Tuesday, June 30, 2015

                                    ਸਿਆਸੀ ਪਹੁੰਚ
                ਡਾਕਟਰਾਂ ਨੇ ਲਾਏ ਚੰਡੀਗੜ ਡੇਰੇ
                                    ਚਰਨਜੀਤ ਭੁੱਲਰ
ਬਠਿੰਡਾ  :  ਪੰਜਾਬ ਦੇ ਕਰੀਬ ਚਾਰ ਦਰਜਨ ਵੀ.ਆਈ.ਪੀ ਡਾਕਟਰ ਵਰਿ•ਆਂ ਤੋਂ ਚੰਡੀਗੜ• ਵਿਚ ਡੇਰੇ ਜਮਾਈ ਬੈਠੇ ਹਨ ਜਦੋਂ ਕਿ ਪੰਜਾਬ ਵਿਚ ਲੋਕ ਇਲਾਜ ਬਿਨ•ਾਂ ਤੜਫ ਰਹੇ ਹਨ। ਇਕੱਲੇ ਡਾਕਟਰਾਂ ਦਾ ਨਹੀਂ ਬਲਕਿ ਫਰਮਾਸਿਸਟਾਂ ਤੇ ਨਰਸਾਂ ਦਾ ਵੀ ਰਾਜਧਾਨੀ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਹੈ। ਇਵੇਂ ਹੀ ਕਈ ਡਾਕਟਰ ਦਿੱਲੀ ਵਿਚ ਡੈਪੂਟੇਸ਼ਨ ਤੇ ਬੈਠੇ ਹਨ। ਇਨ•ਾਂ ਚੋਂ ਬਹੁਤੇ ਡਾਕਟਰ ਉਚ ਅਫਸਰਾਂ ਤੇ ਸਿਆਸਤਦਾਨਾਂ ਦੇ ਰਿਸ਼ਤੇਦਾਰ ਹਨ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਚੰਡੀਗੜ• (ਯੂ.ਪੀ) ਵਿਚ ਪੰਜਾਬ ਚੋਂ 60 ਫੀਸਦੀ ਅਤੇ ਹਰਿਆਣਾ ਚੋਂ 40 ਫੀਸਦੀ ਡਾਕਟਰ ਤੇ ਹੋਰ ਸਟਾਫ ਡੈਪੂਟੇਸ਼ਨ ਤੇ ਲਿਆ ਜਾਂਦਾ ਹੈ। ਨਿਯਮਾਂ ਅਨੁਸਾਰ ਇੱਕ ਡਾਕਟਰ ਵੱਧ ਤੋਂ ਵੱਧ ਪੰਜ ਸਾਲ ਡੈਪੂਟੇਸ਼ਨ ਤੇ ਰਹਿ ਸਕਦਾ ਹੈ ਪ੍ਰੰਤੂ ਚੰਡੀਗੜ• ਵਿਚ ਡਾਕਟਰ 25–25 ਸਾਲ ਤੋਂ ਵੀ ਡੈਪੂਟੇਸ਼ਨ ਤੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਚੰਡੀਗੜ• ਵਿਚ ਪੰਜਾਬ ਤੋਂ 70 ਦੇ ਕਰੀਬ ਡਾਕਟਰ ਡੈਪੂਟੇਸ਼ਨ ਹਨ ਜਿਨ•ਾਂ ਚੋਂ 46 ਡਾਕਟਰਾਂ ਓਵਰ ਸਟੇਅ ਵਾਲੇ ਹਨ। ਪੰਜਾਬ ਦੇ 19 ਅਜਿਹੇ ਵੀ.ਆਈ.ਪੀ ਡਾਕਟਰ ਹਨ ਜੋ 20 ਵਰਿ•ਆਂ ਤੋਂ ਜਿਆਦਾ ਸਮੇਂ ਤੋਂ ਚੰਡੀਗੜ• ਵਿਚ ਡੈਪੂਟੇਸ਼ਨ ਤੇ ਬੈਠੇ ਹਨ। ਪੰਜਾਬ ਦੀ ਡਾ. ਵਿਮਲਾ ਅਗਰਵਾਲ 2 ਜੁਲਾਈ 1983 ਤੋਂ ਅਤੇ ਡਾ.ਪਰਮਜੀਤ ਸਿੰਘ 18 ਨਵੰਬਰ 1983 ਤੋਂ ਚੰਡੀਗੜ• ਵਿਚ ਡੈਪੂਟੇਸ਼ਨ ਤੇ ਹਨ। ਕਈ ਡਾਕਟਰ ਤਰੱਕੀ ਮਗਰੋਂ ਵੀ ਰਾਜਧਾਨੀ ਵਿਚ ਹੀ ਹਨ।
                      ਵੇਰਵਿਆਂ ਅਨੁਸਾਰ ਸਿਰਫ 34 ਡਾਕਟਰ ਹੀ ਅਜਿਹੇ ਹਨ ਜਿਨ•ਾਂ ਦਾ ਡੈਪੂਟੇਸ਼ਨ ਸਾਲ 2011 ਤੋਂ ਮਗਰੋਂ ਹੋਇਆ ਹੈ।  ਇਵੇਂ ਹੀ ਚੰਡੀਗੜ• ਵਿਚ ਪੰਜਾਬ ਦੇ 26 ਫਰਮਾਸਿਸਟ ਹਨ ਜਿਨ•ਾਂ ਦੀ ਓਵਰ ਸਟੇਅ ਹੈ। ਇਨ•ਾਂ ਚੋਂ ਪੰਜ ਫਰਮਾਸਿਸਟ ਤਾਂ 28 ਵਰਿ•ਆਂ ਤੋਂ ਰਾਜਧਾਨੀ ਵਿਚ ਬੈਠੇ ਹਨ। ਚੰਦਰ ਪ੍ਰਭਾ ਫਰਮਾਸਿਸਟ ਦਾ 1 ਫਰਵਰੀ 1982 ਨੂੰ ਅਤੇ ਦਿਨੇਸ਼ ਸ਼ਰਮਾ ਦਾ 20 ਅਪਰੈਲ 1983 ਨੂੰ ਚੰਡੀਗੜ• ਵਿਚ ਡੈਪੂਟੇਸ਼ਨ ਹੋਇਆ ਸੀ। ਤਕਰੀਬਨ ਫਰਮਾਸਿਸਟ 10 ਵਰਿ•ਆਂ ਤੋਂ ਜਿਆਦਾ ਸਟੇਅ ਵਾਲੇ ਹਨ। ਇਵੇਂ ਹੀ ਚੰਡੀਗੜ• ਵਿਚ 15 ਸਟਾਫ ਨਰਸਾਂ ਡੈਪੂਟੇਸ਼ਨ ਤੇ ਹਨ ਜਿਨ•ਾਂ ਦੀ ਓਵਰ ਸਟੇਅ ਹੈ। ਛੇ ਸਟਾਫ ਨਰਸਾਂ ਦਾ ਡੈਪੂਟੇਸ਼ਨ 25 ਵਰਿ•ਆਂ ਤੋਂ ਚੱਲ ਰਿਹਾ ਹੈ। ਸਟਾਫ ਨਰਸ ਸੁਮਨ ਦਾ 3 ਫਰਵਰੀ 1982 ਨੂੰ ਅਤੇ ਸੁਦੇਸ਼ ਮਹਿਤਾ ਦਾ 25 ਜੁਲਾਈ 1984 ਨੂੰ ਰਾਜਧਾਨੀ ਵਿਚ ਡੈਪੂਟੇਸ਼ਨ ਹੋਇਆ ਸੀ। ਸੂਤਰ ਦੱਸਦੇ ਹਨ ਕਿ ਕਈ ਡਾਕਟਰਾਂ ਤੇ ਫਰਮਾਸਿਸਟਾਂ ਦੀ ਤਾਂ ਸੇਵਾ ਮੁਕਤੀ ਵੀ ਨੇੜੇ ਹੀ ਹੈ। ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਸੀ ਕਿ ਚੰਡੀਗੜ• ਵਿਚ ਦਹਾਕਿਆਂ ਤੋਂ ਬੈਠਣ ਵਾਲੇ ਡਾਕਟਰ ਸਿਆਸਤਦਾਨਾਂ ਅਤੇ ਅਫਸਰਾਂ ਦੇ ਧੀਆਂ ਪੁੱਤ ਤੇ ਰਿਸ਼ਤੇਦਾਰ ਹਨ। ਉਨ•ਾਂ ਦੱਸਿਆ ਕਿ ਉਨ•ਾਂ ਨੇ ਆਪਣੇ ਸਮੇਂ ਵਿਚ ਇਨ•ਾਂ ਨੂੰ ਵਾਪਸ ਬੁਲਾਉਣ ਦਾ ਉਪਰਾਲਾ ਕੀਤਾ ਸੀ ਪ੍ਰੰਤੂ ਉਸ ਵੇਲੇ ਮੁੱਖ ਮੰਤਰੀ ਪੰਜਾਬ ਇਨ•ਾਂ ਦੀ ਪਿੱਠ ਤੇ ਆ ਗਏ ਸਨ।
                      ਸਰਕਾਰੀ ਸੂਚਨਾ ਅਨੁਸਾਰ ਫਿਰੋਜਪੁਰ ਦੇ ਮਮਦੋਟ ਤੋਂ ਡਾ. ਸੁਨੀਤਪਾਲ ਕੌਰ ਕਰੀਬ ਅੱਠ ਵਰਿ•ਆਂ ਤੋਂ ਪੰਜਾਬ ਭਵਨ ਨਵੀਂ ਦਿੱਲੀ ਵਿਖੇ ਡੈਪੂਟੇਸ਼ਨ ਤੇ ਹੈ। ਰੋਪੜ ਅਤੇ ਰਾਜਪੁਰਾ ਦੇ ਦੋ ਡਾਕਟਰ ਵੀ ਦਿੱਲੀ ਵਿਖੇ ਡੈਪੂਟੇਸ਼ਨ ਤੇ ਹਨ। ਪਟਿਆਲਾ ਲਾਗਲੇ ਇੱਕ ਪਿੰਡ ਦਾ ਫਰਮਾਸਿਸਟ ਵੀ ਦਿੱਲੀ ਵਿਖੇ ਹੀ ਹੈ। ਚੰਡੀਗੜ• ਵਿਖੇ ਐਮ.ਐਲ.ਏ ਹੋਸਟਲ ਦੀ ਡਿਸਪੈਂਸਰੀ ਵਿਚ ਡਾਕਟਰਾਂ ਸਮੇਤ 7 ਮੁਲਾਜ਼ਮ ਡੈਪੂਟੇਸ਼ਨ ਤੇ ਹਨ। ਹੁਸ਼ਿਆਰਪੁਰ ਦੇ ਪਿੰਡ ਹਾਰਟਾ ਬਾਡਲ ਦਾ ਇੱਕ ਮੁਲਾਜ਼ਮ ਇੱਥੇ ਡੈਪੂਟੇਸ਼ਨ ਤੇ ਹੈ। ਐਸ.ਐਮ.ਓ ਦਫਤਰ ਡੇਰਾ ਬੱਸੀ ਵਿਚ ਕਰੀਬ 16 ਮੁਲਾਜ਼ਮ ਸਮੇਤ ਡਾਕਟਰ ਡੈਪੂਟੇਸ਼ਨ ਤੇ ਹਨ। ਸਿਹਤ ਮੰਤਰੀ ਪੰਜਾਬ ਦੇ ਹਲਕਾ ਫਾਜਿਲਕਾ ਦੇ ਪਿੰਡ ਡਬਵਾਲਾ ਕਲਾਂ ਦੇ ਦੋ ਡਾਕਟਰਾਂ ਸਮੇਤ ਅੱਠ ਮੁਲਾਜ਼ਮ ਅਬੋਹਰ ਤੇ ਫਾਜਿਲਕਾ ਵਿਚ ਡੈਪੂਟੇਸ਼ਨ ਤੇ ਹਨ। ਫਾਜਿਲਕਾ ਤੋਂ ਇੱਕ ਡਾਕਟਰ ਖਰੜ ਵਿਖੇ 23 ਅਗਸਤ 2014 ਤੋਂ ਡੈਪੂਟੇਸ਼ਨ ਤੇ ਹੈ ਡੈਪੂਟੇਸ਼ਨ ਤੇ ਇਹ ਇਕੱਲੇ ਵੀ.ਆਈ.ਪੀ ਲੋਕ ਹਨ ਜਿਨ•ਾਂ ਦੀ ਡੈਪੂਟੇਸ਼ਨ ਵਿਚ ਤਿੰਨ ਤਿੰਨ ਵਰਿ•ਆਂ ਮਗਰੋਂ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਪੇਂਡੂ ਖੇਤਰਾਂ ਵਿਚ ਡਾਕਟਰਾਂ ਦੀ ਵੱਡੀ ਕਮੀ ਹੈ। ਪੰਜਾਬ ਤੇ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਦੇ ਰਿਸ਼ਤੇਦਾਰ ਜਿਆਦਾ ਡੈਪੂਟੇਸ਼ਨ ਤੇ ਚੰਡੀਗੜ• ਵਿਚ ਹਨ।                                                                                                                                                              ਚੰਡੀਗੜ• (ਯੂ.ਟੀ) ਦੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਵਿਨੋਦ ਕੁਮਾਰ ਗਗਨੇਜਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਓਵਰ ਸਟੇਅ ਵਾਲੇ ਡਾਕਟਰ ਵਾਪਸ ਬੁਲਾਉਣ ਵਾਸਤੇ ਯੂ.ਟੀ ਪ੍ਰਸ਼ਾਸਨ ਨੂੰ ਨਹੀਂ ਲਿਖਿਆ ਹੈ। ਉਨ•ਾਂ ਦੱਸਿਆ ਕਿ ਡੈਪੂਟੇਸ਼ਨ ਦੀ ਮਿਆਦ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਡੈਪੂਟੇਸ਼ਨ ਦੀ ਮਿਆਦ ਦੀ ਕੋਈ ਸਮਾਂ ਸੀਮਾ ਨਹੀਂ ਹੈ। ਸਿਹਤ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਸੀ ਕਿ ਡਾਕਟਰ ਤਾਂ ਚੰਡੀਗੜ• ਯੂ.ਟੀ ਨੂੰ ਵੀ ਦੇਣੇ ਪੈਂਦੇ ਹਨ ਅਤੇ ਡੈਪੂਟੇਸ਼ਨ ਤੇ ਬੈਠੇ ਡਾਕਟਰਾਂ ਦੀ ਕੋਈ ਸ਼ਿਕਾਇਤ ਨਾ ਹੋਣ ਕਰਕੇ ਮਿਆਦ ਵਧਾਈ ਜਾ ਰਹੀ ਹੈ। ਉਨ•ਾਂ ਆਖਿਆ ਕਿ ਡੈਪੂਟੇਸ਼ਨ ਦੀ ਸਮਾਂ ਸੀਮਾ ਸਬੰਧੀ ਤਾਂ ਪਾਲਿਸੀ ਬਦਲਦੀ ਹੀ ਰਹਿੰਦੀ ਹੈ।
          

Monday, June 29, 2015

                                      ਲੇਕ ਵਿਊ
              ਗੈਸਟ ਹਾਊਸ ਛੱਕ ਗਿਆ ਛੇ ਕਰੋੜ
                                    ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਦੇ ਝੀਲਾਂ ਵਾਲੇ ਗੈਸਟ ਹਾਊਸ ਨੂੰ ਚਾਰ ਚੰਨ ਲਾਉਣ 'ਤੇ ਪੂਰੇ ਛੇ ਕਰੋੜ ਰੁਪਏ ਖਰਚੇ ਗਏ ਹਨ। ਪਾਵਰਕੌਮ ਨੇ ਏਨੀ ਮਹਿੰਗੀ ਮੁਰੰਮਤ ਆਪਣੀ ਮੈਨੇਜਮੈਂਟ ਜਾਂ ਅਫਸਰਾਂ ਲਈ ਨਹੀਂ ਕਰਵਾਈ ਬਲਕਿ ਪੰਜਾਬ ਸਰਕਾਰ ਨੂੰ ਖੁਸ਼ ਕਰਨ ਵਾਸਤੇ ਏਡਾ ਖਰਚਾ ਕੀਤਾ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਠਹਿਰਨ ਲਈ ਪੱਛਮੀ ਤਰਜ਼ ਵਾਲੇ ਇਸ ਲੇਕ ਵਿਊ ਗੈਸਟ ਹਾਊਸ ਨੂੰ ਨਵਿਆੲਿਆ ਗਿਆ ਹੈ। ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਇਸ ਗੈਸਟ ਹਾਊਸ ਨੂੰ ਨਵਿਆੳੁਣ ਦਾ ਮੁੱਢਲਾ ਬਜਟ ਕਰੀਬ ਪੰਜ ਕਰੋੜ ਰੁਪਏ ਰੱਖਿਆ ਗਿਆ ਸੀ ਪ੍ਰੰਤੂ ਮਗਰੋਂ ਵਾਧਾ ਕਰਕੇ ਸੱਤ ਕਰੋੜ ਦਾ ਬਜਟ ਕਰ ਦਿੱਤਾ ਗਿਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ 2013 ਵਿੱਚ ਪਾਵਰਕੌਮ ਨੂੰ ਪੱਤਰ ਭੇਜਿਆ ਸੀ ਕਿ ਸ਼ਹਿਰ ਵਿੱਚ ਵੀ.ਵੀ.ਆਈ.ਪੀਜ਼. ਦੀ ਆਮਦ ਨੂੰ ਦੇਖਦੇ ਹੋਏ ਲੇਕ ਵਿਊ ਗੈਸਟ ਹਾਊਸ ਨੂੰ ਨਵਿਆੲਿਆ ਜਾਵੇ। ਇਸ ਪੁਰਾਣੇ ਗੈਸਟ ਹਾਊਸ ਵਿੱਚ ਪਾਵਰਕੌਮ ਦੇ ਨਿਗਰਾਨ ਇੰਜਨੀਅਰ ਦਾ ਦਫਤਰ ਚੱਲਦਾ ਸੀ, ਜਿਸ ਨੂੰ ਫੌਰੀ ਸ਼ਿਫਟ ਕਰਕੇ ਅਗਸਤ 2013 ਵਿੱਚ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਪੌਣੇ ਦੋ ਵਰਿ•ਆਂ ਮਗਰੋਂ ਹੁਣ ਇਹ ਤਿਆਰ ਹੋ ਗਿਆ ਹੈ। ਇਸ ਗੈਸਟ ਹਾਊਸ ਨੇ ਪਾਵਰਕੌਮ ਦੇ ਬਾਕੀ ਸਾਰੇ ਗੈਸਟ ਹਾਊਸ ਪਿੱਛੇ ਛੱਡ ਦਿੱਤੇ ਹਨ। ਇਹ ਹੁਣ ਉਦਘਾਟਨ ਦੀ ਉਡੀਕ ਵਿੱਚ ਹੈ।
                       ੲਿਸ ਗੈਸਟ ਹਾਊਸ ਵਿੱਚ ਮੁੱਖ ਮੰਤਰੀ ਪੰਜਾਬ ਤੇ ਉਪ ਮੁੱਖ ਮੰਤਰੀ ਲਈ ਦੋ ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ ਜਦੋਂ ਕਿ ਛੇ ਹੋਰ ਵੀ.ਵੀ.ਆਈ.ਪੀ. ਕਮਰੇ ਹਨ। ਗੈਸਟ ਹਾਊਸ ਵਿੱਚ ਇਤਾਲਵੀ ਮਾਰਬਲ ਲਾਇਆ ਗਿਆ ਹੈ। ਕਰੀਬ 40 ਲੱਖ ਰੁਪਏ ਦਾ ਫਰਨੀਚਰ ਖਰੀਦ ਕੀਤਾ ਗਿਆ ਹੈ ਅਤੇ 14 ਲੱਖ ਰੁਪਏ ਬਾਗਬਾਨੀ 'ਤੇ ਖਰਚ ਕੀਤੇ ਗਏ ਹਨ। ਖਜੂਰਾਂ ਦੇ ਦਰਜਨਾਂ ਦਰੱਖਤ ਵਿਸ਼ੇਸ਼ ਤੌਰ 'ਤੇ ਮੰਗਵਾਏ ਗਏ ਹਨ। ਹਰ ਕਮਰੇ ਵਿੱਚ ਨਵੇਂ ਏ.ਸੀ. ਅਤੇ 40 ਇੰਚੀ ਟੀ.ਵੀ. ਲਾਏ ਗਏ ਹਨ। ਦੋ ਲਿਫਟਾਂ ਲਗਾ ਦਿੱਤੀਆਂ ਗਈਆਂ ਹਨ। ਕਰੀਬ 100 ਕਿਲੋਵਾਟ ਬਿਜਲੀ ਲੋਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਗੈਸਟ ਹਾਊਸ ਲਈ 24 ਘੰਟੇ ਬਿਜਲੀ ਸਪਲਾਈ ਰਹੇਗੀ। ਪਾਵਰਕੌਮ ਦੇ ਮੁੱਖ ਆਰਕੀਟੈਕਚਰ ਨੇ ਨਾਲੋ ਨਾਲ ਅੰਦਰੂਨੀ ਸਜਾਵਟ ਕਰਾਈ ਹੈ। ਲਾਈਟਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਡਰਾਈਵਰਾਂ ਅਤੇ ਸੁਰੱਖਿਆ ਵਾਸਤੇ ਵੱਖਰਾ ਕਮਰੇ ਤਿਆਰ ਕੀਤੇ ਗਏ ਹਨ। ਗੈਸਟ ਹਾਊਸ ਐਨ ਝੀਲਾਂ ਦੇ ਕਿਨਾਰੇ 'ਤੇ ਹੈ ਅਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ। ਪੈਸਕੋ ਦੇ ਸੁਰੱਖਿਆ ਗਾਰਡ ਵੀ ਤਾਇਨਾਤ ਕਰ ਦਿੱਤੇ ਗਏ ਹਨ। ਕਰੀਬ ਇੱਕ ਦਰਜਨ ਠੇਕੇਦਾਰ ਤੋਂ ਸਾਰਾ ਕੰਮ ਕਰਾਇਆ ਗਿਆ ਹੈ। ਪੱਛਮੀ ਤਰਜ਼ ਵਾਲੇ ਬਾਥਰੂਮ ਤਿਆਰ ਕੀਤੇ ਗਏ ਹਨ।
                    ਪਾਵਰਕੌਮ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਸੇਵਾ ਲਈ ਅਜਿਹੇ ਗੈਸਟ ਹਾਊਸ ਤਿਆਰ ਕੀਤੇ ਹਨ। ਪਿੰਡ ਬਾਦਲ ਵਿੱਚ ਸਾਲ 1997-98 ਵਿੱਚ 1.08 ਕਰੋੜ ਦੀ ਲਾਗਤ ਨਾਲ ਨਵਾਂ ਗੈਸਟ ਹਾਊਸ ਬਣਾਇਆ ਸੀ, ਜਿਸ ਦੀ ਮੁਰੰਮਤ 'ਤੇ ਮਗਰੋਂ 1.26 ਕਰੋੜ ਰੁਪਏ ਖਰਚੇ ਗੲੇ ਸਨ। ਸਾਲ 2001-02 ਵਿੱਚ ਤਤਕਾਲੀ ਬਿਜਲੀ ਮੰਤਰੀ ਦੇ ਹਲਕੇ ਵਿੱਚ ਭਗਤਾ ਵਿਖੇ ਪਾਵਰਕੌਮ ਨੇ 35.69 ਲੱਖ ਰੁਪਏ ਦੀ ਲਾਗਤ ਨਾਲ ਗੈਸਟ ਹਾਊਸ ਬਣਾਇਆ ਸੀ। ਪਾਵਰਕੌਮ ਦੇ ਇੱਕ ਪ੍ਰਬੰਧਕੀ ਮੈਂਬਰ ਨੇ ਆਪਣੇ ਹਲਕਾ ਦਿੜ•ਬਾ ਵਿਖੇ ਵੀ ਪਾਵਰਕੌਮ ਤੋਂ ਅਜਿਹਾ ਗੈਸਟ ਹਾਊਸ ਬਣਾਇਆ ਸੀ। ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਪਾਵਰਕੌਮ ਆਪਣੀ 156 ਕਰੋੜ ਰੁਪਏ ਦੀ ਸੰਪਤੀ ਦੀ ਸ਼ਨਾਖ਼ਤ ਵੇਚਣ ਵਾਸਤੇ ਕਰੀ ਬੈਠਾ ਹੈ ਅਤੇ ਦੂਜੇ ਪਾਸੇ ਉੱਚ ਸਿਆਸੀ ਨੇਤਾਵਾਂ ਦੀ ਖਾਤਰਦਾਰੀ ਲਈ ਖਜ਼ਾਨੇ ਨੂੰ ਦਾਅ 'ਤੇ ਲਾੲਿਆ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਨਿਯਮਾਂ ਅਨੁਸਾਰ ਵੀ ਇਹ ਮੁਰੰਮਤ ਜਾਇਜ਼ ਨਹੀਂ ਹੈ ਕਿਉਂਕਿ ਪਾਵਰਕੌਮ ਦਾ ਆਪਣਾ ਗੈਸਟ ਹਾਊਸ ਥਰਮਲ ਕਲੋਨੀ ਵਿੱਚ ਮੌਜੂਦ ਹੈ।
                                        ਬਜਟ ਤੋਂ ਘੱਟ ਖਰਚਾ ਕੀਤਾ: ਮੁੱਖ ਇੰਜਨੀਅਰ
ਪਾਵਰਕੌਮ ਦੇ ਮੁੱਖ ਇੰਜਨੀਅਰ (ਸਿਵਲ) ਜਗਵੀਰ ਗੋਇਲ ਦਾ ਕਹਿਣਾ ਹੈ ਕਿ ਉਨ•ਾਂ ਨੇ ਸੱਤ ਕਰੋੜ ਦੇ ਬਜਟ 'ਚੋਂ ਇੱਕ ਕਰੋੜ ਰੁਪਏ ਦਾ ਖਰਚਾ ਇਸ ਗੈਸਟ ਹਾਊਸ ਦੀ ਮੁਰੰਮਤ 'ਤੇ ਘੱਟ ਕੀਤਾ ਹੈ। ਉਨ•ਾਂ ਆਖਿਆ ਕਿ ਜ਼ਿਲ•ਾ ਪ੍ਰਸ਼ਾਸਨ ਦੀ ਅਪੀਲ 'ਤੇ ਇਸ ਗੈਸਟ ਹਾਊਸ ਨੂੰ ਨਵਿਆੲਿਆ ਗਿਆ ਹੈ।

Saturday, June 27, 2015

                                     ਛੋਹ ਲਈ ਟੀਸੀ
                        ਛੋਟੇ ਪਿੰਡ ਦਾ ਵੱਡਾ ਮੁੰਡਾ
                                    ਚਰਨਜੀਤ ਭੁੱਲਰ
ਬਠਿੰਡਾ  : ਬਰਨਾਲਾ ਦਾ ਛੋਟਾ ਜੇਹਾ ਪਿੰਡ ਬੱਲੋ ਕੇ ਅੱਜ ਖੁਸ਼ੀ ਵਿਚ ਖੀਵਾ ਹੈ। ਇਸ ਪਿੰਡ ਦੇ ਸੱਤੇ ਨੇ ਪੂਰੇ ਦੇਸ਼ ਦਾ ਕੱਦ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਹੈ। ਭਾਵੇਂ ਇਹ ਪਿੰਡ ਛੋਟਾ ਹੈ ਪ੍ਰੰਤੂ ਇਥੋਂ ਦਾ ਜੰਮਪਲ ਸਤਨਾਮ ਸਿੰਘ ਉਰਫ ਸੱਤਾ ਦਾ ਕੱਦ ਸੱਤ ਫੁੱਟ ਦੋ ਇੰਚ ਹੈ। ਸਤਨਾਮ ਦੀ ਮਿਹਨਤ ਅਤੇ ਲੰਮਾ ਕੱਦ ਅਮਰੀਕਾ ਦੀ ਚੁਆਇਸ ਬਣ ਗਿਆ। ਹਾਲਾਂਕਿ ਬਾਪ ਬਲਵੀਰ ਸਿੰਘ ਦਾ ਸੁਪਨਾ ਵੀ ਛੋਟਾ ਹੀ ਸੀ। ਸਿਰਫ ਏਡਾ ਕੁ ਕਿ ਮੁੰਡਾ ਖਿਡਾਰੀ ਬਣ ਕੇ  ਸਿਪਾਹੀ ਭਰਤੀ ਹੋ ਜਾਵੇ। ਬਾਪ ਨੇ ਕਰਜ਼ਾ ਚੁੱਕ ਚੁੱਕ ਕੇ ਸਤਨਾਮ ਨੂੰ ਬਾਸਕਟਵਾਲ ਲਈ ਤਰਾਸਿਆ। ਵਰਿ•ਆਂ ਦੀ ਔਖ ਮਗਰੋਂ ਸੱਤੇ ਦੇ ਘਰ ਅੱਜ ਸੁੱਖ ਦਾ ਠੰਡਾ ਬੁੱਲਾ ਆਇਆ । ਅਮਰੀਕਾ ਦੀ ਐਨ.ਬੀ.ਏ ਲੀਗ ਵਿਚ 19 ਵਰਿ•ਆਂ ਦੇ ਸਤਨਾਮ ਸਿੰਘ ਭੰਮਰਾ ਅੱਜ ਦਾਖਲ ਹੋ ਗਿਆ ਹੈ। ਅਮਰੀਕਾ ਦੀ ਡਲਾਸ ਮੈਵਰਿਕ ਨੇ ਉਸ ਦੀ ਚੋਣ ਕੀਤੀ ਹੈ। ਪੰਜ ਵਰਿ•ਆਂ ਤੋਂ ਫਲੋਰੀਡਾ ਦੀ ਆਈਐਮਜੀ ਅਕੈਡਮੀ ਵਿਚ ਇਸ ਭਾਰਤੀ ਖਿਡਾਰੀ ਤੇ ਸਲਾਨਾ ਇੱਕ ਲੱਖ ਡਾਲਰ ਖਰਚਾ ਕੀਤਾ ਜਾ ਰਿਹਾ ਸੀ। ਸਤਨਾਮ ਦਾ ਕੱਦ ਅਤੇ ਮਿਹਨਤ ਉਸ ਦੀ ਚੋਣ ਦਾ ਕਾਰਨ ਬਣੇ ਹਨ। ਉਹ ਭਾਰਤ ਦਾ ਜੰਮਪਲ ਪਹਿਲਾਂ ਖਿਡਾਰੀ ਹੈ ਜੋ ਕਿ ਐਨ.ਬੀ.ਏ ਲੀਗ ਵਿਚ ਖੇਡੇਗਾ।                                                                                                                                                                          ਇਸ ਭਾਰਤੀ ਖਿਡਾਰੀ ਦੇ ਪਿੰਡ ਦੇ ਲੋਕ ਸਿਰਫ ਏਨਾ ਜਾਣਦੇ ਹਨ ਕਿ ਉਨ•ਾਂ ਦੇ ਜਾਏ ਨੇ ਅਮਰੀਕਾ ਵਿਚ ਕੋਈ ਵੱਡੀ ਮੱਲ ਮਾਰੀ ਹੈ। ਬੱਲੋ ਕੇ ਪਿੰਡ ਦੇ ਕਿਸਾਨ ਬਲਵੀਰ ਸਿੰਘ ਦੇ ਘਰ ਦੀ ਕੰਧ ਤੇ ਅੱਜ ਵੀ ਉਹ ਰਿੰਗ ਲੱਗਾ ਹੋਇਆ ਹੈ ਜਿਥੇ ਘੰਟਿਆ ਬੱਧੀ ਸਤਨਾਮ ਛੋਟੀ ਉਮਰੇ ਪ੍ਰੈਕਟਿਸ ਕਰਦਾ ਹੁੰਦਾ ਸੀ। ਤਪਾ ਦੇ ਰਜਿੰਦਰ ਤੋਂ ਅੱਜ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ ਜੋ ਉਂਗਲ ਫੜ ਕੇ ਸਤਨਾਮ ਸਿੰਘ ਨੂੰ ਬਾਸਕਟਵਾਲ ਦੇ ਗਰਾਊਂਡ ਵਿਚ ਪਹਿਲੀ ਦਫਾ ਛੱਡ ਕੇ ਆਇਆ ਸੀ। ਮਾਂ ਸੁਖਵਿੰਦਰ ਕੌਰ ਦੀਆਂ ਅੱਖਾਂ ਵਿਚ ਅੱਜ ਖੁਸ਼ੀ ਦੇ ਹੰਝੂ ਸਨ ਜੋ ਖੁਦ ਭੁੱਖੀ ਰਹਿ ਕੇ ਆਪਣੇ ਸੱਤੇ ਦੀ ਖੁਰਾਕ ਵਾਸਤੇ ਦਿਨ ਰਾਤ ਜਾਗਦੀ ਹੁੰਦੀ ਸੀ। ਬਾਪ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਸੋਚ ਕਦੇ ਵੀ ਸਤਨਾਮ ਨੂੰ ਸਿਪਾਹੀ ਬਣਾਉਣ ਤੋਂ ਅਗਾਂਹ ਨਹੀਂ ਵਧੀ ਸੀ ਕਿਉਂਕਿ ਵਸੀਲੇ ਥੋੜੇ ਸਨ। ਜਦੋਂ ਸਤਨਾਮ ਨੂੰ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਚ ਪਾਇਆ ਤਾਂ ਪਰਿਵਾਰ ਨੇ ਉਸ ਦੇ ਖਰਚੇ ਕਰਜ਼ਾ ਚੁੱਕ ਕੇ ਪੂਰੇ ਕੀਤੇ। ਭੈਣ ਸਰਵਜੋਤ ਕੌਰ ਨੂੰ ਅੱਜ ਧਰਵਾਸ ਮਿਲਿਆ ਕਿ ਵਰਿ•ਆਂ ਬਾਅਦ ਉਨ•ਾਂ ਦੇ ਘਰ ਦੇ ਭਾਗ ਜਾਗੇ ਹਨ।                                          ਪਿੰਡ ਦਾ ਸਰਪੰਚ ਸਾਗਰ ਸਿੰਘ ਆਪਣੇ ਪਿੰਡ ਦੇ ਨੌਜਵਾਨ ਦੀ ਪ੍ਰਾਪਤੀ ਤੋਂ ਅਣਜਾਣ ਸੀ ਪ੍ਰੰਤੂ ਉਸ ਨੂੰ ਪਿੰਡ ਵਿਚ ਮੀਡੀਏ ਤੋਂ ਚਹਿਲ ਕਦਮੀ ਤੋਂ ਲੱਗਾ ਕਿ ਉਨ•ਾਂ ਦੇ ਪਿੰਡ ਦੇ ਹਿੱਸੇ ਕੋਈ ਵੱਡਾ ਮਾਣ ਆਇਆ ਹੈ। ਉਹ ਆਖਦਾ ਹੈ ਕਿ ਸਤਨਾਮ ਨੇ ਤਾਂ ਕੁਝ ਸਮਾਂ ਪਹਿਲਾਂ ਪਿੰਡ ਵਿਚ ਗਰਾਊਂਡ ਵੀ ਬਣਵਾਇਆ ਹੈ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹੈ ਅਤੇ ਕਰੀਬ 350 ਕੁ ਘਰ ਹਨ। ਸਤਨਾਮ ਦੇ ਮਾਪਿਆਂ ਦਾ ਅੱਜ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। ਸਭ ਇੱਕ ਦੂਸਰੇ ਨੂੰ ਮੂੰਹ ਮਿੱਠਾ ਕਰਾਉਣ ਵਿਚ ਲੱਗੇ ਹੋਏ ਸਨ। ਪਿੰਡ ਬੱਲੋ ਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੀ ਪੰਜਵੀਂ ਜਮਾਤ ਤੱਕ ਸਤਨਾਮ ਪੜਿਆ ਅਤੇ ਉਦੋਂ ਉਸ ਦਾ ਕੱਦ ਪੰਜ ਫੁੱਟ ਨੌ ਇੰਚ ਸੀ। ਸੱਤਵੀਂ ਕਲਾਸ ਵਿਚ ਉਸ ਦਾ ਕੱਦ ਛੇ ਫੁੱਟ ਛੇ ਇੰਚ ਸੀ। ਦਸਵੀਂ ਵਿਚ ਪੁੱਜਦੇ ਉਸ ਦਾ ਕੱਦ ਸੱਤ ਫੁੱਟ ਹੋ ਗਿਆ ਸੀ। ਸਾਲ 2011 ਵਿਚ ਉਸ ਨੂੰ ਚੀਨ ਵਿਚ ਹੋਈ 26ਵੀਂ ਏਸ਼ੀਅਨ ਬਾਸਕਟਵਾਲ ਚੈਪੀਅਨਸ਼ਿਪ ਦਾ ਸਭ ਤੋਂ ਨੌਜਵਾਨ ਖਿਡਾਰੀ ਹੋਣ ਦਾ ਮਾਣ ਮਿਲਿਆ।                                                                                                                           ਇਸੇ ਦੌਰਾਨ ਅਮਰੀਕਾ ਦੇ ਇੱਕ ਕੋਚ ਦੀ ਸਤਨਾਮ ਤੇ ਅਜਿਹੀ ਨਜ਼ਰ ਪਈ ਕਿ ਅੱਜ ਉਸ ਦੀ ਪ੍ਰਾਪਤੀ ਪੂਰੇ ਦੇਸ਼ ਨੂੰ ਮਿਰਚਾਂ ਵਾਰਨ ਲਈ ਮਜ਼ਬੂਰ ਕਰ ਰਹੀ ਹੈ। ਅਮਰੀਕਾ ਵਿਚ ਪੰਜ ਵਰਿ•ਆਂ ਤੋਂ ਉਸ ਵਾਸਤੇ ਸਭ ਕੁਝ ਮੁਫਤ ਹੈ। ਰਹਿਣ ਸਹਿਣ, ਖੁਰਾਕ ਪਾਣੀ ਅਤੇ ਹਵਾਈ ਸਫਰ ਦੀਆਂ ਟਿਕਟਾਂ ਵੀ। ਜਦੋਂ ਉਹ ਹਵਾਈ ਅੱਡੇ ਤੇ ਪੁੱਜਦਾ ਹੈ ਤਾਂ ਲੋਕ ਉਸ ਨੂੰ ਘੇਰ ਕੇ ਤਸਵੀਰਾਂ ਖਿਚਵਾਉਣ ਵਿਚ ਜੁੱਟ ਜਾਂਦੇ ਹਨ। ਲੰਮਾ ਕੱਦ ਹੋਣ ਕਰਕੇ ਉਸ ਨੇ ਮੋਟਰ ਸਾਇਕਲ ਕਦੇ ਚਲਾਇਆ ਨਹੀਂ ਅਤੇ ਸਫਰ ਵੀ ਉਸ ਨੂੰ ਇੱਧਰ ਇਨੋਵਾ ਗੱਡੀ ਵਿਚ ਹੀ ਕਰਨਾ ਪੈਂਦਾ ਹੈ। ਉਸ ਦਾ ਬਾਪ ਬਲਵੀਰ ਸਿੰਘ ਦਾ ਕੱਦ ਵੀ ਉਸ ਜਿੰਨਾ ਹੀ ਹੈ। ਭੈਣ ਦਾ ਕੱਦ ਪੰਜ ਫੁੱਟ ਤਿੰਨ ਇੰਚ ਹੈ। ਅੱਜ ਇਲੈਕਟ੍ਰੋੋਨਿਕ ਮੀਡੀਏ ਤੇ ਸਤਨਾਮ ਦੀ ਪ੍ਰਾਪਤੀ ਕੌਮਾਂਤਰੀ ਪੱਧਰ ਤੇ ਛਾਈ ਰਹੀ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤਰਫੋਂ ਸਤਨਾਮ ਦੇ ਮਾਪਿਆਂ ਨੂੰ ਅੱਜ ਸ਼ਾਮ ਤੱਕ ਕਿਸੇ ਵਧਾਈ ਤੱਕ ਨਹੀਂ ਭੇਜੀ ਹੈ। ਇੱਥੋਂ ਤੱਕ ਕਿ ਖੇਡ ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਅੱਗੇ ਨਾ ਆਏ।                                                                                                                                                        ਬਾਪ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਇੱਥੋਂ ਦੀਆਂ ਸਰਕਾਰਾਂ ਨੇ ਤਾਂ ਪਹਿਲਾਂ ਵੀ ਕਦੇ ਸਤਨਾਮ ਦੀ ਕਾਬਲੀਅਤ ਦਾ ਮੁੱਲ ਨਹੀਂ ਪਾਇਆ ਸੀ ਅਤੇ ਅੱਜ ਵੀ ਕਿਸੇ ਛੋਟੇ ਵੱਡੇ ਅਧਿਕਾਰੀ ਜਾਂ ਨੇਤਾ ਨੇ ਉਨ•ਾਂ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਫੋਕਾ ਫੋਨ ਵੀ ਨਹੀਂ ਕੀਤਾ ਹੈ।

