ਵਿਚਲੀ ਗੱਲ
ਵਸਦਾ ਰਹੇ ਇਹ ਪਿੰਡ..!
ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਇਮਾਨ ਕਰੰਡ ਹੋ ਜਾਏ। ਮਨ ਦਾ ਸ਼ੀਸ਼ਾ ਮੈਲਖੋਰਾ ਹੋ ਜਾਏ। ਕੀੜਾ ਸੋਚ ਨੂੰ ਲੱਗ ਜਾਏ। ਮਨੁੱਖ ’ਚੋਂ ਛਲੇਡੇ ਦਾ ਝਉਲਾ ਪਵੇ। ਤਹਿਜ਼ੀਬੀ ਲੋਗੜ ਭੰਬੂ ਬਣ ਉੱਡੇ। ਵਿਹੜਾ ਪਟਮੇਲੀ ਮੱਲ ਲਵੇ। ਰੂਹਾਂ ਦੇ ਸਿਰਨਾਵੇਂ ਉਦੋਂ ਲਿਖਣੇ ਪੈਂਦੇ ਨੇ। ਸੁੱਤੀ ਕਲਾ ਨੂੰ ਉਠਾਉਣਾ ਪੈਂਦੈ। ਧੁਰ ਦਰਗਾਹੋਂ ਇੱਕ ਤ੍ਰਿਪਤ ਰੂਹ ਬੋਲੀ ਹੈ। ਦਾਸ ਨੂੰ ਦਸੌਂਧੀ ਰਾਮ ਆਖਦੇ ਨੇ। ਪਟਿਆਲੇ ਵਾਲੇ ‘ਬੀਰਜੀ’ ਆਖ ਸੱਦਦੇ। ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ। ਉਮਰ ਉਦੋਂ ‘ਬੀਰਜੀ’ ਦੀ ਮਸਾਂ 16 ਕੁ ਵਰ੍ਹੇ ਸੀ। ਸੜਕ ਕੰਢੇ ਪਈ ਲਾਸ਼ ਵੇਖੀ। ਸਭ ਨੱਕ ਵਲ੍ਹੇਟ ਲੰਘੀ ਜਾਣ। ਦਸੌਂਧੀ ਰਾਮ ਦੇ ਪੈਰ ਰੁਕ ਗਏ। ਰੇਹੜੀ ’ਤੇ ਲਾਸ਼ ਰੱਖੀ। ਸਿਵਿਆਂ ’ਚ ਲੈ ਗਿਆ। ਬੱਸ ਫਿਰ ਤਾਉਮਰ ਲਾਵਾਰਸ਼ ਲਾਸਾਂ ਢੋਂਦਾ ਰਿਹਾ। ਦਸੌਂਧੀ ਰਾਮ ਸਰਕਾਰੀ ਮੁਲਾਜ਼ਮ ਸੀ। ਜਹਾਨੋਂ ਤੁਰੇ ਨੂੰ ਚਾਲੀ ਸਾਲ ਬੀਤ ਚੱਲੇ ਨੇ। ਬਰਾਤ ਤਿਆਰ ਬਰ ਤਿਆਰ ਸੀ। ਲਾੜਾ ਸਿਵੇ ’ਚ ਕਿਸੇ ਲਾਸ਼ ਦੀ ਮਿੱਟੀ ਸਮੇਟ ਰਿਹਾ ਸੀ। ਜਿੰਨਾ ਸਮਾਂ ‘ਬੀਰਜੀ’ ’ਚ ਸਾਹ ਚੱਲੇ। ਮਜ਼ਾਲ ਐ ਕੋਈ ਲਾਸ਼ ਰੁਲੀ ਹੋਵੇ। ਮਹਾਰਾਜਾ ਯਾਦਵਿੰਦਰ ਸਿੰਘ ਦਾ ਮਹਿਲ ‘ਬੀਰਜੀ’ ਲਈ ਚੌਵੀ ਘੰਟੇ ਖੁੱਲ੍ਹਾ ਸੀ। ਮੁੱਖ ਮੰਤਰੀ ਹੁੰਦਿਆਂ ਕੇਰਾਂ ਗਿਆਨੀ ਜ਼ੈਲ ਸਿੰਘ ਪਟਿਆਲੇ ਆਏ। ਉਨ੍ਹਾਂ ‘ਬੀਰਜੀ’ ਦੇ ਪੈਰੀਂ ਹੱਥ ਲਾਏ। ਤੁੱਛ ਭੇਟਾ ਕਬੂਲ ਕਰੋ, ਆਖ ਗਿਆਰਾਂ ਹਜ਼ਾਰ ਰੁਪਏ ਦਿੱਤੇ। ਭਲਾ ਬੰਦਾ ਸੀ, ਜਿਥੋਂ ਦਸੌਂਧੀ ਰਾਮ ਲੰਘਦਾ। ਪੁਰਸ਼ ਹੱਥ ਜੋੜ ਖਲੋ ਜਾਂਦੇ। ਅੌਰਤਾਂ ਸਿਰ ਢਕ ਲੈਂਦੀਆਂ। ਖ਼ਬਰ ਛਪੀ, ‘ਬੀਰਜੀ ਨਹੀਂ ਰਹੇ’। ਅਰਥੀ ਪਿਛੇ ’ਕੱਠ ਕਿੰਨਾ ਸੀ। ਕਿਸੇ ਪੁਰਾਣੇ ਬੰਦੇ ਨੂੰ ਪੁੱਛਿਓ।
ਤਪਾ ਮੰਡੀ ਦਾ ਅਮਰ ਚਾਚਾ। ਮਰ ਕੇ ਵੀ ਅਮਰ ਹੋ ਗਿਆ। ਜੁਗੜੇ ਬੀਤ ਗਏ ਨੇ, ਅਲਵਿਦਾ ਆਖੇ ਨੂੰ। ਕਿਸੇ ਘਰ ਅੱਗ ’ਚ ਬੱਚਾ ਫਸ ਗਿਆ। ਸਲਾਮਤ ਕੱਢ ਲਿਆਇਐ। ਚਾਚੇ ਨੇ ਅੱਖਾਂ ਸਾੜ ਲਈਆਂ। ਕਿਸੇ ਘਰ ਖੁਸ਼ੀ ਹੁੰਦੀ, ਤਾਂ ਅੱਗੇ, ਗਮੀ ਹੁੰਦੇ ਤਾਂ ਅੱਗੇ। ਜਦੋਂ ਪਲੇਗ ਪਈ ਸੀ। ਅਰਥੀ ਥੱਕ ਗਈ, ਚਾਚਾ ਨਾ ਥੱਕਿਆ। ਕੋਈ ਅਲਾਮਤ ਆਉਂਦੀ, ਚਾਚੇ ਨੂੰ ਵਾਜ ਪੈਂਦੀ। ਜ਼ਿੰਦਗੀ ਭਰ ਇਕੱਲਤਾ ਭੋਗੀ। ਤੀਆਂ ਤੋਂ ਮੁੜਦੀਆਂ ਕੁੜੀਆਂ, ਚਾਚੇ ਦੇ ਪੈਰੀਂ ਹੱਥ ਲਾਉਂਦੀਆਂ। ਬਠਿੰਡੇ ਵਾਲਾ ਚਾਚਾ ਵੀ ਘੱਟ ਨਹੀਂ। ਫੁੱਟਪਾਥ ’ਤੇ ਬੈਠਦੈ। ਚਾਚਾ ਵਿਜੇ ਗੋਇਲ। ਕਿਤੋਂ ਲਾਵਾਰਸ ਮਿਲ ਜਾਏ, ਖੁਦ ਸਿਰਾਂ ’ਚੋਂ ਕੀੜੇ ਕੱਢਣ ਬੈਠ ਜਾਂਦੈ। ਸਸਕਾਰ ਕਿੰਨੇ ਕਰਤੇ, ਕੋਈ ਹਿਸਾਬ ਨਹੀਂ। ਏਡਜ਼ ਪੀੜਤ ਬੱਚੀ ਮਿਲ ਗਈ। ਏਹ ਚਾਚਾ ਘਰ ਲੈ ਆਇਆ। ਧੀ ਰਾਣੀ ਬਣਾ ਲਈ। ਸਾਬਕਾ ਮੰਤਰੀ ਬਾਬੂ ਚਿਰੰਜੀ ਲਾਲ ਗਰਗ। ਇੱਕੋ ਗੱਲੋਂ ਮਸ਼ਹੂਰ ਨੇ। ਗਲੀ ਮੁਹੱਲੇ, ਸੜਕ ਦੁਆਲੇ, ਕੋਈ ਅਰਥੀ ਜਾ ਰਹੀ ਹੋਵੇ। ਬਾਬੂ ਅਰਥੀ ਪਿੱਛੇ ਤੁਰ ਪੈਂਦੈ। ਫਿਰ ਸਸਕਾਰ ਕਰਾ ਕੇ ਮੁੜਦੈ। ਕਹਾਣੀਕਾਰ ਗੁਰਬਚਨ ਭੁੱਲਰ ਪਤੈ, ਕੀ ਆਖਦੈ। ‘ਭਾਈ ਉਦੋਂ ਭਲੇ ਲੋਕ ਸਨ, ਕੱਚੇ ਦੁੱਧ ਵਰਗੇ।’ ਦਿੱਲੀ ਵਾਲੇ ਭੁੱਲਰ ਕੀ ਜਾਣਨ। ਦੁੱਧ ਤਾਂ ਹੁਣ ਕਦੋਂ ਦਾ ਉਬਲਿਐ। ਕਰੋਨਾ ਨੇ ਭਾਂਬੜ ਬਾਲਿਐ। ਜ਼ਿੰਦਗੀ ਕੜ੍ਹਣ ਲੱਗੀ ਹੈ। ਵਿਸ਼ਵ ’ਚ ਲੱਖ ਬੰਦਾ ਸੁਆਹ ਹੋਇਐ। ਕੋਈ ਦੇਸ਼ ਨਹੀਂ ਬਚਿਆ। ਪੰਜਾਬ ਕਿਥੋਂ ਬਚਣਾ ਸੀ। ਗੁਰੂ ਘੰਟਾਲ ’ਕੱਲਾ ਨਹੀਂ ਆਉਂਦਾ। ਕੁੜਮ ਕਬੀਲਾ ਵੀ ਨਾਲ ਲਿਆਉਂਦੈ।
ਖੂਨ ਕਿੰਨਾ ਬਦਰੰਗ ਹੋਇਐ। ਕਰੋਨਾ ਤੋਂ ਵੱਡੀ ਮਹਾਮਾਰੀ ਹੈ। ਆਹ ਦਿਲਾਂ ਦੀ ਦੂਰੀ ਤੇ ਈਰਖਾ ਦੀ ਘੂਰੀ। ਨਫ਼ਰਤੀ ਵਾਇਰਸ, ਹੁਣ ਗੁੱਥੋ ਗੁੱਥੀ ਹੋ ਰਿਹਾ। ਰੂਹ ਸ਼ਿਵ ਕੁਮਾਰ ਬਟਾਲਵੀ ਦੀ। ਕਿਵੇਂ ਹਾੜ੍ਹੇ ਕੱਢ ਰਹੀ ਹੈ। ‘ਹਾੜ੍ਹਾ ਜੇ ਅਕਲਾਂ ਵਾਲਿਓ..!’ ਮੁੰਬਈ ’ਚ ਮਣੀਪੁਰੀ ਕੁੜੀ ’ਤੇ ਥੁੱਕ ਦਿੱਤਾ। ਅਖੇ ਤੂੰ ਤਾਂ ਕਰੋਨਾ ਹੈ। ਜੀਂਦ ਨੇੜੇ ਮੁਸਲਿਮ ਭਰਾ ਕੁੱਟ ਦਿੱਤੇ। ਅਖੇ ਤੁਸੀਂ ਦੀਵੇ ਕਿਉਂ ਨਹੀਂ ਬਾਲੇ। ਭੜਕੀ ਭੀੜ ਨੇ ਦਿੱਲੀ ’ਚ ਮੁੰਡਾ ਢਾਹ ਲਿਆ। ਅਖੇ ਆਫ਼ਤ ਤੂੰ ਲਿਆਂਦੀ ਐ। ਮੁਹੱਲੇ ’ਚੋਂ ਸਬਜ਼ੀ ਵਾਲੇ ਭਜਾ ਦਿੱਤੇ। ਅਖੇ ਤੁਸੀਂ ਮੁਸਲਿਮ ਹੋ। ‘ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਚੱਟ ਜਾਣ’। ਏਹ ਸੋਚ ਤਾਂ ਕਰੋਨਾ ਤੋਂ ਵੀ ਭੈੜੀ ਹੈ। ਅਫ਼ਸੋਸ, ਦਿਲਾਂ ’ਚ ਜ਼ਹਿਰ ਘੁਲੀ ਹੈ। ਕਰਫਿਊ ਮਗਰੋਂ ਮੌਸਮ ਰੰਗਾਂ ’ਚ ਆਇਐ। ਪੰਜਾਬ ’ਚ ’ਕੱਲਾ ਪਾਣੀ ਨਹੀਂ, ਸੋਚ ਉਸ ਤੋਂ ਵੀ ਹੇਠਾਂ ਡਿੱਗੀ ਐ। ਸੱਤ ਬੇਗਾਨੇ ਨੂੰ ਗਲੇ ਲਾਉਣ ਵਾਲਾ ਪੰਜਾਬ। ਹੁਣ ਪੱਤਣ ਭਾਲਦਾ ਫਿਰਦੈ। ਅੰਮ੍ਰਿਤਸਰ ’ਚ ਕਰੋਨਾ ਪੀੜਤ ਅਧਿਕਾਰੀ ਫ਼ੌਤ ਹੋਇਆ। ਪਰਿਵਾਰ ਮੂੰਹ ਫੇਰ ਗਿਆ। ਇੱਕ ਪਟਵਾਰੀ ਨੇ ਸਿਰ ’ਤੇ ਕਫ਼ਨ ਬੰਨ੍ਹਿਆ। ਐੱਸਡੀਐੱਮ ਵਿਕਾਸ ਹੀਰਾ ਨੇ ਜਾਨ ਧਲੀ ’ਤੇ ਧਰੀ। ਮ੍ਰਿਤਕ ਦਾ ਰਹੁ ਰੀਤਾਂ ਨਾਲ ਸਸਕਾਰ ਕੀਤਾ। ਲੁਧਿਆਣੇ ’ਚ ਕਰੋਨਾ ਪੀੜਤ ਮਾਂ ਦਾ ਸਿਵਾ ਬਲਿਆ। ਜਿਨ੍ਹਾਂ ਧੀਆਂ ਪੁੱਤਾਂ ਨੂੰ ਅਸਮਾਨੀ ਚਾੜ੍ਹਿਆ। ਸਿਵਿਆਂ ’ਚ ਖੜ੍ਹੀ ਕਾਰ ’ਚੋਂ ਨਾ ਉੱਤਰੇ। ਧਰਮਰਾਜ ਖੂਬ ਹੱਸਿਆ ਹੋਊ। ਪੰਜਾਬ ਸ਼ਰਮ ’ਚ ਡੁੱਬ ਗਿਆ। ‘ਮਰੇ ਦਾ ਕੌਣ ਮਿੱਤਰ।’
ਸੁਖਵਿੰਦਰ ਰਟੌਲ ਨੇ ਜ਼ਿੰਦਗੀ ਦੀ ਪੈਂਤੀ ਲਿਖੀ ਹੈ। ‘ਊੜਾ ਉਲਟੇ ਆਏ ਜ਼ਮਾਨੇ, ਐੜਾ ਆਪਣੇ ਹੋਏ ਬੇਗਾਨੇ।’ ਕਰੋਨਾ ਮਰੀਜ਼ ਮਗਰੋਂ ਮਰੇ। ਪਹਿਲਾਂ ਜ਼ਮੀਰਾਂ ਨੇ ਸਾਹ ਤਿਆਗੇ। ਮੋਰਾਂਵਾਲੀ ਦਾ ਹਰਭਜਨ ਸਿੰਘ ਮਰਿਆ। ਬਾਕੀ ਪਰਿਵਾਰ ਹਸਪਤਾਲ ਸੀ। ਦਿਲ ਦਾ ਜਗੀਰਦਾਰ ਪਟਵਾਰੀ ਜਗੀਰ ਸਿੰਘ। ਸਸਕਾਰ ਕਰਕੇ ਘਰ ਮੁੜਿਆ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ। ਜ਼ਰੂਰ ਉਨ੍ਹਾਂ ਦੀ ਰੂਹ ਕੁਰਲਾਈ ਹੋਊ। ਜ਼ਿੰਦਗੀ ਭਰ ਅਲਾਹੀ ਬਾਣੀ ਸੁਣਾਈ। ਜਦੋਂ ਵੇਰਕਾ ਦੇ ਲੋਕਾਂ ਨੇ ਬੂਹੇ ਭੇੜ ਲਏ। ਉਦੋਂ ਰੂਹ ਸੋਚਦੀ ਹੋਊ ਕਿ ਵੇਰਕਾ ਵਾਲੇ ਤਾਂ ਸ੍ਰੀ ਦਰਬਾਰ ਸਾਹਿਬ ’ਚੋਂ ਇਕੱਲੀ ਸੈਲਫੀ ਖਿੱਚ ਕੇ ਮੁੜਦੇ ਰਹੇ। ਹੁਣ ਜਿਊਂਦੀਆਂ ਰੂਹਾਂ ਦੀ ਕੌਣ ਗਤੀ ਕਰੂ। ਗੁੱਜਰ ਭਾਈਚਾਰੇ ਤੋਂ ਕੋਈ ਦੁੱਧ ਨਹੀਂ ਲੈ ਰਿਹਾ। ਦੁੱਧ ਮਖਮਲ ਵਰਗੈ, ਕਾਲੇ ਦਿਲਾਂ ਨੂੰ ਪਸੰਦ ਨਹੀਂ। ਕਿਤੇ ਬਾਬਾ ਨਾਨਕ ਅੱਜ ਗੇੜਾ ਮਾਰਦਾ। ਮੁੱਖ ’ਚੋਂ ਇਹੋ ਉਚਾਰਦਾ, ‘ਵਸਦਾ ਰਹੇ ਇਹ ਪਿੰਡ।’ ਡੋਨਾਲਡ ਟਰੰਪ ਹਾਲੇ ਵੈਲਪੁਣਾ ਨਹੀਂ ਛੱਡ ਰਿਹਾ। ਨਿੱਤ ਧਮਕੀ ’ਤੇ ਧਮਕੀ। ਮੁਲਾਹਜ਼ੇਦਾਰਾਂ ਨੂੰ ਕਾਂਬਾ ਛਿੜਿਐ। ਚੀਨ ਬਿਨਾਂ ਪੁੱਛੇ ਨੇਕੀ ਕਰ ਰਿਹੈ। ਅਮਰੀਕਾ ਤੇ ਭਾਰਤ ਨੂੰ ਮੁਫ਼ਤ ’ਚ ਸਾਮਾਨ ਘੱਲਿਐ। ਇੱਕ ਛੋਟਾ ਜੇਹਾ ਮੁਲਕ ਹੈ ਇਕੁਆਡੋਰ। ਆਲਮੀ ਅਲਾਮਤ ਨੇ ਏਨਾ ਭੰਨਿਐ। ਗਲੀਆਂ ’ਚ ਲਾਸ਼ਾਂ ਵਿਛ ਗਈਆਂ। ਕਬਰਾਂ ’ਚ ਵੇਟਿੰਗ ਲਿਸਟ ਲਾਉਣੀ ਪਈ। ਤਾਬੂਤ ਮਿਲਦੇ ਨਹੀਂ, ਰਾਸ਼ਨ ਵਾਲੇ ਡੱਬੇ ਵਰਤਦੇ ਨੇ। ਦੇਖੋ ਚਾਰੋ ਪਾਸੇ ਹਨੇਰ ਹੈ।
