ਮੁਫਤੋ-ਮੁਫਤ ਵਿੱਚ ਮੌਜਾਂ ਲੁੱਟਦੇ ਨੇ ਅਫਸਰ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਡਿਊਨਜ਼ ਕਲੱਬ ਵਿੱਚ ਵੱਡੇ ਅਫਸਰ ਮੁਫਤੋ-ਮੁਫਤ ਵਿੱਚ ਮੌਜਾਂ ਲੁੱਟਦੇ ਹਨ। ਸਰਕਾਰੀ ਕਲੱਬ ਨੂੰ ਇਹ ਅਫਸਰ ‘ਧੇਲਾ’ ਨਹੀਂ ਦਿੰਦੇ ਜਦੋਂ ਕਿ ਸਹੂਲਤਾਂ ਸਭ ਤੋਂ ਵੱਧ ਮਾਣਦੇ ਹਨ। ਡੂਨਜ਼ ਕਲੱਬ ਦੇ ਕਰੀਬ 400 ਮੈਂਬਰ ਹਨ ਅਤੇ ਕਲੱਬ ਦੀ ਬਕਾਇਦਾ ਮੈਂਬਰਸ਼ਿਪ ਨਿਸ਼ਚਤ ਕੀਤੀ ਹੋਈ ਹੈ। ਕਲੱਬ ਦੇ ਵਿਧਾਨ ਅਨੁਸਾਰ ਪ੍ਰਾਈਵੇਟ ਮੈਂਬਰਾਂ ਦੀ ਮੈਂਬਰਸ਼ਿਪ ਫੀਸ 31 ਹਜ਼ਾਰ ਤੇ ਸਰਕਾਰੀ ਮੈਂਬਰਾਂ ਦੀ ਫੀਸ 7000 ਰੁਪਏ ਰੱਖੀ ਗਈ ਹੈ। ਡੂਨਜ਼ ਕਲੱਬ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੁੰਦੇ ਹਨ ਜਦੋਂ ਕਿ ਸਕੱਤਰ ਪ੍ਰਾਈਵੇਟ ਮੈਂਬਰਾਂ ‘ਚੋਂ ਹੁੰਦਾ ਹੈ।
ਵੇਰਵਿਆਂ ਅਨੁਸਾਰ ਕਿਸੇ ਵੀ ਸਰਕਾਰੀ ਅਫਸਰ ਵੱਲੋਂ ਅੱਜ ਤੱਕ ਡੂਨਜ਼ ਕਲੱਬ ਦੀ ਮੈਂਬਰਸ਼ਿਪ ਫੀਸ 7000 ਰੁਪਏ ਨਹੀਂ ਭਰੀ ਗਈ ਹੈ। ਇੱਥੋਂ ਤੱਕ ਕਿ ਬਠਿੰਡਾ ਦੇ ਹਰ ਨਵੇਂ ਪੁਰਾਣੇ ਡਿਪਟੀ ਕਮਿਸ਼ਨਰ ਨੇ ਡੂਨਜ਼ ਕਲੱਬ ਦੀ ਚੇਅਰਮੈਨੀ ਤਾਂ ਕੀਤੀ ਪਰ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਕਲੱਬ ਨੂੰ ਮੈਂਬਰਸ਼ਿਪ ਫੀਸ ਨਹੀਂ ਤਾਰੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੂਨਜ਼ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਹਨ ਜਦੋਂ ਕਿ ਐਸ.ਡੀ.