Thursday, June 25, 2015

                                   ਬਿਗਾਨਾ ਮੋਹ
          ਵਜ਼ੀਰਾਂ ਦੇ ਖਾਤੇ ਪ੍ਰਾਈਵੇਟ ਬੈਂਕਾਂ ਵਿਚ
                                  ਚਰਨਜੀਤ ਭੁੱਲਰ
ਬਠਿੰਡਾ  : ਮੋਦੀ ਸਰਕਾਰ ਦੇ ਵਜ਼ੀਰ ਪ੍ਰਾਈਵੇਟ ਬੈਂਕਾਂ ਦੇ ਮੋਹ ਵਿਚ ਭਿੱਜੇ ਹੋਏ ਹਨ। ਕੇਂਦਰੀ ਵਜ਼ੀਰ ਆਮ ਲੋਕਾਂ ਨੂੰ ਕੌਮੀ ਬੈਂਕਾਂ ਵਿਚ ਕੇਂਦਰੀ ਸਕੀਮਾਂ ਦੇ ਖਾਤੇ ਖੁਲਵਾਉਣ ਦਾ ਹੋਕਾ ਦੇ ਰਹੇ ਹਨ। ਖੁਦ ਕੇਂਦਰੀ ਵਜ਼ੀਰਾਂ ਦੇ ਖਾਤੇ ਪ੍ਰਾਈਵੇਟ ਬੈਂਕਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਤਾਂ ਇਸ ਮਾਮਲੇ ਵਿਚ ਮਿਸਾਲ ਹਨ। ਪ੍ਰਧਾਨ ਮੰਤਰੀ ਦੇ ਤਿੰਨ ਬੈਂਕ ਖਾਤੇ ਹਨ ਜਿਨ•ਾਂ ਚੋਂ ਦੋ ਬੈਂਕ ਖਾਤੇ ਗੁਜਰਾਤ ਦੇ ਸਹਿਕਾਰੀ ਬੈਂਕ ਹਨ ਜਦੋਂ ਕਿ ਇੱਕ ਬੈਂਕ ਖਾਤਾ ਸਟੇਟ ਬੈਂਕ ਆਫ ਇੰਡੀਆ ਵਿਚ ਹੈ। ਪ੍ਰਧਾਨ ਮੰਤਰੀ ਦਫਤਰ ਕੋਲ ਕੇਂਦਰੀ ਵਜ਼ੀਰਾਂ ਵਲੋਂ ਜਮ•ਾਂ ਕਰਾਏ ਸੰਪਤੀ ਦੇ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਦੇ 10 ਵਜ਼ੀਰਾਂ ਦੇ ਬੈਂਕ ਖਾਤੇ ਪ੍ਰਾਈਵੇਟ ਬੈਂਕਾਂ ਵਿਚ ਵੀ ਹਨ। ਕੇਂਦਰੀ ਵਜ਼ੀਰਾਂ ਚੋਂ ਸਿਰਫ ਅੱਠ ਵਜ਼ੀਰ ਅਜਿਹੇ ਹਨ ਜਿਨ•ਾਂ ਨੇ ਆਪਣੇ ਬੈਂਕ ਖਾਤੇ ਸਹਿਕਾਰੀ ਬੈਂਕਾਂ ਵਿਚ ਵੀ ਖੁਲਵਾਏ ਹੋਏ ਹਨ। ਕੇਂਦਰੀ ਵਜ਼ੀਰਾਂ ਚੋਂ ਬੈਂਕ ਖਾਤਿਆਂ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਝੰਡੀ ਲੈ ਲਈ ਹੈ। ਬੀਬਾ ਬਾਦਲ ਅਤੇ ਉਸ ਦੇ ਪ੍ਰਵਾਰ ਦੇ 19 ਬੈਂਕ ਖਾਤੇ ਹਨ ਜਿਨ•ਾਂ ਚੋਂ 9 ਬੈਂਕ ਖਾਤੇ ਕੌਮੀ ਬੈਂਕਾਂ ਵਿਚ ਹਨ ਜਦੋਂ ਕਿ 10 ਬੈਂਕ ਖਾਤੇ ਪ੍ਰਾਈਵੇਟ ਬੈਂਕਾਂ ਵਿਚ ਹਨ। ਬਾਦਲ ਪਰਿਵਾਰ ਦਾ ਸਹਿਕਾਰੀ ਬੈਂਕ ਵਿਚ ਇੱਕ ਵੀ ਖਾਤਾ ਨਹੀਂ ਹੈ।
                      ਬਾਦਲ ਪਰਿਵਾਰ ਦੇ 19 ਬੈਂਕ ਖਾਤਿਆਂ ਚੋਂ 8 ਬੈਂਕ ਖਾਤੇ ਤਾਂ ਐਚ.ਡੀ.ਐਫ.ਸੀ ਬੈਂਕ ਵਿਚ ਹਨ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ 9 ਬੈਂਕ ਖਾਤੇ ਹਨ ਜਿਨ•ਾਂ ਚੋਂ ਦੋ ਬੈਂਕ ਖਾਤੇ ਐਚ.ਡੀ.ਐਫ.ਸੀ ਬੈਂਕ ਦੇ ਹਨ ਜਦੋਂ ਕਿ ਬਾਕੀ ਖਾਤੇ ਕੌਮੀ ਬੈਂਕਾਂ ਵਿਚ ਹਨ। ਵੇਰਵਿਆਂ ਅਨੁਸਾਰ ਬਾਦਲ ਪਰਿਵਾਰ ਜਿਨੇ ਹੀ ਬੈਂਕ ਖਾਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਚੌਧਰੀ ਬੀਰੇਂਦਰ ਸਿੰਘ ਦੇ ਹਨ। ਫਰਕ ਸਿਰਫ ਏਨਾ ਹੈ ਕਿ ਉਨ•ਾਂ ਦਾ 19 ਖਾਤਿਆਂ ਚੋਂ ਸਿਰਫ ਇੱਕ ਬੈਂਕ ਖਾਤਾ ਐਚ.ਡੀ.ਐਫ.ਸੀ ਬੈਂਕ ਵਿਚ ਹੈ। ਬਾਕੀ ਕੌਮੀ ਅਤੇ ਸਹਿਕਾਰੀ ਬੈਂਕਾਂ ਵਿਚ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਤਿੰਨ ਬੈਂਕ ਖਾਤੇ ਹਨ ਜਿਨ•ਾਂ ਚੋਂ ਸਿਰਫ ਇੱਕ ਬੈਂਕ ਖਾਤੇ ਕੌਮੀ ਬੈਂਕ ਵਿਚ ਹੈ ਜਦੋਂ ਕਿ ਦੋ ਬੈਂਕ ਖਾਤੇ ਐਚ.ਡੀ.ਐਫ.ਸੀ ਬੈਂਕ ਵਿਚ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਮਾਮਲੇ ਵਿਚ ਚੰਗਾ ਸੁਨੇਹਾ ਦੇ ਰਹੇ ਹਨ ਕਿਉਂਕਿ ਉਨ•ਾਂ ਨੇ ਪ੍ਰਾਈਵੇਟ ਬੈਂਕਾਂ ਤੋਂ ਦੂਰੀ ਰੱਖੀ ਹੋਈ ਹੈ। ਗ੍ਰਹਿ ਮੰਤਰੀ ਦੇ ਪੰਜ ਬੈਂਕ ਖਾਤੇ ਹਨ ਜਿਨ•ਾਂ ਚੋਂ ਚਾਰ ਬੈਂਕ ਖਾਤੇ ਕੌਮੀ ਬੈਂਕਾਂ ਵਿਚ ਹਨ ਜਦੋਂ ਕਿ ਇੱਕ ਬੈਂਕ ਖਾਤਾ ਸਹਿਕਾਰੀ ਬੈਂਕ ਵਿਚ ਹੈ। ਕੇਂਦਰੀ ਵਜ਼ੀਰ ਸਿਮਰਤੀ ਇਰਾਨੀ ਦੇ ਅੱਧੀ ਦਰਜਨ ਬੈਂਕ ਖਾਤਿਆਂ ਚੋਂ ਚਾਰ ਬੈਂਕ ਖਾਤੇ ਪ੍ਰਾਈਵੇਟ ਬੈਂਕਾਂ ਵਿਚ ਹਨ।
                     ਉਮਾ ਭਾਰਤੀ ਦਾ ਇੱਕ ਬੈਂਕ ਖਾਤਾ ਪ੍ਰਾਈਵੇਟ ਬੈਂਕ ਵਿਚ ਹੈ। ਇਸੇ ਤਰ•ਾਂ ਮੇਨਕਾ ਗਾਂਧੀ ਦੇ ਪੰਜ ਖਾਤਿਆਂ ਚੋਂ ਦੋ ਬੈਂਕ ਖਾਤੇ ਪ੍ਰਾਈਵੇਟ ਬੈਂਕਾਂ ਵਿਚ ਹਨ। ਵਜ਼ੀਰ ਜੇ.ਪੀ.ਨੱਢਾ ਦਾ ਇੱਕ ਬੈਂਕ ਖਾਤਾ ਪ੍ਰਾਈਵੇਟ ਬੈਂਕ ਵਿਚ ਹੈ। ਕੇਂਦਰੀ ਵਜ਼ੀਰਾਂ ਚੋਂ ਵੈਕਈਆ ਨਾਇਡੂ,ਰਾਮ ਵਿਲਾਸ ਪਾਸਵਾਨ,ਕਲਰਾਜ ਮਿਸਰਾ,ਨਿਰੇਂਦਰ ਤੋਮਰ, ਥਾਵਰ ਚੰਦ ਗਹਿਲੋਤ,ਹਰਸ਼ ਵਰਧਨ ਅਤੇ ਸਦਾਨੰਦ ਗੌੜਾ ਆਦਿ ਦਾ ਮੋਹ ਸਰਕਾਰੀ ਬੈਂਕਾਂ ਨਾਲ ਹੈ। ਇਨ•ਾਂ ਵਜ਼ੀਰਾਂ ਨੇ ਪ੍ਰਾਈਵੇਟ ਬੈਂਕਾਂ ਤੋਂ ਦੂਰੀ ਵੱਟੀ ਹੋਈ ਹੈ। ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਅਤੇ ਉਸ ਦੇ ਪ੍ਰਵਾਰ ਦੇ 17 ਬੈਂਕ ਖਾਤੇ ਹਨ ਜਿਨ•ਾਂ ਚੋਂ ਪ੍ਰਾਈਵੇਟ ਬੈਂਕ ਵਿਚ ਸਿਰਫ ਇੱਕ ਬੈਂਕ ਖਾਤਾ ਹੈ ਜਦੋਂ ਕਿ 14 ਕੌਮੀ ਬੈਂਕਾਂ ਵਿਚ ਅਤੇ ਦੋ ਬੈਂਕ ਖਾਤੇ ਸਹਿਕਾਰੀ ਬੈਂਕਾਂ ਵਿਚ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸਭ ਤੋਂ ਪਹਿਲਾਂ ਜਨ ਧੰਨ ਯੋਜਨਾ ਸ਼ੁਰੂ ਕੀਤੀ ਅਤੇ ਹੁਣ ਦੋ ਕੇਂਦਰੀ ਬੀਮਾ ਸਕੀਮਾਂ ਸ਼ੁਰੂ ਕੀਤੀਆਂ ਹਨ। ਇਨ•ਾਂ ਕੇਂਦਰੀ ਸਕੀਮਾਂ ਦਾ ਬੋਝ ਕੌਮੀ ਬੈਂਕਾਂ ਨੇ ਚੁੱਕਿਆ ਹੈ। ਭਾਜਪਾ ਸਰਕਾਰ ਬੈਂਕ ਖਾਤਿਆਂ ਦਾ ਅੰਕੜਾ ਦੱਸ ਕੇ ਸਿਆਸੀ ਲਾਹਾ ਵੀ ਲੈ ਰਹੀ ਹੈ। ਪ੍ਰਾਈਵੇਟ ਬੈਂਕਾਂ ਨੇ ਇਨ•ਾਂ ਕੇਂਦਰੀ ਸਕੀਮਾਂ ਤੋਂ ਦੂਰੀ ਹੀ ਰੱਖੀ ਹੈ।
                       ਆਲ ਇੰਡੀਆ ਬੈਂਕ ਆਫ ਆਫੀਸਰਜ਼ ਕਨਫੈਡਰੇਸ਼ਨ ਦੇ ਜਿਲ•ਾ ਪ੍ਰਧਾਨ ਸ੍ਰੀ ਐਮ.ਐਮ.ਬਹਿਲ ਦਾ ਕਹਿਣਾ ਸੀ ਕਿ ਕੇਂਦਰੀ ਵਜ਼ੀਰਾਂ ਨੂੰ ਖੁਦ ਨੂੰ ਪਹਿਲਾਂ ਕੌਮੀ ਬੈਂਕਾਂ ਵਿਚ ਖਾਤੇ ਖੋਲ• ਕੇ ਮਾਡਲ ਬਣਨਾ ਚਾਹੀਦਾ ਸੀ। ਉਨ•ਾਂ ਆਖਿਆ ਕਿ ਕੇਂਦਰੀ ਵਜ਼ੀਰ ਲੋਕਾਂ ਨੂੰ ਤਾਂ ਕੌਮੀ ਬੈਂਕਾਂ ਵਿਚ ਖਾਤੇ ਖੋਲ•ਣ ਦਾ ਪਾਠ ਪੜਾ ਰਹੇ ਹਨ ਅਤੇ ਖੁਦ ਇਨ•ਾਂ ਤੋਂ ਦੂਰ ਹਨ। ਉਨ•ਾਂ ਆਖਿਆ ਕਿ ਇੱਥੋਂ ਤੱਕ ਇਹੋ ਵਜ਼ੀਰ ਸਰਕਾਰੀ ਪੂੰਜੀ ਵੀ ਪ੍ਰਾਈਵੇਟ ਬੈਂਕਾਂ ਦੇ ਹਵਾਲੇ ਕਰਦੇ ਹਨ।

Wednesday, June 24, 2015

                                        ਸੁਹਾਣਾ ਸਫਰ
               ਲਗਜ਼ਰੀ ਕਾਰਾਂ ਨੇ ਉਡਾਇਆ ਖਜ਼ਾਨਾ
                                        ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਪ੍ਰਾਈਵੇਟ ਕਾਰਾਂ ਵਰਤਣ ਵਾਲੇ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੇ ਸਰਕਾਰੀ ਖਜ਼ਾਨੇ ਦਾ ਮੀਟਰ ਘੁੰਮਾ ਦਿੱਤਾ ਹੈ। ਪੰਜਾਬ ਦੇ ਪੰਜ ਵਜ਼ੀਰਾਂ ਅਤੇ 11 ਮੁੱਖ ਸੰਸਦੀ ਸਕੱਤਰਾਂ ਨੇ ਸਰਕਾਰੀ ਕੈਮਰੀ ਤੇ ਕਰੋਲਾ ਨੂੰ ਅਲਵਿਦਾ ਆਖ ਕੇ ਨਿੱਜੀ ਫਾਰਚੂਨਰ ਤੇ ਇਨੋਵਾ ਗੱਡੀਆਂ ਤੇ ਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਇਨ•ਾਂ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਪ੍ਰਤੀ ਕਿਲੋਮੀਟਰ 15 ਰੁਪਏ ਤੇਲ ਖਰਚ ਦਿੱਤਾ ਜਾਂਦਾ ਸੀ। ਸਰਕਾਰ ਨੇ ਹੁਣ ਇੱਕ ਜੂਨ ਤੋਂ ਇਸ ਵਿਚ ਵਾਧਾ ਕਰਕੇ 18 ਰੁਪਏ ਪ੍ਰਤੀ ਕਿਲੋਮੀਟਰ ਤੇਲ ਖਰਚ ਕਰ ਦਿੱਤਾ ਹੈ। ਪੰਜਾਬ ਦੀ ਮੰਤਰੀ ਮੰਡਲ ਸਾਖਾ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਸਾਲ 2012 13 ਵਿਚ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਆਪਣੇ ਪ੍ਰਾਈਵੇਟ ਵਾਹਨ ਵਰਤਣ ਦੀ ਖੁੱਲ• ਦੇ ਦਿੱਤੀ ਸੀ। ਰਾਜ ਸਰਕਾਰ ਤੇਲ ਖਰਚ ਤੋਂ ਬਿਨ•ਾਂ ਡਰਾਈਵਰ ਦੀ ਤਨਖਾਹ ਅਤੇ ਮੁਰੰਮਤ ਵਾਸਤੇ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਵੀ ਦਿੰਦੀ ਹੈ। ਪ੍ਰਾਈਵੇਟ ਕਾਰਾਂ ਵਰਤਣ ਵਾਲੇ ਵਜ਼ੀਰ ਤੇ ਮੁੱਖ ਸੰਸਦੀ ਸਕੱਤਰ ਰੋਜ਼ਾਨਾ ਔਸਤਨ 200 ਤੋਂ 250 ਕਿਲੋਮੀਟਰ ਸਫਰ ਕਰਨ ਲੱਗੇ ਹਨ ਕਿਉਂਕਿ ਤੇਲ ਖਰਚ ਦੀ ਕੋਈ ਸੀਮਾ ਹੀ ਨਹੀਂ ਹੈ। ਇੰਂਝ ਜਾਪਦਾ ਹੈ ਕਿ ਉਹ ਜਿਆਦਾ ਵਕਤ ਗੱਡੀਆਂ ਵਿਚ ਹੀ ਗੁਜਾਰਦੇ ਹਨ।
                       ਵੇਰਵਿਆਂ ਅਨੁਸਾਰ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਆਪਣੀ ਨਿੱਜੀ ਫਾਰਚੂਨਰ ਗੱਡੀ 3 ਸਤੰਬਰ 2013 ਤੋਂ ਵਰਤ ਰਹੇ ਹਨ। ਸ਼ੁਰੂ ਤੋਂ ਫਰਵਰੀ 2015 ਤੱਕ ਉਹ ਰੋਜ਼ਾਨਾ ਔਸਤਨ 236 ਕਿਲੋਮੀਟਰ ਪ੍ਰਾਈਵੇਟ ਗੱਡੀ ਵਿਚ ਸਫਰ ਕਰ ਰਹੇ ਹਨ। ਖਜ਼ਾਨੇ ਚੋਂ ਉਨ•ਾਂ ਨੂੰ 480 ਦਿਨਾਂ ਦੇ 17.04 ਲੱਖ ਰੁਪਏ ਤੇਲ ਖਰਚ ਦੇ ਜਾਰੀ ਹੋਏ ਹਨ। ਜਨ ਸਿਹਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ 12 ਜਨਵਰੀ 2015 ਤੋਂ ਆਪਣੀ ਨਿੱਜੀ ਫਾਰਚੂਨਰ ਗੱਡੀ ਵਰਤਣੀ ਸ਼ੁਰੂ ਕੀਤੀ ਹੈ। 31 ਮਾਰਚ 2015 ਤੱਕ ਉਨ•ਾਂ ਦੀ ਪ੍ਰਾਈਵੇਟ ਗੱਡੀ ਦਾ ਰੋਜ਼ਾਨਾ ਔਸਤਨ 218 ਕਿਲੋਮੀਟਰ ਚੱਲੀ ਹੈ। ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਪ੍ਰਾਈਵੇਟ ਫਾਰਚੂਨਰ ਗੱਡੀਆਂ ਵਰਤ ਰਹੇ ਹਨ। ਇਵੇਂ ਹੀ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਨਵੰਬਰ 2014 ਤੋਂ ਆਪਣੀ ਪ੍ਰਾਈਵੇਟ ਟੁਏਟਾ ਇਨੋਵਾ ਵਰਤਣੀ ਸ਼ੁਰੂ ਕੀਤੀ ਹੈ ਜਿਸ ਦੇ ਤੇਲ ਖਰਚ ਦੇ ਵੇਰਵੇ ਪ੍ਰਾਪਤ ਨਹੀਂ ਹੋਏ ਹਨ।
                    ਸ੍ਰੀ ਰਣੀਕੇ ਨਾਲ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ•ਾਂ ਗੱਲ ਨਹੀਂ ਕੀਤੀ। ਵਜ਼ੀਰ ਰੱਖੜਾ ਦਾ ਤਰਕ ਸੀ ਕਿ ਸਰਕਾਰੀ ਗੱਡੀਆਂ ਕਾਫੀ ਪੁਰਾਣੀਆਂ ਹੋ ਗਈਆਂ ਹਨ ਜਿਸ ਕਰਕੇ ਵਜ਼ੀਰ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਹੀ ਨਿੱਜੀ ਵਾਹਨ ਵਰਤ ਰਹੇ ਹਨ।  ਮੁੱਖ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਆਪਣੀ ਨਿੱਜੀ ਫਾਰਚੂਨਰ ਗੱਡੀ ਵਿਚ ਸਫਰ ਕਰਦੇ ਹਨ ਜੋ ਕਿ ਰੋਜ਼ਾਨਾ ਔਸਤਨ 311 ਕਿਲੋਮੀਟਰ ਚੱਲਦੀ ਹੈ। ਅੰਮ੍ਰਿਤਸਰ ਤੋਂ ਕਰਨਾਲ ਦੀ ਏਨੀ ਦੂਰੀ ਬਣਦੀ ਹੈ ਜੋ ਕਿ 5.30 ਘੰਟੇ ਵਿਚ ਤੈਅ ਹੁੰਦੀ ਹੈ। ਉਨ•ਾਂ ਦੀ ਫਾਰਚੂਨਰ ਗੱਡੀ 257 ਦਿਨਾਂ ਵਿਚ 80,151 ਕਿਲੋਮੀਟਰ ਚੱਲੀ ਹੈ ਜਿਸ ਦਾ 12.02 ਲੱਖ ਰੁਪਏ ਤੇਲ ਖਰਚ ਖਜ਼ਾਨੇ ਚੋਂ ਤਾਰਿਆ ਗਿਆ ਹੈ। ਹਰਮੀਤ ਸੰਧੂ ਦਾ ਕਹਿਣਾ ਸੀ ਕਿ ਉਨ•ਾਂ ਦਾ ਹਲਕਾ ਰਾਜਧਾਨੀ ਤੋਂ ਦੂਰ ਪੈਂਦਾ ਹੈ ਅਤੇ ਹਲਕਾ ਭੂਗੋਲਿਕ ਤੌਰ ਤੇ ਲੰਮਾ ਚੌੜਾ ਹੋਣ ਕਰਕੇ ਗੱਡੀ ਜਿਆਦਾ ਚੱਲਦੀ ਹੈ।
                 ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਅਜਨਾਲਾ ਆਪਣੀ ਪ੍ਰਾਈਵੇਟ ਟੁਏਟਾ ਕਿਰਲੋਸਕਰ ਗੱਡੀ ਵਰਤਦੇ ਹਨ। ਉਨ•ਾਂ ਦੀ ਗੱਡੀ ਸਤੰਬਰ 2014 ਤੋਂ ਫਰਵਰੀ 2015 ਤੱਕ ਔਸਤਨ 282 ਕਿਲੋਮੀਟਰ ਰੋਜ਼ਾਨਾ ਚੱਲਦੀ ਰਹੀ ਹੈ। ਉਨ•ਾਂ ਨੂੰ 7.63 ਲੱਖ ਰੁਪਏ ਦਾ ਤੇਲ ਖਰਚ ਦਿੱਤਾ ਗਿਆ ਹੈ। ਅਬੋਹਰ ਤੋਂ ਚੰਡੀਗੜ• ਦਾ ਕਰੀਬ 290 ਕਿਲੋਮੀਟਰ ਤੱਕ ਦਾ ਸਫਰ ਹੈ ਅਤੇ ਏਨੀ ਦੂਰੀ ਦਾ ਰੋਜ਼ਾਨਾ ਸਫਰ ਸ੍ਰੀ ਅਜਨਾਲਾ ਕਰਦੇ ਹਨ। ਸ੍ਰੀ ਅਜਨਾਲਾ ਨੇ ਵਾਰ ਵਾਰ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ। ਮੁੱਖ ਸੰਸਦੀ ਸਕੱਤਰ (ਖੇਡਾਂ ਤੇ ਯੁਵਕ ਮਾਮਲੇ) ਪਵਨ ਕੁਮਾਰ ਟੀਨੂੰ ਦੀ ਨਿੱਜੀ ਗੱਡੀ ਰੋਜ਼ਾਨਾ ਔਸਤਨ 224 ਕਿਲੋਮੀਟਰ ਚੱਲਦੀ ਹੈ। ਉਨ•ਾਂ ਨੂੰ ਸਵਾ ਦੋ ਵਰਿ•ਆਂ ਦਾ ਤੇਲ ਖਰਚਾ 27.63 ਲੱਖ ਰੁਪਏ ਜਾਰੀ ਕੀਤਾ ਗਿਆ ਹੈ। ਸ੍ਰੀ ਟੀਨੂ ਦਾ ਕਹਿਣਾ ਸੀ ਕਿ ਸਰਕਾਰੀ ਗੱਡੀ ਸਾਢੇ ਚਾਰ ਲੱਖ ਕਿਲੋਮੀਟਰ ਚੱਲਣ ਕਰਕੇ ਹੁਣ ਥਾਂ ਥਾਂ ਰੁਕ ਜਾਂਦੀ ਸੀ ਜਿਸ ਕਰਕੇ ਉਨ•ਾਂ ਨੂੰ ਨਿੱਜੀ ਗੱਡੀ ਵਰਤਣੀ ਪਈ ਹੈ। ਉਨ•ਾਂ ਦੱਸਿਆ ਕਿ ਪੰਜਾਬ ਭਰ ਵਿਚ ਖੇਡ ਸਮਾਗਮਾਂ ਵਿਚ ਜਾਣਾ ਪੈਂਦਾ ਹੈ ਜਿਸ ਕਰਕੇ ਗੱਡੀ ਜਿਆਦਾ ਚੱਲਦੀ ਹੈ।
                    ਮੁੱਖ ਸੰਸਦੀ ਸਕੱਤਰ ਸ੍ਰੀ ਨੰਦ ਲਾਲ 16 ਅਪਰੈਲ 2013 ਤੋਂ ਆਪਣੀ ਨਿੱਜੀ ਟੁਏਟਾ ਇਨੋਵਾ ਗੱਡੀ ਵਰਤ ਰਹੇ ਹਨ ਜੋ ਕਿ ਰੋਜ਼ਾਨਾ ਔਸਤਨ 190 ਕਿਲੋਮੀਟਰ ਸਫਰ ਕਰਦੇ ਹਨ। ਉਨ•ਾਂ ਨੂੰ ਕਰੀਬ ਡੇਢ ਸਾਲ ਦਾ 15.66 ਲੱਖ ਰੁਪਏ ਤੇਲ ਖਰਚ ਦੇ ਦਿੱਤੇ ਗਏ ਹਨ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਆਪਣੀ ਨਿੱਜੀ ਫਾਰਚੂਨਰ ਗੱਡੀ ਵਰਤ ਰਹੇ ਹਨ। ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੀ ਅਗਸਤ 2012 ਤੋਂ ਆਪਣੀ ਪ੍ਰਾਈਵੇਟ ਫਾਰਚੂਨਰ ਗੱਡੀ ਵਰਤ ਰਹੇ ਹਨ। ਕਰੀਬ ਸਵਾ ਦੋ ਵਰਿ•ਆਂ ਦੌਰਾਨ ਉਨ•ਾਂ ਨੇ ਰੋਜ਼ਾਨਾ ਔਸਤਨ 168 ਕਿਲੋਮੀਟਰ ਸਫਰ ਕੀਤਾ ਹੈ। ਹਾਲਾਂਕਿ ਉਨ•ਾਂ ਦੇ ਹਲਕੇ ਦਾ ਭੂਗੋਲਿਕ ਘੇਰਾ 5 ਕਿਲੋਮੀਟਰ ਤੋਂ ਜਿਆਦਾ ਨਹੀਂ ਹੈ। ਸਰਕਾਰ ਨੇ ਉਨ•ਾਂ ਨੂੰ 21.81 ਲੱਖ ਰੁਪਏ ਤੇਲ ਖਰਚ ਦੇ ਦਿੱਤੇ ਹਨ।
                  ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ 26 ਨਵੰਬਰ 2012 ਤੋਂ ਦਸੰਬਰ 2014 ਤੱਕ ਤੇਲ ਖਰਚ ਸਮੇਤ ਡਰਾਈਵਰ ਦੀ ਤਨਖਾਹ ਆਦਿ 19.68 ਲੱਖ ਦੀ ਅਦਾਇਗੀ ਕੀਤੀ ਹੈ। ਪ੍ਰਾਈਵੇਟ ਕਾਰਾਂ ਵਰਤਣ ਵਾਲਿਆਂ ਵਿਚ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ,ਐਨ.ਕੇ.ਸ਼ਰਮਾ,ਅਵਿਨਾਸ਼ ਚੰਦਰ ਅਤੇ ਇੰਦਰਬੀਰ ਸਿੰਘ ਬੁਲਾਰੀਆ ਵੀ ਸ਼ਾਮਲ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਤੇਲ ਖਰਚ ਦੀ ਸੀਮਾ ਹੋਣੀ ਚਾਹੀਦੀ ਹੈ ਅਤੇ ਇਹ ਕਿਲੋਮੀਟਰ ਦੀ ਥਾਂ ਪ੍ਰਤੀ ਦਿਨ ਦੇ ਹਿਸਾਬ ਨਾਲ ਉੱਕਾ ਪੁੱਕਾ ਦਿੱਤਾ ਜਾਵੇ ਤਾਂ ਜੋ ਫਜੂਲ ਖਰਚੀ ਰੁਕ ਸਕੇ। ਉਨ•ਾਂ ਆਖਿਆ ਕਿ ਤੇਲ ਖਰਚ ਵਿਚ ਵਾਧਾ ਕਰਨਾ ਵੀ ਖਜ਼ਾਨੇ ਤੇ ਬੋਝ ਹੈ।
     

Tuesday, June 23, 2015

                                          ਕਿਸਾਨ ਨੇਤਾ
                          ਲੱਖੋਵਾਲ ਦੀ ਠਾਠ ਨਵਾਬੀ !
                                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ (ਕਿਸਾਨ ਨੇਤਾ) ਦੀ ਠਾਠ ਨਵਾਬਾਂ ਨਾਲੋਂ ਘੱਟ ਨਹੀਂ ਹੈ। ਪੰਜਾਬ ਮੰਡੀ ਬੋਰਡ ਨੂੰ ਇਹ ਚੇਅਰਮੈਨੀ ਲੰਘੇ ਸਵਾ ਸੱਤ ਵਰਿ•ਆਂ ਦੌਰਾਨ ਕਰੀਬ 2.04 ਕਰੋੜ ਰੁਪਏ ਵਿਚ ਪਈ ਹੈ। ਜਦੋਂ ਕਿ ਪੰਜਾਬ ਪੁਲੀਸ ਨੂੰ ਉਨ•ਾਂ ਦੀ ਸੁਰੱਖਿਆ ਪੌਣੇ ਕਰੀਬ 1.15 ਕਰੋੜ (ਗੰਨਮੈਨਾਂ ਦੀ ਤਨਖਾਹ) ਵਿਚ ਪਈ ਹੈ। ਪੰਜਾਬ ਸਰਕਾਰ ਨੇ ਉਨ•ਾਂ ਨੂੰ ਕੈਬਨਿਟ ਰੈਂਕ ਦਿੱਤਾ ਜਦੋਂ ਕਿ ਰੈਂਕ ਦਾ ਮਾਲੀ ਭਾਰ ਮੰਡੀ ਬੋਰਡ ਝੱਲਦਾ ਹੈ। ਪੰਜਾਬ ਪੁਲੀਸ ਤਰਫੋਂ ਉਨ•ਾਂ ਨੂੰ ਚਾਰ ਗੰਨਮੈਨ ਸੁਰੱਖਿਆ ਵਾਸਤੇ ਦਿੱਤੇ ਹੋਏ ਹਨ। ਪੰਜਾਬ ਮੰਡੀ ਬੋਰਡ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਚੇਅਰਮੈਨ ਨੂੰ ਪ੍ਰਤੀ ਮਹੀਨਾ 30 ਹਜ਼ਾਰ ਰੁਪਏ ਤਨਖਾਹ ਅਤੇ ਪੰਜ ਹਜਾਰ ਰੁਪਏ ਕੰਪਨਸੇਂਟਰੀ ਭੱਤਾ ਮਿਲਦਾ ਹੈ। ਹੁਣ ਪੰਜਾਬ  ਵਿਚ ਵਜ਼ੀਰਾਂ ਦੇ ਭੱਤੇ ਵੱਧਣ ਮਗਰੋਂ ਲੱਖੋਵਾਲ ਦੀ ਤਨਖਾਹ ਵਿਚ ਹੋਰ ਵਾਧਾ ਹੋ ਜਾਣਾ ਹੈ। ਸਵਾ ਸੱਤ ਵਰਿ•ਆਂ ਵਿਚ ਚੇਅਰਮੈਨ ਨੂੰ 24.70 ਲੱਖ ਰੁਪਏ ਤਨਖਾਹ ਤੇ ਕੰਪਨਸੇਂਟਰੀ ਭੱਤੇ ਦੇ ਮਿਲ ਚੁੱਕੇ ਹਨ। ਚੇਅਰਮੈਨ ਲੁਧਿਆਣੇ ਜ਼ਿਲ•ੇ ਦੇ ਆਪਣੇ ਜੱਦੀ ਪਿੰਡ ਲੱਖੋਵਾਲ ਵਿਚ ਰਹਿੰਦੇ ਹਨ ਜਿਸ ਦਾ ਮੰਡੀ ਬੋਰਡ ਪ੍ਰਤੀ ਮਹੀਨਾ ਕਿਰਾਇਆ 15 ਹਜ਼ਾਰ ਰੁਪਏ ਦੇ ਰਿਹਾ ਹੈ ਅਤੇ ਹੁਣ ਤੱਕ ਬੋਰਡ 13.20 ਲੱਖ ਰੁਪਏ ਮਕਾਨ ਕਿਰਾਏ ਦੇ ਤਾਰ ਚੁੱਕਾ ਹੈ। ਚੰਡੀਗੜ• ਦੇ ਕਿਸਾਨ ਭਵਨ ਵਿਚ ਚੇਅਰਮੈਨ ਅਤੇ ਬੋਰਡ ਮੈਨੈਜਮੈਂਟ ਵਾਸਤੇ ਵੱਖਰੇ ਤਿੰਨ ਸੂਟ ਰਾਖਵੇਂ ਹਨ।
                   ਪੰਜਾਬ ਮੰਡੀ ਬੋਰਡ ਨੇ ਹੁਣ ਨਵੀਂ ਇਮਾਰਤ ਵਿਚ ਚੇਅਰਮੈਨ ਦੇ ਦਫਤਰ ਵਾਸਤੇ ਇਕੱਲੇ ਫਰਨੀਚਰ ਤੇ 7.43 ਲੱਖ ਰੁਪਏ ਦਾ ਖਰਚ ਕੀਤਾ ਹੈ। ਚੇਅਰਮੈਨ ਵਾਸਤੇ ਦੋ ਰਿਵਾਲਵਿੰਗ ਕੁਰਸੀਆਂ 28,574 ਰੁਪਏ (ਪ੍ਰਤੀ ਕੁਰਸੀ 14317 ਰੁਪਏ) ਖਰੀਦੀਆਂ ਹਨ ਜਦੋਂ ਕਿ ਚੇਅਰਮੈਨ 82,296 ਰੁਪਏ ਦਾ ਦਫਤਰੀ ਮੇਜ਼ (ਸਮੇਤ ਸਾਈਡ ਰੈਕ) ਖਰੀਦਿਆ ਹੈ। ਦਫਤਰ ਵਿਚ 3.09 ਲੱਖ ਰੁਪਏ ਦੇ ਸੋਫੇ ਸਜਾਏ ਗਏ ਹਨ। ਇਸ ਤੋਂ ਬਿਨ•ਾਂ ਪਹਿਲਾਂ ਵੀ 4.21 ਲੱਖ ਰੁਪਏ ਦਾ ਫਰਨੀਚਰ ਖਰੀਦਿਆ ਗਿਆ ਸੀ। ਬੋਰਡ ਨੇ ਚੇਅਰਮੈਨ ਨੂੰ ਪੀ.ਏ ਅਤੇ ਨਿੱਜੀ ਸਟਾਫ ਤੋਂ ਬਿਨ•ਾਂ ਇੱਕ ਡਰਾਈਵਰ ਦੀ ਸਹੂਲਤ ਦਿੱਤੀ ਹੋਈ ਹੈ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਮੰਡੀ ਬੋਰਡ ਨੇ ਚੇਅਰਮੈਨ ਲੱਖੋਵਾਲ ਵਾਸਤੇ ਲੰਘੇ ਸੱਤ ਵਰਿ•ਆਂ ਵਿਚ ਸੱਤ ਗੱਡੀਆਂ ਖਰੀਦ ਕੀਤੀਆਂ ਹਨ ਜਿਨ•ਾਂ ਤੇ 78.12 ਲੱਖ ਰੁਪਏ ਖਰਚ ਕੀਤੇ ਹਨ। ਸਤੰਬਰ 2007 ਵਿਚ ਨਵੀਂ ਕੈਮਰੀ ਗੱਡੀ 20.06 ਵਿਚ ਖਰੀਦੀ ਜੋ 65 ਮਹੀਨਿਆਂ (ਅਕਤੂਬਰ 2007 ਤੋਂ ਫਰਵਰੀ 2013 ਤੱਕ) ਵਿਚ ਕਰੀਬ 6 ਲੱਖ ਕਿਲੋਮੀਟਰ ਚੱਲੀ ਜੋ ਕਿ ਪ੍ਰਤੀ ਦਿਨ 308 ਕਿਲੋਮੀਟਰ ਰੋਜ਼ਾਨਾ ਦੌੜਦੀ ਰਹੀ ਹੈ। ਮੰਡੀ ਬੋਰਡ ਨੇ ਸਾਲ 2013 ਵਿਚ ਚੇਅਰਮੈਨ ਵਾਸਤੇ 23.39 ਲੱਖ ਰੁਪਏ ਵਿਚ ਹੋਰ ਨਵੀਂ ਕੈਮਰੀ ਗੱਡੀ ਖਰੀਦੀ ਜੋ ਕਿ ਮਾਰਚ 2013 ਤੋਂ ਹੁਣ ਤੱਕ ਫਰਵਰੀ 2015 ਤੱਕ 1.80 ਲੱਖ ਕਿਲੋਮੀਟਰ ਚੱਲੀ ਹੈ।
                    ਚੇਅਰਮੈਨ ਲੱਖੋਵਾਲ ਜੋ ਕਿ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਵੀ ਹਨ, ਵਾਸਤੇ ਸਭ ਤੋਂ ਪਹਿਲਾਂ 4.53 ਲੱਖ ਦੀ ਗੱਡੀ ਖਰੀਦ ਕੀਤੀ ਗਈ। ਉਸ ਮਗਰੋਂ ਐਸਕੋਰਟ ਵਾਸਤੇ ਕੁਆਇਲਸ ਗੱਡੀ 4.04 ਲੱਖ ਵਿਚ ਅਤੇ 17 ਸਤੰਬਰ 2007 ਨੂੰ 7.45 ਲੱਖ ਵਿਚ ਇਨੋਵਾ ਗੱਡੀ ਖਰੀਦ ਕੀਤੀ ਗਈ। ਇਵੇਂ ਹੀ ਐਸਕੋਰਟ ਲਈ 31 ਦਸੰਬਰ 2009 ਨੂੰ ਇੱਕ ਹੋਰ ਨਵੀਂ ਇਨੋਵਾ ਗੱਡੀ 9.28 ਲੱਖ ਵਿਚ ਖਰੀਦੀ ਗਈ। ਆਖਰੀ ਐਕਸਕੋਰਟ ਗੱਡੀ 9.37 ਲੱਖ ਰੁਪਏ ਦੀ ਚੇਅਰਮੈਨ ਵਾਸਤੇ ਖਰੀਦ ਕੀਤੀ ਗਈ। ਮੁਢਲੇ ਚਾਰ ਵਰਿ•ਆਂ ਦੌਰਾਨ ਚੇਅਰਮੈਨ ਦੀਆਂ ਗੱਡੀਆਂ ਦਾ ਤੇਲ ਖਰਚ ਸਮੇਤ ਮੁਰੰਮਤ ਖਰਚ ਕਰੀਬ 50 ਲੱਖ ਰੁਪਏ ਹੈ। ਇਨ•ਾਂ ਗੱਡੀਆਂ ਦਾ ਅੰਦਾਜ਼ਨ ਤੇਲ ਤੇ ਮੁਰੰਮਤ ਖਰਚ 11 ਲੱਖ ਰੁਪਏ ਸਲਾਨਾ ਆ ਰਿਹਾ ਹੈ।
                  ਵਿੱਤ ਵਿਭਾਗ ਪੰਜਾਬ ਵਲੋਂ 3 ਜੂਨ 2010 ਦੇ ਪੱਤਰ ਅਨੁਸਾਰ ਬੋਰਡਾਂ ਦੇ ਚੇਅਰਮੈਨ ਵਾਸਤੇ 7 ਲੱਖ ਤੋਂ ਜਿਆਦਾ ਕੀਮਤ ਦੀ ਕਾਰ ਖਰੀਦੀ ਨਹੀਂ ਜਾ ਸਕਦੀ ਹੈ ਅਤੇ ਪੈਟਰੋਲ ਦੀ ਤੇਲ ਸੀਮਾ 290 ਲੀਟਰ ਪ੍ਰਤੀ ਮਹੀਨਾ ਮਿਥੀ ਹੋਈ ਹੈ। ਕੈਬਨਿਟ ਰੈਂਕ ਮਿਲਣ ਕਰਕੇ ਲੱਖੋਵਾਲ ਇਸ ਪੱਤਰ ਦੀ ਮਾਰ ਤੋਂ ਬਚ ਗਏ ਹਨ। ਚੇਅਰਮੈਨ ਲੱਖੋਵਾਲ ਨੂੰ ਟੈਲੀਫੋਨ ,ਮੈਡੀਕਲ ਸੁਵਿਧਾ ਅਤੇ ਮਨੋਰੰਜਨ ਭੱਤਾ ਵੀ ਮਿਲਦਾ ਹੈ ਜੋ ਉਕਤ ਖਰਚਿਆਂ ਤੋਂ ਵੱਖਰਾ ਹੈ। ਦੂਸਰੀਆਂ ਕਿਸਾਨ ਧਿਰਾਂ ਦੇ ਆਗੂ ਇਲਜ਼ਾਮ ਲਾਉਂਦੇ ਹਨ ਕਿ ਲੱਖੋਵਾਲ ਮੰਡੀ ਬੋਰਡ ਦੇ ਸਰਕਾਰੀ ਖਰਚੇ ਤੇ ਆਪਣੀ ਯੂਨੀਅਨ ਦੀ ਮਜ਼ਬੂਤੀ ਕਰਦੇ ਹਨ।
                        ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦਾ ਪ੍ਰਤੀਕਰਮ ਸੀ ਕਿ ਉਸ ਨੂੰ ਸਭ ਸਹੂਲਤਾਂ ਰੂਲਜ਼ ਅਨੁਸਾਰ ਮਿਲੀਆਂ ਹਨ। ਕੈਬਨਿਟ ਰੈਂਕ ਮੁਤਾਬਿਕ ਵਾਹਨ ਮਿਲੇ ਹਨ ਅਤੇ ਉਨ•ਾਂ ਦਾ ਨਵਾਂ ਦਫਤਰ ਵੀ ਬਾਕੀ ਦਫਤਰਾਂ ਵਰਗਾ ਹੀ ਹੈ ਜਿਸ ਤੇ ਕੋਈ ਵੱਖਰਾ ਖਰਚਾ ਨਹੀਂ ਕੀਤਾ ਗਿਆ। ਉਨ•ਾਂ ਆਖਿਆ ਕਿ ਉਨ•ਾਂ ਨੂੰ ਮੰਡੀਆਂ ਵਿਚ ਜਾਣ ਕਰਕੇ ਸੁਰੱਖਿਆ ਦੀ ਲੋੜ ਹੁੰਦੀ ਹੈ ਕਿਉਂਕਿ ਕਈ ਦਫਾ ਰੌਲਾ ਪੈਣ ਦਾ ਡਰ ਹੁੰਦਾ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਉਨ•ਾਂ ਨੇ ਬੋਰਡ ਤੇ ਬੋਝ ਘਟਾਉਣ ਲਈ ਪਿੰਡ ਵਿਚ ਰਹਿਣਾ ਸ਼ੁਰੂ ਕੀਤਾ ਜਦੋਂ ਕਿ ਉਨ•ਾਂ ਨੂੰ ਚੰਡੀਗੜ• ਵਿਚ ਮਹਿੰਗਾ ਘਰ ਮਿਲਦਾ ਸੀ। ਉਨ•ਾਂ ਆਖਿਆ ਕਿ ਯੂਨੀਅਨ ਕੰਮਾਂ ਵਾਸਤੇ ਕਦੇ ਬੋਰਡ ਦਾ ਖਰਚ ਨਹੀਂ ਕੀਤਾ। ਉਨ•ਾਂ ਆਖਿਆ ਕਿ ਉਸ ਨੇ ਚੇਅਰਮੈਨ ਬਣ ਕੇ ਕਿਸਾਨੀ ਮਸਲੇ ਜੋਰਦਾਰ ਤਰੀਕੇ ਨਾਲ ਉਠਾਏ ਹਨ। ਉਨ•ਾਂ ਆਖਿਆ ਕਿ ਉਸ ਨੇ ਜਿਣਸਾਂ ਦੀ ਚੈੱਕ ਅਦਾਇਗੀ,ਸਿੱਧੀ ਅਦਾਇਗੀ,ਵੈਲਿਊ ਕੱਟ ਖਤਮ ਕਰਾਇਆ,400 ਨਵੇਂ ਖਰੀਦ ਕੇਂਦਰ,15 ਨਵੀਆਂ ਲੱਕੜ ਮੰਡੀਆਂ ਆਦਿ ਕੰਮ ਕਿਸਾਨੀ ਭਲਾਈ ਵਾਸਤੇ ਕੀਤੇ ਹਨ।
                                         ਚੇਅਰਮੈਨ ਤੇ ਸੱਤ ਵਰਿ•ਆਂ ਵਿਚ ਹੋਇਆ ਅੰਦਾਜਨ ਖਰਚ
ਤਨਖਾਹ ਤੇ ਕੰਪਨਸੇਂਟਰੀ ਭੱਤਾ     : 24.70 ਲੱਖ ਰੁਪਏ
ਮਕਾਨ ਭੱਤਾ       : 13.20 ਲੱਖ
ਵਾਹਨਾਂ ਦੀ ਖਰੀਦ       : 78.12 ਲੱਖ
ਵਾਹਨਾਂ ਦਾ ਤੇਲ ਖਰਚ             : 77 ਲੱਖ
ਨਵੇਂ ਪੁਰਾਣੇ ਦਫਤਰ ਦਾ ਫਰਨੀਚਰ : 11.64 ਲੱਖ ਰੁਪਏ
ਚਾਰ ਸੁਰੱਖਿਆ ਮੁਲਾਜ਼ਮਾਂ ਦੀ ਤਨਖਾਹ  : 1.15 ਕਰੋੜ

       

