ਦਿਹਾਤੀ ਪੰਜਾਬ
ਨਾਕਾਬੰਦੀ ਨੇ ‘ਉੱਡਤਾ ਪੰਜਾਬ’ ਭੁੰਜੇ ਲਾਹਿਆ
ਚਰਨਜੀਤ ਭੁੱਲਰ
ਚੰਡੀਗੜ੍ਹ : ਦਿਹਾਤੀ ਪੰਜਾਬ ’ਚ ਲੱਗੇ ਠੀਕਰੀ ਪਹਿਰੇ ਹੁਣ ਨਸ਼ੇ ਦੀ ਸਪਲਾਈ ਲਾਈਨ ਤੋੜਨ ਦਾ ਸਬੱਬ ਬਣ ਰਹੇ ਹਨ। ਤੋਟ ਦੇ ਭੰਨੇ ਨਸ਼ਾ ਤਸਕਰ ਹੁਣ ਪੰਚਾਇਤਾਂ ਅਤੇ ਨੌਜਵਾਨ ਕਲੱਬਾਂ ’ਤੇ ਹਮਲੇ ਕਰਨ ਲਈ ਉਤਾਰੂ ਹੋ ਗਏ ਹਨ। ਕਰੋਨਾ ਮਹਾਮਾਰੀ ਤੋਂ ਮੁਸਤੈਦ ਰਹਿਣ ਲਈ ਪਿੰਡਾਂ ’ਚ ਠੀਕਰੀ ਪਹਿਰੇ ਲੱਗੇ ਹਨ ਅਤੇ ਪਿੰਡਾਂ ’ਚ ਨਾਕਾਬੰਦੀ ਕੀਤੀ ਹੋਈ ਹੈ, ਜਿਨ੍ਹਾਂ ਕਰ ਕੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਪਿੰਡਾਂ ਵਿੱਚ ਦਾਖ਼ਲ ਹੋਣਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਵਿੱਚ ਲੰਘੇ ਇੱਕ ਹਫ਼ਤੇ ਵਿਚ ਦਰਜਨਾਂ ਮਾਮਲੇ ਸਾਹਮਣੇ ਆਏ ਹਨ, ਜਿੱਥੇ ਠੀਕਰੀ ਪਹਿਰਾ ਦੇ ਰਹੇ ਪੇਂਡੂ ਲੋਕਾਂ ਨੇ ਤਸਕਰਾਂ ਦੀ ਭੁਗਤ ਸੰਵਾਰੀ ਹੈ।ਵੇਰਵਿਆਂ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਹਰਾਜ ਵਿਚ ਨਸ਼ੇੜੀ ਅਤੇ ਤਸਕਰ ਪੇਂਡੂ ਨਾਕਾ ਤੋੜ ਕੇ ਲੰਘਣ ਵਿੱਚ ਕਾਮਯਾਬ ਹੋ ਗਏ। ਮੌਕੇ ’ਤੇ ਪਿੰਡ ਦੇ ਨੌਜਵਾਨਾਂ ਨੇ ਪਿੱਛਾ ਕੀਤਾ ਅਤੇ ਇਨ੍ਹਾਂ ਨਸ਼ੇੜੀਆਂ ਨੂੰ ਰੰਗੇ ਹੱਥੀ ਫੜ ਲਿਆ। ਮਗਰੋਂ ਥਾਣਾ ਤਲਵੰਡੀ ਭਾਈ ਵਿਚ ਇਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਭੀਲੋਵਾਲ ਵਿਚ ਪਿੰਡ ਵਾਲਿਆਂ ਨੇ ਨਸ਼ੇੜੀ ਕਾਬੂ ਕਰ ਲਏ ਸਨ। ਪਿੰਡ ਵਾਲੇ ਆਖਦੇ ਹਨ ਕਿ ਜੋ ਪਿੰਡਾਂ ਵਿੱਚ ਨਸ਼ਾ ਤਸਕਰ ਸਨ, ਉਨ੍ਹਾਂ ਦੇ ਨੱਕ ਵਿਚ ਦਮ ਆ ਗਿਆ ਹੈ ਅਤੇ ਨਸ਼ੇੜੀਆਂ ਕੋਲ ਵੀ ਕੋਈ ਰਾਹ ਨਹੀਂ ਬਚਿਆ ਹੈ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤੋਤਾ ਮੁਲਾਣਾ ਵਿੱਚ ਵੀ ਨੌਜਵਾਨਾਂ ਨੇ ਨਸ਼ੇੜੀ ਘੇਰ ਲਏ ਸਨ। ਹਰਿਆਣਾ ਪੁਲੀਸ ਦੇ ਇੱਕ ਪੁਲੀਸ ਮੁਲਾਜ਼ਮ ਦੀ ਅਗਵਾਈ ਵਿੱਚ ਨਸ਼ਾ ਤਸਕਰਾਂ ਨੇ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ਵਿੱਚ ਚਿੱਟੇ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ।

ਪਿੰਡ ਮਲਕਾਣਾ ਦੇ ਬੱਬੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜਦੋਂ ਉਨ੍ਹਾਂ ਨੂੰ ਸੂਹ ਮਿਲੀ ਤਾਂ ਉਨ੍ਹਾਂ ਨੇ ਇਹ ਤਸਕਰ ਘੇਰ ਲਏ ਸਨ। ਮਗਰੋਂ ਇਨ੍ਹਾਂ ਤਸਕਰਾਂ ਨੇ ਪਿੰਡ ਮਲਕਾਣਾ ਦੀ ਨਸ਼ਾ ਰੋਕੂ ਕਮੇਟੀ ਦੇ ਆਗੂਆਂ ਨੂੰ ਫੋਨ ’ਤੇ ਧਮਕੀ ਦਿੱਤੀ ਹੈ। ਪਤਾ ਲੱਗਾ ਹੈ ਕਿ ਲੰਘੇ ਦਿਨ ਇਨ੍ਹਾਂ ਲੋਕਾਂ ਨੇ ਇੱਕ ਪੰਚਾਇਤ ਮੈਂਬਰ ’ਤੇ ਹਮਲਾ ਕਰ ਦਿੱਤਾ ਹੈ। ਮੌੜ ਮੰਡੀ ਨੇੜਲੇ ਪਿੰਡ ਸੇਖਪੁਰਾ ਵਿੱਚ ਨਸ਼ਾ ਤਸਕਰਾਂ ਨੂੰ ਪਿੰਡ ਦੇ ਨੌਜਵਾਨਾਂ ਨੇ ਘੇਰਾ ਪਾ ਲਿਆ ਸੀ। ਬਚ ਕੇ ਲੰਘੇ ਤਸਕਰਾਂ ਨੇ ਮਗਰੋਂ ਚਿਤਾਵਨੀ ਦੇ ਦਿੱਤੀ। ਨੌਜਵਾਨ ਜਗਸੀਰ ਸਿੰਘ ਨੇ ਦੱਸਿਆ ਕਿ ਤਸਕਰਾਂ ਵੱਲੋਂ ਮਿਲੀ ਧਮਕੀ ਬਾਰੇ ਜ਼ਿਲ੍ਹਾ ਪੁਲੀਸ ਨੂੰ ਜਾਣੂ ਕਰਾ ਦਿੱਤਾ ਗਿਆ ਹੈ।ਮਾਝੇ ਦੇ ਪਿੰਡ ਜਾਣੀਆਂ ਵਿੱਚ ਤਾਂ ਨਸ਼ਾ ਤਸਕਰਾਂ ਨੇ ਸਰਪੰਚ ’ਤੇ ਗੋਲੀ ਚਲਾ ਦਿੱਤੀ। ਪਿੰਡ ਰਾਏਖਾਨਾ (ਬਠਿੰਡਾ) ਦੇ ਸਰਪੰਚ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਕਿ ਦੋ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨਾਕਾ ਤੋੜ ਕੇ ਲੰਘ ਗਿਆ ਸੀ ਅਤੇ ਮਗਰੋਂ ਕੁਝ ਸਾਥੀਆਂ ਨੂੰ ਨਾਲ ਲੈ ਕੇ ਹਮਲਾ ਕਰਨ ਪੁੱਜ ਗਿਆ। ਨਾਕੇ ਤੇ ਤਾਇਨਾਤ ਮੈਂਬਰਾਂ ਅਤੇ ਨੌਜਵਾਨਾਂ ਨੇ ਭੱਜ ਕੇ ਜਾਨ ਬਚਾਈ।ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਣਵਾਲਾ ਵਿੱਚ ਨਾਕੇ ਵਾਲੇ ਮੁੰਡਿਆਂ ਨੇ ਇੱਕ ਪੁਲੀਸ ਮੁਲਾਜ਼ਮ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ, ਜਿਸ ਨੂੰ ਪੁਲੀਸ ਨੇ ਮਗਰੋਂ ਮੁਅੱਤਲ ਕਰ ਦਿੱਤਾ ਹੈ। ਪਿੰਡ ਸਧਾਣਾ ਦੇ ਨਾਕੇ ’ਤੇ ਨਸ਼ੇੜੀ ਤੇ ਤਸਕਰ ਨੌਜਵਾਨਾਂ ਨੇ ਕਾਬੂ ਕਰਕੇ ਫੂਲ ਥਾਣੇ ਵਿੱਚ ਫੜਾ ਦਿੱਤੇ ਸਨ।
