਰੁਪਏ ਬਣ ਜਾਂਦੇ ਹਨ। ਸਾਫ ਹੈ ਕਿ ਮੁੱਖ ਮੰਤਰੀ ਵਲੋਂ ਬਾਕੀ ਪੰਜਾਬ ਨੂੰ ਕੇਵਲ 15.86 ਕਰੋੜ ਰੁਪਏ ਵੰਡੇ ਜਦੋਂ ਕਿ ਆਪਣੇ ਅਤੇ ਆਪਣੀ ਨੂੰਹ ਦੇ ਹਲਕੇ 'ਚ 24.54 ਕਰੋੜ ਵੰਡ ਦਿੱਤੇ। ਬੰਧਨ ਮੁਕਤ ਫੰਡਾਂ ਚੋਂ ਇਕੱਲੇ ਲੰਬੀ ਹਲਕੇ ਨੂੰ 58 ਫੀਸਦੀ ਫੰਡ ਵੰਡੇ ਗਏ ਹਨ ਜਦੋਂ ਕਿ ਬਾਕੀ ਹਰ ਅਸੈਂਬਲੀ ਹਲਕੇ ਨੂੰ ਔਸਤਨ 13.67 ਲੱਖ ਰੁਪਏ ਦਿੱਤੇ ਗਏ ਹਨ। ਕੀ ਮੁੱਖ ਮੰਤਰੀ ਪੰਜਾਬ ਦੱਸਣਗੇ ਕਿ ਬਾਕੀ ਹਲਕਿਆਂ ਦੀ ਕੀ ਕਸੂਰ ਹੈ।
ਇਸ ਦਾ ਜੁਆਬ ਮੁੱਖ ਮੰਤਰੀ ਕੋਲ ਵੀ ਨਹੀਂ ਅਤੇ ਉਨ•ਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਕੋਲ ਵੀ ਨਹੀਂ ਹੈ ਜਿਨ•ਾਂ ਨੇ ਇਸ ਮਾਮਲੇ 'ਚ ਤਾਏ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਦੋਂ ਉਹ ਵਿੱਤ ਮੰਤਰੀ ਸਨ ਤਾਂ ਉਨ•ਾਂ ਨੇ ਪੰਜਾਬ 'ਚ ਬੰਧਨ ਮੁਕਤ ਫੰਡਾਂ ਚੋਂ 13.10 ਕਰੋੜ ਰੁਪਏ ਦੀ ਰਾਸ਼ੀ ਵੰਡੀ। ਏਡੀ ਵੱਡੀ ਰਾਸ਼ੀ ਚੋਂ ਪੰਜਾਬ ਦੇ ਹਿੱਸੇ ਤਾਂ ਕੇਵਲ 95.50 ਲੱਖ ਰੁਪਏ ਹੀ ਆਏ ਜਦੋਂ ਕਿ ਬਾਕੀ 12.15 ਕਰੋੜ ਰੁਪਏ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਗਿੱਦੜਬਹਾ 'ਚ ਹੀ ਵੰਡ ਦਿੱਤੇ। ਜੋ ਪੰਜਾਬ 'ਚ 95.50 ਲੱਖ ਰੁਪਏ ਵੰਡੇ ,ਉਸ ਚੋਂ ਵੀ 32 ਲੱਖ ਰੁਪਏ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਰਿਸ਼ਤੇਦਾਰ ਵਿਧਾਇਕ ਦੇ ਹਲਕੇ ਜਲੰਧਰ ਕੈਂਟ 'ਚ ਵੰਡੇ। 10 ਲੱਖ ਦੀ ਰਾਸ਼ੀ ਆਪਣੇ ਓ.ਐਸ.ਡੀ ਦੇ ਪਿੰਡ ਘੁੱਦਾ ਨੂੰ ਦੇ ਦਿੱਤੀ। ਭਤੀਜੇ ਨੇ ਜੋ ਫੰਡ ਵੰਡੇ ,ਉਹ ਫੰਡ ਕਿਸੇ ਸ਼ਹੀਦ ਦੇ ਨਾਮ 'ਤੇ ਬਣੀ ਸੰਸਥਾਂ ਜਾਂ ਕਲੱਬ ਨੂੰ ਨਹੀਂ ਮਿਲੇ ਬਲਕਿ ਫੰਡਾਂ ਦੀ ਛਿੱਟਾ 'ਆਪਣਿਆ' 'ਤੇ ਹੀ ਦੇ ਦਿੱਤਾ ਗਿਆ। ਕਿਸੇ ਦੀ ਢਾਣੀ ਨੂੰ ਤੇ ਕਿਸੇ ਦੇ ਛੱਪੜ ਨੂੰ। 'ਸ਼ਹੀਦਾਂ' ਨੂੰ ਚੇਤੇ ਕਰਨ ਦਾ ਸਮਾਂ ਹੁਣ ਆਇਆ ਹੈ। ਚਲੋ ਇਸੇ ਬਹਾਨੇ ਹੀ ਸਹੀ, ਸ਼ਹੀਦਾਂ ਦੀ ਕੁਰਬਾਨੀ ਦੀ ਗੱਲ ਤਾਂ ਲੀਡਰਾਂ ਦੇ ਮੂੰਹੋਂ ਹੋਣ ਲੱਗੀ ਹੈ। ਭਤੀਜੇ ਦੀ ਭਾਸ਼ਨ ਕਲਾ ਤੇ ਸਲੀਕਾ ਸਭ ਨੂੰ ਕੀਲਦਾ ਹੈ। ਇੰਂਝ ਲੱਗਦਾ ਹੈ ਕਿ ਜਿਵੇਂ ਸਾਬਕਾ ਵਿੱਤ ਮੰਤਰੀ ਸੱਚਮੁੱਚ ਢਿਡੋਂ ਬੋਲ ਰਿਹਾ ਹੋਵੇ। ਅਣਭੋਲਾ ਜੇਹਾ ਚਿਹਰਾ ਬਹੁਤ ਰਾਜ ਛੁਪਾ ਲੈਣ ਦੀ ਸਮਰੱਥਾ ਰੱਖਦਾ ਹੈ। ਆਖਰ ਚਾਰ ਸਾਲ ਭਤੀਜੇ ਨੇ ਖੁਦ 'ਡਰਾਇਵਰੀ' ਕੀਤੀ ਹੈ। ਹੁਣ ਪੰਜਾਬ ਦੀ ਗੱਡੀ ਨੂੰ ਲੀਹ 'ਤੇ ਚੜਾਉਣ ਦੀ ਗੱਲ ਕਰਦਾ ਹੈ।
ਤਾਇਆ ਭਤੀਜਾ ਕੁਝ ਵੀ ਸੋਚਣ, ਉਧਰ ਕੈਪਟਨ ਅਮਰਿੰਦਰ ਕਿਹੜਾ ਘੱਟ ਹੈ। ਉਸਦੀ ਬੋਲਬਾਣੀ ਤੋਂ ਇੰਂਝ ਲੱਗਦੇ ਜਿਵੇਂ ਕਹਿ ਰਿਹਾ ਹੋਵੇ ਕਿ ਤੁਸੀਂ ਠੇਕਾ ਤਾਂ ਨਹੀਂ ਲਿਆ ਪੰਜਾਬ ਦੀ ਗੱਡੀ ਵਾਰੋ ਵਾਰੀ ਚਲਾਉਣ ਦਾ, ਅਸੀਂ ਹਾਲੇ ਬੈਠੇ ਹਾਂ। ਕੈਪਟਨ ਖੁਦ ਗੱਡੀ ਦੀ ਸੀਟ 'ਤੇ ਬੈਠਣ ਲਈ ਕਾਹਲਾ ਹੈ। ਪੰਜਾਬ ਦੀ ਗੱਡੀ ਦਾ ਡਰਾਇਵਰ ਕੌਣ ਬਣੂਗਾ, ਇਹ ਕਿਆਸ ਲਾਉਣਾ ਮੁਸ਼ਕਲ ਹੈ। ਇਹ ਸਾਫ ਹੈ ਕਿ ਕੈਪਟਨ ਦਾ ਪਿਛਲਾ ਜਾਦੂ ਐਤਕੀਂ ਫਿੱਕਾ ਪੈ ਚੱਲਿਆ ਹੈ। ਉਂਝ ਜਦੋਂ ਹਕੂਮਤ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਫੰਡ ਆਪਣਿਆ ਨੂੰ ਇਵੇਂ ਹੀ ਵੰਡੇ ਸਨ ਜਿਵੇਂ ਤਾਏ ਭਤੀਜੇ ਨੇ 'ਆਪਣਿਆ' ਨੂੰ ਵੰਡੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਨੂੰ ਦਿਲ ਖੋਲ• ਕੇ ਫੰਡ ਦਿੱਤੇ ਸਨ। ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਗੱਫੇ ਦੇ ਦਿੱਤੇ। ਬਾਕੀ ਪਿੰਡ ਫੰਡਾਂ ਨੂੰ ਤਰਸਦੇ ਰਹੇ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਆਪਣੇ ਪੁਰਖਿਆਂ ਦੇ ਪਿੰਡ ਘੁੱਦਾ ਨੂੰ ਗੱਫੇ ਦਿੱਤੇ ਜਾ ਰਹੇ ਹਨ। ਹਕੂਮਤ ਕਿਸੇ ਦੀ ਹੋਵੇ, ਹਰ ਕੋਈ ਆਪਣੇ ਹਲਕੇ ਨਾਲ ਮੋਹ ਪਾਲਦਾ ਰਿਹਾ ਹੈ। ਕੋਈ ਸਿਆਸੀ ਧਿਰ ਇਸ ਮਾਮਲੇ 'ਚ ਘੱਟ ਨਹੀਂ। ਇਸ ਤਰ•ਾਂ ਦੀ ਸੋਚ ਨਾਲ ਹਲਕਿਆਂ ਦਾ ਵਿਕਾਸ ਹੁੰਦਾ ਹੈ, ਪੰਜਾਬ ਪਛੜ ਜਾਂਦਾ ਹੈ।
ਪੰਜਾਬ ਵਾਂਗੂ ਭਤੀਜਾ ਵੀ ਕਾਫੀ ਪਛੜ ਗਿਆ ਹੈ। 16 ਵਰਿ•ਆਂ ਤੋਂ ਵਿਧਾਇਕ ਹੈ, ਪੰਜਾਬ ਦਾ ਉਨ•ਾਂ ਫਿਕਰ ਇਨ•ਾਂ 16 ਸਾਲਾਂ 'ਚ ਨਹੀਂ ਕੀਤਾ, ਜਿਨ•ਾਂ ਸਾਬਕਾ ਵਿੱਤ ਮੰਤਰੀ ਹੁਣ ਕਰ ਰਹੇ ਹਨ। ਲੋਕ ਆਖਦੇ ਹਨ ਕਿ ਮਾਮਲਾ ਗੱਦੀ ਦਾ ਹੈ। ਲੋਕ ਨਹੀਂ ਸਮਝਦੇ ਕਿ ਇਹ ਕਿਵੇਂ ਸੰਭਵ ਹੈ ਕਿ ਕੋਈ ਘਰ ਬਾਰ ਵੀ ਛੱਡੇ ਤੇ ਨਾਲੇ ਗੱਦੀ ਵੀ ਛੱਡੇ। ਗੱਦੀ ਲੈਣ ਲਈ ਰਾਹ ਇੱਕੋ ਵੋਟਾਂ ਦਾ ਹੈ ਪ੍ਰੰਤੂ ਢੰਗ ਤਰੀਕਾ ਵੱਖੋ ਵੱਖਰਾ ਹੈ। ਤਾਇਆ ਸਭ ਕੁਝ ਵੰਡ ਕੇ ਮੁੜ ਰਾਜ ਭਾਗ ਲਿਆਉਣ ਲਈ ਜੱਦੋਜਹਿਦ 'ਚ ਹੈ ਤਾਂ ਭਤੀਜਾ ਆਪਣੇ ਸਟਾਇਲ 'ਚ ਸਾਧ ਬਣ ਗਿਆ ਹੈ। ਕੈਪਟਨ ਮੁੜ ਲਲਕਾਰੇ ਮਾਰ ਮਾਰ ਕੇ ਗੱਦੀ ਨੂੰ ਹੱਥ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਹਰ ਨੇਤਾ ਕੋਲ ਆਪੋ ਆਪਣੀ ਬੀਨ ਹੈ ਤੇ ਆਪੋ ਆਪਣਾ ਰਾਗ ਹੈ। ਲੋਕਾਂ ਨੂੰ ਉਸ ਨੇਤਾ ਦੀ ਉਡੀਕ ਹੈ ਜੋ ਕੇਵਲ ਲੋਕ ਰਾਗ ਹੀ ਅਲਾਪੇ।

Thank you for sharing
ReplyDelete