ਭਾਰਤ ਦੇ ਬਨੇਰੇ ’ਤੇ ਕਾਂ ਆ ਬੈਠੈ। ਕੋਈ ਚੰਗਾ ਸੁਨੇਹਾ ਸੁਣਾ ਰਿਹੈ। ਭੋਪਾਲ ਦਾ ਡਾਕਟਰ ਰਾਤਾਂ ਕਾਰ ’ਚ ਕੱਟਦੈ। ਅਸਲ ਨਾਇਕ ਇਹੋ ਹਨ। ਇੰਦੌਰ ’ਚ ਇੱਕ ਮਾਂ ਮਰੀ। ਪੁੱਤ ਆ ਨਹੀਂ ਸਕੇ। ਗੁਆਂਢੀ ਮੁਸਲਿਮ ਪਰਿਵਾਰ ਨੇ ਅਰਥੀ ਚੁੱਕੀ। ਏਹਨੂੰ ਆਖਦੇ ਨੇ ‘ਗੰਗਾ ਜਮੁਨਾ ਸੰਸਕ੍ਰਿਤੀ।’ ਮੁੰਬਈ ਦਾ ਗਰੀਬ ਨਗਰ। ਅਮੀਰ ਦਿਲ ਮੁਸਲਿਮ ਲੋਕਾਂ ਨੇ ਖੁਦ ਅਰਥੀ ਬਣਾਈ। ਪ੍ਰੇਮ ਚਾਚਾ ਦਾ ਸਸਕਾਰ ਕਰਕੇ ਮੁੜੇ। ਬੁਲੰਦ ਸ਼ਹਿਰ ਦੇ ਰਵੀ ਸ਼ੰਕਰ ਦੀ ਅਰਥੀ ਨੂੰ ਖਾਨ ਭਰਾਵਾਂ ਨੇ ਮੋਢਾ ਦਿੱਤਾ। ਕਲਕੱਤਾ ’ਚ ਪੁਲੀਸ ਨੇ ਸਸਕਾਰ ਕੀਤੈ। ਜਲੰਧਰ ਦਾ ਡੀਸੀ ਵਰਿੰਦਰ ਕੁਮਾਰ ਸ਼ਰਮਾ। ਨਾਲੇ ਪਟਿਆਲੇ ਦਾ ਐੱਸਐੱਸਪੀ ਮਨਦੀਪ ਸਿੱਧੂ, ਦੋਹਾਂ ਦੀ ਪ੍ਰਸ਼ੰਸਾ ਕਾਫੀ ਸੁਣੀ ਹੈ।‘ਸੁਖੀ ਸੌਣ ਸ਼ੇਖ ਜਿਨ੍ਹਾਂ ਦੇ, ਨਾ ਟੱਟੂ, ਨਾ ਮੇਖ’। ਗਰੀਬ ਲੋਕਾਂ ਨਾਲ ਜ਼ਿੰਦਗੀ ਲਾਗ ਡਾਟ ਕੱਢਣ ਲੱਗੀ ਹੈ। ਸੁਆਲ ਪਾਪੀ ਪੇਟ ਦਾ ਹੈ। ਆਂਧਰਾ ਦਾ ਵਿਧਾਇਕ ਬੀ.ਐਮ.ਰੈਡੀ। ਘਰੋ ਘਰੀਂ ਚਿਕਨ/ਆਂਡੇ ਵੰਡ ਰਿਹੈ। ਹਰਿਆਣੇ ਦੇ ਡਾਕਟਰਾਂ ਨੂੰ ਦੁੱਗਣੀ ਤਨਖਾਹ ਦਾ ਐਲਾਨ ਹੋਇਐ। ਕੇਜਰੀਵਾਲ ਨੇ ਮੁੜ ਜਿਗਰਾ ਦਿਖਾਇਐ, ਮਹਾਰਾਜੇ ਨੇ ਡਰ ਦਿਖਾਇਐ। ‘ਰੋਡ ਸਕਾਲਰਾਂ’ ਦੀ ਵੀ ਸੁਣੋ। ਸੜਕਾਂ ’ਤੇ ਜੋ ਪੈਦਲ ਤੁਰੇ। ਉਨ੍ਹਾਂ ਸਣੇ 103 ਲੋਕ ਮਰ ਗਏ। ਵੀਹ ਲੋਕ ਭੁੱਖ/ਥਕਾਨ ਨਾਲ ਮਰੇ। 15 ਖੁਦਕੁਸ਼ੀ ਕਰ ਗਏ। 40 ਕਰੋੜ ਮਜ਼ਦੂਰ ਫਸੇ ਨੇ। ਬਾਰਾਂ ਕਰੋੜ ਨੌਕਰੀਆਂ ਫ਼ੌਤ। 92 ਹਜ਼ਾਰ ਬੱਚੇ ਹਿੰਸਾ ਪ੍ਰਭਾਵਿਤ ਹੋਏ। ਬੇਕਾਰੀ ਦਰ 23 ਫੀਸਦੀ ਹੋ ਗਈ। ‘ਬਾਕੀ ਸਭ ਸੁੱਖ ਸਾਂਦ ਹੈ’, ਸੱਜਣੋ ਏਹ ਮੋਹਨ ਭੰਡਾਰੀ ਦੀ ਕਹਾਣੀ ਹੈ। ਛੱਜੂ ਰਾਮ ਇਕਾਂਤਵਾਸ ’ਚ ਚਲਾ ਗਿਐ। ਤੁਸੀਂ ਵੀ ਬਚਾਅ ਰੱਖਿਓ।
