ਰਪਟ ਕੌਣ ਲਿਖੂ
ਰਾਜਾ ਛੋਟਾ, ਦਰਸ਼ਨ ਵੱਡੇ
ਚਰਨਜੀਤ ਭੁੱਲਰ
ਚੰਡੀਗੜ੍ਹ : ਜਿਨ੍ਹਾਂ ਗਰੀਬ ਘਰਾਂ ’ਚ ਚੋਣਾਂ ਮੌਕੇ ਵਿਧਾਇਕ ਰਾਜਾ ਵੜਿੰਗ ਨੇ ਰਾਤਾਂ ਕੱਟੀਆਂ, ਉਹ ਪਰਿਵਾਰ ਹੁਣ ਰਾਸ਼ਨ ਉਡੀਕ ਰਹੇ ਹਨ। ਲੋਕ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਰਾਜਾ ਵੜਿੰਗ ਬਤੌਰ ਕਾਂਗਰਸੀ ਉਮੀਦਵਾਰ ਗਰੀਬਾਂ ਦਾ ਮਸੀਹਾ ਬਣ ਇਨ੍ਹਾਂ ਗਰੀਬ ਘਰਾਂ ’ਚ ਸੁੱਤੇ ਸਨ। ਉਨ੍ਹਾਂ ਨੇ ਗਰੀਬਾਂ ਦੇ ਚੁੱਲ੍ਹੇ ’ਤੇ ਰੋਟੀ ਵੀ ਖਾਧੀ ਸੀ। ਇਹ ਦੱਸਣ ਲਈ ਕਿ ਉਹ ਗਰੀਬਾਂ ਦੇ ਕਿੰਨੇ ਹਮਦਰਦ ਹਨ। ਇਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਚੋੋਣਾਂ ਤੋਂ ਪਹਿਲਾਂ ਪੀੜਤ ਘਰਾਂ ’ਚ ਪੁੱਜੇ ਸਨ, ਉਹ ਵੀ ਹਾਲੇ ਹਵਾ ’ਚ ਹੀ ਲਟਕੇ ਹੋਏ ਹਨ। ਬਠਿੰਡਾ ਦੇ ਬੰਗੀ ਨਗਰ ਵਿਚ ਝੁੱਗੀ ਝੌਂਪੜੀ ਵਾਲੇ ਵੱਡੀ ਗਿਣਤੀ ’ਚ ਹਨ। ਚੋਣ ਪ੍ਰ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਸੰਨ੍ਹੀ ਦੀ ਝੁੱਗੀ ’ਚ ਰਾਤ ਗੁਜ਼ਾਰੀ। ਸਿਆਸੀ ਤੌਰ ’ਤੇ ਵਾਹ ਵਾਹ ਵੀ ਖੱਟੀ। ਢੋਲ ਵਜਾ ਕੇ ਕਮਾਉਣ ਵਾਲਾ ਸੰਨ੍ਹੀ ਦੱਸਦਾ ਹੈ ਕਿ ਉਦੋਂ ਸਪੈਸ਼ਲ ਮੰਜੇ ਅਤੇ ਕੂਲਰ ਦਾ ਪ੍ਰਬੰਧ ਕੀਤਾ ਸੀ ਅਤੇ ਪੂਰੀ ਰਾਤ ਜਾਗ ਕੇ ਪਹਿਰਾ ਦਿੱਤਾ ਸੀ ਤਾਂ ਜੋ ਮਹਿਮਾਨ ਨੂੰ ਕੋਈ ਮੁਸ਼ਕਲ ਨਾ ਆਵੇ। ਇਹੋ ਮੰਗ ਉਦੋਂ ਰੱਖੀ ਸੀ ਕਿ ਮਕਾਨ ਲਈ ਜਗ੍ਹਾ ਦੇ ਦਿੱਤੀ ਜਾਵੇ ਅਤੇ ਕੋਈ ਕੰਮ ਦਿਵਾ ਦਿੱਤਾ ਜਾਵੇ। ਸੰਨ੍ਹੀ ਦੱਸਦਾ ਹੈ ਕਿ ਚੋਣਾਂ ਮੌਕੇ ਝੁੱਗੀ ਕੋਲ ਨਲਕਾ ਤਾਂ ਲੱਗ ਗਿਆ ਸੀ, ਬਾਕੀ ਕੋਈ ਵਾਅਦਾ ਪੂਰਾ ਨਹੀਂ ਹੋਇਆ।ਝੌਂਪੜੀ ਵਾਲਾ ਸੰਨ੍ਹੀ ਆਖਦਾ ਹੈ ਕਿ ਉਹ ਤਿੰਨ ਦਿਨਾਂ ਤੋਂ ਗੁਰੂ ਘਰ ਚੋਂ ਲੰਗਰ ਲਿਆ ਕੇ ਜੁਆਕਾਂ ਨੂੰ ਖੁਆ ਰਿਹਾ ਹੈ। ਹੁਣ ਕੰਮ ਵੀ ਬੰਦ ਪਿਆ ਹੈ ਅਤੇ ਕਿਸੇ ਨੇ ਹੁਣ ਬਾਤ ਨਹੀਂ ਪੁੱਛੀ। ਰਾਸ਼ਨ ਦੇਣਾ ਤਾਂ ਦੂਰ ਦੀ ਗੱਲ। ਉਸ ਨੇ ਵਾਸਤਾ ਪਾਇਆ ਕਿ ਜੁਆਕਾਂ ਤੋਂ ਭੁੱਖ ਨਹੀਂ ਕੱਟੀ ਜਾਂਦੀ, ਰਾਤ ਨੂੰ ਰੌਣ ਲੱਗ ਪੈਂਦੇ ਨੇ।
ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਪਿੰਡ ਬਾਦਲ ਦੇ ਇੱਕ ਗਰੀਬ ਪਰਿਵਾਰ ਵਿਚ ਰਾਤ ਕੱਟ ਕੇ ਸ਼ੁਰੂ ਕੀਤੀ ਸੀ। ਉਸ ਪਰਿਵਾਰ ਵਿਚ ਖਾਣਾ ਵੀ ਖਾਧਾ ਸੀ। ਮਾਲਵੇ ’ਚ ਜਿਨ੍ਹਾਂ ਪਰਿਵਾਰਾਂ ਕੋਲ ਰਾਸ਼ਨ ਵਗੈਰਾ ਨਹੀਂ ਪੁੱਜਾ ਹੈ, ਉਨ੍ਹਾਂ ’ਚ ਇਹ ਪਰਿਵਾਰ ਵੀ ਸ਼ਾਮਿਲ ਹੈ। ਰਾਜਾ ਵੜਿੰਗ ਦਾ ਪੱਖ ਲੈਣ ਲਈ ਵਾਰ ਵਾਰ ਫੋਨ ਕੀਤਾ ਤੇ ਸੁਨੇਹਾ ਲਾਇਆ ਪ੍ਰੰਤੂ ਉਹ ਸੰਪਰਕ ’ਚ ਆ ਨਹੀਂ ਸਕੇ। ਇਸੇ ਤਰ੍ਹਾਂ ਹੀ ਜਦੋਂ ਪਿੰਡ ਭਗਵਾਨਗੜ੍ਹ ਦਾ ਕਿਸਾਨ ਜਗਦੇਵ ਸਿੰਘ ਖੁਦਕੁਸ਼ੀ ਕਰ ਗਿਆ ਸੀ ਤਾਂ ਉਦੋਂ ਹਾਅ ਦਾ ਨਾਅਰਾ ਮਾਰਨ ਵਾਸਤੇ ਇਸ ਕਿਸਾਨ ਦੇ ਘਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ 6 ਨਵੰਬਰ 2015 ਨੂੰ ਪੁੱਜੇ ਸਨ। ਚਿੱਟੀ ਮੱਖੀ ਦੇ ਹੱਲੇ ਕਾਰਨ ਖਰਾਬ ਹੋਏ ਫਸਲ ਦੇਖ ਕੇ ਕਿਸਾਨ ਜਗਦੇਵ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਅੱਜ ਕਰੋਨਾ ਤੇ ਕਰਫਿਊ ਕਰਕੇ ਇਹ ਪਰਿਵਾਰ ਵੀ ਬੁਰੇ ਦੌਰ ਵਿਚੋਂ ਦੀ ਗੁਜ਼ਰ ਰਿਹਾ ਹੈ। ਮ੍ਰਿਤਕ ਦੇ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਵਕਤ ਆਗੂਆਂ ਨੇ ਤਿੰਨ ਐਲਾਨ ਕੀਤੇ ਸਨ, ਸਾਰਾ ਕਰਜ਼ਾ ਮੁਆਫ਼ ਕਰਾਂਗੇ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪੋਤਰੇ ਦੀ ਸਕੂਲ ਫੀਸ ਮੁਆਫ਼ ਕਰਾਂਗੇ। ਉਨ੍ਹਾਂ ਸਿਰ ਅੱਜ ਵੀ 5.50 ਲੱਖ ਦਾ ਕਰਜ਼ਾ ਖੜ੍ਹਾ ਹੈ ਅਤੇ ਡੇਢ ਏਕੜ ਜ਼ਮੀਨ ਵੀ ਪਹਿਲਾਂ ਕਰਜ਼ਾ ਉਤਾਰਨ ਲਈ ਵੇਚਣੀ ਪਈ। ਉਸ ਨੇ ਦੱਸਿਆ ਕਿ ਸਰਕਾਰੀ ਤਾਂ ਛੱਡੋ, ਪ੍ਰਾਈਵੇਟ ਨੌਕਰੀ ਵੀ ਨਹੀਂ ਦਿੱਤੀ। ਹੁਣ ਕਰਫਿਊ ਕਰਕੇ ਖੇਤੀ ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਸਮੇਂ ਦੌਰਾਨ ਵੀ ਕਿਸੇ ਆਗੂ ਨੇ ਬਾਤ ਨਹੀਂ ਪੁੱਛੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 12 ਅਗਸਤ 2017 ਨੁੂੰ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਮਲਕੀਤ ਸਿੰਘ ਦੇ ਖੇਤ ਵੀ ਪੁੱਜੇ ਸਨ ਜਿਸ ਨੇ ਚਿੱਟੀ ਮੱਖੀ ਦੇ ਹਮਲੇ ਮਗਰੋਂ ਖੜ੍ਹੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਸੀ। ਕੈਪਟਨ ਨੇ ਭਰੋਸਾ ਦਿੱਤਾ ਸੀ ਕਿ ਉਹ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਫੈਸਲਾ ਲੈਣਗੇ। ਕਿਸਾਨ ਦੀ ਕਰੀਬ ਪੌਣੇ ਦੋ ਲੱਖ ਰੁਪਏ ਦੀ ਫਸਲ ਦਾ ਖ਼ਰਾਬਾ ਹੋਇਆ ਸੀ। ਮਲਕੀਤ ਸਿੰਘ ਦੱਸਦਾ ਹੈ ਕਿ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਖੇਤੀ ’ਵਰਸਿਟੀ ਦੇ ਦਵਾਈਆਂ ਦਾ ਛਿੜਕਾਓ ਵਗੈਰਾ ਕਰਾਇਆ ਸੀ ਪ੍ਰੰਤੂ ਮੁਆਵਜ਼ਾ ਰਾਸ਼ੀ ਅੱਜ ਤੱਕ ਨਹੀਂ ਮਿਲੀ। ਕਰਫਿਊ ਦੇ ਸੰਦਰਭ ਵਿਚ ਉਸ ਨੇ ਆਖਿਆ ਕਿ ਹੁਣ ਫਸਲ ਬਿਨ੍ਹਾਂ ਅੜਚਣ ਤੋਂ ਸਿਰੇ ਲੱਗ ਜਾਵੇ, ਇਹੋ ਫਿਕਰ ਸਤਾ ਰਿਹਾ ਹੈ।ਫਤਹਿਗੜ੍ਹ ਸਾਹਿਬ ਦੇ ਪਿੰਡ ਦਾਦੂਮਾਜਰਾ ਦੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਸੁਰਜੀਤ ਸਿੰਘ ਦੇ ਘਰ ਦੁੱਖ ਵੰਡਾਉਣ ਖੁਦ ਰਾਹੁਲ ਗਾਂਧੀ ਪੁੱਜੇ ਸਨ। ਰਾਹੁਲ ਗਾਂਧੀ ਨੇ ਪੰਜਾਬ ’ਚ ਕਾਂਗਰਸੀ ਸਰਕਾਰ ਬਣਨ ’ਤੇ ਪਰਿਵਾਰ ਦੀ ਮਦਦ ਦਾ ਭਰੋਸਾ ਦਿੱਤਾ ਸੀ। ਮ੍ਰਿਤਕ ਕਿਸਾਨ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਕਰਜ਼ਾ ਮੁਆਫ਼ ਕਰਨਾ ਸੀ ਅਤੇ ਇੱਕ ਜੀਅ ਨੂੰ ਨੌਕਰੀ ਦੇਣੀ ਸੀ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ ਹਨ। ਉਸ ਦੀ ਚਿੰਤਾ ਸੀ ਕਿ ਕਰਫਿਊ ਕਰਕੇ ਫਸਲ ਦਾ ਮੰਡੀਕਰਨ ਵੇਲੇ ਸਿਰ ਹੋ ਜਾਵੇ। ਦੱਸਣਯੋਗ ਹੈ ਕਿ ਕਰੋਨਾ ਤੇ ਕਰਫਿਊ ਦੀ ਬਿਪਤਾ ਮੌਕੇ ਇਨ੍ਹਾਂ ਪਰਿਵਾਰਾਂ ਨੂੰ ਮੁੜ ਉਹ ਵਾਅਦੇ ਚੇਤੇ ਆਏ ਹਨ ਜੋ ਕਾਂਗਰਸੀ ਆਗੂਆਂ ਨੇ ਕੀਤੇ ਸਨ।

No comments:
Post a Comment