Saturday, June 20, 2015

                                                                         ਫੌਕੀ ਟੌਹਰ
                                           ਸਰਕਾਰੀ ਹੂਟਰਾਂ ਨੇ ਖਜ਼ਾਨਾ ਕੀਤਾ ਸੁੰਨ
                                                                       ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਵੱਡੇ ਅਫਸਰਾਂ ਤੇ ਵੀ.ਆਈ.ਪੀਜ ਦੇ ਅੱਗੇ ਵੱਜਦੇ ਹੂਟਰ ਸਰਕਾਰੀ ਖਜ਼ਾਨੇ ਨੂੰ ਸਲਾਨਾ ਕਰੀਬ ਢਾਈ ਕਰੋੜ ਰੁਪਏ ਦਾ ਰਗੜਾ ਲਾ ਰਹੇ ਹਨ। ਪੰਜਾਬ ਪੁਲੀਸ ਕੋਲ ਜ਼ਿਲਿ•ਆਂ ਵਿਚ ਕਰੀਬ 60 ਪਾਇਲਟ ਤੇ ਐਸਕੋਰਟ ਗੱਡੀਆਂ ਹਨ ਜਿਨ•ਾਂ ਨੂੰ ਵੀ.ਆਈ.ਪੀ ਦੀ ਆਮਦ ਤੇ ਤਾਇਨਾਤ ਕੀਤਾ ਜਾਂਦਾ ਹੈ। ਔਸਤਨ ਹਰ ਪਾਇਲਟ ਗੱਡੀ ਦੀ 200 ਲੀਟਰ ਤੇਲ ਖਪਤ ਪ੍ਰਤੀ ਮਹੀਨਾ ਹੈ ਅਤੇ ਇਸ ਹਿਸਾਬ ਨਾਲ ਕਰੀਬ 87 ਲੱਖ ਰੁਪਏ ਸਲਾਨਾ ਤੇਲ ਤੇ ਖਰਚੇ ਜਾਂਦੇ ਹਨ। ਨਤੀਜੇ ਵਜੋਂ ਪੰਜਾਬ ਵਿਚ ਵੀ.ਆਈ.ਪੀ ਕਲਚਰ ਭਾਰੂ ਹੋਣ ਦਾ ਮਾਲੀ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ 55 ਹੋਰ ਪਾਇਲਟ ਗੱਡੀਆਂ ਡਿਪਟੀ ਕਮਿਸ਼ਨਰਾਂ, ਐਸ.ਐਸ. ਪੀਜ਼, ਡੀ.ਆਈ.ਜੀ ਅਤੇ ਆਈ.ਜੀ ਨਾਲ ਚੱਲ ਰਹੀਆਂ ਹਨ ਜਿਨ•ਾਂ ਦਾ ਸਲਾਨਾ ਤੇਲ ਖਰਚ ਕਰੀਬ 1.65 ਕਰੋੜ ਰੁਪਏ ਹੈ। ਇਨ•ਾਂ ਗੱਡੀਆਂ ਦਾ ਜੋ ਮੁਰੰਮਤ ਖਰਚਾ ਹੈ, ਉਹ ਵੱਖਰਾ ਹੈ। ਪੰਜਾਬ ਦੇ ਵੱਡੇ ਜ਼ਿਲਿ•ਆਂ ਵਿਚ ਪਾਇਲਟ ਤੇ ਐਸਕੋਰਟ ਗੱਡੀਆਂ ਦਾ ਸਲਾਨਾ ਪ੍ਰਤੀ ਜ਼ਿਲ•ਾ ਕਰੀਬ 20 ਲੱਖ ਰੁਪਏ ਤੇਲ ਖਰਚਾ ਹੈ ਜਦੋਂ ਕਿ ਛੋਟੇ ਜ਼ਿਲਿ•ਆਂ ਵਿਚ ਇਹੋ ਖਰਚਾ 6 ਤੋਂ 8 ਰੁਪਏ ਪ੍ਰਤੀ ਜ਼ਿਲ•ਾ ਹੈ।                                                                                                                ਪੰਜਾਬ ਦੇ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨਾਲ ਜੋ ਪਾਇਲਟ ਤੇ ਐਸਕੋਰਟ ਗੱਡੀਆਂ ਹਨ, ਉਨ•ਾਂ ਦਾ ਖਰਚਾ ਵੱਖਰਾ ਹੈ। ਪੰਜਾਬ ਵਿਚ ਇਸ ਵੇਲੇ ਕੁੱਲ 115 ਪਾਇਲਟ ਤੇ ਐਸਕੋਰਟ ਗੱਡੀਆਂ ਸੜਕਾਂ ਤੇ ਦੌੜ ਰਹੀਆਂ ਹਨ।ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਪੰਜਾਬ ਭਰ ਚੋਂ ਮੁੱਖ ਮੰਤਰੀ ਪੰਜਾਬ ਦੇ ਜ਼ਿਲ•ਾ ਮੁਕਤਸਰ ਦੀ ਇਸ ਮਾਮਲੇ ਵਿਚ ਝੰਡੀ ਹੈ। ਮੁਕਤਸਰ ਪੁਲੀਸ ਕੋਲ ਤਿੰਨ ਪਾਇਲਟ (ਜਿਪਸੀਆਂ) ਗੱਡੀਆਂ ਹਨ ਅਤੇ ਦੋ ਪਾਇਲਟ ਗੱਡੀਆਂ ਐਸ.ਐਸ.ਪੀ ਅਤੇ ਡਿਪਟੀ ਕਮਿਸ਼ਨਰ ਕੋਲ ਹਨ। ਸਾਲ 2014 ਦੇ ਇੱਕੋ ਵਰੇ• ਵਿਚ ਇਨ•ਾਂ ਪੰਜ ਪਾਇਲਟ ਗੱਡੀਆਂ ਦਾ ਤੇਲ ਖਰਚ 44.80 ਲੱਖ ਰੁਪਏ ਰਿਹਾ ਹੈ। ਪ੍ਰਤੀ ਮਹੀਨਾ ਹਰ ਗੱਡੀ ਕਰੀਬ 75 ਹਜ਼ਾਰ ਰੁਪਏ ਦਾ ਤੇਲ ਛੱਕ ਜਾਂਦੀ ਹੈ। ਮਤਲਬ ਕਿ ਹਰ ਪਾਇਲਟ ਗੱਡੀ ਰੋਜ਼ਾਨਾ ਪੌਣੇ ਚਾਰ ਸੌ ਕਿਲੋਮੀਟਰ ਸੜਕਾਂ ਤੇ ਦੌੜਦੀ ਹੈ। ਮੁਕਤਸਰ ਦੇ ਐਸ.ਪੀ (ਸਥਾਨਿਕ) ਸ੍ਰੀ ਨਰਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦਾ ਜ਼ਿਲ•ਾ ਹੋਣ ਕਰਕੇ ਪਾਇਲਟ ਗੱਡੀਆਂ ਦੀ ਤਾਇਨਾਤੀ ਜਿਆਦਾ ਰਹਿੰਦੀ ਹੈ ਅਤੇ ਤੇਲ ਖਰਚ ਜਿਆਦਾ ਹੋਣ ਦਾ ਇਹੋ ਮੁੱਖ ਕਾਰਨ ਹੈ। ਸਰਕਾਰੀ ਵੇਰਵਿਆਂ ਅਨੁਸਾਰ ਜ਼ਿਲ•ਾ ਮੁਕਤਸਰ ਵਿਚ ਇਨ•ਾਂ ਪਾਇਲਟ ਗੱਡੀਆਂ ਦਾ ਤੇਲ ਖਰਚ ਸਾਲ 2007 ਵਿਚ ਸਲਾਨਾ 7.73 ਲੱਖ ਰੁਪਏ ਸੀ ਜੋ ਕਿ ਹੁਣ ਤੱਕ ਵੱਧ ਕੇ 44.80 ਲੱਖ ਰੁਪਏ ਹੋ ਗਿਆ ਹੈ।                                        ਸਾਲ 2012 ਵਿਚ ਇਹੋ ਤੇਲ ਖਰਚ 20.77 ਲੱਖ ਰੁਪਏ ਅਤੇ ਸਾਲ 2013 ਵਿਚ 26.56 ਲੱਖ ਰੁਪਏ ਸੀ। ਲੰਘੇ ਅੱਠ ਵਰਿ•ਆਂ ਵਿਚ ਇਨ•ਾਂ ਗੱਡੀਆਂ ਦੇ ਤੇਲ ਤੇ ਹੀ ਡੇਢ ਕਰੋੜ ਰੁਪਏ ਖਰਚੇ ਗਏ ਹਨ। ਬਠਿੰਡਾ ਜ਼ਿਲ•ੇ ਵਿਚ ਦੋ ਪਾਇਲਟ ਗੱਡੀਆਂ ਵੀ. ਆਈ. ਪੀਜ ਵਾਸਤੇ ਅਤੇ ਦੋ ਪਾਇਲਟ ਗੱਡੀਆਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨਾਲ ਤਾਇਨਾਤ ਹਨ। ਇਨ•ਾਂ ਚਾਰੋਂ ਗੱਡੀਆਂ ਦਾ ਤੇਲ ਖਰਚ ਸਾਲ 2014 ਵਿਚ 12.79 ਰੁਪਏ ਰਿਹਾ ਹੈ ਜਦੋਂ ਕਿ ਵੀ.ਆਈ.ਪੀਜ ਦੇ ਅੱਗੇ ਹੂਟਰ ਮਾਰਨ ਵਾਲੀਆਂ ਦੋ ਪਾਇਲਟ ਗੱਡੀਆਂ ਦਾ ਖਰਚਾ ਸਲਾਨਾ ਪੌਣੇ ਛੇ ਲੱਖ ਰੁਪਏ ਰਿਹਾ ਹੈ। ਲੰਘੇ ਅੱਠ ਵਰਿ•ਆਂ ਵਿਚ ਇਨ•ਾਂ ਪਾਇਲਟ ਗੱਡੀਆਂ ਦੇ ਤੇਲ ਨੇ 86.26 ਲੱਖ ਰੁਪਏ ਦਾ ਭਾਰ ਖਜ਼ਾਨੇ ਤੇ ਪਾਇਆ ਹੈ। ਪੁਲੀਸ ਡਰਾਈਵਰਾਂ ਵਲੋਂ ਲਾਗ ਬੁੱਕ ਵਿਚ ਜਿਪਸੀਆਂ ਦੀ ਐਵਰੇਜ (ਮਾਈਲੇਜ) ਪ੍ਰਤੀ 8 ਤੋਂ 9 ਕਿਲੋਮੀਟਰ ਪ੍ਰਤੀ ਲੀਟਰ ਦੀ ਪਾਈ ਜਾਂਦੀ ਹੈ।ਜ਼ਿਲ•ਾ ਫਰੀਦਕੋਟ ਵਿਚ ਐਸ.ਐਸ.ਪੀ ਅਤੇ ਇੱਕ ਵੀ. ਆਈ.ਪੀਜ਼ ਦੀ ਪਾਇਲਟ ਗੱਡੀ ਵਿਚ ਲੰਘੇ ਅੱਠ ਵਰਿ•ਆਂ ਵਿਚ 35.36 ਲੱਖ ਰੁਪਏ ਦਾ ਤੇਲ ਪਿਆ ਹੈ। ਇੱਥੇ ਕਰੀਬ 6.09 ਲੱਖ ਰੁਪਏ ਦਾ ਤੇਲ ਖਰਚ ਇਕੱਲਾ ਦੋ ਗੱਡੀਆਂ ਦਾ ਰਿਹਾ ਹੈ ਜਦੋਂ ਕਿ ਡਿਪਟੀ ਕਮਿਸ਼ਨਰ ਦੀ ਪਾਇਲਟ ਗੱਡੀ ਦਾ ਖਰਚਾ ਵੱਖਰਾ ਹੈ।                                                                                                                                      ਜ਼ਿਲ•ਾ ਮੋਗਾ ਵਿਚ ਸਾਲ 2007 ਤੋਂ  ਮਾਰਚ 2015 ਤੱਕ 44.95 ਲੱਖ ਰੁਪਏ ਪਾਇਲਟ ਗੱਡੀਆਂ ਦਾ ਤੇਲ ਖਰਚ ਰਿਹਾ ਹੈ ਜਦੋਂ ਕਿ ਡਿਪਟੀ ਕਮਿਸ਼ਨਰ ਦੀ ਪਾਇਲਟ ਗੱਡੀ ਦਾ ਖਰਚਾ ਵੱਖਰਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਸਭ ਤੋਂ ਜਿਆਦਾ ਵੀ.ਆਈ.ਪੀ ਡਿਊਟੀ ਪੈਣ ਕਰਕੇ ਸੱਤ ਪਾਇਲਟ ਤੇ ਐਸਕੋਰਟ ਗੱਡੀਆਂ ਦਾ ਸਲਾਨਾ ਤੇਲ ਖਰਚ ਕਰੀਬ 12.60 ਲੱਖ ਰੁਪਏ ਹੈ। ਡੀ.ਸੀ ਅਤੇ ਐਸ.ਐਸ.ਪੀ ਦੀ ਪਾਇਲਟ ਗੱਡੀ ਸਮੇਤ ਇਹ ਤੇਲ ਖਰਚ ਕਰੀਬ 18 ਲੱਖ ਰੁਪਏ ਬਣਦਾ ਹੈ। ਅੰਮ੍ਰਿਤਸਰ ਅਤੇ ਵੈਸ਼ਨੋ ਦੇਵੀ ਜਾਣ ਵਾਲੇ ਵੀ.ਆਈ.ਪੀਜ਼ ਜ਼ਿਲ•ਾ ਜਲੰਧਰ ਵਿਚੋਂ ਦੀ ਲੰਘਦੇ ਹਨ ਜਿਸ ਕਰਕੇ ਇਸ ਜ਼ਿਲ•ੇ ਦੀਆਂ ਪੰਜ ਪਾਇਲਟ ਤੇ ਐਸਕੋਰਟ ਗੱਡੀਆਂ ਸਲਾਨਾ ਕਰੀਬ 18 ਤੋਂ 20 ਲੱਖ ਰੁਪਏ ਦਾ ਤੇਲ ਛੱਕ ਜਾਂਦੀਆਂ ਹਨ। ਐਸ.ਐਸ.ਪੀ ਅਤੇ ਡੀ.ਸੀ ਤੋਂ ਇਲਾਵਾ ਬਾਕੀ ਪੁਲੀਸ ਅਫਸਰਾਂ ਦੀਆਂ ਪਾਇਲਟ ਗੱਡੀਆਂ ਦਾ ਸਲਾਨਾ ਕਰੀਬ 7 ਲੱਖ ਰੁਪਏ ਤੇਲ ਖਰਚ ਬਣ ਜਾਂਦਾ ਹੈ।
                           ਪਟਿਆਲਾ ਜ਼ਿਲ•ੇ ਦੀ ਪੁਲੀਸ ਕੋਲ ਵੀ.ਆਈ.ਪੀਜ਼ ਦੀ ਆਮਦ ਵਾਸਤੇ ਸਿਰਫ ਇੱਕ ਪਾਇਲਟ ਗੱਡੀ ਹੈ ਜਦੋਂ ਕਿ ਲੋੜ ਪੈਣ ਤੇ ਹੋਰ ਪਾਇਲਟ ਗੱਡੀਆਂ ਦਾ ਪ੍ਰਬੰਧ ਮੁੱਖ ਥਾਨਾ ਅਫਸਰ ਮੌਕੇ ਤੇ ਕਰਦੇ ਹਨ। ਇਸ ਜ਼ਿਲ•ੇ ਵਿਚ ਅਫਸਰਾਂ ਅਤੇ ਵੀ.ਆਈ.ਪੀਜ਼ ਦੀਆਂ ਪਾਇਲਟ ਗੱਡੀਆਂ ਦਾ ਤੇਲ ਖਰਚ ਕਰੀਬ 12 ਲੱਖ ਰੁਪਏ ਸਲਾਨਾ ਹੈ। ਪੰਜਾਬ ਸਰਕਾਰ ਨੇ ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਤੋਂ ਬਿਨ•ਾਂ ਚੰਡੀਗੜ• ਦੇ ਅਫਸਰਾਂ ਨੂੰ ਵੱਖਰੀਆਂ ਹੋਰ ਪਾਇਲਟ ਤੇ ਐਸਕੋਰਟ ਗੱਡੀਆਂ ਅਲਾਟ ਕੀਤੀਆਂ ਹੋਈਆਂ ਹਨ। ਅਫਸਰਾਂ ਦੀਆਂ ਖੁਦ ਦੀਆਂ ਗੱਡੀਆਂ ਦਾ ਤੇਲ ਖਰਚ ਵੀ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।  ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਸੀ ਕਿ ਪਾਇਲਟ ਗੱਡੀਆਂ ਕਰਜ਼ੇ ਵਿਚ ਡੁੱਬੇ ਪੰਜਾਬ ਤੇ ਬੋਝ ਹਨ। ਉਨ•ਾਂ ਆਖਿਆ ਕਿ ਸਰਕਾਰ ਫਜੂਲ ਖਰਚੀ ਤੇ ਵੀ.ਆਈ.ਪੀ ਕਲਚਰ ਛੱਡ ਕੇ ਇਹੋ ਪੈਸੇ ਪੰਜਾਬ ਦੀ ਭਲਾਈ ਤੇ ਖਰਚ ਕਰੇ।
                                ਵੀ.ਆਈ.ਪੀਜ ਦੀ ਜਿਆਦਾ ਆਮਦ ਕਰਕੇ ਤੇਲ ਖਰਚ ਵਧਿਆ : ਆਈ.ਜੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਦਾ ਪ੍ਰਤੀਕਰਮ ਸੀ ਕਿ ਪਾਇਲਟ ਅਤੇ ਐਸਕੋਰਟ ਗੱਡੀਆਂ ਦੇ ਤੇਲ ਵਾਸਤੇ ਕੋਈ ਵੱਖਰਾ ਬਜਟ ਨਹੀਂ ਮਿਲਦਾ ਹੈ। ਉਨ•ਾਂ ਆਖਿਆ ਕਿ ਬਠਿੰਡਾ ਤੇ ਮੁਕਤਸਰ ਵਿਚ ਵੀ.ਆਈ.ਪੀਜ਼ ਦੀ ਆਮਦ ਜਿਆਦਾ ਹੁੰਦੀ ਹੈ ਜਿਸ ਕਰਕੇ ਇਨ•ਾਂ ਦਾ ਤੇਲ ਖਰਚ ਜਿਆਦਾ ਹੈ। 

Wednesday, June 17, 2015

                                    ਹਲਕੇ ਸੁੰਨੇ
               ਨੇਤਾ ਛੁੱਟੀ ਕੱਟਣ ਵਿਦੇਸ਼ ਗਏ ...
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਵਜ਼ੀਰ ਤੇ ਐਮ.ਐਲ.ਏ ਵਿਦੇਸ਼ਾਂ ਵਿਚ ਛੁੱਟੀਆਂ ਮਨਾ ਰਹੇ ਹਨ ਜਦੋਂ ਕਿ ਉਨ•ਾਂ ਦੇ ਅਸੈਂਬਲੀ ਹਲਕੇ ਦੇ ਸੁੰਨੇ ਪਏ ਹਨ। ਟਾਵੇਂ ਵਿਧਾਇਕ ਹਨ ਜੋ ਆਪੋ ਆਪਣੇ ਹਲਕੇ ਵਿਚ ਗਰਮੀ ਕੱਟ ਰਹੇ ਹਨ। ਬਹੁਤੇ ਹਲਕਿਆਂ ਵਿਚ ਨੇਤਾ ਲੋਕਾਂ ਨੂੰ ਲੱਭ ਨਹੀਂ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋ ਹਫਤੇ ਵਿਦੇਸ਼ ਵਿਚ ਛੁੱਟੀਆਂ ਕੱਟਣ ਮਗਰੋਂ ਹੁਣ ਪੰਜਾਬ ਪਰਤੇ ਹਨ। ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਚੰਡੀਗੜ• ਤੇ ਹਲਕੇ ਚੋਂ ਗਾਇਬ ਹਨ ਜਿਨ•ਾਂ ਵਾਰੇ ਕੋਈ ਪਤਾ ਨਹੀਂ ਲੱਗ ਸਕਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਛੁੱਟੀਆਂ ਕੱਟਣ ਵਾਸਤੇ ਡੈਨਮਾਰਕ ਗਏ ਹੋਏ ਹਨ ਜਦੋਂ ਕਿ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਪਿਛਲੇ ਹਫਤੇ ਹੀ ਸਿੰਘਾਪੁਰ ਵਿਚ ਆਪਣੇ ਪ੍ਰਵਾਰ ਨਾਲ ਛੁੱਟੀਆਂ ਮਨਾਉਣ ਮਗਰੋਂ ਵਾਪਸ ਪਰਤ ਆਏ ਹਨ। ਢਿਲੋਂ ਨੇ ਆਖਿਆ ਕਿ ਉਹ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਛੁੱਟੀਆਂ ਕਰਕੇ ਚਾਰ ਦਿਨਾਂ ਲਈ ਸਿੰਘਾਪੁਰ ਗਏ ਸਨ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ (ਪੇਂਡੂ ਵਿਕਾਸ ਤੇ ਪੰਚਾਇਤਾਂ) ਦੋ ਹਫਤਿਆਂ ਤੋਂ ਕੈਨੇਡਾ ਵਿਚ ਹਨ। ਉਨ•ਾਂ ਦੇ ਨਿੱਜੀ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਬਰਾੜ ਆਪਣੇ ਸਹੁਰੇ ਪ੍ਰਵਾਰ ਕੋਲ ਕੈਨੇਡਾ ਗਏ ਹੋਏ ਹਨ।
                    ਮੁੱਖ ਸੰਸਦੀ ਸਕੱਤਰ (ਸਨਅਤ ਤੇ ਵਣਜ) ਅਤੇ ਸ੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਸ੍ਰੀ ਐਨ.ਕੇ.ਸ਼ਰਮਾ ਵੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਵਿਚ ਛੁੱਟੀਆਂ ਕੱਟ ਕੇ ਪਰਤੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮਲੇਸ਼ੀਆ ਅਤੇ ਸਿੰਘਾਪੁਰ ਗਏ ਸਨ। ਇਵੇਂ ਹੀ ਮੁੱਖ ਸੰਸਦੀ ਸਕੱਤਰ ਐਫ.ਨਿਸਾਰਾ ਖਾਤੂਨ ਵੀ ਸਿੰਘਾਪੁਰ ਵਿਚ ਛੁੱਟੀਆਂ ਕਰਕੇ ਗਏ ਹੋਏ ਸਨ। ਉਨ•ਾਂ ਦੇ ਪ੍ਰਾਈਵੇਟ ਸੈਕਟਰੀ ਪ੍ਰੇਮ ਨਾਥ ਨੇ ਦੱਸਿਆ ਕਿ ਉਹ ਪਿਛਲੇ ਹਫਤੇ ਹੀ ਸਿੰਘਾਪੁਰ ਤੋਂ ਵਾਪਸ ਆਏ ਹਨ। ਇਸ ਵੇਲੇ ਪੰਜਾਬ ਦੇ ਕਿਸਾਨ ਸੰਕਟ ਵਿਚ ਹਨ ਤੇ ਝੋਨੇ ਦੀ ਲਵਾਈ ਵਿਚ ਉਲਝੇ ਹੋਏ ਹਨ। ਮਜ਼ਦੂਰ ਖੇਤਾਂ ਚੋਂ ਚਾਰ ਦਾਣੇ ਇਕੱਠੇ ਕਰਨ ਵਿਚ ਜੁਟੇ ਹੋਏ ਹਨ। ਮੁਲਾਜ਼ਮ ਤੇ ਸੰਘਰਸ਼ੀ ਲੋਕ ਹੱਕਾਂ ਲਈ ਤਿੱਖੜ ਦੁਪਾਹਿਰੇ ਸੜਕਾਂ ਤੇ ਕੱਟ ਰਹੇ ਹਨ। ਇਨ•ਾਂ ਲੋਕਾਂ ਨੂੰ ਢਿੱਡ ਦੀ ਭੁੱਖ ਤੋਂ ਗਰਮੀ ਦਾ ਮੌਸਮ ਛੋਟਾ ਲੱਗਦਾ ਹੈ। ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਸ੍ਰੀ ਸੁਨੀਲ ਜਾਖੜ ਵੀ ਸਵਿਟਰਜ਼ਲੈਂਡ ਵਿਚ ਛੁੱਟੀਆਂ ਮਨਾਉਣ ਵਾਸਤੇ ਗਏ ਹੋਏ ਹਨ। ਉਨ•ਾਂ ਦੇ ਨਿੱਜੀ ਸਹਾਇਕ ਸੰਜੀਵ ਤ੍ਰਿਖਾ ਨੇ ਦੱਸਿਆ ਕਿ ਸ੍ਰੀ ਜਾਖੜ 23 ਮਈ ਤੋਂ ਸਵਿਸ ਗਏ ਹੋਏ ਹਨ ਅਤੇ ਭਲਕੇ ਵਾਪਸ ਪਰਤ ਰਹੇ ਹਨ।
                  ਹਲਕਾ ਜੈਤੋ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਇਨ•ਾਂ ਦਿਨਾਂ ਵਿਚ ਇੰਗਲੈਂਡ ਗਏ ਹੋਏ ਹਨ ਜਦੋਂ ਕਿ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਵੀ ਕੈਨੇਡਾ ਗਏ ਹੋਏ ਹਨ। ਲੁਧਿਆਣਾ ਜ਼ਿਲ•ੇ ਦੇ ਦੋ ਵਿਧਾਇਕ ਇੱਕ ਇੱਕ ਹਫਤਾ ਪਹਾੜਾਂ ਵਿਚ ਲਗਾ ਕੇ ਆਏ ਹਨ। ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਯੂ.ਪੀ ਵਿਚ ਆਪਣੇ ਫਾਰਮ ਹਾਊਸ ਤੋਂ ਬੀਤੀ ਰਾਤ ਹੀ ਵਾਪਸ ਪਰਤੇ ਹਨ। ਹੋਰ ਵੀ ਕਾਫੀ ਨੇਤਾ ਹਨ ਜੋ ਵਿਦੇਸ਼ਾਂ ਵਿਚ ਗੇੜਾ ਮਾਰ ਕੇ ਆਏ ਹਨ। ਪੰਜਾਬ ਦੇ ਪੰਜ ਵਿਧਾਇਕ ਤਾਂ ਸਰਕਾਰੀ ਟੂਰ ਬਣਾ ਕੇ ਹੀ ਮਸੂਰੀ ਵਿਚ ਹਫਤਾ ਲਗਾ ਕੇ ਆਏ ਹਨ। ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਨੇ ਗਰਮੀ ਦੇ ਦਿਨ ਹੋਣ ਕਰਕੇ ਕਮੇਟੀ ਦੀ ਮੀਟਿੰਗ ਐਤਕੀਂ ਮਸੂਰੀ ਰੱਖੀ ਸੀ ਜੋ ਕਿ 7 ਜੂਨ ਤੋਂ ਮਸੂਰੀ ਵਿਚ ਸੀ। ਮੀਟਿੰਗ ਬਹਾਨੇ ਹਾਕਮ ਧਿਰ ਦੇ ਪੰਜ ਵਿਧਾਇਕ ਹਫਤਾ ਮਸੂਰੀ ਲਗਾ ਕੇ ਆਏ ਹਨ ਜਦੋਂ ਕਿ ਵਿਰੋਧੀ ਧਿਰ ਦਾ ਕਮੇਟੀ ਮੈਂਬਰ ਵਿਧਾਇਕ ਰਾਜਾ ਵੜਿੰਗ ਗੈਰਹਾਜ਼ਰ ਰਿਹਾ। ਲਾਇਬਰੇਰੀ ਕਮੇਟੀ ਦੇ ਚੇਅਰਮੈਨ ਹਰੀ ਸਿੰਘ ਜ਼ੀਰਾ ਤੋਂ ਇਲਾਵਾ ਕਮੇਟੀ ਮੈਂਬਰ ਅਤੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸੁਖਜੀਤ ਕੌਰ ਸਾਹੀ,ਅਰੁਨਾ ਚੌਧਰੀ ਅਤੇ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਹਫਤਾ ਮਸੂਰੀ ਵਿੱਚ ਲਾਇਆ ਹੈ।                                                     ਚੇਅਰਮੈਨ ਹਰੀ ਸਿੰਘ ਜ਼ੀਰਾ ਦਾ ਕਹਿਣਾ ਸੀ ਕਿ ਨਿਯਮਾਂ ਮੁਤਾਬਿਕ ਉਹ ਕਮੇਟੀ ਦੀ ਸਾਲ ਵਿਚ ਇੱਕ ਮੀਟਿੰਗ ਆਊਟ ਆਫ ਪੰਜਾਬ ਕਰ ਸਕਦੇ ਹਨ ਜਿਸ ਕਰਕੇ ਮੀਟਿੰਗ ਮਸੂਰੀ ਵਿਚ ਰੱਖੀ ਗਈ ਸੀ। ਕਮੇਟੀ ਮੈਂਬਰ ਦਰਸ਼ਨ ਸਿੰਘ ਕੋਟਫੱਤਾ ਦਾ ਪ੍ਰਤੀਕਰਮ ਸੀ ਕਿ ਉਨ•ਾਂ ਨੇ ਮਸੂਰੀ ਵਿਚ ਕਿਤਾਬਾਂ ਵਗੈਰਾ ਦੇਖੀਆਂ ਅਤੇ ਵਿਧਾਨ ਸਭਾ ਦੀ ਲਾਇਬਰੇਰੀ ਵੀ ਵਿਜ਼ਟ ਕੀਤੀ ਸੀ।ਅਹਿਮ ਸੂਤਰਾਂ ਅਨੁਸਾਰ ਕਮੇਟੀ ਦੇ ਕਈ ਮੈਂਬਰ ਆਪਣੇ ਪ੍ਰਵਾਰਿਕ ਮੈਂਬਰਾਂ ਨੂੰ ਵੀ ਮਸੂਰੀ ਨਾਲ ਲੈ ਕੇ ਗਏ ਸਨ। ਹੋਰ ਵੀ ਕਈ ਨੇਤਾ ਇਸ ਹਫਤੇ ਪਹਾੜਾਂ ਵਿਚ ਜਾ ਰਹੇ ਹਨ। ਸ੍ਰੋਮਣੀ ਅਕਾਲੀ ਦਲ ਦੇ ਕਾਫੀ ਨੇਤਾ ਐਤਕੀਂ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾਂ ਸਮਾਗਮਾਂ ਕਰਕੇ ਜਾ ਵੀ ਨਹੀਂ ਸਕੇ ਹਨ। ਭਾਜਪਾ ਵਜ਼ੀਰ ਅਨਿਲ ਜੋਸ਼ੀ ਦਾ ਵੀ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ ਪ੍ਰੰਤੂ ਬਾਅਦ ਵਿਚ ਕੈਂਸਲ ਹੋ ਗਿਆ।
                        ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ ਨੇ ਇਨ•ਾਂ ਛੁੱਟੀਆਂ ਨੂੰ ਸਰੀਰਕ ਸ਼ੁੱਧੀ ਲਈ ਇਸਤੇਮਾਲ ਕੀਤਾ ਹੈ। ਇਹ ਨੇਤਾ ਇੱਕ ਹਫਤਾ ਬੰਗਲੌਰ ਦੇ ਜ਼ਿੰਦਲ ਨੇਚਰ ਕਯੁਰ ਇੰਸਟੀਚੂਟ ਵਿਚ ਲਗਾ ਕੇ ਆਏ ਹਨ ਜਿਥੇ ਉਨ•ਾਂ ਨੇ ਯੋਗ ਤੇ ਕੁਦਰਤੀ ਵਿਧੀ ਦਾ ਅਭਿਆਸ ਕੀਤਾ ਹੈ। ਉਨ•ਾਂ ਨਾਲ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਚੇਅਰਮੈਨ ਸੁਖਦਰਸ਼ਨ ਸਿੰਘ ਮਰਾੜ ਵੀ ਗਏ ਹੋਏ ਸਨ।
    

Saturday, June 13, 2015

                                  ਕੀ ਕਰੂ ਮੋਦੀ
            ਧਨਾਢ ਸਬਸਿਡੀ ਛੱਡਣ ਤੋਂ ਟਲੇ
                                ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਸਰਦੇ ਪੁੱਜਦੇ ਘਰ ਵੀ ਰਸੋਈ ਗੈਸ ਦੀ ਸਬਸਿਡੀ ਛੱਡਣ ਨੂੰ ਤਿਆਰ ਨਹੀਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਬਸਿਡੀ ਛੱਡਣ ਦੀ ਅਪੀਲ ਪੰਜਾਬ ਵਿਚ ਕੋਈ ਰੰਗ ਨਹੀਂ ਦਿਖਾ ਸਕੀ ਹੈ। ਇੱਥੋਂ ਤੱਕ ਕਿ ਪੰਜਾਬ ਦੇ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੇ ਵੀ ਸਬਸਿਡੀ ਛੱਡੀ ਨਹੀਂ ਹੈ। ਪੰਜਾਬ ਵਿਚ ਹੁਣ ਤੱਕ ਸਿਰਫ 12,471 ਸਰਦੇ ਪੁੱਜਦੇ ਲੋਕਾਂ ਨੇ ਰਸੋਈ ਗੈਸ ਦੀ ਸਬਸਿਡੀ ਤਿਆਗੀ ਹੈ। ਪੰਜਾਬ ਵਿਚ ਇਸ ਵੇਲੇ 72.65 ਲੱਖ ਘਰੇਲੂ ਗੈਸ ਕੁਨੈਕਸ਼ਨ ਹਨ ਅਤੇ ਇਨ•ਾਂ ਚੋਂ ਸਬਸਿਡੀ ਛੱਡਣ ਵਾਲੇ ਸਿਰਫ 0.17 ਫੀਸਦੀ ਹੀ ਬਣਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2014 ਵਿਚ ਦੇਸ਼ ਦੇ ਮਾਲੀ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਬਸਿਡੀ ਵਾਲਾ ਗੈਸ ਸਿਲੰਡਰ ਲੈਣ ਦੀ ਥਾਂ ਮਾਰਕੀਟ ਭਾਅ ਤੇ ਗੈਸ ਖਰੀਦਣ ਤਾਂ ਜੋ ਸਬਸਿਡੀ ਦੀ ਬੱਚਤ ਵਾਲਾ ਪੈਸਾ ਦੇਸ਼ ਦੀ ਭਲਾਈ ਤੇ ਖਰਚਿਆ ਜਾ ਸਕੇ। ਵੇਰਵਿਆਂ ਅਨੁਸਾਰ ਪੰਜਾਬ ਵਿਚ ਤਿੰਨ ਕੰਪਨੀਆਂ ਦੇ ਗੈਸ ਕੁਨੈਕਸ਼ਨ ਹਨ।
                       ਇਡੇਨ ਗੈਸ ਦੇ ਪੰਜਾਬ ਵਿਚਲੇ ਖਪਤਕਾਰਾਂ ਚੋਂ 8862 ਖਪਤਕਾਰਾਂ ਨੇ ਹੀ ਰਸੋਈ ਗੈਸ ਤੇ ਸਬਸਿਡੀ ਛੱਡੀ ਹੈ ਜਦੋਂ ਕਿ ਹਿੰਦੋਸਤਾਨ ਪੈਟਰੋਲੀਅਮ ਦੇ ਸਿਰਫ 2277 ਅਜਿਹੇ ਖਪਤਕਾਰ ਮੈਦਾਨ ਵਿਚ ਨਿੱਤਰੇ ਹਨ ਜਿਨ•ਾਂ ਨੇ ਸਬਸਿਡੀ ਤਿਆਗੀ ਹੈ। ਭਾਰਤ ਗੈਸ ਦੇ ਸਿਰਫ 1332 ਖਪਤਕਾਰਾਂ ਨੇ ਸਬਸਿਡੀ ਦਾ ਤਿਆਗ ਕੀਤਾ ਹੈ। ਸਬਸਿਡੀ ਛੱਡਣ ਵਾਲਿਆਂ ਦੀ ਸੂਚੀ ਵਿਚ ਪੰਜਾਬ ਦੇ ਕਿਸੇ ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤਿਕਸ਼ਣ ਸੂਦ ਕੋਲ ਭਾਰਤ ਗੈਸ ਦਾ ਕੁਨੈਕਸ਼ਨ ਹੈ ਅਤੇ ਉਨ•ਾਂ ਨੇ ਰਸੋਈ ਗੈਸ ਤੇ ਸਬਸਿਡੀ ਛੱਡ ਦਿੱਤੀ ਹੈ। ਪ੍ਰਤੱਖ ਹੈ ਕਿ ਪੰਜਾਬ ਦੇ ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰ ਕਰੋੜਪਤੀ ਹਨ ਅਤੇ ਮਾਰਕੀਟ ਰੇਟ ਤੇ ਸਿਲੰਡਰ ਖਰੀਦਣ ਦੀ ਪਹੁੰਚ ਰੱਖਦੇ ਹਨ ਪ੍ਰੰਤੂ ਉਨ•ਾਂ ਨੇ ਖੁਦ ਸਬਸਿਡੀ ਛੱਡਣ ਵਾਲਾ ਕਦਮ ਨਹੀਂ ਚੁੱਕਿਆ ਹੈ। ਵਿਰੋਧੀ ਧਿਰ ਕਾਂਗਰਸ ਦੇ ਵੀ ਕਿਸੇ ਨੇਤਾ ਨੇ ਸਬਸਿਡੀ ਨਹੀਂ ਤਿਆਗੀ ਹੈ।
                    ਵਪਾਰਿਕ ਖੇਤਰ ਚੋਂ ਲੁਧਿਆਣਾ ਦੇ ਓਸਵਾਲ ਪ੍ਰਵਾਰ ਨੇ ਇਸ ਮਾਮਲੇ ਵਿਚ ਪਹਿਲ ਕੀਤੀ ਹੈ। ਲੁਧਿਆਣਾ ਦੇ ਸ੍ਰੀ ਜੇ.ਐਲ.ਓਸਵਾਲ ਨੇ ਰਸੋਈ ਗੈਸ ਦੀ ਸਬਸਿਡੀ ਛੱਡ ਦਿੱਤੀ ਹੈ। ਉਨ•ਾਂ ਦੇ ਪਰਿਵਾਰ ਕੋਲ ਘਰੇਲੂ ਰਸੋਈ ਗੈਸ ਦੇ ਚਾਰ ਕੁਨੈਕਸ਼ਨ ਹਨ ਅਤੇ ਉਨ•ਾਂ ਨੇ ਸਾਰੇ ਸਿਲੰਡਰ ਹੁਣ ਮਾਰਕੀਟ ਕੀਮਤ ਤੇ ਖਰੀਦਣ ਦਾ ਫੈਸਲਾ ਕੀਤਾ ਹੈ ਅਤੇ ਸਬਸਿਡੀ ਤਿਆਗ ਦਿੱਤੀ ਹੈ। ਦਿਲਚਸਪ ਤੱਕ ਹੈ ਕਿ ਅੰਮ੍ਰਿਤਸਰ ਪੁਲੀਸ ਦੇ ਇੱਕ ਹੌਲਦਾਰ ਅਸ਼ਵਨੀ ਕੁਮਾਰ ਨੇ ਵੀ ਸਬਸਿਡੀ ਛੱਡ ਦਿੱਤੀ ਹੈ। ਮਲੋਟ ਅਤੇ ਗਿੱਦੜਬਹਾ ਦੇ ਅੱਧੀ ਦਰਜਨ ਖਪਤਕਾਰਾਂ ਨੇ ਵੀ ਸਬਸਿਡੀ ਤਿਆਗੀ ਹੈ। ਭਾਰਤ ਗੈਸ ਦੇ ਖਪਤਕਾਰਾਂ ਚੋਂ ਇਸ ਮਾਮਲੇ ਵਿਚ ਪਹਿਲਾ ਨੰਬਰ ਜਿਲ•ਾ ਪਟਿਆਲਾ ਦਾ ਹੈ ਜਿਥੋਂ ਦੇ 520 ਸਰਦੇ ਪੁੱਜਦੇ ਖਪਤਕਾਰਾਂ ਨੇ ਸਬਸਿਡੀ ਛੱਡੀ ਹੈ ਅਤੇ ਇਸ ਕੰਪਨੀ ਦੇ ਫਿਰੋਜਪੁਰ ਦੇ ਸਿਰਫ ਇੱਕ ਖਪਤਕਾਰ ਨੇ ਸਬਸਿਡੀ ਛੱਡੀ ਹੈ। ਐਚ.ਪੀ ਦੇ ਖਪਤਕਾਰਾਂ ਚੋਂ ਜਿਲ•ਾ ਮੋਗਾ ਦੇ 671 ਅਤੇ ਫਤਹਿਗੜ ਸਾਹਿਬ ਦੇ 670 ਸਰਦੇ ਪੁੱਜਦੇ ਖਪਤਕਾਰਾਂ ਨੇ ਰਸੋਈ ਗੈਸ ਦੀ ਸਬਸਿਡੀ ਤਿਆਗ ਦਿੱਤੀ ਹੈ।                                                                    ਬਠਿੰਡਾ ਜਿਲ•ੇ ਵਿਚ ਭਾਰਤ ਗੈਸ ਅਤੇ ਐਚ.ਪੀ ਦੇ 158 ਖਪਤਕਾਰਾਂ ਨੇ ਸਬਸਿਡੀ ਛੱਡੀ ਹੈ ਜਦੋਂ ਕਿ ਇਨ•ਾਂ ਕੰਪਨੀਆਂ ਦੇ ਜਲੰਧਰ ਦੇ 410 ਖਪਤਕਾਰਾਂ ਨੇ ਅਜਿਹਾ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਦਾ ਟੀਚਾ ਸੀ ਕਿ ਘੱਟੋ ਘੱਟ 10 ਫੀਸਦੀ ਖਪਤਕਾਰ ਰਸੋਈ ਗੈਸ ਦੀ ਸਬਸਿਡੀ ਛੱਡ ਦੇਣ ਪ੍ਰੰਤੂ ਇਹ ਟੀਚਾ ਕਾਫੀ ਵੱਡਾ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਹਾਕਮ ਗਠਜੋੜ ਦੇ ਕਿਸੇ ਸੰਸਦ ਮੈਂਬਰ ਨੇ ਵੀ ਇਸ ਮਾਮਲੇ ਵਿਚ ਪਹਿਲ ਨਹੀਂ ਕੀਤੀ ਹੈ। ਦੇਸ਼ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 5.16 ਲੱਖ ਖਪਤਕਾਰਾਂ ਨੇ ਰਸੋਈ ਗੈਸ ਦੀ ਸਬਸਿਡੀ ਛੱਡ ਦਿੱਤੀ ਹੈ। ਮੁਲਕ ਵਿਚ ਘਰੇਲੂ ਗੈਸ ਦੇ 17.78 ਕਰੋੜ ਕੁਨੈਕਸ਼ਨ ਹਨ ਅਤੇ ਇਸ ਹਿਸਾਬ ਨਾਲ ਦੇਸ਼ ਦੇ ਸਿਰਫ 0.29 ਫੀਸਦੀ ਖਪਤਕਾਰਾਂ ਨੇ ਹੀ ਸਬਸਿਡੀ ਨਾ ਲੈਣ ਦਾ ਫੈਸਲਾ ਕੀਤਾ ਹੈ। ਖੁਰਾਕ ਤੇ ਸਪਲਾਈਜ਼ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਸੰਪਰਕ ਨਹੀਂ ਹੋ ਸਕਿਆ।
                                       ਬਹੁਤ ਮੱਠਾ ਹੁੰਗਾਰਾ ਰਿਹਾ : ਮੁੱਖ ਸੰਸਦੀ ਸਕੱਤਰ
ਮੁੱਖ ਸੰਸਦੀ ਸਕੱਤਰ (ਖੁਰਾਕ ਤੇ ਸਪਲਾਈ) ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਮੰਨਿਆ ਕਿ ਪੰਜਾਬ ਵਿਚ ਸਬਸਿਡੀ ਛੱਡਣ ਦੀ ਅਪੀਲ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਵਜ਼ਾਰਤ ਅਤੇ ਪ੍ਰਮੁੱਖ ਲੋਕਾਂ ਨੂੰ ਇਸ ਮਾਮਲੇ ਵਿਚ ਮਾਡਲ ਬਣਨਾ ਚਾਹੀਦਾ ਹੈ ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਨਾ ਬਣੇ। ਉਨ•ਾਂ ਆਖਿਆ ਕਿ ਉਹ ਮਹਿਕਮੇ ਤਰਫੋਂ ਹੁਣ ਇਸ ਸਬੰਧੀ ਪੱਤਰ ਜਾਰੀ ਕਰਨਗੇ ਤਾਂ ਜੋ ਪਹਿਲਾਂ ਸਿਆਸੀ ਧਿਰਾਂ ਦੇ ਪ੍ਰਮੁੱਖ ਲੋਕ ਸਬਸਿਡੀ ਦਾ ਤਿਆਗ ਕਰਨ। ਉਨ•ਾਂ ਆਖਿਆ ਕਿ ਸੱਚ ਇਹ ਹੈ ਕਿ ਕੋਈ ਸਰਕਾਰੀ ਰਿਆਇਤ ਨੂੰ ਛੱਡ ਕੇ ਰਾਜ਼ੀ ਨਹੀਂ ਹੈ।
         