ਸਮਾਜਿਕ ਆਗੂ ਲੱਖਾ ਸਧਾਣਾ ਨੇ ਦੱਸਿਆ ਕਿ ਪੇਂਡੂ ਨਾਕਿਆਂ ਕਰਕੇ ਨਸ਼ੇ ਦੀ ਸਪਲਾਈ ਲਾਈਨ ਟੁੱਟੀ ਹੈ ਅਤੇ ਇਸ ਨਾਕੇਬੰਦੀ ਨਾਲ ਨਸ਼ਾ ਤਸਕਰਾਂ ਤੇ ਪੁਲੀਸ ਦਾ ਗੱਠਜੋੜ ਵੀ ਨੰਗਾ ਹੋਇਆ ਹੈ। ਬਠਿੰਡਾ ਜ਼ਿਲ੍ਹੇ ਵਿਚ ਏਦਾਂ ਦੇ ਦੋ ਪੁਲੀਸ ਮੁਲਾਜ਼ਮ ਫੜੇ ਜਾ ਚੁੱਕੇ ਹਨ। ਪਿੰਡ ਬਦਿਆਲਾ ਵਿਚ ਵੀ ਨਸ਼ੇੜੀਆਂ ਦੀ ਘੇਰਾਬੰਦੀ ਹੋ ਗਈ ਸੀ। ਲੰਘੀ ਰਾਤ ਮਲੋਟ ਵਿਖੇ ਵੀ ਏਦਾਂ ਦੀ ਘਟਨਾ ਵਾਪਰੀ ਹੈ ਜਿਥੇ ਪੁਲੀਸ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਪੰਜਾਬ ਦੇ ਆਗੂ ਰੁਪਿੰਦਰ ਸਿੰਘ ਅਤੇ ਮੇਜਰ ਸਿੰਘ ਦਾ ਕਹਿਣਾ ਸੀ ਕਿ ਤੋਟ ਦੇ ਭੰਨੇ ਨਸ਼ੇੜੀ ਹੁਣ ਸ਼ੁੱਧ ਬੁੱਧ ਖੋਹ ਬੈਠੇ ਹਨ ਅਤੇ ਉਹ ਨਾਕਾਬੰਦੀ ਕਰਨ ਵਾਲਿਆਂ ਨੂੰ ਧਮਕੀਆਂ ਦੇਣ ਅਤੇ ਹਮਲੇ ਕਰਨ ਤੇ ਉਤਾਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੰਚ ਕੋਲ ਕਾਫ਼ੀ ਨਸ਼ੇੜੀ ਨਸ਼ਾ ਛੱਡਣ ਵਾਸਤੇ ਪਹੁੰਚ ਵੀ ਕਰਨ ਲੱਗੇ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਨੂੰ ਇਸ ਮੌਕੇ ਨਸ਼ੇੜੀਆਂ ਨੂੰ ਠੱਲ੍ਹਣ ਵਾਲੇ ਲੋਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਜ਼ਿਲ੍ਹਾ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਵਿਚ ਏਦਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਪਿੰਡਾਂ ਵਿਚ ਜੋ ਨਾਕਾਬੰਦੀ ਹੋਈ ਹੈ, ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਖੰਡ ਖੁਆ ਰਹੇ ਨੇ ਤਸਕਰ
ਕਰੋਨਾ ਆਫ਼ਤ ਦੌਰਾਨ ਨਸ਼ੇੜੀ ਠੱਗੇ ਜਾਣ ਲੱਗੇ ਹਨ। ਪੁਲੀਸ ਨੇ ਹੁਣ ਜੋ ਨਸ਼ੇੜੀ ਫੜੇ ਹਨ, ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਨਸ਼ਾ ਤਸਕਰ ਹੁਣ ਦੇਸੀ ਖੰਡ ਵਿਚ ਗੋਲੀਆਂ ਰਗੜ ਕੇ ‘ਚਿੱਟਾ’ ਆਖ ਕੇ ਵੇਚ ਰਹੇ ਹਨ, ਜਿਸ ਦਾ ਮਗਰੋਂ ਪਤਾ ਲੱਗਦਾ ਹੈ। ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰੀ ਨੂੰ ਪੂਰੀ ਤਰ੍ਹਾਂ ਠੱਲ੍ਹ ਪਈ ਹੈ ਅਤੇ ਸਪਲਾਈ ਲਾਈਨ ਵੀ ਟੁੱਟੀ ਹੈ।
No comments:
Post a Comment