ਅਖੀਰ ’ਚ ਸਕੂਨ ਵਾਲੀ ਗੱਲ। ਮੁਹਾਲੀ ਦੇ ਇੱਕ ਸੱਜਣ ਨੇ ਕੋਠੀ ਕਿਰਾਏ ’ਤੇ ਲਈ। ਧੀਆਂ ਪੁੱਤਾਂ ਖਾਤਰ ਕਰੋੜਾਂ ਦੀ ਕੋਠੀ ਦੱਬ ਲਈ। ਮਾਲਕ ਉਦੋਂ ਪ੍ਰੇਸ਼ਾਨ ਹੋਏ ਜਦੋਂ ਅਦਾਲਤੀ ਫੈਸਲਾ ਵੀ ‘ਨੱਪਣ ਸਿੰਘ’ ਦੇ ਹੱਕ ‘ਚ ਹੋ ਗਿਆ। ਅਸਲ ਮਾਲਕ ਢੇਰੀ ਢਾਹ ਕੇ ਬੈਠ ਗਏ। ਮਹਾਮਾਰੀ ‘ਨੱਪਣ ਸਿਓ’ ਨੂੰ ਹਲੂਣਾ ਦੇ ਗਈ, ਜੋ ਹੁਣੇ ਮੁਹਾਲੀ ਦੇ ਗੁਰੂ ਘਰ ਗਿਆ। ਗੁਰੂ ਦੀ ਹਾਜ਼ਰੀ ’ਚ ਅਸਲੀ ਮਾਲਕਾਂ ਨੂੰ ਚਾਬੀਆਂ ਸੌਂਪ ਆਇਆ। ਅਰਦਾਸ ਕਰਾਈ, ਮਾਲਕਾਂ ਭੁੱਲਾਂ ਬਖ਼ਸ਼ ਦੇਵੀ।

ਬਹੁਤ ਵਧੀਆ ਲਿਖਤ ਵੀਰ ਜੀ👌👌👌👌👌👌
ReplyDeleteਅੱਜ ਬਾਰਾਂਅਪਰੈਲ ਨੂੰ 2002 ਤੋਂ ਬਾਦ ਫੇਰ ਇਕ ਵਾਰ ਲੂੰਣੇ ਸਮੰਦਰ ਦਾ ਪਰਨਾਲਾ ਵੱਗ ਪੇਆ. ਬੜੇ ਦਿਨਾਂ ਤੋਂ ਇਸ ਬਵੰਡਰ ਵਿਚੋਂ ਨਿਕਲਦੇਆਂ ਨਿਕਲਦੇਆਂ ਰੂਹ ਭੋਂਤਰੀ ਪਈ ਸੀ 'ਤੇ ਹੰਜੂ ਸੁੱਕ ੱੱਗਏ ਜਾਪਦਾ ਸੀ. ਇਕ ਚਰਣਜੀਤ ਭੁੱਲੜੇ ਵੀਰ ਦੀ ਤਿੱਖੀ ਕਲਮ ਨੇਂ ਐਸਾ ਚੋਭਾ ਮਾਰੀਐ ਕੇ ਰੂਹ ਨੂੰ ਝਿਜੋੜ ਕੇ ਜਗਾ ਦਿਤੈ ਜਿਵੇਂ. ਐਸੀ ਲੇਖਣੀ ਨੇ ਦਿਲ 'ਕੱਲਾ ਜਿਤਿਆ ਹੀ ਨਹੀਂ, ਕੁਰਬਾਨ ਹੀ ਚੜਵ੍ਹਾ ਦਿੱਤੈ.. ਮਾਂ ਬੋਲੀ ਤੋਂ ਦੂਰ ਭੱਜੇਆਂ ਗੱੱਵਾਚਿਆਂ ਨੂੰ ਇਕ ਵਾਰੀ ਫੇਰ ਮੁੜ ਉਸਦੇ ਨਿੱਘੇ ਕੁੱਛੜ ੱੱਚ ਜਾ ਬਿਠਾਇਐ... ਸੌ ਸੌ ਸਲਾਮ ਚਰਨਜੀਤ, ੱੱਗੁਦੜੀ ਫਰੋਲਦੇਆਂ ਚਮਕ ਨਜ਼ਰ ਆਯੀ ਯਾਦਗਾਰੀ ਬਾਰ੍ਹਾਂਚਾਰ ਨੂੰ