Friday, June 12, 2015

                                                                      ਬਦਲਾਖੋਰੀ
                                 ਅਮਰਿੰਦਰ ਨੂੰ ਆਊਟ ਰੱਖਣ ਤੇ ਡੇਢ ਕਰੋੜ ਖਰਚੇ
                                                                      ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਂ ਆਊਟ ਰੱਖਣ ਲਈ ਡੇਢ ਕਰੋੜ ਰੁਪਏ ਖਰਚੇ ਗਏ ਹਨ। ਪੰਜਾਬ ਵਿਧਾਨ ਸਭਾ ਤਰਫੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੂੰ ਅਮਰਿੰਦਰ ਖਿਲਾਫ ਕੇਸ ਲੜਣ ਬਦਲੇ 1,50,30,815 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਆਡਿਟ ਵਿਭਾਗ ਨੇ ਵਿਧਾਨ ਸਭਾ ਵਲੋਂ ਕੀਤੀ ਅਦਾਇਗੀ ਤੇ ਉਂਗਲ ਉਠਾਈ ਹੈ। ਭਾਵੇਂ ਇਹ ਮਾਮਲਾ ਪੁਰਾਣਾ ਹੋ ਚੁੱਕਾ ਹੈ ਪ੍ਰੰਤੂ ਆਰ.ਟੀ.ਆਈ ਦੀ ਸੂਚਨਾ ਨੇ ਖਜ਼ਾਨੇ ਚੋਂ ਬਿਨ•ਾਂ ਲੋਕ ਹਿੱਤ ਤੋਂ ਖਰਚੇ ਕਰੋੜਾਂ ਰੁਪਏ ਦੀ ਦੁਰਵਰਤੋਂ ਬੇਪਰਦ ਹੋਈ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਵਿਧਾਨ ਸਭਾ ਨੇ ਪੰਜਾਬ ਸਰਕਾਰ ਤਰਫੋਂ ਇਹ ਅਦਾਇਗੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੂੰ ਕੀਤੀ ਗਈ ਹੈ। ਆਡਿਟ ਮਹਿਕਮੇ ਨੇ ਇਸ ਅਦਾਇਗੀ ਨੂੰ ਬੇਨਿਯਮਿਤ ਅਦਾਇਗੀ ਦੱਸਿਆ ਹੈ। ਵਿਧਾਨ ਸਭਾ ਸਕੱਤਰੇਤ ਹਾਲੇ ਤੱਕ ਇਸ ਮਾਮਲੇ ਵਿਚ ਆਡਿਟ ਵਿਭਾਗ ਦੀ ਤਸੱਲੀ ਨਹੀਂ ਕਰਾ ਸਕਿਆ ਹੈ।
                    ਜਾਣਕਾਰੀ ਅਨੁਸਾਰ ਜਦੋਂ ਅਕਾਲੀ ਭਾਜਪਾ ਗਠਜੋੜ ਨੇ ਸਾਲ 2007 ਵਿਚ ਰਾਜਭਾਗ ਸੰਭਾਲਿਆ ਸੀ ਤਾਂ ਉਸ ਮਗਰੋਂ ਹੀ ਪੰਜਾਬ ਵਿਧਾਨ ਸਭਾ ਚੋਂ ਕੈਪਟਨ ਅਮਰਿੰਦਰ ਸਿੰਘ ਦੀ 10 ਜੁਲਾਈ 2008 ਨੂੰ ਮੈਂਬਰਸ਼ਿਪ ਬਰਖਾਸਤ ਕਰ ਦਿੱਤੀ ਗਈ ਸੀ। ਇਹ ਬਰਖਾਸਤਗੀ ਹਰੀਸ਼ ਰਾਏ ਢਾਂਡਾ ਕਮੇਟੀ ਦੀ ਸਿਫਾਰਸ਼ ਤੇ ਕੀਤੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਬਰਖਾਸਤਗੀ ਨੂੰ ਸੁਪਰੀਮ ਕੋਰਟ ਵਿਚ ਚਣੌਤੀ ਦੇ ਦਿੱਤੀ ਸੀ। ਸੁਪਰੀਮ ਕੋਰਟ ਨੇ 26 ਅਪਰੈਲ 2010 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਮੈਂਬਰੀ ਬਹਾਲ ਕਰ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਮੁਅੱਤਲੀ ਦੌਰਾਨ ਵਿਧਾਨ ਸਭਾ ਦੇ ਸੈਸ਼ਨ ਦੀਆਂ 20 ਬੈਠਕਾਂ ਹੋਈਆਂ ਸਨ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੇਸ ਮਜ਼ਬੂਤੀ ਨਾਲ ਲੜਣ ਵਾਸਤੇ ਸੀਨੀਅਰ ਵਕੀਲ ਹਾਇਰ ਕੀਤੇ ਸਨ ਜਿਨ•ਾਂ ਨੂੰ ਭਾਰੀ ਫੀਸ ਤਾਰੀ ਗਈ ਸੀ।
                     ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫੋਂ ਸੁਪਰੀਮ ਕੋਰਟ ਵਿਚ ਦਰਜਨਾਂ ਐਡੀਸ਼ਨਲ ਐਡਵੋਕੇਟ ਜਨਰਲਾਂ ਦੀ ਇੱਕ ਟੀਮ ਹੈ ਅਤੇ ਖਾਸ ਮਾਮਲਿਆਂ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਵੀ ਸੁਪਰੀਮ ਕੋਰਟ ਪੈਰਵੀ ਵਾਸਤੇ ਜਾਂਦੇ ਹਨ। ਉਨ•ਾਂ ਦਿਨਾਂ ਵਿਚ ਪੰਜਾਬ ਸਰਕਾਰ ਨੇ ਅਮਰਿੰਦਰ ਸਿੰਘ ਦੀ ਮੈਂਬਰੀ ਦੀ ਬਰਖਾਸਤਗੀ ਨੂੰ ਆਪਣੇ ਵਕਾਰ ਦਾ ਸੁਆਲ ਬਣਾਇਆ ਹੋਇਆ ਸੀ। ਸੁਆਲ ਹੁਣ ਇਹ ਉਠੇ ਹਨ ਕਿ ਵਿਧਾਨ ਸਭਾ ਤਰਫੋਂ ਵਕੀਲਾਂ ਦੀ ਫੀਸ ਤੇ ਖਰਚਾ ਕੀਤਾ ਜਾਣਾ ਨਹੀਂ ਬਣਦਾ ਸੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਅਕਾਲੀ ਭਾਜਪਾ ਸਰਕਾਰ ਨੇ ਬਦਲਾਖੋਰੀ ਤਹਿਤ ਲਏ ਫੈਸਲੇ ਨੂੰ ਸਹੀ ਠਹਿਰਾਉਣ ਲਈ ਏਨੀ ਵੱਡੀ ਫੀਸ ਵਕੀਲਾਂ ਨੂੰ ਤਾਰੀ ਹੈ। ਉਨ•ਾਂ ਆਖਿਆ ਕਿ ਇਹ ਮਾਮਲਾ ਲੋਕ ਹਿੱਤ ਦਾ ਨਹੀਂ ਸੀ ਬਲਕਿ ਬਦਲਾਖੋਰੀ ਦਾ ਸੀ ਜਿਸ ਤੇ ਖਜ਼ਾਨੇ ਚੋਂ ਪੈਸਾ ਖਰਚ ਕਰਕੇ ਵਿੱਤ ਦੀ ਦੁਰਵਰਤੋਂ ਕੀਤੀ ਹੈ।
                      ਉਨ•ਾਂ ਆਖਿਆ ਕਿ ਸੁਪਰੀਮ ਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੈਂਬਰੀ ਬਹਾਲ ਕਰਕੇ ਸਰਕਾਰ ਦੀ ਬਦਲਾਖੋਰੀ ਤੇ ਇੱਕ ਤਰ•ਾਂ ਨਾਲ ਮੋਹਰ ਲਗਾ ਦਿੱਤੀ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਚਰਨਜੀਤ ਸਿੰਘ ਅਟਵਾਲ ਦਾ ਕਹਿਣਾ ਸੀ ਕਿ ਜਦੋਂ ਦਾ ਇਹ ਮਾਮਲਾ ਹੈ, ਉਦੋਂ ਉਹ ਲੋਕ ਸਭਾ ਵਿਚ ਸਨ ਜਿਸ ਕਰਕੇ ਉਹ ਕੋਈ ਟਿੱਪਣੀ ਨਹੀਂ ਦੇ ਸਕਦੇ ਹਨ। ਜਦੋਂ ਤਤਕਾਲੀ ਸਪੀਕਰ ਨਿਰਮਲ ਸਿੰਘ ਕਾਹਲੋਂ ਨਾਲ ਇਸ ਮਾਮਲੇ ਤੇ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਉਨ•ਾਂ ਨੂੰ ਤਾਂ ਹੁਣ ਇਸ ਮਾਮਲੇ ਦਾ ਕੋਈ ਚੇਤਾ ਨਹੀਂ ਹੈ। 

Thursday, June 11, 2015

                                  ਕੇਹੇ ਨੇਤਾ
             ਕਰਜ਼ਾ ਨਹੀਂ ਮੋੜਦੇ ਵਿਧਾਇਕ
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਦਾ ਕਰੀਬ ਡੇਢ ਦਰਜਨ ਮੌਜੂਦਾ ਅਤੇ ਸਾਬਕਾ ਵਿਧਾਇਕ ਕਰਜ਼ਾ ਨਹੀਂ ਮੋੜ ਸਕੇ ਹਨ ਜਿਨ•ਾਂ ਤੋਂ ਕਰਜ਼ਾ ਵਸੂਲੀ ਲਈ ਕੋਈ ਚਾਰਾਜੋਈ ਵੀ ਨਹੀਂ ਕੀਤੀ ਗਈ। ਵਿਧਾਨ ਸਭਾ ਪੰਜਾਬ ਦੇ ਡਿਫਾਲਟਰਾਂ ਦੀ ਸੂਚੀ ਵਿਚ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ, ਦੋ ਮੁੱਖ ਸੰਸਦੀ ਸਕੱਤਰਾਂ ਤੋਂ ਬਿਨ•ਾਂ ਦੋ ਚੇਅਰਮੈਨਾਂ ਦੇ ਨਾਮ ਵੀ ਸ਼ਾਮਲ ਹਨ। ਕਈ ਡਿਫਾਲਟਰ ਜਹਾਨੋ ਵੀ ਚਲੇ ਗਏ ਹਨ ਜਿਨ•ਾਂ ਦਾ ਕਰਜ ਵੱਟੇ ਖਾਤੇ ਪਾ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਅਜਿਹੇ 19 ਮੌਜੂਦਾ ਅਤੇ ਸਾਬਕਾ ਵਿਧਾਇਕ ਹਨ ਜਿਨ•ਾਂ ਵੱਲ ਮਕਾਨ ਅਤੇ ਮੋਟਰਕਾਰ ਦਾ ਕਰੀਬ 42.20 ਲੱਖ ਰੁਪਏ ਦਾ ਕਰਜ਼ਾ ਖੜ•ਾ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਆਰ.ਟੀ.ਆਈ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਦੇ 13 ਮੌਜੂਦਾ ਅਤੇ ਸਾਬਕਾ ਵਿਧਾਇਕਾਂ ਵੱਲ 16.37 ਲੱਖ ਦਾ ਕਰਜਾ ਖੜ•ਾ ਹੈ ਜੋ ਕਿ ਮੋਟਰਕਾਰ ਖਰੀਦਣ ਵਾਸਤੇ ਲਿਆ ਗਿਆ ਸੀ। ਇਵੇਂ ਹੀ 17 ਵਿਧਾਇਕਾਂ ਵਲੋਂ ਮਕਾਨ ਉਸਾਰੀ ਵਾਸਤੇ ਕਰਜ਼ਾ ਲਿਆ ਗਿਆ ਸੀ ਜੋ ਕਿ ਮੋੜਿਆ ਨਹੀਂ ਗਿਆ ਹੈ। ਇਨ•ਾਂ ਚੋਂ ਅੱਧੀ ਦਰਜਨ ਵਿਧਾਇਕ ਤੇ ਸਾਬਕਾ ਵਿਧਾਇਕ ਤਾਂ ਮਕਾਨ ਅਤੇ ਮੋਟਰਕਾਰ ਦੋਵੇਂ ਕਰਜ਼ਿਆਂ ਦੇ ਡਿਫਾਲਟਰ ਹਨ।
                    ਡਿਫਾਲਟਰਾਂ ਚੋਂ ਕਰੀਬ ਸੱਤ ਵਿਧਾਇਕ ਤੇ ਸਾਬਕਾ ਵਿਧਾਇਕ ਤਾਂ ਰੱਬ ਨੂੰ ਪਿਆਰੇ ਹੋ ਗਏ ਹਨ ਜਿਨ•ਾਂ ਚੋਂ ਸਵ.ਗੁਰਦੀਪ ਸਿੰਘ ਭੁੱਲਰ ਅਤੇ ਸਵ.ਜਤਿੰਦਰ ਸਿੰਘ ਕਰੀਹਾ ਦਾ ਕਰਜਾ ਉਨ•ਾਂ ਦੀ ਮੌਤ ਮਗਰੋਂ ਵੱਟੇ ਖਾਤੇ ਪਾ ਦਿੱਤਾ ਗਿਆ ਹੈ। ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਨਾਲ ਵੱਲ 1,75,540 ਰੁਪਏ ਦਾ ਕਰਜਾ ਖੜ•ਾ ਹੈ ਜੋ ਕਿ ਉਨ•ਾਂ ਨੇ ਮਕਾਨ ਉਸਾਰੀ ਵਾਸਤੇ ਲਿਆ ਸੀ। ਚੌਧਰੀ ਨੰਦ ਲਾਲ ਦਾ ਕਹਿਣਾ ਸੀ ਕਿ ਉਨ•ਾਂ ਨੇ ਕਰੀਬ 10 ਵਰੇ ਪਹਿਲਾਂ ਕਰਜ਼ ਲਿਆ ਸੀ ਪ੍ਰੰਤੂ ਵਿਧਾਨ ਸਭਾ ਨੇ ਉਨ•ਾਂ ਨੂੰ ਕਦੇ ਕੋਈ ਰਿਮਾਂਈਡਰ ਨਹੀਂ ਭੇਜਿਆ ਜਿਸ ਕਰਕੇ ਉਨ•ਾਂ ਨੂੰ ਇਸ ਦਾ ਚੇਤਾ ਨਹੀਂ ਹੈ। ਉਨ•ਾਂ ਦੱਸਿਆ ਕਿ ਉਹ ਬਕਾਏ ਕਲੀਅਰ ਕਰ ਦੇਣਗੇ। ਮੁੱਖ ਸੰਸਦੀ ਸਕੱਤਰ ਬਲਵੀਰ ਸਿੰਘ ਵੱਲ ਵੀ 63,150 ਰੁਪਏ ਦਾ ਬਕਾਇਆ ਖੜ•ਾ ਹੈ। ਸ੍ਰੀ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਵਿਧਾਨ ਸਭਾ ਨੇ ਤਨਖਾਹ ਵਿਚੋਂ ਹੀ ਲੋਨ ਦੀ ਕਿਸ਼ਤ ਕੱਟਣੀ ਹੁੰਦੀ ਹੈ ਜੋ ਉਨ•ਾਂ ਨੂੰ ਕੱਟ ਲੈਣੀ ਚਾਹੀਦੀ ਸੀ। ਉਨ•ਾਂ ਆਖਿਆ ਕਿ ਉਹ ਕਲੀਅਰ ਕਰ ਦੇਣਗੇ।
                  ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਵੱਲ 1,59,749 ਰੁਪਏ ਦਾ ਕਰਜ਼ ਬਕਾਇਆ ਖੜ•ਾ ਹੈ ਜੋ ਕਿ ਉਨ•ਾਂ ਨੇ ਮਕਾਨ ਉਸਾਰੀ ਵਾਸਤੇ ਲਿਆ ਸੀ। ਸ੍ਰੀ ਗਰੇਵਾਲ ਦਾ ਕਹਿਣਾ ਸੀ ਕਿ ਉਨ•ਾਂ ਨੇ ਜਨਵਰੀ 2015 ਤੱਕ ਰੈਗੂਲਰ ਕਿਸ਼ਤ ਤਾਰੀ ਹੈ ਅਤੇ ਉਨ•ਾਂ ਵੱਲ ਸਿਰਫ ਵਿਆਜ ਬਕਾਇਆ ਰਹਿ ਗਿਆ ਹੋਵੇਗਾ। ਉਨ•ਾਂ ਆਖਿਆ ਕਿ ਉਨ•ਾਂ ਨੂੰ ਡਿਫਾਲਟਰ ਨਹੀਂ ਐਲਾਨਿਆ ਹੈ। ਕੌਮੀ ਕਮਿਸ਼ਨ ਫਾਰ ਸਡਿਊਲ ਕਾਸਟਸ ਦੇ ਵਾਈਸ ਚੇਅਰਮੈਨ ਰਾਜ ਕੁਮਾਰ ਵੇਰਕਾ ਵੱਲ ਵੀ 50,250 ਰੁਪਏ ਦੇ ਬਕਾਏ ਕੱਢੇ ਗਏ ਹਨ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ• ਦੇ ਚੇਅਰਮੈਨ ਸੁਖਦਰਸ਼ਨ ਸਿੰਘ ਮਰਾੜ ਇਸ ਵੇਲੇ 6,37,850 ਰੁਪਏ ਦੇ ਕਰਜ਼ੇ ਦੇ ਡਿਫਾਲਟਰ ਹਨ ਜਿਨ•ਾਂ ਵਲੋਂ ਮਕਾਨ ਅਤੇ ਮੋਟਰਕਾਰ ਵਾਸਤੇ ਕਰਜ਼ਾ ਲਿਆ ਗਿਆ ਸੀ। ਉਨ•ਾਂ ਵੱਲ ਮਕਾਨ ਦਾ 4,23,500 ਰੁਪਏ ਅਤੇ ਮੋਟਰਕਾਰ ਦਾ 2,14, 350 ਰੁਪਏ ਦਾ ਕਰਜ਼ ਖੜ•ਾ ਹੈ। ਸ੍ਰੀ ਮਰਾੜ ਦਾ ਕਹਿਣਾ ਸੀ ਕਿ ਉਨ•ਾਂ ਨੇ ਮੂਲ ਕਰਜ ਤਾਂ ਬਲਕਿ ਅਡਵਾਂਸ ਵਿਚ ਹੀ ਭਰ ਦਿੱਤਾ ਗਿਆ ਸੀ।
                   ਉਨ•ਾਂ ਆਖਿਆ ਕਿ ਉਨ•ਾਂ ਨੇ ਪੈਨਸ਼ਨ ਲੈਣ ਸਮੇਂ ਬਾਕੀ ਬਕਾਏ ਕਲੀਅਰ ਕਰ ਦਿੱਤੇ ਸਨ ਅਤੇ ਉਸ ਨੂੰ ਕਦੇ ਕੋਈ ਪੱਤਰ ਬਕਾਏ ਤਾਰਨ ਵਾਰੇ ਨਹੀਂ ਆਇਆ ਹੈ। ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੋਹਨ ਲਾਲ ਬੰਗਾ ਵੱਲ ਵੀ ਵਿਧਾਨ ਸਭਾ ਨੇ 22,104 ਰੁਪਏ ਦਾ ਬਕਾਇਆ ਕੱਢਿਆ ਹੋਇਆ ਹੈ। ਉਨ•ਾਂ ਨੇ ਮੋਟਰਕਾਰ ਵਾਸਤੇ ਕਰਜ਼ ਲਿਆ ਸੀ। ਸ੍ਰੀ ਬੰਗਾ ਦਾ ਪੱਖ ਜਾਣਨ ਵਾਸਤੇ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਚੁੱਕਿਆ ਨਹੀਂ। ਵੇਰਵਿਆਂ ਅਨੁਸਾਰ ਪੰਜਾਬ ਕਾਂਗਰਸ ਦੇ ਕਿਸਾਨ ਤੇ ਖੇਤ ਮਜ਼ਦੂਰ ਸੈਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜੀਰਾ ਵੀ 93,627 ਰਾਸ਼ੀ ਦੇ ਡਿਫਾਲਟਰ ਹਨ। ਕਰਜ਼ੇ ਦੀ ਸਭ ਤੋਂ ਵੱਡੀ ਰਾਸ਼ੀ ਭਾਜਪਾ ਦੀ ਸਾਬਕਾ ਵਿਧਾਇਕ ਸਵ. ਰੂਪ ਰਾਣੀ ਵੱਲ 9 ਲੱਖ ਰੁਪਏ ਖੜ•ੇ ਹਨ। ਡਿਫਾਲਟਰ ਸੂਚੀ ਵਿਚ ਸ਼ਾਮਲ ਖੁਸ਼ਹਾਲ ਬਹਿਲ, ਉਜਾਗਰ ਸਿੰਘ ਰੰਗਰੇਟਾ,ਜਗੀਰ ਸਿੰਘ ਭੁੱਲਰ,ਜੋਰਾ ਸਿੰਘ ਭਾਗੀਕੇ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ।
                 ਡਿਫਾਲਟਰ ਸੂਚੀ ਵਿਚ ਬਾਬਾ ਰਾਮ ਚਾਵਲਾ,ਰਵਿੰਦਰ ਸਿੰਘ ਸੰਧੂ,ਜਗਤਾਰ ਸਿੰਘ ਰਾਜਲਾ, ਬਲਵੰਤ ਸਿੰਘ ਅਮਲੋਹ,ਗੋਬਿੰਦ ਸਿੰਘ ਕਾਂਝਲਾ,ਹਰਮੇਲ ਸਿੰਘ ਟੌਹੜਾ,ਰਾਜਮਹਿੰਦਰ ਸਿੰਘ ਮਜੀਠਾ,ਰਾਜ ਕੁਮਾਰ ਵੇਰਕਾ ਆਦਿ ਸ਼ਾਮਲ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਤਰਫੋਂ ਪਹਿਲਾਂ ਵਿਧਾਇਕਾਂ ਨੂੰ ਸਧਾਰਨ ਵਿਆਜ ਦਰ ਤੇ ਮਕਾਨ ਅਤੇ ਮੋਟਰਕਾਰ ਵਾਸਤੇ ਕਰਜ਼ ਦੀ ਸੁਵਿਧਾ ਦਿੱਤੀ ਹੋਈ ਸੀ ਪ੍ਰੰਤੂ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
                                             ਰੈਗੂਲਰ ਕਾਰਵਾਈ ਕਰ ਰਹੇ ਹਾਂ : ਸਕੱਤਰ
ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਦਾ ਪ੍ਰਤੀਕਰਮ ਸੀ ਕਿ ਉਹ ਡਿਫਾਲਟਰ ਵਿਧਾਇਕਾਂ ਤੋਂ ਵਸੂਲੀ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ ਅਤੇ ਵਸੂਲੀ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵੀ ਲਿਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਕਾਫੀ ਵਸੂਲੀ ਹੋ ਵੀ ਗਈ ਹੈ। 