ਐਮ. ਬਠਿੰਡਾ ਕਲੱਬ ਦੇ ਮੀਤ ਪ੍ਰਧਾਨ ਹਨ। ਕਲੱਬ ਪ੍ਰਬੰਧਕਾਂ ਵੱਲੋਂ ਪ੍ਰਤੀ ਮਹੀਨਾ ਦੇ ਹਿਸਾਬ ਨਾਲ 200 ਰੁਪਏ ਮਹੀਨਾਵਾਰ ਖਰਚ ਲਿਆ ਜਾਂਦਾ ਹੈ ਪਰ ਅਫਸਰਾਂ ਨੇ ਕਦੇ ਇਹ ਮਹੀਨਾਵਾਰ ਰਾਸ਼ੀ ਵੀ ਨਹੀਂ ਦਿੱਤੀ ਹੈ। ਡੂਨਜ਼ ਕਲੱਬ ‘ਚ ਹੁਣ ਨਵਾਂ ਕਿੱਟੀ ਹਾਲ ਬਣਾਇਆ ਗਿਆ ਹੈ ਜਿਸ ਦੀ ਉਸਾਰੀ ਲਈ ਹਰ ਕਲੱਬ ਮੈਂਬਰ ਵੱਲੋਂ 2500 ਰੁਪਏ ਦਿੱਤੇ ਗਏ ਪਰ ਕਿਸੇ ਵੀ ਅਫਸਰ ਨੇ ਕੋਈ ਹਿੱਸੇਦਾਰੀ ਨਹੀਂ ਪਾਈ। ਅਫਸਰ ਆਪਣੇ ਜੋ ਵੀ ਸਮਾਗਮ ਕਰਦੇ ਹਨ, ਉਹ ਵੀ ਬਿਨਾਂ ਕਿਰਾਏ ਤੋਂ ਹੋ ਜਾਂਦੇ ਹਨ ਜਦੋਂ ਕਿ ਪ੍ਰਾਈਵੇਟ ਮੈਂਬਰਾਂ ਨੂੰ ਕਿਟੀ ਹਾਲ ਦੀ ਬੁਕਿੰਗ ਲਈ 1500 ਰੁਪਏ ਦੇਣੇ ਪੈਂਦੇ ਹਨ। ਕਲੱਬ ਦੇ ਮੈਂਬਰਾਂ ਜਾਂ ਬਾਕੀ ਪ੍ਰਾਈਵੇਟ ਪ੍ਰਬੰਧਕਾਂ ਦੀ ਏਨੀ ਹਿੰਮਤ ਨਹੀਂ ਹੈ ਕਿ ਉਹ ਅਫਸਰਾਂ ਨੂੰ ਮੈਂਬਰਸ਼ਿਪ ਫੀਸ ਦੇਣ ਲਈ ਆਖ ਦੇਣ। ਡੂਨਜ਼ ਕਲੱਬ ਵਿੱਚ ਪਿਛਲੇ ਸਮੇਂ ‘ਚ ਇਕ ਆਲੀਸ਼ਾਨ ਜਿੰਮ ਵੀ ਬਣਾਇਆ ਗਿਆ ਸੀ। ਕਸਰਤ ਕਰਨ ਵਾਸਤੇ ਆਧੁਨਿਕ ਮਸ਼ੀਨਾਂ ਵੀ ਜਿੰਮ ਲਈ ਖਰੀਦੀਆਂ ਗਈਆਂ ਸਨ। ਇਸ ਆਧੁਨਿਕ ਜਿੰਮ ਨੂੰ ਕੇਵਲ ਅਫਸਰ ਹੀ ਵਰਤਦੇ ਰਹੇ ਹਨ ਜਦੋਂ ਕਿ ਪ੍ਰਾਈਵੇਟ ਮੈਂਬਰ ਹਿੱਸੇਦਾਰੀ ਭਰਦੇ ਰਹਿ ਜਾਂਦੇ ਹਨ। ਪ੍ਰਾਈਵੇਟ ਮੈਂਬਰਾਂ ਦਾ ਸ਼ਿਕਵਾ ਹੈ ਕਿ ਉਨ੍ਹਾਂ ਨੂੰ ਕਲੱਬ ਦੀ ਹਰ ਸਹੂਲਤ ਮਾਣਨ ਦਾ ਹੱਕ ਹੈ ਕਿਉਂਕਿ ਉਨ੍ਹਾਂ ਨੇ ਮੈਂਬਰਸ਼ਿਪ ਫੀਸ ਤਾਰੀ ਹੈ ਅਤੇ ਬਾਕੀ ਖਰਚੇ ਤਾਰਦੇ ਹਨ।
ਪੁਰਾਣੇ ਡਿਪਟੀ ਕਮਿਸ਼ਨਰ ਵੱਲੋਂ ਤਾਂ ਕਲੱਬ ਮੈਂਬਰਾਂ ਲਈ ਤੰਬੋਲਾ ਫੀਸ 50 ਰੁਪਏ ਵੀ ਪ੍ਰਤੀ ਮਹੀਨਾ ਲਾਜ਼ਮੀ ਕਰ ਦਿੱਤੀ ਸੀ ਪਰ ਇਹ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਚਲਾ ਗਿਆ ਸੀ ਜਿਸ ਕਰਕੇ ਇਹ ਫੀਸ ਮੁੜ ਲੈਣੀ ਬੰਦ ਕਰ ਦਿੱਤੀ ਗਈ ਸੀ। ਸੂਤਰ ਆਖਦੇ ਹਨ ਕਿ ਇਕੱਲੇ ਮੈਂਬਰ ਅਫਸਰ ਹੀ ਨਹੀਂ ਬਾਕੀ ਬਿਨਾਂ ਮੈਬਰੀਂ ਵਾਲੇ ਅਫਸਰ ਵੀ ਕਲੱਬ ਦਾ ਪੂਰਾ ਫਾਇਦਾ ਲੈਂਦੇ ਹਨ। ਇਕ ਵੀ ਅਫਸਰ ਨਹੀਂ ਜਿਸ ਨੇ ਕਲੱਬ ਲਈ ਕੋਈ ਹਿੱਸੇਦਾਰੀ ਦਿੱਤੀ ਹੋਵੇਗੀ। ਕਲੱਬ ਪ੍ਰਬੰਧਕਾਂ ਵੱਲੋਂ ਮੈਂਬਰਸ਼ਿਪ ਫੀਸ ਤੋਂ ਇਕੱਠੀ ਰਾਸ਼ੀ ਦੇ ਸਭ ਟੈਕਸ ਵੀ ਤਾਰੇ ਜਾਂਦੇ ਹਨ। ਦੱਸਣਯੋਗ ਹੈ ਕਿ ਡੂਨਜ਼ ਕਲੱਬ ਸ਼ੁਰੂ ਤੋਂ ਹੀ ਚਰਚਾ ‘ਚ ਰਿਹਾ ਹੈ ਕਿਉਂਕਿ ਇਸ ਕਲੱਬ ਦੀ ਉਸਾਰੀ ਸਰਕਾਰੀ ਜਾਇਦਾਦ ‘ਤੇ ਹੋਈ ਹੈ। ਸਰਕਾਰੀ ਫੰਡਾਂ ਨਾਲ ਹੀ ਇਹ ਕਲੱਬ ਉਸਰਿਆ ਹੈ ਜਿਸ ਵਿੱਚ ਆਮ ਵਿਅਕਤੀ ਨੂੰ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਕਲੱਬ ਦੇ ਜੋ ਪ੍ਰਾਈਵੇਟ ਮੈਂਬਰ ਵੀ ਹਨ, ਉਹ ਵੀ ਕੇਵਲ ਪਹੁੰਚ ਵਾਲੇ ਲੋਕ ਹੀ ਹਨ।
ਚੇਅਰਮੈਨ ਨੂੰ ਫੀਸ ਦੇਣ ਦੀ ਲੋੜ ਨਹੀਂ:ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਦਾ ਕਹਿਣਾ ਸੀ ਕਿ ਉਸ ਦੀ ਤਰਜੀਹ ਕਲੱਬ ਨਹੀਂ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਕਲੱਬਾਂ ਵਿੱਚ ਜਾਣ ਦੀ ਰੁਚੀ ਨਹੀਂ ਹੈ ਬਲਕਿ ਉਹ ਤਾਂ ਝੁੱਗੀ ਝੌਂਪੜੀਆਂ ਵਿੱਚ ਜਾਣਾ ਪਸੰਦ ਕਰਦੇ ਹਨ ਤਾਂ ਕਿ ਇਨ੍ਹਾਂ ਲੋਕਾਂ ਦੇ ਸਿਹਤ, ਸਿੱਖਿਆ ਤੇ ਬੁਨਿਆਦੀ ਮਸਲਿਆਂ ਨੂੰ ਹੱਲ ਕੀਤਾ ਜਾਵੇ। ਜਦੋਂ ਕਲੱਬ ਦੀ ਮੈਂਬਰਸ਼ਿਪ ਫੀਸ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਹਰ ਅਫਸਰ ਨੂੰ ਆਪਣੀ ਮੈਂਬਰਸ਼ਿਪ ਫੀਸ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਉਹ ਤਾਂ ‘ਅਹੁਦੇ ਸਦਕਾ’ ਕਲੱਬ ਦੇ ਚੇਅਰਮੈਨ ਹਨ ਜਿਸ ਕਰਕੇ ਫੀਸ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਬਾਈ ਜੀ ਛਾਏ ਪਏ ਹੋ, ਬਹੁਤ ਹੀ ਵਧੀਆ ਰਿਪੋਟ
ReplyDelete