ReplyDelete: ਦਾਸ - ਸੀ ਕੇ
Sire de Gal,Bhular sahib ne keeti a,aas vakat Nadhua khan pachane jande a.🙏🙏🙏 Kalam nu Salam
ReplyDeleteਏਹੋ ਜਿਹਾ ਕਿਹੜਾ ਅਨ੍ਹਾ ਕਾਂਨੂਨ ਕਿ ਅਗਲੇ ਦਾ ਘਰ ਹੀ ਨਪ ਲਵੋ - ਖਬਰੇ ਅਗਲੇ ਨੇ ਕੁਝ ਰਾਹਤ ਹੀ ਕੀਤੀ ਹੋਵੇ ਕਿ ਵਿਚਾਰੇ ਨੂ ਰੇੰਟ ਤੇ ਦੇ ਦੇਵੋ - ਸਾਡੇ ਨਾਲ ਵੀ ਬਹੁਤ ਠੁਗੀਆ ਵਜੀਆ ਹਨ ..ਹੁਣ ਤੋਬਾ ਕੀਤੀ ਕਿ ਕਿਸੇ ਦੀ ਮਦਦ ਨਹੀ ਕਰਨੀ ਭੁਲ ਕੇ ਵੀ ਇੰਡੀਆ ਵਿਚ - ਮੇਰੇ ਨਾਲ ਬਹੁਤੇ ਤਾ ਇੰਗਲਿਸ਼ ਗੋਰੇ ਪੜਦੇ ਸੀ University ਵਿਚ, ਤੇ ਕੁਝ Hong Kong ਦੀ ਚੀਨੇ ਤੇ ਗੁਜਰਾਤੀ ਖੋਜੇ - ਪਟੇਲ ਵੀ ਸੀ. ਇੰਗਲਿਸ਼ ਗੋਰੇ ਤੇ ਹੋੰਗ ਕੋੰਗ ਦੇ ਚੀਨੇ ਬਹੁਤ ਮਹਿਨਤੀ ਤੇ ਦਿਲੋ ਸਾਫ਼, word ਦੇ ਕੇ ਮੁਕਰਦੇ ਕਦੇ ਵੀ ਨਹੀ - ਪਰ ਗੁਜਰਾਤੀ ਦਾ ਕਦੇ ਵੀ ਵਿਸ਼ਵਾਸ ਨਾ ਕਰੋ - ਦਿਲੋ ਖੋਟੇ. 100 ਵਿਚੋ 1 ਭਾਵੇ ਚੰਗਾ ਹੋਵੇ. ਹੁਣ ਪੰਜਾਬੀ ਵੀ ਓਹੇ ਜਿਹੇ. ਤਾ ਹੀ ਤਾ ਮਹਾਰਾਜਾ ਰਣਜੀਤ ਸਿੰਘ ਵੇਲੇ ਓਹ ਤੇ ਮਾਲਵੇ ਦੇ ਰਾਜੇ ਉਸ ਵੇਲੇ ਦੇ ਪੰਜਾਬ ਨੂ ਕੈਲੀਫ਼ੋਰਨਿਆ ਨਹੀ ਬਣਾ ਸਕੇ - ਹੁਣ ਸਾਡੇ ਲੋਕਾ ਨੂ ਬਾਹਰ ਜਾਣ ਦੀ ਕੀ ਲੋੜ ਸੀ -
ReplyDelete