Wednesday, June 10, 2015

                                                                      ਨਵਾਂ ਸੁਨੇਹਾ 
                                         ਚੰਦਾ ਦੇਣ ਲਈ ਝੋਨਾ ਲਾ ਰਹੇ ਨੇ ਮਜ਼ਦੂਰ
                                                                     ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਦੇ ਖੇਤ ਮਜ਼ਦੂਰ ਪੰਜਾਬ ਨੂੰ ਨਵਾਂ ਸੁਨੇਹਾ ਦੇ ਰਹੇ ਹਨ। ਲੰਬੀ ਦੇ ਸੈਂਕੜੇ ਮਜ਼ਦੂਰ ਦੋ ਦਿਨਾਂ ਤੋਂ ਖੇਤਾਂ ਵਿਚ ਝੋਨਾ ਲਗਾ ਰਹੇ ਹਨ। ਆਪਣਾ ਪਰਿਵਾਰ ਪਾਲਣ ਲਈ ਨਹੀਂ ਬਲਕਿ ਮਜ਼ਦੂਰ ਸੰਘਰਸ਼ਾਂ ਵਾਸਤੇ ਚੰਦਾ ਦੇਣ ਲਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ ਚੰਦਾ ਦੇਣ ਖਾਤਰ ਇਹ ਮਜ਼ਦੂਰ ਆਪਣੀ ਦਿਹਾੜੀ ਦਾ ਇੱਕ ਇੱਕ ਦਿਨ ਯੂਨੀਅਨ ਦੇ ਲੇਖੇ ਲਾ ਰਹੇ ਹਨ। ਖੇਤ ਮਜ਼ਦੂਰ ਯੂਨੀਅਨ ਤਰਫੋਂ ਇਨ•ਾਂ ਮਜ਼ਦੂਰਾਂ ਦੇ ਹਿੱਤਾਂ ਖਾਤਰ ਪਿਛਲੇ ਸਮੇਂ ਵਿਚ ਤਿੱਖੇ ਸੰਘਰਸ਼ ਲੜੇ ਹਨ। ਖੇਤਾਂ ਵਿਚ ਮਜ਼ਦੂਰ ਯੂਨੀਅਨ ਦੇ ਝੰਡੇ ਦਿਖ ਰਹੇ ਹਨ ਅਤੇ ਮਜ਼ਦੂਰ ਝੋਨਾ ਲਾਉਣ ਵਿਚ ਜੁਟੇ ਹੋਏ ਹਨ।ਹਲਕਾ ਲੰਬੀ ਦੇ ਪਿੰਡ ਗੱਗੜ ਵਿਚ ਮਜ਼ਦੂਰਾਂ ਨੇ ਯੂਨੀਅਨ ਨੂੰ ਚੰਦਾ ਦੇਣ ਖਾਤਰ ਇੱਕ ਕਿਸਾਨ ਦਾ 10 ਏਕੜ ਝੋਨਾ ਲਾਉਣ ਦਾ ਠੇਕਾ ਲਿਆ ਹੈ। ਤਿੰਨ ਦਿਨਾਂ ਵਿਚ ਇਹ ਝੋਨਾ ਲੱਗ ਜਾਣਾ ਹੈ ਅਤੇ ਪ੍ਰਤੀ ਏਕੜ ਜੋ 2300 ਰੁਪਏ ਠੇਕੇ ਦੇ ਮਿਲਣਗੇ, ਉਹ ਰਾਸ਼ੀ ਇਹ ਮਜ਼ਦੂਰ ਨਾਲੋ ਨਾਲ ਯੂਨੀਅਨ ਨੂੰ ਚੰਦੇ ਵਜੋਂ ਦੇ ਦੇਣਗੇ।
                ਬਲਾਕ ਲੰਬੀ ਦੇ ਮਜ਼ਦੂਰ ਆਗੂ ਸੁੱਖਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ 44 ਮਜ਼ਦੂਰਾਂ ਨੇ ਇਕੱਠੇ ਹੋ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਜਿਨ•ਾਂ ਵਲੋਂ ਲਾਏ ਜਾਣ ਵਾਲੇ ਝੋਨੇ ਦਾ ਸਾਰਾ ਪੈਸਾ ਯੂਨੀਅਨ ਦੇ ਖਾਤੇ ਵਿਚ ਜਾਵੇਗਾ। ਇਸੇ ਤਰ•ਾਂ ਬਲਾਕ ਮੁਕਤਸਰ ਦੇ ਪਿੰਡ ਖੁੰਡੇ ਹਲਾਲ ਦੇ ਮਜ਼ਦੂਰਾਂ ਵਲੋਂ ਪੰਜ ਏਕੜ ਰਕਬੇ ਵਿਚ ਝੋਨਾ ਠੇਕੇ ਤੇ ਲਾਇਆ ਜਾਵੇਗਾ ਤਾਂ ਜੋ ਯੂਨੀਅਨ ਦੀ ਵਿੱਤੀ ਮਦਦ ਕੀਤੀ ਜਾ ਸਕੇ। ਇਸੇ ਤਰ•ਾਂ ਮਲੋਟ ਬਲਾਕ ਦੇ ਪਿੰਡ ਨਾਮਨਗਰ ਵਿਚ ਵੀ ਮਜ਼ਦੂਰਾਂ ਨੇ ਪੰਜ ਏਕੜ ਝੋਨਾ ਲਾਉਣਾ ਹੈ। ਬਲਾਕ ਗਿੱਦੜਬਹਾ ਦੇ ਪਿੰਡ ਖੂੰਨਣ ਖੁਰਦ ਵਿਚ ਵੀ ਕਿਸਾਨ ਇਸ ਤਰੀਕੇ ਨਾਲ ਹੀ ਚੰਦਾ ਦੇਣਗੇ। ਇਨ•ਾਂ ਪਿੰਡਾਂ ਵਿਚ ਕਿਸਾਨ ਹਾਲੇ ਜ਼ਮੀਨਾਂ ਝੋਨੇ ਵਾਸਤੇ ਤਿਆਰ ਕਰਨ ਵਾਸਤੇ ਲੱਗੇ ਹੋਏ ਹਨ। ਇਨ•ਾਂ ਪਿੰਡਾਂ ਦੇ ਖੇਤਾਂ ਵਿਚ ਵੀ ਮਜ਼ਦਰ ਝੰਡੇ ਲਗਾ ਕੇ ਝੋਨਾ ਲਾਉਣਗੇ। ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਤਾਂ ਕਿਸਾਨ ਯੂਨੀਅਨਾਂ ਨੂੰ ਚੰਦੇ ਦੀ ਥਾਂ ਕਣਕ ਦੇ ਦਿੱਤੀ ਜਾਂਦੀ ਹੈ ਅਤੇ ਕਾਫੀ ਕਣਕ ਇਕੱਤਰ ਹੋ ਜਾਂਦੀ ਹੈ ਜਿਸ ਨਾਲ ਕਿਸਾਨ ਯੂਨੀਅਨਾਂ ਦੀ ਮਾਲੀ ਮਦਦ ਮਿਲ ਜਾਂਦੀ ਹੈ।                                                                                                             ਮਜ਼ਦੂਰ ਯੂਨੀਅਨ ਨੂੰ ਇਸ ਮਾਮਲੇ ਵਿਚ ਫੰਡਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਯੂਨੀਅਨ ਨੇ ਐਤਕੀਂ ਇਹ ਨਵੀਂ ਸਕੀਮ ਉਲੀਕੀ ਹੈ ਤਾਂ ਜੋ ਮਜ਼ਦੂਰ ਆਪਣੇ ਕਿੱਤੇ ਦੇ ਨਾਲ ਹੀ ਯੂਨੀਅਨ ਦੀ ਵਿੱਤੀ ਮਦਦ ਕਰ ਸਕਣ। ਉਨ•ਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਗੰਦੜ ਕਾਂਡ,ਸਿੰਘੇਵਾਲਾ ਲਾਠੀਚਾਰਜ ਆਦਿ ਮਾਮਲਿਆਂ ਵਿਚ ਯੂਨੀਅਨ ਨੂੰ ਕਾਨੂੰਨੀ ਅਤੇ ਮੈਡੀਕਲ ਤੇ ਕਾਫੀ ਖਰਚਾ ਕਰਨਾ ਪਿਆ ਹੈ। ਇਸੇ ਕਰਕੇ ਹੁਣ ਹਰ ਮਜ਼ਦੂਰ ਨੇ ਇੱਕ ਇੱਕ ਦਿਨ ਯੂਨੀਅਨ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ। ਉਨ•ਾਂ ਦੱਸਿਆ ਕਿ ਇਹ ਪੈਸਾ ਮਜ਼ਦੂਰ ਸੰਘਰਸ਼ਾਂ ਦੇ ਲੇਖੇ ਹੀ ਲੱਗਣਾ ਹੈ। ਉਨ•ਾਂ ਦੱਸਿਆ ਕਿ ਅਜਿਹਾ ਸਿਰਫ ਜ਼ਿਲ•ਾ ਮੁਕਤਸਰ ਵਿਚ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਵਿਚ ਸੰਘਰਸ਼ੀ ਚੰਦਾ ਦੇਣ ਵਾਸਤੇ ਕਾਫੀ ਉਤਸ਼ਾਹ ਹੈ ਅਤੇ ਇੱਥੋਂ ਤੱਕ ਕਿ ਔਰਤਾਂ ਵੀ ਵੱਧ ਚੜ ਕੇ ਯੋਗਦਾਨ ਪਾ ਰਹੀਆਂ ਹਨ। ਵੇਰਵਿਆਂ ਅਨੁਸਾਰ ਦੂਸਰੀ ਤਰਫ ਕਿਸਾਨਾਂ ਨੂੰ ਯੂਨੀਅਨ ਦੀ ਇਸ ਸਕੀਮ ਦਾ ਲਾਹਾ ਵੀ ਮਿਲ ਰਿਹਾ ਹੈ।
                 ਪਿੰਡ ਗੱਗੜ ਦੇ ਕਿਸਾਨ ਅਜਾਇਬ ਸਿੰਘ ਦੀ ਯੂਨੀਅਨ ਦੀ ਇਸ ਸਕੀਮ ਨੇ ਸਮੱਸਿਆ ਹੀ ਹੱਲ ਕਰ ਦਿੱਤੀ। ਉਸ ਦਾ ਕਰੀਬ 10 ਏਕੜ ਝੋਨਾ ਤਿੰਨ ਦਿਨਾਂ ਵਿਚ ਲੱਗ ਜਾਣਾ ਹੈ। ਇਨ•ਾਂ ਦਿਨਾਂ ਵਿਚ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਤੇ ਟੇਕ ਰੱਖਣੀ ਪੈਂਦੀ ਹੈ। 
                                                                          ਕੌਣ ਰੋਕੂ
                                    ਸ੍ਰੋਮਣੀ ਕਮੇਟੀ ਦੇ ਖੇਤਾਂ ਨੂੰ ਚੋਰੀ ਦੀ ਬਿਜਲੀ
                                                                      ਚਰਨਜੀਤ ਭੁੱਲਰ
ਬਠਿੰਡਾ  : ਸ੍ਰੋਮਣੀ ਕਮੇਟੀ ਵਲੋਂ ਬਿਜਲੀ ਚੋਰੀ ਕਰਕੇ ਆਪਣੇ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਹੈ। ਸ੍ਰੋਮਣੀ ਕਮੇਟੀ ਦੇ ਤਲਵੰਡੀ ਸਾਬੋ ਵਿਚਲੇ ਗੁਰਦੁਆਰਾ ਜੰਡਸਰ ਵਿਚ ਸਾਢੇ ਸੱਤ ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਹੈ ਜਿਸ ਨੂੰ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾ ਕੇ ਚਲਾਇਆ ਜਾਂਦਾ ਹੈ। ਅੱਜ ਜਦੋਂ ਸ੍ਰੋਮਣੀ ਕਮੇਟੀ ਨੇ ਅੱਜ ਦਿਨ ਚੜ•ਦੇ ਹੀ ਕੁੰਡੀ ਕੁਨੈਕਸ਼ਨ ਨਾਲ ਖੇਤਾਂ ਦੀ ਸਿੰਜਾਈ ਸ਼ੁਰੂ ਕਰ ਦਿੱਤੀ ਤਾਂ ਮਾਮਲਾ ਪਾਵਰਕੌਮ ਦੇ ਅਫਸਰਾਂ ਦੇ ਧਿਆਨ ਵਿਚ ਵੀ ਆ ਗਿਆ। ਪਾਵਰਕੌਮ ਦੇ ਅਫਸਰਾਂ ਨੇ ਕੋਈ ਕਾਰਵਾਈ ਕਰਨ ਦੀ ਥਾਂ ਮੌਕਾ ਵੇਖ ਕੇ ਗੱਲ ਨੂੰ ਰਫਾ ਦਫਾ ਕਰ ਦਿੱਤਾ। ਸ੍ਰੋਮਣੀ ਕਮੇਟੀ ਨੇ ਅੱਜ ਆਪਣੀ ਸਿਆਸੀ ਦਬਾਓ ਵਰਤ ਕੇ ਮਾਮਲਾ ਠੰਢਾ ਕਰ ਦਿੱਤਾ। ਵੇਰਵਿਆਂ ਅਨੁਸਾਰ ਸ੍ਰੋਮਣੀ ਕਮੇਟੀ ਦੇ ਗੁਰੂਦੁਆਰਾ ਜੰਡਸਰ ਕੋਲ ਹੀ ਸ੍ਰੋਮਣੀ ਕਮੇਟੀ ਦੀ ਕਰੀਬ ਪੰਜ ਏਕੜ ਤੋਂ ਜਿਆਦਾ ਜ਼ਮੀਨ ਹੈ ਜਿਸ ਨੂੰ ਪਾਣੀ ਦੇਣ ਵਾਸਤੇ ਗੁਰਦੁਆਰਾ ਜੰਡਸਰ ਵਿਚਲੀ ਮੋਟਰ ਤੋਂ 60 ਮੀਟਰ ਦੇ ਕਰੀਬ ਚਿੱਟੀ ਪਾਣੀ ਵਾਲੀ ਪਾਈਪ ਵਿਛਾਈ ਹੋਈ ਸੀ। ਗੁਰੂਘਰ ਵਿਚਲੀ ਮੋਟਰ ਨੂੰ ਬਿਜਲੀ ਸਪਲਾਈ ਦੇਣ ਵਾਸਤੇ ਹੀ ਕਰੀਬ 80 ਮੀਟਰ ਲੰਮੀ ਤਾਰ ਪਾ ਕੇ ਗੁਰਮਤਿ ਕਾਲਜ ਦੇ ਗੇਟ ਅੱਗੇ ਲੱਗੇ 200 ਕੇ.ਵੀ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾਈ ਹੋਈ ਸੀ। ਇਹ ਜ਼ਮੀਨ ਸਾਉਣੀ ਦੀ ਫਸਲ ਵਾਸਤੇ ਤਿਆਰ ਕੀਤੀ ਜਾ ਰਹੀ ਸੀ।
                     ਸੂਤਰ ਆਖਦੇ ਹਨ ਕਿ ਹਮੇਸ਼ਾ ਦੀ ਤਰ•ਾਂ ਅੱਜ ਵੀ ਸ੍ਰੋਮਣੀ ਕਮੇਟੀ ਨੇ ਗੁਰੂ ਘਰ ਵਿਚਲੀ ਮੋਟਰ ਨੂੰ ਸਿੱਧੀ ਕੁੰਡੀ ਲਗਾ ਕੇ ਹੀ ਚਲਾਇਆ। ਜਦੋਂ ਪਾਵਰਕੌਮ ਦੇ ਅਫਸਰਾਂ ਨੂੰ ਭਿਣਕ ਪੈ ਗਈ ਤਾਂ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਚੌਕਸ ਹੋ ਗਏ ਅਤੇ ਉਨ•ਾਂ ਨੇ ਅਫਸਰਾਂ ਤੱਕ ਪਹੁੰਚ ਕਰ ਲਈ। ਵੇਰਵਿਆਂ ਅਨੁਸਾਰ ਗੁਰਦੁਆਰਾ ਜੰਡਸਰ ਦੇ ਅੰਦਰ ਸਿੰਗਲ ਫੇਜ ਕੁਨੈਕਸ਼ਨ ਹੈ ਜਿਸ ਤੇ ਸਾਢੇ ਸੱਤ ਹਾਰਸ ਪਾਵਰ ਦੀ ਮੋਟਰ ਨਹੀਂ ਚੱਲਦੀ ਹੈ। ਸੂਤਰਾਂ ਅਨੁਸਾਰ ਪਹਿਲਾਂ ਇਹ ਮੋਟਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਾਲੇ ਤਿੰਨ ਫੇਜ ਸਪਲਾਈ ਵਾਲੇ ਟਰਾਂਸਫਾਰਮਰ ਤੋਂ ਕੁੰਡੀ ਕੁਨੈਕਸ਼ਨ ਲਗਾ ਕੇ ਚਲਾਈ ਜਾਂਦੀ ਸੀ। ਪਾਵਰਕੌਮ ਨੂੰ ਜਦੋਂ ਇਸ ਦਾ ਪਤਾ ਲੱਗ ਗਿਆ ਤਾਂ ਅਫਸਰਾਂ ਨੇ ਇਸ ਟਰਾਂਸਫਾਰਮਰ ਨੂੰ ਸਿੰਗਲ ਫੇਜ ਕਰ ਦਿੱਤਾ ਤਾਂ ਜੋ ਮੋਟਰ ਨਾ ਚੱਲ ਸਕੇ। ਜਦੋਂ ਪਾਵਰਕੌਮ ਨੇ ਇਹ ਰਾਹ ਬੰਦ ਕਰ ਦਿੱਤਾ ਤਾਂ ਸ੍ਰੋਮਣੀ ਕਮੇਟੀ ਨੇ ਤਿੰਨ ਫੇਜ ਵਾਲੇ ਦੂਰ ਪੈਂਦੇ ਦੂਸਰੇ ਟਰਾਂਸਫਾਰਮਰ ਤੋਂ ਕੁੰਡੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲੇ ਕੁਝ ਅਰਸਾ ਪਹਿਲਾਂ ਹੀ ਸਿੰਚਾਈ ਵਿਭਾਗ ਦੀ ਟੀਮ ਨੇ ਸ੍ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਨਹਿਰੀ ਪਾਣੀ ਦੀ ਚੋਰੀ ਨੂੰ ਬੇਨਕਾਬ ਕਰ ਦਿੱਤਾ ਸੀ। ਸ੍ਰੋਮਣੀ ਕਮੇਟੀ ਦੇ ਖੇਤਾਂ ਨੂੰ ਤਲਵੰਡੀ ਸਾਬੋ ਰਜਬਾਹੇ ਚੋਂ ਸਿੱਧੀਆਂ ਦੋ ਪਾਈਪਾਂ ਲਗਾ ਕੇ ਪਾਣੀ ਦਿੱਤਾ ਜਾ ਰਿਹਾ ਸੀ।                                                                                                                                         ਸਿੰਚਾਈ ਵਿਭਾਗ ਨੇ ਪਾਈਪਾਂ ਜਬਤ ਕਰ ਲਈਆਂ ਸਨ ਅਤੇ ਕੇਸ ਵੀ ਤਿਆਰ ਕਰ ਲਿਆ ਸੀ ਪ੍ਰੰਤੂ ਸ੍ਰੋਮਣੀ ਕਮੇਟੀ ਦੇ ਦਬਾਓ ਕਾਰਨ ਕੇਸ ਖਾਰਜ ਕਰਨਾ ਪਿਆ ਸੀ। ਉਸ ਵੇਲੇ ਸਿੰਚਾਈ ਮਹਿਕਮੇ ਨੇ ਸ੍ਰੋਮਣੀ ਕਮੇਟੀ ਨੂੰ ਵਾਰਨਿੰਗ ਦੇ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਸੀ। ਹੁਣ ਪਾਵਰਕੌਮ ਨੇ ਵੀ ਇਹੋ ਰਾਹ ਅਖਤਿਆਰ ਕੀਤਾ ਹੈ। ਤਖਤ ਦਮਦਮਾ ਸਾਹਿਬ ਦੇ ਮੈਨੇਜਰ ਜਗਪਾਲ ਸਿੰਘ ਦਾ ਕਹਿਣਾ ਸੀ ਕਿ ਏਦਾ ਦਾ ਕੋਈ ਮਾਮਲਾ ਉਨ•ਾਂ ਦੇ ਧਿਆਨ ਵਿਚ ਨਹੀਂ ਹੈ ਅਤੇ ਉਨ•ਾਂ ਦੇ ਖੇਤਾਂ ਵਾਸਤੇ ਤਾਂ ਨਹਿਰੀ ਮੋਘਾ ਲੱਗਾ ਹੋਇਆ ਹੈ ਜਿਸ ਕਰਕੇ ਪਾਣੀ ਦੀ ਕੋਈ ਕਮੀ ਨਹੀਂ ਹੈ। ਉਨ•ਾਂ ਆਖਿਆ ਕਿ ਸਰੋਵਰ ਭਰਨ ਵਾਸਤੇ ਮੋਟਰ ਚਲਾਈ ਹੋਵੇਗੀ। ਉਨ•ਾਂ ਇਹ ਵੀ ਆਖਿਆ ਕਿ ਤਿੰਨ ਫੇਜ ਕੁਨੈਕਸ਼ਨ ਲੈਣ ਵਾਸਤੇ ਪਾਵਰਕੌਮ ਕੋਲ ਪੈਸੇ ਭਰੇ ਹੋਏ ਹਨ। ਉਨ•ਾਂ ਆਖਿਆ ਕਿ ਖੇਤਾਂ ਵਿਚ ਉਹ ਗੁਆਰੀ ਵਗੈਰਾ ਦੀ ਬਿਜਾਂਦ ਕਰਦੇ ਹਨ। ਸੂਤਰ ਆਖਦੇ ਹਨ ਕਿ ਨਿਯਮਾਂ ਅਨੁਸਾਰ ਸ੍ਰੋਮਣੀ ਕਮੇਟੀ ਤੇ ਖਿਲਾਫ ਕੇਸ ਕਰਾਉਣਾ ਬਣਦਾ ਸੀ ਅਤੇ ਜੁਰਮਾਨਾ ਪਾਇਆ ਜਾਣਾ ਚਾਹੀਦਾ ਸੀ। ਸੂਤਰ ਆਖਦੇ ਹਨ ਕਿ ਕਾਫੀ ਸਮੇਂ ਤੋਂ ਲੱਖਾਂ ਰੁਪਏ ਦੀ ਬਿਜਲੀ ਚੋਰੀ ਕੀਤੀ ਜਾ ਚੁੱਕੀ ਹੈ।
                 ਪਾਵਰਕੌਮ ਤਲਵੰਡੀ ਸਾਬੋ ਦੇ ਐਸ.ਡੀ.ਓ ਕਮਲਜੀਤ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਜਦੋਂ ਸ੍ਰੋਮਣੀ ਕਮੇਟੀ ਵਲੋਂ ਬਿਜਲੀ ਚੋਰੀ ਕਰਕੇ ਮੋਟਰ ਚਲਾਏ ਜਾਣ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਗਏ ਸਨ ਪ੍ਰੰਤੂ ਉਨ•ਾਂ ਨੇ ਉਸ ਤੋਂ ਪਹਿਲਾਂ ਹੀ ਤਾਰ ਉਤਾਰ ਲਈ ਜਿਸ ਕਰਕੇ ਕੋਈ ਕਾਰਵਾਈ ਕੀਤੀ ਜਾਣੀ ਬਣਦੀ ਨਹੀਂ ਹੈ।
                                                  ਰਿਪੋਰਟ ਮੰਗ ਲਈ ਹੈ : ਐਕਸੀਅਨ
ਪਾਵਰਕੌਮ ਦੇ ਐਕਸੀਅਨ ਸ੍ਰੀ ਜੀਵਨ ਕਾਂਸਲ ਦਾ ਕਹਿਣਾ ਸੀ ਕਿ ਉਨ•ਾਂ ਨੇ ਇਸ ਮਾਮਲੇ ਤੇ ਐਸ.ਡੀ.ਓ ਤੋਂ ਰਿਪੋਰਟ ਮੰਗ ਲਈ ਹੈ ਅਤੇ ਰਿਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ। ਨਿਗਰਾਨ ਇੰਜੀਨੀਅਰ ਸ੍ਰੀ ਗਿਆਨ ਚੰਦ ਦਾ ਕਹਿਣਾ ਸੀ ਕਿ ਪਾਵਰਕੌਮ ਦੀਆਂ ਹਦਾਇਤਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।